You are on page 1of 1

ਮਿਸਲ ਭੰ ਗੀਆਂ ਅਤੇ ਇਸ ਦਾ ਸਰਦਾਰ ਝੰ ਡਾ ਸਿੰ ਘ

ਮਿਸਲ ਭੰ ਗੀਆਂ ਸਿੱ ਖਾਂ ਦੀਆਂ ਮਿਸਲਾਂ ਵਿਚੋਂ ਇਕ ਪ੍ਰਮਖ ੁੱ ਮਿਸਲ ਮੰ ਨੀ ਗਈ ਹੈ। ਇਸ ਮਿਸਲ ਦਾ ਅੰ ਮ੍ਰਿਤਸਰ , ਲਾਹੌਰ , ,
ਗੁਜਰਾਤ ਚਿਨਿਓਟ ਆਦਿ ਇਲਾਕਿਆਂ ਉੱਤੇ ਦਬਦਬਾ

ਬਣਿਆ ਰਿਹਾ ਸੀ। ਇਸ ਮਿਸਲ ਦੀ ਤਾਕਤ ਦਾ ਅੰ ਦਾਜ਼ਾ ਇਸ ਗੱ ਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਿਸਲ ਦੇ ਅਰੰ ਭ ਸਮੇਂ ਇਸ ਕੋਲ 12 ਹਜ਼ਾਰ ਦੇ ਲਗਭਗ ਘੋੜਸਵਾਰ ਫੌਜੀ

ਸਨ।

ਭੰ ਗੀ ਮਿਸਲ ਦਾ ਪ੍ਰਮਖ ੁੱ ਹਰੀ ਸਿੰ ਘ ਸੀ , ਜਿਸ ਨੇ ਬਾਬਾ ਦੀਪ ਸਿੰ ਘ ਸ਼ਹੀਦ ਦੇ ਹੱ ਥੋਂ ਅੰ ਮ੍ਰਿਤਪਾਨ ਕੀਤਾ ਸੀ। ਦਲ ਖਾਲਸਾ ਦੀ ਸਥਾਪਨਾ ਸਮੇਂ ਉਸ ਨੂੰ ਭੰ ਗੀ ਮਿਸਲ ਦਾ ਸਰਦਾਰ ਅਤੇ

ਤਰੁਨਾ ਦਲ ਦਾ ਮੁਖੀਆ ਪ੍ਰਵਾਨਤ ਕੀਤਾ ਗਿਆ ਸੀ। ਅੰ ਮ੍ਰਿਤਸਰ ਵਿਚ ਉਸ ਨੇ ਕਟੜਾ ਹਰੀ ਸਿੰ ਘ ਦੀ ਸਥਾਪਨਾ ਕੀਤੀ ਸੀ ਅਤੇ ਨਾਲ ਹੀ ਕਿਲ੍ਹਾ ਭੰ ਗੀਆਂ ਉਸਾਰਨ ਦਾ ਕੰ ਮ ਅਰੰ ਭ

ਕਰਵਾਇਆ ਸੀ।

ਹਰੀ ਸਿੰ ਘ ਦੇ ਜਾਨਸ਼ੀਨ ਸਰਦਾਰ ਝੰ ਡਾ ਸਿੰ ਘ ਨੇ ਭੰ ਗੀ ਮਿਸਲ ਨੂੰ ਹੋਰ ਉੱਨਤੀ ਵੱ ਲ ਤੋਰਿਆ। ਉਸ ਨੇ ਕਈ ਲੜਾਈਆਂ ਲੜੀਆਂ ਅਤੇ ਆਪਣੇ ਰਾਜ ਖੇਤਰ ਵਿਚ ਭਰਪੂਰ ਵਾਧਾ ਕੀਤਾ।

ਉਸ ਦੀਆਂ ਫੌਜੀ ਮੁਹਿੰਮਾਂ ਵਿਚੋਂ ਪ੍ਰਮਖ ੁੱ ਮੁਲਤਾਨ ਦੇ ਸ਼ੁਜਾ , ਖਾਨ ਅਤੇ ਬਹਾਵਲਪੁਰ ਦੇ ਦਾਦੂ ਪੁੱ ਤਰਾਂ ਵਿਰੁੱ ਧ ਸੀ। 1766 ਈ: ਵਿਚ ਸਤਲੁਜ ਦਰਿਆ ਦੇ ਕੰ ਢੇ ਉੱਤੇ ਹੋਈ ਲੜਾਈ

ਅਨਿਰਣਾਤਮਿਕ ਰਹੀ। ਉਪਰੰ ਤ ਹੋਈ ਸੰ ਧੀ ਅਨੁਸਾਰ ਭੰ ਗੀ ਮਿਸਲ ਦੇ ਪ੍ਰਮਖ ੁੱ ਝੰ ਡਾ ਸਿੰ ਘ ਨੂੰ ਪਾਕਪਟਨ ਤੱ ਕ ਦੇ ਇਲਾਕੇ ਦਾ ਮਾਲਕ ਸਵੀਕਾਰ ਕੀਤਾ ਗਿਆ ਸੀ। ਫਿਰ ਉਸ ਨੇ ਕਸੂਰ

ਦੇ ਪਠਾਣਾਂ ਨੂੰ ਹਰਾ ਕੇ ਇਸ ਉੱਤੇ ਕਬਜ਼ਾ ਕਰ ਲਿਆ। 1772 ਈ: ਵਿਚ ਕੀਤੇ ਗਏ ਦੂਜੇ ਹਮਲੇ ਸਮੇਂ ਮਿਸਲ ਨੇ ਮੁਲਤਾਨ ਅਤੇ ਬਹਾਵਲਪੁਰ ਨੂੰ ਜਿੱ ਤ ਲਿਆ। ਮੁਲਤਾਨ ਨੂੰ

ਵਾਪਸ ਆਉਂਦਿਆਂ ਬਲੋ ਚਾਂ ਅਧੀਨ ਆਉਂਦੇ ਇਲਾਕੇ ਝੰ ਗ , ਮਾਨਕੇਰਾ ਅਤੇ ਕਾਲਾ ਬਾਗ ਫਤਹਿ ਕਰ ਲਏ। ਇਸ ਉਪਰੰ ਤ ਝੰ ਡਾ ਸਿੰ ਘ ਨੇ ਰਾਮਨਗਰ ਦੇ ਚੱ ਠਿਆਂ ਤੋਂ ਪ੍ਰਸਿੱਧ ਜ਼ਮਜ਼ਮਾ

ਤੋਪ , ' '


ਜੋ ਬਾਅਦ ਵਿਚ ਭੰ ਗੀਆਂ ਦੀ ਤੋਪ ਦੇ ਨਾਂਅ ਨਾਲ ਪ੍ਰਸਿੱਧ ਹੋਈ , ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਝੰ ਡਾ ਸਿੰ ਘ ਅਧੀਨ ਮਿਸਲ ਭੰ ਗੀਆਂ ਦੀ ਸਾਲਾਨਾ ਆਮਦਨ ਇਕ ਕਰੋੜ

ਰੁਪਏ ਦੇ ਲਗਭਗ ਅਨੁਮਾਨਤ ਕੀਤੀ ਗਈ ਸੀ।

ਝੰ ਡਾ ਸਿੰ ਘ ਦੇ ਅੰ ਤਲੇ ਸਾਲ ਹੋਰਨਾਂ ਸਿੱ ਖ ਮਿਸਲਾਂ ਦੇ ਸਰਦਾਰਾਂ ਨਾਲ ਲੜਦਿਆਂ ਗੁਜ਼ਰੇ ਸਨ। ਜੰ ਮੂ ਦੇ ਰਾਜਾ ਰਣਜੀਤ ਦਿਓ ਦੇ ਰਾਜਗੱ ਦੀ ਦੇ ਉੱਤਰਾਧਿਕਾਰੀ ਦੇ ਝਗੜੇ ਨੂੰ ਸੁਲਝਾਉਣ

ਲਈ ਜਦੋਂ 1874 ਵਿਚ ਉਹ ਜੰ ਮੂ ਗਿਆ ਹੋਇਆ ਸੀ ਤਾਂ ਕਨ੍ਹਈਆ ਅਤੇ ਸ਼ੁਕਰਚੱ ਕੀਆ ਮਿਸਲਾਂ ਨਾਲ ਝਗੜੇ ਵਿਚ ਮਾਰਿਆ ਗਿਆ ਸੀ। ਝੰ ਡਾ ਸਿੰ ਘ ਦੀ ਮੌਤ ਉਪਰੰ ਤ ਉਸ ਦਾ

ਭਰਾ ਗੰ ਡਾ ਸਿੰ ਘ ਭੰ ਗੀ ਮਿਸਲ ਦਾ ਮੁਖੀਆ ਬਣਿਆ ਸੀ।

ਇਥੇ ਪ੍ਰਕਾਸ਼ਿਤ ਕੀਤਾ ਗਿਆ ਚਿੱ ਤਰ ਝੰ ਡਾ ਸਿੰ ਘ ਨੂੰ ਕਿਰਪਾਨ ਅਤੇ ਢਾਲ ਸਹਿਤ ਬੈਠੀ ਅਵਸਥਾ ਵਿਚ ਦਰਸਾਉਂਦਾ ਹੈ। ਇਹ ਚਿੱ ਤਰ ਸਰਕਾਰੀ ਅਜਾਇਬਘਰ , ਸੈਕਟਰ-10,
ਚੰ ਡੀਗੜ੍ਹ ਵਿਚ ਸੁਰੱਖਿਅਤ ਹੈ।

:
ਡਾ ਕੰ ਵਰਜੀਤ ਸਿੰ ਘ ਕੰ ਗ

You might also like