Use your Facebook login and see what your friends are reading and sharing.
ਸਭ ਤੇ ਵਡਾ ਸਤਿਗੁਰੁ - ਸਬਦ ਗੁਰੂ
ਸਭ ਤੇ ਵਡਾ ਸਤਿਗੁਰੁ - ਸਬਦ ਗੁਰੂ ਜਦੋਂ ਵੀ ਅਸੀਂ ਗੁਰਬਾਣੀ ਦੇ ਅਰਥ ਕਰਾਂਗੇ ਤਾਂ ਸਾਨੂੰ ਇੱਕ ਗੱਲ ਦਾ ਖਾਸ ਖਿਆਲ ਰਖਣਾ ਪਵੇਗਾ ਕਿ ਗੁਰਬਾਣੀ ਦੇ ਤੀਰ ਇਕੋ ਦਿਸ਼ਾ ਵਿੱਚ ਜਾਂਦੇ ਨੇ ਤੇ ਗੁਰਬਣੀ ਦੀ ਕੋਈ ਵੀ ਇਕ ਪੰਕਤੀ ਦੂਸਰੀ ਪੰਕਤੀ ਨੂੰ ਨਹੀ ਕੱਟਦੀ ! ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰੋ : ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਦੇਖਦੇ ਹਾਂ ! ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750} ਪਦਅਰਥ: ਜਿਸ ਕੇ—{ਲਫ਼ਜ਼ 'ਜਿਸ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}। ਸੁਆਮੀ—ਹੇ ਸੁਆਮੀ! ਬੋਲਿ ਨ ਜਾਣੈ—ਬੋਲਣ ਨਹੀਂ ਜਾਣਦਾ। ਮਦਿ—ਅਹੰਕਾਰ ਵਿਚ। ਮਾਤਾ—ਮਸਤ। ਮਰਣਾ—ਮੌਤ, ਮੌਤ ਦਾ ਸਹਿਮ। ਚੀਤਿ—ਚਿੱਤ ਵਿਚ।੧। ਰਾਮਰਾਇ—ਹੇ ਪ੍ਰਭੂ—ਪਾਤਿਸ਼ਾਹ! ਕਉ—ਨੂੰ। ਨੇਰੇ—ਨੇੜੇ।੧।ਰਹਾਉ। ਤੇਰੈ ਰੰਗਿ—ਤੇਰੇ ਪ੍ਰੇਮ ਵਿਚ। ਰਾਤੇ—ਰੰਗੇ ਹੋਏ। ਨਾਸਾ—ਦੂਰ ਹੋ ਜਾਂਦਾ ਹੈ। ਬਖਸ—ਬਖ਼ਸ਼ਸ਼। ਦਿਲਾਸਾ—ਭਰੋਸਾ, ਤਸੱਲੀ।੨। ਧਿਆਇਨਿ—ਧਿਆਉਂਦੇ ਹਨ। ਪਾਇਨਿ—ਪਾਂਦੇ ਹਨ। ਆਰਾਧਹਿ—ਆਰਾਧਦੇ ਹਨ। ਭਰਵਾਸੇ—ਆਸਰੇ ਨਾਲ। ਪੰਚ ਦੁਸਟ—ਕਾਮਾਦਿਕ ਪੰਚ ਵੈਰੀ। ਲੈ—ਫੜ ਕੇ। ਸਾਧਹਿ—ਵੱਸ ਵਿਚ ਕਰ ਲੈਂਦੇ ਹਨ।੩। ਗਿਆਨੁ—ਆਤਮਕ ਜੀਵਨ ਦੀ ਸੂਝ। ਧਿਆਨੁ—ਸੁਰਤਿ ਜੋੜਨ ਦੀ ਜਾਚ। ਨ ਜਾਣਾ—ਨ ਜਾਣਾਂ, ਨਹੀਂ ਸਾਂ ਜਾਣਦਾ। ਸਾਰ—ਕਦਰ। ਜਿਨਿ—ਜਿਸ (ਗੁਰੂ) ਨੇ। ਕਰ—ਇੱਜਤ, ਲਾਜ।੪। ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)। ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ। ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧। ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨। ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩। ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ)।੪।੧੦।੫੭। http://www.gurugranthdarpan.com/darpan2/0749.html ਇਸ ਸਾਰੇ ਸਬਦ ਵਿੱਚ ਸੁਆਮੀ ਦੀ ਗੱਲ ਕੀਤੀ ਗਈ ਹੈ ! ਮਹਲਾ ੫ ਜੀ ਦਾ ਸਵਾਮੀ ਨਾਮ ਦਾ ਦਾਤਾ ਹੈ ਜੇ ਮਹਲ ੫ (ਨਾਨਕ) ਆਪ ਹੀ ਵੱਡੇ ਨੇ ਤਾਂ ਉਨ੍ਹਾਂ ਨੂੰ ਨਾਮ ਮੰਗਣ ਦੀ ਜਰੂਰਤ ਕਿਓਂ ਹੈ...? ਪੇਜ ੬੭੫, ਲਾਇਨ ੧੧ ਮਹਲ ੫ ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥ हम ते किछू न होइ मेरे स्वामी करि किरपा अपुना नामु देहु ॥१॥ रहाउ ॥ Ham ṯe kicẖẖū na ho▫e mere savāmī kar kirpā apunā nām ḏeh. ||1|| rahā▫o. By myself, I cannot do anything, O my Lord and Master; by Your Grace, please bless me with Your Name. ||1||Pause|| ਜੇ ਅਸੀਂ ਇਕ ਵਾਰ ਹੀ ਗੁਰਬਾਣੀ ਨੂੰ ਸਮਝ ਲਈਏ ਤਾਂ ਹਰ ਰੋਜ ਡ੍ਰਾਮਾ ਕਰਨ ਦੀ ਜਰੂਰਤ ਨਾ ਪਵੇ ! ਅਸੀਂ ਰੋਜ ਹੀ ਜਪੁ ਬਾਣੀ ਵਿੱਚ ਨੀਚੇ ਲਿਖੀਆਂ ਤੁਕਾਂ ਪੜਦੇ ਹਾਂ, ਪਰ..? Page 5, Line 1 ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ वडा साहिबु वडी नाई कीता जा का होवै ॥ vadā sāhib vadī nā▫ī kīṯā jā kā hovai. Great is the Master, Great is His Name. Whatever happens is according to His Will. Page 5, Line 4 ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥ नानक वडा आखीऐ आपे जाणै आपु ॥२२॥ Nānak vadā ākẖī▫ai āpe jāṇai āp. ||22|| O Nanak, call Him Great! He Himself knows Himself. ||22|| ਜਿਸਦੀ ਸਿਫਤ ਸਲਾਹ ਦਾ ਅੰਤ ਨਹੀ ਓਹੋ ਵਡਾ ਹੈ ਜਾਂ....! Page 5, Line 6 ਅੰਤੁ ਨ ਸਿਫਤੀ ਕਹਣਿ ਨ ਅੰਤੁ ॥ अंतु न सिफती कहणि न अंतु ॥ Anṯ na sifṯī kahaṇ na anṯ. Endless are His Praises, endless are those who speak them. Page 5, Line 9 ਵਡਾ ਸਾਹਿਬੁ ਊਚਾ ਥਾਉ ॥ वडा साहिबु ऊचा थाउ ॥ vadā sāhib ūcẖā thā▫o. Grea t is the Master, High is His Heavenly Home. Page 5, Line 11 ਵਡਾ ਦਾਤਾ ਤਿਲੁ ਨ ਤਮਾਇ ॥ वडा दाता तिलु न तमाइ ॥ vadā ḏāṯā ṯil na ṯamā▫e. The Great Giver does not hold back anything. ਜਿਨਾਂ ਵੱਡਾ ਉਹੋ ਆਪ ਹੈ ਉਹੋ ਤਾਂ ਆਪ ਹੀ ਜਾਣਦਾ ਹੈ ਪਰ ਨਾਨਕ ਤਾਂ ਓਸਦੀ ਕਿਰਪਾ ਦ੍ਰਿਸਟੀ ਮੰਗ ਰਿਹਾ ਹੈ ! Page 5, Line 10 ਜੇਵਡੁ ਆਪਿ ਜਾਣੈ ਆਪਿ ਆਪਿ ॥ जेवडु आपि जाणै आपि आपि ॥ Jevad āp jāṇai āp āp. Only He Himself is that Great. He Himself knows Himself. Page 5, Line 11 ਨਾਨਕ ਨਦਰੀ ਕਰਮੀ ਦਾਤਿ ॥੨੪॥ नानक नदरी करमी दाति ॥२४॥ Nānak naḏrī karmī ḏāṯ. ||24|| O Nanak, by His Glance of Grace, He bestows His Blessings. ||24|| ਮਹਲਾ ੪ ਆਖ ਰਹੇ ਨੇ.. Page 89, Line 7 ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥ नानक नामु अराधि सभना ते वडा सभि नावै अगै आणि निवाए ॥१५॥ Nānak nām arāḏẖ sabẖnā ṯe vadā sabẖ nāvai agai āṇ nivā▫e. ||15|| O Nanak, worship and adore the Naam, the Greatest Name of all, before which all come and bow. ||15|| ਅਗਰ ਅਸੀਂ ਇਸ ਪੰਕਤੀ ਦੇ ਅਰਥ ਕਰਾਂਗੇ ਕਿ.. "ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ," ਇਸਦਾ ਅਰਥ ਹੋਇਆ ਕਿ ਜੇ " "ਸਭ ਤੋਂ ਵੱਡਾ ਗੁਰੂ ਨਾਨਕ" ਹੈ ਤਾਂ ਇਹ ਪੰਕਤੀਆਂ ਨਾਨਕ ਜਾਮੇ ਨੇ ਨਹੀਂ ਲਿਖੀਆਂ, ਪਰ ਜਿਨ੍ਹਾਂ ਦੀ ਬਾਣੀ ਆਦਿ ਗਰੰਥ ਵਿਚ ਸ਼ਾਮਲ ਹੈ ਓਹੋ ਸਾਰੇ ਹੀ ਨਾਨਕ ਨੇ ਤੇ ਕਿਓਂਕਿ ਮਹਲਾ ੫ ਆਪਣੇ ਆਪ ਨੂੰ ਹੀ ਵੱਡਾ ਨਹੀ ਕਹਿ ਸਕਦੇ ! ਇਸ ਲਈ ਇਸਦਾ ਅਰਥ ਦੁਬਾਰਾ ਸਮਝਨਾ ਪਵੇਗਾ ! ਇਕ ਗੱਲ ਹੋਰ ਕਿਓਂਕਿ ਮਹਲਾ ੫ ਆਪਣੇ ਆਪ ਦੀ ਵਡਿਆਈ ਨਹੀ ਕਰ ਸਕਦੇ ਜੇ ਅਸੀਂ ਇਸਦੇ ਅਰਥ ਕਰਾਂਗੇ ਕਿ "ਸਭ ਤੋਂ ਵਡਾ ਨਾਨਕ ਹੈ" ਤੇ ਇਹ ਬਾਣੀ ਸਾਡੀ ਕਹੀ ਗਈ ਹੋ ਜਾਵੇਗੀ ਨਾ ਕਿ "ਧੁਰ ਕੀ" ! ਮਹਲਾ ੫ ਤਾਂ ਆਖ ਰਹੇ ਨੇ.. Page 47, Line 2 ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥ सखा सहाई अति वडा ऊचा वडा अपारु ॥ Sakẖā sahā▫ī aṯ vadā ūcẖā vadā apār. He is our Companion and Helper, Supremely Great, Lofty and Utterly Infinite. Pl Visit:- http://www.4shared.com/get/ydg6XDpw/Sabh_Tay_Vadaa_Satgurmp3.html


