You are on page 1of 3

ਮਲੇ ਰੀਏ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ

ਮਲੇ ਰੀਆ ਸੂਖਮ ਜੀਵਾਂ ਤੋਂ ਫੈਲਣ ਵਾਲੀ ਬੀਮਾਰੀ ਹੈ । ਇਸ ਦੇ ਲੱਛਣ ਹਨ: ਬੁਖ਼ਾਰ, ਕਾਂਬਾ ਛਿੜਨਾ, ਪਸੀਨਾ ਆਉਣਾ, ਸਿਰਦਰਦ,
ਸਰੀਰ ਟੁੱ ਟਣਾ, ਦਿਲ ਕੱ ਚਾ ਹੋਣਾ ਤੇ ਉਲਟੀ ਆਉਣੀ। ਕਦੇ-ਕਦੇ ਇਹ ਲੱਛਣ 48 ਤੋਂ 72 ਘੰ ਟਿਆਂ ਦੇ ਅੰ ਦਰ-ਅੰ ਦਰ ਦੁਬਾਰਾ ਦਿਖਾਈ
ਦਿੰ ਦੇ ਹਨ ਜੋ ਇਸ ਗੱ ਲ ’ਤੇ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਸੂਖਮ ਜੀਵਾਂ ਦੇ ਰਾਹੀਂ ਮਲੇ ਰੀਆ ਹੋਇਆ ਹੈ ਤੇ ਵਿਅਕਤੀ ਨੂੰ
ਕਿੰ ਨੀ ਦੇਰ ਤੋਂ ਇਹ ਬੀਮਾਰੀ ਹੈ।

ਮਲੇ ਰੀਆ ਕਿਵੇਂ ਫੈਲਦਾ ਹੈ?

1. ੋ ਸੂਖਮ ਜੀਵਾਂ ਤੋਂ ਫੈਲਦਾ ਹੈ ਜਿਨ੍ਹਾਂ ਨੂੰ ਪਲਾਜ਼ਮੋਡੀਆ  ਕਿਹਾ ਜਾਂਦਾ ਹੈ। ਇਹ ਜੀਵ ਐਨੋਫਲੀਜ਼  ਨਾਂ ਦੀ
ਮਲੇ ਰੀਆ ਪ੍ਰੋਟੋਜਆ
ਮਾਦਾ ਮੱ ਛਰ ਦੇ ਕੱ ਟਣ ਨਾਲ ਮਨੁੱਖ ਦੇ ਸਰੀਰ ਅੰ ਦਰ ਦਾਖ਼ਲ ਹੋ ਜਾਂਦੇ ਹਨ।
2. ਇਹ ਜੀਵ ਵਿਅਕਤੀ ਦੇ ਜਿਗਰ ਦੇ ਸੈੱਲਾਂ ਵਿਚ ਚਲਾ ਜਾਂਦਾ ਹੈ ਜਿੱ ਥੇ ਇਹ ਜੀਵ ਵਧਦੇ-ਫੁੱ ਲਦੇ ਹਨ।
3. ਜਦੋਂ ਜਿਗਰ ਦਾ ਸੈੱਲ ਟੁੱ ਟਦਾ ਹੈ, ਤਾਂ ਇਹ ਜੀਵ ਸੈੱਲ ਵਿੱ ਚੋਂ ਨਿਕਲਦੇ ਹਨ ਅਤੇ ਫਿਰ ਵਿਅਕਤੀ ਦੇ ਲਾਲ ਸੈੱਲਾਂ ਵਿਚ ਚਲੇ
ਜਾਂਦੇ ਹਨ। ਉੱਥੇ ਵੀ ਇਹ ਜੀਵ ਵਧਦੇ-ਫੁੱ ਲਦੇ ਰਹਿੰ ਦੇ ਹਨ।

4. ਜਦੋਂ ਲਾਲ ਸੈੱਲ ਟੁੱ ਟਦਾ ਹੈ, ਤਾਂ ਇਸ ਵਿੱ ਚੋਂ ਸੂਖਮ ਜੀਵ ਨਿਕਲ ਆਉਂਦੇ ਹਨ ਅਤੇ ਇਹ ਹੋਰ ਲਾਲ ਸੈੱਲਾਂ ’ਤੇ ਹਮਲਾ ਕਰਦੇ
ਹਨ।
5. ਲਾਲ ਸੈੱਲਾਂ ’ਤੇ ਹਮਲਾ ਅਤੇ ਇਨ੍ਹਾਂ ਦਾ ਟੁੱ ਟਣਾ ਚੱ ਲਦਾ ਰਹਿੰ ਦਾ ਹੈ। ਹਰ ਵਾਰ ਲਾਲ ਸੈੱਲ ਟੁੱ ਟਣ ਤੇ ਪੀੜਿਤ ਵਿਅਕਤੀ
ਮਲੇ ਰੀਏ ਦੇ ਲੱਛਣ ਦਿਖਾਉਂਦਾ ਹੈ।

 ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ?

ਜੇ ਤੁਸੀਂ ਉਸ ਜਗ੍ਹਾ ਰਹਿੰ ਦੇ ਹੋ ਜਿੱ ਥੇ ਦੇ ਲੋ ਕਾਂ ਨੂੰ ਮਲੇ ਰੀਆ ਹੁੰ ਦਾ ਹੈ, ਤਾਂ . . .

ਮੱ ਛਰਦਾਨੀ ਵਰਤੋ ਤੇ ਇਸ ਦੇ ਨਾਲ-ਨਾਲ

o ਮੱ ਛਰਦਾਨੀ ਉੱਤੇ ਮੱ ਛਰ ਮਾਰਨ ਵਾਲੀ ਦਵਾਈ ਛਿੜਕੋ।


o ਮੱ ਛਰਦਾਨੀ ਵਿਚ ਕੋਈ ਛੇਕ ਨਹੀਂ ਹੋਣਾ ਚਾਹੀਦਾ ਜਾਂ ਇਹ ਫਟੀ ਹੋਈ ਨਹੀਂ ਹੋਣੀ ਚਾਹੀਦੀ।
o ਮੱ ਛਰਦਾਨੀ ਨੂੰ ਗੱ ਦੇ ਦੇ ਥੱ ਲੇ ਪੂਰੀ ਤਰ੍ਹਾਂ ਫਸਾ ਦਿਓ
 ਘਰ ਦੇ ਅੰ ਦਰ ਸਪਰੇਅ ਕਰੋ।
 ਜੇ ਸੰ ਭਵ ਹੈ, ਤਾਂ ਦਰਵਾਜ਼ੇ ਖਿੜਕੀਆਂ ’ਤੇ ਜਾਲ਼ੀ ਲਾਓ ਅਤੇ ਏ. ਸੀ. ਤੇ ਪੱ ਖੇ ਵਰਤੋ ਜਿਸ ਕਾਰਨ ਮੱ ਛਰ ਇਕੱ ਠੇ ਨਹੀਂ
ਹੋਣਗੇ।
 ਹਲਕੇ ਰੰ ਗ ਦੇ ਕੱ ਪੜੇ ਪਹਿਨੋ ਜੋ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਢੱ ਕਣ।
 ਜੇ ਸੰ ਭਵ ਹੈ, ਤਾਂ ਝਾੜੀਆਂ ਵਾਲੇ ਇਲਾਕਿਆਂ ਵਿਚ ਨਾ ਜਾਓ ਜਿੱ ਥੇ ਮੱ ਛਰ ਇਕੱ ਠੇ ਹੁੰ ਦੇ ਹਨ ਤੇ ਖੜ੍ਹੇ ਪਾਣੀ ਤੋਂ ਦੂਰ ਰਹੋ ਜਿੱ ਥੇ
ਮੱ ਛਰ ਆਂਡੇ ਦਿੰ ਦੇ ਹਨ।

 ਜੇ ਤੁਹਾਨੂੰ ਮਲੇ ਰੀਆ ਹੈ, ਤਾਂ ਫ਼ੌਰਨ ਇਲਾਜ ਕਰਾਓ।

 ਜੇ ਤੁਸੀਂ ਅਜਿਹੀ ਜਗ੍ਹਾ ਜਾਣ ਬਾਰੇ ਸੋਚ ਰਹੇ ਹੋ ਜਿੱ ਥੇ ਮਲੇ ਰੀਏ ਦੀ ਬੀਮਾਰੀ ਹੈ, ਤਾਂ . . .
 ਜਾਣ ਤੋਂ ਪਹਿਲਾਂ ਨਵੀਂ ਜਾਣਕਾਰੀ ਲਓ। ਇਕ ਜਗ੍ਹਾ ਮਲੇ ਰੀਆ ਫੈਲਾਉਣ ਵਾਲਾ ਸੂਖਮ ਜੀਵ ਸ਼ਾਇਦ ਹੋਰ ਥਾਂ ਮਲੇ ਰੀਆ
ਫੈਲਾਉਣ ਵਾਲੇ ਜੀਵ ਤੋਂ ਵੱ ਖਰਾ ਹੋਵੇ। ਇਸ ਲਈ ਇਹ ਜਗ੍ਹਾ ’ਤੇ ਨਿਰਭਰ ਕਰਦਾ ਹੈ ਕਿ ਉੱਥੇ ਕਿਹੜੀ ਦਵਾਈ ਜ਼ਿਆਦਾ ਅਸਰਕਾਰੀ
ਹੈ। ਨਾਲੇ ਆਪਣੇ ਡਾਕਟਰ ਨੂੰ ਇਹ ਵੀ ਦੱ ਸਣਾ ਅਕਲਮੰ ਦੀ ਹੋਵੇਗੀ ਕਿ ਤੁਹਾਨੂੰ ਆਪਣੀ ਸਿਹਤ ਸੰ ਬੰ ਧੀ ਕਿਹੜੀਆਂ ਚੀਜ਼ਾਂ ਤੋਂ
ਖ਼ਬਰਦਾਰ ਰਹਿਣ ਦੀ ਲੋ ੜ ਹੈ।
 ਉੱਥੇ ਹੁੰ ਦੇ ਸਮੇਂ ਇਸ ਲੇ ਖ ਵਿਚ ਦਿੱ ਤੀਆਂ ਹਿਦਾਇਤਾਂ ਨੂੰ ਮੰ ਨੋ ਜੋ ਉਸ ਇਲਾਕੇ ਦੇ ਲੋ ਕਾਂ ਲਈ ਹਨ ਜਿੱ ਥੇ ਮਲੇ ਰੀਆ ਹੈ।
 ਜੇ ਤੁਹਾਨੂੰ ਮਲੇ ਰੀਆ ਹੈ, ਤਾਂ ਫ਼ੌਰਨ ਇਲਾਜ ਕਰਾਓ। ਧਿਆਨ ਰੱ ਖੋ ਕਿ ਲੱਛਣ ਇਨਫ਼ੈਕਸ਼ਨ ਹੋਣ ਤੋਂ ਬਾਅਦ ਇਕ ਤੋਂ ਚਾਰ
ਹਫ਼ਤਿਆਂ ਦੇ ਅੰ ਦਰ-ਅੰ ਦਰ ਦਿਖਾਈ ਦੇ ਸਕਦੇ ਹਨ।

ਡੇਂਗੂ ਬੁਖਾਰ
ਡੇਂਗੂ ਬੁਖਾਰ ਨੂੰ ਫਲੈ ਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸ ਪੈਦਾ ਕਰਨ ਦੇ ਕਾਰਨ ਹੁੰ ਦੇ ਹਨ। ‘ਏਡਜ਼ ਇਜਪਟਾਈ’ ਅਤੇ ‘ਏਡਜ਼
ਐਲਬੂਪਿਕਟਸ’ ਨਾਂ ਦੇ ਮੱ ਛਰ ਡੇਂਗੂ ਬੁਖਾਰ ਨੂੰ ਇੱ ਕ ਮਰੀਜ਼ ਤੋਂ ਦੂਜੇ ਮਰੀਜ਼ ਤੱ ਕ ਪਹੁੰ ਚਾਉਂਦੇ ਹਨ। ਇਹ ਡੇਂਗੂ ਮੱ ਛਰ ਛੱ ਪੜਾਂ, ਸੇਮ ਨਾਲਿਆਂ ਜਾਂ ਖੜ੍ਹੇ ਗੰ ਦੇ
ਪਾਣੀ ਵਿੱ ਚ ਵਧਦੇ-ਫੁਲਦੇ ਹਨ। ਇਹ ਦਿਨ ਵੇਲੇ ਮਰੀਜ਼ ਨੂੰ ਕੱ ਟਦੇ ਹਨ ਅਤੇ ਮਰੀਜ਼ ਦੀ ਸਲਾਇਵਗੀ ਗ੍ਰੰ ਥੀ ਵਿੱ ਚ ਵਧਣ ਲੱਗ ਜਾਂਦੇ ਹਨ। ਫਿਰ 3 ਤੋਂ 10
ਦਿਨਾਂ ਦੇ ਅੰ ਦਰ ਇਨ੍ਹਾਂ ਫੀਮੇਲ ਮੱ ਛਰਾਂ ਦੀ ਜਾਤੀ ਇਸ ਰੋਗ ਨੂੰ ਦੂਜੇ ਮਰੀਜ਼ ਤੱ ਕ ਪਹੁੰ ਚਾਉਂਦੀ ਹੈ।[1] ਡੇਂਗੂ ਬੁਖਾਰ ਬੱ ਚਿਆਂ ਵਿੱ ਚ ਜ਼ਿਆਦਾ ਹੁੰ ਦਾ ਹੈ, ਖ਼ਾਸ
ਕਰਕੇ 15 ਸਾਲ ਤੋਂ ਘੱ ਟ ਉਮਰ ਦੇ ਬੱ ਚਿਆਂ ਵਿੱ ਚ ਇਹ ਜ਼ਿਆਦਾ ਪਾਇਆ ਜਾਂਦਾ ਹੈ। ਇਸ ਬੁਖਾਰ ਵਿੱ ਚ ਹੱ ਡੀਆਂ ਦੇ ਟੁੱ ਟਣ ਜਿਹੀ ਪੀੜ ਹੁੰ ਦੀ ਹੈ। ਇਸ ਲਈ
ਇਸ ਨੂੰ ਹੱ ਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ

ਲੱਛਣ

 ਮਰੀਜ਼ ਦੇ ਸਰੀਰ ਦਾ ਤਾਪਮਾਨ ਅਚਾਨਕ 104-105 ਤੱ ਕ ਤੇਜ਼ ਹੋ ਜਾਂਦਾ ਹੈ।

 ਜੀਭ ਮੈਲੀ ਹੋ ਜਾਂਦੀ ਹੈ ਅਤੇ ਮੂੰ ਹ ਦਾ ਸਵਾਦ ਵਿਗੜ ਜਾਂਦਾ ਹੈ।

 ਮੱ ਥਾ, ਅੱ ਖਾਂ ਦੇ ਅੰ ਦਰ, ਪੱ ਠਿਆਂ ਅਤੇ ਹੱ ਡੀਆਂ ਵਿੱ ਚ ਬਹੁਤ ਦਰਦ ਹੁੰ ਦਾ ਹੈ।

 ਮਰੀਜ਼ਾਂ ਦੇ ਗਲੇ ਅਤੇ ਛਾਤੀ ਵਿੱ ਚ ਜਕੜਾਹਟ ਮਹਿਸੂਸ ਹੁੰ ਦੀ ਹੈ ਅਤੇ ਪੇਟ ਦਰਦ ਹੁੰ ਦਾ ਹੈ।

 ਬੁਖਾਰ ਦਾ ਦੌਰਾ 2 ਤੋਂ 7 ਦਿਨਾਂ ਤੱ ਕ ਚਲਦਾ ਹੈ। ਫਿਰ ਪਸੀਨਾ ਆ ਕੇ ਬੁਖਾਰ ਉੱਤਰ ਜਾਂਦਾ ਹੈ।
 ਡੇਂਗੂ ਬੁਖਾਰ ਬੱ ਚਿਆਂ ਵਿੱ ਚ ਜ਼ਿਆਦਾ ਹੁੰ ਦਾ ਹੈ

 ਮਰੀਜ਼ ਦੇ ਮੂੰ ਹ, ਗਲੇ ਜਾਂ ਛਾਤੀ ਉੱਤੇ ਲਾਲ-ਲਾਲ ਦਾਣੇ ਦਿਖਾਈ ਦਿੰ ਦੇ ਹਨ। ਇੱ ਕ-ਦੋ ਦਿਨ ਬਾਅਦ ਦਾਣੇ ਮਿਟ ਜਾਂਦੇ ਹਨ। ਤੀਜੇ ਜਾਂ ਚੌਥੇ ਦਿਨ
ਜਦੋਂ ਬੁਖਾਰ ਦੁਬਾਰਾ ਚੜ੍ਹਦਾ ਹੈ ਤਾਂ ਇਹ ਦਾਣੇ ਉੱਪਰੋਕਤ ਅੰ ਗਾਂ ਦੇ ਨਾਲ-ਨਾਲ ਹੱ ਥਾਂ ਅਤੇ ਪੈਰਾਂ ਦੀਆਂ ਤਲੀਆਂ ’ਤੇ ਵੀ ਨਿਕਲ ਆਉਂਦੇ ਹਨ।

 ਮਰੀਜ਼ ਨੂੰ ਭੁੱ ਖ ਨਹੀਂ ਲੱਗਦੀ, ਉਸ ਨੂੰ ਉਲਟੀ ਆਉਂਦੀ ਹੈ।

 ਮਰੀਜ਼ ਦਾ ਜਿਗਰ ਅਤੇ ਤਿੱ ਲੀ ਵਧ ਜਾਂਦੇ ਹਨ।

 ਡੇਂਗੂ ਬੁਖਾਰ ਲਈ ਕੁਝ ਜ਼ਰੂਰੀ ਟੈਸਟ ਡਾਕਟਰ ਦੀ ਸਲਾਹ ਨਾਲ ਕਰਵਾਉਂਣੇ ਚਾਹੀਦੇ ਹਨ।

ਇਲਾਜ ਅਤੇ ਪਰਹੇਜ

 ਡੇਂਗੂ ਬੁਖਾਰ ਦਾ ਸ਼ੱ ਕ ਪੈ ਜਾਣ ਦੀ ਸੂਰਤ ਵਿੱ ਚ ਕਿਸੇ ਪੜ੍ਹੇ-ਲਿਖੇ ਚੰ ਗੇ ਡਾਕਟਰ ਦੀ ਸਲਾਹ ਲੈ ਣੀ ਚਾਹੀਦੀ ਹੈ।

 ਇਲਾਜ ਪੱ ਖੋਂ ਇਸ ਬਿਮਾਰੀ ਵਿੱ ਚ ਜ਼ਿਆਦਾ ਅਰਾਮ ਕਰਨਾ ਅਤੇ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਨਾ ਕਰਨਾ ਹੀ ਫਾਇਦੇਮੰਦ ਹੁੰ ਦਾ ਹੈ।

 ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ।

 ਦੁੱ ਧ, ਫਲ, ਹਰੀਆਂ ਸਬਜ਼ੀਆਂ, ਜੂਸ ਆਦਿ ਦਾ ਸੇਵਨ ਵੱ ਧ ਮਾਤਰਾ ਵਿੱ ਚ ਕਰਨਾ ਚਾਹੀਦਾ ਹੈ।

 ਕੂਲਰਾਂ, ਗਮਲਿਆਂ ਆਦਿ ਵਿੱ ਚ ਖੜ੍ਹੇ ਗੰ ਦੇ ਪਾਣੀ ਨੂੰ ਡੋਲ੍ਹ ਦੇਣਾ ਚਾਹੀਦਾ ਹੈ।

 ਵੱ ਧ ਤੋਂ ਵੱ ਧ ਆਰਾਮ ਕਰਨਾ ਚਾਹੀਦਾ ਹੈ।


 ਤਰਲ ਪਦਾਰਥ ਜ਼ਿਆਦਾ ਪੀਣੇ ਚਾਹੀਦੇ ਹਨ।

You might also like