You are on page 1of 3

ਕਲਿਜੁਗ ਨਾਲ ਗੋਸ਼ਟ

ਰਾਮੇਸ਼ਵਰ ਸੇਤੂਬੰਧ ਦੀ ਹਨੇਰੀ ਧਰਤੀ ਉਪਰ ਵੀ ਗਏ। ਬਾਬਾ ਜੀ ਉਥੋਂ ਵੀ ਅੱ ਗੇ ਗਏ। ਉਥੋਂ ਆਉਂਦੇ ਹੋਏ ਬਾਬਾ ਜੀ ਸਮੁੰਦਰ ਦੇ

ਰਸਤੇ ਕਿਸੇ ਪਾਣੀ ਦੇ ਕੁਡ


ੰ ਉਪਰ ਜਾ ਨਿਕਲੇ। ਜਦੋਂ ਅੱਗੋਂ ਦੇਖਿਆ ਤਾਂ ਇਕ ਵੱਡਾ ਪਹਾੜ ਉਹਨਾਂ ਵੱਲ ਆਉਂਦਾ ਨਜ਼ਰ
ਆਇਆ। ਉਹ ਬਹੁਤ ਡਰਾਉਣਾ ਸੀ। ਤਦ ਮਰਦਾਨੇ ਨੇ ਇਹ ਵੇਖ ਕੇ ਕਿਹਾ ਬਾਬਾ ਜੀ ਇੰ ਨੀਆਂ ਥਾਵਾਂ ਤੋਂ ਹੋ ਕੇ ਆਏ ਹਾਂ ਪਰ

ਇਸ ਬਲਾ ਨੂੰ ਵੇਖ ਕੇ ਲੱਗਦਾ ਹੈ ਇਥੋਂ ਨਹੀਂ ਬਚ ਕੇ ਨਿਕਲਦੇ। ਗੁਰੂ ਨੇ ਕਿਹਾ ਮਰਦਾਨਿਆ ਇਹ ਕੁੱ ਝ ਨਹੀਂ ਹੈ , ਤੂੰ ਡਰ ਨਾ।

ਤੂੰ ਵਾਹਿਗੁਰੂ ਵਾਹਿਗੁਰੂ ਕਹਿ। ਡਰਨ ਦੀ ਲੋ ੜ ਨਹੀਂ। ਜਦੋਂ ਉਸ ਨੇ ਵੇਖਿਆ ਤਾਂ ਉਹ ਵੱ ਡਾ ਪਹਾੜ ਛੋਟਾ ਹੁੰ ਦਾ ਗਿਆ ਅਤੇ ਕੋਲ

ਆ ਕੇ ਉਹ ਮਨੁੱਖ ਦਾ ਰੂਪ ਧਾਰਨ ਕਰ ਗਿਆ। ਬਾਬਾ ਜੀ ਨੂੰ ਆ ਕੇ ਮਿਲਿਆ। ਉਸ ਮਨੁੱਖ ਦੇ ਹੱ ਥ ਵਿਚ ਅੱ ਗ ਸੀ, ਉਸ ਦੇ

ਮੂੰ ਹ ਨੂੰ ਮਾਸ ਲੱਗਾ ਹੋਇਆ ਸੀ, ਉਸ ਦਾ ਸਾਰਾ ਸਰੀਰ ਕੱ ਚ ਦਾ ਬਣਿਆ ਸੀ। ਬਾਬਾ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ। ਬਾਬਾ

ਜੀ ਪਰਮਾਤਮਾ ਨੂੰ ਸੰ ਬੋਧਨ ਹੋ ਕੇ ਪੁੱ ਛਣ ਲੱਗੇ ਹੇ ਪਾਰਬ੍ਰਹਮ ਏਹ ਕੌ ਣ ਹੈ ਜੋ ਮਨੁੱਖ ਵਾਂਗ ਲੱਗਦਾ ਹੈ ਪਰ ਸਰੀਰ ਕੱ ਚ ਦਾ,

ਮੂੰ ਹ ਵਿਚ ਮਾਸ ਹੈ ਅਤੇ ਹੱ ਥ ਵਿਚ ਅੱ ਗ ਫੜੀ ਹੋਈ ਹੈ। ਤਦ ਬਾਬੇ ਨਾਨਕ ਨੇ ਉਸ ਨੂੰ ਪੁੱ ਛਿਆ ਏ ਰੱ ਬ ਦੇ ਪਿਆਰੇ, ਤੂੰ ਕੌ ਣ

ਹੈਂ? ਤਦ ਕਲਯੁਗ ਨੇ ਕਿਹਾ ਐ ਨਾਨਕ ਤੂੰ ਮੈਨੰ ੂ ਨਹੀਂ ਜਾਣਦਾ। ਬਾਬੇ ਨੇ ਕਿਹਾ, ਜੀ ਨਹੀਂ ਜਾਣਦਾ। ਤਦ ਕਲਯੁਗ ਨੇ ਦੱ ਸਿਆ

ਨਾਨਕ ਮੈਂ ਕਲਯੁਗ ਹਾਂ। ਤਦ ਬਾਬੇ ਨਾਨਕ ਨੇ ਨਮਸਕਾਰ ਕੀਤਾ। ਤਦ ਕਲਯੁਗ ਨੇ ਬਾਬੇ ਨੂੰ ਕਿਹਾ ਐ ਨਾਨਕ ਤੂੰ ਬੜਾ ਵੱ ਡਾ

ਭਗਤ ਏ,ਂ ਮੈਂ ਤੈਨੰ ੂ ਮਿਲਣ ਆਇਆ ਹਾਂ। ਤਦ ਬਾਬੇ ਨਾਨਕ ਨੇ ਬੜੀ ਨਿਰਮਾਣਤਾ ਨਾਲ ਕਿਹਾ ਮੈਂ ਤੇਰੀ ਇਸ ਰੂਪ ਨਗਰੀ ਵਿਚ

ਇਕ ਅੰ ਗੂਰੀ ਦੇ ਬਰਾਬਰ ਹਾਂ, ਜੇ ਤੂੰ ਮੇਰਾ ਖਿਆਲ ਨਹੀਂ ਰੱ ਖੇਂਗਾ ਤਾਂ ਕੌ ਣ ਰੱ ਖੇਗਾ। ਤਦ ਕਲਯੁਗ ਨੇ ਬਾਬੇ ਨੂੰ ਪੁੱ ਛਿਆ ਐ

ਨਾਨਕ ਤੂੰ ਅੱ ਗੇ ਤੋਂ ਅੱ ਗੇ ਹੀ ਧਰਤੀ ਗਾਹੀ ਜਾ ਰਿਹਾ ਏ,ਂ ਤੂੰ ਕੀ ਤਲਾਸ਼ ਰਿਹਾ ਏ।ਂ ਤਦ ਬਾਬੇ ਨਾਨਕ ਕਿਹਾ ਜੀ ਮੈਂ ਪਰਮੇਸ਼ਰ

ਦੀ ਤਲਾਸ਼ ਵਿਚ ਹਾਂ। ਬਾਬੇ ਨੇ ਉਸ ਨੂੰ ਪੁਛਿਆ ਤੇਰੀ ਖਾਸੀਅਤ ਕੀ ਹੈ। ਤੇਰਾ ਆਹਾਰ ਕੀ ਹੈ। ਤਾਂ ਕਲਯੁਗ ਨੇ ਜਵਾਬ ਦਿੱ ਤਾ-

ਕਲਯੁਗ ਕਿਹਾ ਇਸ ਸੰ ਸਾਰ ਉਪਰ ਏਹ ਮੇਰੀ ਸਰਦਾਰੀ ਹੈ। ਤਦ ਬਾਬਾ ਫੇਰ ਬੋਲਿਆ-

ਬਾਬੇ ਨੇ ਕਿਹਾ ਤੂੰ ਸਰਦਾਰ ਹੈਂ , ਅਸੀਂ ਨੌਕਰ ਹਾਂ। ਤੈਨੰ ੂ ਆਪਣੀ ਸਰਦਾਰੀ ਦਾ ਲੇ ਖਾ ਦੇਣਾ ਪਵੇਗਾ। ਜਦੋਂ ਤੂੰ ਲੇ ਖੇ ਲਈ ਫੜਿਆ

ਜਾਂਵੇਂਗਾ ਤਾਂ ਸਾਡੇ ਹਵਾਲੇ ਕੀਤਾ ਜਾਂਵੇਂਗਾ। ਤੇਰੇ ਕੋਲੋਂ ਅਸੀਂ ਹਿਸਾਬ ਲਵਾਂਗੇ। ਤਦ ਕਲਯੁਗ ਬਾਬੇ ਦੇ ਪੈਰੀਂ ਪੈ ਗਿਆ। ਹੱ ਥ ਜੋੜ

ਕੇ ਖੜ੍ਹਾ ਹੋ ਗਿਆ। ਉਸ ਨੇ ਕਿਹਾ ਮੇਰੀ ਇਕ ਬੇਨਤੀ ਹੈ। ਬਾਬੇ ਨੇ ਕਿਹਾ ਦੱ ਸ ਜੋ ਤੇਰੇ ਦਿਲ ਵਿਚ ਹੈ। ਉਸ ਨੇ ਕਿਹਾ ਮੈਂ ਤੇਰੇ

ਕੋਲ ਇਹੀ ਬੇਨਤੀ ਕਰਨ ਆਇਆ ਹਾਂ। ਤੂੰ ਅਕਾਲ ਪੁਰਖ ਦਾ ਵਜ਼ੀਰ ਹੈਂ। ਮੈਂ ਤੇਰੇ ਹਵਾਲੇ ਕੀਤਾ ਜਾਂਵਾਂਗਾ। ਤੂੰ ਉਸ ਵੇਲੇ ਮੇਰੀ

ਹਾਮੀ ਭਰ ਦੇਵੀਂ। ਬਾਬੇ ਕਿਹਾ ਮੈਂ ਦਰਗਾਹ ਵਿਚ ਤੇਰੇ ਉਪਰ ਮਿਹਰ ਕਰਾਂਗਾ। ਕਲਯੁਗ ਨੇ ਕਿਹਾ ਮੈਨੰ ੂ ਕਿਵੇਂ ਤਸੱ ਲੀ ਹੋਵੇ। ਜੇ

ਮੇਰੀ ਕੋਈ ਭੇਟ ਸਵੀਕਾਰ ਕਰੋ ਤਾਂ ਮੈਨੰ ੂ ਤਸੱ ਲੀ ਹੋਵੇ ਕਿ ਤੁਸੀਂ ਮੇਰੇ ਉਪਰ ਦਇਆ ਕਰੋਗੇ। ਤਦ ਬਾਬੇ ਨੇ ਕਿਹਾ ਅਸੀਂ ਸਾਰੇ

ਸੁੱ ਖ ਤਿਆਗ ਕੇ ਦੁੱ ਖਾਂ ਵਾਲੀ ਜਿੰ ਦਗੀ ਨੂੰ ਅਪਨਾਇਆ ਹੈ। ਇਹ ਸਭ ਅਸੀਂ ਉਪਹਾਰ ਲੈ ਣ ਲਈ ਨਹੀਂ ਕੀਤਾ। ਅਸੀਂ ਤੇਰਾ

ਤੋਹਫਾ ਕੀ ਕਰਨਾ ਹੈ। ਤਦ ਕਲਯੁਗ ਨੇ ਕਿਹਾ ਸੋਨਾ, ਰੁਪਿਆ, ਮਾਣਕ-ਮੋਤੀ, ਹੀਰਿਆਂ ਨਾਲ ਬਣੇ ਘਰ, ਸਵੇਰ-ਸ਼ਾਮ ਦੀਆਂ

ਬਾਦਸ਼ਾਹੀਆਂ, ਚੰ ਗੀਆਂ ਇਸਤਰੀਆਂ, ਅੱ ਟ ਸਿਧੀਆਂ, ਨੌਂ ਨਿਧੀਆਂ ਸਭ ਮੇਰੇ ਵੱ ਸ ਵਿਚ ਹਨ, ਜੋ ਕਹੋ, ਭੇਟ ਕਰਾਂ। ਜੇ ਇਹਨਾਂ

ਵਿਚੋਂ ਕੁਝ ਕਬੂਲ ਕਰੋ ਤਾਂ ਮੇਰੇ ਮਨ ਨੂੰ ਧਰਵਾਸ ਹੋਵੇ। ਗੁਰੂ ਬਾਬੇ ਨੇ ਕਿਹਾ ਮੈਂ ਕੁੱ ਝ ਨਹੀਂ ਲੈ ਣਾ। ਗੁਰੂ ਬਾਬੇ ਸ਼ਬਦ

ਉਚਾਰਿਆ-
ਜਦੋਂ ਬਾਬੇ ਨੇ ਇਹ ਸ਼ਬਦ ਕਿਹਾ ਤਾਂ ਕਲਯੁਗ ਬਾਬੇ ਦੇ ਚਰਨੀਂ ਢਹਿ ਪਿਆ। ਤਦ ਕਲਯੁਗ ਨੇ ਕਿਹਾ ਜੀ ਮੇਰਾ ਤੁਹਾਨੂੰ ਮਿਲਣ

ਦਾ ਅਤੇ ਤੁਹਾਡਾ ਕਲਯੁਗ ਵਿਚ ਮਿਲਣ ਦਾ ਕੀ ਫਾਇਦਾ ਜੇ ਤੁਸੀਂ ਕੁਝ ਕਬੂਲ ਨਾ ਕੀਤਾ। ਤੂੰ ਮੇਰੇ ਲਈ ਮੁਸੀਬਤ ਖੜੀ ਕਰ

ਰਿਹਾ ਹੈਂ। ਮੈਂ ਤਾਂ ਫਹਿਲਾਂ ਹੀ ਪਾਪੀ ਸੱ ਦੀਦਾ ਹਾਂ, ਜੇ ਤੂੰ ਕੋਈ ਭੇਟ ਕਬੂਲ ਨਾ ਕੀਤੀ ਤਾਂ ਮੇਰਾ ਕੋਈ ਟਿਕਾਣਾ ਨਹੀਂ ਹੋਵੇਗਾ। ਤਦ

ਫੇਰ ਕਲਯੁਗ ਨੇ ਕਿਹਾ ਜੇ ਮੇਰਾ ਕੋਈ ਉਪਹਾਰ ਨਹੀਂ ਲੈ ਣਾ ਤਾਂ ਮੈਨੰ ੂ ਕੋਈ ਆਗਿਆ ਕਰੋ। ਮੇਰੀ ਆਤਮਾ ਸ਼ਾਂਤ ਹੋਵੇ। ਤਦ ਗੁਰੂ

ਬਾਬੇ ਨੇ ਇਹ ਆਗਿਆ ਕੀਤੀ ਜੋ ਕੋਈ ਵੀ ਤੇਰੇ ਸਮੇਂ ਵਿਚ ਸਾਡਾ ਨਾਂ ਲਵੇਗਾ ਤੂੰ ਉਸ ਦਾ ਬੁਰਾ ਨਹੀਂ ਕਰਨਾ। ਕਲਯੁਗ ਨੇ

ਕਿਹਾ ਬਾਬਾ ਜੀ ਤੁਹਾਨੂੰ ਸਭ ਪਤਾ ਹੈ , ਇਹ ਸਭ ਪਰਮੇਸ਼ਰ ਦੀ ਆਗਿਆ ਵਿਚ ਹੀ ਚੱ ਲ ਰਿਹਾ ਹੈ । ਗੁਰੂ ਬਾਬੇ ਨੇ ਕਿਹਾ ਸਾਨੂੰ

ਪਤਾ ਹੈ। ਇਹ ਸਭ ਠੀਕ ਹੈ। ਪਰ ਮੈਂ ਤੇਰਾ ਅਹਿਸਾਨਮੰ ਦ ਹੋਵਾਂਗਾ। ਅੱ ਗੋਂ ਕਲਯੁਗ ਨੇ ਕਿਹਾ ਜੀ ਤੁਹਾਡਾ ਹੁਕਮ ਮੇਰੇ ਸਿਰ

ਮੱ ਥੇ। ਜੋ ਤੇਰੀ ਆਗਿਆ ਹੈ ਉਹ ਮੈਂ ਪਰਵਾਨ ਕੀਤੀ। ਜੋ ਤੇਰਾ ਨਾਂ ਲਵੇਗਾ ਮੈਂ ਉਸ ਦਾ ਬੁਰਾ ਨਹੀਂ ਕਰਾਂਗਾ। ਪਰ ਤੁਸੀਨ ਮੇਰੀ

ਦਰਗਾਹ ਵਿਚ ਬਾਂਹ ਫੜ੍ਹਨੀ। ਬਾਬੇ ਨੇ ਕਿਹਾ ਠੀਕ ਹੈ। ਤੇਰਾ ਭਲਾ ਹੋਵੇ। ਤਦ ਫੇਰ ਕਲਯੁਗ ਨੇ ਪੁਛਿਆ ਜੀ ਤੂੰ ਕਿੱ ਥੇ ਜਾਂ ਰਿਹਾ

ਏ ਂ ਇਸ ਤੋਂ ਅੱ ਗੇ ਕੋਈ ਪਰਮਾਤਮਾ ਨਹੀਂ ਹੈ। ਜਿਹੜਾ ਤੂੰ ਤਲਾਸ਼ ਰਿਹਾ ਏ।ਂ ਤਾਂ ਬਾਬੇ ਨੇ ਕਿਹਾ ਮੈਂ ਆਪਣਾ ਗੁਰੂ ਤਲਾਸ਼ ਰਿਹਾ

ਹਾਂ। ਕਲਯੁਗ ਨੇ ਕਿਹਾ-ਤੇਰਾ ਗੁਰੂ ਕੌ ਣ ਹੋ ਸਕਦਾ ਹੈ? ਮੈਂ ਕਿਸੇ ਦੀ ਭਗਤੀ ਰਹਿਣ ਨਹੀਂ ਦਿੱ ਤੀ। ਜਿਸ ਨੂੰ ਤੂੰ ਮੰ ਨੇਂਗਾ, ਉਹੀ

ਤੇਰਾ ਗੁਰੂ ਹੋਵੇਗਾ। ਹੋਰ ਤੇਰਾ ਕੋਈ ਗੁਰੂ ਨਹੀਂ ਹੋ ਸਕਦਾ। ਜਦੋਂ ਕਲਯੁਗ ਨਾਲ ਇਹ ਗੋਸ਼ਟ ਹੋਈ ਤਾਂ ਬਾਬਾ ਉਥੋਂ ਚਲਾ ਗਿਆ।

ਸਜਣ ਠੱਗ ਨਿਸਤਾਰਾ-

ਬਾਬਾ ਜੀ ਨੇ ਆਉਂਦੇ ਆਉਂਦੇ ਇਕ ਸਿੱ ਖ ਬੈਠਾ ਵੇਖਿਆ। ਜੋ ਧਰਮਸਾਲ ਚਲਾਉਂਦਾ ਸੀ। ਉਸ ਕੋਲ ਪਾਣੀ ਦੇ ਕੋਰੇ ਘੜੇ ਭਰੇ ਪਏ

ਸਨ। ਜੋ ਵੀ ਕੋਈ ਆਉਂਦਾ, ਉਹ ਪਾਣੀ ਪੀਂਦਾ। ਉਸ ਸਿੱ ਖ ਨੇ ਸਫੇਦ ਕੱ ਪੜੇ ਪਾਏ ਸਨ, ਗਲ ਵਿਚ ਮਾਲਾ, ਮੱ ਥੇ ਉਪਰ ਟਿੱ ਕਾ

ਅਤੇ ਬੈਠ ਕੇ ਰਾਮ ਦੇ ਨਾਮ ਦਾ ਜਾਪ ਕਰ ਰਿਹਾ ਸੀ। ਬਾਬਾ ਉਥੇ ਆ ਪਹੁੰ ਚਿਆ। ਉਸ ਨੇ ਬਾਬੇ ਨੂੰ ਕਿਹਾ ਆਉ ਜੀ, ਬੈਠੋ ਜੀ।

ਬਾਬਾ ਜੀ ਬੈਠ ਗਏ। ਬਾਬੇ ਨੇ ਉਸ ਨੂੰ ਪੁਛਿਆ ਤੇਰਾ ਨਾਮ ਕੀ ਹੈ। ਉਸ ਨੇ ਕਿਹਾ ਜੀ ਮੇਰਾ ਨਾਮ ਸੱ ਜਣ ਹੈ। ਉਸ ਦੇ ਕਰਮ

ਬਾਬੇ ਨੂੰ ਦਿਸ ਪਏ। ਗੁਰੂ ਨੇ ਕਿਹਾ ਤੇਰਾ ਨਾਮ ਸੱ ਜਣ ਹੈ। ਉਸ ਨੇ ਕਿਹਾ ਜੀ ਮੇਰਾ ਨਾਮ ਸੱ ਜਣ ਹੈ। ਬਾਬੇ ਨੇ ਸ਼ਬਦ ਉਚਾਰਿੳ-

ਜਦੋਂ ਬਾਬੇ ਨੇ ਇਹ ਸ਼ਬਦ ਕਿਹਾ ਤਾਂ ਉਹ ਉਠ ਕੇ ਬਾਬੇ ਦੇ ਚਰਨੀਂ ਢਹਿ ਪਿਆ। ਉਸ ਨੇ ਕਿਹਾ ਬਾਬਾ ਜੀ ਜੋ ਤੁਸੀਂ ਕਹਿ ਰਹੇ

ਹੋ, ਇਹੀ ਮੇਰੇ ਕਰਮ ਹਨ। ਮੇਰੇ ਇਹ ਪਾਪ ਕਿਵੇਂ ਕੱ ਟੇ ਜਾਣਗੇ ਤਾਂ ਕਿ ਮੇਰਾ ਭਲਾ ਹੋ ਸਕੇ। ਗੁਰੂ ਬਾਬੇ ਨੇ ਕਿਹਾ ਮੈਂ ਇਥੇ ਤੇਰੇ

ਪਾਪ ਕੱ ਟਣ ਹੀ ਆਇਆ ਹਾਂ। ਇਹ ਜੋ ਤੂੰ ਨੀਚ ਕਰਮ ਕਰਦਾ ਹੈਂ ਸੋ ਛੱ ਡ ਦੇਹ। ਤਦ ਉਸ ਨੇ ਕਿਹਾ ਮੈਂ ਬੜੇ ਵੱ ਡੇ ਗੁਨਾਹ

ਕਰਦਾ ਹਾਂ ਅਤੇ ਅਜੇ ਵੀ ਕਰੀ ਜਾ ਰਿਹਾ ਹਾਂ। ਤੇਰੇ ਦਰਸ਼ਨ ਕਰਕੇ ਮੇਰੇ ਮਨ ਨੂੰ ਧਰਵਾਸ ਹੋਈ ਹੈ। ਨਹੀਂ ਤਾਂ ਮੈਂ ਇਸ ਜੰ ਜਾਲ

ਵਿਚ ਫਸਿਆ ਬੈਠਾ ਸੀ। ਤੁਸੀਂ ਮੇਰੇ ਕਰਮ ਵੇਖੋ ਕੀ ਹਾਲ ਏ। ਉਹ ਬਾਬੇ ਦੀ ਬਾਂਹ ਫੜ ਕੇ ਅੰ ਦਰ ਲੈ ਗਿਆ। ਅੱ ਗੇ ਪੱ ਕਾ ਕਿਲ੍ਹਾ

ਹੈ। ਉਹ ਬੜੀਆ ਵਧੀਆ ਜਗ੍ਹਾ ਹੈ। ਉਸ ਵਿਚ ਸੋਹਣੀਆਂ ਇਸਤਰੀਆਂ ਹਨ। ਇਹ ਆਬਾਦੀ ਵੇਖ ਕੇ ਲੋ ਕ ਇਥੇ ਆ ਜਾਂਦੇ ਹਨ।

ਜੋ ਇਥੇ ਆ ਜਾਂਦਾ ਹੈ, ਉਸ ਨੂੰ ਮਾਰ ਦਿੱ ਤਾ ਜਾਂਦਾ ਹੈ। ਮਾਰ ਕੇ ਅੰ ਦਰ ਭੋਰੇ ਵਿਚ ਸੁੱ ਟ ਦਿੱ ਤਾ ਜਾਂਦਾ ਹੈ, ਇਹ ਭੋਰੇ ਮੜੀਆਂ

ਨਾਲ ਭਰੀ ਜਾ ਰਹੇ ਹਨ। ਉਸ ਨੇ ਬਾਬੇ ਨੂੰ ਆਪਣੇ ਇਹ ਕੰ ਮ ਵਿਖਾਏ। ਅਤੇ ਕਹਿਣ ਲੱਗਾ ਜੀ ਮੈਂ ਇਹ ਕੰ ਮ ਕਰਦਾ ਹਾਂ। ਪਰ

ਤੇਰੇ ਦਰਸ਼ਨਾਂ ਨਾਲ ਮੇਰੀ ਆਤਮਾ ਬਦਲ ਗਈ ਹੈ। ਬਾਬੇ ਨੇ ਉਸ ਨੂੰ ਪੁਛਿਆ ਹੁਣ ਤੇਰੀ ਆਤਮਾ ਕੀ ਕਹਿੰ ਦੀ ਹੈ। ਉਸ ਨੇ

ਕਿਹਾ ਜੀ ਮੇਰੇ ਉਪਰ ਤੇਰੇ ਦਰਸ਼ਨਾਂ ਦਾ ਅਜਿਹਾ ਅਸਰ ਹੋਇਆ ਹੈ ਕਿ ਇਹ ਧੀਆਂ-ਪੁੱ ਤਰ, ਘਰ-ਬਾਰ ਭ ਜ਼ਹਿਰ ਲੱਗਣ ਲੱਗ

ਪਏ ਹਨ। ਤਦ ਬਾਬੇ ਨੇ ਕਿਹਾ ਜੇ ਤੇਰਾ ਮਨ ਇਵੇਂ ਕਹਿੰ ਦਾ ਹੈ ਤਾਂ ਇਸ ਘਰ ਨੂੰ ਢਾਹ ਦੇ। ਨਵਾਂ ਘਰ ਬਣਾ। ਜਿਥੇ ਖੂਨ ਕਰਦਾ
ਸੀ, ਉਥੇ ਧਰਮਸਾਲ ਬਣਾ ਤਾਂ ਕਿ ਲੋ ਕ ਸੁਖੀ ਹੋਣ। ਜਿਥੇ ਪਾਪ ਦੀ ਕਮਾਈ ਕਰਦਾ ਸੀ, ਉਥੇ ਧਰਮ ਦੀ ਕਮਾਈ ਕਰ ਅਤੇ ਪੁੰ ਨ

ਕਰਮ ਕਰ। ਜੋ ਤੇਰੇ ਇਸ ਕੰ ਮ ਵਿਚ ਸਾਥੀ ਹਨ ਉਹਨਾਂ ਪਰਮਾਤਮਾ ਦਾ ਨਾਮ ਜਪਾ। ਤੇਰੀ ਮੁਕਤੀ ਹੋਵੇਗੀ। ਜਦੋਂ ਬਾਬੇ ਨੇ

ਇਹ ਕਿਹਾ ਤਾਂ ਉਹ ਪੈਰੀਂ ਪੈ ਗਿਆ। ਹੱ ਥ ਜੋੜ ਕੇ ਖੜਾ ਹੋ ਗਿਆ। ਉਹ ਕਹਿਣ ਲੱਗਾ ਜੀ ਮੇਰੀ ਮੁਕਤੀ ਕਰੋ। ਤਦ ਬਾਬੇ ਨੇ

ਉਸ ਦੇ ਮੱ ਥੇ ਤੇ ਆਪਣਾ ਪੈਰ ਰੱ ਖਿਆ ਅਤੇ ਕਿਹਾ ਜਾ ਤੈਨੰ ੂ ਮੁਕਤ ਕੀਤਾ। ਉਸ ਸਿੱ ਖ ਨੇ ਉਹੀ ਕੰ ਮ ਕੀਤੇ ਜੋ ਬਾਬੇ ਨੇ ਉਸ ਨੂੰ

ਕਹੇ ਸਨ। ਕਿਲ੍ਹਾ ਢਾਹ ਦਿੱ ਤਾ, ਘਰ ਢਾਹ ਦਿੱ ਤਾ, ਧਰਮਸਾਲ ਉਸਾਰ ਦਿੱ ਤੀ। ਚੰ ਗੇ ਕਰਮ ਕਰਨ ਲੱਗਾ। ਨਾਮ ਜਪਾਉਣ ਲੱਗਾ,

ਦਾਨ ਪੁੰ ਨ ਕਰਨ ਲੱਗਾ, ਬਾਬੇ ਦੇ ਕਥਨ ਅਨੁਸਾਰ ਰਹਿਣ ਲੱਗਾ। ਬਾਬੇ ਨੇ ਪਹਿਲੀ ਧਰਮਸਾਲ ਉਥੇ ਬਣਾਈ। ਉਹ ਧਰਮਸਾਲ

ਬਣਵਾ ਕੇ ਬਾਬਾ ਉਥੋਂ ਅੱ ਗੇ ਚਲਾ ਗਿਆ।

You might also like