You are on page 1of 3

ISBN 81-7205-005-4

ੴਸਿਤਗੁਰਪਰਸਾਿਦ||
ਧੰਨਵਾਦ
ਮਈ ੧੯੧੭ ਿਵਚ ਮੈਨੂ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲੇ ਿਵਚ ਸੰਸਿਕਰਤ ਤੇ ਗੁਰਬਾਣੀ ਪੜਰਾਣ ਦੀ
ਸੇਵਾ 'ਤੇ ਲਾਇਆ ਿਗਆ | ਫਰਵਰੀ ੧੯੨੦ ਤਕ ਸਾਧਾਰਨ ਤੌਰ 'ਤੇ ਕੰਮ ਤੁਿਰਆ ਿਗਆ, ਪਰ ਅਜੇ ਤਾਈ
ਮੈਨੂ ਗਹੁ ਸਰੀ ਗੁਰੂ ਗਰੰਥ ਸਾਿਹਬ ਜੀ ਦੀ ਸਾਰੀ ਬਾਣੀ ਦੀ ਿਵਚਾਰ ਕਰਨ ਦੀ ਮੌਕਾ ਿਕਤੇ ਨਹੀਂ ਸੀ ਲੱਭਾ |
ਫਰਵਰੀ ੧੯੨੦ ਿਵਚ ਸ: ਜੋਧ ਿਸੰਘ ਜੀ ਐਮ.ਏ. ਕਾਲਜ ਦੇ ਿਪਰੰਸੀਪਲ ਬਣ ਕੇ ਆਏ | ਉਹਨਾ ਦੇ ਉਪਦੇਸ਼
ਤੇ ਸਹਾਇਤਾ ਨਾਲ ਮੈਂ ਗੁਰੂ ਗਰੰਥ ਸਾਿਹਬ ਜੀ ਦੀ ਬਾਣੀ ਦੀ ਿਵਚਾਰ ਸ਼ੁਰੂ ਕੀਤੀ| ਸੋ, ਉਹਨਾ ਦੀ ਇਸ ਿਮਹਰ
ਦਾ ਸਦਕਾ ਮੈਂ ਉਹਨਾ ਦਾ ਿਜਤਨਾ ਭੀ ਧਨਵਾਦ ਕਰਾ, ਥੋੜਾ ਹੈ |
ਉਸੇ ਸਾਲ ਦੇ ਦਸੰਬਰ ਿਵਚ ਸਾਿਹਬ ਸਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ 'ਤੇ ਖਾਲਸਾ ਸਕੂਲ
ਗੁਜਰਾਵਾਲੇ ਦੇ ਗੁਰਦੁਆਰੇ ਿਵਚ ਅਖੰਡ ਪਾਠ ਰੱਿਖਆ ਿਗਆ ਅਤੇ ਮੈਨੂ ਭੀ ਪਾਠ ਕਰਨ ਦਾ ਸਮਾ ਿਦੱਤਾ
ਿਗਆ | ਪਾਠ ਕਰਿਦਆ ਦੋ ਿਤੰਨ ਤੁਕਾ ਦੀ ਿਵੱਥ 'ਤੇ ਹੀ ਲਫਜ 'ਸਬਦ' ਿਤੰਨ ਰੂਪਾ ਿਵਚ ਆ ਿਗਆ -
'ਸਬਦੁ', 'ਸਬਿਦ' ਅਤੇ 'ਸਬਦ' | ਸੁਤੇ ਹੀ ਇਹ ਿਖਆਲ ਮੇਰੇ ਮਨ ਿਵਚ ਪੈਦਾ ਹੋਇਆ ਿਕ ਇਕੋ ਹੀ ਲਫਜ ਦੇ
ਇਹ ਤਰੈ ਵੱਖਰੇ ਵੱਖਰੇ ਰੂਪ ਹਨ | ਗੁਰੂ ਨੇ ਿਮਹਰ ਕੀਤੀ ਤੇ ਕੁਝ ਕੁਝ ਸੂਝ ਪੈ ਗਈ | ਉਹੀ ਲਗਾ ਮਾਤਰਾ ਿਜਨਾ
ਵਾਲ ਪਿਹਲਾ ਕਦੇ ਿਧਆਨ ਨਹੀਂ ਸੀ ਿਦੱਤਾ, ਹੁਣ ਖਾਸ ਲੋੜੀਂਦੀਆ ਜਾਪਣ ਲੱਗ ਪਈਆ | ਹੁਣ ਮੇਰੇ ਰਾਹ
ਿਵਚ ਇਕ ਔਕੜ ਆ ਪਈ | ਲਗਾ - ਮਾਤਰਾ ਨ ਸਮਝਣ ਦਾ ਸ਼ੌੰਕ ਆ ਿਪਆ, ਸਮਝਾਵੇ ਕੌਣ?
ਜੁਲਾਈ ੧੯੨੧ ਿਵਚ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲੇ ਤੋਂ ਹਟ ਕੇ ਮੈਂ ਸ਼ਰੋਮਣੀ ਗੁਰਦੁਆਰਾ ਪਰਬੰਧਕ
ਕਮੇਟੀ ਸਰੀ ਅੰਿਮਰਤਸਰ ਿਵਚ ਮੀਤ ਸਕੱਤਰ ਦੀ ਸੇਵਾ 'ਤੇ ਆ ਲੱਗਾ | ਇਥੇ ਉਹਨੀਂ ਿਦਨੀਂ ਭਾਵੇਂ ਝੰਮੇਲੇ
ਬਹੁਤ ਸਨ, ਪਰ ਮੈਂ ਿਫਰ ਭੀ ਿਕਸਸੇ ਅਿਜਹੇ ਸੱਜਣ ਦੀ ਭਾਲ ਕਰਦਾ ਿਰਹਾ , ਜੋ ਮੈਨੂ ਗੁਰਬਾਣੀ ਦੇ ਅਰਥ
ਿਵਆਕਰਣ ਅਨੁਸਾਰ ਕਰਾਏ | ਜੁਲਾਈ ੧੯੨੧ ਤੋਂ ਸਤੰਬਰ ੧੯੨੭ ਤਕ ਛੇ ਸਾਲ ਿਵਚ ਕੋਈ ਅਿਜਹਾ
ਪਰਬੰਧ ਨਾ ਹੋ ਸਿਕਆ |
੧੯੨੭ ਿਵਚ ਮੈ ਿਫਰ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲੇ ਪਿਹਲੀ ਹੀ ਸੇਵਾ 'ਤੇ ਚਲਾ ਿਗਆ |
ਫਰਵਰੀ ੧੯੨੮ ਿਵਚ ਸਿਤਗੁਰੁ ਜੀ ਦੀ ਅਪਾਰ ਿਕਰਪਾ ਨਾਲ ਇਥੇ ਇਕ ਿਨੱਕਾ ਿਜਹਾ ਸਤਸੰਗ ਬਣ
ਿਗਆ , ਿਜਸ ਦੇ ਅਸੀਂ ਪਿਹਲਾ ਪਿਹਲਾ ਚਾਰ ਮੈਂਬਰ ਬਣੇ :
(੧) ਸਰੀ ਮਾਨ ਬਾਬਾ ਤੇਜਾ ਿਸੰਘ ਜੀ ਬੇਦੀ ਰੀਟਾਇਰਡ ਏ.ਟੀ.ਐਸ. |
(੨) ਮਾ: ਛਿਹਬਰ ਿਸੰਘ ਹੈੱਡਮਾਸਟਰ ਉਪਦੇਸ਼ਕ ਕਾਲਜ ਘਰ੍ਜਾਖ |
(੩) ਭਾ: ਿਹਮੰਤ ਿਸੰਘ ਜੀ ਿਗਆਨੀ ਅਿਧਆਪਕ ਉਪਦੇਸ਼ਕ ਕਾਲਜ |
(੪) ਲੇਖਕ |
ਇਹ ਸਤਸੰਗ ਉਪਦੇਸ਼ਕ ਕਾਲਜ ਦੇ ਨਵੇਂ ਗੁਰਦੁਆਰੇ ਿਵਚ ਰੋਜ ਲੌਢੇ ਵੇਲੇ ਜੁੜਦਾ ਿਰਹਾ | ਿਜਤਨੇ ਟੀਕੇ ਤੇ
ਪਰਯਾਯ ਆਿਦਕ ਿਮਲ ਸਕਦੇ ਸਨ, ਉਹ ਸਭ ਸਾਡੇ ਪਾਸ ਸਨ | ਉਹਨਾ ਦੀ ਸਹਾਇਤਾ, ਭਾਈ ਿਹੰਮਤ ਿਸੰਘ
ਜੀ ਦੇ ਸੰਮ੍ਪ੍ਰਦਾਈ ਅਰਥਾ ਦੀ ਮਦਦ ਅਤੇ ਬਾਬਾ ਜੀ ਦੀ ਉਚ ਦਰਜੇ ਦੀ ਸੁਅੱਛ ਬੁੱਧੀ ਦੇ ਨਾਲ ਨਾਲ
ਪਰੀਤਮ ਸਿਤਗੁਰੂ ਜੀ ਦੀ ਧੁਰੋਂ ਬਖਸ਼ਸ਼ ਨੇ ਅਜਬ ਰੰਗ ਬਣਾਇਆ | ਸਾਡਾ ਜਾਤਾ ਇਹ ਸੀ ਿਕ ਿਜਥੋਂ ਤਾਈਂ ਹੋ
ਚੁਿਕਆ ਸੀ, ਉਹਨਾ ਦੇ ਅਨੁਸਾਰ, ਿਬਨਾ ਿਕਸੇ ਪਿਹਲੇ ਬਣੇ ਹੋਏ ਿਖਆਲ ਦੀ ਰੁਕਾਵਟ ਦੇ, ਅਰਥ ਸਮਝਣ
ਦਾ ਉਦਮ ਕੀਤਾ ਜਾਏ |
ਅਜੇ ਥੋੜੇ ਹੀ ਮਹੀਨੇ ਕਾਰਜ ਅਰੰਿਭਆ ਹੋਏ ਸਨ ਿਕ ਸਿਤਗੁਰੂ ਜੀ ਦੀ ਆਪਣੀ ਹੀ ਪਰੇਰਨਾ ਨਾਲ ਸਿਹਜੇ
ਸਿਹਜੇ ਇਸ ਸਤਸੰਗ ਿਵਚ ਹੇਠ-ਿਲਖੇ ਹੋਰ ਸੱਜਣ ਆ ਰਲੇ, ਿਜਸ ਕਰਕੇ ਸਾਡਾ ਦੋ ਸਾਲ ਦਾ ਸਮਾ ਬੜੇ
ਅਨੰਦ ਨਾਲ ਬਤੀਤ ਹੋਇਆ :
(੧) ਪਰੋ: ਨਰੈਣ ਿਸੰਘ ਜੀ ਐਮ.ਏ. ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲਾ |
(੨) ਪਰੋ: ਸ਼ੇਰ ਿਸੰਘ ਜੀ ਐਮ.ਐਸ.-ਸੀ.|
(੩) ਪਰੋ: ਸੁੰਦਰ ਿਸੰਘ ਜੀ ਐਮ.ਐਸ-ਸੀ.|
(੪) ਡਾ: ਰਣ ਿਸੰਘ ਜੀ ਸਪੁੱਤਰ ਬਾਬੂ ਤੇਜਾ ਿਸੰਘ ਜੀ ਭਸੌੜ
(੫) ਭਾਈ ਨੰਦ ਿਸੰਘ ਜੀ ਦੁਕਾਨਦਾਰ ਸ਼ਿਹਰ ਗੁਜਰਾਵਾਲਾ |

ਇਸ ਸਤਸੰਗ ਦੀ ਹੀ ਬਰਕਤ ਹੈ, ਿਜਸ ਿਵਚ ਰੱਖ ਕੇ ਪਰੀਤਮ ਸਿਤਗੁਰੂ ਜੀ ਨੇ ਮੈਨੂ ਅੱਜ ਇਹ ਮਹਾ ਔਖਾ
ਕੰਮ ਅਰੰਭ ਡਾ ਹੌਸਲਾ ਬਖਿਸ਼ਆ ਹੈ| ਪਰ ਿਜਥੇ ਇਹ ਕੰਮ ਸ਼ੁਰੂ ਕਰਨ ਵੇਲੇ ਖੁਸ਼ੀ ਹੈ, ਉਥੇ ਿਹਰਦੇ ਿਵਚ ਇਕ
ਡੂੰਘੀ ਖੋਹ ਵੀ ਪੈ ਰਹੀ ਹੈ| ਸਾਡੇ ਉਸ ਸਤਸੰਗ ਦੇ ਦੋ ਸੋਹਣੇ ਰਤਨ ਬਾਬਾ ਤੇਜਾ ਿਸੰਘ ਜੀ ਅਤਾ ਡਾਕਟਰ ਰਣ
ਿਸੰਘ ਜੀ ਮਾਲਕ ਦੀ ਰਾਜਾ ਿਵਚ ਸਾਥੋਂ ਵਛੜ ਚੁਕੇ ਹਨ | ਦੋਵੇਂ ਿਪਆਰੇ ੧੯੩੧ ਦੇ ਅਪਰੈਲ ਤੇ ਮਈ ਿਵਚ
ਸਰੀਰਕ ਚੋਲਾ ਛਡ ਗਏ | ਦੋਵੇਂ ਲਾਲ ਗੁਰਬਾਣੀ ਦੇ ਅਿਤ ਦਰਜੇ ਦੇ ਰਸੀਏ ਸਨ | ਪਰੀਤਮ ਸਿਤਗੁਰੂ ਉਹਨਾ
ਦੇ ਆਤਮ ਨ ਆਪਣੇ ਚਰਨਾ ਿਵਚ ਿਨਵਾਸ ਬਖਸ਼ੇ |
ਇਹ ਕੰਮ ਖਬਰੇ ਮੈਂ ਅਜੇ ਿਕਤਨਾ ਿਚਰ ਹੋਰ ਨਾ ਸ਼ੁਰੂ ਕਰਦਾ, ਪਰ ਸਰੀ ਦਰਬਾਰ ਸਾਿਹਬ ਅੰਿਮਰਤਸਰ ਜੀ ਦੀ
ਪਰਬੰਧਕ ਕਮੇਟੀ ਦੇ ਿਪਛਲੇ ਸਾਲ (੧੯੩੧) ਦੇ ਐਲਾਨ ਤੇ ੧੦੦੦) ਇਨਾਮ ਨੇ ਮੈਨੂ ਉਤਸ਼ਾਹ ਿਦੱਤਾ ਿਕ
ਪਤਂਹ ਿਵਚ ਇਸ ਚੀਜ ਦੀ ਲੋੜ ਅਨੁਭਵ ਹੋ ਰਹੀ ਹੈ, ਸੋ ਿਵਤ ਅਨੁਸਾਰ ਸੇਵਾ ਕਰਨਾ ਫਰਜ ਹੈ |
ਪੁਰਾਤਨ ਪੰਜਾਬੀ ਦਾ ਿਵਆਕਰਣ ਿਲਖਣਾ ਇਕ ਨਵਾ ਕੰਮ ਹੈ | ਹੋ ਸਕਦਾ ਹੈ ਿਕ ਇਸ ਪੁਸਤਕ ਿਵਚ ਅਜੇ
ਕਈ ਊਣਤਾਈਆ ਹੋਣ | ਉਝ ਭੀ ਏਹੋ ਿਜਹੇ ਕੰਮ ਿਨਰੇ ਇਕ ਦੋ ਮਨੁੱਖਾ ਦੇ ਉਦਮ ਨਾਲ ਪੂਰਨ ਤੌਰ 'ਤੇ
ਿਸਰੇ ਨਹੀੰ ਚੜ ਜਾਇਆ ਕਰਦੇ |
ਸੋ, ਪੰਥ ਦੇ ਿਵਦਵਾਨ ਸੱਜਣਾ ਦੀ ਸੇਵਾ ਿਵਚ ਆਪਣੀਆ ਉਕਾਈਆ ਸੰਮ੍ਬੰਧੀ ਿਖਮਾ ਦਾ ਜਾਚਕ ਹੁੰਿਦਆ
ਹੋਇਆ , ਬੇਨਤੀ ਹੈ ਿਕ ਗੁਰੂ ਗਰੰਥ ਸਾਿਹਬ ਜੀ ਦਾ ਮੁਕੰਮਲ ਿਵਆਕਰਣ ਿਤਆਰ ਕਰਨਾ ਇਕ ਜਰੂਰੀ
ਕਾਰਜ ਤੇ ਆਪਣਾ ਪਰਮ ਧਰਮ ਜਾਣ ਕੇ ਵਧੀਕ ਹੰਭਲਾ ਮਾਰੀ ਜਾਣ, ਤਾਿਕ ਸਾਡੀ ਆਉਣ ਵਾਲੀ ਸੰਤਾਨ ਦੇ
ਿਦਲਾ ਿਵਚ ਸਿਤਗੁਰੂ ਜੀ ਦੀ ਬਾਣੀ ਡਾ ਬੋਧ ਅਤੇ ਿਪਆਰ ਿਦਨੋ ਿਦਨ ਵਧਦਾ ਜਾ ਸਕੇ |

-ਦਾਸ
ਸਾਿਹਬ ਿਸੰਘ
ਖਾਲਸਾ ਕਾਲਜ, ਅੰਿਮਰਤਸਰ
੪ ਅਕਤੂਬਰ, ੧੯੩੨

You might also like