You are on page 1of 99

0



ਕਿਵਤਾਵਾਂ ਭਾਵ ਅਧੂਰੀਆਂ ਛੱਡ ਿਦੰਦਾ ਹਾਂ ਮ
ਪਰ ਇਸ਼ਕ ਮੁਕੰਮਲ ਹੈ ਮੇਰਾ

ਗੁਰਪੀਤ ਗੁਰੀ


ਤੇਰੇ ਵਾਸਤੇ

ਮੈਨੂੰ ਪਤਾ ਮ ਤੇਰੇ ਬਾਰੇ ਕੁਝੱ ਿਲਖਣ ਦੇ ਕਾਿਬਲ ਤਾਂ ਨਹ


ਪਰ ਿਫਰ ਵੀ ਕੁਝੱ ਨਜ਼ਮਾਂ ਿਲਖ ਿਰਹਾ ਹਾਂ ਤੇਰੇ ਵਾਸਤੇ

ਇਹਨਾਂ ਿਵੱਚ ਕੁਝੱ ਨਜ਼ਮਾਂ ਤੇਰੀ ਤਸਵੀਰ ਦੇ ਨਾਮ ਹਨ


ਕੁਝੱ ਤੇਰੇ ਫੁੱਲਾਂ ਵਾਂਗੂ ਹੱਸਦੇ ਿਚਹਰੇ ਦੇ ਨਾਮ
ਕੁਝੱ ਤੇਰੀਆਂ ਅੱਖਾਂ, ਕੁਝੱ ਤੇਰੀ ਸ਼ਾਇਰੀ
ਤੇ ਕੁਝੱ ਤੇਰੀਆਂ ਭੋਲੀਆਂ ਤੇ ਿਦਲ ਨੂੰ ਛੂਹ ਲੈਣ ਵਾਲੀਆਂ ਗੱਲਾਂ ਦੇ ਨਾਮ

ਚੱਲ ਅੱਗੇ ਵੱਧਣ ਤ ਪਿਹਲਾਂ ਕੁਝੱ ਅਰਜ਼ ਕਰ ਿਰਹਾ ਹਾਂ


ਜ਼ਰਾ ਗੌਰ ਫਰਮਾਈ !
"ਕੋਈ ਆਮ ਨਹ ਏ ਸੱਜਣਾ, ਿਕਸੇ ਖ਼ਾਸ ਤੇ ਨੇ ਿਲਖੀਆਂ
ਇਹ ਨਜ਼ਮਾਂ ਸੋਹਣੀਏ ਨੀ, ਤੇਰੇ ਵਾਸਤੇ ਨੇ ਿਲਖੀਆਂ"

ਪਤਾ ਨਹ ਤੈਨੂੰ ਿਕਵ ਲੱਗਣੀਆਂ ਇਹ ਨਜ਼ਮਾਂ


ਸੋਹਣੀਆਂ, ਬੇਕਾਰ ਜਾਂ ਠੀਕ ਠਾਕ
ਮੈਨੂੰ ਕੁਝੱ ਨਹ ਪਤਾ !
ਪਰ ਿਫਰ ਵੀ ਿਲਖ ਿਰਹਾ ਹਾਂ
ਇਸ ਉਮੀਦ ਨਾਲ ਿਕ ਸ਼ਾਇਦ ਇਹਨਾਂ ਨੂੰ ਪੜ ਕੇ
ਤੇਰੇ ਿਚਹਰੇ ਤੇ ਸੋਹਣੀ ਿਜਹੀ ਮੁਸਕਾਨ ਆ ਜਾਵੇ


ਚਾਹੇ ਪਲ ਦੋ ਪਲ ਲਈ ਹੀ ਸਹੀ
ਪਰ ਸ਼ਾਇਦ ਇਹ ਤੇਰੀ ਮੁਸਕਰਾਹਟ ਦਾ ਕਾਰਨ ਬਣਨ
ਤੇ ਜੇ ਇੱਦਾਂ ਹੁੰਦਾਂ ਹੈ ਤਾਂ ਮ ਸਮਝਾਗਾਂ ਿਕ ਮੇਰਾ ਿਲਖਣਾ ਸਫ਼ਲ ਹੋ ਿਗਆ ਹੈ

✪✪✪✪✪✪


ਕੁਦਰਤ

ਸਾਗਰ ਮੰਥਨ 'ਚ ਿਨਕਲੇ


ਹੋਏ ਅੰਿਮਤ ਦਾ ਓਹ ਅੰਗ

ਓਹ ਧਰਤੀ ਦਾ ਮੁਖੱ ਚੁਮੰ ਦੀ


ਓਹਦਾ ਸੂਰਜ ਵਰਗਾ ਰੰਗ

ਓਹ ਸੂਹੇ ਲਾਲ ਗੁਲਾਬ ਨੂੰ


ਬੁਲ
ੱ ੀਆਂ ਤੇ ਲਦੀ ਲਾ

ਓਹ ਇਤਰਾਂ ਨਾਲ ਨਹਾਂਵਦੀ


ਆਲਮ ਿਦੰਦੀ ਮਿਹਕਾ

ਓਹਨੂੰ ਚੁਮੰ ਕੇ ਮਿਹਕਾਂ ਵੰਡਦੀ


ਕਸਤੂਰੀ ਹੋਈ ਹਵਾ

ਓਹਨੂੰ ਰੁੱਖ ਆਵਾਜ਼ਾਂ ਮਾਰਦੇ


ਓਹਨੂੰ ਿਦੰਦੇ ਫੁੱਲ ਸਦਾ

ਓਹਨੂੰ ਛੂੰਹਦਾ ਤੇ ਿਖੜ ਜਾਂਵਦਾ


ਓਹਦੇ ਪੈਰੀ ਿਗਆ ਘਾਹ

ਓਹਨੂੰ ਤੱਕ ਕੇ ਕੁਦਰਤ ਬੋਲਦੀ
ਮਾਸ਼ਾ ਅੱਲਾਹ ਵਾਹ - ਵਾਹ !

ਓਹਦੀ ਗੱਲਾਂ ਿਵੱਚ ਪਾਕੀਜ਼ਗੀ


ਹਰ ਬੋਲ ਹੈ ਸ਼ਿਹਦ ਿਜਹਾ

ਓਹਨੂੰ ਫੁੱਲਾਂ ਦਾ ਨਾਂ ਦੇਣ ਦੀ


ਮਧੂਮਖੱ ੀਆਂ ਕਰਨ ਸਲਾਹ

ਓਹਨੂੰ ਧੁੱਪ ਗਲਵੱਕੜੀ ਪਾਂਵਦੀ


ਓਹਨੂੰ ਝੱਲਦੀ ਪੱਖੀਆਂ 'ਵਾ

ਓਹ ਨਾਮ ਸਕੂਨ ਦਾ ਦੂਸਰਾ


ਸੱਭ ਿਦੰਦੀ ਗਮ ਭੁਲਾ

ਓਹਨੇ ਅੱਖਾਂ ਿਵੱਚ ਚੰਨ ਭਰ ਿਲਆ


ਓਹ ਰਾਤ ਿਦੰਦੀ ਰੁਸ਼ਨਾ

ਓਹਦੀ ਇੱਕ ਛੂਹ ਦੇ ਲਈ ਤਰਸਦੇ


ਇਹ ਨਦੀਆਂ ਤੇ ਦਿਰਆ


ਪੂਰੀ ਦੁਨੀਆ ਦੇ ਿਵੱਚ ਇੱਕ ਓਹ
ਨਾ ਕੋਈ ਓਸ ਿਜਹਾ

ਤਾਹ ਤੇ ਝੂਠੇ ਪੀਤ ਨੇ


ਓਹਦਾ ਕੁਦਰਤ ਰੱਿਖਆ ਨਾਂ

✪✪✪✪✪✪


ਅੱਖਾਂ ਪੜ ਲਦੀ ਏ
ਬੜੀ ਿਸਆਣੀ, ਸੂਝਵਾਨ ਤੇ ਕਾਿਬਲ ਏ ਉਹ
ਗਾਗਰ ਿਵੱਚ ਸਮੁਦੰ ਰ ਨੂੰ ਬੰਦ ਕਰ ਲਦੀ ਏ

ਜਦ ਮ ਹੋਵਾਂ ਉਦਾਸ, ਬਾਹਾਂ ਿਵੱਚ ਭਰ ਲਦੀ ਏ


ਪਤਾ ਨਹ ਿਕੰਝ, ਪਰ ਉਹ ਅੱਖਾਂ ਪੜ ਲਦੀ ਏ

ਦੁਨੀਆ ਦੀ ਹਰ ਸ਼ੈਅ ਨੂੰ, ਿਪਆਰ ਿਸਖਾ ਸਕਦੀ ਏ


ਰੰਗ ਭਰ ਕੇ ਤਸਵੀਰਾਂ ਬੋਲਣ ਲਾ ਸਕਦੀ ਏ

ਉਹਨੂੰ ਤੱਕ ਕੇ ਹਰ ਵਸਤੂ ਸੰਜੀਵ ਹੋ ਜਾਵੇ


ਛੂਹ ਓਹਦੀ ਪੱਥਰਾਂ ਿਵੱਚ ਜਾਨ ਵੀ ਪਾ ਸਕਦੀ ਏ

ਿਦਲ ਤ ਿਲਖਦੀ ਏ ਉਹ, ਿਜੰਨਾ ਵੀ ਿਲਖਦੀ ਏ


ਜ਼ਜ਼ਬਾਤਾਂ ਨੂੰ ਅੱਖਰਾਂ ਦੇ ਿਵੱਚ ਜੜ ਲਦੀ ਏ

ਜਦ ਮ ਹੋਵਾਂ ਉਦਾਸ, ਬਾਹਾਂ ਿਵੱਚ ਭਰ ਲਦੀ ਏ


ਪਤਾ ਨਹ ਿਕੰਝ, ਪਰ ਉਹ ਅੱਖਾਂ ਪੜ ਲਦੀ ਏ

ਿਕੰਿਨਆਂ ਹੀ ਲੋਕਾਂ ਨੂੰ ਿਮਲਦਾ ਪੀਤ ਰੋਜ਼ਾਨਾ


ਪਰ ਉਹਦੇ ਿਜਹੀ ਹੋਰ ਿਕਸੇ ਿਵੱਚ ਬਾਤ ਨਹ ਹੈ


ਉਹ ਕਿਹੰਦੀ ਏ, "ਕੁਦਰਤ ਦਾ ਇੱਕ ਿਹੱਸਾ ਹਾਂ ਮ
ਪੰਛੀਆਂ ਵਾਂਗਰ ਮੇਰੀ ਵੀ ਕੋਈ ਜਾਤ ਨਹ ਹੈ"

ਖ਼ੂਬਸੂਰਤ ਹੈ ਉਹ, ਸੂਰਤ ਤੇ ਸੀਰਤ ਤ ਵੀ


ਤਾਹ ਹਰ ਇੱਕ ਦੇ ਿਦਲ ਿਵੱਚ ਕਰ ਘਰ ਲਦੀ ਏ

ਜਦ ਮ ਹੋਵਾਂ ਉਦਾਸ, ਬਾਹਾਂ ਿਵੱਚ ਭਰ ਲਦੀ ਏ


ਪਤਾ ਨਹ ਿਕੰਝ, ਪਰ ਉਹ ਅੱਖਾਂ ਪੜ ਲਦੀ ਏ

✪✪✪✪✪✪


ਖੁਲ
ੱ ੀ ਕਿਵਤਾ

ਕੀਤੀ ਫਰਮਾਇਸ਼ ਿਲਖਣ ਦੀ ਤੂੰ ਮੈਨੂੰ


ਹੁਕਮ ਤੇਰੇ ਦੀ ਮ ਤਾਮੀਲ ਕਰੂੰਗਾ

ਪੰਿਨਆਂ ਤੇ ਬਾਅਦ 'ਚ ਉਤਾਰੂੰ ਸੋਹਣੀਏ


ਪਰ ਪਿਹਲਾਂ ਲਫਜ਼ਾਂ ਨੂੰ ਫੀਲ ਕਰੂੰਗਾ

ਕਰੂਗੀ ਿਬਆਨ ਖੂਬਸੂਰਤੀ ਤੇਰੀ


ਤੇਰੇ ਵਾਂਗ ਹੁਣੀ ਬਹੁਮਲ
ੁੱ ੀ ਕਿਵਤਾ

ਿਸਫ਼ਤ ਤੇਰੀ ਦੇ ਿਵੱਚ ਡੁਲ


ੱ ੀ ਕਿਵਤਾ
ਿਲਖਾਂਗਾਂ ਜ਼ਰੂਰ ਕੋਈ ਖੁਲ
ੱ ੀ ਕਿਵਤਾਂ

ਸੋਹਣੇ ਸੋਹਣੇ ਲਫਜ਼ਾਂ ਨਾ' ਕੀਤਾ ਰਾਬਤਾ


ਫੋਲੀਆਂ ਿਕਤਾਬਾਂ ਤਸ਼ਬੀਹਾਂ ਵਾਸਤੇ

ਕੋਿਸ਼ਸ਼ ਕਰਾਂਗਾ ਪੂਰੀ ਆਪਣੇ ਵੱਲ


ਤਰ ਪਾਵਾਂ ਮ ਖਰਾ ਤੇਰੀ ਆਸ ਤੇ

ਛੇਤੀ ਹੀ ਉਤਾਰਾਂਗਾਂ ਮ ਪੰਿਨਆਂ ਤੇ


ਹਾਲੇ ਰਾਹ ਕਲਮ ਦਾ ਏ ਭੁੱਲੀ ਕਿਵਤਾ
11
ਿਸਫ਼ਤ ਤੇਰੀ ਦੇ ਿਵੱਚ ਡੁਲ
ੱ ੀ ਕਿਵਤਾ
ਿਲਖਾਂਗਾਂ ਜ਼ਰੂਰ ਕੋਈ ਖੁਲ
ੱ ੀ ਕਿਵਤਾਂ

ਕਰੂਗੀ ਿਬਆਨ ਖੂਬਸੂਰਤੀ ਤੇਰੀ


ਤੇਰੇ ਵਾਂਗ ਹੁਣੀ ਬਹੁਮਲ
ੁੱ ੀ ਕਿਵਤਾ

✪✪✪✪✪✪

12
ਆਸ ਬਣ ਜਾਂਦੀ ਏ

ਉਹਨੂੰ ਮੇਰੀਆਂ ਕਿਵਤਾਵਾਂ ਵਰਗੀਆਂ ਗੱਲਾਂ ਪਸੰਦ ਨੇ


ਤੇ ਮੈਨੂੰ ਉਸਦੇ ਗ਼ਜ਼ਲਾਂ ਵਰਗੇ ਬੋਲ
ਖ਼ੁਸ਼ਿਕਸਮਤ ਸਮਝਦਾ ਹਾਂ ਮ ਖ਼ੁਦ ਨੂੰ
ਿਕ ਿਕ ਉਸ ਦੀਆਂ ਸੋਹਣੀਆਂ ਗੱਲਾਂ ਸੁਣਨ ਦਾ ਮੌਕਾ ਿਮਲ ਜਾਂਦਾ ਏ ਮੈਨੂੰ

ਕੁਦਰਤ ਦੀ ਚਹੇਤੀ ਹੈ ਉਹ
ਝਰਿਨਆਂ ਦੀ ਮੁਹੱਬਤ, ਰੁੱਖਾਂ ਦਾ ਇਸ਼ਕ
ਿਤੱਤਲੀਆਂ ਤੇ ਗੁਲਾਬਾਂ ਦੀ ਦੋਸਤ
ਨਦੀਆਂ, ਦਿਰਆਵਾਂ ਦੀ ਪੇਰਨਾ
ਅਤੇ ਪੰਛੀਆਂ ਦੀ ਹਮਦਰਦ ਹੈ ਉਹ

ਿਸਰਫ ਿਕਤਾਬਾਂ ਹੀ ਨਹ ਅੱਖਾਂ ਨੂੰ ਵੀ ਬਾਖ਼ੂਬੀ ਪੜ ਲਦੀ ਹੈ ਉਹ


ਉਹਦੇ ਿਵੱਚ ਕਾਬਲੀਅਤ ਹੈ ਤਸਵੀਰਾਂ ਿਵੱਚ ਜਾਨ ਪਾਉਣ ਦੀ
ਆਪਣੇ ਅੱਖਰਾਂ ਨਾਲ ਉਹ ਪੜਨ ਵਾਲੇ ਦੀਆਂ ਅੱਖਾਂ ਸਾਹਮਣੇ ਪੂਰੀ ਦੁਨੀਆ ਿਸਰਜ
ਸਕਦੀ ਹੈ
ਪੱਥਰਾਂ ਿਵੱਚ ਰੂਹ ਫੂਕਣ ਦਾ ਹੁਨਰ ਰੱਖਦੀ ਹੈ ਉਹ

ਮੇਰੇ ਅੱਖਰਾਂ ਨੂੰ ਸ਼ਬਦ ਤੇ ਸ਼ਬਦਾਂ ਨੂੰ ਵਾਕ ਬਣਾਉਣ ਵਾਲੀ ਬਾਰੇ ਹੋਰ ਮ ਕੀ ਕਹਾਂ
ਮੇਰੀਆਂ ਸਾਰੀਆਂ ਨਜ਼ਮਾਂ ਉਸਦੀ ਖੂਬਸੂਰਤੀ ਅੱਗੇ ਅਰਥਹੀਣ ਹੋ ਜਾਂਦੀਆਂ ਨੇ
ਓਹਦੇ ਅੱਗੇ ਸਭ ਅਲੰਕਾਰ ਿਫੱਕੇ ਤੇ ਤਸ਼ਬੀਹਾਂ ਬੌਣੀਆਂ ਲੱਗਦੀਆਂ ਨੇ

13
ਖ਼ੈਰ ! ਆਖਰ ਤੇ ਕੁਝੱ ਸਤਰਾਂ ਕਿਹ ਿਰਹਾਂ ਹਾਂ ਓਹਦੇ ਵਾਸਤੇ
ਅਰਜ਼ ਿਕਆ ਹੈ ਿਕ,

"ਮਾਯੂਸ ਿਜਹੇ ਰਾਹਾਂ ਤੇ ਉਹ ਆਸ ਬਣ ਜਾਂਦੀ ਏ

ਉਹ ਕੁਝੱ ਕੁ ਪਲਾਂ ਦੇ ਿਵੱਚ ਖ਼ਾਸ ਬਣ ਜਾਂਦੀ ਏ


ਉਹ ਿਬਰਹ ਾਂਤੀ ਸਭ ਕੁਝੱ ਿਲਖ ਸਕਦੀ ਏ
ਉਹ ਕਦੇ ਕਦੇ ਿਸ਼ਵ ਕਦੇ ਪਾਸ਼ ਬਣ ਜਾਂਦੀ ਏ"

✪✪✪✪✪✪

14
ਓਹਦੇ ਹੱਥਾਂ ਨੂੰ

ਫੁੱਲਾਂ ਤ ਵੀ ਕੋਮਲ ਓਹਦੇ ਹੱਥਾਂ ਨੂੰ


ਗਲ਼ ਮੇਰੇ ਦਾ ਹਾਰ ਬਣਾ ਦੇ ਅੱਲਾਹ ਵੇ

ਧਰਤੀ ਤੇ ਅਸਮਾਨ ਵਾਂਗ ਜੋ ਵੱਖ ਵੱਖ ਹੈ


ਿਕਸਮਤ ਓਹਦੇ ਨਾਲ ਿਮਲਾ ਦੇ ਅੱਲਾਹ ਵੇ

ਜਾਂ ਿਫਰ ਕਰਦੇ ਚਮਤਕਾਰ ਕੋਈ ਐਸਾ ਤੂੰ


ਿਜਸ ਨਾਲ ਓਹਦੇ ਨਾਲ ਰਹਾਂ ਮ ਸਾਹ ਬਣਕੇ

ਨਾਲ ਨਾਲ ਓਹਦੇ ਚੱਲਾ ਹਰ ਇੱਕ ਪਲ ਮ


ਪੈਰ ਓਹਦੇ ਿਵੱਚ ਗ ਜਾਵਾਂ ਮ ਘਾਹ ਬਣ ਕੇ

ਵਾਂਗ ਨਸ਼ੇ ਦੇ ਆਦਤ ਬਣ ਦਾ ਜਾਂਦਾ ਓਹ


ਡਰ ਲੱਗਦਾ ਿਕਤੇ ਹੋ ਨਾ ਜਾਵਾਂ ਝੱਲਾਂ ਮ

ਧਰਤੀ ਤੇ ਅਸਮਾਨ ਵਾਂਗ ਜੋ ਵੱਖ ਵੱਖ ਹੈ


ਿਕਸਮਤ ਓਹਦੇ ਨਾਲ ਿਮਲਾ ਦੇ ਅੱਲਾਹ ਵੇ

ਪੀਤ ਨੂੰ ਕਰਦੇ ਿਹੱਸਾ ਓਹਦੀ ਿਜ਼ੰਦਗੀ ਦਾ


ਦੁਆ ਇਹੀ ਮ ਅੱਜ ਕੱਲ ਿਦਨ ਤੇ ਰਾਤ ਕਰਾਂ

15
ਓਹਦੇ ਿਬਨਾਂ ਗੁਜ਼ਾਰਾ ਬਾਹਲ਼ਾ ਔਖਾ ਏ
ਤਾਹ ਤੇਰੇ ਅੱਗੇ ਮ ਫਿਰਆਦ ਕਰਾਂ

ਮੇਰੇ ਨਾਲ ਮੁਹੱਬਤ ਹੋਜੇ ਓਹਨੂੰ ਵੀ


ਐਸਾ ਤੂੰ ਕੋਈ ਖੇਲ ਰਚਾ ਦੇ ਅੱਲਾਹ ਵੇ

ਫੁੱਲਾਂ ਤ ਵੀ ਕੋਮਲ ਓਹਦੇ ਹੱਥਾਂ ਨੂੰ


ਗਲ਼ ਮੇਰੇ ਦਾ ਹਾਰ ਬਣਾ ਦੇ ਅੱਲਾਹ ਵੇ

ਧਰਤੀ ਤੇ ਅਸਮਾਨ ਵਾਂਗ ਜੋ ਵੱਖ ਵੱਖ ਹੈ


ਿਕਸਮਤ ਓਹਦੇ ਨਾਲ ਿਮਲਾ ਦੇ ਅੱਲਾਹ ਵੇ

✪✪✪✪✪✪

16
ਤੇਰੀ ਤਸਵੀਰ ਦੇ ਨਾਮ

ਤੂੰ ਹੀਰ ਿਜਹੀ ਇਹ ਕਿਵਤਾ ਮੇਰੀ ਹੀਰ ਦੇ ਨਾਮ ਹੈ


ਮੈਨੂੰ ਤੇਰੇ ਨਾਲ ਿਮਲਾਉਣ ਵਾਲੀ ਤਕਦੀਰ ਦੇ ਨਾਮ ਹੈ

ਤੱਕ ਕੇ ਤੇਰੀ ਤਸਵੀਰ ਿਲਖਣ ਦਾ ਮੰਨ ਕਿਰਆ ਹੈ


ਮੇਰੀ ਇਹ ਕਿਵਤਾ ਸੱਜਣਾ ਤੇਰੀ ਤਸਵੀਰ ਦੇ ਨਾਮ ਹੈ

ਤੇਰੀ ਫਰਮਾਇਸ਼ ਤੇ ਹੀ ਬਾਿਰਸ਼ ਆਵੇ ਸੱਜਣਾ


ਤੂੰ ਕੀਲ ਲਵ ਪੰਛੀ ਸਭ ਜਦ ਵੀ ਗਾਵੇ ਸੱਜਣਾ

ਤੇਰਾ ਨਾਂ ਸਾਡੇ ਲਈ ਇਬਾਦਤ ਦੇ ਵਰਗਾ ਹੈ


ਤੂੰ ਰੋਜ਼ ਦੁਆ ਿਵੱਚ ਵਾਂਗ ਖ਼ੁਦਾ ਦੇ ਆਵੇ ਸੱਜਣਾ

ਿਜਸ ਨੇ ਘਾਇਲ ਕਰ ਛੱਡੀ ਹੈ ਖ਼ਲਕਤ ਸਾਰੀ


ਇਹ ਕਿਵਤਾ ਤੇਰੇ ਨੈ ਣਾ ਵਾਲੇ ਤੀਰ ਦੇ ਨਾਮ ਹੈ

ਤੱਕ ਕੇ ਤੇਰੀ ਤਸਵੀਰ ਿਲਖਣ ਦਾ ਮੰਨ ਕਿਰਆ ਹੈ


ਮੇਰੀ ਇਹ ਕਿਵਤਾ ਸੱਜਣਾ ਤੇਰੀ ਤਸਵੀਰ ਦੇ ਨਾਮ ਹੈ

✪✪✪✪✪✪

17
ਓਹਦਾ ਨਾਮ
ਓਹਦਾ ਨਾਂ ਮੁਹੱਬਤ ਓਹ ਕੁਦਰਤ ਦੀ ਜਾਈ
ਓਹ ਜੰਨਤ ਦੇ ਵਰਗੀ ਓਹ ਅਰਸ਼ਾਂ ਚ ਆਈ

ਓਹ ਨਜ਼ਮਾਂ ਦੀ ਸਾਥਣ ਉਹ ਗ਼ਜ਼ਲਾਂ ਨਾ ਖੇਡੀ


ਗੱਲਾਂ ਓਹਦੀਆਂ 'ਚ ਹੈ ਸ਼ਾਇਰੀ ਸਮਾਈ

ਓਹ ਮੱਥੇ ਤੇ ਿਬੰਦੀ ਨੂੰ ਰੱਖਦੀ ਸਜਾ ਕੇ


ਓਹ ਨਦੀਆਂ ਦੇ ਕੰਿਢਆਂ ਤੇ ਬਿਹੰਦੀ ਏ ਜਾ ਕੇ

ਓਹ ਿਚਿੜਆਂ ਨੂੰ ਚੋਗਾ ਚੁਗਾ ਦੀ ਹੈ ਯਾਰੋ


ਸੋਹਣੇ ਸੋਹਣੇ ਆਪਣੇ ਹੱਥਾਂ ਤੇ ਪਾ ਕੇ

ਓਹ ਚੜਦੇ ਦੀ ਲਾਲੀ ਤ ਵੱਧ ਖੂਬਸੂਰਤ


ਅਸਾਂ ਨੂੰ ਇਬਾਦਤ ਓਹਨੇ ਹੀ ਿਸਖਾਈ

ਓਹਦਾ ਨਾਂ ਮੁਹੱਬਤ ਓਹ ਕੁਦਰਤ ਦੀ ਜਾਈ


ਓਹ ਜੰਨਤ ਦੇ ਵਰਗੀ ਓਹ ਅਰਸ਼ਾਂ ਚ ਆਈ

ਓਹ ਬੈਠੀ ਹੈ ਆਪਣੀ ਹੀ ਦੁਨੀਆਂ ਬਣਾ ਕੇ


ਓਹ ਆਪਣੇ ਤਸੱਵਰੁ 'ਚ ਖੁਭੱ ੀ ਰਿਹੰਦੀ ਏ

18
ਓਹਨੂੰ ਫ਼ਰਕ ਪਦਾ ਨਾ ਖ਼ਲਕਤ ਤ ਕੋਈ
ਓਹ ਆਪਣੇ ਿਖਆਲਾਂ 'ਚ ਡੁਬੱ ੀ ਰਿਹੰਦੀ ਏ

ਓਹ ਿਲਖਦੀ ਹਮੇਸ਼ਾ ਹੈ ਕੁਦਰਤ ਦੇ ਤੇ


ਓਹਦੇ ਗੀਤ ਪੰਛੀ ਜਾਂਦੇ ਗੁਣਗੁਣਾਈ

ਓਹਦਾ ਨਾਂ ਮੁਹੱਬਤ ਓਹ ਕੁਦਰਤ ਦੀ ਜਾਈ


ਓਹ ਜੰਨਤ ਦੇ ਵਰਗੀ ਓਹ ਅਰਸ਼ਾਂ ਚ ਆਈ

✪✪✪✪✪✪

19
ਆਵਾਜ਼

ਵੇਖਣ ਲਈ ਰਾਹਾਂ ਚ ਖਲੋ ਗਏ ਸੱਜਣਾ


ਤੇਰੀਆਂ ਅੱਖਾਂ ਦੇ ਿਵੱਚ ਖੋ ਗਏ ਸੱਜਣਾ

ਸੁਣੀ ਹੈ ਆਵਾਜ਼ ਤੇਰੀ ਿਜਸ ਿਦਨ ਦੀ


ਅਸ ਤਾਂ ਦੀਵਾਨੇ ਤੇਰੇ ਹੋ ਗਏ ਸੱਜਣਾ

ਤੇਰੀ ਨੀ ਆਵਾਜ਼ ਿਨਰੀ ਸ਼ਿਹਦ ਵਗਰੀ


ਕੋਇਲ ਨੂੰ ਪਾ ਦੀ ਏ ਤੂੰ ਮਾਤ ਸੋਹਣੀਏ

ਭੇਜੀ ਸੀ ਨਜ਼ਮ ਜੋ ਤੂੰ ਮੈਨੂੰ ਬੋਲਕੇ


ਸੁਣਦਾ ਰਹਾਂ ਮ ਿਦਨ ਰਾਤ ਸੋਹਣੀਏ

ਕੱਲਾ ਕੱਲਾ ਿਦਲ ਚ ਵਸਾ ਕੇ ਰੱਿਖਆ


ਤੇਰੇ ਅਲਫ਼ਾਜ ਰੂਹ ਨੂੰ ਮੋਹ ਗਏ ਸੱਜਣਾ

ਸੁਣੀ ਹੈ ਆਵਾਜ਼ ਤੇਰੀ ਿਜਸ ਿਦਨ ਦੀ


ਅਸ ਤਾਂ ਦੀਵਾਨੇ ਤੇਰੇ ਹੋ ਗਏ ਸੱਜਣਾ

ਿਕੰਿਨਆਂ ਿਚਰਾਂ ਤ ਲਾ ਕੇ ਬੈਠੇ ਅਰਜ਼ੀ


ਿਪਆਰ ਸਾਡਾ ਕਰ ਲੈ ਕਬੂਲ ਸੋਹਣੀਏ

20
ਤੇਰੇ ਿਬਨਾ ਜੰਨਤ ਵੀ ਦੋਜ਼ਖ਼ ਿਜਹੀ
ਦੁਨੀਆ ਵੀ ਲੱਗਦੀ ਫਜ਼ੂਲ ਸੋਹਣੀਏ

ਪੂਰਾ ਬਿਹਮੰਡ ਵੀ ਜੇ ਛਾਣ ਦਈਏ ਨੀ


ਫੇਰ ਵੀ ਨਹ ਕੋਈ ਤੇਰੇ ਿਜਹਾ ਲੱਭਣਾ

ਸੁਣੀ ਹੈ ਆਵਾਜ਼ ਤੇਰੀ ਿਜਸ ਿਦਨ ਦੀ


ਅਸ ਤਾਂ ਦੀਵਾਨੇ ਤੇਰੇ ਹੋ ਗਏ ਸੱਜਣਾ

✪✪✪✪✪✪

21
ਮੁਹੱਬਤ ਿਕਸੇ ਨਾਲ ਵੀ ਹੋ ਜਾਂਦੀ ਹੈ

ਤੇਰਾ ਕਿਹਣਾ ਹੈ ਿਕ ਮੁਹੱਬਤ ਤਾਂ ਿਕਸੇ ਨਾਲ ਵੀ ਹੋ ਜਾਂਦੀ ਹੈ


ਸੁਣਨ ਿਵੱਚ ਹੀ ਮੈਨੂੰ ਅਜੀਬ ਿਜਹਾ ਲੱਗਦਾ ਏ
ਇੱਦਾਂ ਿਕਵ ਹੋ ਸਕਦਾ ਹੈ
ਿਕਸੇ ਨਾਲ ਐਵ ਹੀ ਿਕਵ ਹੋ ਸਕਦੀ ਹੈ ਮੁਹੱ ਬਤ
ਮੈਨੂੰ ਤਾਂ ਕਦੇ ਨਹ ਹੋਈ, ਐਵ ਹੀ ਿਕਸੇ ਨਾਲ ਵੀ
ਹਾਂ ਤੇਰੇ ਨਾਲ ਹੋਈ ਏ ਪਰ ਤੂੰ ਐਵ ਹੀ ਕੋਈ ਵੀ ਨਹ ਹੈ ਨਾ
ਤੂੰ ਤਾਂ ਤੂੰ ਏ, ਦੱਸ ਮੈਨੂੰ ਤੇਰੇ ਵਰਗਾ ਕੌਣ ਹੈ ਹੋਰ
ਕੋਈ ਵੀ ਨਹ ਨਾ !

ਤੂੰ ਅਕਸਰ ਮੈਨੂੰ ਪੁੱਛਦੀ ਏ ਿਕ ਮੇਰੇ ਨਾਲ ਹੀ ਿਕ ਹੋਇਆ ਿਪਆਰ?


ਸੱਚ ਦੱਸਾਂ ਤਾਂ ਮੈਨੂੰ ਨਹ ਪਤਾ
ਮੇਰੇ ਕੋਲ ਕੋਈ ਜਵਾਬ ਨਹ ਹੈ ਇਸ ਗੱਲ ਦਾ
ਪਤਾ ਨਹੀ ਿਕਵ ਿਕੱਦਾ ਿਕ ਿਕਸ ਲਈ
ਪਰ ਇੰਨਾ ਪਤਾ ਹੈ ਿਕ ਤੇਰੇ ਨਾਲ ਮੁਹੱਬਤ ਏ ਮੈਨੂੰ

ਮੇਰੇ ਿਦਨ ਦਾ ਸਭ ਤ ਖ਼ੂਬਸੂਰਤ ਟਾਇਮ ਓਹ ਹੁੰਦਾ ਏ


ਜਦ ਮ ਤੇਰੇ ਨਾਲ ਗੱਲ ਕਰ ਿਰਹਾ ਹੁੰਦਾ ਆ
ਅਤੇ ਸਭ ਤ ਬੁਰਾ ਵਕਤ ਮੈਨੂੰ ਉਹ ਲੱਗਦਾ ਏ
ਜਦ ਤੂੰ ਕਦੇ ਕਦੇ ਮੇਰੇ ਤ ਨਰਾਜ਼ ਹੋ ਕੇ ਚੁਪੱ ਕਰ ਜਾਂਦੀ ਏ

22
ਤੈਨੂੰ ਪਤਾ !
ਿਕੰਿਨਆਂ ਹੀ ਇਨਸਾਨਾਂ ਨੂੰ ਿਮਲਦਾ ਹਾਂ ਮ ਰੋਜ਼
ਪਰ ਕਦੇ ਿਕਸੇ ਨਾਲ ਮੁਹੱਬਤ ਨਹ ਹੋਈ
ਸੱਚ ਦੱਸਾਂ ਤਾਂ ਕਦੇ ਿਖ਼ਆਲ ਵੀ ਨਹ ਆਇਆ ਇਸ ਤਰਾਂ ਦਾ
ਹੁਣ ਤੂੰ ਦੱਸ ਮ ਿਕਵ ਮੰਨ ਲਵਾਂ ਿਕ "ਮੁਹੱਬਤ ਤਾਂ ਿਕਸੇ ਨਾਲ ਵੀ ਹੋ ਜਾਂਦੀ ਹੈ"

✪✪✪✪✪✪

23
ਕਿਰਸ਼ਮਾ
ਿਕਸੇ ਦੇ ਵੱਸ ਦੀ ਗੱਲ ਨਹ ਸੀ
ਨੀ ਤੂੰ ਿਜਹੜਾ ਕਿਰਸ਼ਮਾ ਕਰ ਗਈ

ਪੈਰ ਗਲੀ ਿਵੱਚ ਜਦ ਤੂੰ ਰੱਿਖਆ


ਚਾਨਣ ਦੇ ਨਾਲ ਮੱਿਸਆ ਭਰ ਗਈ

ਹਰ ਪਾਸੇ ਬੱਸ ਲੋਅ ਹੀ ਲੋਅ ਸੀ


ਨਜ਼ਰਾਂ ਤੇਰੇ ਤੇ ਸੀ ਿਟਕੀਆਂ

ਅਰਥਹੀਣ ਿਜਹੀਆਂ ਜਾਪ ਰਹੀਆਂ ਸੀ


ਸ਼ਾਇਰਾ ਨੇ ਜੋ ਗ਼ਜ਼ਲਾਂ ਿਲਖੀਆਂ

ਦੀਦ ਤੇਰੀ ਤ ਬਾਅਦ ਖ਼ਵਾਇਸ਼


ਜੰਨਤ ਨੂੰ ਵੇਖਣ ਦੀ ਮਰ ਗਈ

ਿਕਸੇ ਦੇ ਵੱਸ ਦੀ ਗੱਲ ਨਹ ਸੀ


ਨੀ ਤੂੰ ਿਜਹੜਾ ਕਿਰਸ਼ਮਾ ਕਰ ਗਈ

✪✪✪✪✪✪

24
ਨਾਮ ਤੇਰੇ ਦਾ ਗੀਤ
ਮੁਸਕਾਨ ਤੇਰੀ ਨੂੰ ਤੱਕ ਕੇ ਫੁੱਲ ਵੀ ਜਾਂਦੇ ਨੇ ਨਿਸ਼ਆਈ ਨੀ
ਤੇਰੇ ਨਾਲ ਮੁਹੱਬਤ ਕਰਨੀ ਿਤੱਤਲੀ ਨੇ ਰੱਟ ਲਾਈ ਨੀ

ਤਾਿਰਆਂ ਦੇ ਨਾਲ ਿਰਸ਼ਤਾ ਤੇਰਾ ਚੰਨ ਨਾਲ ਬਾਤਾਂ ਪਾ ਦੀ ਏ


ਨਾਮ ਤੇਰੇ ਦੇ ਗੀਤ ਸੋਹਣੀਏ ਪੰਛੀ ਜਾਂਦੇ ਗਾਈ ਨੀ

ਧੁੱਪ ਤੇਰੇ ਿਚਹਰੇ ਨੂੰ ਚੁਮੰ ਦੀ, ਝੱਲਦੇ ਪੱਖੀਆਂ ਰੁੱਖ ਕੁੜੇ
ਸੋਹਣੀਆਂ ਅੱਖਾਂ, ਸੋਹਣੀਆਂ ਜ਼ੁਲਫ਼ਾਂ ਸੋਹਣਾ ਤੇਰਾ ਮੁਖੱ ਕੁੜੇ

ਖ਼ਵਾਬ, ਿਖਆਲਾਂ ਿਲਖਤਾਂ ਦੇ ਿਵੱਚ ਅੱਜ ਕੱਲ ਤੂੰ ਹੀ ਕਾਬਜ਼ ਏ


ਤੇਰੇ ਤੇ ਆ ਕੇ ਮੇਰੀ ਦੁਨੀਆ ਜਾਂਦੀ ਮੁਕੱ ਕੁੜੇ

ਡੁਬੱ ਦਾ ਜਾਂਦਾ ਹਾਂ ਮ ਤੇਰੀਆਂ ਅੱਖਾਂ ਦੇ ਿਵੱਚ ਸੱਜਣਾ ਵੇ


ਪਾ ਦੀ ਮਾਤ ਸਮੁਦੰ ਰ ਨੂੰ ਤੇਰੇ ਨੈ ਣਾਂ ਦੀ ਗਿਹਰਾਈ ਨੀ

ਮੁਸਕਾਨ ਤੇਰੀ ਨੂੰ ਤੱਕ ਕੇ ਫੁੱਲ ਵੀ ਜਾਂਦੇ ਨੇ ਨਿਸ਼ਆਈ ਨੀ


ਤੇਰੇ ਨਾਲ ਮੁਹੱਬਤ ਕਰਨੀ ਿਤੱਤਲੀ ਨੇ ਰੱਟ ਲਾਈ ਨੀ

ਜੁਗਨੂੰ ਵੀ ਕਾਇਲ ਨੇ ਤੇਰੇ, ਤੇਰੀਆਂ ਰਾਹਾਂ ਮੱਲਦੇ ਨੇ


ਤੇਰੇ ਨਾਲ ਮੁਹੱਬਤ ਕਰਦੇ ਤੇਰੀਆਂ ਖੈਰਾਂ ਮੰਗਦੇ ਨੇ

25
ਮੋਤੀ ਤੇਰੀਆਂ ਅੱਖਾਂ ਵਾਂਗੂ ਰੌਸ਼ਨ ਹੋਣਾ ਚਾ ਦੇ ਨੇ
ਛੂਹ ਤੇਰੀ ਹਰ ਚੀਜ਼ ਸੋਹਣੀਏ ਜਾਂਦੀ ਏ ਰੁਸ਼ਨਾਈ ਨੀ

ਮੁਸਕਾਨ ਤੇਰੀ ਨੂੰ ਤੱਕ ਕੇ ਫੁੱਲ ਵੀ ਜਾਂਦੇ ਨੇ ਨਿਸ਼ਆਈ ਨੀ


ਤੇਰੇ ਨਾਲ ਮੁਹੱਬਤ ਕਰਨੀ ਿਤੱਤਲੀ ਨੇ ਰੱਟ ਲਾਈ ਨੀ

ਖ਼ਾਸ ਬੜੀ ਏ ਪੀਤ ਲਈ ਤੂ,ੰ ਰੱਬ ਤ ਤੈਨੂੰ ਮੰਗਦਾ ਏ


ਸੁਣ ਕੇ ਤੇਰੀਆਂ ਗੱਲਾਂ ਲੱਗਦਾ ਪਰੀਆਂ ਦੀ ਤੂੰ ਜਾਈ ਨੀ

✪✪✪✪✪✪

26
ਤੇਰੇ ਨਾਲ

ਤੇਰੇ ਨਾਲ ਜੁੜ ਿਜਹੀ ਗਈ ਹੈ ਮੇਰੀ ਿਜ਼ੰਦਗੀ


ਿਬਲਕੁਲ ਉਸੇ ਤਰਾਂ
ਿਜਵ ਿਕਸੇ ਰੁੱਖ ਨਾਲ ਉਸ ਦੀਆਂ ਜੜਾਂ
ਸੂਰਜ ਨਾਲ ਉਸ ਦਾ ਪਕਾਸ਼
ਚੰਨ ਨਾਲ ਚਾਨਣੀ
ਬੱਦਲਾਂ ਨਾਲ ਮ ਹ
ਆਸਮਾਂ ਨਾਲ ਤਾਰੇ
ਤੇ ਫੁੱਲਾਂ ਨਾਲ ਖੁਸ਼ਬੋ

ਤੇਰੇ ਮੂਹੰ ਿਨਕਲੀ ਹਰ ਗੱਲ ਪਭਾਿਵਤ ਕਰਦੀ ਏ ਮੈਨੂੰ


ਤੇਰੇ ਿਚਹਰੇ ਦੀ ਮੁਸਕਾਨ ਮੇਰੇ ਹਾਿਸਆਂ ਦੀ ਵਜਾ ਬਣਦੀ ਏ
ਤੇ ਤੇਰੀ ਉਦਾਸੀ ਮੈਨੂੰ ਵੀ ਉਦਾਸ ਕਰ ਿਦੰਦੀ ਹੈ

ਤੇਰੇ ਭੇਜੇ ਹੋਏ ਇੱਕ ਵੋਇਸ ਨਟ ਨੂੰ ਸੁਣ ਕੇ


ਮ ਪੂਰਾ ਿਦਨ ਿਖਿੜਆ ਰਿਹੰਦਾ ਹਾਂ
ਜਦ ਮੇਰੀ ਸ਼ਾਇਰੀ ਪੜ ਕੇ ਤੂੰ ਿਪਆਰ ਜਤਾ ਦੀ ਏ
ਤਾਂ ਮੈਨੂੰ ਇੰਝ ਲੱਗਦਾ ਿਜਵ ਸਾਰੇ ਜਹਾਨ ਦੀਆਂ ਖੁਸ਼ੀਆਂ ਮੇਰੀ ਝੋਲੀ ਪੈ ਗਈਆਂ ਹੋਣ

ਚੱਲ ਛੱਡ ਬਾਕੀ ਸਭ ਗੱਲਾਂ


ਸ਼ੇਅਰ ਅਰਜ਼ ਕਰ ਿਰਹਾ ਹਾਂ ਇੱਕ

27
ਜ਼ਰਾ ਗੌਰ ਫਰਮਾਓ !
ਅਰਜ਼ ਿਕਆ ਹੈ ਿਕ,

" ਥੋੜੀ ਿਜਹੀ ਝੱਲੀ, ਥੋੜੀ ਅਜ਼ੀਬ ਏ ਤੂੰ

ਮੁਹੱਬਤ ਏ ਮੇਰੀ, ਬੜੀ ਅਜ਼ੀਜ਼ ਏ ਤੂੰ


ਰੋਜ਼ ਿਮਲਦਾ ਹਾਂ ਤੈਨੂੰ ਵਲਵਿਲਆਂ ਦੇ ਸ਼ਿਹਰ ਮਿਹਰਮ
ਕੋਹਾਂ ਦੂਰ ਹੋ ਕੇ ਵੀ ਬੜੀ ਕਰੀਬ ਏ ਤੂੰ "

ਓਏ !
ਮ ਤੈਨੂੰ ਗੱਲ ਕਿਹਣੀ ਆ ਇੱਕ
ਤੈਨੂੰ ਪਤਾ !
ਤੇਰੀ ਚੁਪੱ ਮੈਨੂੰ ਖਾਣ ਨੂੰ ਆ ਦੀ ਆ
ਤੂੰ ਮੇਰੇ ਨਾਲ ਭਾਵ ਲੜ ਿਲਆ ਕਰ ਪਰ ਚੁਪੱ ਨਾ ਿਰਹਾ ਕਰ
ਿਕ ਿਕ ਅਮਿਰੰਦਰ ਿਗੱਲ ਕਿਹੰਦਾ ਹੁੰਦਾ ਏ ਨਾ,
"ਲੜਨਾ ਮਾੜਾ ਨਹ ਹੁੰਦਾ ਚੁਪੱ ਮਾੜੀ ਹੁੰਦੀ ਆ"

✪✪✪✪✪✪

28
ਜੋੜ ਲੈ

ਿਜ ਸ਼ਾਇਰ ਨਾਲ ਜੁੜੀ ਸ਼ਾਇਰੀ


ਲੇਖਕ ਨਾਲ ਿਕਤਾਬ

ਿਜ ਸੂਰਜ ਨਾਲ ਧੁੱਪ ਜੁੜੀ ਏ


ਨ ਦਰ ਦੇ ਨਾਲ ਖ਼ਵਾਬ

ਿਜ ਰੁੱਖਾਂ ਨਾਲ ਟਾਹਣੀਆਂ ਜੁੜੀਆਂ


ਨਾਲ ਜ਼ਮੀਨ ਦੇ ਘਾਹ

ਿਜ ਸਾਗਰ ਨਾਲ ਬੇੜੀ ਜੁੜਦੀ


ਬੇੜੀ ਨਾਲ ਮਲਾਹ

ਿਜਵ ਮੁਹੱ ਬਤ ਿਵੱਚ ਜੁੜ ਜਾਂਦੀ


ਰੂਹਾਂ ਦੇ ਨਾਲ ਰੂਹ

ਉਵ ਹੀ ਆਪਣੇ ਨਾਲ ਸੋਹਣੀਏ


ਜੋੜ ਲੈ ਮੈਨੂੰ ਤੂੰ

ਿਜ ਇੱਕ ਦੂਜੇ ਦੇ ਨਾਲ ਜੁੜਦੇ


ਝਰਨੇ ਤੇ ਦਿਰਆ

29
ਿਜ ਮੰਿਜ਼ਲਾਂ ਨਾਲ ਰਾਹਾਂ ਜੁੜੀਆਂ
ਿਜ਼ੰਦਗੀ ਦੇ ਨਾਲ ਸਾਹ

ਿਜਵ ਇਸ਼ਕ ਿਵੱਚ ਜੁੜ ਜਾਂਦੀ ਏ


ਿਦਲ ਨਾਲ ਿਦਲ ਦੀ ਜੂਹ

ਉਵ ਹੀ ਆਪਣੇ ਨਾਲ ਸੋਹਣੀਏ


ਜੋੜ ਲੈ ਮੈਨੂੰ ਤੂੰ

✪✪✪✪✪✪

30
ਆਫ਼ਰੀਨ ਅੱਖਾਂ

ਆਫ਼ਰੀਨ ਅੱਖਾਂ ਦਾ ਜੋੜਾ ਮਾਸ਼ਾ ਅੱਲਾਹ


ਚੰਨ ਹੋ ਿਗਆ ਕਾਇਲ, ਸੂਰਜ ਹੋਇਆ ਝੱਲਾ

ਆਸਮਾਨ ਿਵੱਚ ਵੀ ਤੇਰੀ ਹੀ ਗੱਲ ਹੁੰਦੀ ਹੈ


ਪੈਰ ਤੇਰੇ ਿਵੱਚ ਿਵੱਛ ਿਗਆ ਤਾਰਾ ਕੱਲਾ ਕੱਲਾ

ਰੱਬ ਤੈਨੂੰ ਮੰਨ ਕੇ ਇਹ ਮੱਥੇ ਟੇਕ ਰਹੇ ਨੇ


ਤੇਰੀ ਇੱਕ ਝਲਕ ਲਈ ਰਾਹਾਂ ਵੇਖ ਰਹੇ ਨੇ

ਕੱਲ ਿਜਹਨਾਂ ਪੱਥਰਾਂ ਨੂੰ ਹੱਥ ਤੂੰ ਲਾ ਕੇ ਗਈ ਸੀ


ਸੁਿਣਆਂ ਮ ਹਾਲੇ ਤੱਕ ਵੀ ਓਹ ਮਿਹਕ ਰਹੇ ਨੇ

ਵਾਅ ਬਣ ਕੇ ਮ ਨਾਲ ਰਹਾਂ ਤੇਰੇ ਹਰ ਵੇਲ਼ੇ


ਿਦਲ ਮੇਰਾ ਵੀ ਕਰਦਾ ਤੇਰੇ ਨਾਲ ਹੀ ਚੱਲਾ

ਆਫ਼ਰੀਨ ਅੱਖਾਂ ਦਾ ਜੋੜਾ ਮਾਸ਼ਾ ਅੱਲਾਹ


ਚੰਨ ਹੋ ਿਗਆ ਕਾਇਲ, ਸੂਰਜ ਹੋਇਆ ਝੱਲਾ

ਆਪਣੇ ਤ ਵੀ ਸੋਹਣਾ ਮੁਖੱ ੜਾ ਵੇਖਕੇ ਤੇਰਾ


ਸੁਿਣਆ ਹੈ ਮ ਫੁੱਲ ਵੀ ਹੋ ਗਏ ਨੇ ਸ਼ਰਿਮੰਦਾ
31
ਖੁਸ਼ਬੂ ਤੇਰੀ ਮੋਇਆ ਿਵੱਚ ਵੀ ਜਾਨ ਪਾ ਦੇਵੇ
ਦੇਖ ਕੇ ਤੈਨੂੰ ਮੁਰਦੇ ਵੀ ਹੋ ਜਾਵਣ ਿਜ਼ੰਦਾ

ਿਲਖ ਿਲਖ ਨਜ਼ਮਾਂ ਰੋਜ਼ ਸੁਣਾਈ ਜਾਵੇ ਤੈਨੂੰ


ਕਰੇ ਗੁਜ਼ਾਿਰਸ਼ ਪੀਤ ਕਬੂਲ ਤੂੰ ਕਰ ਲੈ ਛੱਲਾ

ਆਫ਼ਰੀਨ ਅੱਖਾਂ ਦਾ ਜੋੜਾ ਮਾਸ਼ਾ ਅੱਲਾਹ


ਚੰਨ ਹੋ ਿਗਆ ਕਾਇਲ, ਸੂਰਜ ਹੋਇਆ ਝੱਲਾ

✪✪✪✪✪✪

32
ਕੌਣ ਹੈ ?

ਚਾਹੇ ਝਾਂਜਰ ਬਣਾ ਸਾਨੂੰ, ਚਾਹੇ ਸੁਰਮਾ ਬਣਾ ਲੈ ਤੂੰ


ਨਾਲ ਤੇਰੇ ਮਿਹਰਮਾ ਮ, ਹਮੇਸ਼ਾ ਰਿਹਣਾ ਚਾਹੁੰਦਾ ਹਾਂ

ਮੁਹੱਬਤ ਕੌਣ ਹੈ ਮੇਰੀ, ਮੈਨੂੰ ਸੱਭ ਪੁੱਛਦੇ ਰਿਹੰਦੇ ਨੇ


ਇਜ਼ਾਜ਼ਤ ਜੇ ਦੇਵੇ ਸੱਜਣਾ, ਤੇਰਾ ਨਾਂ ਲੈਣਾ ਚਾਹੁੰਦਾ ਹਾਂ

ਤੇਰੇ ਹੱਥ ਫੜਨਾ ਚਾ ਦਾ ਹਾਂ, ਤੈਨੂੰ ਗਲ਼ ਲਾਉਣਾ ਚਾਹੁੰਦਾ ਹਾਂ


ਤੇਰਾ ਿਸਰ ਮੋਢੇ ਤੇ ਰੱਖ ਕੇ, ਮ ਗੀਤ ਸੁਣਾਉਣਾ ਚਾਹੁੰਦਾ ਹਾਂ

ਿਸੱਧਾ ਿਜਹਾ ਪੀਤ ਏ ਤੇਰਾ, ਬਹੁਤੀਆਂ ਗੱਲਾਂ ਆਵਣ ਨਾ


ਮੇਰੇ ਲਈ ਤੂੰ ਸਕੂਨ ਸੱਜਣਾ , ਇੰਨਾ ਹੀ ਕਿਹਣਾ ਚਾਹੁੰਦਾ ਹਾਂ

ਮੁਹੱਬਤ ਕੌਣ ਹੈ ਮੇਰੀ, ਮੈਨੂੰ ਸੱਭ ਪੁੱਛਦੇ ਰਿਹੰਦੇ ਨੇ


ਇਜ਼ਾਜ਼ਤ ਜੇ ਦੇਵੇ ਸੱਜਣਾ, ਤੇਰਾ ਨਾਂ ਲੈਣਾ ਚਾਹੁੰਦਾ ਹਾਂ

ਕਰਾਂ ਕੀ ਹੋਰ ਉਪਮਾ ਮ, ਤੂੰ ਪਾਣੀ ਵਾਂਗ ਵਗਦੀ ਏ


ਲੋੜ ਿਸ਼ੰਗਾਰ ਦੀ ਨਹ ਤੈਨੂੰ, ਸਾਦਗੀ ਿਵੱਚ ਵੀ ਫੱਬਦੀ ਏ

ਮ ਸੁਿਣਆ ਿਰਸ਼ਤਾ ਏ ਤੇਰਾ, ਆਸਮਾਂ ਦੇ ਨਾਲ ਕੋਈ


ਤੈਨੂੰ ਚੰਗੇ ਲੱਗਣ ਤਾਰੇ, ਮੈਨੂੰ ਚੰਗੀ ਤੂੰ ਲੱਗਦੀ ਏ

33
ਥੋੜਾ ਿਜਹਾ ਗੌਰ ਕਰ ਲੈ ਤੂ,ੰ ਪੀਤ ਦੇ ਤੇ ਵੀ ਸੱਜਣਾ
ਆਸਮਾਂ ਦੀ ਚਾਦਰ ਥੱਲੇ, ਤੇਰੇ ਨਾਲ ਬਿਹਣਾ ਚਾ ਦਾ ਹਾਂ

ਮੁਹੱਬਤ ਕੌਣ ਹੈ ਮੇਰੀ, ਮੈਨੂੰ ਸੱਭ ਪੁੱਛਦੇ ਰਿਹੰਦੇ ਨੇ


ਇਜ਼ਾਜਤ ਜੇ ਦੇਵੇ ਸੱਜਣਾ, ਤੇਰਾ ਨਾਂ ਲੈਣਾ ਚਾ ਦਾ ਹਾਂ

✪✪✪✪✪✪

34
ਤੇਰੀ ਲੋੜ
ਸ਼ਾਇਦ ਤੈਨੂੰ ਇਲਮ ਨਹ ਹੈ ਇਸ ਗੱਲ ਦਾ
ਪਰ ਤਸੱਵਰੁ ਦੀਆਂ ਡੂਘ
ੰ ੀਆਂ ਵਾਦੀਆਂ ਿਵੱਚ
ਮ ਹਰ ਰੋਜ਼ ਤੇਰਾ ਮੱਥਾ ਚੁਮੰ ਦਾ ਹਾਂ

ਤੈਨੂੰ ਪਤਾ !
ਵਲਵਿਲਆਂ ਦਾ ਪੂਰਾ ਸ਼ਿਹਰ ਿਸਰਜ ਕੇ ਬੈਠਾ ਹਾਂ ਮ
ਿਜੱਥੇ ਹਰ ਰੋਜ਼ ਮ ਤੇਰੀਆਂ ਜ਼ੁਲਫ਼ਾਂ ਨੂੰ ਸਵਾਰਦਾ ਹਾਂ
ਤੈਨੂੰ ਗਲ਼ੇ ਲਗਾਉਦਾ ਹਾਂ, ਤੇਰੀਆਂ ਗ਼ਜ਼ਲਾਂ ਵਰਗੀਆਂ ਗੱਲਾਂ ਸੁਣਦਾ ਹਾਂ
ਤੇ ਘੰਿਟਆਂ ਤੀਕਰ ਿਬਨਾਂ ਥੱਕੇ ਤੇਰੇ ਿਚਹਰੇ ਨੂੰ ਿਨਹਾਰਦਾ ਹਾਂ

ਆਪਣੀ ਇਸ ਦੁਨੀਆਂ ਿਵੱਚ ਸਾਰੇ ਬੰਧਨਾਂ ਤ ਮੁਕਤ ਹਾਂ ਮ


ਤੇਰਾ ਹੱਥ ਫੜ ਕੇ ਿਖਆਲਾਂ ਦੀ ਇਸ ਨਗਰੀ ਿਵੱਚ ਘੁੰਮਣਾ
ਮੇਰਾ ਹਰ ਰੋਜ਼ ਦਾ ਕੰਮ ਹੈ
ਮ ਆਜ਼ਾਦ ਆ ਆਪਣੀ ਇਸ ਦੁਨੀਆਂ ਿਵੱਚ
ਇੱਥੇ ਮ ਪੂਰੀ ਤਰਾਂ ਆਪਣੀ ਮਰਜ਼ੀ ਦਾ ਮਾਲਕ ਹਾਂ
ਕੋਈ ਰੋਕ ਟੋਕ ਨਹ ਹੈ ਇੱਥੇ ਮੇਰੀ ਮੁਹੱਬਤ ਤੇ

ਸੁਣਨ ਿਵੱਚ ਸ਼ਾਇਦ ਤੈਨੂੰ ਥੋੜਾ ਅਜੀਬ ਲੱਗੇ


ਪਰ ਸੱਚਾਈ ਇਹੀ ਹੈ ਿਕ ਵਲਵਿਲਆਂ ਦੀ ਇਸ ਦੁਨੀਆਂ ਿਵੱਚ
"ਤੇਰੇ ਨਾਲ ਮੁਹੱਬਤ ਕਰਨ ਲਈ ਮੈਨੂੰ ਤੇਰੀ ਹੀ ਲੋੜ ਨਹ ਹੈ"
✪✪✪✪✪✪

35
ਕੱਲ ਰਾਤ ਵਾਲਾ ਖ਼ਵਾਬ

ਪਿਹਲਾਂ ਹੱਥ ਮੇਰਾ ਤੂੰ ਫਿੜਆ ਸੀ


ਿਫਰ ਘੁੱਟ ਗਲਵੱਕੜੀ ਪਾਈ ਸੀ

ਕੱਲ ਰਾਤ ਫੇਰ ਤ ਇੱਕ ਵਾਰੀ


ਤੂੰ ਖ਼ਵਾਬ ਮੇਰੇ ਿਵੱਚ ਆਈ ਸੀ

ਬਾਹਾਂ ਿਵੱਚ ਚੂੜਾ ਪਾਇਆ ਸੀ


ਮੱਥੇ ਤੇ ਿਬੰਦੀ ਲਾਈ ਸੀ

ਕੱਲ ਰਾਤ ਫੇਰ ਤ ਇੱਕ ਵਾਰੀ


ਤੂੰ ਖ਼ਵਾਬ ਮੇਰੇ ਿਵੱਚ ਆਈ ਸੀ

ਮ ਚੁਿੰ ਮਆ ਤੇਰੇ ਮੱਥੇ ਨੂੰ


ਿਫਰ ਖੋਲੇ ਤੇਰੇ ਵਾਲ਼ ਕੁੜੇ

ਮੈਨੂੰ ਲੱਿਗਆ ਰੱਬ ਨੂੰ ਵੇਖ ਿਲਆ


ਜਦ ਬੈਠੀ ਆ ਕੇ ਨਾਲ ਕੁੜੇ

ਮੁਖੱ ੜੇ ਤੇ ਨੂਰ ਸੀ ਚੜਦੇ ਦਾ


ਝ ਭਾਵ ਬੱਦਲੀ ਛਾਈ ਸੀ

36
ਕੱਲ ਰਾਤ ਫੇਰ ਤ ਇੱਕ ਵਾਰੀ
ਤੂੰ ਖ਼ਵਾਬ ਮੇਰੇ ਿਵੱਚ ਆਈ ਸੀ

ਮ ਚਾਹੁੰਦਾ ਿਵੱਚ ਹਕੀਕਤ ਦੇ


ਤੇਰੀ ਿਜ਼ੰਦਗੀ ਮੇਰੇ ਨਾਲ ਜੁੜੇ

ਮੈਨੂੰ ਿਮਸ਼ਰੀ ਵਾਂਗਰ ਜਾਪਣ ਨੀ


ਤੇਰੇ ਮੋਹ ਨਾਲ ਿਭੱਜੇ ਬੋਲ ਕੁੜੇ

ਕਰ ਲੈ ਤੂੰ ਿਪਆਰ ਕਬੂਲ ਮੇਰਾ


ਤੇਰੇ ਤ ਆਸ ਲਗਾਈ ਨੀ

ਕੱਲ ਰਾਤ ਫੇਰ ਤ ਇੱਕ ਵਾਰੀ


ਤੂੰ ਖ਼ਵਾਬ ਮੇਰੇ ਿਵੱਚ ਆਈ ਸੀ

✪✪✪✪✪✪

37
ਗੁਸੱ ੇ ਜਦ ਹੋ ਜਾਂਦੀ ਏ ਤੂੰ

ਿਬਨ ਤੇਰੇ ਨਾ ਬੱਦਲ ਭਾਵਣ


ਚੰਗਾ ਸਾਨੂੰ ਮ ਹ ਨਹ ਲੱਗਦਾ

ਗੁੱਸੇ ਜਦ ਹੋ ਜਾਂਦੀ ਏ ਤੂੰ


ਫੇਰ ਿਕਤੇ ਵੀ ਜੀਅ ਨਹ ਲੱਗਦਾ

ਿਸਫ਼ਤ ਤੇਰੀ ਨੂੰ ਿਲਖਦੇ ਿਲਖਦੇ


ਲੰਘ ਜਾਂਦੀ ਐ ਰਾਤ ਸੋਹਣੀਏ

ਹਵਾ ਤੇਰੇ ਲਈ ਮੰਗਦੀ ਖੈਰਾਂ


ਿਚੜੀਆਂ ਪਾਵਣ ਬਾਤ ਸੋਹਣੀਏ

ਪੰਛੀ ਛੱਡ ਿਦੰਦੇ ਨੇ ਖਾਣਾ


ਤਾਰੇ ਰੋਵਣ ਲੱਗ ਜਾਂਦੇ ਨੇ

ਤੇਰੇ ਨਾਲ ਉਦਾਸ ਹੋ ਜਾਂਦੀ


ਸਾਰੀ ਹੀ ਕਾਇਨਾਤ ਸੋਹਣੀਏ

ਜਾਨ ਅਸਾਂ ਦੀ ਕੱਢ ਲਦਾ ਹੈ


ਅੱਖ ਤੇਰੀ ਦਾ ਹੰਝੂ ਵੱਗਦਾ

38
ਗੁੱਸੇ ਜਦ ਹੋ ਜਾਂਦੀ ਏ ਤੂੰ
ਫੇਰ ਿਕਤੇ ਵੀ ਜੀਅ ਨਹ ਲੱਗਦਾ

ਥੋੜਾ ਬਹੁਤਾ, ਮਾੜਾ ਮੋਟਾ


ਸੱਜਣਾ ਭੋਰਾ ਵੀ ਨਹ ਲੱਗਦਾ

✪✪✪✪✪✪

39
ਗੌਰ ਕਰ

ਇੱਕ ਗੱਲ ਮ ਆਖਣ ਲੱਗਾ ਹਾਂ


ਇਸ ਗੱਲ ਤੇ ਥੋੜਾ ਗੌਰ ਕਰ

ਮੈਨੂੰ ਮੌਕਾ ਦੇਵ ਬੋਲਣ ਦਾ


ਐਵ ਨਾ ਿਵੱਚ ਹੀ ਸ਼ੋਰ ਕਰ

ਮ ਇਸ਼ਕ ਨੂੰ ਬੰਨ ਕੇ ਹਰਫ਼ਾਂ ਿਵੱਚ


ਤੇਰੇ ਲਈ ਰੱਖਣ ਲੱਗਾ ਹਾਂ

ਤੇਰੀ ਅਿਹਮੀਅਤ ਕੀ ਹੈ ਮੇਰੇ ਲਈ


ਕਿਵਤਾ ਿਵੱਚ ਦੱਸਣ ਲੱਗਾਂ ਹਾਂ

ਇਹ ਲਫਜ਼ ਲੀਕ ਨੇ ਪੱਥਰ ਤੇ


ਨਾ ਇਸ ਿਵੱਚ ਕੁਝੱ ਵੀ ਕੱਚ ਹੋਣਾ

ਮ ਜੋ ਵੀ ਬੋਲਣ ਵਾਲਾ ਹਾਂ


ਸਭ ਸੱਚ ਹੋਣਾ, ਸਭ ਸੱਚ ਹੋਣਾ

ਤੇਰੇ ਬਾਰੇ ਕੁਝੱ ਿਲਖ ਪਾਵਾਂ


ਸੱਚ ਮ ਇੰਨਾ ਕਾਿਬਲ ਨਹ
40
ਤੂੰ ਚੰਨ ਵੀ ਏ ਸੂਰਜ ਵੀ ਏ
ਮ ਤਾਿਰਆਂ ਿਵੱਚ ਵੀ ਸ਼ਾਿਮਲ ਨਹ

ਮ ਕਿਵਤਾ ਹਾਂ ਕੋਈ ਿਨੱਕੀ ਿਜਹੀ


ਿਕਸੇ ਸ਼ਾਇਰ ਦਾ ਮਹਾਂਕਾਿਵ ਏ ਤੂੰ

ਤੂੰ ਸਾਹ ਦੇ ਵਾਂਗ ਜ਼ਰੂਰੀ ਏ


ਤੇਰੀ ਮੱਛਲੀ ਮ, ਮੇਰਾ ਆਬ ਏ ਤੂੰ

ਜੋ ਸਾਰੇ ਗਮ ਭੁਲਾ ਿਦੰਦਾ


ਕੋਈ ਐਸਾ ਸੋਹਣਾ ਸਾਜ਼ ਏ ਤੂੰ

ਤੂੰ ਰੂਹ ਮੇਰੀ ਦਾ ਿਹੱਸਾ ਏ


ਨ ਦਰ ਦਾ ਸੋਹਣਾ ਖ਼ਵਾਬ ਏ ਤੂੰ

ਜੇ ਰੁੱਖ ਹਾਂ ਮ ਤੇ ਜੜ ਏ ਤੂੰ


ਜੇ ਰੋਸ਼ਨੀ ਮ ਤੂੰ ਦੀਵਾ ਨੀ

ਬਸ ਕਿਹਣ ਮੇਰੇ ਦਾ ਮਤਲਬ ਏ


ਤੂੰ ਚੀ ਏ ਮ ਨੀਵਾਂ ਨੀ

41
ਮੈਨੂੰ ਕਰਨ ਮੁਹੱਬਤ ਹੋਰ ਕਈ
ਤੇਰੇ ਲਈ ਸਾਰੀਆਂ ਛੱਡੀਆਂ ਨੇ

ਮੈਨੂੰ ਿਸਰਫ਼ ਜ਼ਰੂਰਤ ਤੇਰੀ ਨੀ


ਤੇਰੇ ਲਈ ਬਾਹਾਂ ਅੱਡੀਆਂ ਨੇ

ਜਦ ਮਨ ਕੀਤਾ ਤੂੰ ਆ ਜਾਵ


ਮੇਰੀ ਬੁਕ
ੱ ਲ ਦਾ ਿਨੱਘ ਸੇਕ ਲਈ

ਜੇ ਿਮਲਣਾ ਮੇਰੀ ਮੁਹੱਬਤ ਨੂੰ


ਸ਼ੀਸ਼ੇ ਿਵੱਚ ਖੁਦੱ ਨੂੰ ਵੇਖ ਲਈ

✪✪✪✪✪✪

42
ਕੁੱਝ ਅਿਹਸਾਸ
ਮੈਨੂੰ ਮੇਰੀਆਂ ਕਿਵਤਾਵਾਂ ਿਕਤੇ ਵੱਧ ਸੋਹਣੀਆਂ ਲੱਗਦੀਆਂ ਨੇ
ਜਦ ਮ ਉਹਨਾਂ ਨੂੰ ਤੇਰੇ ਮੂਹੰ ਸੁਣਦਾ ਹਾਂ
ਤੇਰੇ ਬੁਲ
ੱ ਾਂ ਨੂੰ ਛੂਹ ਕੇ ਮੇਰੇ ਬੇਜਾਨ ਿਜਹੇ ਅੱਖਰ ਿਜਵ ਿਜ਼ੰਦਾ ਹੋ ਠਦੇ ਨੇ
ਤੇਰੀ ਆਵਾਜ਼ ਮੇਰੀਆਂ ਕਿਵਤਾਵਾਂ ਿਵੱਚ ਰੂਹ ਫ਼ੂਕ ਿਦੰਦੀ ਹੈ

ਤੇਰਾ ਮੇਰੀ ਕਿਵਤਾ ਨੂੰ ਆਵਾਜ਼ ਦੇਣਾ


ਮੈਨੂੰ ਿਬਲਕੁਲ ਉਸੇ ਤਰਾਂ ਲੱਗਦਾ ਹੈ
ਿਜਵ ਕੋਈ ਬੁਤੱ ਤਰਾਸ਼ ਪਹਾੜ ਟੁੱਟ ਕੇ ਅਲੱਗ ਹੋਏ ਿਕਸੇ ਪੱਥਰ ਨੂੰ
ਆਕਾਰ ਦੇ ਕੇ ਇੱਕ ਖ਼ੂਬਸੂਰਤ ਮੂਰਤ ਿਵੱਚ ਤਬਦੀਲ ਕਰ ਿਦੰਦਾ ਹੈ

ਜਾਂ ਿਫਰ ਿਜਵ ਅੰਿਮਤ ਦੀ ਇੱਕ ਬੂਦ



ਜ਼ਿਹਰ ਨਾਲ ਭਰੇ ਹੋਏ ਪੂਰੇ ਿਪਆਲੇ ਨੂੰ
ਆਪਣੀ ਇੱਕ ਛੂਹ ਨਾਲ ਅੰਿਮਤ ਬਣਾ ਿਦੰਦੀ ਹੈ

ਤੇਰਾ ਮੇਰੀਆਂ ਨਜ਼ਮਾਂ ਨੂੰ ਆਵਾਜ਼ ਦੇਣਾ ਿਬਲਕੁਲ ਉਸੇ ਤਰਾਂ ਹੈ


ਿਜਵ ਕੋਈ ਿਚੱਤਰਕਾਰ ਅਲਮਾਰੀ ਦੇ ਿਕਸੇ ਕੋਨੇ ਿਵੱਚ ਪਏ ਹੋਏ
ਇੱਕ ਪੁਰਾਣੇ ਿਜਹੇ ਕਾਗ਼ਜ਼ ਤੇ
ਆਪਣੀ ਿਜ਼ੰਦਗੀ ਦੀ ਸਭ ਤ ਸੋਹਣੀ ਤਸਵੀਰ ਬਣਾ ਦੇਵੇ

ਤੇਰੀ ਆਵਾਜ਼ ਿਵੱਚ ਇੱਕ ਕਿਸਸ਼ ਹੈ ਇੱਕ ਸਕੂਨ ਹੈ


ਿਕਸੇ ਨੂੰ ਦੀਵਾਨਾ ਬਣਾਉਣ ਲਈ ਬੱਸ ਤੇਰੀ ਆਵਾਜ਼ ਹੀ ਕਾਫ਼ੀ ਹੈ

43
ਤੈਨੂੰ ਪਤਾ !
ਕੁਝੱ ਗੱਲਾਂ ਇਹੋ ਿਜਹੀਆਂ ਹੁੰਦੀਆਂ ਨੇ
ਿਜਹਨਾਂ ਨੂੰ ਿਸਰਫ਼ ਮਿਹਸੂਸ ਕੀਤਾ ਜਾ ਸਕਦਾ ਹੈ ਿਬਆਨ ਨਹ
ਤੈਨੂੰ ਸੁਣਨਾ ਵੀ ਮੇਰੇ ਲਈ ਉਸੇ ਤਰਾਂ ਦਾ ਅਨੁਭਵ ਹੈ
ਿਜਸਨੂੰ ਿਬਆਨ ਕਰਨਾ ਸੰਭਵ ਨਹ
ਹਾਂ ਮਿਹਸੂਸ ਜ਼ਰੂਰ ਕੀਤਾ ਜਾ ਸਕਦਾ ਹੈ

ਤੈਨੂੰ ਸ਼ਾਇਦ ਮਜ਼ਾਕ ਲੱਗੇ


ਪਰ ਮ ਸਾਰੀ ਉਮਰ ਸੁਣਨ ਲਈ ਿਤਆਰ ਹਾਂ ਤੈਨੂੰ
ਿਬਨਾਂ ਿਕਸੇ ਸ਼ਰਤ ਿਬਨਾਂ ਿਕਸੇ ਿਸ਼ਕਾਇਤ ਦੇ
ਬੜੇ ਅਿਹਸਾਸ ਨੇ ਬੜੇ ਜਜ਼ਬਾਤ ਨੇ ਮੇਰੇ ਿਦਲ ਿਵੱਚ ਤੇਰੇ ਲਈ
ਜੋ ਮੈਨੂੰ ਨਹ ਲੱਗਦਾ ਿਕ ਮ ਤੇਰੇ ਨਾਲ ਕਦੇ ਸਾਂਝੇ ਵੀ ਕਰ ਪਾਵਾਗਾਂ
ਬਹੁਤ ਕੁਝੱ ਿਲਖਣਾ ਚਾਹੁੰਦਾ ਹਾਂ ਤੇਰੇ ਲਈ
ਬਹੁਤ ਕੁਝੱ ਕਿਹਣਾ ਵੀ ਚਾਹੁੰਦਾ ਹਾਂ ਤੈਨੂੰ
ਪਰ ਖ਼ੈਰ ਛੱਡ !
ਇਹ ਗੱਲਾਂ ਤਾਂ ਫ਼ੇਰ ਵੀ ਹੁੰਦੀਆਂ ਰਿਹਣਗੀਆਂ
ਅੱਜ ਤਾਂ ਮ ਤੈਨੂੰ ਬੱਸ ਇੰਨਾ ਹੀ ਕਿਹਣਾ ਹੈ ਿਕ,
"ਮੇਰੀਆਂ ਿਲਖੀਆਂ ਕਿਵਤਾਵਾਂ ਨੂੰ

ਜਦ ਤੂੰ ਬੁਲ
ੱ ਛੂਹਾ ਦੀ ਏ ਨੀ
ਿਲਖਤਾਂ ਦਾ ਮੁਲ
ੱ ਪੈ ਜਾਂਦਾ ਏ
ਜਦ ਤੂੰ ਿਪਆਰ ਜਤਾ ਦੀ ਏ ਨੀ"

✪✪✪✪✪✪

44
ਉਹ ਤੇ ਮ

ਉਹ ਕਰਦੀ ਗੱਲ ਿਕਤਾਬਾਂ ਦੀ


ਮ ਬਹੁਤਾ ਪਿੜਆ ਿਲਿਖਆ ਨਹ

ਮੈਨੂੰ ਅੱਜ ਤੱਕ ਆਪਣੀ ਿਜ਼ੰਦਗੀ ਿਵੱਚ


ਕੋਈ ਉਹਦੇ ਵਰਗਾ ਿਦਿਖਆ ਨਹ

ਉਹ ਸਾਿਹਤ ਦੇ ਨਾਲ ਜੁੜੀ ਹੋਈ


ਿਲਖਤਾਂ ਿਵੱਚ ਘੁੰਮਦੀ ਰਿਹੰਦੀ ਹੈ

ਉਹਨੂੰ ਇਸ਼ਕ ਹੈ ਨਜ਼ਮਾਂ ਗ਼ਜ਼ਲਾਂ ਨਾਲ


ਅੱਖਰਾਂ ਨੂੰ ਚੁਮੰ ਦੀ ਰਿਹੰਦੀ ਹੈ

ਜੋ ਕਰੇ ਿਬਆਨ ਿਸਫ਼ਤ ਉਹਦੀ


ਮ ਐਸਾ ਕੁਝੱ ਵੀ ਿਲਿਖਆ ਨਹ

ਮੈਨੂੰ ਅੱਜ ਤੱਕ ਆਪਣੀ ਿਜ਼ੰਦਗੀ ਿਵੱਚ


ਕੋਈ ਉਹਦੇ ਵਰਗਾ ਿਦਿਖਆ ਨਹ

ਮ ਅਸਲ ਦੇ ਿਵੱਚ ਤਾਂ ਵੇਖੀ ਨਹ


ਪਰ ਖ਼ਵਾਬਾਂ ਿਵੱਚ ਹੱਥ ਫੜਦੀ ਹੈ

45
ਉਹ ਤੁਰਦੇ ਿਫਰਦੇ ਗੀਤ ਿਜਹੀ
ਉਹਦੀ ਬੋਲੀ ਨਜ਼ਮਾਂ ਵਰਗੀ ਹੈ

ਜਦ ਬੋਲੇ ਲੱਗਦੀ ਹੀਰ ਿਜਹੀ


ਕੋਈ ਓਹਦੇ ਅੱਗੇ ਿਟਿਕਆ ਨਹ

ਉਹ ਕਰਦੀ ਗੱਲ ਿਕਤਾਬਾਂ ਦੀ


ਮ ਬਹੁਤਾ ਪਿੜਆ ਿਲਿਖਆ ਨਹ

ਮੈਨੂੰ ਅੱਜ ਤੱਕ ਆਪਣੀ ਿਜ਼ੰਦਗੀ ਿਵੱਚ


ਕੋਈ ਉਹਦੇ ਵਰਗਾ ਿਦਿਖਆ ਨਹ

✪✪✪✪✪✪

46
ਚੰਨ ਦਾ ਟੁੱਕੜਾ

ਬੜੀ ਖ਼ੂਬਸੂਰਤ ਏ ਤੂੰ ਤੇ ਬੜੀ ਖ਼ੂਬਸੂਰਤ ਹ ਤੇਰੀ ਇਹ ਮੁਸਕਾਨ


ਤੈਨੂੰ ਹੱਸਦੀ ਹੋ ਨੂੰ ਵੇਖ ਕੇ ਮਨ ਨੂੰ ਇੱਕ ਸੰਤਸ਼ੁ ਟੀ ਿਜਹੀ ਿਮਲਦੀ ਆ
ਤੇਰਾ ਹੱਸਦਾ ਿਚਹਰਾ ਮੇਰੇ ਲਈ ਦੁਨੀਆਂ ਦੀ ਸਭ ਤ ਵੱਡੀ ਖੁਸ਼ੀ ਦੇ ਸਮਾਨ ਆ
ਤੇਰੀਆਂ ਗੱਲਾਂ ਸੁਣ ਕੇ ਮੈਨੂੰ ਇੰਝ ਲੱਗਦਾ ਿਜਵ
ਮ ਆਪਣੇ ਰੱਬ ਨਾਲ ਗੱਲ ਕਰ ਿਰਹਾ ਹੋਵਾਂ

ਤੈਨੂੰ ਸੁਣਨਾ ਤੈਨੂੰ ਦੇਖਣਾ


ਆਪਣੇ ਆਪ ਿਵੱਚ ਇੱਕ ਖ਼ੂਬਸੂਰਤ ਅਿਹਸਾਸ ਹੈ
ਿਜਹਨੂੰ ਮ ਸ਼ਬਦਾਂ ਚ ਿਬਆਨ ਨਹ ਕਰ ਸਕਦਾ
ਜਾਂ ਿਫਰ ਤੂੰ ਕਿਹ ਸਕਦੀ ਏ ਿਕ ਮੈਨੂੰ ਿਬਆਨ ਕਰਨਾ ਹੀ ਨਹ ਆ ਦਾ

ਅਸਲ ਿਵੱਚ ਗੱਲ ਪਤਾ ਕੀ ਏ


ਜਦ ਵੀ ਮ ਤੈਨੂੰ ਅੱਖਰਾਂ ਿਵੱਚ ਉਤਾਰਨ ਦੀ ਕੋਿਸ਼ਸ਼ ਕਰਦਾ ਹਾਂ
ਮੈਨੂੰ ਕੋਈ ਸ਼ੈਅ ਹੀ ਨਹ ਿਮਲਦੀ ਿਜਸਦੀ ਮ ਿਮਸਾਲ ਦੇ ਸਕਾਂ
ਤੇਰੇ ਅੱਗੇ ਸਾਰੀਆਂ ਿਮਸਾਲਾਂ ਮੈਨੂੰ ਿਫੱਕੀਆਂ ਿਜਹੀਆਂ ਜਾਪਦੀਆਂ ਨੇ
ਕਦੇ ਕਦੇ ਤਾਂ ਮੈਨੂੰ ਇੰਝ ਲੱਗਦਾ ਿਜਵ ਤੈਨੂੰ ਬਣਾਉਣ ਤ ਬਾਅਦ
ਤੇਰੇ ਿਜਹਾ ਕੁਝੱ ਹੋਰ ਰੱਬ ਿਸਰਜ ਹੀ ਨਹ ਸਿਕਆ

ਮ ਵੇਿਖਆ ਹੈ ਕਈ ਹੋਰ ਸ਼ਾਇਰਾਂ ਨੂੰ


ਉਹ ਕਿਹੰਦੇ ਹੁੰਦੇ ਨੇ ਆਪਣੀਆਂ ਿਲਖਤਾਂ ਿਵੱਚ

47
ਿਕ ਮੇਰਾ ਮਿਹਬੂਬ ਚੰਨ ਵਰਗਾ ਸੋਹਣਾ ਹੈ
ਓਹ ਤਾਂ ਚੰਨ ਦਾ ਟੁੱਕੜਾ ਹੈ
ਹੋਰ ਵੀ ਪਤਾ ਨਹ ਕੀ ਕੀ
ਤੈਨੂੰ ਸੱਚ ਦੱਸਾਂ ਤਾਂ ਮੈਨੂੰ ਤਾਂ ਚੰਨ ਵੀ ਤੇਰੇ ਮੂਹਰੇ ਿਫੱਕਾ ਿਜਹਾ ਹੀ ਨਜ਼ਰ ਆ ਦਾ ਹੈ
ਿਕ ਿਕ ਨਾ ਤਾਂ ਓਹਦੇ ਕੋਲ ਤੇਰੀਆਂ ਅੱਖਾਂ ਵਰਗੀ ਚਮਕ ਹੈ
ਤੇ ਨਾ ਹੀ ਓਹ ਤੇਰੇ ਿਚਹਰੇ ਵਰਗੇ ਨੂਰ ਦਾ ਮਾਲਕ ਹੈ

ਮੈਨੂੰ ਨਹ ਪਤਾ ਿਕ ਮ ਕਦੇ ਕੁਝੱ ਇਸ ਤਰਾਂ ਦਾ ਿਲਖ ਵੀ ਪਾਵਾਂਗਾਂ ਜਾਂ ਨਹ


ਿਜਸ ਿਵੱਚ ਤੇਰੀ ਖੂਬਸੂਰਤੀ ਨੂੰ ਅੱਖਰਾਂ ਿਵੱਚ ਮੜ ਸਕਾਂ
ਪਰ ਅੰਤ ਿਵੱਚ ਮ ਇੰਨਾ ਹੀ ਕਿਹਣਾ ਚਾਹੁੰਦਾ ਹਾਂ ਿਕ
"ਕੁਲ
ੱ ਦੁਨੀਆਂ ਤ ਸੋਹਣਾ ਸੱਜਣਾ ਤੇਰਾ ਮੁਖੱ ੜਾ ਲੱਗਦਾ ਏ
ਤੂੰ ਚੰਨ ਦਾ ਨਹ ਮੈਨੂੰ ਤਾਂ ਚੰਨ ਤੇਰਾ ਟੁੱਕੜਾ ਲੱਗਦਾ ਏ"

✪✪✪✪✪✪

48
ਖੁਲ
ੱ ੀ ਕਿਵਤਾ ਵਰਗੀ

ਮ ਤੁਕਬੰਦੀ ਿਵੱਚ ਉਲਿਝਆ ਹਾਂ


ਉਹ ਖੁਲ
ੱ ੀ ਕਿਵਤਾ ਵਰਗੀ ਏ

ਮ ਮੱਿਸਆ ਦੀ ਿਕਸੇ ਰਾਤ ਿਜਹਾ


ਓਹ ਸੂਰਜ ਬਣ ਕੇ ਚੜਦੀ ਏ

ਓਹ ਬੇਪਰਵਾਹ ਪੰਛੀ ਵਰਗੀ


ਓਹ ਬੰਧਨਾਂ ਨੂੰ ਸਵੀਕਾਰੇ ਨਾ

ਹਰ ਮੁਸ਼ਿਕਲ ਦਾ ਹੱਲ ਲੱਭ ਲਦੀ


ਓਹ ਕਦੇ ਵੀ ਿਹੰਮਤ ਹਾਰੇ ਨਾ

ਮੈਨੂੰ ਜਦ ਜ਼ਰੂਰਤ ਹੁੰਦੀ ਹੈ


ਓਹ ਨਾਲ ਹਮੇਸ਼ਾ ਖੜਦੀ ਏ

ਮ ਤੁਕਬੰਦੀ ਿਵੱਚ ਉਲਿਝਆ ਹਾਂ


ਉਹ ਖੁਲ
ੱ ੀ ਕਿਵਤਾ ਵਰਗੀ ਏ

ਜੋ ਿਦਲ ਿਵੱਚ ਮੂਹੰ ਤੇ ਆਖ ਦੇਵੇ


ਉਹਨੂੰ ਪਰਦੇ ਰੱਖਣੇ ਆ ਦੇ ਨਹ

49
ਸੂਰਤ ਨਹ ਸੀਰਤ ਤੱਕਦੀ ਏ
ਓਹਨੂੰ ਸੋਹਣੇ ਿਚਹਰੇ ਭਾ ਦੇ ਨਹ

ਝ ਕਿਹਣ ਨੂੰ ਭਾਵ ਕਾਿਫ਼ਰ ਹੈ


ਕੁਦਰਤ ਦੀ ਇਬਾਦਤ ਕਰਦੀ ਏ

ਮ ਤੁਕਬੰਦੀ ਿਵੱਚ ਉਲਿਝਆ ਹਾਂ


ਉਹ ਖੁਲ
ੱ ੀ ਕਿਵਤਾ ਵਰਗੀ ਏ

✪✪✪✪✪✪

50
ਸਾਦਗੀ

ਤੇਰੀ ਸਾਦਗੀ ਨੇ ਿਦਲ ਮੋਇਆ ਏ


ਤੂੰ ਖ਼ਾਸ ਸਾਡੇ ਲਈ ਹੋਇਆ ਏ

ਤੇਰੇ ਨੈ ਣ ਜਾਪਦੇ ਬਿਹਮੰਡ ਿਜਹੇ


ਿਵੱਚ ਿਕੰਨਾ ਕੁਝੱ ਲੁਕੋਇਆ ਏ

ਤੇਰੇ ਬੋਲ ਸੋਹਣੀਏ ਸ਼ੱਕਰ ਿਜਹੇ


ਤੇਰਾ ਹੱਸਣਾ ਲੱਗਦਾ ਸ਼ਿਹਦ ਕੁੜੇ

ਨਹ ਰਹੀ ਿਪਆਰੀ ਆਜ਼ਾਦੀ


ਕਰ ਜ਼ੁਲਫ਼ਾਂ ਦੇ ਿਵੱਚ ਕੈਦ ਕੁੜੇ

ਵਧਦੀ ਗਈ ਮੁਹੱਬਤ ਤੇਰੇ ਨਾਲ


ਿਜੰਨਾ ਿਦਲ ਤੇਰਾ ਟੋਇਆ ਏ

ਤੇਰੀ ਸਾਦਗੀ ਨੇ ਿਦਲ ਮੋਇਆ ਏ


ਤੂੰ ਖ਼ਾਸ ਸਾਡੇ ਲਈ ਹੋਇਆ ਏ

ਤੇਰੇ ਨੈ ਣ ਜਾਪਦੇ ਬਿਹਮੰਡ ਿਜਹੇ


ਿਵੱਚ ਿਕੰਨਾ ਕੁਝੱ ਲੁਕੋਇਆ ਏ

51
ਤੂੰ ਹੋ ਿਗਆ ਏ ਰੱਬ ਮੇਰੇ ਲਈ
ਤੈਨੂੰ ਤਾਹ ਅੱਲਾਹ ਦੱਿਸਆ ਏ

ਵੱਸ ਪੈ ਚੁਿੱ ਕਆ ਸੀ ਹੰਝਆ


ੂ ਂ ਦੇ
ਮੁਦੱ ਤਾਂ ਦੇ ਮਗਰ ਹੱਿਸਆ ਏ

ਕਰ ਿਦੱਤਾ ਪੀਤ ਨੂੰ ਕਾਇਲ ਤੂੰ


ਤੇਰੀ ਅੱਖਾਂ ਦੇ ਿਵੱਚ ਖੋਇਆ ਐ

ਤੇਰੀ ਸਾਦਗੀ ਨੇ ਿਦਲ ਮੋਇਆ ਏ


ਤੂੰ ਖ਼ਾਸ ਸਾਡੇ ਲਈ ਹੋਇਆ ਏ

ਤੇਰੇ ਨੈ ਣ ਜਾਪਦੇ ਬਿਹਮੰਡ ਿਜਹੇ


ਿਵੱਚ ਿਕੰਨਾ ਕੁਝੱ ਲੁਕੋਇਆ ਏ

✪✪✪✪✪✪

52
ਪਤਾ ਨਹ

ਇੱਕ ਦੇ ਤੇ ਇੱਕ
ਪਤਾ ਨਹ ਿਕੰਨੀਆਂ ਪਰਤਾਂ ਨੇ ਮੁਹੱਬਤ ਦੀਆਂ ਮੇਰੇ ਅੰਦਰ
ਜੋ ਿਸਰਫ਼ ਤੇ ਿਸਰਫ਼ ਤੇਰੇ ਨਾਲ ਜੁੜੀਆਂ ਨੇ

ਮੇਰਾ ਹਰ ਿਖ਼ਆਲ ਹਰ ਲਫ਼ਜ਼ ਹਰ ਨਜ਼ਮ ਤੇ ਹਰ ਗ਼ਜ਼ਲ


ਿਸਰਫ਼ ਤੇ ਿਸਰਫ਼ ਤੇਰੇ ਵਾਸਤੇ ਹੈ

ਤੈਨੂੰ ਵੇਖਣਾ ਮੇਰੇ ਲਈ ਦੁਨੀਆਂ ਦਾ ਸੱਭ ਤ ਖ਼ੂਬਸੂਰਤ ਅਨੁਭਵ ਹੈ


ਤੇ ਤੈਨੂੰ ਸੁਣਨਾ ਦੁਨੀਆਂ ਦਾ ਸੱਭ ਤ ਖ਼ੂਬਸੂਰਤ ਅਿਹਸਾਸ

ਤੇਰਾ ਮੇਰੇ ਤ ਦੂਰ ਹੋਣਾ ਮੈਨੂੰ ਸ਼ਰਾਪ ਵਰਗਾ ਜਾਪਦਾ ਏ


ਤੇ ਤੇਰੀ ਮੌਜਦ
ੂ ਗੀ ਮੈਨੂੰ ਰੱਬ ਦੇ ਨੇ ੜੇ ਹੋਣ ਦਾ ਅਿਹਸਾਸ ਕਰਵਾ ਦੀ ਹੈ

ਪਤਾ ਨਹ ਿਕ !
ਪਰ ਮੇਰੀਆਂ ਨਜ਼ਰਾਂ ਹਰ ਵਾਰੀ ਤੇਰੇ ਤੇ ਆ ਕੇ ਠਿਹਰ ਜਾਂਦੀਆਂ ਨੇ
ਹਰ ਰੋਜ਼ ਮੇਰੇ ਿਦਨ ਦਾ ਪਿਹਲਾਂ ਤੇ ਆਖ਼ਰੀ ਿਖਆਲ ਬਸ ਤੂੰ ਹੀ ਹੁੰਦੀ ਏ
ਤੇ ਮੇਰੀ ਕਲਮ ਵੀ ਿਸਰਫ਼ ਤੇ ਿਸਰਫ਼ ਤੇਰੇ ਲਈ ਿਲਖਦੀ ਏ

ਤੈਨੂੰ ਪਤਾ
ਿਕੰਨੀ ਿਸ਼ੱਦਤ ਨਾਲ ਮੁਹੱਬਤ ਕਰਦਾ ਹਾਂ ਮ ਤੈਨੂੰ

53
ਪਰ ਤੂ.ੰ ....
"ਤੂੰ ਤਾਂ ਕੈਦ ਕਰ ਰੱਿਖਆ ਹੈ ਮੇਰੀ ਮੁਹੱਬਤ ਨੂੰ
ਆਪਣੀ ਦੋਸਤੀ ਦੀਆਂ ਮਜ਼ਬੂਤ ਦੀਵਾਰਾਂ ਿਵੱਚ
ਿਜਹਨਾਂ ਿਵੱਚ ਮ ਚਾਹ ਕੇ ਵੀ ਿਨੱਕਲ ਨਹ ਪਾ ਿਰਹਾ"

✪✪✪✪✪✪

54
ਮਿਹਰਮਾ

ਤੈਨੂੰ ਤੱਕ ਕੇ ਿਮਲਦਾ ਮੈਨੂੰ ਆਰਾਮ ਮਿਹਰਮਾ


ਮੇਰਾ ਹਰ ਲਮਹਾ, ਹਰ ਇੱਕ ਪੱਲ ਤੇਰੇ ਨਾਮ ਮਿਹਰਮਾ

ਿਨੱਤ ਕਰਾਂ ਤਸੱਵਰੁ ਅੱਖਾਂ ਬੰਦ ਕਰ ਵੇਖਾਂ ਤੈਨੂੰ


ਮ ਕਰਦਾ ਹਾਂ ਸਵੀਕਾਰ ਮੁਹੱਬਤ ਹੋ ਗਈ ਮੈਨੂੰ

ਤੂੰ ਖਾਸ ਬੜਾ, ਖ਼ੁਦੱ ਨੂੰ ਨਾ ਸਮਝੀ ਆਮ ਮਿਹਰਮਾ


ਮੇਰਾ ਹਰ ਲਮਹਾ, ਹਰ ਇੱਕ ਪੱਲ ਤੇਰੇ ਨਾਮ ਮਿਹਰਮਾ

ਤੂੰ ਲੱਗਦੀ ਮੈਨੂੰ ਿਖੜੇ ਫੁੱਲਾਂ ਦੇ ਖੇਤ ਿਜਹੀ ਏ


ਤੂੰ ਭਰੇ ਇਤਰ ਦੇ ਖੂਹ ਦੇ ਵਾਂਗੂ ਮਿਹਕ ਰਹੀ ਏ

ਤੂੰ ਹੀ ਏ ਮੇਰੀ ਸੁਬਾਹ, ਤੂੰ ਹੀ ਏ ਸ਼ਾਮ ਮਿਹਰਮਾ


ਮੇਰਾ ਹਰ ਲਮਹਾ, ਹਰ ਇੱਕ ਪੱਲ ਤੇਰੇ ਨਾਮ ਮਿਹਰਮਾ

✪✪✪✪✪✪

55
ਈਦ

ਤੂੰ ਿਕਹੜਾ ਚੰਨ ਨਾਲ ਘੱਟ ਏ


ਿਕਆ ਹੀ ਬਾਤਾਂ ਦੀਦ ਦੀਆਂ ਨੀ

ਮੁਖੱ ਤੇਰੇ ਨੂੰ ਦੇਖ ਕੇ ਮੁਡੰ ਾ


ਫੀਿਲੰਗਾਂ ਲਦਾ ਈਦ ਦੀਆਂ ਨੀ

ਸੋਹਣੀਆਂ ਅੱਖਾਂ ਸੋਹਣਾ ਮੁਖੱ ੜਾ


ਸੋਹਣੇ ਤੇਰੇ ਵਾਲ਼ ਸੋਹਣੀਏ

ਛੱਡ ਿਦੱਤਾ ਏ ਤਖ਼ਤ ਹਜ਼ਾਰਾ


ਲੈ ਚੱਲ ਝੰਗ ਨੂੰ ਨਾਲ ਸੋਹਣੀਏ

ਗੱਲਾਂ ਤੇ ਗੌਰ ਕਰ ਤੂੰ


ਤੇਰੇ ਹੋਏ ਮੁਰੀਦ ਦੀਆਂ ਨੀ

ਮੁਖੱ ਤੇਰੇ ਨੂੰ ਦੇਖ ਕੇ ਮੁਡੰ ਾ


ਫੀਿਲੰਗਾਂ ਲਦਾ ਈਦ ਦੀਆਂ ਨੀ

ਮੁਖੱ ਤੇਰੇ ਦਾ ਨੂਰ ਵੇਖ ਕੇ


ਰੌਸ਼ਨ ਹੋ ਜੇ ਰਾਤ ਸੋਹਣੀਏ

56
ਜੁਗਨੂੰ ਵੀ ਆ ਜਾਂਦੇ ਨੇ ੜੇ
ਤੂੰ ਪਾਵ ਜਦ ਬਾਤ ਸੋਹਣੀਏ

ਸਾਂਭ ਸਾਂਭ ਕੇ ਰੱਖਦਾ ਹਾਂ ਮ


ਤੇਰੀ ਹਰ ਇੱਕ ਯਾਦ ਨੂੰ ਸੱਜਣਾ

ਇਸ਼ਕ ਤੇਰਾ ਮਜ਼ਹਬ ਏ ਮੇਰਾ


ਤੂੰ ਏ ਮੇਰੀ ਜਾਤ ਸੋਹਣੀਏ

ਰਾਹਾਂ ਤੇਿਰਆਂ ਦੇ ਿਵੱਚ ਆ ਕੇ


ਪਰੀਆਂ ਖੁਸ਼ੀਆਂ ਬੀਜਦੀਆਂ ਨੀ

ਮੁਖੱ ਤੇਰੇ ਨੂੰ ਤੱਕ ਕੇ ਮੁਡੰ ਾ


ਫੀਿਲੰਗਾਂ ਲਦਾ ਈਦ ਦੀਆਂ ਨੀ

✪✪✪✪✪✪

57
ਰੰਗ ਸਾਂਵਲਾ
ਉਹ ਵੱਖ ਿਜਹੀ ਆ ਬਾਕੀ ਸਭਨਾਂ ਤ
ਭੀੜ ਿਵੱਚ ਵੀ ਸਾਰੀਆਂ ਤ ਅਲੱਗ ਹੀ ਨਜ਼ਰ ਆ ਜਾਂਦੀ ਆ
ਿਜੰਦਗੀ ਦੇ ਡੂਘ
ੰ ੇ ਫਲਸਫ਼ੇ ਦੀਆਂ ਗੱਲਾਂ
ਬੜੇ ਸੌਖੇ ਿਜਹੇ ਸ਼ਬਦਾਂ ਿਵੱਚ ਸਮਝਾ ਜਾਂਦੀ ਆ

ਕੋਈ ਓਹਦੇ ਬਾਰੇ ਕੀ ਸੋਚਦਾ ਓਹ ਪਰਵਾਹ ਨਹ ਕਰਦੀ


ਜਦ ਵੀ ਜ਼ਰੂਰਤ ਹੋਵੇ ਿਕਸੇ ਨੂੰ ਓਹਦੀ ਉਹ ਨਾਂਹ ਨਹ ਕਰਦੀ
ਉਹ ਆਪਣੀਆਂ ਸੋਚਾਂ ਿਵੱਚ ਹੀ ਅਕਸਰ ਖੁਭੱ ੀ ਰਿਹੰਦੀ ਏ
ਸਾਂਵਲੇ ਿਜਹੇ ਰੰਗ ਦੀ ਉਹ ਕੁੜੀ ਬਹੁਤਾ ਟਾਈਮ ਿਕਤਾਬਾਂ ਿਵੱਚ ਹੀ ਡੁਬੱ ੀ ਰਿਹੰਦੀ ਏ

ਉਹ ਸਕੂਨ ਿਜਹੀ ਏ, ਤਾਹ ਓਹਨੂੰ ਜੰਨਤ ਕਿਹੰਦਾਂ ਹਾਂ


ਬੜੀ ਖਾਸ ਮੇਰੇ ਲਈ ਤਾਂ ਓਹਦੇ ਲਈ ਿਲਖਦਾ ਰਿਹੰਦਾ ਹਾਂ
ਹਾਂ ਮੰਨਦਾ ਮ ਬੰਨੇ ਹੋਏ ਵਾਲਾਂ ਿਵੱਚ ਵੀ ਜੱਚਦੀ ਆ
ਪਰ ਖੁਲ
ੱ ੀਆਂ ਜ਼ੁਲਫ਼ਾਂ ਿਵੱਚ ਤੇ ਿਨਰੀ ਿਕਆਮਤ ਲੱਗਦੀ ਆ

ਉਹਦੀ ਹਦ ਮੈਨੂੰ ਫੁੱਲਾਂ ਨਾਲ ਭਰੇ ਹੋਏ ਸ਼ਿਹਰ ਿਜਹੀ ਲੱਗਦੀ


ਗਰਮੀ ਿਵੱਚ ਬਾਿਰਸ਼, ਠੰ ਡ ਿਵੱਚ ਿਖੜੀ ਦੁਪਿਹਰ ਿਜਹੀ ਲੱਗਦੀ
ਮੇਰੇ ਵਰਗੀ ਹੀ ਹੈ ਉਹ ਕੁਦਰਤ ਨੂੰ ਰੱਬ ਕਿਹੰਦੀ ਏ
ਸਾਂਵਲੇ ਿਜਹੇ ਰੰਗ ਦੀ ਉਹ ਕੁੜੀ ਬਹੁਤਾ ਟਾਈਮ ਿਕਤਾਬਾਂ ਿਵੱਚ ਹੀ ਡੁਬੱ ੀ ਰਿਹੰਦੀ ਏ

✪✪✪✪✪✪

58
ਭੁੱਲ ਿਗਆ ਮ
ਜਾਨ ਵੀ ਮੰਗ ਲਵੇ ਜੇ ਮੇਰੀ
ਹੱਸ ਕੇ ਦੇ ਦਊ ਸੀ ਨਹ ਕਰਦਾ
ਜਦ ਦੇਖਾਂ ਮ ਤੈਨੂੰ
ਪਲਕਾਂ ਝਪਕਣ ਦਾ ਵੀ ਜੀਅ ਨਹ ਕਰਦਾ

ਿਚਹਰੇ ਤੇਰੇ ਤੇ ਆ ਕੇ
ਸੱਜਣਾ ਖੜੀਆਂ ਮੇਰੀਆਂ ਅੱਖਾਂ
ਿਲਖਣਾ ਪੜਨਾ ਭੁੱਲ ਿਗਆ ਮ
ਜਦ ਦੀਆਂ ਪੜੀਆਂ ਤੇਰੀਆਂ ਅੱਖਾਂ

ਪੱਲ ਦੋ ਪੱਲ ਦੇ ਿਵੱਚ ਹੀ ਸੱਜਣਾ


ਤੂੰ ਿਦਲ ਮੇਰੇ ਕੋਲ ਹੋ ਿਗਆ
ਤੱਕ ਕੇ ਤੈਨੂੰ ਆਪ ਮੁਹਾਰੇ
ਆਫ਼ਰੀਨ ਵੀ ਬੋਲ ਹੋ ਿਗਆ

ਤੇਰੇ ਵਰਗਾ ਹੋਰ ਨੀ ਤੱਿਕਆ


ਿਫਰਦੇ ਨੇ ਝ ਿਚਹਰੇ ਲੱਖਾਂ
ਿਲਖਣਾ ਪੜਨਾ ਭੁੱਲ ਿਗਆ ਮ
ਜਦ ਦੀਆਂ ਪੜੀਆਂ ਤੇਰੀਆਂ ਅੱਖਾਂ

✪✪✪✪✪✪

59
ਕੁੱਝ ਸਵਾਲ
ਪੀਤ ਨੂੰ ਗਲ਼ੇ ਲਗਾਵੇਗ ਨੀ?
ਸੱਦੇ ਜੇ ਤੂੰ ਆਵੇਗੀ ਨੀ?
ਿਜਵ ਤੈਨੂੰ ਚਾਹੁੰਦਾ ਏ ਝੂਠਾ
ਦੱਸ ਕੀ ਉਸਨੂੰ ਚਾਵੇਗ ਨੀ?

ਦੁਨੀਆਂ ਮੂਹਰੇ ਮੰਗ ਲਵੇ ਜੇ


ਆਪਣਾ ਹੱਥ ਫੜਾਵੇਗ ਨੀ?
ਜੇ ਤੈਨੂੰ ਦੇ ਦੇਵੇ ਸਾਰੇ
ਦੱਸ ਕੀ ਹੱਕ ਜਤਾਵੇਗ ਨੀ?

ਰਾਝਾਂ ਬਣ ਕੇ ਚਾਰਾਂ ਮੱਝੀਆਂ


ਚੂਰੀ ਦੱਸ ਖਵਾਵੇਗ ਨੀ?
ਿਬਨ ਤੇਰੇ ਮਰਦਾ ਜਾਂਦਾ ਹਾਂ
ਇਸ਼ ਮੇਰਾ ਅਪਣਾਵੇਗ ਨੀ?

ਅੱਛਾ ਇਕ ਗੱਲ ਹੋਰ ਦੱਸੀ ਤੂੰ


ਕਰ ਕੇ ਥੋੜਾ ਗੌਰ ਦੱਸੀ ਤੂੰ
ਚੰਮ ਆਪਣੇ ਦੀਆਂ ਕਰ ਦੇਵਾਂ ਜੇ
ਪੈਰ 'ਚ ਜੁਤੱ ੀਆਂ ਪਾਵੇਗੀ ਨੀ?

✪✪✪✪✪✪

60
ਅਧੂਰੀ ਨਜ਼ਮ

ਹਰ ਵਾਰੀ ਕੁਝ ਨਾ ਕੁਝ ਰਿਹ ਹੀ ਜਾਂਦਾ ਏ


ਆਪਣੇ ਵੱਲ ਤੇ ਕੋਿਸ਼ਸ਼ ਕਰਦਾ ਪੂਰੀ ਆ

ਿਲਖਣ ਤੇਰੀ ਤਾਰੀਫ਼ ਮ ਜਦ ਵੀ ਲੱਗਦਾ ਹਾਂ


ਹਰ ਵਾਰੀ ਰਿਹ ਜਾਂਦੀ ਨਜ਼ਮ ਅਧੂਰੀ ਆ

ਿਲਖਦਾ ਹਾਂ ਦੋ ਸਤਰਾਂ ਿਲਖ ਕੇ ਕੱਟ ਦੇਵਾਂ


ਤੇਰੇ ਤੇ ਕੋਈ ਉਦਾਹਰਣ ਫੱਬਦੀ ਨਹ

ਿਕਵ ਕਰਾਂ ਤਾਰੀਫ਼ ਮ ਤੇਰੇ ਮੁਖੱ ੜੇ ਦੀ


ਤੇਰੇ ਵਰਗੀ ਹੋਰ ਕੋਈ ਸ਼ੈਅ ਲੱਭਦੀ ਨਹ

ਲੱਭਦਾ ਹਾਂ ਮ ਰੋਜ਼ ਿਕਤਾਬਾਂ ਿਵਚ ਨੀ


ਿਸਫ਼ਤ ਤੇਰੀ ਲਈ ਢੁੱਕਵ ਸ਼ਬਦ ਜ਼ਰੂਰੀ ਆ

ਿਲਖਣ ਤੇਰੀ ਤਾਰੀਫ਼ ਮ ਜਦ ਵੀ ਲੱਗਦਾ ਹਾਂ


ਹਰ ਵਾਰੀ ਰਿਹ ਜਾਂਦੀ ਨਜ਼ਮ ਅਧੂਰੀ ਆ

✪✪✪✪✪✪

61
ਜ਼ੁਲਫ਼ਾਂ ਖੁਲ
ੱ ੀਆਂ

ਜ਼ੁਲਫ਼ਾਂ ਖੁਲ
ੱ ੀਆਂ, ਨਾਜ਼ੁਕ ਬੁਲ
ੱ ੀਆਂ
ਅਪਣਾ ਅਕਸ ਪਛਾਣ ਰਹੀ ਸੀ

ਠਡੀ ਤੇ ਹੱਥ ਨੂੰ ਰੱਖ ਕੇ


ਕੁਦਰਤ ਨੂੰ ਓਹ ਮਾਣ ਰਹੀ ਸੀ

ਪੰਛੀਆਂ ਦੇ ਨਾਲ ਗੱਲਾਂ ਕਰਕੇ


ਫੁੱਲਾਂ ਨੂੰ ਬਾਹਾਂ ਿਵੱਚ ਭਰ ਕੇ

ਅੱਲਾਹ ਦੀ ਇਸ ਕਾਇਨਾਤ ਨੂੰ


ਨੇ ੜੇ ਹੋ ਕੇ ਜਾਣ ਰਹੀ ਸੀ

ਠਡੀ ਤੇ ਹੱਥ ਨੂੰ ਰੱਖ ਕੇ


ਕੁਦਰਤ ਨੂੰ ਓਹ ਮਾਣ ਰਹੀ ਸੀ

ਸਕੂਨ ਦੇ ਨਾਲ ਸੀ ਭਿਰਆ ਿਚਹਰਾ


ਿਖੱਚ ਸੀ ਓਹਦੀਆਂ ਅੱਖਾਂ ਦੇ ਿਵੱਚ

ਿਵਰਲਾ ਹੋਊ ਕੋਈ ਓਹਦੇ ਵਰਗਾ


ਉਹ ਤਾਂ ਇੱਕ ਸੀ ਲੱਖਾਂ ਦੇ ਿਵੱਚ
62
ਰੁੱਖਾਂ ਦੇ ਉਹ ਿਵੱਚ ਖਲੋ ਕੇ
ਕੁਦਰਤ ਦੇ ਨਾਲ ਕੁਦਰਤ ਹੋ ਕੇ

ਰੱਬ ਦੇ ਇਹਨਾਂ ਸਭ ਰੰਗਾਂ ਨੂੰ


ਬਾਖ਼ੂਬੀ ਪਿਹਚਾਣ ਰਹੀ ਸੀ

ਠਡੀ ਤੇ ਹੱਥ ਨੂੰ ਰੱਖ ਕੇ


ਕੁਦਰਤ ਨੂੰ ਓਹ ਮਾਣ ਰਹੀ ਸੀ

✪✪✪✪✪✪

63
ਤੂੰ ਕਿਹੰਦੀ ਏ

ਤੂੰ ਕਿਹੰਦੀ ਏ ਤੇਰੀ ਯਾਦ ਭੁਲਾ ਿਦਆਂ ਮ


ਨਾਲ ਿਬਤਾਏ ਲਮਹੇ ਖੂਜੰ ੇ ਲਾ ਿਦਆਂ ਮ

ਛੱਤ ਕੇ ਬੈਠਾ ਮਿਹਲ ਮੁਹੱ ਬਤ ਦੇ ਿਜਹੜੇ


ਰਫ਼ਤਾ ਰਫ਼ਤਾ ਹੌਲੀ ਹੌਲੀ ਢਾਹ ਿਦਆਂ ਮ

ਿਲਖ ਕੇ ਬੈਠਾ ਹਾਂ ਜੋ ਤੇਰੀ ਖ਼ਾਿਤਰ ਨੀ


ਸਾਰੀਆਂ ਨਜ਼ਮਾਂ ਅੱਗ ਦੀ ਭਟ ਚੜਾ ਿਦਆਂ ਮ

ਸਾਂਭ ਸਾਂਭ ਕੇ ਰੱਖੀਆਂ ਤੇਰੀਆਂ ਯਾਦਾਂ ਨੂੰ


ਤੂੰ ਚਾਹੁੰਦੀ ਏ ਹੱਥੀ ਹੀ ਅੱਗ ਲਾ ਿਦਆਂ ਮ

ਪਰ ਇਕ ਗੱਲ ਦੱਸ ਿਦਲ ਿਵੱਚ ਿਕੰਝ ਕੱਡਾ ਮ


ਆਦਤ ਬਣ ਗਈ ਏ, ਤੂੰ ਦੱਸ ਿਕੰਝ ਛੱਡਾ ਮ

ਵਾਿਰਸ ਸ਼ਾਹ ਕਿਹੰਦਾ ਏ ਆਦਤਾਂ ਜਾਂਦੀਆਂ ਨਹ


ਤੂੰ ਦੱਸ ਝੂਠਾ ਓਹਨੂੰ ਹੁਣ ਿਕੰਝ ਪਾ ਿਦਆਂ ਮ

✪✪✪✪✪✪

64
ਤੂੰ ਨਹ
ਅੱਜ ਕੱਲ ਿਜ਼ਹਨ ਮੇਰੇ ਿਵੱਚ ਤੂੰ ਹੀ ਕਾਬਜ਼ ਏ
ਤੁਹੀ ਐ ਸੁਲਤਾਨ, ਨੀ ਤੂੰ ਹੀ ਸ਼ਾਸ਼ਕ ਏ
ਤੇਰੀਆਂ ਅੱਖਾਂ ਿਜਹਾ ਡੂਘ
ੰ ਾ, ਕੋਈ ਖੂਹ ਨਹ
ਰੱਬ ਭੁਲਾਇਆ ਜਾ ਸਕਦਾ, ਪਰ ਤੂੰ ਨਹ

ਤੇਰੇ ਤ ਹੁਣ ਦੱਸ ਕੀ ਰੱਖਣੇ ਉਹਲੇ ਨੇ


ਹੁਕਮ ਨੇ ਸਾਡੇ ਲਈ, ਜੋ ਬੋਲ ਤੂੰ ਬੋਲੇ ਨੇ
ਖ਼ਲਕਤ ਿਵੱਛ ਗਈ ਆ ਕੇ ਤੇਰੇ ਪੈਰਾਂ 'ਚ
ਤੱਕ ਿਚਹਰੇ ਦਾ ਨੂਰ ਫ਼ਿਰਸ਼ਤੇ ਡੋਲੇ ਨੇ

ਹੁਸਨ ਤੇਰੇ ਦੀ ਕੋਈ ਹੱਦ, ਕੋਈ ਜੂਹ ਨਹ


ਰੱਬ ਭੁਲਾਇਆ ਜਾ ਸਕਦਾ, ਪਰ ਤੂੰ ਨਹ
ਤੇਰੇ ਤੇ ਸਭਨਾਂ ਦੀਆਂ ਨਜ਼ਰਾਂ ਰੁੱਕ ਜਾਵਣ
ਤੇਰੇ ਸਜਦੇ ਿਵੱਚ ਸਾਰੇ ਿਸਰ ਝੁਕੱ ਜਾਵਣ

ਬੜੀ ਖ਼ਵਾਇਸ਼ ਏ ਤੇਰੇ ਲਈ ਿਲਖਣੇ ਦੀ


ਪਰ ਕੋਿਸ਼ਸ਼ ਕਰਦਾ ਜਦ ਲਫ਼ਜ਼ ਹੀ ਮੁਕੱ ਜਾਵਣ
ਤੱਕ ਤੱਕ ਤੈਨੂੰ ਭਰਦੀ ਮੇਰੀ ਰੂਹ ਨਹ
ਰੱਬ ਭੁਲਾਇਆ ਜਾ ਸਕਦਾ, ਪਰ ਤੂੰ ਨਹ

✪✪✪✪✪✪

65
ਸੋਹਣਾ ਲੱਗਦਾ ਹੈ

ਤੈਨੂੰ ਸੁਣਨਾ ਤੇਰੀਆਂ ਗੱਲਾਂ ਦੇ ਹੁੰਗਾਰੇ ਭਰਨਾ


ਬੜਾ ਸੋਹਣਾ ਿਜਹਾ ਲੱਗਦਾ ਹੈ
ਬਹੁਤ ਸੋਹਣਾ ਲੱਗਦਾ ਏ ਤੇਰੇ ਨੇ ੜੇ ਹੋਣਾ
ਤੈਨੂੰ ਵਾਰ ਵਾਰ ਕਿਹਣਾ ਿਕ ਮੈਨੂੰ ਮੁਹੱਬਤ ਹੈ ਤੇਰੇ ਨਾਲ
ਤੇਰੇ ਲਈ ਿਲਖਣਾ ਤੇਰੇ ਲਈ ਗਾਉਣਾ
ਤੇਰੇ ਮਨਾ ਕਰਨ ਦੇ ਬਾਵਜੂਦ ਤੇਰੇ ਤੇ ਹੱਕ ਿਜਹਾ ਜਤਾਉਣਾ
ਬੜਾ ਸੋਹਣਾ ਿਜਹਾ ਲੱਗਦਾ ਹੈ
ਜਾਣ ਬੁਝੱ ਕੇ ਤੈਨੂੰ ਸਤਾਉਣਾ, ਛੋਟੀ ਛੋਟੀ ਗੱਲ ਤੇ ਤੈਨੂੰ ਤੰਗ ਕਰਨਾ
ਤੇਰੇ ਨਾਂਹ ਕਰਨ ਦੇ ਬਾਅਦ ਵੀ ਤੇਰੇ ਕੋਲ ਤੇਰੀ ਤਸਵੀਰ ਦੀ ਮੰਗ ਕਰਨਾ
ਬੜਾ ਸੋਹਣਾ ਿਜਹਾ ਲੱਗਦਾ ਹੈ

ਤੈਨੂੰ ਪਤਾ !
ਮ ਸੱਚੀ ਖੁਦੱ ਨੂੰ ਖੁਸ਼ਿਕਸਮਤ ਸਮਝਦਾ ਹਾਂ ਿਕ
ਮੈਨੂੰ ਖ਼ੁਦਾ ਨੇ ਤੇਰੇ ਵਰਗੀ ਪਾਕ ਰੂਹ ਨਾਲ ਿਮਲਾਇਆ ਹੈ
ਬੜਾ ਖੂਬਸੂਰਤ ਅਿਹਸਾਸ ਹੈ ਤੇਰਾ ਮੇਰੇ ਨਾਲ ਹੋਣਾ
ਿਬਲਕੁਲ ਉਸੇ ਤਰਾਂ ਦਾ ਅਿਹਸਾਸ
ਿਜਵ ਦਾ ਿਕਸੇ ਨੂੰ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਤ ਬਾਅਦ ਹੁੰਦਾ ਹੈ
ਬਹੁਤ ਔਖਾ ਹੈ ਮੇਰੇ ਲਈ
ਇਸ ਅਿਹਸਾਸ ਨੂੰ ਹਰਫ਼ਾਂ ਰਾਹ ਿਬਆਨ ਕਰਨਾ

66
ਿਜਵ ਅੱਲਾਹ ਦੇ ਿਕਸੇ ਬੰਦੇ ਵੱਲ ਮਾਰੂਥਲ ਿਵੱਚ ਭਟਕੇ ਰਾਹ ਦੀ ਮਸ਼ਕ ਨੂੰ ਪਾਣੀ
ਨਾਲ ਭਰ ਦੇਣਾ
ਿਜਵ ਅਮਾਵਸ ਦੀ ਕਾਲੀ ਰਾਤ ਤ ਬਾਅਦ ਸੂਰਜ ਦੁਆਰਾ ਦੁਨੀਆਂ ਨੂੰ ਰੌਸ਼ਨ ਕਰ
ਦੇਣਾ
ਿਬਲਕੁਲ ਉਸੇ ਤਰਾਂ ਦਾ ਅਿਹਸਾਸ ਕਰਵਾ ਦੀ ਹੈ ਮੈਨੂੰ ਤੇਰੀ ਮੌਜਦ
ੂ ਗੀ
ਤੂੰ ਮੇਰੀ ਿਜ਼ੰਦਗੀ ਦਾ ਸੂਰਜ ਹੈ
ਤੇਰੀ ਗੈਰ ਮੌਜਦ
ੂ ਗੀ ਮੈਨੂੰ ਹਨੇ ਰੇ ਵਾਂਗ ਲੱਗਦੀ ਹੈ
ਿਲਖਣ ਲਈ ਤਾਂ ਹੋਰ ਵੀ ਬਹੁਤ ਕੁਝੱ ਹੈ
ਪਰ ਉਹ ਿਫਰ ਕਦੇ ਿਲਖਾਂਗਾਂ
ਅਜੇ ਬਸ ਤੈਨੂੰ ਇੰਨਾਂ ਹੀ ਕਿਹਣਾ ਚਾਹੁੰਦਾ ਹਾਂ ਿਕ,
"ਤੂੰ ਸੂਰਜ ਹੈ ਮੇਰਾ, ਤੇਰੇ ਿਬਨ ਹਨੇ ਰਾ

ਤੇਰੇ ਨਾਲ ਹੈ ਿਜ਼ੰਦਗੀ ਤੇਰੇ ਨਾਲ ਸਵੇਰਾ"

✪✪✪✪✪✪

67
ਨਜ਼ਮ ਦਾ ਸਫ਼ਰ
ਕੀ ਹੋ ਜਾਵੇਗਾ ਯਾਰ
ਜੇ ਦੇ ਦੇਵਗੀ ਇੱਕ ਤਸਵੀਰ ਮੈਨੂੰ
ਕੀ ਘੱਟ ਚੱਲਾ ਤੇਰਾ
ਦੇਖ ਲੈਣ ਦੇ ਪਲ ਦੋ ਪਲ ਤੈਨੂੰ
ਤੇਰੀ ਤਸਵੀਰ ਦੇ ਜ਼ਰੀਏ
ਜਾ ਲੈਣ ਦੇ ਮੈਨੂੰ ਤਸੱਵਰੁ ਦੀਆਂ ਡੂਘ
ੰ ੀਆਂ ਵਾਦੀਆਂ ਿਵੱਚ
ਿਨਹਾਰ ਲੈਣ ਦੇ ਤੇਰੇ ਸੋਹਣੇ ਿਚਹਰੇ ਨੂੰ
ਤੇਰੀਆਂ ਖ਼ੂਬਸੂਰਤ ਅੱਖਾਂ ਨੂੰ
ਘਟਾਵਾਂ ਵਰਗੇ ਵਾਲਾਂ ਨੂੰ
ਤੇ ਮੋਤੀਆਂ ਵਰਗੇ ਦੰਦਾਂ ਨੂੰ

ਤੈਨੂੰ ਪਤਾ !
ਤੇਰੀ ਇੱਕ ਤਸਵੀਰ ਿਕੰਨਾ ਕੁਝੱ ਿਲਖਾ ਸਕਦੀ ਹੈ
ਿਕੰਨੇ ਗ਼ਮ ਭੁਲਾ ਸਕਦੀ ਹੈ
ਸ਼ਾਇਦ ਤੂੰ ਨਹ ਜਾਣਦੀ ਿਕ
ਿਕੰਨੀਆਂ ਨਜ਼ਮਾਂ ਿਕੰਨੀਆਂ ਗ਼ਜ਼ਲਾਂ ਬੱਸ ਤੇਰੀ ਤਸਵੀਰ ਨਾ ਹੋਣ ਦੇ ਕਰਕੇ
ਜਨਮ ਲੈਣ ਤ ਪਿਹਲਾਂ ਹੀ ਦਮ ਤੋੜ ਿਦੰਦੀਆਂ ਨੇ
ਅੱਖਰਾਂ ਤ ਸ਼ਬਦ ਤੇ ਸ਼ਬਦਾਂ ਤ ਨਜ਼ਮ ਬਣਨ ਦਾ ਸਫ਼ਰ ਰੋਜ਼ ਅਧੂਰਾ ਰਿਹ ਜਾਂਦਾ ਏ
ਬੱਸ ਿਸਰਫ਼ ਤੇ ਿਸਰਫ਼ ਤੇਰੀ ਇਸ ਨਾ ਿਮਲਣ ਵਾਲੀ ਤਸਵੀਰ ਦੇ ਕਰਕੇ
✪✪✪✪✪✪

68
ਕੁੱਝ ਕਿਵਤਾਵਾਂ
ਮਜ਼ਬੂਰੀ ਹੈ ਮ ਕੋਲ ਤੇਰੇ ਨਹ ਆ ਸਕਦਾ
ਹੱਥ ਕੁਟੱ ਕੇ ਚੂਰੀ ਨਹ ਖਵਾ ਸਕਦਾ
ਤੇਰੇ ਮੇਰੇ ਿਵਚ ਸਮੁਦੰ ਰਾਂ ਦੀ ਦੂਰੀ
ਚਾਅ ਕੇ ਵੀ ਮ ਤੈਨੂੰ ਗਲ਼ ਨਹ ਲਾ ਸਕਦਾ

ਹਰ ਇੱਕ ਪੱਲ ਜੋ ਨਾਮ ਤੇਰਾ ਜੱਪਦੇ ਰਿਹੰਦੇ


ਅੱਖਰਾਂ ਿਵੱਚ ਮ ਕੈਦ ਕੀਤਾ ਹੈ ਸਾਹਾਂ ਨੂੰ
ਪੜ ਕੇ ਹਦ ਮੇਰੀ ਨੂੰ ਤੂੰ ਮਿਹਸੂਸ ਕਰ
ਭੇਜ ਿਰਹਾ ਹਾਂ ਿਲਖ ਕੇ ਕੁਝੱ ਕਿਵਤਾਵਾਂ ਨੂੰ

ਮੰਨ ਕੀਤਾ ਜੇ ਚੁਮੰ ਲਈ ਮੇਿਰਆਂ ਅੱਖਰਾਂ ਨੂੰ


ਪੜ ਕੇ ਆਪਣੀ ਿਸਫਤ ਜ਼ਰਾ ਸ਼ਰਮਾ ਲਈ ਨੀ
ਮਾੜਾ ਮੋਟਾ ਿਪਆਰ ਆਵੇ ਜੇ ਮੇਰੇ ਤੇ
ਸੰਗੀ ਨਾਂ ਤੂੰ ਮੈਨੂੰ ਫ਼ੋਨ ਲਗਾ ਲਈ ਨੀ

ਲਫ਼ਜ਼ਾਂ ਿਵੱਚ ਮਿਹਸੂਸ ਕਰ ਲਵ ਇਸ਼ਕ ਮੇਰਾ


ਮਾਣ ਲਵ ਅੱਖਰਾਂ ਿਵੱਚ ਕੀਤੀਆਂ ਛਾਵਾਂ ਨੂੰ
ਪੜ ਕੇ ਹਦ ਮੇਰੀ ਨੂੰ ਤੂੰ ਮਿਹਸੂਸ ਕਰ
ਭੇਜ ਿਰਹਾ ਹਾਂ ਿਲਖ ਕੇ ਕੁਝੱ ਕਿਵਤਾਵਾਂ ਨੂੰ

✪✪✪✪✪✪

69
ਤੇਰਾ ਹੋਣਾ

ਹੁੰਦਾ ਏ ਅਿਹਸਾਸ ਰੂਹਾਨੀ ਸੱਜਣਾ ਵੇ


ਪੀਤ ਤੈਨੂੰ ਜਦ ਬਾਹਾਂ ਦੇ ਿਵੱਚ ਭਰਦਾ ਏ

ਕਰ ਿਦੰਦਾ ਏ ਰੌਸ਼ਨ ਹਰ ਇੱਕ ਪਲ ਮੇਰਾ


ਤੇਰਾ ਹੋਣਾ ਸੱਚੀ ਸੂਰਜ ਵਰਗਾ ਏ

ਚੰਨ ਦੀ ਲੋਅ ਵੀ ਸੱਜਣਾ ਤੇਰੇ ਕਰਕੇ ਏ


ਤਾਿਰਆਂ ਨੂੰ ਵੀ ਜਾਵੇ ਤੂੰ ਰੁਸ਼ਨਾਈ ਨੀ

ਸਪਤਿਰਸ਼ੀ ਵੀ ਕਰਨ ਤੇਰੀਆਂ ਪਮਾਵਾਂ


ਸੌਰ ਮੰਡਲ ਿਵੱਚ ਬੱਸ ਤੂੰ ਹੀ ਤੂੰ ਛਾਈ ਨੀ

ਖ਼ਾਸ ਬੜੀ ਏ ਅੱਲਾਹ ਦੀ ਤੂ,ੰ ਸਭ ਕਿਹੰਦੇ


ਹਰ ਇੱਕ ਸ਼ਾਇਰ ਤੇਰੀਆਂ ਿਸਫ਼ਤਾਂ ਪੜਦਾ ਏ

ਕਰ ਿਦੰਦਾ ਏ ਰੌਸ਼ਨ ਹਰ ਇੱਕ ਪਲ ਮੇਰਾ


ਤੇਰਾ ਹੋਣਾ ਸੱਚੀ ਸੂਰਜ ਵਰਗਾ ਏ

ਤੇਰੀਆਂ ਖੂਬੀਆਂ ਤੇਰੇ ਐਬ ਕਬੂਲ ਮੈਨੂੰ


ਿਬਨ ਤੇਰੇ ਰੱਬ ਦੀ ਹਰ ਚੀਜ਼ ਫਜ਼ੂਲ ਮੈਨੂੰ
70
ਸਬਰ ਿਜਹਾ ਰੱਖ ਕੇ ਬੈਠਾ ਹਾਲੇ ਪੀਤ ਤੇਰਾ
ਇਸ਼ਕ ਦੀ ਪੌੜੀ ਰਫ਼ਤਾ ਰਫ਼ਤਾ ਚੜਦਾ ਏ

ਕਰ ਿਦੰਦਾ ਏ ਰੌਸ਼ਨ ਹਰ ਇੱਕ ਪਲ ਮੇਰਾ


ਤੇਰਾ ਹੋਣਾ ਸੱਚੀ ਸੂਰਜ ਵਰਗਾ ਏ

✪✪✪✪✪✪

71
ਕਲੀਆਂ

ਕਲੀਆਂ ਨੂੰ ਤੂੰ ਫੁੱਲਾਂ ਿਵੱਚ ਤਬਦੀਲ ਕੀਤਾ


ਪੱਥਰਾਂ ਨੂੰ ਤੂੰ ਛੂਹ ਕੇ ਮਿਹਕਣ ਲਾਇਆ ਏ

ਰੁੱਖਾਂ ਨੇ ਤੈਨੂੰ ਗੁੜਤੀ ਿਦੱਤੀ ਲੱਗਦੀ ਏ


ਪੰਛੀਆਂ ਨੇ ਕੁਦਰਤ ਨਾਲ ਇਸ਼ਕ ਿਸਖਾਇਆ ਏ

ਬਹੁਮਲ
ੁੱ ੀਆਂ ਹੋ ਗਈਆਂ ਨੇ ਉਹ ਸਭ ਥਾਂਵਾਂ
ਿਜੱਥੇ ਿਜੱਥੇ ਪੈਰ ਤੂੰ ਆਪਣਾ ਪਾਇਆ ਏ

ਮਾਰੂਥਲ ਨੂੰ ਭਰ ਿਦੱਤਾ ਹਿਰਆਲੀ ਨਾਲ


ਇੰਝ ਲੱਗਦਾ ਿਜਵ ਕੁਦਰਤ ਤੈਨੂੰ ਜਾਇਆ ਏ

ਘੁਲ਼ ਿਗਆ ਇਸ਼ਕ ਿਫਜ਼ਾਵਾਂ ਿਵੱਚ ਤੈਨੂੰ ਤੱਕ ਕੇ ਨੀ


ਆਲਮ ਿਪਆਰ ਮੁਹੱਬਤ ਵਾਲਾ ਛਾਇਆ ਏ

ਤੈਨੂੰ ਮੁੜਕਾ ਆ ਦਾ ਵੇਖ ਕੇ ਸੱਜਣਾ ਵੇ


ਬੱਦਲਾਂ ਨੇ ਸੂਰਜ ਨੂੰ ਵੇਖ ਲੁਕਾਇਆ ਏ

ਆਸ ਕਰਾਂ ਮ ਚੰਗਾ ਲੱਿਗਆ ਹੋਵੇਗਾ


ਿਸਫ਼ਤ ਤੇਰੀ ਦੇ ਿਵੱਚ ਜੋ ਸ਼ੇਅਰ ਸੁਣਾਇਆ ਏ

72
ਕਲੀਆਂ ਨੂੰ ਤੂੰ ਫੁੱਲਾਂ ਿਵੱਚ ਤਬਦੀਲ ਕੀਤਾ
ਪੱਥਰਾਂ ਨੂੰ ਤੂੰ ਛੂਹ ਕੇ ਮਿਹਕਣ ਲਾਇਆ ਏ

ਰੁੱਖਾਂ ਨੇ ਤੈਨੂੰ ਗੁੜਤੀ ਿਦੱਤੀ ਲੱਗਦੀ ਏ


ਪੰਛੀਆਂ ਨੇ ਕੁਦਰਤ ਨਾਲ ਇਸ਼ਕ ਿਸਖਾਇਆ ਏ

✪✪✪✪✪✪

73
ਕੁੱਝ ਗੱਲਾਂ

ਕੁਝੱ ਗੱਲਾਂ ਮ ਕਦੇ ਨਹ ਕਹੀਆਂ


ਪਰ ਅੱਜ ਤੈਨੂੰ ਕਿਹਣ ਲੱਗਾ ਹਾਂ

ਭੁੱਲ ਕੇ ਦੁਨੀਆਂ ਛੱਡ ਕੇ ਿਫ਼ਕਰਾਂ


ਇਸ਼ਕ ਤੇਰੇ ਿਵੱਚ ਵਿਹਣ ਲੱਗਾ ਹਾਂ

ਿਮਿਲ਼ਆ ਹਾਂ ਿਜਸ ਿਦਨ ਦਾ ਤੈਨੂੰ


ਸੱਚ ਮੁਚ
ੱ ਹੀ ਖੁਸ਼ ਰਿਹਣ ਲੱਗਾ ਹਾਂ

ਕੁਝੱ ਗੱਲਾਂ ਮ ਕਦੇ ਨਹ ਕਹੀਆਂ


ਪਰ ਅੱਜ ਤੈਨੂੰ ਕਿਹਣ ਲੱਗਾ ਹਾਂ

ਖੁਸ਼ੀਆਂ ਨੇ ਿਦੱਤੀ ਏ ਦਸਤਕ


ਜਦ ਦਾ ਤੂੰ ਿਜ਼ੰਦਗੀ ਿਵੱਚ ਆਇਆ

ਇਸ਼ਕ ਇਬਾਦਤ ਦੁਨੀਆਦਾਰੀ


ਿਕੰਨਾ ਕੁਝੱ ਹੈ ਤੂੰ ਸਮਝਾਇਆ

ਦੁਆ ਮੇਰੀ ਿਵੱਚ ਨਾਮ ਤੇਰਾ ਮ


ਸੋਹਿਣਆ ਸੱਜਣਾ ਲੈਣ ਲੱਗਾ ਹਾਂ

74
ਕੁਝੱ ਗੱਲਾਂ ਮ ਕਦੇ ਨਹ ਕਹੀਆਂ
ਪਰ ਅੱਜ ਤੈਨੂੰ ਕਿਹਣ ਲੱਗਾ ਹਾਂ

ਭਾਵ ਛਾਣ ਿਦਆਂ ਮ ਖ਼ਲਕਤ


ਤੇਰੇ ਵਰਗਾ ਹੋਰ ਨਹ ਲੱਭਣਾ

ਇਸ਼ਕ ਭਾਵ ਇੱਕ ਤਰਫ਼ਾਂ ਮੇਰਾ


ਪਰ ਿਫਰ ਵੀ ਮ ਖੁਸ਼ ਹਾਂ ਸੱਜਣਾ

ਹੁਣ ਤੇ ਜਾਗਿਦਆਂ ਵੀ ਮਿਹਰਮ


ਸੁਪਨੇ ਤੇਰੇ ਲੈਣ ਲੱਗਾ ਹਾਂ

ਕੁਝੱ ਗੱਲਾਂ ਮ ਕਦੇ ਨਹ ਕਹੀਆਂ


ਪਰ ਅੱਜ ਤੈਨੂੰ ਕਿਹਣ ਲੱਗਾ ਹਾਂ

✪✪✪✪✪✪

75
ਕੁਦਰਤ ਨਾਲ
ਿਜ਼ੰਦਗੀ ਦੇ ਨਾਲ ਜੁੜੀਆਂ ਡੂਘ
ੰ ੀਆਂ ਗੱਲਾਂ ਨੂੰ
ਬੜੇ ਸਰਲ ਿਜਹੇ ਸ਼ਬਦਾਂ ਿਵੱਚ ਸਮਝਾ ਦੀ ਏ
ਜਾਣਦੀ ਏ ਉਹ ਬੋਲੀ ਿਤੱਤਲੀਆਂ ਰੁੱਖਾਂ ਦੀ
ਪੰਛੀਆਂ ਦੇ ਨਾਲ ਅਕਸਰ ਬਾਤਾਂ ਪਾ ਦੀ ਏ

ਬੀਚ ਿਕਨਾਰੇ ਬਿਹ ਕੇ ਤੱਕਦੀ ਤਾਿਰਆਂ ਨੂੰ


ਆਪਣੇ ਹੱਥਾਂ ਦੇ ਿਵੱਚ ਰੇਤ ਨੂੰ ਭਰਦੀ ਹੈ
ਿਜਸਦੇ ਨਾਲ ਮੁਹੱਬਤ ਹੋਈ ਏ ਮੈਨੂੰ
ਉਹ ਕੁਦਰਤ ਦੇ ਨਾਲ ਮੁਹੱਬਤ ਕਰਦੀ ਹੈ

ਤਾਿਰਆਂ ਦੇ ਨਾਲ ਭਰੀ ਆਸਮਾਂ ਦੀ ਚੁਨ


ੰ ੀ
ਬੜੇ ਚਾਵਾਂ ਨਾਲ ਆਪਣੇ ਿਸਰ ਤੇ ਲਦੀ ਹੈ
ਸਾਿਹਤ ਦੇ ਨਾਲ ਓਹਦਾ ਗੂੜਾ ਿਰਸ਼ਤਾ ਏ
ਿਜ਼ਕਰ ਿਕਤਾਬਾਂ ਦਾ ਉਹ ਕਰਦੀ ਰਿਹੰਦੀ ਏ

ਿਜਹਨੂੰ ਪੜ ਪੜ ਕੇ ਮ ਜੋੜਾਂ ਅੱਖਰਾਂ ਨੂੰ


ਸੁਿਣਆ ਅੱਜ ਕੱਲ ਿਸ਼ਵ ਦੀ ਲੂਣਾ ਪੜਦੀ ਹੈ
ਿਜਸਦੇ ਨਾਲ ਮੁਹੱਬਤ ਹੋਈ ਏ ਮੈਨੂੰ
ਉਹ ਕੁਦਰਤ ਦੇ ਨਾਲ ਮੁਹੱਬਤ ਕਰਦੀ ਹੈ

✪✪✪✪✪✪

76
ਤੇਰੇ ਕੋਲ

ਸੱਚੀ ਬਹੁਤ ਕੁਝੱ ਿਸੱਿਖਆ ਹੈ ਮ ਤੇਰੇ ਕੋਲ


ਪਤਾ ਨਹ ਿਕੰਨੀਆਂ ਹੀ ਗੱਲਾਂ ਰੋਜ਼ ਸਮਝਾ ਦੀ ਏ ਤੂੰ ਮੈਨੂੰ
ਿਜਹਨਾਂ ਬਾਰੇ ਮੈਨੂੰ ਪਤਾ ਵੀ ਨਹ ਹੁੰਦਾ

ਤੈਨੂੰ ਪਤਾ!
ਤੈਨੂੰ ਿਮਲਣ ਤ ਪਿਹਲਾਂ ਤਾਂ ਮ ਿਜ਼ੰਦਗੀ ਬਸ ਗੁਜ਼ਾਰ ਿਰਹਾ ਸੀ
ਿਜ਼ੰਦਗੀ ਨੂੰ ਿਜਉਣਾ ਤਾਂ ਮ ਤੈਨੂੰ ਿਮਲਣ ਤ ਬਾਅਦ ਸ਼ੁਰੂ ਕੀਤਾ ਏ
ਉਹ ਤੂੰ ਹੀ ਸੀ ਿਜਸਨੇ ਮੈਨੂੰ ਅਿਹਸਾਸ ਕਰਵਾਇਆ ਿਕ
ਰੱਬ ਨੇ ਸਾਨੂੰ ਿਜ਼ੰਦਗੀ ਿਜਉਣ ਲਈ ਿਦੱਤੀ ਆ, ਗੁਜ਼ਾਰਨ ਲਈ ਨਹ
ਹਾਲੇ ਵੀ ਤੇਰੇ ਕਹੇ ਹੋਏ ਬੋਲ ਮੈਨੂੰ ਚੰਗੀ ਤਰਾਂ ਯਾਦ ਨੇ ਿਕ...
"ਿਜ਼ੰਦਗੀ ਦਾ ਮਤਲਬ ਜੀ ਿਜਉਣਾ ਹੈ, ਖ਼ੁਦ ਲਈ, ਆਪਿਣਆਂ ਲਈ ਤੇ ਆਪਣੇ
ਸੁਪਿਨਆਂ ਲਈ"!

ਪਤਾ ਨਹ ਿਕ , ਪਰ ਤੈਨੂੰ ਿਮਲਣ ਤ ਬਾਅਦ ਮੈਨੂੰ ਿਜ਼ੰਦਗੀ ਨਾਲ ਿਪਆਰ ਿਜਹਾ ਹੋ


ਿਗਆ ਹੈ
ਿਸਰਫ਼ ਿਜ਼ੰਦਗੀ ਨਾਲ ਹੀ ਨਹ !
ਿਪਆਰ ਤਾਂ ਵੈਸੇ ਤੇਰੇ ਨਾਲ ਵੀ ਹੋ ਿਗਆ ਹੈ
ਹਾਂ ਉਹ ਗੱਲ ਵੱਖਰੀ ਹੈ ਿਕ ਮ ਤੈਨੂੰ ਕਦੇ ਦੱਿਸਆ ਨਹ
ਤੇ ਮੈਨੂੰ ਲੱਗਦਾ ਮੇਰੇ ਕੋਲ ਕਦੇ ਦੱਿਸਆ ਵੀ ਨਹ ਜਾਣਾ

77
ਤੈਨੂੰ ਪਤਾ!
ਤੇਰਾ ਮੈਨੂੰ ਮੇਰਾ ਚੰਗਾ ਮਾੜਾ, ਸਹੀ ਗ਼ਲਤ ਦੱਸਣਾ
ਤੇਰਾ ਮੇਰੇ ਉਦਾਸ ਹੋਣ ਤੇ ਦੁਖੀ ਹੋਣਾ ਤੇ ਮੇਰੇ ਖੁਸ਼ ਹੋਣ ਤੇ ਮੇਰੇ ਨਾਲ ਹੱਸਣਾ
ਮੇਰੇ ਲਈ ਬਹੁਤ ਮਾਇਨੇ ਰੱਖਦਾ ਏ

ਮੇਰਾ ਤੈਨੂੰ ਆਪਣੇ ਿਪਆਰ ਦਾ ਇਜ਼ਹਾਰ ਕਰਨਾ ਜਾਂ ਨਾ ਕਰਨਾ ਬਾਅਦ ਦੀ ਗੱਲਾਂ ਨੇ
ਪਰ ਮੇਰੇ ਲਈ ਇਸ ਵੇਲ਼ੇ ਸਭ ਤ ਵੱਡੀ ਗੱਲ ਇਹ ਹੈ ਿਕ
ਭਾਵ ਇੱਕ ਦੋਸਤ ਦੇ ਤੌਰ ਤੇ ਹੀ ਸਹੀ ਪਰ ਤੂੰ ਨਾਲ ਏ ਮੇਰੇ
ਮੈਨੂੰ ਇਸ ਤ ਵੱਧ ਹੋਰ ਕੁਝੱ ਨਹ ਚਾਹੀਦਾ
ਿਕ ਿਕ ਮ ਤੇਰੇ ਕੋਲ ਹੀ ਿਸੱਿਖਆ ਹੈ ਿਕ
"ਮੁਹੱਬਤ ਦਾ ਅਰਥ ਕਦੇ ਵੀ ਿਕਸੇ ਇਨਸਾਨ ਨੂੰ ਿਸਰਫ਼ ਹਾਿਸਲ ਕਰਨਾ ਨਹ ਹੁੰਦਾ"

✪✪✪✪✪✪

78
ਖ਼ਵਾਇਸ਼

ਅੱਠ ਪਿਹਰ ਤੇਰੇ ਨਾਲ ਘੁੰਮਾਂ


ਿਚੱਤ ਕਰਦਾ ਤੇਰੇ ਹੱਥ ਚੁਮੰ ਾ

ਰੂਹ ਮੇਰੀ ਦੀ ਇੱਛਾ ਹੈ ਿਕ


ਨਾਲ ਤੇਰੇ ਮ ਖੜਾ ਹੋ ਜਾਵਾਂ

ਕਦੇ ਕਦੇ ਖ਼ਵਾਇਸ਼ ਠਦੀ ਏ


ਹੱਥ ਤੇਰੇ ਦਾ ਕੜਾ ਹੋ ਜਾਵਾਂ

ਬਾਿਰਸ਼ ਬਣ ਕੇ ਛੂਹ ਲਾ ਤੈਨੂੰ


ਧੁੱਪ ਬਣ ਕੇ ਬਾਹਾਂ ਿਵੱਚ ਭਰਲਾਂ

ਆਜਾ ਬਿਹ ਜਾ ਕੋਲ ਮੇਰੇ


ਮ ਤੈਨੂੰ ਪਾਕ ਮੁਹੱਬਤ ਕਰਲਾਂ

ਿਜਸ ਿਵਚ ਪੀਵ ਤੂੰ ਪਾਣੀ


ਸ਼ੀਤਲ ਜਲ ਦਾ ਘੜਾ ਹੋ ਜਾਵਾਂ

ਕਦੇ ਕਦੇ ਖ਼ਵਾਇਸ਼ ਠਦੀ ਏ


ਹੱਥ ਤੇਰੇ ਦਾ ਕੜਾ ਹੋ ਜਾਵਾਂ

79
ਕਿਵਤਾ ਿਵੱਚ ਇਜ਼ਹਾਰ ਕਰਾਂ ਮ
ਇਸ਼ਕ ਨੂੰ ਅੱਖਰਾਂ ਦੇ ਿਵੱਚ ਭਰਦਾਂ

ਸੱਭ ਤ ਤਮ ਨਜ਼ਮ ਕੋਈ ਮ


ਸੱਜਣਾ ਵੇ ਤੇਰੇ ਲਈ ਪੜਦਾਂ

ਕੋਿਸਸ਼ ਮੇਰੀ ਜ਼ਾਰੀ ਹੈ ਿਕ


ਤੇਰੇ ਲਈ ਕੁਝੱ ਗੀਤ ਬਣਾਵਾਂ

ਕਦੇ ਕਦੇ ਖ਼ਵਾਇਸ਼ ਠਦੀ ਏ


ਹੱਥ ਤੇਰੇ ਦਾ ਕੜਾ ਹੋ ਜਾਵਾਂ

✪✪✪✪✪✪

80
ਕਲਮ ਰੁੱਕ ਜਾਂਦੀ ਹੈ
ਤੇਰੇ ਕੋਲ ਸੱਜਣਾਂ ਵੇ ਦੱਸ ਕੀ ਲੁਕੋਣਾ ਏ
ਆ ਦਾ ਨਾ ਿਖਆਲ ਕੋਈ ਤੇਰੇ ਿਜੰਨਾ ਸੋਹਣਾ ਏ
ਅੱਖਾਂ ਨੂੰ ਜ਼ੁਬਾਨ ਕਰ ਦੇਣਾ ਕੰਮ ਬੜਾ ਔਖਾ
ਕਦੇ ਕਦੇ ਲੱਗਦਾ ਿਕ ਿਲਖ ਹੀ ਨਹ ਹੋਣਾ ਏ

ਹੋ ਜੇ ਨਾਂ ਤੌਹੀਨ ਿਕਤੇ ਤੇਰੀ ਖੂਬਸੂਰਤੀ ਦੀ


ਿਲਖਣ ਤ ਪਿਹਲਾਂ ਹੀ ਕਲਮ ਰੁੱਕ ਜਾਂਦੀ ਹੈ
ਸੋਚਦਾ ਹਾਂ ਜਦ ਵੀ ਮ ਤੇਰੇ ਬਾਰੇ ਿਲਖਣੇ ਲਈ
ਸੋਚਿਦਆਂ ਸੋਚਿਦਆਂ ਰਾਤ ਮੁਕੱ ਜਾਂਦੀ ਹੈ

ਤੇਰੀ ਤਾਂ ਦੀਵਾਨੀ ਯਾਰਾ ਕੁਲ


ੱ ਕਾਇਨਾਤ ਹੈ
ਜ਼ੁਲਫ਼ਾਂ ਚ ਬੰਨ ਕੇ ਤੂੰ ਰੱਖੀ ਹੋਈ ਰਾਤ ਹੈ
ਵੱਡੇ ਵੱਡੇ ਸ਼ਾਇਰਾ ਨੇ ਹੱਥ ਖੜੇ ਕਰ ਿਦੱਤੇ
ਹੁਸਨ ਤੇਰੇ ਦੇ ਅੱਗੇ ਸਾਡੀ ਕੀ ਔਕਾਤ ਹੈ

ਸੂਰਜ ਦੇ ਵਰਗੀ ਚਮਕ ਤੇਰੇ ਨੇ ਤਰਾਂ ਦੀ


ਤੇਰੇ ਮੂਹਰੇ ਸਭ ਦੀ ਨਜ਼ਰ ਝੁਕੱ ਜਾਂਦੀ ਹੈ
ਸੋਚਦਾ ਹਾਂ ਜਦ ਵੀ ਮ ਤੇਰੇ ਬਾਰੇ ਿਲਖਣੇ ਲਈ
ਸੋਚਿਦਆਂ ਸੋਚਿਦਆਂ ਰਾਤ ਮੁਕੱ ਜਾਂਦੀ ਹੈ

✪✪✪✪✪✪

81
ਇਸ਼ਕ
ਇਸ਼ਕ ਿਦਨ ਵੀ ਹੈ ਇਸ਼ਕ ਰਾਤ ਵੀ ਹੈ
ਇਸ਼ਕ ਕੁਦਰਤ ਦੇ ਿਵੱਚ ਲੀਨ ਵੀ ਹੈ

ਇਸ਼ਕ ਆਸਮਾਨ ਹੈ ਇਸ਼ਕ ਹਵਾ ਵੀ ਹੈ


ਇਸ਼ਕ ਪਾਣੀ, ਅੱਗ, ਜ਼ਮੀਨ ਵੀ ਹੈ

ਇਸ਼ਕ ਹਿਰਆਲੀ ਵੀ ਹੈ, ਇਸ਼ਕ ਸੋਕਾ ਵੀ ਹੈ


ਇਸ਼ਕ ਿਵਸ਼ਵਾਸ ਵੀ ਹੈ, ਇਸ਼ਕ ਧੋਖਾ ਵੀ ਹੈ

ਇਸ਼ਕ ਬੇਪਰਵਾਹੀ ਵੀ ਹੈ, ਇਸ਼ਕ ਤਰਸ ਵੀ ਹੈ


ਇਸ਼ਕ ਬੈਕੰਠ
ੁ ਵੀ ਹੈ, ਇਸ਼ਕ ਨਰਕ ਵੀ ਹੈ

ਇਸ਼ਕ ਅੰਿਮਤ ਵੀ ਹੈ ਇਸ਼ਕ ਜ਼ਿਹਰ ਵੀ ਹੈ


ਇਸ਼ਕ ਸੁਖੱ ਵੀ ਹੈ ਇਸ਼ਕ ਕਿਹਰ ਵੀ ਹੈ

ਇਸ਼ਕ ਪੁੰਿਨਆ ਵੀ ਹੈ ਇਸ਼ਕ ਮੱਿਸਆ ਵੀ ਹੈ


ਇਸ਼ਕ ਹੱਲ ਵੀ ਹੈ ਇਸ਼ਕ ਸਮੱਿਸਆ ਵੀ ਹੈ

ਇਸ਼ਕ ਬੰਧਨ ਵੀ ਹੈ, ਇਸ਼ਕ ਆਜ਼ਾਦੀ ਵੀ ਹੈ


ਇਸ਼ਕ ਸਕੂਨ ਵੀ ਹੈ, ਇਸ਼ਕ ਬਰਬਾਦੀ ਵੀ ਹੈ

82
ਇਸ਼ਕ ਦੇਵ ਵੀ ਹੈ, ਇਸ਼ਕ ਦਾਨਵ ਵੀ ਹੈ
ਇਸ਼ਕ ਪਸ਼ੂ ਵੀ ਹੈ, ਇਸ਼ਕ ਮਾਨਵ ਵੀ ਹੈ

ਇਸ਼ਕ ਕਾਬਜ਼ ਹੈ ਪੂਰੇ ਬਿਹਮੰਡ ਤੇ


ਇਸ਼ਕ ਸਾਰੀਆਂ ਰੂਹਾਂ ਦਾ ਿਹੱਸਾ ਵੀ ਹੈ

ਇਸ਼ਕ ਹੀ ਹੈ ਸਾਿਹਤ ਦਾ ਜਨਮ ਦਾਤਾ


ਇਸ਼ਕ ਕਿਵਤਾ ਹੈ ਨਾਵਲ ਹੈ ਿਕੱਸਾ ਵੀ ਹੈ

✪✪✪✪✪✪

83
ਖ਼ੂਬਸੂਰਤ

ਸੂਰਜ ਦਾ ਚੜਨਾ
ਚੰਨ ਦਾ ਆਪਣਾ ਆਕਾਰ ਬਦਲਣਾ
ਤਾਿਰਆਂ ਦਾ ਿਟਮਿਟਮਾਉਣਾ
ਨਦੀਆਂ ਦਾ ਵਗਣਾ
ਕਲੀਆਂ ਦਾ ਿਖੜਨਾ
ਪੰਛੀਆਂ ਦਾ ਗਾਉਣਾ
ਸਭ ਕੁਝੱ ਬਹੁਤ ਸੋਹਣਾ ਹੈ
ਪਰ ਤੇਰੇ ਿਚਹਰੇ ਤ ਵੱਧ ਖੂਬਸੂਰਤ ਹੋਰ ਕੁਝੱ ਵੀ ਨਹ

ਝਰਿਨਆਂ ਦਾ ਦਿਰਆਵਾਂ 'ਚ ਿਡੱਗਣਾ


ਸੂਰਜ ਦਾ ਪਹਾੜਾਂ ਿਪੱ ਛੇ ਛੁਪਣਾ
ਬੱਦਲਾਂ ਦਾ ਵਰਨਾ
ਇਤਰਾਂ ਦੀ ਮਿਹਕ
ਗੁਲਾਬਾਂ ਦੀ ਖੁਸ਼ਬੂ
ਿਹਰਨ ਦੀ ਕਸਤੂਰੀ
ਸਾਲ ਦੀ ਪਿਹਲੀ ਬਾਿਰਸ਼ ਦਾ ਿਮੱਟੀ ਨੂੰ ਮਿਹਕਾਉਣਾ
ਸਭ ਕੁਝੱ ਬਹੁਤ ਸੋਹਣਾ ਹੈ
ਪਰ ਤੇਰੇ ਿਚਹਰੇ ਤ ਵੱਧ ਖੂਬਸੂਰਤ ਹੋਰ ਕੁਝੱ ਵੀ ਨਹ
ਆਸਮਾਨ ਦੀ ਲਾਲੀ
ਪਹਾੜਾਂ ਦੀ ਬਰਫ਼

84
ਇੰਦਰਧਨੁਸ਼ ਦੇ ਰੰਗ
ਸਰ ਦੇ ਖੇਤ, ਿਟੱਿਬਆਂ ਦੀ ਰੇਤ
ਪੋਹ ਦੀ ਧੁੱਪ, ਜੰਗਲਾਂ ਦੀ ਚੁਪੱ
ਸਭ ਕੁਝੱ ਬਹੁਤ ਸੋਹਣਾ ਹੈ
ਪਰ ਤੇਰੇ ਿਚਹਰੇ ਤ ਵੱਧ ਖੂਬਸੂਰਤ ਹੋਰ ਕੁਝੱ ਵੀ ਨਹ

✪✪✪✪✪✪

85
ਖ਼ਾਸ ਹੀ ਰਹੇਗੀ

ਮੈਨੂੰ ਹਰ ਗੱਲ ਹੈ ਮਨਜ਼ੂਰ ਤੇਰੀ


ਤੂੰ ਜੋ ਮੈਨੂੰ ਕਹੇਗ ਨੀ
ਤੂੰ ਖ਼ਾਸ ਸੀ, ਤੂੰ ਖ਼ਾਸ ਹੈ
ਤੂੰ ਖ਼ਾਸ ਹੀ ਰਹੇਗੀ ਨੀ

ਮ ਰੂਹ ਤੇਰੀ ਨੂੰ ਪਾ ਿਲਆ


ਮੈਨੂੰ ਿਜਸਮ ਦੀ ਕੋਈ ਲੋੜ ਨਾ
ਮੇਰੀ ਮੁਹੱਬਤ ਪਾਕ ਹੈ
ਤੇ ਪਾਕ ਹੀ ਰਹੇਗੀ ਨੀ

ਮੈਨੂੰ ਰੱਜ ਕਦੇ ਨਹ ਆਵਣਾ


ਭਾਵ ਿਜੰਨਾਂ ਤੈਨੂੰ ਵੇਖਲਾ
ਤੇਰੀ ਦੀਦ ਦੀ ਮੈਨੂੰ
ਹਮੇਸ਼ਾ ਿਪਆਸ ਹੀ ਰਹੇਗੀ ਨੀ

ਮੇਰੇ ਨਾਲ ਸਦੀ ਜਾਗਦੀ


ਮੇਰੇ ਨਾਲ ਠਦੀ ਬਿਹੰਦੀ ਹੈ
ਇਹ ਯਾਦ ਤੇਰੀ ਕਬਰਾਂ ਤੱਕ ਵੀ
ਸਾਥ ਹੀ ਰਹੇਗੀ ਨੀ

86
ਭਾਵ ਲੱਖ ਿਕਤਾਬਾਂ ਪੜ ਲਵਾਂ
ਭਾਵ ਪੂਰੀ ਕੋਿਸ਼ਸ਼ ਕਰ ਲਵਾਂ
ਤੇਰੇ ਅੱਗੇ ਮੇਰੀ ਸ਼ਾਇਰੀ
ਪਰ ਖ਼ਾਕ ਹੀ ਰਹੇਗੀ ਨੀ

ਮੈਨੂੰ ਹਰ ਗੱਲ ਹੈ ਮਨਜ਼ੂਰ ਤੇਰੀ


ਤੂੰ ਜੋ ਮੈਨੂੰ ਕਹੇਗ ਨੀ
ਤੂੰ ਖ਼ਾਸ ਸੀ, ਤੂੰ ਖ਼ਾਸ ਹੈ
ਤੂੰ ਖ਼ਾਸ ਹੀ ਰਹੇਗੀ ਨੀ

✪✪✪✪✪✪

87
ਕੁੱਝ ਓਹਦੇ ਬਾਰੇ

ਬੜੀ ਭਾਵੁਕ ਿਜਹੀ ਹੈ ਉਹ


ਿਬਲਕੁਲ ਨਾਜ਼ੁਕ ਫੁੱਲਾਂ ਦੇ ਵਰਗੀ
ਹਰ ਗੱਲ ਿਦਲ ਤੇ ਲਗਾ ਕੇ ਬੈਠ ਜਾਂਦੀ ਏ
ਛੋਟੀਆਂ ਛੋਟੀਆਂ ਗੱਲਾਂ ਤੇ ਅੱਖਾਂ ਭਰ ਲਦੀ ਹੈ
ਿਕਸੇ ਦਾ ਦੁਖੱ ਵੇਿਖਆ ਨਹ ਜਾਂਦਾ ਉਸ ਕੋਲ
ਓਹਦਾ ਪਤਾ ਨਹ ਲੱਗਦਾ ਕਦ ਿਕਹੜੇ ਵੇਲੇ ਿਕਹੜੀ ਗੱਲ ਤੇ
ਉਦਾਸ ਹੋ ਜਾਵੇ
ਬੜੀ ਭੋਲ਼ੀ ਤੇ ਸਾਊ ਿਜਹੀ ਏ ਓਹ
ਓਹਦੀਆਂ ਬੱਿਚਆਂ ਵਰਗੀਆਂ ਹਰਕਤਾਂ ਹਰ ਵਾਰੀ ਮੇਰਾ ਿਦਲ ਮੋਹ ਲਦੀਆਂ ਨੇ

ਵੈਸੈ ਕਦੇ ਕਦੇ ਉਦਾਸੀ ਨੂੰ ਛੱਡ ਕੇ ਓਹ ਗੁਸੱ ਾ ਵੀ ਕਰ ਲਦੀ ਏ


ਜਦ ਕਦੇ ਉਹ ਮੇਰੇ ਨਾਲ ਨਰਾਜ਼ ਹੁੰਦੀ ਆ
ਤਾਂ ਅਕਸਰ ਮੈਨੂੰ ਇੱਕੋ ਗੱਲ ਕਿਹੰਦੀ ਏ ਿਕ,
"ਜਾਓ ਕਰੋ ਮਰਜ਼ੀਆਂ ਸਾਨੂੰ ਕੀ"

ਪਰ ਉਸਦਾ ਇਹ ਗੁੱਸਾ ਬੱਸ ਪਲ ਦੋ ਪਲ ਲਈ ਹੀ ਹੁੰਦਾ ਏ


ਆਪੇ ਨਾਰਾਜ਼ ਹੋ ਕੇ ਿਫਰ ਖ਼ੁਦ ਹੀ ਮੰਨ ਜਾਂਦੀ ਏ ਓਹ

ਮ ਆਪਣੀ ਪੂਰੀ ਿਜ਼ੰਦਗੀ ਿਵੱਚ ਉਸਦੇ ਵਰਗੀ ਕੋਈ ਹੋਰ ਕੁੜੀ ਨਹ ਵੇਖੀ
ਓਹ ਅਲੱਗ ਹੈ ਸਭ ਤ
ਸਾਦਗੀ ਪਸੰਦ, ਸਾਫ਼ ਿਦਲ, ਿਦਖਾਿਵਆਂ ਤ ਦੂਰ ਰਿਹਣ ਵਾਲੀ

88
ਆਪਣੀ ਹੀ ਬਣਾਈ ਦੁਨੀਆ ਿਵੱਚ ਮਸ਼ਰੂਫ
ਕੁਦਰਤ ਨਾਲ ਮੁਹੱਬਤ ਹੈ ਉਸਨੂੰ
ਓਹ ਰਾਤ ਨੂੰ ਖੁਲ
ੱ ੇ ਆਸਮਾਨ ਥੱਲੇ ਬੈਠੀ ਘੰਿਟਆਂ ਤੱਕ ਤਾਿਰਆਂ ਨੂੰ ਵੇਖਦੀ ਰਿਹੰਦੀ ਹੈ
ਿਜਵ ਇਹਨਾਂ ਤਾਿਰਆਂ ਨਾਲ ਉਸ ਦਾ ਕੋਈ ਿਰਸ਼ਤਾ ਹੋਵੇ

ਓਹਨੂੰ ਿਫ਼ਕਰ ਰਿਹੰਦੀ ਹੈ ਮੇਰੀ ਤੇ ਮੈਨੂੰ ਉਸਦੀ


ਸੱਚੀ ਬੜਾ ਿਪਆਰ ਆ ਦਾ ਏ ਉਸਤੇ
ਜਦ ਮੈਨੂੰ ਉਦਾਸ ਹੋਏ ਨੂੰ ਵੇਖ ਕੇ ਓਹ ਕਿਹੰਦੀ ਹੈ ਿਕ,
" ਹੱਸਦੇ ਇਕੱਠੇ ਆ ਤਾਂ ਇੱਕਿਲਆਂ ਰੋਣ ਦਾ ਹੱਕ ਤੈਨੂੰ ਿਕਹਨੇ ਿਦੱਤਾ?"

✪✪✪✪✪✪

89
ਤੂੰ ਹੋਇਆ ਏ

ਇਸ਼ ਤੇਰੇ ਨਾਲ ਭਿਰਆ ਹੋਇਆ


ਿਦਲ ਮੇਰਾ ਿਜ ਖੂਹ ਹੋਇਆ ਏ
ਮੇਰੇ ਿਵੱਚ ਹੁਣ ਮ ਨਾ ਬਿਚਆ
ਮੇਰੇ ਤ ਵੱਧ ਤੂੰ ਹੋਇਆ ਏ

ਸੋਹਣੀ ਤੇਰੀ ਸੀਰਤ ਅੱਗੇ


ਕੋਿਹਨੂਰ ਵੀ ਰਾਖ਼ ਿਜਹਾ ਏ
ਸੂਰਤ ਿਨਰਮਲ ਜਲ਼ ਦੇ ਵਰਗੀ
ਿਚਹਰਾ ਅੱਲਾਹ ਪਾਕ ਿਜਹਾ ਏ

ਤੇਰੇ ਨਾਲ ਹੈ ਸਭ ਕੁਝੱ ਜੁਿੜਆ


ਤੂੰ ਹੀ ਮੇਰੀ ਰੂਹ ਹੋਇਆ ਏ
ਮੇਰੇ ਿਵੱਚ ਹੁਣ ਮ ਨਾ ਬਿਚਆ
ਮੇਰੇ ਤ ਵੱਧ ਤੂੰ ਹੋਇਆ ਏ

ਜੇ ਤੂੰ ਜ਼ਮੀਨ ਮ ਘਾਹ ਹੋ ਜਾਵਾਂ


ਬੇੜੀ ਅਗਰ ਮਲਾਹ ਹੋ ਜਾਵਾਂ
ਇੱਕੋ ਹੀ ਖ਼ਵਾਇਸ਼ ਹੈ ਮੇਰੀ
ਿਕ ਮ ਬੱਸ ਤੇਰਾ ਹੋ ਜਾਵਾਂ

90
ਤੇਰੇ ਤੇ ਆ ਕੇ ਸਭ ਮੁਕੱ ਜਾਏ
ਤੂੰ ਹੀ ਮੇਰੀ ਜੂਹ ਹੋਇਆ ਏ
ਮੇਰੇ ਿਵੱਚ ਹੁਣ ਮ ਨਾ ਬਿਚਆ
ਮੇਰੇ ਤ ਵੱਧ ਤੂੰ ਹੋਇਆ ਏ

✪✪✪✪✪✪

91
ਕਵੀ ਹੋ ਜਾਂਦਾ ਹਾਂ

ਿਪਆਰ ਭਰੇ ਲਫਜ਼ਾਂ ਨੂੰ ਕਲਮ ਪਰੋਵਣ ਲੱਗਦੀ ਏ


ਦੇਖ ਕੇ ਤੈਨੂੰ ਖੁਦੱ ਹੀ ਆਮਦ ਹੋਵਣ ਲੱਗਦੀ ਏ
ਮ ਆਸਮਾਨ ਿਵੱਚ ਰੌਸ਼ਨ ਹੋਇਆ ਰਵੀ ਹੋ ਜਾਂਦਾ ਹਾਂ
ਤਸਵੀਰ ਤੇਰੀ ਨੂੰ ਤੱਕ ਕੇ ਨੀ ਮ ਕਵੀ ਹੋ ਜਾਂਦਾ ਹਾਂ

ਹੀਰ ਤੈਨੂੰ ਤੇ ਿਪੰ ਡ ਤੇਰੇ ਨੂੰ ਝੰਗ ਕਿਹ ਲਦਾ ਹਾਂ


ਿਸਫ਼ਤ ਤੇਰੀ ਲਈ ਕੁਦਰਤ ਕੋਲ ਰੰਗ ਲੈ ਲਦਾ ਹਾਂ
ਮ ਿਕਸੇ ਰੋਮਾਂਿਟਕ ਿਜਹੇ ਸ਼ਾਇਰ ਦੀ ਛਵੀ ਹੋ ਜਾਂਦਾ ਹਾਂ
ਤਸਵੀਰ ਤੇਰੀ ਨੂੰ ਤੱਕ ਕੇ ਨੀ ਮ ਕਵੀ ਹੋ ਜਾਂਦਾ ਹਾਂ

ਬਾਿਰਸ਼ ਿਵੱਚ ਿਜ ਕੁਮਲਾਏ ਹੋਏ ਫੁੱਲ ਿਖ਼ਲ ਜਾਂਦੇ ਨੇ


ਦੇਖ ਕੇ ਤੈਨੂੰ ਸੋਚ ਮੇਰੀ ਨੂੰ ਖੰਭ ਿਮਲ ਜਾਂਦੇ ਨੇ

ਕਦੇ ਕਦੇ ਕਾਰਨ ਬਣਦਾ ਹਾਂ ਤੇਿਰਆਂ ਹਾਿਸਆਂ ਦਾ


ਕਦੇ ਕਦੇ ਤੇਰੀ ਅੱਖਾਂ ਦੀ ਨਮੀ ਹੋ ਜਾਂਦਾ ਹਾਂ
ਮ ਆਸਮਾਨ ਿਵੱਚ ਰੌਸ਼ਨ ਹੋਇਆ ਰਵੀ ਹੋ ਜਾਂਦਾ ਹਾਂ
ਤਸਵੀਰ ਤੇਰੀ ਨੂੰ ਤੱਕ ਕੇ ਨੀ ਮ ਕਵੀ ਹੋ ਜਾਂਦਾ ਹਾਂ

✪✪✪✪✪✪

92
ਅਜੀਬ ਇਸ਼ਕ

ਅਜੀਬ ਹੈ ਨਾ ਇਹ ਇਸ਼ਕ ਵੀ
ਕਦ ਿਕਸ ਵੇਲੇ ਿਕਸ ਨਾਲ ਹੋ ਜਾਵੇ ਕੁਝੱ ਪਤਾ ਹੀ ਨਹ ਲੱਗਦਾ
ਿਕਵ ਕੋਈ ਰਫ਼ਤਾ ਰਫ਼ਤਾ ਤੁਹਾਡੀ ਆਦਤ ਤੇ ਿਫਰ ਇਬਾਦਤ ਬਣ ਜਾਂਦਾ ਏ
ਿਕਵ ਇੱਕ ਇਨਸਾਨ ਤੁਹਾਡੇ ਲਈ ਸਾਹਾਂ ਤ ਵੱਧ ਕੇ ਜ਼ਰੂਰੀ ਹੋ ਜਾਂਦਾ ਏ
ਿਕਵ ਉਸ ਨਾਲ ਜੁੜੀ ਹਰ ਚੀਜ਼ ਸੋਹਣੀ ਲੱਗਣ ਲੱਗ ਜਾਂਦੀ ਏ
ਤੇ ਿਕਵ ਉਹ ਇੱਕਲੌਤਾ ਸ਼ਖਸ਼ ਤੁਹਾਨੂੰ ਆਪਣੀ ਸਾਰੀ ਦੁਨੀਆਂ ਜਾਪਣ ਲੱਗ ਜਾਂਦਾ ਏ
ਕੁਝੱ ਪਤਾ ਨਹ ਲੱਗਦਾ

ਉਹਦੇ ਵੱਲ ਤੁਹਾਡੇ ਲਈ ਕੀਤਾ ਿਨੱਕਾ ਿਜਹਾ ਕੰਮ ਇੰਝ ਲੱਗਦਾ ਿਜਵ ਸਾਰੇ ਜਹਾਨ
ਦੀਆਂ ਖੁਸ਼ੀਆਂ ਦੇ ਿਗਆ ਹੋਵੇ
ਉਹਦੀਆਂ ਖ਼ਾਮੀਆਂ ਉਹਦੇ ਐਬ ਵੀ ਸੋਹਣੇ ਲੱਗਣ ਜਾਂਦੇ ਨੇ
ਉਹਦੀ ਇੱਕ ਮੁਸਕਾਨ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਵਾਰਨ ਦਾ ਮਨ ਕਰਦਾ ਏ
ਉਹਦੀ ਇੱਕ ਝਲਕ ਤੁਹਾਡਾ ਪੂਰਾ ਿਦਨ ਬਣਾ ਿਦੰਦੀ ਏ
ਉਹਦੇ ਨਾਲ ਗੱਲ ਕਰ ਕੇ ਸਾਰੇ ਗ਼ਮ ਿਜਵ ਖੰਭ ਲਾ ਕੇ ਡ ਜਾਂਦੇ ਹਨ

ਤੈਨੂੰ ਪਤਾ !
ਉਹ ਤੂੰ ਹੀ ਏ ਿਜਸਨੇ ਮੈਨੂੰ ਇਸ਼ਕ ਦਾ ਅਿਹਸਾਸ ਕਰਵਾਇਆ ਏ
ਮੇਰੀ ਸੋਚ ਨੂੰ ਸ਼ਬਦ ਿਦੱਤੇ ਨੇ ਤੇ ਮੈਨੂੰ ਿਲਖਣਾ ਿਸਖਾਇਆ ਏ
ਤੇਰਾ ਮੇਰੇ ਕੋਲ ਹੁਣਾ ਮੇਰੇ ਲਈ ਰੱਬ ਦੀ ਮੌਜਦ
ੂ ਗੀ ਵਰਗਾ ਏ
ਤੇਰੀਆਂ ਗੱਲਾਂ ਮੇਰੇ ਲਈ ਸਕੂਨ ਹਨ

93
ਤੈਨੂੰ ਵੇਖਣਾ ਜੰਨਤ ਨੂੰ ਵੇਖ ਲੈਣ ਵਾਂਗ ਲੱਗਦਾ ਏ
ਹਾਂ ਇੱਕ ਗੱਲ ਹੋਰ
ਮ ਖੁਦੱ ਨੂੰ ਖੁਸ਼ਿਕਸਮਤ ਸਮਝਦਾ ਹਾਂ ਿਕ ਮੈਨੂੰ ਤੇਰੇ ਨਾਲ ਮੁਹੱਬਤ ਹੋਈ ਏ

ਿਲਖਣਾ ਤਾਂ ਹੋਰ ਵੀ ਬਹੁਤ ਕੁਝੱ ਚਾਹੁੰਦਾ ਹਾਂ


ਪਰ ਮੇਿਰਆਂ ਿਖਆਲਾਂ ਨੂੰ ਲਫ਼ਜ਼ ਨਹ ਿਮਲ ਰਹੇ
ਇਸ ਲਈ ਆਪਣੀਆਂ ਬਹੁਤੀਆਂ ਕਿਵਤਾਵਾਂ ਵਾਂਗੂ ਇਸ ਕਿਵਤਾ ਨੂੰ ਵੀ ਅਧੂਰਾ ਹੀ
ਛੱਡ ਿਰਹਾ ਹਾਂ
ਭਾਵ ਹੋਰ ਸਭ ਕੁਝੱ ਭੁੱਲ ਜਾਵ ਤੂੰ , ਬਸ ਇਹ ਗੱਲ ਯਾਦ ਰੱਖੀ ਿਕ
"ਕਿਵਤਾਵਾਂ ਭਾਵ ਅਧੂਰੀਆਂ ਛੱਡ ਿਦੰਦਾ ਹਾਂ ਮ

ਪਰ ਇਸ਼ਕ ਮੁਕੰਮਲ ਹੈ ਮੇਰਾ"

✪✪✪✪✪✪

94
ਤੇਰੇ ਲਈ ਿਸਰਜ ਕੇ ਬੈਠਾ, ਵਲਵਿਲਆਂ ਦਾ ਦੇਸ਼
ਮੇਰੇ ਿਦਲ ਿਵੱਚ ਧੁਰ ਅੰਦਰ ਤੱਕ, ਕਰ ਗਈ ਤੂੰ ਪਵੇਸ਼
ਤੇਰੇ ਨਾਲ ਜੁੜੀ ਏ ਸੱਜਣਾ, ਿਦਲ ਮੇਰੇ ਦੀ ਜੂਹ
ਨਾਵਲ ਮੇਰ,ੇ ਿਕੱਸੇ ਮੇਰ,ੇ ਕਿਵਤਾ ਵੀ ਏ ਤੂੰ

ਗੁਰਪੀਤ ਗੁਰੀ

✪ ਸਮਾਪਤ ✪

95
96
97
98

You might also like