You are on page 1of 4

B.C.M. ARYA MODEL SR. SEC.

SCHOOL, SHASTRI NAGAR, LUDHIANA


ASSIGNMENT (…………January……2024…. MONTH)
CLASS- VII
Subject-Punjabi
Subject code 004

(LOTs)
ਵਿਆਕਰਨ
ਵਿਆਕਰਨ

ਕਾਲ ਤੇ ਕਿਸਮਾਂ
1. ਕਾਲ ਕਿੰ ਨੇ ਪ੍ਰਕਾਰ ਦੇ ਹੁੰ ਦੇ ਹਨ?
(1). ਇੱ ਕ (2).ਚਾਰ (3). ਤਿੰ ਨ (4). ਦੋ
2. ਬੀਤ ਚੁੱ ਕੇ ਸਮੇਂ ਨੂੰ ਕੀ ਕਹਿੰ ਦੇ ਹਨ?
(1). ਵਰਤਮਾਨ ਕਾਲ (2). ਭੂਤ ਕਾਲ (3). ਭਵਿੱ ਖਤ ਕਾਲ (4). ਚਾਲੂ ਕਾਲ
3. ਕਾਲ ਦੀ ਕਿਸਮ ਦੱ ਸੋ।
(ੳ).ਪੰ ਡਿਤ ਹਵਨ ਕਰਦਾ ਹੈ।
(ਅ).ਬੱ ਚੇ ਸ਼ਰਾਰਤਾਂ ਕਰਨਗੇ।
(ੲ). ਆਜੜੀ ਬੱ ਕਰੀਆਂ ਚਰਾ ਰਿਹਾ ਸੀ।
(ਸ).ਕੁੜੀ ਪਾਠ ਯਾਦ ਕਰਦੀ ਹੈ।
(ਹ). ਸਿਮਰਨ ਮੇਲਾ ਵੇਖਣ ਜਾਵੇਗੀ।
(ਕ). ਧੋਬੀ ਨੇ ਕੱ ਪੜੇ ਧੋਤੇ।
(ਖ). ਪੁਲਿਸ ਨੇ ਚੋਰ ਨੂੰ ਫੜ ਲਿਆ।
(ਗ). ਰਮਨ ਸਾਈਕਲ ਚਲਾਉਂਦਾ ਹੈ।

ਸਮਾਨਾਰਥਕ ਸ਼ਬਦ
1. ‘ਮੱ ਤ ‘ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ।
(1).ਬੇਅਕਲ (2). ਨਾ ਸਮਝ (3).ਮੂਰਖ (4).ਅਕਲ
2. ‘ਸੰ ਤੁਸ਼ਟੀ’ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ।
(1).ਬੇਸਬਰਾ (2). ਅਸੰ ਤੁਸ਼ਟ (3). ਸੰ ਤੋਖ (4).ਬੇਬਸ
3. ਸਮਾਨਾਰਥਕ ਸ਼ਬਦ ਲਿਖੋ।
(ੳ) ਦਸ਼ਾ
(ਅ).ਕਰੜਾ
(ੲ). ਨਾਰੀ
(ਸ). ਹੱ ਤਕ
(ਹ).ਅੰ ਬਰ
(ਕ). ਅਦਭੁੱ ਤ
(ਖ).ਇੱ ਛਾ
(ਗ).ਸੰ ਤੁਸ਼ਟੀ
(MOTs)

ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇੱ ਕ ਦੋ ਸ਼ਬਦਾਂ ਵਿੱ ਚ ਲਿਖੋ।


ਪ੍ਰਸ਼ਨ 1. ਕਵੀ ਨੇ ਕੁਦਰਤ ਨੂੰ ਕਿਸ ਤਰ੍ਹਾਂ ਪਿਆਰ ਕਰਨ ਨੂੰ ਕਿਹਾ ਹੈ?
ਪ੍ਰਸ਼ਨ 2. ਰੁੱ ਖ ਸਾਨੂੰ ਕਿਹੜੀ ਗੈਸ ਪ੍ਰਦਾਨ ਕਰਦੇ ਹਨ?
ਪ੍ਰਸ਼ਨ 3. ਸਮੇਂ ਦਾ ਪਾਬੰ ਦ ਕੌ ਣ ਸੀ?
ਪ੍ਰਸ਼ਨ 4.ਰੀਨਾ ਤੇ ਟਿੰ ਕੂ ਪੜ੍ਹਾਈ ਵਿੱ ਚ ਕਿਸ ਤਰ੍ਹਾਂ ਦੇ ਸਨ?
ਪ੍ਰਸ਼ਨ 5. ਰੀਨਾ ਤੇ ਟਿੰ ਕੂ ਦੀ ਦੂਜੀ ਪਰੀਖਿਆ ਕਿਹੜੇ ਵਿਸ਼ੇ ਦੀ ਸੀ?

ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਵਿਸਥਾਰ ਨਾਲ ਲਿਖੋ।


ਪ੍ਰਸ਼ਨ 1.ਰੀਨਾ ਤੇ ਟਿੰ ਕੂ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ?
ਪ੍ਰਸ਼ਨ 2. ਵੀਰਪਾਲ ਸੱ ਤੇ ਨੂੰ ਕੀ ਸਲਾਹ ਦੇ ਰਿਹਾ ਹੈ?
ਪ੍ਰਸ਼ਨ 3.’ ਕੁਦਰਤ ਨਾਲ ਪਿਆਰ ਕਰ’ ਕਵਿਤਾ ਵਿੱ ਚ ਤੁਹਾਨੂੰ ਸਭ ਤੋਂ ਵਧੀਆ ਤੁਕ ਕਿਹੜੀ ਲੱਗੀ ਤੇ ਕਿਉਂ?
ਪ੍ਰਸ਼ਨ 4. ਟਿੰ ਕੂ ਜੋ਼ਰ- ਜੋ਼ਰ ਦੀ ਕਿਉਂ ਰੋਣ ਲੱਗਾ?

ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਵਿਸਥਾਰ ਨਾਲ ਲਿਖੋ।


ਪ੍ਰਸ਼ਨ 1. ਟਿੰ ਕੂ ਨੂੰ ਰੋਂਦਾ ਵੇਖ ਕੇ ਉਸਦੇ ਪਾਪਾ ਨੇ ਕੀ ਕਿਹਾ, ਟਿੰ ਕੂ ਦੀ ਪਰੀਖਿਆ ਦੀ ਤਿਆਰੀ ਕਿਸਨੇ ਤੇ ਕਿਵੇਂ ਕਰਵਾਈ?
ਪ੍ਰਸ਼ਨ 2. ‘ਕੁਦਰਤ ਨਾਲ ਪਿਆਰ ਕਰ’ ਕਵਿਤਾ ਦਾ ਕੇਂਦਰੀ ਭਾਵ ਲਿਖੋ?

(HOTs)
ਹੇਠਾਂ ਦਿੱ ਤੇ ਚਿੱ ਤਰ ਨੂੰ ਵੇਖ ਕੇ ਉਸ ਉੱਤੇ 10- 12 ਲਾਈਨਾਂ ਲਿਖੋ।
(DOK)

ਅਣਡਿੱ ਠਾ ਪੈਰਾ੍ਹ
ਸਕੂਲ ਦੀ ਪ੍ਰਾਰਥਨਾ ਸਭਾ ਇੱ ਕ ਬਹੁਤ ਹੀ ਜ਼ਰੂਰੀ ਸਭਾ ਹੈ, ਜੋ ਸਾਰੇ ਸਕੂਲਾਂ ਵਿੱ ਚ ਹੁੰ ਦੀ ਹੈ। ਅਸਲ ਵਿੱ ਚ ਸਕੂਲ ਲੱਗਣ ਦਾ ਮਹੌਲ
ਹੀ ਇਸ ਪਾਰਥਨਾ ਸਭਾ ਤੋਂ ਬਣਦਾ ਹੈ। ਇਸੇ ਕਰਕੇ ਹਰੇਕ ਸਕੂਲ ਵਿੱ ਚ ਸਵੇਰ ਦਾ ਮਹੌਲ ਬੜਾ ਪਵਿੱ ਤਰ ਅਤੇ ਦਿਲ ਖਿੱ ਚਵਾਂ ਹੁੰ ਦਾ
ਹੈ। ਸਕੂਲ ਲੱਗਣ ਦੀ ਘੰ ਟੀ ਵੱ ਜਦੇ ਹੀ ਵਿਦਿਆਰਥੀ ਆਪਣੇ-ਆਪਣੇ ਬਸਤੇ ਆਦਿ ਕਲਾਸਾਂ ਵਿੱ ਚ ਰੱ ਖ ਕੇ ਸ਼੍ਰੇਣੀ ਦੇ ਕਮਰਿਆ ਦੇ
ਬਾਹਰ ਕਤਾਰਾਂ ਬੰ ਨ੍ਹ ਕੇ ਖੜ੍ਹ ਜਾਂਦੇ ਹਨ। ਜਿਹੜੇ ਵਿਦਿਆਰਥੀ ਲੇ ਟ ਹੋ ਜਾਂਦੇ ਹਨ, ਉਹ ਬਸਤੇ ਇੱ ਕ ਪਾਸੇ ਰੱ ਖ ਕੇ ਪ੍ਰਾਰਥਨਾ ਸਭਾ
ਵਿੱ ਚ ਖੜ੍ਹੇ ਹੋ ਜਾਂਦੇ ਹਨ। ਜਿਹੜੇ ਵਿਦਿਆਰਥੀ ਪ੍ਰਾਰਥਨਾ ਦੇ ਸ਼ੁਰੂ ਹੋਣ ਤੋਂ ਮਗਰੋਂ ਆਉਂਦੇ ਹਨ, ਉਨ੍ਹਾਂ ਨੂੰ ਇਸ ਪ੍ਰਾਰਥਨਾ ਸਭਾ ਵਿੱ ਚ
ਸ਼ਾਮਿਲ ਨਹੀਂ ਹੋਣ ਦਿੱ ਤਾ ਜਾਂਦਾ, ਬਲਕਿ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਪ੍ਰਾਰਥਨਾ ਮੈਦਾਨ ਵਿੱ ਚ ਵਿਦਿਆਰਥੀ ਕੱ ਦ ਮੁਤਾਬਕ
ਅੱ ਗੇ-ਪਿੱ ਛੇ ਖੜ੍ਹੇ ਹੋ ਜਾਂਦੇ ਹਨ। ਸਾਹਮਣੇ ਮੰ ਚ ਉੱਤੇ ਵਿਦਿਆਰਥੀਆਂ ਦਾ ਇੱ ਕ ਗਰੁੱ ਪ ਕੋਈ ਭਗਤੀ ਗੀਤ ਗਾਉਂਦਾ ਹੈ ਤੇ ਸਾਰੇ
ਵਿਦਿਆਰਥੀ ਉਨ੍ਹਾਂ ਦੇ ਮਗਰ-ਮਗਰ ਗਾਉਂਦੇ ਹਨ। ਪ੍ਰਾਰਥਨਾ ਹਰ ਸਕੂਲ ਦੀ ਵੱ ਖੋ-ਵੱ ਖਰੀ ਹੁੰ ਦੀ ਹੈ। ਕੋਈ ਸਕੂਲ ਸ਼ਬਦ ਬੋਲਦਾ ਹੈ
ਤੇ ਕੋਈ ਭਜਨ। ਇਸਾਈ ਮਿਸ਼ਨਰੀ ਸਕੂਲਾਂ ਵਿੱ ਚ ਮਸੀਹੀ ਭਜਨ ਗਾਇਆ ਜਾਂਦਾ ਹੈ। ਜਿਸ ਦਿਨ ਸਕੂਲ ਵਿੱ ਚ ਗੁਰਬਾਣੀ ਦਾ ਸ਼ਬਦ
ਗਾਇਆ ਜਾਂਦਾ ਹੈ, ਉਸ ਦਿਨ ਸਾਰੇ ਵਿਦਿਆਰਥੀ ਅਦਬ ਨਾਲ ਸਿਰ ਢੱ ਕ ਲੈਂ ਦੇ ਹਨ। ਇਸ ਸਮੇਂ ਸਾਰੇ ਅਧਿਆਪਕ ਵੀ
ਆਪਣੀਆਂ-ਆਪਣੀਆਂ ਜਮਾਤਾਂ ਦੇ ਸਾਹਮਣੇ ਖੜ੍ਹੇ ਹੁੰ ਦੇ ਹਨ। ਰੱ ਬ ਅੱ ਗੇ ਪ੍ਰਾਰਥਨਾ ਕਰਨ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਜਾਂਦਾ
ਹੈ। ਜਦ ਪ੍ਰਾਰਥਨਾ ਸਭਾ ਖ਼ਤਮ ਹੁੰ ਦੀ ਹੈ ਤਾਂ ਮੁੱ ਖ-ਅਧਿਆਪਕ ਸਾਹਿਬ ਵਿਦਿਆਰਥੀਆਂ ਨੂੰ ਕੁਝ ਸਦਾਚਾਰਕ ਗੱ ਲਾਂ 'ਤੇ ਫਿਰ
ਹਦਾਇਤਾਂ ਵਗ਼ੈਰਾ ਦਿੰ ਦੇ ਹਨ। ਉਹ ਵਿਦਿਆਰਥੀਆਂ ਨੂੰ ਪੜ੍ਹਾਈ ਵੱ ਲ ਧਿਆਨ ਦੇਣ, ਸਕੂਲ ਵਿੱ ਚ ਸਫ਼ਾਈ ਅਤੇ ਅਨੁਸ਼ਾਸਨ ਕਾਇਮ
ਰੱ ਖਣ ਦੀ ਪ੍ਰੇਰਨਾ ਆਦਿ ਦਿੰ ਦੇ ਹਨ। ਇਸ ਤੋਂ ਬਾਅਦ ਪੀ. ਟੀ. ਸਾਹਿਬ ਇੱ ਕ ਲੰਬੀ ਸੀਟੀ ਮਾਰਦੇ ਹਨ ਤੇ ਸਾਰੇ ਵਿਦਿਆਰਥੀ
ਆਪਣੀਆਂ-ਆਪਣੀਆਂ ਜਮਾਤਾਂ ਨੂੰ ਕਤਾਰਾਂ ਵਿੱ ਚ ਚੱ ਲ ਪੈਂਦੇ ਹਨ ਤੇ ਸਕੂਲ ਵਿੱ ਚ ਪੜ੍ਹਾਈ ਨਿੱਤ ਦੀ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ।

ਪ੍ਰਸ਼ਨ 1.ਸਕੂਲ ਵਿੱ ਚ ਰੋਜ਼ ਸਵੇਰੇ ਕੀ ਹੁੰ ਦੀ ਹੈ?


ਪ੍ਰਸ਼ਨ 2. ਪ੍ਰਾਰਥਨਾ ਸਭਾ ਵਿੱ ਚ ਵਿਦਿਆਰਥੀ ਕਿਵੇਂ ਖੜੇ ਹੁੰ ਦੇ ਹਨ?
ਪ੍ਰਸ਼ਨ 3.ਗੁਰਬਾਣੀ ਦਾ ਸ਼ਬਦ ਗਾਏ ਜਾਣ ਤੇ ਸਾਰੇ ਕੀ ਕਰਦੇ ਹਨ?
ਪ੍ਰਸ਼ਨ 4. ਵਿਦਿਆਰਥੀ ਆਪਣੀ ਜਮਾਤਾਂ ਵਿੱ ਚ ਕਿਵੇਂ ਜਾਂਦੇ ਹਨ?
ਪ੍ਰਸ਼ਨ 5.ਪ੍ਰਾਰਥਨਾ ਸ਼ੁਰੂ ਹੋਣ ਤੋਂ ਮਗਰੋਂ ਆਏ ਵਿਦਿਆਰਥੀਆਂ ਨਾਲ ਕੀ ਹੁੰ ਦਾ ਹੈ?
ਪ੍ਰਸ਼ਨ 6.ਉਪਰੋਕਤ ਪੈਰੇ ਦਾ ਢੁੱ ਕਵਾਂ ਸਿਰਲੇ ਖ ਲਿਖੋ।

ਅਣਡਿੱ ਠਾ ਕਾਵਿ ਟੋਟਾ

ਬੱ ਚਿਓ! ਸੁਣੋ ਇੱ ਕ ਲੇ ਲੇ ਦੀ ਕਹਾਣੀ,


ਪੀ ਰਿਹਾ ਸੀ ਜੋ ਨਦੀ ਕੰ ਢੇ ਪਾਣੀ।
ਉਸੇ ਹੀ ਨਦੀ ਦੇ ਇੱ ਕ ਕੰ ਢੇ,
ਬਘਿਆੜ ਖੜ੍ਹਾ ਸੀ ਦੂਜੇ ਕੰ ਢੇ।
ਬਘਿਆੜ ਨੂੰ ਲੇ ਲਾ ਨਜ਼ਰੀਂ ਆਇਆ,
ਉਸ ਦਾ ਖਾਣ ਲਈ ਜੀਅ ਲਲਚਾਇਆ।
ਬਘਿਆੜ ਨੇ ਬਣਾਈ ਝੂਠੀ ਕਹਾਣੀ,
ਆਖਿਆ ਤੂੰ ਦੂਸ਼ਿਤ ਕਰੇਂ ਮੇਰਾ ਪਾਣੀ।
ਵਿਚਾਰਾ ਲੇ ਲਾ ਬਘਿਆੜ ਨੂੰ ਸਮਝਾਵੇ,
ਪਾਣੀ ਤਾਂ ਜਨਾਬ ਤੁਹਾਡੇ ਵੱ ਲੋਂ ਆਵੇ।
ਬਘਿਆੜ ਗੁੱ ਸੇ ਨਾਲ ਮਾਰਨ ਲੱਗਾ ਛਾਲਾਂ,
ਆਖੇ ਪਿਛਲੇ ਸਾਲ ਤੂੰ ਮੈਨੰ ੂ ਕੱ ਢੀਆਂ ਸੀ ਗਾਲ੍ਹਾਂ।
ਲੇ ਲਾ ਵਿਚਾਰਾ ਡਰ ਦੇ ਮਾਰੇ ਰੋਇਆ,
ਕਹੇ ਪਿਛਲੇ ਸਾਲ ਤਾਂ ਮੈਂ ਪੈਦਾ ਵੀ ਨਹੀਂ ਸੀ ਹੋਇਆ।
ਬਘਿਆੜ ਹਰ ਹੀਲੇ ਲੇ ਲੇ ਨੂੰ ਖਾਣਾ ਸੀ ਲੋ ਚਦਾ,
ਲੇ ਲੇ ਨੂੰ ਮਾਰਨ ਦੀ ਵਿਉਂਤ ਸੀ ਸੋਚਦਾ।
ਰੋਅਬ ਨਾਲ ਉਹ ਲੇ ਲੇ ਨੂੰ ਆਖੇ,
ਤੂੰ ਨਹੀਂ ਤਾਂ ਗਾਲ੍ਹਾਂ ਕੱ ਢੀਆਂ ਹੋਣੀਆਂ ਤੇਰੇ ਪਿਓ-ਦਾਦੇ।
ਤੇਰੇ ਪਿਓ-ਦਾਦੇ ਦਾ ਬਦਲਾ ਲੈ ਣਾ ਚਾਹਵਾਂ,
ਸੋਚਦਾ ਹਾਂ ਮੈਂ ਤੈਨੰ ੂ ਹੀ ਖਾ ਜਾਵਾਂ ।
ਆਖਦਿਆਂ ਉਹ ਲੇ ਲੇ ਉੱਤੇ ਝਪਟ ਪਿਆ,
ਝੱ ਟ-ਪੱ ਟ ਲੇ ਲੇ ਨੂੰ ਪਾੜ ਕੇ ਖਾ ਗਿਆ।
ਮਾਰਿਆ ਗਿਆ ਬੇਕਸੂਰ ਲੇ ਲਾ ਜੋ ਸੀ ਕਮਜ਼ੋਰ,
ਤਾਂਹੀਓਂ ਤਾਂ ਕਹਿੰ ਦੇ ਡਾਹਢੇ ਦਾ ਸੱ ਤੀਂ ਵੀਹੀਂ ਸੌ।

ਪ੍ਰਸ਼ਨ 1. ਲੇ ਲਾ ਕਿੱ ਥੇ ਪਾਣੀ ਪੀ ਰਿਹਾ ਸੀ?


ਪ੍ਰਸ਼ਨ 2. ਲੇ ਲੇ ਨੂੰ ਨਦੀ ਕੰ ਢੇ ਪਾਣੀ ਪੀਂਦੇ ਕਿਸ ਨੇ ਵੇਖਿਆ?
ਪ੍ਰਸ਼ਨ 3. ਬਘਿਆੜ ਲੇ ਲੇ ਨੂੰ ਕੀ ਕਰਨਾ ਚਾਹੁੰ ਦਾ ਸੀ?
ਪ੍ਰਸ਼ਨ 4.ਬਘਿਆੜ ਲੇ ਲੇ ਨੂੰ ਖਾਣ ਲਈ ਕੀ ਬਣਾ ਰਿਹਾ ਸੀ?
ਪ੍ਰਸ਼ਨ 5.’ਵਿਉਂਤ’ ਸ਼ਬਦ ਦਾ ਅਰਥ ਦੱ ਸੋ?
Checked by HOD. Compiled by
Mrs Harjit kaur. Mrs Babita Chhabra

You might also like