You are on page 1of 4

ਸ੍ਰੀ ਗੁਰੂ ਨਾਨਕ ਦੇਵ

ਜੀ
ਸ੍ਰੀ ਗੁਰੂ ਨਾਨਕ ਦੇਵ ਜੀ
ਦਾ ਇਤਿਹਾਸ
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਭਾਈ ਗੁਰਦਾਸ ਜੀ ਦੇ
ਕਥਨ ਅਨੁਸਾਰ ਸਾਰੇ ਸੰਸਾਰ ਵਿੱਚ ਵਰਤਿਆ ਪਾਪ ਸਭਸ ਜਗ ਮਾਹੀ
ਵਾਲੀ ਗੱਲ ਵਾਪਰੀ ਹੋਈ ਸੀ। ਰਾਜ ਦੇ ਹਾਕਮਾਂ ਦਾ ਉਪੱਦਰ ਜ਼ੋਰਾਂ ਤੇ
ਸੀ ਜੋ ਵੀ ਉਹਨਾਂ ਦੇ ਮੂੰਹੋਂ ਨਿਕਲਦਾ ਉਹ ਹੀ ਕਾਨੂੰਨ ਸੀ ਤੇ ਉਹ ਹੀ
ਨਿਆਂ। ਹਾਕਮਾਂ ਦੇ ਹੋਰ ਅਹਿਲਕਾਰ ਨਵਾਬ ਤੇ ਦੀਵਾਨ ਜਨਤਾ ਨਾਲ
ਜਬਰ ਤੇ ਧੱਕੇਸ਼ਾਹੀ ਵਿੱਚ ਆਪਣੇ ਮਾਲਕਾਂ ਨਾਲੋਂ ਦਸ ਕਦਮ ਹੋਰ
ਅਗਾਂਹ ਸਨ। ਬੁਤ-ਪ੍ਰਸਤਾਂ ਨੂੰ ਕਾਫਿਰ ਆਖ ਸੰਬੋਧਨ ਕੀਤਾ ਜਾਂਦਾ,
ਉਨ੍ਹਾਂ ਦੀਆਂ ਬਹੂ-ਬੇਟੀਆਂ ਦੀ ਬੇਪਤੀ ਕਰਨੀ ਤੇ ਉਨ੍ਹਾਂ ਦੇ ਮਾਲ-
ਧਨ ਨੂੰ ਜ਼ਬਰੀ ਖੋਹਕੇ ਉਸਨੂੰ ਧਾਰਮਿਕ ਤੌਰ ਤੇ ਜ਼ਾਇਜ ਠਹਿਰਾ ਹਾਕਮ
ਜਮਾਤ ਜ਼ਬਰ ਤੇ ਜ਼ੁਲਮ ਦੀਆਂ ਸੱਭ ਹੱਦਾਂ ਪਾਰ ਕਰ ਰਹੀ ਸੀ। ਦੂਜੇ
ਪਾਸੇ ਧਾਰਮਿਕ ਆਗੂ ਧਰਮ ਦੇ ਨਾਂ ਤੇ ਭੋਲੀ-ਭਾਲੀ ਜਨਤਾ ਨੂੰ ਠੱਗਦੇ,
ਲੁੱਟਦੇ ਤੇ ਜਹਾਲਤ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਸੁੱਟਦੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਪਨ
ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਲ ਅਵਸਥਾ ਵਿਚ ਵੀ ਆਮ ਬਾਲਾਂ ਜਿਹੇ ਬਾਲ ਨਹੀਂ ਸਨ। ਆਪ ਮੁੱਢ ਤੋਂ ਹੀ
ਸੰਤੋਖੀ ਤੇ ਵਿਚਾਰਵਾਨ ਬਿਰਤੀ ਵਾਲੇ ਸਨ। ਆਪ ਜਦੋਂ ਕਿਸੇ ਲੋੜਵੰਦ ਨੂੰ ਤੱਕਦੇ ਤਾਂ ਜੋ ਚੀਜ਼ ਘਰੋਂ ਪ੍ਰਾਪਤ
ਕਰ ਸਕਦੇ ਉਹ ਉਸਨੂੰ ਦੇ ਕੇ ਖੁਸ਼ੀ ਮਹਿਸੂਸ ਕਰਦੇ। ਇਨ੍ਹਾਂ ਬਾਲ-ਚੋਜਾਂ ਕਾਰਨ ਉਹ ਸਭ ਦੇ ਹਰਮਨ
ਪਿਆਰੇ ਹੋ ਗਏ ਸਨ। ਸੱਤ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਬ੍ਰਾਹਮਣ ਅਧਿਆਪਕ ਪਾਸ ਪੜ੍ਹਨ
ਭੇਜਿਆ ਜਿਸ ਤੋਂ ਆਪ ਜੀ ਨੇ ਦੇਵਨਾਗਰੀ ਦੇ ਨਾਲ ਨਾਲ ਗਣਿਤ ਅਤੇ ਵਹੀਖਾਤੇ ਬਾਰੇ ਵੀ ਗਿਆਨ ਪ੍ਰਾਪਤ
ਕੀਤਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਪ੍ਰਸ਼ਨ ਹੀ ਪਾਂਧੇ ਨੂੰ ਇਹ ਕੀਤਾ ‘ਪਾਂਧੇ ਤੂੰ ਕੁਝ ਪੜਿਆ ਹੈ
ਜੋ ਮੇਰੇ ਤਾਂਈ ਪੜਾਉਂਦਾ ਹੈ?’ ਪਾਂਧਾ ਬਗੈਰ ਇਹ ਜਾਣੇ ਕਿ ਉਸ ਦੀ ਪੜ੍ਹਾਈ ਦਾ ਕੀ ਸਿੱਟਾ ਨਿਕਲੇਗਾ
ਪੜ੍ਹਾਈ ਕਰਾਈ ਜਾ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ ‘ਜਿਸ ਵਿਦਿਆ ਪੜ੍ਹਨ
ਨਾਲ ਮਾਇਆ ਦਾ ਜੰਜਾਲ ਹੀ ਨਾ ਟੁੱਟਾ ਐਸੀ ਵਿਦਿਆ ਪੜ੍ਹਨ ਦਾ ਕੀ ਲਾਭ?’ ਪਾਂਧੇ ਨੂੰ ਮਹਾਂ-ਪਾਂਧਾ ਮਿਲ
ਪਿਆ। ਉਸਤਾਦ ਨੂੰ ਉਸਤਾਦ ਮਿਲ ਪਿਆ। ਪਾਂਧਾ ਗੁਰੂ ਸਾਹਿਬ ਦੀ ਅਧਿਆਤਮਵਾਦੀ ਪਹੁੰਚ ਅਗੇ
ਨਤਮਸਤਕ ਹੋਇਆ। ਪਾਂਧੇ ਨੂੰ ਅਸਲੀ ਵਿਦਿਆ ਦੀ ਦਾਤ ਤੇ ਰੋਸ਼ਨੀ ਮਿਲੀ। ਗੁਰੂ ਸਾਹਿਬ ਜੀ ਨੇ ਪਾਂਧੇ ਨੂੰ
ਸਤਿਨਾਮ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਫਾਰਸੀ ਤੇ ਇਸਲਾਮੀ ਸਾਹਿਤ ਦੀ ਸਿਖਿਆ ਸਥਾਨਕ
ਮੌਲਵੀ ਪਾਸੋਂ ਲਈ। ਆਪ ਜੀ ਨੇ ਇਕੋ ਵਾਰੀ ਅਰਬੀ ਦੀ ਵਰਣਮਾਲਾ ਪੜ੍ਹ ਲਈ। ਮੱਲ੍ਹਾ ਇਹ ਦੇਖ ਹੈਰਾਨ
ਹੋਇਆ।
ਗੁਰੂ ਨਾਨਕ ਦੇਵ ਜੀ
ਦੀਆਂ ਸਿੱਖਿਆਵਾਂ

ਨਾਮ ਜਪੋ

You might also like