You are on page 1of 2

ਬੰ ਦਾ ਸਿੰ ਘ ਬਹਾਦਰ

ਬੰ ਦਾ ਸਿੰ ਘ ਬਹਾਦਰ ਦਾ ਜੀਵਨ

ਜਨਮ ਤੇ ਮਾਤਾ-ਪਿਤਾ – ਬੰ ਦਾ ਸਿੰ ਘ ਬਹਾਦਰ ਦੇ ਬਚਪਨ ਦਾ ਨਾਮ ਲਛਮਣ ਦਾਸ ਸੀ ਅਤੇ ਉਸ ਦਾ ਸੰ ਬੰ ਧ ਡੋਗਰਾ
ਰਾਜਪੂਤ ਜਾਤੀ ਨਾਲ ਸੀ । ਉਸ ਦਾ ਜਨਮ 17 ਅਕਤੂਬਰ 1670 ਈ. ਨੂੰ ਕਸ਼ਮੀਰ ਦੇ ਜ਼ਿਲ੍ਹੇ ਪੁੰ ਛ ਜਿਹੇ ਪਿੰ ਡ ਵਿਚ ਹੋਇਆ ਸੀ
। ਉਸਦੇ ਪਿਤਾ ਜੀ ਇੱ ਕ ਛੋਟੇ ਜਿਹੇ ਕਿਰਸਾਣ ਸਨ । ਬਚਪਨ ਵਿਚ ਪੜ੍ਹਾਈ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਰਕੇ ਉਹ ਆਪਣੇ
ਪਿਤਾ ਜੀ ਨਾਲ ਖੇਤੀ ਦੇ ਕੰ ਮ ਵਿੱ ਚ ਹੀ ਹੱ ਥ ਵਟਾਉਂਦੇ ਸਨ । ਇਸ ਤੋਂ ਇਲਾਵਾ ਉਹ ਜੰ ਗਲ ਵਿਚ ਜਾ ਕੇ ਸ਼ਿਕਾਰ ਵੀ ਕਰਦੇ
ਸਨ ।

ਬੈਰਾਗੀ ਬਣਨਾ – ਪੰ ਦਰਾਂ ਸਾਲ ਦੀ ਉਮਰ ਵਿਚ ਉਸ ਦੇ ਜੀਵਨ ਵਿਚ ਇੱ ਕ ਮਹੱ ਤਵਪੂਰਨ ਘਟਨਾ ਵਾਪਰੀ । ਇੱ ਕ ਦਿਨ
ਸ਼ਿਕਾਰ ਖੇਡਦੇ ਸਮੇਂ ਇੱ ਕ ਗਰਭਵਤੀ ਹਿਰਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ । ਉਹ ਅਤੇ ਉਸਦੇ ਬੱ ਚੇ ਨੂੰ ਤੜਫਦਾ ਹੋਇਆ ਬੰ ਦਾ
ਬਹਾਦਰ ਦੇ ਸਾਹਮਣੇ ਦਮ ਤੋੜ ਗਈ । ਇਸ ਦਰਦਨਾਕ ਦ੍ਰਿਸ਼ ਦਾ ਬੰ ਦਾ ਬਹਾਦਰ ਤੇ ਕਾਫੀ ਢੂੰ ਘਾ ਅਸਰ ਹੋਇਆ । ਉਸਦੀ
ਜ਼ਿੰ ਦਗੀ ਦੀ ਸੋਚ ਬਦਲ ਗਈ । ਉਸਦੇ ਮਨ ਵਿੱ ਚ ਬੈਰਾਗ ਦੀ ਭਾਵਨਾ ਪੈਦਾ ਹੋ ਗਈ । ਤੇ ਉਹ ਘਰ ਬਾਰ ਛੱ ਡ ਕੇ ਬੈਰਾਗੀ
ਬਣ ਗਿਆ । ਬੈਰਾਗੀ ਬਣਨ ਤੋਂ ਬਾਅਦ ਉਸ ਨੇ ਆਪਣਾ ਨਾਮ ਮਾਧੋਦਾਸ ਰੱ ਖ ਲਿਆ । ਕੁੱ ਝ ਸਮੇਂ ਤੋਂ ਬਾਅਦ ਦੱ ਖਣ ਵਿੱ ਚ
ਨਾਸਿਕ ਚਲਾ ਗਿਆ ਅਤੇ ਉੱਥੇ ਔਘੜ ਨਾਥ ਜੋਗੀ ਦਾ ਚੇਲਾ ਬਣ ਗਿਆ । ਉਸਨੇ ਜੰ ਤਰ ਮੰ ਤਰ ਦੀ ਸਿੱ ਖਿਆ ਸਿੱ ਖ ਲਈ ।
ਔਘੜ ਨਾਥ ਦੀ ਮੌਤ ਤੋਂ ਬਾਅਦ ਉਹ ਨੰਦੇੜ ਚਲਾ ਗਿਆ ਅਤੇ ਉੱਥੇ ਉਸਨੇ ਆਪਣਾ ਡੇਰਾ ਸਥਾਪਿਤ ਕਰ ਲਿਆ ।

ਗੁਰੂ ਗੋਬਿੰਦ ਸਿੰ ਘ ਜੀ ਨਾਲ ਮੁਲਾਕਾਤ- ਨੰਦੇੜ ਵਿੱ ਚ ਸਥਿਤ ਡੇਰੇ ਵਿੱ ਚ ਮਾਧੇਦਾਸ ਰਿੱ ਧਿਆ ਸਿੱ ਧਿਆ ਵਿਚ ਲਗਾ ਰਹਿੰ ਦਾ ਸੀ
। ਉਸ ਕੋਲ ਲੋ ਕ ਬਹੁਤ ਗਿਣਤੀ ਵਿੱ ਚ ਆਉਂਦੇ ਸਨ । ਉਹਨੀਂ ਦਿਨੀ ਗੁਰੂ ਗੋਬਿੰਦ ਸਿੰ ਘ ਜੀ ਮੁਗ਼ਲ ਸਮਰਾਟ ਬਹਾਦਰ ਸ਼ਾਹ
ਨਾਲ ਨੰਦੇੜ ਗਏ ਸਨ । ਉੱਥੇ ਗੁਰੂ ਸਾਹਿਬ ਮਾਧੋਦਾਸ ਦੇ ਡੇਰੇ ਵਿੱ ਚ ਗਏ । ਉਸਦੀ ਤੰ ਤਰ ਮੰ ਤਰ ਦੀ ਵਿੱ ਦਿਆ ਗੁਰੂ ਸਾਹਿਬ
ਨੂੰ ਕੋਈ ਪ੍ਰਭਾਵਿਤ ਨਾ ਕਰ ਸਕੀ । ਉਹ ਗੁਰੂ ਜੀ ਦੇ ਪੈਰਾਂ ਵਿੱ ਚ ਡਿੱ ਗ ਗਿਆ ਤੇ ਕਹਿਣ ਲਗਾ ਮੈਂ ਤੁਹਾਡਾ ਬੰ ਦਾ ਹਾਂ । ਇਸ
ਤਰ੍ਹਾਂ ਉਹ ਗੁਰੂ ਸਾਹਿਬ ਦਾ ਚੋਲਾ ਬਣ ਗਿਆ । ਗੁਰੂ ਸਾਹਿਬ ਨੇ ਉਸ ਨੂੰ ਅੰ ਮ੍ਰਿਤ ਛਕਾਇਆ ਤੇ ਉਸਦਾ ਨਾਮ ਗੁਰਬਖ਼ਸ਼ ਸਿੰ ਘ
ਰੱ ਖ ਦਿੱ ਤਾ । ਇਤਿਹਾਸ ਵਿੱ ਚ ਉਹ ਬੰ ਦਾ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ ।

ਪੰ ਜਾਬ ਵੱ ਲ ਆਉਣਾ – ਬੰ ਦਾ ਬਹਾਦਰ ਦੀ ਪ੍ਰਤਿਭਾ ਨੇ ਗੁਰੂ ਸਾਹਿਬ ਨੂੰ ਪ੍ਰਭਾਵਿਤ ਕੀਤਾ । ਉਹਨਾਂ ਨੇ ਇਹ ਅਨੁਭਵ ਕੀਤਾ ਕਿ
ਧਰਮ ਦੀ ਭਾਵਨਾ ਤੋਂ ਪ੍ਰੇਰਿਤ ਇਹ ਵਿਅਕਤੀ ਜ਼ੁਲਮ ਦਾ ਟਾਕਰਾ ਕਰ ਸਕਦਾ ਹੈ । ਉਸ ਲਈ ਉਹਨਾਂ ਨੇ ਇੱ ਕ ਤਲਵਾਰ,
ਧਨੁੰਸ਼, ਤਰਕਸ਼ ਦੇ ਪੰ ਜ ਤੀਰ, ਨਗਾਰਾ ਅਤੇ ਝੰ ਡਾ ਪ੍ਰਦਾਨ ਕੀਤਾ । ਨਾਲ ਹੀ ਪੰ ਜਾਬ ਦੇ ਪ੍ਰਮਖ ੁੱ ਸਿੱ ਖਾਂ ਨੂੰ ਹੁਕਮਨਾਮੇ ਵੀ ਦਿੱ ਤੇ
ਜਿਹਨਾਂ ਵਿਚ ਇਹ ਕਿਹਾ ਗਿਆ ਸੀ ਕਿ ਉਹ ਸਿੱ ਖ-ਮੁਗ਼ਲ ਸੰ ਘਰਸ਼ ਵਿੱ ਚ ਬੰ ਦਾ ਬਹਾਦਰ ਨੂੰ ਪੂਰਾ ਸਹਿਯੋਗ ਦੇਣ । ਬੰ ਦਾ
ਬਹਾਦਰ ਨੂੰ ਸਹਿਯੋਗ ਦੇਣ ਲਈ ਭਾਈ ਵਿਨੋਦ ਸਿੰ ਘ, ਭਾਈ ਕਾਹਨ ਸਿੰ ਘ, ਭਾਈ ਬਾਜ ਸਿੰ ਘ, ਭਾਈ ਦਇਆ ਸਿੰ ਘ ਅਤੇ ਭਾਈ
ਰਣ ਸਿੰ ਘ ਨੂੰ ਪੰ ਜ ਪਿਆਰੇ ਨਿਯੁਕਤ ਕੀਤਾ । ਬੰ ਦਾ ਬਹਾਦਰ ਨੂੰ ਗੁਰੂ ਸਾਹਿਬ ਨੇ ਪੰ ਜ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ

1. ਪਵਿੱ ਤਰ ਤੇ ਬ੍ਰਹਮਚਾਰੀ ਜੀਵਨ ਦੀ ਪਾਲਣਾ ਕਰਨੀ ।


2. ਮਨ, ਬਚਨ ਤੇ ਕਰਮ ਨਾਲ ਸੱ ਚ ਦਾ ਪਾਲਣਾ ਕਰਨਾ ।
3. ਆਪਣੇ ਆਪ ਨੂੰ ਖਾਲਸਾ ਪੰ ਥ ਦਾ ਸੇਵਕ ਸਮਝਨਾ ।
4. ਆਪਣੀ ਕੋਈ ਮੱ ਤ ਨਾ ਚਲਾਉਣਾ ।
5. ਯੁੱ ਧ ਵਿੱ ਚ ਜਿੱ ਤ ਪ੍ਰਾਪਤ ਕਰਕੇ ਹੰ ਕਾਰੀ ਨਾ ਬਣਨਾ ।

ਗੁਰੂ ਸਾਹਿਬ ਨੇ ਉਸ ਨੂੰ ਆਸ਼ੀਰਵਾਦ ਦਿੰ ਦੇ ਹੋਏ ਕਿਹਾ ਕਿ ਜੇਕਰ ਉਹ ਇਹਨਾਂ ਪੰ ਜ ਹੁਕਮਾਂ ਦਾ ਪਾਲਣਾ ਕਰੇਗਾ ਤਾਂ ਉਸਦੀ
ਜ਼ਿੰ ਦਗੀ ਵਿੱ ਚ ਕੋਈ ਦੁੱ ਖ ਪੇਸ਼ ਨਹੀਂ ਆਵੇਗਾ । ਇਸ ਤਰ੍ਹਾਂ ਬੰ ਦਾ ਬਹਾਦਰ ਗੁਰੂ ਸਾਹਿਬ ਦੀ ਆਗਿਆ ਮੰ ਨ ਕੇ ਪੰ ਜਾਬ ਦੇ
ਮੁਗ਼ਲ ਅਧਿਕਾਰੀਆ ਤੋਂ ਕੀਤੇ ਗਏ ਜ਼ੁਲਮਾਂ ਦਾ ਬਦਲਾ ਲੈਂ ਲਈ ਅਕਤੂਬਰ 1708 ਈ. ਵਿੱ ਚ ਸਾਥੀਆਂ ਨਾਲ ਤੁਰ ਪਿਆ ।
ਉਸਦਾ ਉਦੇਸ਼ ਮਹਾਨ ਸੀ । ਉਸ ਵਿੱ ਚ ਅਦੁੱ ਤੀ ਹੌਸਲਾ ਸੀ । ਤੇ ਉਸਦੇ ਸਿਰ ਤੇ ਗੁਰੂ ਸਾਹਿਬ ਦਾ ਹੱ ਥ ਸੀ ਤੇ ਸਫਲਤਾ
ਜਲਦੀ ਹੀ ਉਸਦੇ ਕਦਨ ਚੁੰ ਮਣ ਲੱਗੀ ।

ਬੰ ਦਾ ਬਹਾਦਰ ਦੀਆਂ ਸੈਨਿਕ ਸਫਲਤਾਵਾਂ –

ਬੰ ਦਾ ਬਹਾਦਰ ਇਕ ਬਹਾਦਰ ਯੋਧਾ ਅਤੇ ਯੋਗ ਸੈਨਾਪਤੀ ਸੀ । ਉਸਨੇ ਬੜੀ ਕੁਸ਼ਲਤਾ ਨਾਲ ਪੰ ਜਾਬ ਦੇ ਮੁਗ਼ਲਾਂ ਵਿਰੁੱ ਧ
ਸੈਨਿਕ ਚੜ੍ਹਾਈਆਂ ਦਾ ਸੰ ਚਾਲਨ ਕੀਤਾ । ਉਹ ਔਖੀ ਤੋਂ ਔਖੀ ਹਾਲਤ ਵਿੱ ਚ ਵੀ ਘਬਰਾਉਂਦਾ ਨਹੀਂ ਸੀ । ਦਿੱ ਲੀ ਪਹੁੰ ਚਣ ਤੋਂ
ਬਾਅਦ ਬੰ ਦਾ ਬਹਾਦਰ ਨੇ ਪੰ ਜਾਬ ਦੇ ਪ੍ਰਮਖ ੁੱ ਸਿੱ ਖਾਂ ਨੂੰ ਗੁਰੂ ਸਾਹਿਬ ਦੇ ਹੁਕਮਨਾਮੇ ਭੇਜ ਦਿੱ ਤੇ । ਹੌਲੀ-ਹੌਲੀ ਉਸਦੇ ਦਲ ਦੀ
ਗਿਣਤੀ ਹਜ਼ਾਰਾਂ ਵਿੱ ਚ ਹੋ ਗਈ । ਹੁਣ ਉਸ ਨੇ ਆਪਣੀ ਜਿੱ ਤ ਦੀ ਯਾਤਰਾ ਸ਼ੁਰੂ ਕਰ ਦਿੱ ਤੀ ।

ਸੋਨਾਪਤ ਅਤੇ ਕੈਥਲ ਤੇ ਹਮਲਾ –

ਸਭ ਤੋਂ ਪਹਿਲਾ 1708 ਈ. ਵਿਚ ਬੰ ਦਾ ਬਹਾਦਰ ਨੇ ਸੋਨਾਪਤ ਤੇ ਹਮਲਾ ਕੀਤਾ, ਪਰ ਉੱਥੇ ਦਾ ਫ਼ੋਜਦਾਰ ਬਿਨਾਂ ਲੜੇ ਹੀ ਯੁੱ ਧ
ਦੀ ਭੂਮੀ ਛੱ ਡ ਕੇ ਭੱ ਜ ਗਿਆ । ਸਿੱ ਖਾ ਨੇ ਉਸ ਤੇ ਹਮਲਾ ਕੀਤਾ ਅਗਾਂਹ ਵਾਧੂ ਹੋ ਕੇ ਕੈਥਲ ਤੇ ਕਬਜਾ ਕਰ ਲਿਆ ।

ਸਮਾਣਾ ਅਤੇ ਘੜਾਮ ਤੇ ਜਿੱ ਤ –

26 ਨਵੰ ਬਰ 1709 ਈ. ਨੂੰ ਸਵੇਰੇ ਅਚਾਨਕ ਹੀ ਬੰ ਦਾ ਬਹਾਦਰ ਦੇ ਸੈਨਿਕਾਂ ਨੇ ਸਮਾਣਾ ਤੇ ਹਮਲਾ ਕਰ ਦਿੱ ਤਾ । ਇਸ ਸ਼ਹਿਰ
ਵਿਚ ਸਿੱ ਖਾਂ ਦੇ ਤਿੰ ਨ ਕਾਤਲ ਰਹਿੰ ਦੇ ਸਨ, ਸੱ ਯਦ ਸਲਾਲੁਦੀਨ, ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ।

You might also like