You are on page 1of 3

ਸਭ ਤੋਂ ਪਹਿਲਾਂ ਇਹ ਦੇਖ ਲੈ ਣਾ ਜਰੂਰੀ ਹੈ ਕਿ ਗੁਰਮਤਿ (ਗੁਰਬਾਣੀ) ਵਿੱ ਚ ਸਿੱ ਖ ਕਿਸ ਵਿਅਕਤੀ ਨੂੰ ਆਖਿਆ ਗਿਆ ਹੈ। ਇਸ

ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ, ਸੋ ਸਿਖੁ ਸਖਾ ਬੰ ਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ
ਵਿਛੁੜਿ ਚੋਟਾ ਖਾਵੈ ॥ {ਪੰ ਨਾ ੬੦੧},,ਇੱ ਥੋਂ ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਹਰ ਵਿਅਕਤੀ
ਗੁਰਸਿੱ ਖ ਹੈ ਅਤੇ ਆਪਨੇ ਮਨ ਦੀ ਮਰਜੀ ਅਨੁਸਾਰ ਚੱ ਲਣ ਵਾਲਾ ਵਿਅਕਤੀ ਮਨਮੁਖ ਹੈ । ਜੇ ਉਹ ਸਿੱ ਖਾਂ ਦੇ ਘਰ ਜਨਮ ਲੈ ਣ
ਕਰਕੇ ਆਪਣੇ ਆਪ ਨੂੰ ਸਿੱ ਖ ਮੰ ਨਦਾ ਹੈ ਤਾਂ ਉਹ ਗੁਰਮਤਿ ਨੂੰ ਸੋ ਫੀ ਸਦੀ ਨਾ ਮੰ ਨਣ ਕਰਕੇ ਗੁਰੂ ਤੋਂ ਬੇਮੁੱਖ ਜਰੂਰ ਹੈ ।ਉਸਨੂੰ
ਗੁਰਸਿੱ ਖ ਨਹੀਂ ਮੰ ਨਿਆ ਜਾ ਸਕਦਾ। ਦੂਜੇ ਨੰਬਰ ਤੇ ਸਿੱ ਖਾਂ ਦੇ ਆਗੂ ਜਾਂ ਰਹਿਨੁਮਾ (ਲੀਡਰ) ਲਈ ਗੁਰੂ ਘਰ ਅੰ ਦਰ ਉਸ
ਵਿਅਕਤੀ ਨੂੰ ਚੁਣਿਆ ਜਾਂਦਾ ਸੀ ਜਿਹੜਾ ਬਾਕੀ ਸਾਰੇ ਸਿੱ ਖਾਂ ਨਾਲੋਂ ਗੁਰਮਤਿ ਦੀ ਸੋਝੀ ਕਰਵਾਉਣ ਵਿੱ ਚ ਵਧੇਰੇ ਨਿਪੁੰ ਨ ਹੋਵੇ ਭਾਵੇਂ
ਗੁਰਮਤਿ ਦੀ ਸੋਝੀ ਰੱ ਖਣ ਵਾਲੇ ਹੋਰ ਭੀ ਸਿੱ ਖ ਹੁੰ ਦੇ ਸਨ ਜਿਨ੍ਹਾਂ ਨੂੰ ਗੁਰਬਾਣੀ ਅੰ ਦਰ ਗੁਰਮੁਖੁ ਜਾਂ ਜਨੁ ਦਾ ਦਰਜਾ ਪ੍ਰਾਪਤ ਹੈ ।
“ਜਨੁ” ਗੁਰਬਾਣੀ ਦੀ ਪੂਰੀ ਜਾਣਕਾਰੀ (ਸੋਝੀ) ਰੱ ਖਣ ਵਾਲੇ ਨੂੰ ਆਖਿਆ ਜਾਂਦਾ ਹੈ ਅਤੇ “ਜਨਕ ਰਾਜ” ਉਨ੍ਹਾਂ ਜਾਣਕਾਰਾਂ
(ਸੂਝਵਾਨ) ਵਿਚੋਂ ਸ੍ਰੇਸ਼ਟ ਲਈ ਵਰਤੀ ਗਈ ਸੰ ਙਿਆ ਹੈ । ਇਸੇ ਲਈ ਭੱ ਟਾਂ ਨੇ ਗੁਰੁ ਸਾਹਿਬਾਨਾ “ਜਨਕ ਰਾਜ” ਦੀ ਸੰ ਙਿਆ
ਸਵਈਏਆਂ ਅੰ ਦਰ ਦਿੱ ਤੀ ਹੋਈ ਹੈ ।ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥ ਸਤੁ ਸੰ ਤੋਖੁ ਸਮਾਚਰੇ ਅਭਰਾ ਸਰੁ
ਭਰਿਆ ॥ ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ
॥{ਪੰ ਨਾ੧੩੯੮} ,” ਗੁਰੁ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਆਪ ਸਿੱ ਖਾਂ ਦੇ ਰਹਿਨੁਮਾ ਹਨ । ਆਪਨੇ ਬਾਅਦ ਉਨ੍ਹਾਂ ਨੇ ਆਪਨੇ ਹੀ
ਵਰਸੋਏ ਲਹਿਣਾਂ ਜੀ ਨੂੰ ਆਪਣੇ ਵਾਲੀ “ਬਿਬੇਕ ਬੁਧਿ” ਬਖ਼ਸ਼ ਕੇ ਆਪਣੀ ਥਾਂ ਸਿੱ ਖੀ ਦੇ ਪ੍ਰਚਾਰ ਦੀ ਜਿੰ ਮੇਵਾਰੀ ਉਨ੍ਹਾਂ ਨੂੰ ਸੌਪ
ਦਿੱ ਤੀ । ਤਦ ਉਪਰੰ ਤ ਗੁਰੁ ਅਮਰਦਾਸ ਜੀ ਨੇ ਗੁਰੁ ਅੰ ਗਦ ਦੇਵ ਜੀ ਦੀ ਸੰ ਗਤ ਵਿੱ ਚ ਰਹਿ ਕੇ ਗੁਰਮਤਿ ਦੀ ਸੋਝੀ ਪ੍ਰਾਪਤ ਹੀ
ਨਹੀਂ ਕੀਤੀ ਸਗੋਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਵੀ ਜੀਵਿਆ । ਬਾਣੀ ਰਾਮਕਲੀ ਅਨੰਦ ਅੰ ਦਰ ਉਨ੍ਹਾਂ ਦਾ ਫੁਰਮਾਨ
ਹੈ,,’ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥ ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ
ਪਾਵਹੇ ॥{ਪੰ ਨਾ ੯੧੯},” ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ “ਧੁਰ ਕੀ ਬਾਣੀ” ਪਰਮੇਸ਼ਰ ਦਾ ਹੁਕਮ ਸਰੂਪ ਹੈ। ਇਸ
ਅਨੁਸਾਰ ਜੀਵਨ ਜਿਉਂਣ ਵਾਲਾ ਵਿਅਕਤੀ ਪਰਮੇਸ਼ਰ ਦੀ ਦਰਗਾਹ ਵਿੱ ਚ ਪਰਵਾਨ ਚੜ੍ਹ ਜਾਂਦਾ ਹੈ ਅਤੇ ਗੁਰਬਾਣੀ ਦੀ ਪੂਰਨ
ਸੋਝੀ ਵਾਲਾ, ਬਿਬੇਕ ਬੁਧਿ ਦਾ ਮਾਲਕ ਵਿਆਕਤੀ ਹੀ ਗੁਰਸਿੱ ਖਾਂ ਦਾ ਆਗੂ ਗੁਰਮਤਿ ਅਨੁਸਾਰ ਹੋਣਾ ਚਾਹੀਦਾ ਹੈ । ਸ੍ਰੀ ਗੁਰੁ
ਗੋਬਿੰਦ ਸਿੰ ਘ ਜੀ ਤੱ ਕ ਸਿੱ ਖਾਂ ਦੇ ਆਗੂ ਅਜਿਹੇ ਹੀ ਸਨ ।ਭਾਵੇਂ ਗੁਰੁ ਹਰਗੋਬਿੰਦ ਜੀ, ਗੁਰੁ ਹਰਿ ਰਾਇ ਜੀ ਅਤੇ ਗੁਰੁ ਹਰਿ ਕ੍ਰਿਸ਼ਨ
ਜੀ ਨੇ ਕੋਈ ਬਾਣੀ ਨਹੀ ਰਚੀ, ਫਿਰ ਭੀ ਉਨ੍ਹਾਂ ਨੂੰ ਗੁਰਮਤਿ ਦੀ ਪੂਰੀ ਸੋਝੀ ਸੀ ਅਤੇ ਸਿੱ ਖ ਸੰ ਗਤ ਦੀ ਰਹਿਨੁਮਾਈ ਉਨ੍ਹਾਂ ਨੇ
ਬਾ-ਖੂਬਹੀ ਕੀਤੀ । ਦਸਮ ਪਾਤਿਸ਼ਾਹ ਤੋਂ ਬਾਅਦ ਸਾਖਸ਼ੀ ਗੁਰਿਆਈ ਨੂੰ ਇਸ ਲਈ ਸਮਾਪਤ ਕਰ ਦਿੱ ਤਾ ਗਿਆ ਕਿਉਂਕਿ
ਅਜੇਹੀ ਸੋਝੀ ਵਾਲੇ ਵਿਅਕਤੀ ਹਮੇਸ਼ਾ ਸੰ ਸਾਰ ਵਿੱ ਚ ਉਪਲਬਧ ਨਹੀਂ ਹੁੰ ਦੇ । ਇਸੇ ਲਈ ਗੁਰਸਿੱ ਖਾਂ ਦੀ ਰਹਿਨੁਮਾਈ ਲਈ
ਘੱ ਟੋ-ਘੱ ਟ “ਪੰ ਜ” ਪੂਰਨ ਗੁਰਸਿੱ ਖ, ਤਨ, ਮਨ ਤੇ ਧਨ ਕਰਕੇ ਗੁਰੂ ਨੂੰ ਸਮਰਪਤ “ਪੰ ਜ ਪਿਆਰੇ” ਥਾਪੇ ਗਏ । ਪੰ ਜ ਪਿਆਰੇ
ਥਾਪਣ ਤੋਂ ਪਹਿਲਾਂ ਉਨ੍ਹਾਂ ਦੀ ਪ੍ਰੀਖਿਆ ਲੈ ਣ ਲਈ ਗੁਰਬਾਣੀ ਨੂੰ ਹੀ ਅਧਾਰ ਬਣਾਇਆ ਗਿਆ ।ਨਾਮ ਦੇ ਰੰ ਗ ਵਿੱ ਚ ਰੰ ਗੇ ਹੋਏ
ਵਿਅਕਤੀ, ਸਦਾ ਲਈ ਅਮਰ ਹੋ ਜਾਂਦੇ ਹਨ । ਗੁਰਸਿਖਾਂ ਦਾ ਮਨ ਨਾਮ ( ਸਚੁ) ਦੇ ਰੰ ਗ ਵਿੱ ਚ ਰੰ ਗਿਆ ਹੁੰ ਦਾ ਹੈ ਜਿਸ ਉਪਰ ਹੋਰ
ਕੋਈ ਦੂਸਰਾ ਰੰ ਗ ਚੜ੍ਹ ਹੀ ਨਹੀਂ ਸਕਦਾ । ਇਸੇ ਲਈ ਗੁਰਸਿਖਾਂ ਲਈ ਸਦਾ ਹੀ ਸਿੱ ਖੀ, ਸਿਰ ਨਾਲੋਂ ਕੀਮਤੀ ਰਹੀ ਹੈ । ਖੋਪਰੀਆਂ
ਲਹਿੰ ਦਿਆਂ ਰਹੀਆਂ, ਚਰਖੀਆਂ ਉਤੇ ਚੜ੍ਹਦੇ ਰਹੇ, ਦੇਗਾਂ ਵਿੱ ਚ ਉਬਲਦੇ ਰਹੇ, ਬੰ ਦ-ਬੰ ਦ ਕਟਵਾਉਂਦੇ ਹੋਏ ਭੀ ਇਸ ਨੂੰ ਖਿੜੇ ਮੱ ਥੇ
ਪਰਮੇਸ਼ਰ ਦਾ ਭਾਣਾ (ਹੁਕਮ) ਮੰ ਨ ਕੇ ਆਪਣੇ ਲਈ ਇਸਨੂੰ ਇੱ ਕ ਪ੍ਰੀਖਿਆ ਤੋਂ ਵੱ ਧ ਕੁਝ ਵੀ ਨਹੀਂ ਮੰ ਨਿਆ ਕਿ ਸਿਰ ਅਤੇ ਸਿੱ ਖੀ
ਵਿੱ ਚੋਂ ਇੱ ਕ ਦੀ ਚੋਣ ਕਰਦੇ ਸਮੇਂ ਕਿਵੇਂ ਅਡੋਲ ਰਹਿ ਕੇ ਸਿੱ ਖੀ ਬਾਰੇ ਵਿਸ਼ਵਾਸ਼ ਨਹੀਂ ਛੱ ਡਨਾ ।ਜਿਵੇਂ ਕਿ ਉਪਰ ਭੀ ਦੱ ਸਿਆ ਜਾ
ਚੁਕਾ ਹੈ ਗੁਰਸਿਖਾਂ (ਖਾਲਸੇ) ਦੀ ਲੜਾਈ ਵਿਚਾਰਧਾਰਕ ਲੜਾਈ ਹੈ । ਸਿੱ ਖੀ ਇੱ ਕ ਵਿਚਾਰਧਾਰਾ ਹੈ । ਇਹ ਪਰਮੇਸ਼ਰ ਦੀ
ਆਪਣੀ ਦੱ ਸੀ ਹੋਈ ਵਿਚਾਰਧਾਰਾ ਹੈ ਅਤੇ ਖਾਲਸਾ ਇਸ ਮਤਿ ਦੇ ਪਰਚਾਰ ਦਾ ਝੰ ਡਾ ਬਰਦਾਰ ਹੈ । ਇਸੇ ਲਈ ਖਾਲਸੇ ਨੂੰ ਕਾਲ
ਪੁਰਖ ਕੀ ਫੌਜ ਆਖਿਆ ਗਿਆ ਹੈ । ਗੁਰਮਤਿ, ਅਸੀਮ ਰਾਜ ਦੇ ਮਲਿਕ ਅਕਾਲ ਪੁਰਖ ਦੀ ਮਤਿ, ਉਸਦਾ ਹੁਕਮ ਹੀ ਹੈ ਅਤੇ
ਖਾਲਸਾ ਫੌਜ ਪਰਮੇਸ਼ਰ ਦੇ ਹੁਕਮ ਨੂੰ ਸੰ ਸਾਰ ਦੇ ਝੂਠੇ ਰਾਜਿਆਂ ਦੇ ਮਨਾਂ ਉਪਰ ਲਾਗੂ ਕਰਨ ਹਿੱ ਤ, ਸੰ ਸਾਰੀ ਲੋ ਗਾਂ ਨੂੰ ਇਸ ਹੁਕਮ
ਪ੍ਰਤੀ ਜਾਗਰੂਕ ਕਰਕੇ, ਇੱ ਕ ਮਤਿ ਕਰਨ ਲਈ ਵਚਨ-ਬੱ ਧ ਹੈ ।ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰ ਨਿਐ ਪਾਈਐ
॥{ਪੰ ਨਾ ੯੧੮},”, ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥ਇਤੁ ਮਾਰਗਿ ਪੈਰੁ ਧਰੀਜੈ ॥ਸਿਰੁ
ਦੀਜੈ ਕਾਣਿ ਨ ਕੀਜੈ ॥ {ਪੰ ਨਾ੧੪੧੨},” ਇਹ ਗੱ ਲ ਅਸੀਂ ਸਾਰੇ ਜਾਣਦੇ ਹਾਂ ਕਿ ਇੰ ਨੀ ਵੱ ਡੀ ਭੀੜ ਵਿੱ ਚੋਂ ਕੇਵਲ “ਪੰ ਜ” ਵਿਅਕਤੀ
ਹੀ ਪ੍ਰੀਖਿਆ ਵਿੱ ਚ ਪਾਸ ਹੋਏ, ਜਿਹੜੇ ਕਿ ਆਉਣ ਵਾਲੀਆਂ ਪਹਾੜਾ ਵਰਗੀਆਂ ਮੁਸ਼ਕੀਲਾਂ ਲਈ ਸਰੀਰਕ ਤੌਰ ਤੇ ਹੱ ਥ ਦੀਆਂ
ਪੰ ਜ ਉਂਗਲਾਂ ਵਾਂਗ ਵੱ ਖ-ਵੱ ਖ ਜਾਪਦੇ ਹੋਏ ਭੀ ਅੰ ਦਰੋਂ ਇੱ ਕ ਗੁਰੂ ਵਾਲੇ ਹੋਣ ਕਰਕੇ, ਇੱ ਕ ਹੀ ਸਨ । ਉਸ ਤੋਂ ਬਾਅਦ ਸੰ ਸਾਰ ਦੇ
ਧਰਮਾਂ ਦੇ ਇਤਿਹਾਸ ਵਿੱ ਚ ਇੱ ਕ ਨਵਾਂ ਅਧਿਆਏ ਜੁੜ ਗਿਆ ਜਦੋਂ ਕੀ ਕਿਸੀ ਧਾਰਮਿਕ ਆਗੂ ਨੇ ਇੱ ਕ ਰੂਪ ਕਰਕੇ ਵਿਚਾਰਧਾਰਾ
ਦਾ ਪਰਚਾਰ ਕਰਨ ਦੀ ਜਿੰ ਮੇਵਾਰੀ ਸੋਉਪੀ । ਇਸ ਤੋਂ ਪਹਿਲਾਂ ਧਰਮਾਂ ਦੇ ਇਤਿਹਾਸ ਵਿੱ ਚ ਅਜਿਹਾ ਕਦੇ ਨਹੀਂ ਸੀ ਵਾਪਰਿਆ ।
ਗੁਰੁ ਸਾਹਿਬ ਦੀ “ਪੰ ਚ ਪ੍ਰਧਾਨੀ” ਧਰਮ ਪ੍ਰਚਾਰ ਦੀ ਪ੍ਰਥਾ ਜਿਓਂ ਦੀ ਤਿਉਂ ਅੱ ਜ ਤੱ ਕ ਭੀ ਕਾਇਮ ਹੈ । ਇਸ ਲਈ ਸਿੱ ਖਾਂ ਦਾ ਆਗੂ
(ਲੀਡਰ) ਇੱ ਕਲਾ ਵਿਅਕਤੀ, ਗੁਰਮਤਿ ਅਨੁਸਾਰ ਹੋ ਹੀ ਨਹੀ ਸਕਦਾ । ਕਿਉਕਿ ਘੱ ਟੋ-ਘੱ ਟ “ਪੰ ਜ ਗੁਰਸਿੱ ਖ” ਗੁਰਮਤਿ ਦੀ ਵੱ ਧ
ਤੋਂ ਵੱ ਧ ਸੋਝੀ ਰੱ ਖਣ ਵਾਲੇ ਮਿਲਕੇ, ਸਿੱ ਖਾਂ ਦੇ “ਇੱ ਕ ਆਗੂ” ਦੇ ਬਰਾਬਰ ਹੋ ਸਕਦੇ ਹਨ । ਇੱ ਕਲਾ ਵਿਅਕਤੀ ਭਾਵੇਂ ਉਹ ਗੁਰਮਤਿ
ਦੀ ਪੂਰੀ ਸੋਝੀ ਵੀ ਕਿਉ ਨਾ ਰੱ ਖਦਾ ਹੋਵੇ, ਗੁਰੁ ਗੋਬਿੰਦ ਸਿੰ ਘ ਜੀ ਦੀ ਆਗਿਆ ਅਨੁਸਾਰ ਉਹ ਉਨ੍ਹਾਂ ਵਲੋਂ ਚਲਾਏ ਗਏ ਪੰ ਥ ਦੀ
ਅਗਵਾਈ ਨਹੀਂ ਕਰ ਸਕਦਾ । ਕਿਉਂਕਿ ਅਜਿਹਾ ਕਰਨ ਵਾਲਾ ਆਪਣੇ ਗੁਰੂ ਦੀ ਬਰਾਬਰੀ ਕਰਨ ਦਾ ਅਪਰਾਧ ਕਰ ਰਿਹਾ
ਹੋਵੇਗਾ । ਹੁਣ ਤੱ ਕ ਅਸੀਂ ਗੁਰੁ ਸਾਹਿਬਾਨ ਦੀ ਹਾਜਰੀ ਸਮੇਂ ਦੀ ਅਗਵਾਈ, ਜਿਹੜੀ ਕੀ ਉਨ੍ਹਾਂ ਵਲੋਂ ਸਿੱ ਖ ਪੰ ਥ ਨੂੰ ਦਿੱ ਤੀ ਜਾਂਦੀ
ਰਹੀ ਬਾਰੇ ਦੱ ਸਿਆ ਗਿਆ ਹੈ । ਦਸਮ ਪਾਤਿਸ਼ਾਹ ਨੇ ਆਪਣੇ ਸਮੇ ਆਪਣੀ ਅਗਵਾਈ ਦੌਰਾਨ ਹੀ ਇੱ ਕ ਅਜੇਹਾ ਆਗੂ ਅੱ ਗੇ ਲਈ
ਖੁਦ ਭਾਲਣ ਦਾ ਸੰ ਕੇਤ ਭੀ ਇਸ ਸਵਈਏ ਵਿੱ ਚ ਦੇ ਦਿੱ ਤਾ । ਜਿਸ ਤੋਂ ਓਨ੍ਹਾਂ ਦਾ ਭਾਵ ਇਹ ਹੈ ਕੀ ਅਜੇਹੇ ਗੁਣਾਂ ਵਾਲੇ ਵਿਅਕਤੀਆਂ
ਨੂੰ ਭਾਲ ਕੇ ਤੁਸੀਂ ਉਨ੍ਹਾਂ ਤੋਂ ਅਗਵਾਈ ਲੈਂ ਦੇ ਰਹਿਣਾ ।ਧੰ ਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ ॥ਦੇਹ
ਅਨਿਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ ॥ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ
॥ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ॥ {੨੪੯੨ ਸ੍ਰੀ ਦਸਮ ਗ੍ਰੰ ਥ }ਇਸ ਸਵਈਏ ਦੀਆਂ ਦੋ
ਪੰ ਗਤੀਆਂ ਦਾ ਸਬੰ ਧ ਗੁਰਮਤਿ ਦੀ ਸੋਝੀ (ਅਧਿਆਤਮਿਕ) ਨਾਲ ਹੈ । ਸਤਿਗੁਰੁ ਜੀ ਆਖ ਰਹੇ ਹਨ ਕਿ ਗੁਰਸਿੱ ਖ (ਖਾਲਸਾ) ਜੇ
ਆਪਣੇ ਮੁੱ ਖ ਦੁਆਰਾ ਗੁਰਬਾਣੀ (ਹਰਿ ਕੀ ਕਥਾ) ਦਾ ਵਖਿਆਨ ਕਰ ਸਕਣ ਵਾਲਾ ਹੋਵੇ ਅਤੇ ਆਪਣੇ ਚਿੱ ਤ ਅੰ ਦਰ ਹਰ ਸਮੇਂ
ਗੁਰਮਤਿ ਦੀ ਚੜ੍ਹਦੀ ਕਲਾ ਦੀਆਂ ਵਿਉਂਤਾਂ ਹੀ ਵਿਚਾਰਦਾ ਹੋਵੇ ਤਾਂ ਅਜਿਹਾ ਗੁਰਸਿੱ ਖ ਧੰ ਨਭਾਗੀ ਹੁੰ ਦਾ ਹੈ ।ਕਿਉਂਕਿ ਮਨੁੱਖਾ ਦੇਹੀ
ਤਾਂ ਸਦਾ ਰਹਿਣ ਵਾਲੀ ਨਹੀਂ ਹੈ, ਨਾਸਵੰ ਤ ਹੈ। ਇਸ ਲਈ ਉਸਨੂੰ ਇਸ ਦੇਹੀ ਦੀ ਚਿੰ ਤਾ ਨਹੀਂ ਹੁੰ ਦੀ । ਉਹ ਤਾਂ ਕੇਵਲ ਪਰਮੇਸ਼ਰ
ਦੇ ਜਸ ਰੂਪੀ ਨਾਵ (ਗੁਰਬਾਣੀ ਰੂਪੀ ਨਾਮ ਦੇ ਜਹਾਜ਼) ਵਿੱ ਚ ਸਵਾਰ ਰਹਿੰ ਦਾ ਹੈ। ਪਰਮੇਸ਼ਰ ਦੇ ਭਾਣੇ ਅੰ ਦਰ ਅਡੋਲ ਰਹਿੰ ਦਾ
ਹੋਇਆ ਆਪਣੇ ਹਿਰਦੇ ਨੂੰ ਅਡੋਲਤਾ ਦਾ ਧਾਮ (ਟਿਕਾਣਾ) ਬਣਾਈ ਰਖਦਾ ਹੈ ਭਾਵ ਉਸਦਾ ਹਿਰਦਾ ਚੱ ਟਾਨ ਵਾਂਗ ਅਡੋਲ
ਅਵਸਥਾ ਵਿੱ ਚ ਰਹਿੰ ਦਾ ਹੈ ਅਤੇ ਉਸਦੀ ਬੁਧਿ ਪ੍ਰਚੰਡ ਗਿਆਨ ਦਾ ਪਰਗਾਸ ਬਿਖੇਰਦੀ ਰਹਿੰ ਦੀ ਹੈ । ਉਹ ਆਪਣੇ ਪ੍ਰਚੰਡ
ਗਿਆਨ ਦੁਆਰਾ ਦੂਸਰੇ ਵਿਆਕਤੀਆਂ ਦਾ ਮਾਰਗ ਦਰਸ਼ਨ ਕਰਦਾ ਹੈ। ਉਹ ਆਪਣੇ ਅੰ ਦਰੋਂ ਹਰ ਪ੍ਰਕਾਰ ਦੇ ਭੈ ਨੂੰ ਬਿਬੇਕ ਬੁਧਿ
ਰੂਪੀ ਗਿਆਨ ਖੜਗ ਨਾਲ ਕੱ ਟ-ਕੱ ਟ ਕੇ ਬਾਹਰ ਸੁੱ ਟ ਦਿੰ ਦਾ ਹੈ ਅਤੇ ਨਿਰਭੈ ਹੋ ਕੇ ਸਚੁ ਦੀ ਗੱ ਲ ਕਰਦਾ ਹੈ। ਕਿਸੀ ਕੀਮਤ ਤੇ ਭੀ
ਉਹ ਝੂਠ ਨਾਲ ਸਮਝੌਤਾ ਨਹੀਂ ਕਰਦਾ। ਅਜਿਹੇ ਗੁਣਾਂ ਵਾਲਾ ਵਿਅਕਤੀ ਜੇ ਮਿਲ ਜਾਵੇ ਤਾਂ ਉਸਨੂੰ ਪੰ ਜਾਂ ਪਿਆਰਿਆਂ ਵਿੱ ਚ
ਸ਼ਾਮਿਲ ਕਰ ਲੈ ਣਾ ਚਾਹੀਦਾ ਹੈ । ਹੁਣ ਸਵਾਲ ਇਹ ਪੈਦਾ ਹੁੰ ਦਾ ਹੈ ਕਿ ਜੇ ਉਪਰੋਕਤ ਗੁਣਾਂ ਦੇ ਧਾਰਨੀ ਵਿਅਕਤੀ ਹੋਣ ਹੀ ਨਾ
ਫਿਰ ਕੀ ਕੀਤਾ ਜਾਵੇ। ਉਸ ਸਮੇਂ ਅਜਿਹੇ ਵਿਅਕਤੀ ਲੱਭੇ ਜਾ ਸਕਦੇ ਹਨ ਜਿਹੜੇ ਬਾਕੀ ਸਾਰਿਆਂ ਵਿੱ ਚੋਂ ਗੁਣਵਾਨ ਹੋਣ ਪਰ
ਅਜਿਹੇ ਵਿਅਕਤੀ ਹਮੇਸ਼ਾਂ ਲੱਭਣੇ ਹੀ ਪਿਆ ਕਰਦੇ ਹਨ ਕਿਉਂਕਿ ਸੰ ਸਾਰੀ ਵਡਿਆਈ ਦੀ ਭੁੱ ਖ ਗੁਰਸਿੱ ਖਾਂ ਅੰ ਦਰ ਨਹੀ ਹੁੰ ਦੀ ਅਤੇ
ਜਿਸ ਵਿਅਕਤੀ ਅੰ ਦਰ ਸੰ ਸਾਰੀ ਵਡਿਆਈ ਦੀ ਭੁੱ ਖ ਹੋਵੇ ਉਸਦੀ ਤਾਂ ਸਿੱ ਖੀ ਹੀ ਸ਼ਕੀ ਬਣ ਜਾਂਦੀ ਹੈ । ਗੁਰਬਾਣੀ ਕਹਿੰ ਦੀ ਹੈ ,,
ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥ਮਾਇਆ ਕਾ ਰੰ ਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ਜਾ ਕੈ ਹਿਰਦੈ
ਹਰਿ ਵਸੈ ਸੋ ਪੂਰਾ ਪਰਧਾਨੁ॥ {ਪੰ ਨਾ ੪੫} ਹੋਰ ਪ੍ਰਮਾਣ ਹੈ ਗੁਰਬਾਣੀ ਦਾ,,ਘਰ ਮੰ ਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ
॥ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥{ਪੰ ਨਾ ੩੧੯} ,”ਭਾਵ ਸੰ ਸਾਰੀ ਮਾਣ ਇਜੱ ਤ ਦੀ ਭੁਖ ਚਾਰ ਦਿਨ ਦੀ ਝੂਠੀ
ਸੋਭਾ ਦਾ ਰੰ ਗ ਸਦਾ ਰਹਿਣ ਵਾਲਾ ਨਹੀਂ ਹੁੰ ਦਾ। ਇੱ ਥੇ ਵੱ ਡੇ -ਵੱ ਡੇ ਰਾਜੇ ਮਹਾਂਰਾਜੇ ਹੋਏ ਅਤੇ ਚਲੇ ਗਏ । ਉਨ੍ਹਾਂ ਦਾ ਨਾਮ ਭੀ ਕੋਈ
ਨਹੀਂ ਜਾਣਦਾ ।ਹਰਿਨਾਮ ਦੇ ਰੰ ਗ ਵਿੱ ਚ ਰੰ ਗੇ ਹੋਏ ਵਿਅਕਤੀ ਸਦਾ ਲਈ ਅਮਰ ਹੋ ਜਾਂਦੇ ਹਨ । ਗੁਰਸਿੱ ਖਾਂ ਦਾ ਮਨ ਨਾਮ (ਸਚੁ)
ਦੇ ਰੰ ਗ ਵਿੱ ਚ ਰੰ ਗਿਆ ਹੁੰ ਦਾ ਹੈ ਜਿਸ ਉਪਰ ਕੋਈ ਦੂਸਰਾ ਰੰ ਗ ਚੜ੍ਹ ਹੀ ਨਹੀਂ ਸਕਦਾ। ਗੁਰਸਿੱ ਖਾਂ ਲਈ ਸਦਾ ਹੀ ਸਿੱ ਖੀ ਸਿਰ
ਨਾਲੋਂ ਕੀਮਤੀ ਰਹੀ ਹੈ । ਖੋਪਰੀਆਂ ਲਹਿੰ ਦਿਆਂ ਰਹੀਆਂ, ਚਰਖੜੀਆਂ ਉਤੇ ਚੜਦੇ ਰਹੇ, ਦੇਗਾਂ ਵਿੱ ਚ ਉਬਲਦੇ ਰਹੇ, ਬੰ ਦ-ਬੰ ਦ
ਕਟਵਾਂਦੇ ਹੋਏ ਭੀ ਇਸ ਨੂੰ ਖਿੜ੍ਹੇ ਮੱ ਥੇ ਪਰਮੇਸ਼ਰ ਦਾ ਭਾਣਾ (ਹੁਕਮ) ਮੰ ਨ ਕੇ ਆਪਣੇ ਲਈ ਇਸਨੂੰ ਇੱ ਕ ਪ੍ਰੀਖਿਆ ਤੋਂ ਵੱ ਧ ਕੁਝ ਵੀ
ਨਹੀਂ ਮੰ ਨਿਆਂ ਕੀ ਸਿਰ ਅਤੇ ਸਿੱ ਖੀ ਵਿਚੋਂ ਇੱ ਕ ਦੀ ਚੋਣ ਸਮੇ ਕਿਵੇਂ ਅਡੋਲ ਰਹਿ ਕੇ ਸਿੱ ਖੀ ਬਾਰੇ ਵਿਸ਼ਵਾਸ਼ ਨਹੀ ਛੱ ਡਨਾ। ਜਿਵੇਂ
ਉੱਪਰ ਵੀ ਦੱ ਸਿਆ ਜਾ ਚੁੱ ਕਾ ਹੈ ਕੀ ਗੁਰਸਿੱ ਖਾਂ (ਖਾਲਸੇ) ਦੀ ਲੜਾਈ ਵਿਚਾਰਧਾਰਕ ਲੜਾਈ ਹੈ। ਸਿੱ ਖੀ ਇੱ ਕ ਵਿਚਾਰਧਾਰਾ ਹੈ
ਇਹ ਪਰਮੇਸ਼ਰ ਦੀ ਆਪਣੀ ਦੱ ਸੀ ਹੋਈ ਵਿਚਾਰਧਾਰਾ ਹੈ ਅਤੇ ਖਾਲਸਾ ਇਸ ਮਤਿ ਦੇ ਪਰਚਾਰ ਦਾ ਝੰ ਡਾ ਬਰਦਾਰ ਹੈ ।ਇਸੇ
ਲਈ ”ਖਾਲਸਾ ਨਿਹੰ ਗ ਸਿੰ ਘ ਫੌਜ ਨੂੰ ਇਹ ਜਿਮੇਵਾਰੀ ਦਸਮ ਪਾਤਸਾਹ ਗੁਰੁ ਗੋਬਿੰਦ ਸਿੰ ਘ ਜੀ ਨੇ ਆਪ ਸੋਂਪੀ ਹੈ। ਗੁਰਮਤਿ
ਅਸੀਮ ਰਾਜ ਦੇ ਮਲਿਕ ਅਕਾਲ ਪੁਰਖ ਦੀ ਮਤਿ (ਉਸਦਾ ਹੁਕਮ ਹੀ) ਹੈ ।ਖਾਲਸਾ ਫੌਜ, ਪਰਮੇਸ਼ਰ ਦੇ ਹੁਕਮ ਨੂੰ ਸੰ ਸਾਰ ਦੇ ਝੂਠੇ
ਰਾਜਿਆਂ ਦੇ ਮਨਾਂ ਉੱਪਰ ਲਾਗੂ ਕਰਨ ਹਿੱ ਤ ਸੰ ਸਾਰੀ ਲੋ ਕਾਂ ਨੂੰ ਇਸ ਹੁਕਮ ਪ੍ਰਤੀ ਜਾਗਰੂਕ ਕਰਕੇ, ਇੱ ਕਮਤਿ ਕਰਨ ਲਈ
ਵਚਨਬੱ ਧ ਹੈ ।ਸੋ ਸਿੱ ਖ ਆਗੂਆਂ ਦੇ ਜਿੰ ਮੇ ਅੱ ਜ ਸਾਰੇ ਸੰ ਸਾਰ ਨੂੰ ਗੁਰਮਤਿ ਦੀ ਸੋਝੀ ਦੁਆਰਾ ਜਾਗਰੂਕ ਕਰਕੇ, ਸੰ ਸਾਰ ਅੰ ਦਰ ਹੋ
ਰਹੀਆਂ ਬੇ-ਇੰ ਸਾਫੀਆਂ, ਧਕੇਸ਼ਾਹੀਆਂ ਅਤੇ ਲੁੱਟ-ਖਸੁਟ ਵਿਰੁੱ ਧ ਆਵਾਜ਼ ਉਠਾਉਣੀ ਹੈ । ਜਿਸ ਦਿਨ ਅਸੀਂ ਸੰ ਸਾਰ ਦੇ ਦੱ ਬੇ ਕੁੱ ਚਲੇ
ਲੋ ਗਾਂ ਨੂੰ ਗੁਰਮਤਿ ਦੀ ਸੋਝੀ ਦੁਆਰਾ ਇੱ ਕ ਕਰ ਦੇਣ ਵਿੱ ਚ ਸਫਲ ਹੋ ਜਾਵਾਂਗੇ, ਉਸੇ ਦਿਨ ਸੰ ਸਾਰ ਅੰ ਦਰ ਖਾਲਸੇ ਦਾ ਰਾਜ ਭਾਵ
ਸਚੁ ਦਾ ਰਾਜ, ਹੱ ਕ ਇਨਸਾਫ਼ ਦਾ ਰਾਜ, ਪਰਮੇਸ਼ਰ ਦੀ ਮਰਜ਼ੀ ਦਾ ਰਾਜ ਸਥਾਪਤ ਹੋ ਜਾਵੇਗਾ। ਇਹ ਹੈ ਓਹੋ ਕੰ ਮ ਜਿਹੜਾ ਸਿੱ ਖ
ਲੀਡਰਾਂ ਜਾਂ ਆਗੂਆਂ ਦੇ ਜੁੰ ਮੇ ਹੈ । ਜਿਸਦੀ ਕਿ ਆਸ ਗੁਰੁ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੁ ਸਾਹਿਬਾਨ, ਗੁਰਸਿੱ ਖਾਂ ਉਤੇ ਲਗਾਈ
ਬੈਠੇ ਹਨ ।

You might also like