You are on page 1of 4

ਸੰ ਸਾਰ ਸਰਮਾਏਦਾਰਾ ਪ੍ਰਬੰਧ ਇਸ ਸਮੇਂ ਡੂੰ ਘੇ ਆਰਥਿਕ ਸੰ ਕਟ ਦੀ ਜਕੜ ਵਿਚ ਹੈ ਜੋ ਨਿੱਤ ਦਿਨ ਡੂੰ ਘਾ ਹੋ ਰਿਹਾ ਹੈ।

ਸਰਮਾਏਦਾਰ ਪੱ ਖੀ ਸਰਕਾਰਾਂ ਆਪਣੇ ਹਾਕਮਾਂ ਦੇ ਮੁਨਾਫੇ ਵਧਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ, ਇਸ ਕਾਰਜ ਨੂੰ

ਨੇਪਰੇ ਚਾੜ੍ਹਨ ਲਈ ਤਰ੍ਹਾਂ ਤਰ੍ਹਾਂ ਦੇ ਹੱ ਥ-ਕੰ ਡੇ ਵਰਤ ਰਹੀਆਂ ਹਨ ਜਿਵੇਂ ਜਨਤਕ ਸਹੂਲਤਾਂ ਉੱਤੇ ਕਾਟ, ਨਿੱਜੀਕਰਨ ਦੀ

ਪ੍ਰਕਿਰਿਆ ਤੇਜ਼ ਕਰ ਕੇ ਜਨਤਕ ਜਾਇਦਾਦ ਕੌ ਡੀਆਂ ਦੇ ਭਾਅ ਵੇਚਣਾ, ਕਿਰਤ ਕਾਨੂੰਨਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਰਮਾਏਦਾਰਾ

ਪੱ ਖੀ ਸੋਧਾਂ ਕਰਨੀਆਂ ਆਦਿ। ਲੋ ਕਾਈ ਉੱਤੇ ਸੰ ਕਟ ਦਾ ਬੋਝ ਸੁੱ ਟਣ ਦਾ ਇਹ ਵਰਤਾਰਾ ਕੋਈ ਇੱ ਕ, ਦੋ ਜਾਂ ਮੁੱ ਠੀ ਭਰ ਦੇਸ਼ਾਂ ਤੱ ਕ

ਸੀਮਤ ਨਹੀਂ ਸਗੋਂ ਆਰਥਿਕ ਸੰ ਕਟ ਵਾਂਗ ਇਹ ਵੀ ਆਲਮੀ ਪੱ ਧਰ ਦਾ ਵਰਤਾਰਾ ਬਣ ਚੁੱ ਕਾ ਹੈ । ਲੋ ਕਾਈ (ਖਾਸ ਕਰ ਯੂਰਪ

ਦੀ) ਸਿਰ ਬੋਝ ਦੂਣ ਸਵਾਇਆ ਕਰਨ ਵਿਚ ਵੱ ਡੀ ਭੂਮਿਕਾ ਰੂਸ-ਅਮਰੀਕਾ ਵਿਚਕਾਰ ਸਾਮਰਾਜੀ ਖਹਿ ਨੇ ਵੀ ਨਿਭਾਈ ਹੈ ਜਿਸ

ਦਾ ਅਖਾੜਾ ਯੂਕਰੇਨ ਹੈ। ਪੈਟਰੋਲ ਤੇ ਡੀਜ਼ਲ, ਊਰਜਾ ਦੇ ਹੋਰ ਸਰੋਤਾਂ, ਬਿਜਲੀ, ਜ਼ਰੂਰੀ ਵਸਤਾਂ ਆਦਿ ਦੀਆਂ ਕੀਮਤਾਂ ਵਿਚ

ਛੜੱ ਪੇ ਮਾਰ ਵਾਧਾ ਹੋਇਆ ਹੈ ਜਿਸ ਦਾ ਲਾਜ਼ਮੀ ਸਿੱ ਟਾ ਲੋ ਕਾਈ ਦੀ ਹਾਲਤ ਨਿੱਘਰਨ ਵਿਚ ਨਿਕਲਿਆ ਹੈ । ਇਸ ਆਰਥਿਕ

ਸੰ ਕਟ ਤੇ ਸਰਮਾਏਦਾਰਾ ਸਰਕਾਰਾਂ ਵੱ ਲੋਂ ਲੋ ਕਾਈ ਉੱਤੇ ਵਿੱ ਢੇ ਹਮਲੇ ਦਾ ਲੋ ਕਾਈ ਵੀ ਮੋੜਵਾਂ ਜਵਾਬ ਦੇਣ ਦੇ ਰਾਹ ਤੁਰੀ ਹੈ ਤੇ

ਅਮਰੀਕਾ ਜਿਹੇ ਦੇਸ਼ਾਂ ਅੰ ਦਰ ਵੀ ਕਿਰਤੀਆਂ ਨੇ ਲੰਮੇ ਸਮੇਂ ਦੀ ਚੁੱ ਪ ਮਗਰੋਂ ਫਿਰ ਸੰ ਘਰਸ਼ਾਂ ਦੇ ਪਿੜ ਮਘਾਉਣੇ ਸ਼ੁਰੂ ਕੀਤੇ ਹਨ।

ਇਰਾਨ ਦੇ ਲੋ ਕਾਂ ਦਾ ਧਰਮ ਆਧਾਰਿਤ ਰਾਜ ਵਿਰੁੱ ਧ ਘੋਲ਼ , ਯੂਨਾਨ ਦੀ ਕਿਰਤੀ ਲੋ ਕਾਈ, ਜਰਮਨ ਮਜ਼ਦੂਰਾਂ, ਬਰਤਾਨੀਆ ਤੇ

ਸਪੇਨ ਦੇ ਲੋ ਕਾਂ ਵੱ ਲੋਂ ਹਾਲ ਹੀ ਵਿਚ ਕੀਤੇ ਰੋਸ ਵਿਖਾਵੇ ਦੁਨੀਆ ਭਰ ਵਿਚ ਲੋ ਕਾਈ ਦੇ ਇਸ ਆਰਥਿਕ ਸੰ ਕਟ ਅਤੇ ਸਰਕਾਰ

ਦੀਆਂ ਨੀਤੀਆਂ ਵਿਰੁੱ ਧ ਮੋੜਵੇਂ ਜਵਾਬ ਦੀਆਂ ਕੁਝ ਮਿਸਾਲਾਂ ਹਨ। ਵਧ ਰਹੇ ਆਰਥਿਕ ਸੰ ਕਟ ਅਤੇ ਲੋ ਕਾਂ ਦੀ ਬਦਹਾਲੀ ਨਾਲ

ਲੋ ਕਾਂ ਦੇ ਸੰ ਘਰਸ਼ ਵੀ ਹੌਲੀ ਹੌਲੀ ਕੁੱ ਲ ਦੁਨੀਆ ਵਿਚ ਫੈਲ ਰਹੇ ਹਨ ਤੇ ਸਰਮਾਏਦਾਰਾ ਪ੍ਰਬੰਧ ਦਾ ਲੋ ਕ ਦੋਖੀ ਖਾਸਾ ਨੰਗਾ ਕਰ

ਰਹੇ ਹਨ।

ਸਰਮਾਏਦਾਰੀ ਦਾ ਲੋ ਕ ਵਿਰੋਧੀ ਖ਼ਾਸਾ ਜ਼ਾਹਿਰ ਹੋਣ ਨਾਲ ਇਸ ਦੇ ਬਦਲ ਬਾਰੇ ਚਰਚਾ ਵੀ ਬੌਧਿਕ ਤਬਕਿਆਂ ਵਿਚ ਛਿੜੀ ਹੈ।

ਮੁੱ ਖਧਾਰਾ ਵਿਚ ਸੁਝਾਏ ਇਹਨਾਂ ‘ਬਦਲਾਂ’ ਵਿਚੋਂ ਬਹੁਤੇ ਅਸਲ ਵਿਚ ਇਸ ਪ੍ਰਬੰਧ ਦਾ ਬਦਲ ਨਹੀਂ ਹੁੰ ਦੇ ਸਗੋਂ ਇਸ ਢਾਂਚੇ ਨੂੰ

ਬਣਾਈ ਰੱ ਖਣ ਦੇ ਨਾਲ ਨਾਲ ਇਸ ਵਿਚ ਛੋਟੇ ਜਾਂ ਵੱ ਡੇ ਸੁਧਾਰਾਂ ਦੀ ਹੀ ਗੱ ਲ ਕਰਦੇ ਹਨ। ਇਹਨਾਂ ਵਿਚੋਂ ਅਜਿਹਾ ਹੀ ਇੱ ਕ

ਬਦਲ ਜੋ ਪਿਛਲੇ ਲੰਮੇ ਸਮੇਂ ਤੋਂ ਪ੍ਰਚਾਰਿਆ ਜਾ ਰਿਹਾ ਹੈ, ਉਹ ਹੈ ਸਕੈਂਡੀਨੇਵੀਆਈ ਦੇਸ਼ਾਂ (ਨਾਰਵੇ, ਸਵੀਡਨ ਤੇ ਡੈਨਮਾਰਕ)

ਦਾ ਮਾਡਲ। ਕਈ ਬੁੱ ਧੀਜੀਵੀ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲਣ ਵਾਲੀਆਂ ਜਨਤਕ ਸਹੂਲਤਾਂ ਜਿਵੇਂ ਸਿੱ ਖਿਆ, ਸਿਹਤ,

ਬੇਰੁਜ਼ਗਾਰੀ ਭੱ ਤੇ, ਹੋਰ ਸਮਾਜਿਕ ਸੁਰੱਖਿਆ ਦੇ ਹਵਾਲੇ ਨਾਲ ਸਕੈਂਡੀਨੇਵੀਆਈ ਦੇਸ਼ਾਂ ਦੇ ਮਾਡਲ ਨੂੰ ਸਰਮਾਏਦਾਰੀ ਦੇ

ਆਦਰਸ਼ ਦੇਸ਼ਾਂ ਵਾਂਗ ਪੇਸ਼ ਕਰਦੇ ਹੈ ਤੇ ਕਈ ਤਾਂ ਇਹਨਾਂ ਨੂੰ ਮੂਲੋਂ ਹੀ ਵੱ ਖਰੇ ਤਰ੍ਹਾਂ ਦੇ ਸਰਮਾਏਦਾਰਾ ਦੇਸ਼ ਮੰ ਨਦੇ ਹਨ ਜਿਹਨਾਂ
ਦੇ ਮਾਡਲਾਂ ਦੀ ਨਕਲ ਕਰ ਕੇ ਹੋਰ ਦੇਸ਼ ਵੀ ਸਰਮਾਏਦਾਰਾ ਸਮਾਜ ਵਿਚਲੀਆਂ ਸਮੱ ਸਿਆਵਾਂ ਤੋਂ ਨਿਜਾਤ ਪਾ ਸਕਦੇ ਸਨ।

ਦੁਨੀਆ ਭਰ ਦੇ ਮਾਰਕਸਵਾਦੀ ਚਿੰ ਤਕਾਂ, ਮਾਰਕਸਵਾਦੀ ਸਿਆਸੀ ਆਰਥਿਕਤਾ ਦੇ ਮਾਹਿਰਾਂ ਨੇ ਵਾਰ ਵਾਰ ਇਹ ਦਰਸਾਇਆ

ਹੈ ਕਿ ਸਕੈਂਡੀਨੇਵੀਆਈ ਮੁਲਕਾਂ ਵਿਚ ਜਨਤਕ ਸਹੂਲਤਾਂ ਦੇ ਵਧੇਰੇ ਵਿਆਪਕ ਦਾਇਰੇ ਦੇ ਬਾਵਜੂਦ ਇਹ ਮੁਲਕ ਵੀ ਮੂਲ ਰੂਪ

ਵਿਚ ਸਰਮਾਏਦਾਰਾ ਦੇਸ਼ ਹੀ ਹਨ ਤੇ ਸਰਮਾਏਦਾਰਾ ਸਮਾਜ ਦੀਆਂ ਵਿਰੋਧਤਾਈਆਂ ਜਿਵੇਂ ਸੰ ਕਟ, ਵਧਦੀ ਆਰਥਿਕ ਨਾ-

ਬਰਾਬਰੀ, ਜਮਾਤੀ ਧਰੁਵੀਕਰਨ ਆਦਿ ਤੋਂ ਮੁਕਤ ਨਹੀਂ। ਮੌਜੂਦਾ ਆਰਥਿਕ ਸੰ ਕਟ ਨੇ ਇਹਨਾਂ ਸਕੈਂਡੀਨੇਵੀਆਈ ਮੁਲਕਾਂ ਨੂੰ

ਆਪਣੇ ਕਲਾਵੇ ਵਿਚ ਲੈ ਕੇ ਇਹਨਾਂ ਚਿੰ ਤਕਾਂ ਦੀ ਗੱ ਲ ’ਤੇ ਮੋਹਰ ਲਾਈ ਹੈ ਕਿ ਇਹਨਾਂ ਮੁਲਕਾਂ ਦਾ ਮਾਡਲ ਕੋਈ ਸਰਮਾਏਦਾਰਾ

ਪ੍ਰਬੰਧ ਵਿਚ ਛੋਟ ਨਹੀਂ ਤੇ ਨਾ ਹੀ ਸਰਮਾਏਦਾਰਾ ਪ੍ਰਬੰਧ ਦੀਆਂ ਵਿਰੋਧਤਾਈਆਂ ਤੋਂ ਇਹਨਾਂ ਮੁਲਕਾਂ ਦਾ ਮਾਡਲ ਕੋਈ ਨਿਜਾਤ

ਦਿਵਾਉਣ ਵਾਲਾ ਜਾਦੂਈ ਫਾਰਮੂਲਾ ਹੈ।

ਇਹਨਾਂ ਮੁਲਕਾਂ ਦੇ ਮੌਜੂਦਾ ਹਾਲਾਤ ਬਾਰੇ ਕੁਝ ਗੱ ਲਬਾਤ ਇੱ ਥੇ ਕਰਨੀ ਜ਼ਰੂਰੀ ਹੈ । ਯੂਰੋਪ ਤੇ ਦੁਨੀਆ ਦੇ ਹੋਰਾਂ ਦੇਸ਼ਾਂ ਵਾਂਗ

ਸਕੈਂਡੀਨੇਵੀਆਈ ਮੁਲਕ ਵੀ ਇਸ ਆਰਥਿਕ ਸੰ ਕਟ ਤੋਂ ਅਛੂਤੇ ਨਹੀਂ ਰਹਿ ਸਕੇ। ਡੈਨਮਾਰਕ, ਸਵੀਡਨ ਤੇ ਨਾਰਵੇ ਤਿੰ ਨੋਂ ਦੇਸ਼

ਹੀ ਇਸ ਸਮੇਂ ਡੂੰ ਘੇ ਆਰਥਿਕ ਸੰ ਕਟ ਦੇ ਸ਼ਿਕਾਰ ਹਨ। ਤਿੰ ਨਾਂ ਦੇਸ਼ਾਂ ਅੰ ਦਰ ਹੀ ਮੁਨਾਫ਼ੇ ਦੀ ਦਰ ਕਾਫੀ ਹੇਠਾਂ ਡਿੱ ਗ ਚੁੱ ਕੀ ਹੈ

ਜਿਸ ਦੇ ਸਿੱ ਟੇ ਵੱ ਜੋਂ ਸਰਮਾਏਦਾਰਾਂ ਵੱ ਲੋਂ ਨਿਵੇਸ਼ ਤੋਂ ਹੱ ਥ ਲਗਾਤਾਰ ਪਿੱ ਛੇ ਖਿੱ ਚਿਆ ਜਾ ਰਿਹਾ ਹੈ। ਇਸ ਦੇ ਲਾਜ਼ਮੀ ਸਿੱ ਟੇ ਵਜੋਂ

ਇਹਨਾਂ ਦੇਸ਼ਾਂ ਵਿਚ ਬੇਰਜ਼


ੁ ਗਾਰੀ ਵਿਚ ਪਿਛਲੇ ਸਮੇਂ ਅੰ ਦਰ ਵਾਧਾ ਹੋਇਆ ਹੈ। ਨਾਲ ਹੀ ਇਹਨਾਂ ਦੇਸ਼ਾਂ ਦੇ ਕਿਰਤੀ ਲੋ ਕਾਂ ਦੇ

ਜੀਵਨ ਪੱ ਧਰ ’ਤੇ ਮਹਿੰ ਗਾਈ ਦਾ ਵੀ ਅਸਰ ਪੈ ਰਿਹਾ ਹੈ ਜਿਸ ਦਾ ਮੁੱ ਖ ਸਰੋਤ ਇਸ ਸਮੇਂ ਊਰਜਾ ਸਰੋਤਾਂ ਦੀ ਕੀਮਤ ਵਿਚ

ਹੋਇਆ ਵਾਧਾ ਹੈ। ਜਿਹੜੇ ਤੱ ਥ ਵਧੇਰੇ ਸਰਮਾਏਦਾਰੀ ਇਸ ਅਖੌਤੀ ਬਦਲ ਦਾ ਅਸਲੀ ਚਿਹਰਾ ਨੰਗਾ ਕਰਦੇ ਹਨ, ਉਹ ਹਨ

ਇਹਨਾਂ ਦੇਸ਼ਾਂ ਵਿਚ ਆਰਥਿਕ ਨਾ-ਬਰਾਬਰੀ ਸਬੰ ਧੀ ਅੰ ਕੜੇ। ਡੈਨਮਾਰਕ ਜਿਸ ਨੂੰ ਕਈ ਸੂਚਕਾਂ ਦੇ ਹਿਸਾਬ ਨਾਲ ਦੁਨੀਆ ਦਾ

ਸਭ ਤੋਂ ਖੁਸ਼ ਮੁਲਕ ਆਖਿਆ ਜਾਂਦਾ ਹੈ, ਵਿਚ ਨਾ-ਬਰਾਬਰੀ 1980 ਵਿਆਂ ਤੋਂ ਹੀ ਵਧਣੀ ਸ਼ੁਰੂ ਹੋ ਚੁੱ ਕੀ ਸੀ ਜਿਸ ਵਿਚ ਤਿੱ ਖਾ

ਵਾਧਾ 2008 ਦੀ ਮੰ ਦੀ ਤੋਂ ਬਾਅਦ ਦਰਜ ਹੋਇਆ। 1980 ਵਿਚ ਹੇਠਲੇ 50% ਲੋ ਕਾਂ ਕੋਲ ਕੁੱ ਲ ਆਮਦਨ ਦਾ 25% ਜਾਂਦਾ ਸੀ

ਜੋ ਹੁਣ ਘਟ ਕੇ 10% ਤੋਂ ਵੀ ਹੇਠਾਂ ਹੋ ਚੁੱ ਕਾ ਹੈ । ਆਮਦਨ ਤੋਂ ਵੀ ਵਧੇਰੇ ਨਾ-ਬਰਾਬਰ ਵੰ ਡ ਕੁੱ ਲ ਦੌਲਤ ਵਿਚ ਦੇਖਣ ਨੂੰ

ਮਿਲਦੀ ਹੈ। ਡੈਨਮਾਰਕ ਵਿਚ ਹੇਠਲੇ 50% ਲੋ ਕਾਂ ਕੋਲ ਕੁੱ ਲ ਦੌਲਤ ਦਾ 5% ਤੋਂ ਵੀ ਘੱ ਟ ਹਿੱ ਸਾ ਹੈ; ਉਪਰਲੇ 10% ਲੋ ਕ

50% ਦੌਲਤ ਉੱਤੇ ਤੇ ਉਪਰਲੇ 1% ਲੋ ਕ 20% ਦੌਲਤ ਉਪਰ ਕਾਬਜ਼ ਹਨ। ਇੰ ਝ ਹੀ ਸਵੀਡਨ ਤੇ ਨਾਰਵੇ ਅੰ ਦਰ ਵੀ

ਆਮਦਨ ਤੇ ਕੁੱ ਲ ਦੌਲਤ ਵਿਚ ਨਾ-ਬਰਾਬਰੀਆਂ ਵਧ ਰਹੀਆਂ ਹਨ। ਉਦਹਾਰਨ ਵਜੋਂ ਔਕਸਫੈਮ ਦੀ ਤਾਜ਼ਾ ਰਿਪੋਰਟ ਅਨੁਸਾਰ

ਸਵੀਡਨ ਉਹਨਾਂ ਦੇਸ਼ਾਂ ਵਿਚੋਂ ਹੈ ਜਿਹਨਾਂ ਵਿਚ ਪਿਛਲੇ ਸਮੇਂ ਅੰ ਦਰ ਸਭ ਤੋਂ ਤੇਜ਼ੀ ਨਾਲ਼ ਆਰਥਿਕ ਨਾ-ਬਰਾਬਰੀ ਵਿਚ ਵਾਧਾ
ਹੋਇਆ ਹੈ। ਅਸਲ ਵਿਚ ਇਹ ਸਕੈਂਡੀਨੇਵੀਆਈ ਦੇਸ਼ ਵੀ ਹੁਣ ਸਾਫ ਤੌਰ ’ਤੇ ਸਰਮਾਏਦਾਰੀ ਦੀਆਂ ਉਹਨਾਂ ਅਲਾਮਤਾਂ ਦਾ ਘਰ

ਬਣ ਚੁੱ ਕੇ ਹਨ ਜਿਨ੍ਹਾਂ ਦੇ ਬਦਲ ਵਜੋਂ ਸਕੈਂਡੀਨੇਵੀਆਈ ਦੇਸ਼ਾਂ ਦੇ ਮਾਡਲ ਨੂੰ ਉਭਾਰਿਆ ਜਾਂਦਾ ਸੀ।

ਇਸ ਆਰਥਿਕ ਸੰ ਕਟ ਦੇ ਅਸਰ ਵਜੋਂ ਪੂਰੀ ਦੁਨੀਆ ਵਿਚ ਹੀ ਸਰਮਾਏਦਾਰਾਂ ਨੇ ਆਪਣੀ ਨੁਮਾਇੰ ਦਗੀ ਕਰਨ ਲਈ ਧੁਰ ਸੱ ਜੇ -

ਪੱ ਖੀ ਤੇ ਫਾਸ਼ੀਵਾਦੀ ਸਰਕਾਰਾਂ ਨੂੰ ਆਪਣੇ ਪਸੰ ਦੀਦਾ ਔਜਾਰ ਵਜੋਂ ਚੁਣਿਆ ਹੈ ਕਿਉਂਕਿ ਇਹੀ ਉਹ ਸਰਕਾਰਾਂ ਹਨ ਜੋ ਲੋ ਕਾਂ

ਅੰ ਦਰ ਧਰਮ, ਨਸਲ, ਜਾਤ ਆਦਿ ਦੇ ਵਿਤਕਰੇ ਨੂੰ ਉਭਾਰ ਕੇ, ਉਹਨਾਂ ਨੂੰ ਅਸਲ ਮੁੱ ਦਿਆਂ ਦੀ ਸ਼ਨਾਖਤ ਕਰਨ ਤੋਂ ਲਾਂਭੇ ਕਰ

ਕੇ ਭਰਾ-ਮਾਰ ਜੰ ਗ ਵਿਚ ਝੋਕ ਸਕਦੀਆਂ ਹਨ ਤੇ ਨਾਲ ਹੀ ਉਹਨਾਂ ਉੱਤੇ ਹਕੂਮਤੀ ਜਬਰ ਤੇਜ਼ ਕਰ ਕੇ ਸਰਮਾਏਦਾਰਾ ਪੱ ਖੀ

ਨਵ-ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਸਕਦੀਆਂ ਹਨ। ਪਿਛਲੇ ਲੰਮੇ ਅਰਸੇ ਵਿਚ ਮੁਨਾਫਿਆਂ ਦੇ ਲਗਾਤਾਰ

ਸੁੰ ਗੜਨ ਸਦਕਾ ਇਹੋ ਜਿਹੀਆਂ ਸਰਕਾਰਾਂ ਦੁਨੀਆ ਭਰ ਦੇ ਸਰਮਾਏਦਾਰਾਂ ਦੀ ਲੋ ੜ ਬਣ ਰਹੀਆਂ ਹਨ। ਹਾਲ ਹੀ ਵਿਚ

ਮੁਕੰਮਲ ਹੋਈਆਂ ਡੈਨਮਾਰਕ ਦੀਆਂ ਚੋਣਾਂ ਵਿਚ ਵੀ ਉੱਥੋਂ ਦੀ ਹਾਕਮ ਪਾਰਟੀ, ਸਮਾਜਿਕ ਜਮਹੂਰੀ ਪਾਰਟੀ ਜੋ ਇਸ ਵਾਰ ਜੇਤੂ

ਰਹੀ ਹੈ, ਵਿਚ ਵੀ ਇਸ ਸੱ ਜੇ-ਪੱ ਖੀ ਸਿਆਸਤ ਵੱ ਲ ਮੋੜਾ ਦੇਖਣ ਨੂੰ ਮਿਲਿਆ ਹੈ। ਸਮਾਜਿਕ ਜਮਹੂਰੀ ਪਾਰਟੀ ਨੇ ਇਸ ਵਾਰ

ਚੋਣ ਪ੍ਰਚਾਰ ਵਿਚ ਪਰਵਾਸੀ ਵਿਰੋਧੀ ਪਾਰਟੀਆਂ ਦੀਆਂ ਕਈ ਮੰ ਗਾਂ ਨੂੰ ਖੁੱ ਲ੍ਹ ਕੇ ਪ੍ਰਚਾਰਿਆ ਤੇ ਨਾਲ ਹੀ ਡੈਨਮਾਰਕ ਦੀ ਪ੍ਰਧਾਨ

ਮੰ ਤਰੀ ਮੈਟੇ ਫ੍ਰੈਡਰਿਕਸਨ ਵੱ ਲੋਂ ਲਗਾਤਾਰ ਸੱ ਜੇ-ਪੱ ਖੀਆਂ ਦੀ ਸੁਰ ਵਿਚ ਸੁਰ ਮਿਲਾਉਣ ਦਾ ਕੰ ਮ ਚੋਣਾਂ ਤੋਂ ਬਾਅਦ ਵੀ ਜਾਰੀ ਹੈ ।

ਇਹੀ ਨਹੀਂ, ਦੇਸ਼ ਦੇ ਬਹੁਤੇ ਆਰਥਿਕ ਵਿਸ਼ਲੇ ਸ਼ਕਾਂ ਦਾ ਕਹਿਣਾ ਹੈ ਕਿ ਫ੍ਰੈਡਰਿਕਸਨ ਦੀ ਸਰਕਾਰ ਜਲਦ ਹੀ ਅਜਿਹੀਆਂ

ਨੀਤੀਆਂ ਲਿਆਉਣ ਦੀ ਤਿਆਰੀ ਵਿਚ ਹੈ ਜਿਸ ਨਾਲ ਲੋ ਕਾਂ ਦੀਆਂ ਜਨਤਕ ਸਹੂਲਤਾਂ ਉੱਤੇ ਹੋਰ ਵਧੇਰੇ ਕਾਟ ਲੱਗੇਗੀ ਤੇ

ਡੈਨਮਾਰਕ ਵਿਚ ਆਰਥਿਕ ਨਾ-ਬਰਾਬਰੀ ਵਿਚ ਤੇਜ਼ੀ ਨਾਲ਼ ਵਾਧਾ ਹੋਵੇਗਾ। ਸਵੀਡਨ ਦੀਆਂ ਸਤੰ ਬਰ ਮਹੀਨੇ ਪੂਰੀਆਂ ਹੋਈਆਂ

ਚੋਣਾਂ ਵਿਚ ਸੱ ਜੇ-ਪੱ ਖੀ ਸਿਆਸਤ ਉੱਭਰ ਕੇ ਸਾਹਮਣੇ ਆਈ ਜਿਸ ਵਿਚ ਅਖੌਤੀ ਖੱ ਬੇ ਗੱ ਠਜੋੜ ਦੀ ਹਾਰ ਹੋਈ ਤੇ ਪਰਵਾਸੀ

ਵਿਰੋਧੀ ਪਾਰਟੀ ਦੇਸ਼ ਦੀ ਦੂਜੀ ਸਭ ਤੋਂ ਵੱ ਡੀ ਪਾਰਟੀ ਬਣੀ ਜੋ ਹੁਣ ਸੱ ਤਾ ਵਿਚ ਹਿੱ ਸੇਦਾਰ ਹੈ । ਸਵੀਡਨ ਦੀ ਸਰਕਾਰ ਦੇ ਏਜੰ ਡੇ

ਉੱਤੇ ਵੀ ਸਰਮਾਏਦਾਰਾਂ ਦੇ ਡਿੱ ਗਦੇ ਮੁਨਾਫ਼ੇ ਵਧਾਉਣ ਲਈ ਉਹਨਾਂ ’ਤੇ ਕਰਾਂ ਦਾ ਬੋਝ ਘਟਾਉਣਾ ਤੇ ਲੋ ਕਾਂ ਦੀਆਂ ਜਨਤਕ

ਸਹੂਲਤਾਂ ਉੱਤੇ ਕਾਟ ਲਾਉਣਾ ਹੈ।

ਸੰ ਖੇਪ ਵਿਚ ਕਹਿਣਾ ਹੋਵੇ ਤਾਂ ਸਕੈਂਡੀਨੇਵੀਆਈ ਮੁਲਕਾਂ ਦੇ ਮੌਜੂਦਾ ਆਰਥਿਕ ਤੇ ਸਿਆਸੀ ਹਾਲਾਤ ਨੇ ਹੀ ਇਹ ਅਖੌਤੀ ਲੋ ਕ

ਪੱ ਖੀ ਮਾਡਲ ਖੇਰੂੰ ਖੇਰੂੰ ਕਰ ਦਿੱ ਤਾ ਹੈ। ਇਹਨਾਂ ਦੇਸ਼ਾਂ ਵਿਚ ਲੋ ਕਾਈ ਨੂੰ ਜਿੰ ਨੀਆਂ ਕੁ ਸਹੂਲਤਾਂ ਹਾਸਲ ਸਨ, ਉਹ ਵੀ ਹਾਕਮ

ਲਗਾਤਾਰ ਖੋਰ ਰਹੇ ਹਨ। ਅਜਿਹੇ ਹਾਲਾਤ ਨੇ ਉਹਨਾਂ ਬੁੱ ਧੀਜੀਵੀਆਂ, ਚਿੰ ਤਕਾਂ ਦੇ ਤਰਕਾਂ ਦੀ ਫੂਕ ਕੱ ਢ ਦਿੱ ਤੀ ਹੈ ਜੋ ਭਾਰਤ

ਜਿਹੇ ਦੇਸ਼ਾਂ ਵਿਚ ਲੋ ਕਾਂ ਦੀ ਬਦਹਾਲੀ ਦੂਰ ਕਰਨ ਲਈ ਸਕੈਂਡੀਨੇਵੀਆਈ ਮੁਲਕਾਂ ਦੇ ਮਾਡਲ ਨੂੰ ਹੱ ਲ ਵਜੋਂ ਪ੍ਰਚਾਰਦੇ ਅਤੇ
ਸਰਮਾਏਦਾਰਾ ਸਮਾਜ ਦੀਆਂ ਹੱ ਦਾਂ ਅੰ ਦਰ ਵਿਸ਼ਾਲ ਲੋ ਕਾਈ ਦੀਆਂ ਸਮੱ ਸਿਆਵਾਂ ਦਾ ਹੱ ਲ ਹੋਣ ਦਾ ਭਰਮ ਫੈਲਾਉਂਦੇ ਰਹੇ ਹਨ।

ਸੰ ਸਾਰ ਅਰਥਚਾਰੇ ਦੇ ਸੰ ਕਟ ਨੇ ਇਹ ਗੱ ਲ ਸਾਫ ਕਰ ਦਿੱ ਤੀ ਹੈ ਕਿ ਅਜਿਹੇ (ਸਕੈਂਡੀਨੇਵੀਆਈ ਮਾਡਲ) ਬਦਲ ਜੋ

ਸਰਮਾਏਦਾਰੀ ਪ੍ਰਬੰਧ ਦੀਆਂ ਹੱ ਦਾਂ ਦੇ ਅੰ ਦਰ ਰਹਿ ਕੇ ਹੀ ਇਸ ਪ੍ਰਬੰਧ ਦੀਆਂ ਵਿਰੋਧਤਾਈਆਂ ਨੂੰ ਹੱ ਲ ਕਰਨ ਦੇ ਢੰ ਗ ਸੁਝਾਉਂਦੇ

ਹਨ, ਉਹ ਨਕਲੀ ਬਦਲ ਹਨ ਜੋ ਲੋ ਕਾਂ ਦੀਆਂ ਅਸਲ ਸਮੱ ਸਿਆਵਾਂ ਦਾ ਹੱ ਲ ਕਰਨ ਵਿਚ ਅਸਫਲ ਸਾਬਤ ਹੁੰ ਦੇ ਹਨ।

ਸਰਮਾਏਦਾਰਾ ਪ੍ਰਬੰਧ ਦਾ ਅਸਲ ਬਦਲ ਸਮਾਜਵਾਦ ਹੈ, ਬਾਕੀ ਸਭ ਭਰਮ ਭੁਲੇਖੇ ਤੋਂ ਵੱ ਧ ਕੁਝ ਵੀ ਨਹੀਂ।

ਸੰ ਪਰਕ: 85578-12341

You might also like