You are on page 1of 6

ਜਪਣਾ ਿਸਮਰਨਾ ਅਤੇਅਰਾਧਨਾ

ਜਪਣ, ਅਰਾਧਣ ਅਤੇ ਿਸਮਰਨ ਕਰਨ ਦਾ ਸੰ ਬੰ ਧ ਨਾਮ ਨਾਲ ਹੈ । ਨਾਮ ਹੀ ਜਪੀਦਾ ਹੈ, ਨਾਮ ਦੀ ਹੀ ਅਰਾਧਣਾ ਕੀਤੀ ਜ ਦੀ
ਹੈ ਅਤੇ ਨਾਮ ਦਾ ਹੀ ਿਸਮਰਨ ਕਰੀਦਾ ਹੈ । ਇਸ ਲਈ ਸਭ ਤ ਪਿਹਲ ਨਾਮ ਨੂੰ ਸਮਝ ਲੈ ਣਾ ਜਰੂਰੀ ਹੈ । ਗੁਰਮਿਤ ਅਨੁਸਾਰ
ਗੁਰਬਾਣੀ ਅੰ ਦਰ ਨਾਮ ਸਮਾਇਆ ਹੋਇਆ ਹੈ, ਿਜਸ ਨੂੰ ਜਪ (ਸਮਝ) ਕੇ ਪਾਪਤ ਕੀਤਾ ਜਾ ਸਕਦਾ ਹੈ । ਇਸੇ ਲਈ ਗੁਰ ਪਸਾਿਦ
ਤ ਬਾਅਦ ਗੁਰੂ ਗੰ ਥ ਸਾਿਹਬ ਜੀ ਅੰ ਦਰ 'ਜਪੁ' ਿਲਖ ਕੇ ਇਹ ਸੰ ਕੇਤ ਕੀਤਾ ਹੈ ਿਗਆ ਹੈ ਿਕ ਗੁਰਬਾਣੀ (ਗੁਰ ਬਦ) ਗੁਰ
ਉਪਦੇ ਨੂੰ ਸਮਝ ਕੇ ਹੀ ਨਾਮ ਦੀ ਪਾਪਤੀ ਹੋ ਸਕੇਗੀ :

ਏਕੋ ਨਾਮੁ ਹੁਕਮੁ ਹੈ ਨਾਨਕ ਸਿਤਗੁਿਰ ਦੀਆ ਬੁਝਾਇ ਜੀਉ ॥੫॥


ਿਸਰੀਰਾਗ ਮ: ੧,ਪੰ ਨਾ ੭੨

ਉਪਰੋਕਤ ਪੰ ਗਤੀ ਤ ਿਸੱ ਧ ਹੁੰ ਦਾ ਹੈ ਿਕ ਪਰਮੇ ਰ ਦਾ ਹੁਕਮ ( ਬਦ ਗੁਰੂ ) ਸਿਹਜ ਧੁਨ ਹੀ ਗੁਰਮਿਤ ਅਨੁਸਾਰ ਗੁਰਿਸਖ
ਲਈ ਨਾਮ ਹੈ । 'ਮਹਾਨ ਕੋ ' ਅਨੁਸਾਰ ਵੀ ਨਾਮ, ਉਹ ਬਦ ਹੁੰ ਦਾ ਹੈ ਜੋ ਿਕਸੇ ਵਸਤੁ ਦਾ ਬੋਧ (ਿਗਆਨ) ਕਰਾਵੇ । ਗੁਰਬਾਣੀ
ਅਨੁਸਾਰ ਵੀ ਿਗਆਨ ਪਦਾਰਥ ਨੂੰ ਨਾਮ ਹੀ ਮੰ ਿਨਆ ਿਗਆ ਹੈ । ਫੁਰਮਾਨ ਹੈ :

ਗੁਰ ਿਗਆਨੁ ਪਦਾਰਥੁ ਨਾਮੁ ਹੈ ਹਿਰ ਨਾਮੋ ਦੇਇ ਿਦੜਾਇ ॥


ਸੂਹੀ ਮ: ੪, ਪੰ ਨਾ ੭੫੯

ਇਸੇ ਲਈ ਗੁਰਬਾਣੀ ਅੰ ਦਰ ਿਗਆਨ ਜਪਣ ਦਾ ਿਜ਼ਕਰ ਵੀ ਕੀਤਾ ਿਗਆ ਹੈ :

ਐਸਾ ਿਗਆਨੁ ਜਪਹੁ ਮੇਰੇ ਮੀਤਾ ॥੧॥


(ਗਉੜੀ ਕਬੀਰ ਜੀ, ਪੰ ਨਾ ੩੩੧)

ਐਸਾ ਿਗਆਨੁ ਜਪਹੁ ਮਨ ਮੇਰੇ ॥


ਹੋਵਹੁ ਚਾਕਰ ਸਾਚੇ ਕੇਰੇ ॥੧॥
(ਸੂਹੀ ਮ:੧,ਪੰ ਨਾ ੭੨੮)

ਉਪਰੋਕਤ ਪੰ ਗਤੀਆਂ ਤ ਿਸੱ ਧ ਹੋ ਜ ਦਾ ਹੈ ਿਕ ਗੁਰਬਾਣੀ ਨੂੰ ਸਮਝ ਕੇ ਇਸ ਿਵਚਲਾ ਿਗਆਨ ਪਾਪਤ ਕਰਨਾ ਹੀ ਗੁਰਿਸਖ
ਲਈ ਨਾਮ ਜਪਣਾ ਹੈ । ਗੁਰੁ ਨਾਨਕ ਸਾਿਹਬ ਜੀ ਨ 'ਜਪੁ' ਬਾਣੀ ਿਵੱ ਚ "ਅਸੰ ਖ ਜਪ ਅਸੰ ਖ ਭਾਉ - ਅਸੰ ਖ ਪੂਜਾ ਅਸੰ ਖ ਤਪ
ਤਾਉ" ਆਖ ਕੇ ਇਹ ਸਮਝਾਉਣ ਦੀ ਕੋਿ ਕੀਤੀ ਸੀ ਿਕ ਸੰ ਸਾਰ ਅੰ ਦਰ ਅਨੰਤ ਪਕਾਰ ਦੇ ਜਪ ਤਪ ਹਨ ।
ਵੱ ਖਰੀਆਂ-ਵੱ ਖਰੀਆਂ ਮੱ ਤ ਦੇ ਵੱ ਖਰੇ=ਵੱ ਖਰੇ ਜਪ ਹਨ । ਗੁਰਮਿਤ ਭੀ ਇਕ ਵੱ ਖਰੀ ਮੱ ਤ ਹੋਣ ਕਰਕੇ ਆਪਣਾ ਵੱ ਖਰਾ 'ਜਪੁ'
ਰੱ ਖਦੀ ਹੈ । ਗੁਰਮਿਤ 'ਜਪੁ' ਿਵਧੀ ਭਵ ਸਾਗਰ ਿਵਚ ਛੁਟਕਾਰਾ ਕਰਵਾ ਦੇਣ ਿਵੱ ਚ ਸਮਰੱ ਥ ਹੈ । ਜਦਿਕ ਸੰ ਸਾਰ ਦੀਆਂ ਬਾਕੀ
ਸਾਰੀਆਂ ਮੱ ਤ ਸੰ ਸਾਰੀ ਜੀਵ ਨੂੰ ਭਵ ਸਾਗਰ ਪਾਰ ਕਰ ਦੇਣ ਦਾ ਿਗਆਨ ਕਰਾਉਣ ਦੇ ਸਮਰੱ ਥ ਨਹ ਹਨ । ਿਗਆਨ ਤ ਿਬਨ
ਮਨ ਦੀ ਭਟਕਣਾ ਮੁੱ ਕ ਜਾਵੇ, ਮਨ ਮਾਇਆ ਮੋਹ ਦਾ ਿਤਆਗ ਕਰ ਦੇਵੇ , ਐਸਾ ਨਹ ਹੋ ਸਕਦਾ । ਿਜਹੜੇ ਲੋ ਕ ਅੱ ਜ ਿਸੱ ਖੀ ਭੇਖ
ਿਵਚ ਭੀ ਦੂਸਿਰਆਂ ਮੱ ਤ ਦੁਆਰਾ ਅਪਣਾਈਆਂ ਗਈਆਂ ਜਪ ਿਵਧੀਆਂ ਦੇ ਧਾਰਨੀ ਬਣ ਗਏ ਹਨ ਉਨ ਸਾਹਮਣੇ ਅੱ ਜ ਇਹ
ਬਹੁਤ ਵੱ ਡੀ ਸਮਿਸਆ ਹੈ ਿਕ ਉਨ ਦਾ ਮਨ ਬਾਣੀ ਪੜਨ ਸਮ ਜ ਉਨ ਦੁਆਰਾ ਅਪਣਾਈ ਗਈ ਜਪ ਿਵਧੀ ਤਿਹਤ ਨਾਮ
ਜਪਣ ਸਮ ਨਹ ਿਟਕਦਾ ।
ਪਿਹਲੀ ਗੱ ਲ ਤ ਇਹ ਹੈ ਿਕ ਗੁਰਮਿਤ ਨੂੰ ਛੱ ਡ ਕੇ ਸੰ ਸਾਰ ਦੀਆਂ ਸਾਰੀਆਂ ਮੱ ਤ ਨਾਮ
ਬਾਰੇ ਹੀ ਅਨਜਾਣ ਹਨ । ਇਸੇ ਲਈ ਗੁਰਬਾਣੀ ਅੰ ਦਰ ਨਾਮ ਜਪਣ ਤ ਪਿਹਲ ਨਾਮ ਨੂੰ ਜਾਣਨ ਲਈ ਉਦੇ ਦਰਜ ਹੈ :

ਪੜਿਹ ਮਨਮੁਖ ਪਰੁ ਿਬਿਧ ਨਹੀ ਜਾਨਾ ॥


ਨਾਮੁ ਨ ਬੂਿਝਹ ਭਰਿਮ ਭੁਲਾਨਾ ॥
(ਮਾਰੂ ਮ:੧,ਪੰ ਨਾ ੧੦੩੨)
ਨਾਮੁ ਨ ਜਾਿਣਆ ਰਾਮ ਕਾ ॥
ਮੂੜੇ ਿਫਿਰ ਪਾਛੈ ਪਛੁਤਾਿਹ ਰੇ ॥
(ਗਉੜੀ ਮ:੧,ਪੰ ਨਾ ੧੫੬)

ਕਿਹ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥


ਰਾਮੂ ਨਾਮੁ ਜਾਿਨਓ ਨਹੀ ਿਕਸੇ ਉਤਰਿਸ ਪਾਿਰ ॥
(ਮਾਰੂ,ਪੰ ਨਾ ੧੧੦੫ )

ਉਪਰੋਕਤ ਗੁਰ-ਵਾਕ ਤ ਇਹ ਿਸੱ ਧ ਹੁੰ ਦਾ ਹੈ ਿਕ ਿਜਨ ਨ ਰਾਮ-ਨਾਮ ਨੂੰ ਸਮਝੇ ਤ ਿਬਨ ਭਰਮ ਿਵਚ ਭੁੱ ਲੇ ਹੋਇਆਂ ਨ ਜਪਣਾ
ੁਰੂ ਕਰ ਿਦੱ ਤਾ ਹੈ ਉਹ ਿਪਛ ਪਛਤਾਉ-ਣਗੇ ਿਕ ਿਕ ਉਨ ਨ ਰਾਮ-ਨਾਮ ਜਪਣ ਦਾ ਤ ਭਰਮ ਹੀ ਪਾਲ ਰੱ ਿਖਆ ਹੈ । ਉਨ ਦੇ
ਰਾਮ-ਨਾਮ ਜਪਣ ਦੀ ਿਵਧੀ ਭਵ ਸਾਗਰ ਪਾਰ ਕਰ ਦੇਣ ਵਾਲੀ ਨਹ ਹੈ ਪਰ ਉਹ ਮੂਰਖ ਿਕਸੇ ਦੇ ਆਖੇ ਸਹੀ ਿਵੱ ਚ ਸਮਝਣ
ਵਾਸਤੇ ਵੀ ਿਤਆਰ ਨਹ ਹਨ । ਮੁੱ ਕਦੀ ਗੱ ਲ ਇਹ ਹੈ ਿਕ ਰਾਮ ਨਾਮ ਪਿਹਲ ਚੰ ਗੀ ਤਰ ਸਮਝ ਲੈ ਣਾ ਚਾਹੀਦਾ ਹੈ ਅਤੇ ਜਪਣ
ਦਾ ਕੰ ਮ ਬਾਅਦ ਦਾ ਹੈ । ਰਾਮ ਨਾਮ ਦੀ ਿਵਆਿਖਆ ਕਰਦੇ ਹੋਏ ਭਗਤ ਕਬੀਰ ਜੀ ਆਖਦੇ ਹਨ ਿਕ ਿਜਸ ਨੂੰ ਮ ਰਾਮ ਨਾਮ
ਆਖ ਿਰਹਾ ਹ ਉਹ ਅਸਲ ਿਵਚ ਤੱ ਤ ਿਗਆਨ (ਬਹਮ ਿਗਆਨ) ਹੀ ਹੈ :

ਰਾਜਾ ਰਾਮ ਨਾਮੁ ਮੋਰਾ ਬਹਮ ਿਗਆਨੁ ॥


(ਭੈਰਉ ਪੰ ਨਾ ੧੧੫੯)

ਪਰਮੇ ਰ ਿਨਰਾਕਾਰ ਹੈ । ਿਨਰਾਕਾਰ ਦਾ ਕੋਈ ਆਪਣਾ ਨਾ ਨਹ ਹੁੰ ਦਾ । ਉਸ ਦੇ ਗੁਣਵਾਚਕ ਨਾਮ ਤ ਉਸ ਦੇ ਸੇਵਕ ਵੱ ਲ


ਹੀ ਰੱ ਖੇ ਹੋਏ ਹੁੰ ਦੇ ਹਨ ।
ਦਸਮ ਪਾਤ ਾਹ ਨ 'ਜਾਪੁ ਸਾਿਹਬ' ਅੰ ਦਰ 'ਨਮਸਤੰ ਅਨਾਮੇ' ਅਤੇ 'ਨਮਸਤੰ ਿਨਨਾਮੇ' ਆਖ ਕੇ ਇਹੀ
ਸਮਝਾਇਆ ਸੀ ਿਕ ਿਨਰਾਕਾਰ ਦਾ ਨਾਮ ਨਹ ਹੁੰ ਦਾ । ਜੀਵ ਆਤਮਾ ਭੀ ਿਨਰਾਕਾਰ ਹੈ ਇਸੇ ਲਈ ਜੀਵ ਆਤਮਾ ਦੇ ਨਾਮ ਭੀ
ਸਰੀਰ ਕਰਕੇ ਹੀ ਹਨ ।
ਬਾਣੀ "ਜਪੁ" ਅੰ ਦਰ "ਜੀਅ ਜਾਿਤ ਰੰ ਗਾ ਕੇ ਨਾਵ ॥ (ਮ: ੧) ਅੰ ਗ ੩" ਤ ਭੀ ਇਹੀ ਭਾਵ ਹੈ । ਨਾਮ ਦਾ ਸੰ ਬੰ ਧ ਤ
ਕੇਵਲ ਬਾਹਰੀ ਸਰੀਰ ਨਾਲ ਹੀ ਹੁੰ ਦਾ ਹੈ । ਹੁਣ ਜਦ ਜੀਵ ਦਾ ਹੀ ਕੋਈ ਨਾਮ ਨਹ ਹੈ ਤ ਸਭ ਦੇ ਮੂਲ ਿਨਰਾਕਾਰ ਪਰਮੇ ਰ
ਦਾ ਨਾਮ ਭੀ ਿਕਵ ਹੋ ਸਕਦਾ ਹੈ ? ਜਦ ਪਰਮੇ ਰ ਦਾ ਕੋਈ ਨਾਮ ਹੀ ਨਹ ਤ ਉਸ ਦਾ ਨਾ ਿਕਵ ਜਿਪਆ ਜਾਵੇ । ਇਹੀ ਹੈ
ਸਭ ਤ ਅਿਹਮ ਮੋੜ, ਇਥ ਸੰ ਸਾਰੀ ਮਨਮੱ ਤ ਨਾਲ ਗੁਰਮਿਤ ਦਾ ਰਸਤਾ ਵੱ ਖਰਾ ਹੋ ਜ ਦਾ ਹੈ ।
ਗੁਰਬਾਣੀ ਅੰ ਦਰ ਪਰਮੇ ਰ ਦੇ ਅਨੰਤ ਗੁਣ ਦਾ ਗਾਇਨ ਕਰਕੇ ਪਰਮੇ ਰ ਦੀ
ਉਸਤਤੀ ਕੀਤੀ ਗਈ ਹੈ ਪਰ ਪਰਮੇ ਰ ਦੇ ਿਕਸੇ ਇਕ ਗੁਣਵਾਚਕ ਨਾ ਨੂੰ ਲਈ ਕੇ ਉਸ ਨੂੰ ਮੁੜ-ਮੁੜ ਉਚਾਰਨ ਦੀ ਿਕਆ
ਗੁਰਮਿਤ ਤ ਉਲਟ ਹੈ ਿਕ ਿਕ ਇਸ ਨੂੰ ਰਟਣਯੋਗ ਿਕਹਾ ਜ ਦਾ ਹੈ ਜਦਿਕ ਗੁਰਮਿਤ ਿਗਆਨ ਯੋਗ ਹੈ । ਪਰਮੇ ਰ ਦੇ ਿਕਸੇ
ਗੁਣਵਾਚਕ ਨਾ ਨੂੰ ਬਾਰ-ਬਾਰ ਉਚਾਰਨ ਨਾਲ ਿਗਆਨ ਪਾਪਤੀ ਨਹ ਹੋ ਸਕਦੀ । ਪਰਮੇ ਰ ਬਾਰੇ ਿਗਆਨ (ਸਮਝ) ਤ ਉਸ
ਦੇ ਅਨੰਤ ਗੁਣ ਨੂੰ ਿਵਚਾਰਨ ਨਾਲ ਹੀ ਪਾਪਤ ਹੋ ਸਕਦੀ ਹੈ । ਇਸੇ ਲਈ ਗੁਰਮਿਤ ਨ ਗੁਣ ਗਾਇਨ ਨੂੰ ਨਾਮ ਜਪਣਾ ਮੰ ਿਨਆ ਹੈ
:

ਗੁਣ ਗਾਵਤ ਹੋਵਤ ਪਰਗਾਸੁ ॥ ਚਰਨ ਕਮਲ ਮੋਹ ਹੋਏ ਿਨਵਾਸੁ ॥


ਸੰ ਤਸੰ ਗਿਤ ਮਿਹ ਹੋਏ ਉਧਾਰੁ ॥ ਨਾਨਕ ਭਵਜਲੁ ਉਤਰਿਸ ਪਾਿਰ ॥
(ਰਾਮਕਲੀ ਮ: ੧,ਪੰ ਨਾ ੯੦੧)

ਗੁਣ ਵੀਚਾਰੇ ਿਗਆਨੀ ਸੋਏ ॥ ਗੁਣ ਮਿਹ ਿਗਆਨੁ ਪਰਾਪਿਤ ਹੋਇ ॥


(ਰਾਮਕਲੀ ਮਹਲਾ ੧, ਪੰ ਨਾ ੯੩੧)

ਉਪਰੋਕਤ ਪੰ ਗਤੀਆਂ ਤ ਸਾਫ਼ ਪਤਾ ਲਗਦਾ ਹੈ ਿਕ ਪਰਮੇ ਰ ਦੇ ਗੁਣ ਗਾਇਨ ਨਾਲ ਪਰਮੇ ਰ ਦੇ ਗੁਣ ਦੀ ਿਵਚਾਰ ਨਾਲ ਮਨ
ਅੰ ਦਰ ਿਗਆਨ ਦਾ ਪਗਾਸ ਵੱ ਧਦਾ ਹੈ । ਿਹਰਦੇ ਅੰ ਦਰ "ਹਿਰ ਕੇ ਚਰਨ" ( ਬਦ ਗੁਰੂ) ਦਾ ਵਾਸਾ ਹੋ ਜ ਦਾ ਹੈ । ਮਨ (ਅਸੰ ਤ)
ਤੇ ਿਚਤ (ਸੰ ਤ) ਦੀ ਏਕਤਾ (੧/੫+੧/੫=੧) ਹੋਣ ਕਰਕੇ ਜੀਵ-ਆਤਮਾ ਦਾ ਉਧਾਰ ਹੋ ਜ ਦਾ ਹੈ । ਇਸ ਿਵਧੀ ਨਾਲ ਭਵ ਸਾਗਰ
ਨੂੰ ਪਾਰ ਕਰ ਲਈਦਾ ਹੈ :
ਗੁਣ ਗਾਵੈ ਰਿਵਦਾਸੁ ਭਗਤੁ ਜੈਦੇਵ ਿਤਲੋ ਚਨ ॥
ਨਾਮਾ ਭਗਤੁ ਕਬੀਰੁ ਸਦਾ ਗਾਵਿਹ ਸਮ ਲੋ ਚਨ ॥
ਭਗਤੁ ਬੇਿਣ ਗੁਣ ਰਵੈ ਸਿਹਜ ਆਤਮ ਰੰ ਗੁ ਮਾਣੈ ॥
ਜੋਗੁ ਿਧਆਿਨ ਗੁਰ ਿਗਆਿਨ ਿਬਨਾ ਪਭ ਅਵਰ ਨ ਜਾਣੈ ॥
ਸੁਖਦੇਉ ਪਰੀਖਤ ਗੁਣ ਰਵੈ ਗੋਤਮ ਿਰਿਖ ਜਸੁ ਗਾਇਓ ॥
ਕਿਬ ਕਮ ਸੁਜਸੁ ਨਾਨਕ ਗੁਰ ਿਨਤ ਨਵਤਨੁ ਜਿਗ ਛਾਇਓ ॥
(ਸਵਈਏ ੧ ਕਲ, ਪੰ ਨਾ ੧੩੯੦)

ਇਸ ਉਪਰੋਕਤ ਸਵਈਏ ਿਵਚ ਕਲ ਭੱ ਟ ਜੀ ਨ ਗੁਰੁ ਨਾਨਕ ਸਾਿਹਬ ਜੀ ਤ ਪੂਰਬਲੇ ਭਗਤ ਨੂੰ ਪਰਮੇ ਰ ਦੇ ਗੁਣ ਗਾਇਨ
ਕਰਦੇ ਹੀ ਦਰਸਾਇਆ ਹੈ । ਸਵਈਏ ਦੀ ਸਭ ਤ ਮਹੱ ਤਵਪੂਰਨ ਗੱ ਲ ਇਹ ਹੈ ਿਕ ਗੁਰਮਿਤ ਦੇ ਧਰਿਨਆਂ ਨ ਪਰਮੇ ਰ ਦਾ
ਿਮਲਾਪ ਗਰੂ ਿਗਆਨ ਤ ਿਬਨ ਹੋਰ ਿਕਸੇ ਿਵਧੀ ਨਾਲ ਨਹ ਮੰ ਿਨਆ । "ਜੋਗ ਿਧਆਨ ਗੁਰ ਿਗਆਨ ਿਬਨਾ ਪਭ ਅਵਰੁ ਨਾ
ਜਾਣੈ" ਭਾਵ ਗੁਰਮਿਤ ਦੇ ਿਗਆਨ ਿਬਨ ਪਰਮੇ ਰ ਦੀ ਸਮਝ ਨਹ ਆ ਸਕਦੀ ਪਰਮੇ ਰ ਦੀ ਸਮਝ ਹੀ ਪਰਮੇ ਰ ਦਾ
ਦਰ ਨ ਹੁੰ ਦਾ ਹੈ । ਇਕ ਵਾਰੀ ਆਈ ਹੋਈ ਸੋਝੀ ਹਮੇ ਾ ਲਈ ਸੁਰਤ, ਮਨ, ਬੁਿਧ ਨਾਲ ਜੁੜੀ ਰਿਹੰ ਦੀ ਹੈ । ਇਸੇ ਨੂੰ ਕਲ ਭੱ ਟ
ਪਰਮੇ ਰ ਦਾ ਜੋਗ (ਿਮਲਾਪ) ਆਖ ਰਹੇ ਹਨ ਿਕ ਭਗਤ ਤੇ ਗੁਰੁ ਸਾਿਹਬਾਨ ਨ ਇਸ ਪਕਾਰ ਦੇ ਜੋਗ ਤ ਿਬਨਾ ਹੋਰ ਦੂਸਰੀ
ਿਕਸਮ ਦੇ ਜੋਗ ਨੂੰ ਨਹ ਮੰ ਿਨਆ । ਗੁਰੁ ਨਾਨਕ ਸਾਿਹਬ ਜੀ ਨ ਭੀ ਭਗਤ ਵ ਗੂ ਹੀ ਿਨਤ ਨਵ ਢੰ ਗ ਨਾਲ ਪਰਮੇ ਰ ਦਾ ਜਸ
ਗਾਇਆ ।
ਗੁਰਬਾਣੀ ਅੰ ਦਰ ਗੁਰਮੁਖ ਤੇ ਮਨਮੁਖ ਦੀ ਗੱ ਲ ਬਰਾਬਰ ਚਲਦੀ ਰਿਹੰ ਦੀ ਹੈ । ਪਰਮੇ ਰ ਦੀ
ਮੱ ਤ ਦੇ ਧਾਰਨੀ ਗੁਰਮੁਖ ਅਤੇ ਇਨਸਾਨੀ ਮਨ ਬੁੱ ਧੀ ਤ ਉਪਜੀ ਮਨਮੱ ਤ ਦੇ ਧਾਰਨੀਆ ਨੂੰ ਗੁਰਬਾਣੀ ਅੰ ਦਰ ਮਨਮੁਖ ਆਿਖਆ
ਿਗਆ ਹੈ । ਗੁਰਮਿਤ ਿਵਧੀ ਅਤੇ ਮਨਮੱ ਤ ਦੀਆਂ ਿਵਧੀਆਂ ਦਾ ਿਕਧਰੇ ਵੀ ਮੇਲ ਨਹ ਹੈ । ਸੰ ਸਾਰੀ ਮੱ ਤ ਸੰ ਸਾਰੀ ਜੀਵ ਨੂੰ
ਮਾਇਆ ਨਾਲ ਤੋੜਨ ਦੀ ਥ ਮਾਇਆ ਮੋਹ ਨਾਲ ਜੋੜਦੀਆਂ ਹੀ ਹਨ । ਇਸ ਤ ਉਲਟ ਗੁਰਮਿਤ ਮਨੁੱਖੀ ਮਨ ਨੂੰ ਸੂਝਵਾਨ
ਕਰਕੇ ਮਾਇਆ ਮੋਹ ਦਾ ਿਤਆਗ ਕਰਾ ਕੇ ਇਸ ਦੇ ਮਾਇਆ ਦੇ ਬੰ ਧਨ ਕਟਵਾਉਣ ਿਵਚ ਸਹਾਈ ਹੁੰ ਦੀ ਹੈ । ਗੁਰਬਾਣੀ ਦਾ
ਫ਼ੁਰਮਨ ਹੈ :

ਭਗਤ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥


(ਵਾਰ ਮਾਝ ੧, ਸਲੋ ਕ ਮ: ੩, ਪੰ ਨਾ ੧੪੫)

ਜਦ ਭਗਤ ਤੇ ਸੰ ਸਾਰੀਆਂ ਦਾ ਆਪਸ ਿਵਚ ਜੋੜ ਮੇਲ ਹੀ ਨਹ ਿਫਰ ਭਗਤ ਦਾ ਨਾਮ, ਜਪ, ਿਸਮਰਨ ਜ ਅਰਾਧਨਾ ਆਿਦ
ਸੰ ਸਾਰੀ ਮੱ ਤ ਵਾਲੇ ਮਨਮੁਖ ਨਾਲ ਿਕਵ ਮੇਲ ਖਾ ਸਕਦਾ ਹੈ ? ਇਸੇ ਲਈ ਗੁਰਮਿਤ ਨ ਅਜਪਾ ਜਾਪ ਆਖ ਕੇ ਮਨਮੱ ਤੀਆਂ ਦੇ
ਸਾਰੇ ਜਾਪ ਰੱ ਦ ਕਰ ਿਦੱ ਤੇ ਹਨ ਿਜਸ ਤ ਭਾਵ ਇਹ ਹੈ ਿਕ ਗੁਰਮਿਤ ਦਾ ਜਾਪ ਸੰ ਸਾਰੀ ਮੱ ਤ ਵਾਿਲਆਂ ਦੇ ਜਾਪ ਵ ਗੂ ਜਿਪਆ
ਹੀ ਨਹ ਜ ਦਾ । ਗੁਰਬਾਣੀ ਅੰ ਦਰ ਨਾਮ ਦੋ ਪਕਾਰ ਦਾ ਿਲਿਖਆ ਹੈ । ਗੁਰਬਾਣੀ ਅੰ ਦਰ ਜੋ ਨਾਮ (ਤੱ ਤ ਿਗਆਨ) ਭਿਰਆ
ਿਪਆ ਹੈ ਉਸ ਨੂੰ ਸਮਝਣਾ ਮਨ ਬੁੱ ਧੀ ਦਾ ਿਵ ਾ ਹੈ । ਗੁਰਬਾਣੀ ਦੀ ਿਵਚਾਰ ਕਰਨ ਨੂੰ ਹੀ "ਹਿਰ ਕਾ ਿਬਲੋ ਵਨਾ" ਜ "ਨਾਮ
ਜਪਣਾ" ਆਿਖਆ ਿਗਆ ਹੈ । ਇਹ ਬਦ ਗੁਰੂ ਦੀ ਸੋਝੀ ਕਰਵਾਉਣ ਵਾਲਾ ਤੱ ਤ ਿਗਆਨ ਰੂਪ 'ਨਾਮ' ਹੈ । ਿਜਹੜਾ ਿਗਆਨ
ਤੱ ਤ ਵਸਤੂ ਦੀ ਸੋਝੀ ਕਰਾਉਣ ਵਾਲਾ ਹੋਵੇ ਉਸ ਨੂੰ 'ਨਾਮ' ਆਿਖਆ ਜ ਦਾ ਹੈ ਪਰ ਖੁਦ ਬਦ-ਗੁਰੂ ਤੱ ਤ ਸਰੂਪ ਨੂੰ ਭੀ ਨਾਮ ਹੀ
ਮੰ ਿਨਆ ਿਗਆ ਹੈ । ਦੋਨ ਿਵੱ ਚ ਅੰ ਤਰ ਹੈ ਇਹ ਹੈ ਿਕ ਗੁਰਬਾਣੀ ਦਾ ਤੱ ਤ-ਿਗਆਨ ਮਨ ਨੂੰ ਕਲਪਨਾ ਰਿਹਤ ਕਰ ਦੇਣ ਦੀ
ਸਮਰੱ ਥਾ ਰੱ ਖਦਾ ਹੈ , ਿਜਸ ਨੂੰ ਿਕ ਮਨ ਦਾ ਮਰ ਜਾਣਾ ਭੀ ਆਿਖਆ ਜ ਦਾ ਹੈ । ਜਦ ਬਦ ਗੁਰੂ ਦਾ ਪਕਾ ਿਹਰਦੇ ਿਵਚ
ਪਰਗਟ ਹੁੰ ਦਾ ਹੈ ਉਸ ਨਾਲ ਮਰੇ ਹੋਏ ਮਨ ਨੂੰ ਦੁਬਾਰਾ ਸਦ ਜੀਵਨ ਦੀ ਦਾਤ ਪਾਪਤ ਹੁੰ ਦੀ ਹੈ । ਕਿਹਣ ਤ ਭਾਵ ਇਹ ਹੈ ਿਕ
ਤੱ ਤ ਿਗਆਨ ਮਨ ਨੂੰ ਮਾਰਦਾ ਹੈ ਅਤੇ ਤੱ ਤ ਸਰੂਪ ਬਦ-ਗੁਰੂ ਮਨ ਨੂੰ ਆਪਣੇ ਿਵਚ ਲੀਨ ਕਰਕ ਸਦ-ਜੀਵਨ ਦੀ ਦਾਤ
ਬਖ ਦਾ ਹੈ । ਅਨਮੱ ਤੀਆਂ ਦੀਆਂ ਮੱ ਤ ਿਵਚ ਅਿਜਹਾ ਕੁਝ ਿਕਧਰੇ ਵੀ ਦਰਜ ਨਹ ਹੈ । ਉਨ ਦੀਆਂ ਮੱ ਤ ਅਨੁਸਾਰ ਉਹ
ਆਪਣੇ ਇ ਟ ਦੇਵਤੇ ਵੀ ਭਗਤੀ ਕਰਕੇ ਉਸ ਦੇ ਦਰ ਨ ਕਰ ਲਦੇ ਹਨ ਅਤੇ ਕੋਈ ਇੱ ਛਾ ਜੋ ਉਹ ਦੇਵਤਾ ਪੂਰੀ ਕਰਨ ਦੇ
ਸਮਰੱ ਥ ਹੋਵੇ ਦਰ ਨ ਦੇਣ ਸਮ ਪੂਰੀ ਕਰਦਾ ਹੈ ਅਤੇ ਅਲੋ ਪ ਹੋ ਜ ਦਾ ਹੈ । ਉਨ ਦੀ ਮੱ ਤ ਿਵੱ ਚ ਆਪਣੇ ਗੁਰੂ ਜ ਪੀਰ ਨਾਲ
ਅਭੇਦ ਹੋਣ ਦੀ ਗੱ ਲ ਿਕਧਰੇ ਵੀ ਦਰਜ ਨਹ ਹੈ । ਉਨ ਦੇ ਅਖੌਤੀ ਭਗਵਾਨ ਅਤੇ ਉਸ ਅਖੌਤੀ ਭਗਤ ਿਵੱ ਚ ਅੰ ਤਰ ਿਜ ਦਾ
ਿਤ ਰਿਹੰ ਦਾ ਹੈ ।
ਆਮ ਕਰਕੇ ਗੁਰਬਾਣੀ ਅੰ ਦਰ ਜਦ ਅਨਮੱ ਤੀਆਂ ਦੇ ਜਾਪ ਦੀ ਗੱ ਲ ਆਈ ਹੈ ਤ ਉਸ ਨੂੰ ਜਪ ਤਪ ਿਲਖ
ਕੇ ਇਸ ਦਾ ਖੰ ਡਨ ਹੀ ਕੀਤਾ ਹੈ :
ਿਕਆ ਜਪੁ ਿਕਆ ਤਪੁ ਿਕਆ ਬਤ ਪੂਜਾ ॥
ਜਾ ਕੈ ਿਰਦੈ ਭਾਉ ਜੈ ਦੂਜਾ ॥
ਰੇ ਜਨ ਮਨੁ ਮਧਉ ਿਸ ਲਾਈਐ ॥
ਚਤੁਰਾਈ ਨ ਚਤੁਰਭੁਜੁ ਪਾਈਐ ॥
(ਗਉੜੀ ਕਬੀਰ ਜੀ , ਪੰ ਨਾ ੩੨੪)

ਗੁਰਮਿਤ ਦੀ ਸੋਝੀ ਆਉਣ ਿਪਛ ਕਬੀਰ ਜੀ ਦੀ ਬਾਣੀ, ਉਨ ਦੁਆਰਾ ਰਚੀ ਗਈ ਪਿਹਲੀ ਬਾਣੀ (ਜਦ ਿਕ ਇਹ ਸਨਾਤਨੀ ਮੱ ਤ
ਦੇ ਪਭਾਵ ਅਧੀਨ ਸਨ) ਦਾ ਿਵਰੋਧ ਕਰ ਰਹੀ ਹੈ । ਹੁਣ ਭਗਤ ਜੀ ਸਨਾਤਨੀ ਮੱ ਤ ਵਾਲੇ ਜਪ ਤਪ ਨੂੰ ਇੱ ਕ ਫਜੂਲ ਦੀ ਗੱ ਲ,
ਪਾਖੰ ਡਵਾਦ ਹੀ ਆਖ ਰਹੇ ਹਨ ਜੋ ਿਕ ਤਪ ਕਰਨ ਵਾਲਾ ਿਰਧੀਆਂ ਿਸਧੀਆਂ ਦੀ ਇੱ ਛਾ (ਦੂਜਾ ਭਾਉ) ਮਨ ਿਵੱ ਚ ਧਾਰ ਕੇ ਅਿਜਹਾ
ਕੁਝ ਕਰਦਾ ਹੋਵੇ । ਕਬੀਰ ਜੀ ਭੀ ਇਕ ਿਸਧੀ ਗੱ ਲ ਆਪਣੀ ਬਾਣੀ ਅੰ ਦਰ ਕਰ ਰਹੇ ਹਨ ਿਜਹੜੀ ਿਕ ਮਨ ਨੂੰ ਸਾਧਨ ਉਪਰੰ ਤ
ਬੁਧ ਬਦਲਣ ਕਰਕੇ ਪਾਪਤ ਹੁੰ ਦੀ ਹੈ, ਉਹ ਹੈ "ਬੁਿਧ ਬਦਲੀ ਿਸਿਧ ਪਾਈ" ਇਸ ਤ ਇਲਾਵਾ ਹੋਰ ਿਕਸੇ ਤਰ ਦੀ ਿਸਧੀ ਨੂੰ
ਗੁਰਬਾਣੀ ਨਹ ਮੰ ਨਦੀ ਤੇ ਨਾ ਹੀ ਹੋਰ ਿਕਸੇ ਪਕਾਰ ਦੀ ਕੋਈ ਿਸਧੀ ਹੁੰ ਦੀ ਹੀ ਹੈ । ਮਨਮੁੱ ਖ ਦੀਆ ਿਰਧੀਆਂ ਿਸਧੀਆਂ ਤ
ਫਰੇਬ ਤ ਿਸਵਾ ਹੋਰ ਕੁਝ ਹੁੰ ਦੀਆਂ ਵੀ ਨਹ । ਪਪੰ ਚ ਰੂਪ ਜਪ -ਤਪ ਤ ਭਲਾ ਿਕਹੜੀ ਿਸਧੀ ਦੀ ਪਾਪਤੀ ਹੋ ਸਕਦੀ ਹੈ ? ਇਹ
ਸਾਰਾ ਡਰਾਮ ਤ ਉਨ ਨੂੰ ਿਢੱ ਡ ਦੀ ਭੁੱ ਖ ਦੇ ਕਾਰਨ ਜੀ ਕਰਨਾ ਪਦਾ ਹੈ ।
ਦੂਜੇ ਪਾਸੇ ਗੁਰਮੁਖ ਦੇ ਜਪ ਤਪ ਇਸ ਤ ਿਬਲਕੁਲ ਉਲਟ ਹਨ । ਗੁਰਿਸੱ ਖ ਨੂੰ ਿਸਧੀ ਪਾਪਤੀ (ਪਰਮੇ ਰ ਦੀ
ਸੋਝੀ) ਲਈ ਆਪਣਾ ਸਭ ਕੁਝ ਬਦ-ਗੁਰੂ ਨੂੰ ਸੌਪ ਕੇ ਉਸ ਦੇ ਹੁਕਮ ਿਵਚ ਚਲਨਾ ਹੁੰ ਦਾ ਹੈ :

ਤਨੁ ਮਨੁ ਧਨੁ ਸਭੁ ਸਉਿਪ ਗੁਰ ਕਉ ਹੁਕਿਮ ਮੰ ਿਨਐ ਪਾਇਐ ॥


(ਰਾਮਕਲੀ ਮ: ੩, ਪੰ ਨਾ ੯੧੮)

ਗੁਰਿਸਖ ਦੇ ਜਪ ਤ ਸਦ ਜੀਵਨ ਦੀ ਪਾਪਤੀ ਹੁੰ ਦੀ ਹੈ । ਜੰ ਮਣ ਮਰਨ ਦਾ ਭਰਮ ਗੇੜ ਖਤਮ ਹੋ ਜ ਦਾ ਹੈ । ਇਸ ਤ ਛੁੱ ਟ


ਗੁਰਮੁਖਾ ਨੂੰ ਜਪ ਤਪ ਤ ਹੋਰ ਿਕਸੇ ਵਸਤੂ ਦੀ ਇੱ ਛਾ ਹੀ ਨਹ ਹੁੰ ਦੀ । ਅਨਮੱ ਤੀਆਂ ਦੇ ਚਾਰ ਪਦਾਰਥ ਭੀ ਸੰ ਸਾਰੀ ਪਦਾਰਥ ਹੀ
ਹਨ । ਧਰਮ, ਅਰਥ, ਕਾਮ ਅਤੇ ਮੋਖ ਚਾਰ ਿਵਚ ਮੁਕਤੀ ਨੂੰ ਛੱ ਡ ਕੇ ਬਾਕੀ ਿਤੰ ਨਾ ਨੂੰ ਗੁਰਮਿਤ ਅੰ ਦਰ ਸੰ ਸਾਰੀ ਪਦਾਰਥ
ਮੰ ਿਨਆ ਿਗਆ ਹੈ ਿਜਹੜੇ ਿਕ ਗੁਰਮਿਤ ਿਵਧੀ, ਤੱ ਤ ਿਗਆਨ ਦੀ ਸੋਝੀ ਤ ਸੱ ਖਣੇ ਸਨ । ਿਸੱ ਟੇ ਵਜ ਇਨ ਮੱ ਤ ਵਾਿਲਆ ਨ,
ਮੁਕਤੀ ਦੀ ਪਾਪਤੀ ਜੀਵਨ ਕਾਲ ਦੌਰਾਨ ਅਸੰ ਭਵ ਕਰਾਰ ਦੇ ਿਦੱ ਤੀ । ਮੁਕਤੀ ਦੀ ਪਾਪਤੀ ਨੂੰ ਇਨ ਨ ਮੌਤ ਦੀ ਪਾਪਤੀ ਨਾਲ
ਜੋੜ ਿਦੱ ਤਾ, ਿਜਸਨੂੰ ਗੁਰਮਿਤ ਰੱ ਦ ਕਰਦੀ ਹੈ । ਕਲਪਨਾ (ਮਾਇਆ) ਨੂੰ ਅਨਮੱ ਤੀਆਂ ਨ ਨਾ ਕੱ ਟੀ ਜਾਣ ਵਾਲੀ (ਨਕਟੀ) ਮੰ ਨ ਕੇ
ਇਹ ਿਸੱ ਧ ਕਰ ਿਦੱ ਤਾ ਿਕ ਉਨ ਦੀ ਮੱ ਤ ਅੰ ਦਰ ਕਲਪਨਾ ਨੂੰ ਰੋਕ ਦੇਣ ਦੀ ਸਮਰੱ ਥਾ ਨਹੀ ਹੈ । ਭਗਤ ਕਬੀਰ ਜੀ ਨ ਉਨ ਦੀ
ਇਹ ਧਾਰਨਾ ਿਕ "ਮਾਇਆ ਨਕਟੀ ਹੈ" ਦਾ ਦਾਅਵਾ ਝੁਠਲਾ ਿਦੱ ਤਾ । ਉਹ ਆਖ ਰਹੇ ਹਨ :-

ਨਕਟੀ ਕੋ ਠਨਗਨੁ ਬਾਡਾ ਡੂੰ ॥ ਿਕਨਿਹ ਿਬਬੇਕੀ ਕਾਟੀ ਤੂੰ ॥ (ਆਸਾ, ਪੰ ਨਾ ੪੭੬)

ਕਬੀਰ ਜੀ ਦਾ ਕਿਹਣਾ ਇਹ ਹੈ ਿਕ ਸੰ ਸਾਰ ਦੀਆਂ ਸਾਰੀਆਂ ਮੱ ਤ ਨ ਇਸ ਕਲਪਨਾ ਨੂੰ ਨਾ ਕੱ ਟੀ ਜਾਣ ਵਾਲੀ ਮੰ ਨ ਕੇ ਸੰ ਸਾਰ
ਿਵਚ ਇਸ ਦੀ ਜੈ ਜੈ ਕਾਰ ਕਰਵਾ ਿਦੱ ਤੀ ਹੈ । ਪਰਮੇ ਰ ਦੇ ਹੁਕਮ ਤ ਸਾਰੀ ਦੁਨੀਆਂ ਨੂੰ ਇਨ ਮੱ ਤ ਵਾਿਲਆਂ ਨ ਬਾਗੀ ਬਣਾ
ਿਦੱ ਤਾ ਹੈ ਪਰ ਿਕਸੇ ਿਵਰਲੇ ਿਬਬੇਕੀ ਨ ਤੈਨੰ ੂ ਮੂਲ ਹੀ ਕੱ ਟ ਿਦੱ ਤਾ ਹੈ । ਹੁਣ ਤੂੰ ਨਕਟੀ ਨਹ ਰਹੀ । ਿਬਬੇਕੀਆਂ ਦੇ ਿਹਰਦੇ ਿਵਚ
ਪਰਮੇ ਰ ਦੇ ਹੁਕਮ ਦਾ ਨਾਦ ਗੂੰ ਜਦਾ ਹੈ ਿਜਸ ਤ ਿਕ ਸੱ ਚ ਦੀ ਜੈ ਜੈ ਕਾਰ ਦੀ ਧੁਨੀ ਪਗਟ ਹੁੰ ਦੀ ਹੈ।
ਜਪੁ ਿਵਧੀ ਬਾਰੇ ਕੁਝ ਿਵਚਾਰ ਹੋਰ ਕਰਨੀ ਲੋ ੜ ਦੀ ਹੈ । ਇਸ ਲੇ ਖ ਿਵਚ ਅਸ 'ਜਪ' ਬਦ ਦਾ ਅਰਥ
ਗੁਰਮਿਤ ਅਨੁਸਾਰ 'ਸਮਝਣਾ' ਿਲਿਖਆ ਹੈ ਿਜਹੜਾ ਿਕ ਥੱ ਲੇ ਿਦੱ ਤੀਆਂ ਗਈਆਂ ਪੰ ਕਤੀਆਂ ਤ ਿਸੱ ਧ ਹੁੰ ਦਾ ਹੈ :

ਜਪ ਉ ਿਜਨ ਅਰਜੁਨ ਦੇਵ ਗੁਰੂ ਿਫਿਰ ਸੰ ਕਟ ਜੋਿਨ ਗਰਭ ਨ ਆਯਉ ॥੬॥


(ਸਵਈਏ ੫, ਮਥੁਰਾ, ਪੰ ਨਾ ੧੪੦੯)

ਉਪਰੋਕਤ ਪੰ ਕਿਤ ਅੰ ਦਰ "ਜਪ ਉ" ਦਾ ਅਰਥ , ਸਿਤਗੁਰ ਅਰਜਨ ਸਾਿਹਬ ਜੀ ਦੁਆਰਾ ਿਹਰਦੇ ਅੰ ਦਰਲੇ ਬਦ-ਗੁਰੂ ਨੂੰ
ਸਮਝ ਲੈ ਣਾ ਹੀ ਹੈ :

ਹਿਰ ਹਿਰ ਹਿਰ ਗੁਨੀ ਹ ॥ ਜਾਪੀਐ ਸਹਜ ਧੁਨੀ ਹ ॥


ਸਾਧੂ ਰਸਨ ਭਨੀ ਹ ॥ ਛੁਟਨ ਿਬਿਧ ਸੁਨੀ ਹ ॥
ਪਾਈਐ ਵਡ ਪੁਨੀ ਮੇਰੇ ਮਨ ਮਨਾ ॥
(ਆਸਾ ਮ: ੫, ਪੰ ਨਾ ੪੦੯)

ਸਹਜ ਧੁਨੀ ਦਾ ਅਰਥ ਹੈ, ਉਹ ਆਵਾਜ਼ ਜੋ ਮਨ ਨੂੰ ਜਗਾ ਦੇਣ ਵਾਲੀ ਹੋਵੇ । ਗੁਰਬਾਣੀ ਜਾਗਿਰਤ ਅਵਸਥਾ ਵਾਲੇ ਗੁਰਮੁਖ ਦੀ
ਬਾਣੀ ਹੈ ਅਤੇ ਸੰ ਸਾਰ ਦੇ ਸੁੱ ਤੇ ਮਨ ਨੂੰ ਇਸ ਦੀ ਸੋਝੀ, ਜਗਾਉਣ ਦੀ ਸਮਰੱ ਥਾ ਰੱ ਖਦੀ ਹੈ । ਇਹੀ ਗੱ ਲ ਇਨ ਪੰ ਕਤੀਆਂ ਿਵੱ ਚ
ਆਖੀ ਗਈ ਹੈ ਿਕ ਇਸ ਬਾਣੀ ਦੀ ਸੋਝੀ ਪਾਪਤ ਕਰਨਾ (ਸਿਹਜ ਧੁਨੀ ਨੂੰ ਜਪਣਾ) ਇਕੋ ਗੱ ਲ ਹੈ । ਇਹ ਬਾਣੀ ਹਿਰ (ਪਰਮੇ ਰ)
ਦਾ ਗੁਣ ਗਾਇਨ ਹੈ, ਇਸ ਨੂੰ ਸਮਝਣਾ (ਜਪਣਾ) ਚਾਹੀਦਾ ਹੈ । ਸੰ ਤਾ ਦੀ ਰਸਨਾ ਤ ਇਹ ਬੋਲੀ ਗਈ ਹੈ, ਸੰ ਸਾਰ ਭਵਸਾਗਰ ਤ
ਛੁਟਣ ਦੀ ਿਵਧੀ ਮ ਸਮਝੀ ਹੈ ਅਤੇ ਵੱ ਿਡਆ ਭਾਗ ਕਰਕੇ ਇਸ ਦੀ ਸੋਝੀ ਪਪਾਤ ਹੁੰ ਦੀ ਹੈ :
ਗੁਣ ਿਨਧਾਨ ਹਿਰ ਨਾਮਾ ॥ ਜਿਪ ਪੂਰਨ ਹੋਏ ਕਾਮਾ ॥ (ਸੋਰਠ ਮ: ੫, ਪੰ ਨਾ ੬੨੧)

ਪਰਮੇ ਰ ਦਾ ਬਦ (ਨਾਦ), ਪਰਮੇ ਰ ਦੇ ਗੁਣ ਨੂੰ ਪਗਟ ਕਰਦਾ ਹੈ ਇਸੇ ਲਈ ਇਹ ਗੁਣ ਿਨਧਾਨ (ਗੁਣ ਦਾ ਖਜ਼ਾਨ ) ਹੈ ।
ਹਿਰ ਨਾਮਾ, ਗੁਣ ਦਾ ਖਜ਼ਾਨਾ ਹੈ । ਇਸ ਨੂੰ ਜਾਣ ਕੇ ਗੁਣਵੰ ਤੇ ਹੋ ਜਾਈਦਾ ਹੈ । ਔਗਣ ਸਭ ਦੂਰ ਹੋ ਜ ਦੇ ਹਨ । ਿਹਰਦੇ ਿਵਚ
ਬਦ-ਗੁਰੂ ਪਗਟ ਹੋਣ ਨਾਲ ਬਾਕੀ ਬਚਦੇ ਕੰ ਮ ਸਾਰੇ ਪੂਰੇ ਹੋ ਜ ਦੇ ਹਨ । ਉਪਰੋਕਤ ਸਾਰੇ ਤੱ ਥ ਤ ਪਤਾ ਲਗਦਾ ਹੈ ਿਕ
ਗੁਰਮਿਤ ਦਾ 'ਜਪੁ', ਗੁਰਮਿਤ ਦੀ ਸੋਝੀ ਹੀ ਹੈ ।
ਿਸਮਰਨ ਬਾਰੇ ਭੀ ਭਗਤ ਨਾਮਦੇਵ ਜੀ ਸਮਝਾ ਰਹੇ ਹਨ :-

ਨਾਮਦੇਇ ਿਸਮਰਨੁ ਕਰੀ ਜਾਨ ॥ ਜਗਜੀਵਨ ਿਸਉ ਜੀਉ ਸਮਾਨ ॥


(ਿਬਲਾਵਲੁ, ਪੰ ਨਾ ੮੫੮)

ਨਾਮਦੇਵ ਜੀ ਆਖਦੇ ਹਨ ਿਕ ਮ ਿਸਮਰਨ ਕਰਕੇ ਪਰਮੇ ਰ ਨੂੰ ਜਾਣ ਿਲਆ ਹੈ, ਸਮਝ ਿਲਆ ਹੈ ਅਤੇ ਉਸ ਜਗਜੀਵਨ ਿਵੱ ਚ ਮ
ਸਮਾ ਿਗਆ ਹ ।

ਦੁਖ ਭੰ ਜਨ ਤੇਰਾ ਨਾਮੁ ਜੀ ਦੁਖ ਭੰ ਜਨੁ ਤੇਰਾ ਨਾਮੁ ॥


ਆਠੁ ਪਹਰ ਆਰਾਧੀਐ ਪੂਰਨ ਸਿਤਗੁਰ ਿਗਆਨ ॥
(ਗਉੜੀ ਮ: ੫, ਪੰ ਨਾ ੨੧੮)

ਉਪਰੋਕਤ ਪੰ ਕਤੀ ਿਵੱ ਚ ਨਾਮ ਅਰਾਧਣ ਦਾ ਿਜ਼ਕਰ ਹੈ । ਅਰਾਧਨਾ ਅੱ ਠ ਪਿਹਰ ਉਸੇ ਵਸਤੂ ਦੀ ਹੋ ਸਕਦੀ ਹੈ ਭਾਵ ੨੪ ਘੰ ਟੇ
ਿਧਆਨ ਿਵੱ ਚ ਉਹੀ ਵਸਤੂ ਰਿਹ ਸਕਦੀ ਹੈ ਿਜਸ ਦਾ ਸਾਨੂੰ ਿਗਆਨ ਹੋਵੇ, ਜਾਣਕਾਰੀ ਹੋਵੇ । ਇਸੇ ਕਰਕੇ "ਪੂਰਨ ਸਿਤਗੁਰ
ਿਗਆਨ" ਦਾ ਇਸ ਪੰ ਕਤੀ ਿਵੱ ਚ ਿਜ਼ਕਰ ਹੈ । ਜੇ ਸਿਤਗੁਰ ਦਾ ਪੂਰਨ ਿਗਆਨ ਪਾਪਤ ਕਰ ਲਈਏ ਤ ਅੱ ਠ ਪਿਹਰ ਅਰਾਧਨਾ
"ਅਜਪਾ-ਜਾਪ" ਚਲਦਾ ਰਿਹੰ ਦਾ ਹੈ । ਿਗਆਨ ਤ ਿਬਨ ਿਧਆਨ ਦਾ ਜੁੜਨਾ, ਕਲਪਨਾ ਨੂੰ ਹੀ ਜਨਮ ਿਦੰ ਦਾ ਹੈ । ਗੁਰਮਿਤ
ਅਨੁਸਾਰ "ਿਗਆਨ ਿਧਆਨ" ਦਾ ਿਜ਼ਕਰ ਤ ਆ ਦਾ ਹੈ ਪਰ ਿਕਤੇ ਵੀ 'ਿਧਆਨ ਿਗਆਨ' ਿਲਿਖਆ ਹੋਇਆ ਇਸ ਕਰਕੇ ਨਹ
ਿਮਲਦਾ ਿਕ ਿਕ ਿਗਆਨ ਤ ਿਬਨਾ ਮਨ ਦਾ ਿਟਕਣਾ ਅਸੰ ਭਵ ਹੈ । ਇਸੇ ਲਈ 'ਵਾਰ ਆਸਾ' ਅੰ ਦਰ ਗੁਰੁ ਨਾਨਕ ਪਾਤ ਾਹ ਨ
ਿਲਿਖਆ ਹੈ :-

ਿਗਆਨ ਕਾ ਬਧਾ ਮਨੁ ਰਹੈ ਗੁਰ ਿਬਨੁ ਿਗਆਨੁ ਨ ਹੋਇ ॥


(ਪੰ ਨਾ ੪੩੯)

ਿਗਆਨ ਤ ਿਬਨ ਮਨ ਦਾ ਰੁਕ ਜਾਣਾ ਅਸੰ ਭਵ ਹੈ । ਿਜਸ ਨੂੰ ਸਤਗੁਰ, "ਿਗਆਨ ਧਨ" (ਨਾਮ ਧਨ) ਦਾ ਖਜ਼ਾਨਾ ਬਖ ਦਾ ਹੈ
ਿਜਸ ਨਾਲ ਿਸੱ ਖ ਦਾ ਮਨ ਿਟੱ ਕ ਜ ਦਾ ਹੈ, ਉਸ ਦੀ ਿਤ ਨਾ ਭੁੱ ਖ ਸਭ ਉਤਰ ਜ ਦੀ ਹੈ ਅਤੇ ਉਹ ਸਿਤ ਤੇ ਸੰ ਤੋਖ ਦਾ ਧਾਰਨੀ ਹੋ
ਕੇ ਅੱ ਠ ਪਿਹਰ ਬਦ-ਗੁਰੂ ਦੀ ਅਰਾਧਨਾ (ਿਧਆਨ) ਿਵਚ ਜੁਿੜਆ ਰਿਹੰ ਦਾ ਹੈ । ਇਸ ਿਵਧੀ ਤ ਿਬਨ ਹੋਰ ਕੋਈ ਵੀ ਿਵਧੀ ਸੱ ਚ
ਤਕ ਪਹੁੰ ਚਣ ਦੀ ਨਹ ਹੈ । ਭਾਵ ਅਨਮੱ ਤੀਆਂ ਨ ਭਗਤ ਨਾਲ ਝੂਠੀਆਂ ਸਾਖੀਆਂ ਜੋੜ ਕੇ ਇਹ ਿਸੱ ਧ ਕਰਨ ਦੀ ਕੋਿ ਕੀਤੀ
ਹੈ ਿਕ ਧ ਪਿਹਲਾਦ ਆਿਦ ਭਗਤ ਵੀ ਹਠ ਯੋਗੀ ਹੀ ਸਨ ਗੁਰਬਾਣੀ ਿਵੱ ਚ ਇਨ ਸਾਖੀਆਂ ਦਾ ਸਹਜ-ਖੰ ਡਨ ਕੀਤਾ ਿਗਆ ਹੈ ।
ਉਦਾਰਨ ਵਜ :-
ਰਾਮ ਜਪਉ ਜੀਅ ਐਸੇ ਐਸੇ ॥ ਧ ਪਿਹਲਾਦ ਜਿਪਓ ਹਿਰ ਜੈਸੇ ॥੧॥
ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥
ਜਾ ਿਤਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਿਰ ਲਘਾਵੈ ॥੨॥
ਗੁਰ ਪਰਸਾਿਦ ਐਸੀ ਬੁਿਧ ਸਮਾਨੀ ॥ ਚੂਿਕ ਗਈ ਿਫਿਰ ਆਵਨ ਜਾਨੀ ॥੩॥
(ਗਉੜੀ ਕਬੀਰ, ਪੰ ਨਾ ੨੩੭)

ਭਗਤ ਕਬੀਰ ਜੀ ਾਤਰ ਿਬਪਰ ਵੱ ਲ ਪਾਏ ਗਏ ਭੁਲੇਖੇ ਨੂੰ ਦੂਰ ਕਰਦੇ ਹੋਏ ਆਖ ਰਹੇ ਹਨ ਿਕ " ਹੇ ਦੁਨੀਆਂ ਦੇ ਲੋ ਕ ! ਇਸ
ਿਬਪਰ ਦੇ ਿਪੱ ਛੇ ਲੱਗ ਕੇ ਮਾਲਾ ਫੜ ਕੇ, ਰਾਮ-ਰਾਮ ਰੱ ਟਣਾ ਛੱ ਡ ਕੇ, ਰਾਮ-ਨਾਮ ਇਸ ਤਰੀਕੇ ਨਾਲ ਜਪੋ, ਿਜਸ ਿਵਧੀ ਨਾਲ ਧ
ਅਤੇ ਪਿਹਲਾਦ ਨ ਜਿਪਆ ਸੀ ।" ਅਗਲੀ ਪੰ ਕਤੀ ਿਵਚ ਭਗਤ ਜੀ ਆਖ ਰਹੇ ਹਨ ਿਕ ਮ ਦੁਨੀਆਂ ਦੇ ਸਾਰੇ ਲੋ ਕ ਨੂੰ ਤੱ ਤ
ਿਗਆਨ ਦੇ ਬੇੜੇ ਉਪਰ ਚਾੜ ਿਦੱ ਤਾ ਹੈ ਪਰ ਿਜਸ ਪਰ ਤੇਰੀ ਿਕਪਾ ਹੋਵੇਗੀ ਉਹ ਤੇਰੇ ਭਾਣੇ ਨੂੰ ਿਮੱ ਠਾ ਕਰਕੇ ਮੰ ਨ ਲਵੇਗਾ ।
ਭਾਣਾ ਮੰ ਨਣ ਵਾਲਾ ਸੰ ਸਾਰ ਸਾਗਰ ਿਵੱ ਚ ਡੁੱ ਬ ਨਹ ਸਕਦਾ । ਉਸ ਦਾ ਬੇੜਾ ਤੇਰੇ ਹੁਕਮ ਨਾਲ ਪਾਰ ਹੋ ਜਾਵੇਗਾ । ਪਰਮੇ ਰ ਦੀ
ਿਕਪਾ ਨਾਲ ਮੇਰੇ ਅੰ ਦਰ ਐਸੀ ਬੁੱ ਧੀ ਪਗਟ ਹੋ ਗਈ ਹੈ ਿਜਸ ਦੀ ਿਕਪਾ ਸਦਕਾ ਮੇਰਾ ਆਉਣਾ ਜਾਣਾ ਕੱ ਿਟਆ ਿਗਆ ਹੈ ।
ਉਪਰੋਕਤ ਬਦ ਅਤੇ ਹੁਣ ਤਕ ਦੇ ਿਵਚਾਰ ਦੀ ਰੋ ਨੀ ਅੰ ਦਰ ਸਾਫ਼ ਹੋ ਜ ਦਾ ਹੈ ਿਕ ਭਗਤ ਦੇ ਨਾਮ ਜਪਣ, ਿਸਮਰਨ
ਕਰਨ, ਅਰਾਧਣ ਅਤੇ ਿਧਆਉਣ ਦੀ ਿਵਧੀ ਹੋਰ ਸੰ ਸਾਰੀ ਮੱ ਤ ਨਾਲ ਵੱ ਖਰੀ ਸੀ ਅਤੇ ਇਸ ਿਵਧੀ ਦਾ ਮਨਰਥ ਕੇਵਲ ਪਰਮੇ ਰ
ਨੂੰ ਜਾਣਨਾ ਤੇ ਪਛਾਣਨਾ ਹੀ ਸੀ । ਜਾਣਨ ਤ ਭਾਵ ਹੈ ਦਰ ਨ ਹੋਣਾ ਅਤੇ ਪਛਾਣਨਾ ਦਾ ਅਰਥ ਹੈ ਉਸ ਨਾਲ ਿਮਲ ਜਾਣਾ, ਲੀਨ
ਹੋ ਜਾਣਾ ।

~: ਧਰਮ ਿਸੰ ਘ ਿਨਹੰ ਗ ਿਸੰ ਘ :~

You might also like