You are on page 1of 1

ਮੇਰੇ ਬੂਹੇ ਦੇ ਹੇਠਾਂ ਇੱ ਕ ਸੀਲਬੰ ਦ ਲਿਫ਼ਾਫ਼ੇ ਵਿੱ ਚ ਤਿਲਕ ਕੇ ਆਈ ਇੱ ਕ ਸੰ ਖੇਪ, ਟਾਈਪ ਕੀਤੀ ਹੋਈ ਸੂਚਨਾ ਨੇ

ਭਾਰਤ ਦੀ ਅੰ ਦਰੂਨੀ ਸੁਰੱਖਿਆ ਲਈ ਸਭ ਤੋਂ ਖ਼ੌਫ਼ਨਾਕ ਦਹਿਸ਼ਤ ਨਾਲ਼ ਮੇਰੀ ਮੁਲਾਕਾਤ ਦੀ ਤਸਦੀਕ ਕੀਤੀ। ਮੈਂ ਕਈ
ਮਹੀਨਿਆਂ ਤੋਂ ਉਹਨਾਂ ਦੇ ਜਵਾਬ ਦੀ ਉਡੀਕ ਕਰ ਰਹੀ ਸਾਂ। 
ਮੈਂ ਛੱ ਤੀਸਗੜ੍ਹ ਦੇ ਦਾਂਤੇਵਾੜਾ ਵਿਖੇ ਮਾਂ ਦਾਂਤੇਸ਼ਵਰੀ ਦੇ ਮੰ ਦਿਰ ਵਿੱ ਚ ਪਹੁੰ ਚਣਾ ਸੀ। ਉੱਥੇ ਜਾਣ ਲਈ ਮੈਨੰ ੂ 2 ਦਿਨਾਂ
ਲਈ 4 ਵਖ਼ਤਾਂ ਦੀ ਚੋਣ ਦਿੱ ਤੀ ਗਈ ਸੀ। ਇਹ ਭੈੜੇ ਮੌਸਮ, ਪੰ ਕਚਰਾਂ, ਨਾਕਾਬੰ ਦੀਆਂ, ਆਵਾਜਾਈ ਹੜਤਾਲਾਂ ਅਤੇ ਨਿਰੀ
ਬਦਕਿਸਮਤੀ ਤੋਂ ਸਾਵਧਾਨੀ ਲਈ ਸੀ। ਨੋਟ ਕਹਿੰ ਦਾ ਸੀ: “ਲੇ ਖਕ ਕੋਲ਼ ਕੈਮਰਾ, ਟਿੱ ਕਾ ਅਤੇ ਨਾਰੀਅਲ ਹੋਣਾ ਚਾਹੀਦਾ ਹੈ।
ਮੁਲਾਕਾਤੀ ਕੋਲ਼ ਟੋਪੀ, ਹਿੰ ਦੀ ਆਊਟਲੁਕ ਰਸਾਲਾ ਅਤੇ ਕੇਲੇ ਹੋਣਗੇ। ਪਾਸਵਰਡ: ਨਮਸਕਾਰ ਗੁਰੂਜੀ।”
ਨਮਸਕਾਰ ਗੁਰੂਜੀ। ਮੈਂ ਸੋਚੀਂ ਪੈ ਗਈ ਕਿ ਕੀ ਮੁਲਾਕਾਤੀ ਅਤੇ ਸਵਾਗਤਕਰਤਾ ਕਿਸੇ ਮਰਦ ਦੀ ਉਮੀਦ ਕਰ
ਰਹੇ ਹੋਣਗੇ। ਅਤੇ ਕੀ ਮੈਨੰ ੂ ਖ਼ੁਦ ਦੇ ਮੁੱ ਛ ਤਾਂ ਨਹੀਂ ਲਾ ਲੈ ਣੀ ਚਾਹੀਦੀ।
ਦਾਂਤੇਵਾੜਾ ਨੂੰ ਬਿਆਨ ਕਰਨ ਦੇ ਕਈ ਢੰ ਗ ਹਨ। ਇਹ ਇੱ ਕ ਆਪਾਵਿਰੋਧ ਹੈ। ਇਹ ਭਾਰਤ ਦੇ ਐਨ ਦਿਲ ਵਿੱ ਚ
ਵਸਿਆ ਇੱ ਕ ਸਰਹੱ ਦੀ ਕਸਬਾ ਹੈ। ਇਹ ਜੰ ਗ ਦਾ ਕੇਂਦਰਬਿੰ ਦੂ ਹੈ। ਇਹ ਇੱ ਕ ਅਜਿਹਾ ਕਸਬਾ ਹੈ ਜਿੱ ਥੇ ਸਭ ਕੁੱ ਝ ਸਿਰ
ਭਾਰ, ਮੂਧਾ ਅਤੇ ਪੁੱ ਠਾ ਹੈ।
ਦਾਂਤੇਵਾੜਾ ਵਿੱ ਚ ਪੁਲਿਸ ਸਾਦੇ ਕਪੜੇ ਪਾਉਂਦੀ ਹੈ ਅਤੇ ਬਾਗ਼ੀ ਵਰਦੀਆਂ ਪਾਉਂਦੇ ਨੇ। ਜੇਲ੍ਹਰ (ਜੇਲ-ਪ੍ਰਬੰਧਕ) ਜੇਲ੍ਹ
ਵਿੱ ਚ ਹੈ। ਕੈਦੀ ਅਜ਼ਾਦ ਹਨ (ਉਹਨਾਂ ਵਿੱ ਚੋਂ 300 ਕੈਦੀ ਪੁਰਾਣੇ ਕਸਬੇ ਦੀ ਜੇਲ੍ਹ ਵਿੱ ਚੋਂ ਦੋ ਸਾਲ ਪਹਿਲਾਂ ਫ਼ਰਾਰ ਹੋ ਗਏ
ਸਨ)। ਉਹ ਔਰਤਾਂ ਜਿਨ੍ਹਾਂ ਨਾਲ਼ ਬਲਾਤਕਾਰ ਕੀਤਾ ਗਿਆ ਹੈ ਪੁਲਿਸ ਹਿਰਾਸਤ ਵਿੱ ਚ ਹਨ ਅਤੇ ਬਲਾਤਕਾਰੀ ਬਜ਼ਾਰ
ਵਿੱ ਚ ਤਕਰੀਰਾਂ ਕਰਦੇ ਹਨ। 
ਇੰ ਦਰਾਵਤੀ ਨਦੀ ਤੋਂ ਪਾਰ ਉਹ ਇਲਾਕਾ, ਜੋ ਮਾਓਵਾਦੀਆਂ ਦੇ ਇਖ਼ਤਿਆਰ ਹੇਠ ਹੈ, ਨੂੰ ਪੁਲਿਸ ‘ਪਾਕਿਸਤਾਨ’
ਕਹਿੰ ਦੀ ਹੈ। ਉੱਥੇ ਪਿੰ ਡ ਸੁੰ ਨੇ ਪਏ ਹਨ, ਪਰ ਜੰ ਗਲ ਲੋ ਕਾਂ ਨਾਲ਼ ਭਰਿਆ ਪਿਆ ਹੈ। ਜਵਾਕ ਜਿਨ੍ਹਾਂ ਨੂੰ ਸਕੂਲ ਵਿੱ ਚ ਹੋਣਾ
ਚਾਹੀਦਾ ਹੈ, ਜੰ ਗਲੀਆਂ ਵਾਂਗ ਨੱਸਦੇ ਫਿਰਦੇ ਹਨ। ਖ਼ੂਬਸੂਰਤ ਜੰ ਗਲ ‘ਚ ਵਸੇ ਪਿੰਡਾਂ ਵਿਚਲੀਆਂ ਸਕੂਲ ਦੀਆਂ
ਪਥਰੀਲੀਆਂ ਇਮਾਰਤਾਂ ਨੂੰ ਜਾਂ ਤਾਂ ਉਡਾ ਦਿੱਤਾ ਗਿਆ ਹੈ ਅਤੇ ਉਹ ਮਲਬੇ ਦੇ ਢੇਰ ਬਣੀਆਂ ਪਈਆਂ ਹਨ, ਅਤੇ ਜਾਂ ਉਹ
ਪੁਲਸੀਆਂ ਨਾਲ਼ ਭਰੀਆਂ ਪਈਆਂ ਹਨ। ਜੰ ਗਲ ਵਿੱ ਚ ਨਸ਼ਰ ਹੁੰ ਦੀ ਤਬਾਹਕੁੰ ਨ ਜੰ ਗ ਅਜਿਹੀ ਜੰ ਗ ਹੈ ਜਿਸ ‘ਤੇ ਭਾਰਤ
ਸਰਕਾਰ ਫ਼ਖ਼ਰ ਅਤੇ ਪਸ਼ੇਮਾਨੀ ਦੋਵੇਂ ਮਹਿਸੂਸ ਕਰਦੀ ਹੈ।
ਆਪ੍ਰੇਸ਼ਨ ਗ੍ਰੀਨ ਹੰ ਟ ਨੂੰ ਉਹਨਾਂ ਨੂੰ ਹੀ ਪ੍ਰਚਾਰਿਆ ਜਾਂਦਾ ਜਿੰ ਨਾਂ ਇਹ ਨਕਾਰਿਆ ਜਾਂਦਾ ਹੈ। ਪੀ.ਚਿਦੰ ਬਰਮ,
ਭਾਰਤ ਦਾ ਗ੍ਰਹਿ ਮੰ ਤਰੀ (ਅਤੇ ਜੰ ਗ ਦਾ ਸੀ.ਈ.ਓ.), ਕਹਿੰ ਦਾ ਹੈ ਕਿ ਇਹਦਾ ਕੋਈ ਵਜੂਦ ਨਹੀਂ ਹੈ, ਕਿ ਇਹ ਮੀਡੀਆ ਦੀ
ਘਾੜਤ ਹੈ। ਅਤੇ ਫਿਰ ਵੀ ਇਹਦੇ ਲਈ ਚੋਖੇ ਫ਼ੰ ਡ ਮੁਕੱਰਰ ਕੀਤੇ ਗਏ ਹਨ ਅਤੇ ਇਹਦੇ ਲਈ ਹਜ਼ਾਰਾਂ ਸਿਪਾਹੀਆਂ ਦੀਆਂ
ਟੁਕੜੀਆਂ ਨੂੰ ਲਾਮਬੰ ਦ ਕੀਤਾ ਜਾ ਰਿਹਾ ਹੈ। ਭਾਵੇਂ ਕਿ ਜੰ ਗ ਦਾ ਮੈਦਾਨ ਕੇਂਦਰੀ ਭਾਰਤ ਦੇ ਜੰ ਗਲ ਹਨ, ਪਰ ਸਾਡੇ ਸਭਨਾਂ
ਲਈ ਇਹਦੇ ਗੰ ਭੀਰ ਸਿੱ ਟੇ ਹੋਣਗੇ।
ਜੇਕਰ ਭੂਤ ਕਿਸੇ ਦੀਆਂ ਭਟਕਦੀਆਂ ਰੂਹਾਂ ਹੁੰ ਦੇ ਹਨ ਜਾਂ ਕੋਈ ਅਜਿਹੀ ਚੀਜ਼ ਹੁੰ ਦੇ ਹਨ ਜਿਸ ਦਾ ਵਜੂਦ ਨਾ ਰਹੇ,
ਤਾਂ ਫਿਰ ਸ਼ਾਇਦ ਜੰ ਗਲ ਨੂੰ ਲਤਾੜਦਾ ਹੋਇਆ ਲੰਗਦਾ 4-ਲੇ ਨ ਹਾਈਵੇ ਭੂਤ ਦਾ ਉਲਟਾ ਹੁੰ ਦਾ ਹੈ। ਸ਼ਾਇਦ ਇਹ ਭਵਿੱ ਖ
ਦਾ ਹਰਕਾਰਾ ਹੁੰ ਦਾ ਹੈ।
ਜੰ ਗਲ ਵਿਚਲੀਆਂ ਦੁਸ਼ਮਣੀਆਂ ਲਗਭਗ ਹਰ ਪੱ ਖੋਂ ਬੇਮਲ ੇ ਅਤੇ ਅਸਾਵੀਂਆਂ ਹਨ। ਇੱ ਕ ਹੱ ਥ ਪੈਸੇ, ਭਾਰੀ ਅਸਲੇ ,
ਮੀਡੀਆ ਅਤੇ ਇੱ ਕ ਉੱਭਰਦੀ ਹੋਈ ਮਹਾਸ਼ਕਤੀ ਦੇ ਹੰ ਕਾਰ ਨਾਲ਼ ਲੈ ਸ ਵਿਸ਼ਾਲ ਨੀਮ ਫ਼ੌਜੀ ਤਾਕਤ ਹੈ।
ਦੂਜੇ ਹੱ ਥ ਰਸਮੀ ਹਥਿਆਰਾਂ ਨਾਲ਼ ਲੈ ਸ ਆਮ ਪੇਂਡੂ ਹਨ, ਜਿਨ੍ਹਾਂ ਨੂੰ ਹਥਿਆਰਬੰ ਦ ਬਗ਼ਾਵਤ ਦੇ ਅਦੁੱ ਤੀ ਅਤੇ
ਹਿੰ ਸਕ ਇਤਿਹਾਸ ਤੋਂ ਪ੍ਰਰਿ ੇ ਤ, ਸ਼ਾਨਦਾਰ ਢੰ ਗ ਨਾਲ਼ ਜਥੇਬੰਦ, ਮਾਓਵਾਦੀ ਗੁਰੀਲਾ ਲੜਾਕੂ ਤਾਕਤ ਦਾ ਥਾਪੜਾ ਹਾਸਿਲ
ਹੈ।
ਮਾਓਵਾਦੀ ਅਤੇ ਨੀਮ ਫ਼ੌਜੀ ਪੁਰਾਣੇ ਦੁਸ਼ਮਣ ਹਨ ਅਤੇ ਪਹਿਲਾਂ ਕਈ ਵਾਰ ਇੱ ਕ-ਦੂਜੇ ਦੇ ਪੁਰਾਣੇ ਅਵਤਾਰਾਂ ਨਾਲ਼
ਲੜ ਚੁੱ ਕੇ ਹਨ: 50 ਵਿਆਂ ‘ਚ ਤੇਲੰਗਾਨਾ, ਪੱ ਛਮੀ ਬੰ ਗਾਲ, ਬਿਹਾਰ, ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਵਿਖੇ 60 ਵਿਆਂ ਅਤੇ
70 ਵਿਆਂ ਦੇ ਮਗਰਲੇ ਦਹਾਕਿਆਂ ‘ਚ, ਅਤੇ ਫਿਰ 80 ਵਿਆਂ ਤੋਂ ਲੈ ਕੇ ਹੁਣ ਤੱ ਕ ਆਂਧਰਾ ਪ੍ਰਦੇਸ਼, ਬਿਹਾਰ ਅਤੇ
ਮਹਾਰਾਸ਼ਟਰ ਵਿੱ ਚ।
ਉਹ ਇੱ ਕ-ਦੂਜੇ ਦੇ ਦਾਅ-ਪੇਚਾਂ ਤੋਂ ਵਾਕਫ਼ ਹਨ, ਅਤੇ ਇੱ ਕ-ਦੂਜੇ ਦੇ ਹਮਲਿਆਂ ਦਿਆਂ ਗੁਟਕਿਆਂ ਦਾ ਬਰੀਕੀ ਨਾਲ਼
ਅਧਿਐਨ ਕਰ ਚੁੱ ਕੇ ਹਨ। ਹਰ ਵਾਰ ਲੱਗਿਆ ਜਿਵੇਂ ਕਿ ਮਾਓਵਾਦੀਆਂ (ਜਾਂ ਉਹਨਾਂ ਦੇ ਪਿਛਲੇ ਅਵਤਾਰਾਂ ਨੂੰ) ਨੂੰ ਸਿਰਫ਼
ਹਰਾਇਆ ਹੀ ਨਹੀਂ ਗਿਆ ਸੀ, ਸਗੋਂ ਸ਼ਾਬਦਿਕ, ਭੌਤਿਕ ਅਰਥਾਂ ਵਿੱ ਚ ਮੇਸ ਦਿੱ ਤਾ ਗਿਆ। ਹਰ ਵਾਰ ਉਹ ਪਹਿਲਾਂ ਨਾਲ਼ੋਂ
ਵੱ ਧ ਜਥੇਬੰਦ, ਵੱ ਧ ਫ਼ੈਸਲਾਕੁਨ ਅਤੇ ਵੱ ਧ ਪ੍ਰਭਾਵੀ ਹੋ ਕੇ ਮੁੜ-ਉੱਭਰੇ ਹਨ। ਅੱ ਜ ਇੱ ਕ ਵਾਰ ਫੇਰ ਬਗ਼ਾਵਤ ਛੱ ਤੀਸਗੜ੍ਹ,
ਝਾਰਖੰ ਡ, ਉਡੀਸਾ ਅਤੇ ਪੱ ਛਮੀ ਬੰ ਗਾਲ ਦੇ ਖਣਿਜਾਂ ਨਾਲ਼ ਲਬਰੇਜ਼ ਜੰ ਗਲਾਂ ਵਿੱ ਚ ਫੈਲ ਚੁੱ ਕੀ ਹੈ ਜੋ ਕਿ ਭਾਰਤ ਦੇ ਕਰੋੜਾਂ
ਕਬਾਇਲੀ ਲੋ ਕਾਂ ਦੀ ਮਾਤਭੂਮੀ ਹੈ ਅਤੇ ਕਾਰਪੋਰੇਟ ਜਗਤ ਲਈ ਸੁਫਨਿਆਂ ਦੀ ਧਰਤ ਹੈ।    

You might also like