You are on page 1of 106

www.PunjabiLibrary.

com
1
2
3
ਹਰ ਿਕਸੀ ਕੇ ਨਸੀਬ ਮ ਘਰ ਕਹਾਂ ਹੋਤੇ ਹ
ਸਾਿਹਬ
ਕੁਛ ਐਸੇ ਬੇਘਰ ਵੀ ਹੋਤੇ ਹ
ਜੋ ਹਰ ਿਕਸੀ ਕੇ ਲੀਏ ਘਰ ਬਣਾਤੇ ਹ |

ਘਰ ਸ਼ਬਦ ਇੱਕ ਐਸਾ ਸ਼ਬਦ ਿਜਸਦੀ ਜਰੂਰਤ ਹਰ ਿਕਸੇ ਨੂੰ ਹੁੰਦੀ ਆ ਫੁੱਟਪਾਥ ਤੇ ਸੁੱਤੇ ਲੋਕਾਂ ਤ
ਲੈ ਕੇ ਮਿਹਲਾਂ ਵਾਿਲਆਂ ਤੱਕ ||
ਪਰ ਕਈ ਵਾਰ ਪੂਰੀ ਿਜ਼ੰਦਗੀ ਸਫ਼ਰ ਚ ਵੀ ਗੁਜ਼ਰ ਜਾਂਦੀ ਆ,,
ਘਰ ਬਣ ਤਾਂ ਜਾਂਦਾ ਪਰ ਉਸ ਚ ਰਿਹਣਾ ਨਸੀਬ ਨੀ ਹੁੰਦਾ ||

ਇੱਕ ਐਸੀ ਹੀ ਕਹਾਣੀ ਆ,,ਗੁਰਜੀਤ ਿਸੰਘ ਦੀ,, ਉਸਨੇ ਘਰ ਬਣਾਇਆ ਜ਼ਰੂਰ ਪਰ ਖੁਦ ਸਾਰੀ
ਿਜ਼ੰਦਗੀ ਬੇਘਰਾ ਹੀ ਿਰਹਾ |

(ਇਹ ਕਹਾਣੀ ਕਾਲਪਿਨਕ ਹੈ ਿਕਸੇ ਿਵਅਕਤੀ ਜਾਂ ਘਟਨਾ ਨਾਲ ਇਸਦਾ ਕੋਈ ਸਬੰਧ ਨਹ ਹੈ ,,
ਅਗਰ ਇਹ ਿਕਸੇ ਿਵਅਕਤੀ ਜਾਂ ਘਟਨਾ ਨਾਲ ਮੇਲ ਖਾਂਦੀ ਆ ਤਾਂ ਇਹਨੂੰ ਕਾਲਪਿਨਕ ਸੰਜਗ

ਿਕਹਾ ਜਾਏ ਗਾ )

4
ਬੇ -ਘਰਾ

ਤਰ ਪਦੇਸ਼ ਦੇ ਆਜ਼ਮਗੜ ਤ ਦਸ ਕੁ ਿਕਲੋਮੀਟਰ ਅੱਗੇ ਲੰਘ ਕੇ ਸ਼ੇਰ-ੇ ਏ-ਪੰਜਾਬ ਢਾਬੇ ਦੇ ਰੁਕੇ


ਪੰਜਾਬ ਨੰ ਬਰ ਟਰੱਕਾਂ ਦੀਆਂ ਕਤਾਰਾਂ,,, ਿਕ ਿਕ ਇਸ ਤ ਤਕਰੀਬਨ 280 ਿਕਲੋਮੀਟਰ ਅੱਗੇ
ਪਦੀ ਆ ਿਬਹਾਰ ਦੀ ਸ਼ੇਰਘਾਟੀ,, ਇੱਕ ਖਤਰਨਾਕ ਇਲਾਕਾ ਹੋਣ ਕਰਕੇ ਸਾਰੀਆਂ ਗੱਡੀਆਂ ਏਥ
ਕੱਠੀਆਂ ਹੀ ਤੁਰਦੀਆਂ,, ਸਮਾਂ ਸ਼ਾਮ ਦੇ ਤਕਰੀਬਨ 6 ਕੁ ਵਜੇ ਦਾ ਹਲੇ ਸੂਰਜ ਡੁੱਿਬਆ ਨਹ ਪਰ
ਡੁੱਬਣ ਦੀ ਤਦਾਦ ਚ ਪੱਛਮ ਚ ਖੜਾ,,

ਪੂਰੀ ਰਾਤ ਦੇ ਸਫ਼ਰ ਦਾ ਥਕਾਇਆ ਦੁਪਿਹਰੇ ਆ ਕੇ ਰੋਟੀ ਖਾਣ ਤ ਬਾਅਦ ਸੁੱਤਾ ਗੁਰਜੀਤ ਿਸੰਘ
ਿਸੰਘ ਿਠਆ,, ਉਹਨੇ ਪਏ ਪਏ ਨੇ ਇੱਕ ਿਨਗਾ ਗੁੱਟ ਤੇ ਬੰਨੀ ਸੂਈਆਂ ਵਾਲੀ ਘੜੀ ਤੇ ਮਾਰੀ
ਿਜਸਦਾ ਸ਼ੀਸ਼ਾ ਿਬਲਕੁਲ ੱ ਘੁਸਮੈਲਾ ਿਜਹਾ ਹੋ ਚੁੱਿਕਆ ਹੈ,, ਇਹ ਘੜੀ ਵੀ ਗੁਰਜੀਤ ਿਸੰਘ ਵਾਂਗ
ਏਹਨਾਂ ਰਾਹਾਂ ਦੀ ਪਾਂਧੀ ਰਹੀ ਆ ਸਦਾ |

ਉਹਨੇ ਬੈਠ ਿਦਆਂ ਗਲਾਂ ਚ ਗਲਾਂ ਫਸਾ ਕੇ ਤਲੀਆਂ ਉਪਰ ਵੱਲ ਕਰ ਦੋਵ ਬਾਹਾਂ ਨੂੰ ਅਕੜਾ
ਕੇ ਇੱਕ ਅੰਗੜਾਈ ਲਈ ਤੇ ਿਸਰ ਤੇ ਬੰਿਨਆ ਡੱਬੀਆਂ ਵਾਲਾ ਸਾਫਾ ਖੋਲ ਦੁਬਾਰਾ ਬੰਿਨਆ ਤੇ
ਕਲ ਡਰ ਨੂੰ ਜਗਾ ਿਦਆ ਬੋਿਲਆ..
ਠ ਛੋਟੂ,,,
ਓਏ ਛੋਟੂ..
ਠ ਖੜ ਖਸਮਾਂ ਤੇਰੀ ਨ ਦ ਹੀ ਨਹ ਲਿਹੰਦੀ |
ਉਹਨੇ ਕੋਲ ਪਏ 12 ਕੁ ਸਾਲ ਦੇ ਕਲ ਡਰ ਨੂੰ ਜਗਾਇਆ ||

ਠ ਿਗਆ ਉਸਤਾਦ ਜੀ,, ਠ ਿਗਆ,, ਤੁਸ ਨਾ ਮੈਨੂੰ ਮੇਮਾਂ ਦੇ ਸੁਪਨੇ ਵੇਖਣ ਿਦਓ ਉਸਤਾਦ ਜੀ ,
ਜਦ ਕੋਈ ਗੱਲ ਬਣਨ ਲੱਗਦੀ ਆ ਤੁਸ ਉਠਾ ਿਦੰਦੇ ਹੋ,,,, ਛੋਟੂ ਠਦਾ ਗੁਰਜੀਤ ਿਸੰਘ ਨੂੰ ਮਖੌਲ

5
ਕਰਦਾ ਬੋਿਲਆ ||

ਹੁਣੇ ਨਾ ਿਲਆ ਿਦਆਂ ਤੈਨੂੰ ਮ ਿਕਤੇ ਜਲੀਨਾ ਜੌਲੀ ਦਾ ਡੋਲਾ,,ਜਾਹ ਜਾ ਕੇ ਤੇਰੀ ਮਾਸੀ ਗਰੇਟਾ
ਗਬੋ ਦੇ ਚਾਰੇ ਟਾਇਰਾਂ ਚ ਹਵਾ ਚਕ ਕਰ ਪਾਨਾ ਮਾਰ ਕੇ ||
ਫੇਰ ਨਹਾ ਕੇ ਧੂਫ ਬੱਤੀ ਕਰ ਦੇਵ ਗੱਡੀ ਚ....ਗੁਰਜੀਤ ਿਸੰਘ ਨੇ ਮਖੌਲ ਨਾ ਿਝੜਕਿਦਆਂ ਛੋਟੂ ਨੂੰ
ਿਕਹਾ |

ਝ ਵੀ ਡਾਈਵਰਾਂ ਚ ਏਦਾਂ ਦੇ ਹਾਸੇ ਮਖੌਲ ਚਲਦੇ ਹੀ ਰਿਹੰਦੇ ਆ ਆਪਸ ਚ ,, ਿਕ ਿਕ ਆਪਸ


ਚ ਕਲ ਡਰ ਤੇ ਡਰਾਈਵਰ ਹੀ ਇਹਨਾਂ ਦੇ ਸਾਲੀਆਂ ਸਾਢੂ ਹੁੰਦੇ ਆ ਤੇ ਢਾਬੇ ਇਹਨਾਂ ਦੇ ਸਹੁਰੇ ||

ਗੁਰਜੀਤ ਿਸੰਘ ਛੋਟੂ ਨੂੰ ਹਦਾਇਤ ਕਰ ਕੇ ਆਪ ਬਾਹਰ ਢਾਬੇ ਤੇ ਬਣੀ ਖੇਲ ਤੇ ਨਹਾਉਣ ਚਲਾ
ਿਗਆ |

ਆ ਕੇ ਢਾਬੇ ਵਾਲੇ ਨੂੰ ਬੋਿਲਆ ਦੋ ਥਾਲੀਆਂ ਲਾ ਦੇ ਦਾਲ ਮੱਖਣੀ ਤੇ ਸੇਵ ਭਾਜੀ ਨਾਲ... ਝ ਵੀ
ਸੇਵ ਭਾਜੀ ਹੀ ਢਾਬੇ ਦੀ ਤਾਜੀ ਿਡਸ਼ ਹੁੰਦੀ ਆ |

ਰੋਟੀ ਖਾਣ ਤ ਬਾਅਦ ਬਟੂਏ ਚ ਕੱਢ ਕੇ ਕਾਲੇ ਮਾਲ ਦੀ ਛੋਟੀ ਜਹੀ ਗੋਲੀ ਵੱਟ ਜੀਭ ਤੇ ਰੱਖਦਾ
ਪਾਣੀ ਦੀ ਇੱਕ ਘੁੱਟ ਨਾਲ ਮੂੰਹ ਪਰ ਵੱਲ ਕਰਦਾ ਅੰਦਰ ਸੁੱਟਦਾ ਢਾਬੇ ਤੇ ਕੰਮ ਕਰਨ ਵਾਲੇ ਇੱਕ
ਿਬਹਾਰੀ ਮੁੰਡੇ ਨੂੰ ਬੋਿਲਆ ||

ਹੁਣ ਐ ਕਰ ਿਨੱਕੂ ਚਾਹ ਬਣਾ ਕੈੜੀ ਜਹੀ ਤੇਜ ਿਮੱਠੇ ਪੱਤੀ ਵਾਲੀ,,
ਚਾਹ ਪੀਣ ਤ ਬਾਅਦ ਆ ਕੇ ਉਹ ਆ ਸਟੇਿਰੰਗ ਤੇ ਬੈਠ ਿਗਆ,,

6
ਉਹਨੇ ਪਿਹਲਾਂ ਡੈਸ਼ ਬੋਰਡ ਤੇ ਪਈ ਗੁਰੂ ਦਸ ਗੁਰੂ ਸਾਿਹਬਾਨ ਦੀ ਫੋਟੋ ਨੂੰ ਮੱਥਾ ਟੇਿਕਆ,, ਿਜਸ
ਅੱਗੇ ਵੱਟ ਕੇ ਛੋਟੂ ਵਾਲ ਲਾਈ ਮੋਟੀ ਧੂਫ਼ ਧੁਫ਼ ਰਹੀ ਸੀ,, ਿਮੱਠੀ ਿਮੱਠੀ ਸੁਗੰਧ ਦਾ ਧੂਆਂ ਸਾਰੇ
ਕੈਬਨ ਨੂੰ ਮਿਹਕਾ ਿਰਹਾ ਸੀ |

ਗੁਰਜੀਤ ਿਸੰਘ ਨੇ ਸ਼ੀਸੇ ਚ ਿਸਰ ਤੇ ਬੰਿਨਆ ਸਾਫਾ ਵੇਿਖਆ,,ਤੇ ਮੱਥੇ ਤੇ ਲੱਗੀ ਸੱਟ ਦਾ ਿਨਸ਼ਾਨ
ਵੇਖ ਉਹਨੂੰ ਿਖਝ ਜਹੀ ਆਈ,,
ਦਾਹੜੀ ਚ ਵੀ ਿਚੱਟੇ ਵਾਲ ਆ ਚੁੱਕੇ ਸਨ |
ਉਮਰ ਵੀ 50 ਸਾਲ ਤ ਟੱਪ ਚੱਲੀ ਸੀ...
ਪਰ ਬੇਿਧਆਨਾ ਜੇ ਹੋ ਉਸਨੇ ਗੱਡੀ ਦੀ ਿਸਲਫ਼ ਮਾਰ ਿਦੱਤੀ ||

ਬਾਹਰ ਨੇ ਰਾ ਹੋ ਚੁੱਕਾ ਸੀ ਲਾਈਟਾਂ ਬਲ ਪਈਆਂ ਸਨ |


ਕੁਝੱ ਰੇਸਾਂ ਦਵਾਉਣ ਤ ਬਾਅਦ ਉਹਨੇ ਕਲੱਚ ਦੱਬ ਪਿਹਲਾ ਗੇਅਰ ਪਾ ਕੇ ਦੋਨ ਹੱਥ ਸਟੇਿਰੰਗ ਨੂੰ
ਲਾ ਕੇ ਫੇਰ ਕੰਨਾਂ ਨੂੰ ਲਾਏ ਤੇ ਹੌਲੀ ਹੌਲੀ ਕਲੱਚ ਛੱਡ ਿਦੱਤਾ,, ਜ਼ੋਰ ਲਾ ਦੀ ਕੱਚੇ ਮਾਲ ਨਾਲ ਭਰੀ
ਗੱਡੀ ਸੜਕ ਵੱਲ ਮੁੜਕੇ,,ਹਾਈਵੇਅ ਤੇ ਚੜ ਗਈ |

ਰਾਤ ਨੂੰ ਆਜ਼ਮਗੜ ਤ ਤੁਰਨ ਦਾ ਮਤਲਬ ਹੁੰਦਾ ਬਕਸਰ ਤੇ ਦਾਊਦ ਨਗਰ ਨੂੰ ਰਾਤੋ ਰਾਤ ਭੀੜ ਤ
ਭੜਕੇ ਤ ਪਿਹਲਾਂ ਪਿਹਲਾਂ ਪਾਰ ਕਰ ਕੇ ਔਰੰਗਾਬਾਦ ਪਹੁੰਿਚਆ ਜਾ ਸਕੇ ਤਾਂ ਕੇ ਸ਼ੇਰਘਾਟੀ ਦਾ
ਖ਼ਤਰਨਾਕ ਏਰੀਆ ਿਦਨ ਦੇ ਵੇਲੇ ਪਾਰ ਕੀਤਾ ਜਾਵੇ ||

ਕੱਚੇ ਮਾਲ ਨਾਲ ਲੋਡ 10 ਟਾਇਰੀ ਗੱਡੀ ਨੇ ਰੋਡ ਤੇ ਟਾਇਰਾਂ ਦੀ ਗੂੰਜ ਪਾਉਣੀ ਸ਼ੁਰੂ ਕਰ ਿਦੱਤੀ ||
ਛੋਟੂ ਦੇ ਸੁੱਚ ਦੱਬਣ ਤੇ ਟੇਪ ਿਰਕਾਡਰ ਿਵੱਚ ਮਾਣਕ ਸਾਬ ਦਾ ਗੀਤ ਵੱਜਣਾ ਸ਼ੁਰੂ ਹੋ ਿਗਆ..

7
ਸਕੇ ਵੀਰ ਹੋਣ ਵੇ ਰੱਬਾ,, ਹੁੰਦੇ ਸਾਰੀ ਹੀ ਉਮਰ ਦੇ ਮਾਪੇ..
ਵੀਰਾਂ ਬਾਝ ਰੱਬਾ ਮੇਿਰਆ ਘਰ ਮਾਿਪਆਂ ਦਾ ਸੁੰਨਾ ਸੁੰਨਾ ਜਾਪੇ...
ਭੈਣਾਂ ਭਾਵ ਲੱਖ ਿਜ ਦੀਆਂ
ਭਾਈਆਂ ਬਾਝ ਨਾ ਘਰਾਂ ਦੇ ਿਵੱਚ ਸਰਦਾ...
ਇੱਕ ਵੀਰ ਦੇ ਵੇ ਰੱਬਾ,, ਸਹ ਖਾਣ ਨੂੰ ਬੜਾ ਹੀ ਿਚੱਤ ਕਰਦਾ..

ਹੁਣ ਗੁਰਜੀਤ ਿਸੰਘ ਆਪਣੇ ਬਚਪਨ ਚ ਨਾ ਗੁਆਚਦਾ,,ਇਹ ਤਾਂ ਹੋ ਹੀ ਨਹ ਸੀ ਸਕਦਾ


ਆਿਖ਼ਰ ਪਹੁੰਚ ਿਗਆ ਓਹ ਆਪਣੇ ਿਪੰਡ ਦੀਆਂ ਗਲੀਆਂ ਚ.....|

✧✧✧✧✧

8
ਸਾਈਕਲ ਦਾ ਟਾਇਰ ਲੱਕੜ ਦੇ ਡੰਡੇ ਨਾਲ ਭਜਾ ਦਾ ਹੋਇਆ,, ਆਪਣੇ ਿਪੰਡ ਦੀਆਂ ਗਲੀਆਂ
ਚ ਭੱਜਾ ਜਾ ਿਰਹਾ ਓਹ,ਨਾਲ ਉਹਦੇ ਬਚਪਨ ਦੇ ਿਤੰਨ ਚਾਰ ਸਾਥੀ , ਆਸੇ ਪਾਸੇ ਕੱਚੇ ਘਰਾਂ ਦੀਆਂ
ਕੰਧਾਂ,, ਕੱਚੀ ਗਲੀ ਤੇ ਸੰਨ 1973 ਦੇ ਕਰੀਬ ਦੇ,,ਪੁਰਾਣੇ ਪੰਜਾਬ ਦੇ ਕੱਚੇ ਪੱਕੇ ਘਰ,, ਜੋ ਦੋ ਸਾਲ
ਕੁ ਪਿਹਲਾ 71 ਦੀ ਜੰਗ ਦਾ ਸੇਕ ਝੱਲ ਚੁੱਕੇ ਹਨ ||

ਨੰ ਗੇ ਪੈਰ ਲੱਕ ਤੇ ਖ਼ਾਕੀ ਜਹੀ ਨੀਕਰ ਗਲ ਚ ਇੱਕ ਲੰਡਾ ਿਜਹਾ ਝੱਗਾ,,ਿਕਸੇ ਿਕਸੇ ਘਰ ਦੇ ਬੂਹੇ
ਅੱਗੇ ਖੜੀਆਂ ਘਰਾਂ ਚ ਲੱਗਦੀਆਂ ਉਹਦੀਆਂ ਮਾਵਾਂ ਵਰਗੀਆਂ ਚਾਚੀਆਂ ਤਾਈਆਂ |

ਕੋਈ ਕਿਹ ਰਹੀ ਏ,, ਪੁਤੱ ਜੀਤ ਿਸੰਹਾਂ ਿਕਧਰ ਚੜਾਈਆਂ ਕਰਕੇ ਆਈਆਂ ਫੌਜਾਂ ?
ਓਹ ਲੰਬੀ ਬਾਂਹ ਕਰਦਾ ਿਪੱਛੇ ਨੂੰ ਹੱਥ ਕਰਦਾ ਬੋਲਦਾ ਏਧਰ ਤਾਈ ਜੀ, ਪੂਰਾ ਿਪੰਡ ਫ਼ਤਿਹ ਕਰ ਕੇ
ਆਈਆਂ ਫੌਜਾਂ |

ਚੱਲ ਪੁਤੱ ਛੇਤੀ ਘਰੇ ਵਗਜਾ ਤੇਰਾ ਪੁਲਸੀਆ ਿਪਉ ਉਡੀਕਦਾ ਹੋਣਾ ਨਹ ਤੇਰੀ ਿਲਫਟ ਰਾਈਟ
ਕਰਾਵਾਉ, ਨਾਲੇ ਕੱਟੂ ਪਰਚਾ ਤੇਰਾ |

ਿਪਉ ਦਾ ਨਾਂ ਸੁਣਿਦਆਂ ਹੀ ਉਹਦੇ ਭੱਜਦੇ ਸਾਈਕਲ ਦੇ ਟਾਇਰ ਦੀ ਗਤੀ ਧੀਮੀ ਹੋ ਜਾਂਦੀ ਆ |

ਓਹ ਇੱਕ ਹੱਥ ਨਾਲ ਘਰ ਦਾ ਲੱਕੜ ਦਾ ਵੱਡਾ ਬੂਹਾ ਥੋੜਾ ਿਜਹਾ ਖੋਲ ਕੇ ਿਸਰ ਅੰਦਰ ਕਰ ਿਵਹੜੇ
ਚ ਿਨਗਾ ਮਾਰਦਾ,ਿਪੱਛੇ ਹਟਵ ਦੋ ਕਮਰੇ ਤੇ ਉਹਨਾਂ ਅੱਗੇ ਵਾਰਾਂਡੇ ਨਾਲ ਰਸੋਈ ਤੇ ਰਸੋਈ ਦੇ
ਮੂਹਰੇ ਕੱਚੀ ਕੰਧਲ
ੋ ੀ (ਕੰਧ) ਵਾਲਾ ਚਤਰਾ,, ਿਜਸ ਦੇ ਇੱਕ ਪਾਸੇ ਹਾਰੇ ਚ ਰੱਖੀ ਕਾੜਨੀ ਕੋਲ ਠ
ਿਰਹਾ ਹਲਕਾ ਹਲਕਾ ਧੂਆ,ਂ ਘਰ ਦੇ ਵੇਹੜੇ ਿਵੱਚ ਲੱਗੀ ਿਨੰ ਮ,,, ਿਨੰ ਮ ਦੇ ਥੱਲੇ ਗੀਟੇ ਖੇਡ ਰਹੀ
ਉਹਦੀ ਪੰਜ ਕੁ ਸਾਲ ਦੀ ਭੈਣ ਿਸਮਰਨ ,, ਇੱਕ ਪਾਸੇ ਮੰਜੇ ਦੇ ਬੈਠੀ ਟੇਰਨੇ ਤੇ ਗਲੋਟੇ
ਟੇਰ ਰਹੀ ਉਹਦੀ ਦਾਦੀ ਬਸੰਤ ਕੌਰ |

9
ਓਹ ਸਾਈਕਲ ਦਾ ਟਾਇਰ ਮੋਢੇ ਪਾ ਕੇ ਅੰਦਰ ਵੜਨ ਲੱਗਦਾ, ਤਾਂ ਿਪਉ ਦੀ ਿਭਆਨਕ ਆਵਾਜ਼
ਉਹਦੇ ਕੰਨੀ ਪਦੀ ਆ,, ਹੈਥੇ ਹੀ ਰੁਕਜਾ ਅੰਦਰ ਨਾ ਵੜੀ,,,
ਗੁਰਜੀਤ ਡਰ ਨਾਲ ਬੁਰੀ ਤਰਾਂ ਕੰਬ ਜਾਂਦਾ ਹੈ,,

ਦੱਸ ਿਕੱਥ ਆਇਆਂ ਕੌਲੇ ਕੱਛ ਕੇ? ਪੁਲਸੀਆ ਿਪਉ ਗਰਜਵ ਆਵਾਜ਼ ਚ ਫ਼ੇਰ ਪੁਛ
ੱ ਦਾ |

ਿਕ.. ਿਕ... ਿਕ.. ਿਕਤੇ ਨੀ ਬਾ.. ਬਾ.. ਬਾ.. ਪੂ ਜੀ.. ਬੱਸ.. ਖੇਡਣ...
ਓਹ ਕੰਬਦੀ ਆਵਾਜ਼ ਚ ਜਵਾਬ ਿਦੰਦਾ ਹੈ ||

ਉਹਦੀ ਗੱਲ ਹਲੇ ਅੱਧ ਿਵਚਾਲੇ ਹੀ ਹੁੰਦੀ ਆ,, ਕੇ ਜ਼ੋਰਦਾਰ ਡੰਡਾ ਉਹਦੀ ਲੱਤ ਤੇ ਵੱਜਦਾ,, ਿਪਉ
ਮਾਰਨ ਲਈ ਡੰਡਾ ਫ਼ੇਰ ਪਰ ਚੱਕਦਾ,,

ਇਹ ਦੇਖ ਚਤਰੇ ਤੇ ਬੈਠੀ ਮਾਂ ਦੇ ਕਾਲਜੇ ਚ ਰੁਗ


ੱ ਭਿਰਆ ਜਾਂਦਾ,, ਓਹ ਭੱਜ ਕੇ ਆ ਕੇ ਆਪਣੇ ਪੁਤੱ
ਦੇ ਮੂਹਰੇ ਖੜ ਜਾਂਦੀ ਆ,,
ਪਰ ਇੱਕ ਜ਼ੋਰਦਾਰ ਦਾ ਡੰਡਾ ਉਹਦੇ ਵੀ ਬਾਂਹ ਤੇ ਵੱਜਦਾ ਉਹਦੇ ਖੱਬੇ ਹੱਥ ਦੀ ਇੱਕ ਵੰਗ ਟੁੱਟ
ਉਹਦੀ ਬਾਂਹ ਚ ਖੁੱਭ ਜਾਂਦੀ ਆ,,ਖੂਨ ਦੀਆਂ ਬੂੰਦਾਂ ਧਰਤੀ ਤੇ ਿਡੱਗਦੀਆਂ ਵੇਖ,, ਿਨੰ ਮ ਥੱਲੇ ਗੀਟੇ
ਖੇਡ ਰਹੀ ਪੰਜ ਕੁ ਸਾਲ ਦੀ ਗੁਰਜੀਤ ਦੀ ਭੈਣ ਿਸਮਰਨ ਚੀਕਾਂ ਮਾਰਦੀ ਹੋਈ ਆ ਕੇ ਮਾਂ ਦੀਆਂ
ਲੱਤਾਂ ਨਾਲ ਿਚੰਬੜ ਜਾਂਦੀ ਆ |

ਮਾਵਾਂ ਦਾ ਦਰਦ ਧੀਆਂ ਤ ਿਕੱਥੇ ਵੇਖ ਹੁੰਦਾ,, ਿਪਉ ਵੀ ਡੰਡਾ ਸੁੱਟ ਅੰਦਰ ਚਲਾ ਜਾਂਦਾ ਹੈ,,, ਦਾਦੀ
ਚੁੱਪ ਚਾਪ ਮੰਜੇ ਤੇ ਬੈਠੀ ਦੇਖ ਰਹੀ ਆ,, ਿਜਵ ਇਹ ਕੋਈ ਆਮ ਜਹੀ ਗੱਲ ਹੋਵੇ,,

10
ਪਰ ਗੁਰਜੀਤ ਚੀਕਾਂ ਮਾਰਦਾ ਬਾਹਰ ਭੱਜ ਜਾਂਦਾ ਹੈ ਗਲੀ ਚ ਚੀ ਚੀ ਬੋਲਦਾ ਹੈ,, ਨਹ
ਆਉਣਾ ਮ ਇਸ ਘਰ,, ਇਹ ਘਰ ਨਹ ਹੈ,, ਨਹ ਆਉਣਾ ਮ ਇਸ ਿਪੰਡ,, ਓਹ ਚੀ ਚੀ
ਬੋਲਣਾ ਸ਼ੁਰੂ ਕਰ ਿਦੰਦਾ ਹੈ |

ਨਹ ਆਉਣਾ ਮ ਇਸ ਘਰ,,, ਇਹ ਘਰ ਨਹ ਆ,, ਘਰ ਏਦਾਂ ਦੇ ਥੋੜਾ ਹੁੰਦੇ ਆ,,

ਛੋਟੂ ਉਹਨੂੰ ਮੋਢੇ ਤ ਿਹਲਾ ਦਾ ਹੈ,, ਉਸਤਾਦ ਜੀ ਉਸਤਾਦ ਜੀ ਕੀ ਹੋਇਆ ਉਸਤਾਦ ਜੀ,, ਿਕਹੜਾ
ਘਰ ਿਕਹੜਾ ਿਪੰਡ ਆਪਾਂ ਤਾਂ ਬਾਕਸਰ ਿਫਰਦੇ ਆਂ ਿਬਹਾਰ ਚ,,,ਕੀ ਹੋ ਿਗਆ ਤੁਹਾਨੂੰ,,?

ਅਚਾਨਕ ਗੁਰਜੀਤ ਦੀ ਯਾਦਾਂ ਦੀ ਲੜੀ ਟੁੱਟਦੀ ਆ,,ਓਹ ਮੱਥੇ ਤੇ ਆਏ ਪਸੀਨੇ ਨੂੰ ਮੋਢੇ ਤੇ ਰੱਖੇ
ਸਾਫ਼ੇ ਸਾਫ ਕਰਦਾ ਤੇ ਛੋਟੂ ਨੂੰ ਕਿਹੰਦਾ ||
ਪਾਣੀ ਦਾ ਗਲਾਸ ਫੜਾ ਵਾਟਰ ਕੂਲਰ ਚ ਭਰ ਕੇ,, ਪਾਣੀ ਫੜਾਉਣ ਤ ਬਾਅਦ ਛੋਟੂ ਫ਼ੇਰ ਪੁਛ
ੱ ਦਾ
ਕੀ ਹੋਇਆ ਉਸਤਾਦ ਜੀ?
ਤੁਸ ਕੋਈ ਸੁਪਨਾ ਵੇਿਖਆ ਲੱਗਦਾ?

ਸੁਪਨਾ ਨੀ ਇੱਕ ਹਕੀਕਤ ਦੇਖੀ ਆ ,, ਚੱਲ ਛੱਡ ਸਾਨੂੰ ਤੇਰੇ ਵਾਂਗੂ ਗੋਰੀਆਂ ਮੇਮਾਂ ਦੇ ਸੁਪਨੇ ਨਹ
ਆ ਦੇ ਛੋਟੂ,,, ਬੱਸ ਕੁਝੱ ਭੂਤਾਂ ਵਰਗੇ ਆਪਿਣਆਂ ਦੇ ਜ਼ਰੂਰ ਆ ਜਾਂਦੇ ਆ |

ਚੱਲ ਛੱਡ ਤੂੰ ਹੁਣ ਬਹੁਤੀਆਂ ਗੱਲਾਂ ਨਾ ਮਾਰ,, ਇਹ ਦੱਸ ਤਰਪਾਲ ਪਾਇਆ ਿਵਆ ਸਮਾਨ ਤੇ ਕੇ
ਨਹ ?
ਬੱਦਲ ਲੱਸ਼ਕਦਾ ਲੱਗਦਾ ਮੈਨੂੰ ਹੋਰ ਿਕਤੇ ਸਾਰਾ ਮਾਲ ਿਭੱਜ ਜੇ,, ਿਕਤੇ ਲੈਣੇ ਦੇ ਦੇਣੇ ਪੈ ਜਾਣ ||

11
ਿਫ਼ਕਰ ਨਾ ਕਰੋ ਉਸਤਾਦ ਜੀ ਜਵਾਂ ਡਨ ਵਟਾ ਡਨ ਕੰਮ ਆ ਤੁਸ ਬੱਸ ਿਖੱਚੀ ਚੱਲੋ ਰੱਬ ਦਾ ਨਾਂ ਲੈ
ਕੇ,, ਆਪਾਂ ਬਾਬਾ ਬੋਲਦੇ ਨੂੰ ਗੱਡੀ
ਔਰੰਗਾਬਾਦ ਲਾ ਦੇਣੀ ਆ ||

ਜੇ ਿਸਹਤ ਨਹ ਸਹੀ ਤੁਸ ਏਧਰ ਆ ਕੇ ਅਰਾਮ ਕਰ ਲੋ ਸੜਕ ਤਾਂ ਖਾਲੀ ਆ ਮ ਚਲਾ ਲੈਨਾ,,
ਬੋਲੋ ਉਸਤਾਦ ਜੀ ?

ਨਹ ਨਹ ਤੂੰ ਰਿਹਣ ਦੇ,, ਬੱਸ ਪਰ ਕਾਿਬਨ ਚ ਸਟੋਵ ਬਾਲ ਕੇ ਚਾਹ ਬਣਾ ਕੈੜੀ ਜਹੀ,, ਆਹ
ਬੋਤਲ ਚ ਦੁੱਧ ਹੋਣਾ,, ਪਿਹਲਾਂ ਚਕ ਕਰ ਲਵ ਿਕਤੇ ਖਰਾਬ ਨਾ ਹੋ ਿਗਆ ਹੋਵੇ ?
ਗੁਰਜੀਤ ਿਸੰਘ ਸਾਫ਼ੇ ਨਾਲ ਮੂੰਹ ਪੂਝੰ ਦਾ ਬੋਿਲਆ |

ਯਰ ਛੋਟੂ ਬੰਦਾ ਸਭ ਕੁਝੱ ਛੱਡ ਿਦੰਦਾ,, ਪਰ ਆਹ ਅਤੀਤ ਦੇ ਪਰਛਾਂਵੇ ਉਹਨੂੰ ਛੱਡਦੇ ਿਕ ਨੀ,,,
ਿਕ ਵਾਰ ਵਾਰ ਕੁਝੱ ਿਵਛੜੀਆਂ ਰੂਹਾਂ ਉਹਦਾ ਕਾਲਜਾ ਕੱਢਦੀਆਂ ਰਿਹੰਦੀਆਂ ਿਕ ਨੀ ਮਰ
ਜਾਂਦੀਆਂ,, ਮਰ ਿਗਆਂ ਦੇ ਨਾਲ ਹੀ... ਗੁਰਜੀਤ ਭਰੇ ਮਨ ਨਾਲ ਬੋਿਲਆ |

ਉਸਤਾਦ ਜੀ ਿਮੰਨਤ ਆਲੀ ਗੱਲ ਆ,, ਆਹ ਸੁੰਨ ਸਾਨ ਜਗਾ ਤੇ ਰੂਹਾਂ ਰਾਹਾਂ ਦੀਆਂ ਗੱਲਾਂ ਨਾ
ਕਰੋ,, ਿਕ ਡਰਾ ਦੇ ਹੋ ਉਸਤਾਦ ਜੀ.. ਛੋਟੂ ਚਾਹ ਬਣਾ ਕੇ ਗਲਾਸ ਗੁਰਜੀਤ ਨੂੰ ਫੜਾ ਦਾ
ਬੋਿਲਆ ||
ਤੇ ਦੋਨ ਹੱਸ ਪਏ ||
✧✧✧✧✧

12
ਆਿਖ਼ਰ ਸਫਰਾਂ ਦੀਆਂ ਵਾਟਾਂ ਵੱਢਦੇ ਤੜਕੇ ਨੂੰ ਉਹ ਔਰੰਗਾਬਾਦ ਪਹੁੰਚ ਗਏ |

ਿਜ਼ੰਦਗੀ ਚ ਬੜਾ ਕੁਝੱ ਇਤਫ਼ਾਕ ਨਾਲ ਵਾਪਰ ਦਾ ਜਾਂ ਇੰਝ ਕਿਹ ਲਵੋ ਿਕ ਰੱਬ ਕੋਈ ਬਹਾਨਾ
ਬਣਾ ਿਦੰਦਾ ਕਦੇ ਕਦੇ ਕੁਝੱ ਟਕਰਾਅ ਕਰਾਉਣ ਲਈ ||

ਗੁਰਜੀਤ ਿਸੰਘ ਨੇ ਗੱਡੀ ਇੱਕ ਢਾਬੇ ਤੇ ਲਾ ਿਕ ਪੱਬ ਤੇ ਪੈਰ ਰੱਖ ਥੱਲੇ ਛਾਲ ਮਾਰੀ ਤੇ ਢਾਬੇ ਦੇ
ਅੰਦਰ ਚਲਾ ਿਗਆ ||
ਪੂਰਬ ਚ ਹਲਕਾ ਹਲਕਾ ਸੂਰਜ ਿਨਕਲ ਿਰਹਾ ਸੀ,, ਸਵੇਰ ਦਾ ਸ਼ਾਂਤ ਵਾਤਾਵਰਣ ਚ ਢਾਬੇ ਤੇ ਪਏ
ਬਲੈਕ ਡ ਵਾਈਟ ਟੀਵੀ ਚ ਚੱਲ ਰਹੀਆਂ ਨਿਰੰਦਰ ਚੰਚਲ ਦੀਆਂ ਭੇਟਾਂ ਿਮੱਠਾ ਿਜਹਾ ਸੰਗੀਤ
ਘੋਲ ਰਹੀਆਂ ਸਨ,,, ਰੁੱਖਾਂ ਤੇ ਬੋਲਦੀਆਂ ਿਚੜੀਆਂ ਵੀ ਸੰਗੀਤ ਚ ਆਪਣਾ ਹੀ ਰਸ ਘੋਲ ਰਹੀਆਂ
ਹੋਣ |

ਗੁਰਜੀਤ ਿਸੰਘ ਢਾਬੇ ਵਾਲੇ ਨੂੰ ਚਾਹ ਦਾ ਕਿਹ ਸਵੇਰ ਦੀ ਿਕਿਰਆ ਲਈ ਬਾਹਰ ਖੇਤਾਂ ਵੱਲ ਿਨੱਕਲ
ਿਗਆ,, ਵਾਪਸ ਆ ਿਕ ਮੂੰਹ ਹੱਥ ਧੋ ਿਕ ਉਹ ਢਾਬੇ ਦੇ ਮੰਜੇ ਤੇ ਿਪਆ ਅੱਜ ਦਾ ਿਹੰਦੀ ਅਖ਼ਬਾਰ
ਪੜਨ ਲਗਾ ਤੇ ਨਾਲ ਚਾਹ ਦੀਆਂ ਘੁੱਟਾਂ ਭਰਨ ਲੱਗਾ ||

ਅਖ਼ਬਾਰ ਤੇ ਇਿਤਹਾਸਕ ਫੋਟੋ ਗੈਲਰੀ ਿਵੱਚ ਫਰੀਦਕੋਟ ਸ਼ਿਹਰ ਦੇ ਿਕਲੇ ਇੱਕ ਫੋਟੋ ਛਪੀ ਸੀ,,
ਿਜਸ ਫੋਟੋ ਨੇ ਗੁਰਜੀਤ ਿਸੰਘ ਦਾ ਕਾਲਜਾ ਰੁਗ
ੱ ਭਰ ਕੇ ਕੱਢ ਿਲਆ,, ਅੱਖਾਂ ਅੱਗ ਇੱਕਦਮ
ਬਰਿਜੰਦਰਾ ਕਾਲਜ,,ਰਾਣੀ ਵਾਲਾ ਖੂਹ,, ਦੁਸਿਹਰਾ ਗਰਾ ਡ,, ਬਾਬਾ ਫ਼ਰੀਦ ਦਾ ਿਟੱਲਾ ਘੁੰਮ
ਿਗਆ |

ਉਹਦੇ ਿਜਸਮ ਨੂੰ ਅੰਦਰ ਚੀਰਦੀ ਹੋਈ ਇੱਕ ਆਵਾਜ਼ ਿਨਕਲੀ...


ਆਵਾਜ਼ ਵੀ ਕਾਹਦੀ ਬੱਸ.. ਇਹ ਕਿਹ ਲਵੋ ਕੇ ਰਗਾਂ ਨੂੰ ਚੀਰਦਾ ਸੰਘ ਚ ਅੜਦਾ ਹੋਇਆ ਇੱਕ

13
ਸ਼ਬਦ ਿਨਕਿਲਆ....... ਅੰਿਮਤ....
ਪਰ ਆਵਾਜ਼ ਦੇ ਬੋਲ ਐਨੇ ਧੀਮੇ ਸਨ ਕੇ ਸ਼ਾਇਦ ਉਹਦੇ ਖੁਦ ਦੇ ਕੰਨਾਂ ਤੱਕ ਵੀ ਨਹ ਸਨ ਪਹੁੰਚੇ |

ਪਰ ਿਦਲ ਤੱਕ ਜ਼ਰੂਰ ਪਹੁੰਚ ਗਏ ਸਨ,, ਉਹਨੂੰ ਲੱਿਗਆ ਿਜਵ ਿਦਲ ਨੇ ਧੜਕਣਾ ਹੀ ਬੰਦ ਕਰ
ਿਦੱਤਾ ਹੋਵੇ,,
ਪਰ ਏਦਾਂ ਯਾਦਾਂ ਨਾਲ ਕੋਈ ਮਰਦਾ ਹੁੰਦਾ ਤਾਂ ਕੋਈ ਵੀ ਇਨਸਾਨ ਅੱਜ ਿਜ ਦਾ ਨਾ ਹੁੰਦਾ ||

ਉਹਦੇ ਦੇਖਦੇ ਦੇਖਦੇ ਅਖ਼ਬਾਰ ਤੇ ਛਪੀ ਫ਼ਰੀਦਕੋਟ ਦੇ ਿਕਲੇ ਦੀ ਫੋਟੋ ਧੁਦ


ੰ ਲੀ ਹੋ ਗਈ ||
ਿਕ ਕੇ ਉਹਦੀਆਂ ਅੱਖਾਂ ਨੱਕੋ ਨੱਕ ਭਰ ਆਈਆਂ ਸਨ,, ਦੋ ਹੰਝੂ ਗੱਲਾ ਤ ਵਗ ਕੇ ਉਸਦੀ
ਘੁੰਗਰਾਲੀ ਦਾਹੜੀ ਿਵੱਚ ਫ਼ਸ ਗਏ ਜੋ ਹੁਣ ਕਾਲੀ ਘੱਟ ਤੇ ਿਚੱਟੀ ਵੱਧ ਹੋ ਗਈ ਸੀ |

ਉਹਨੇ ਮੋਢੇ ਤੇ ਰੱਖੇ ਸਾਫ਼ੇ ਨਾਲ ਅੱਖਾਂ ਸਾਫ ਕੀਤੀਆਂ ਤੇ ਦੁਬਾਰਾ ਫੋਟੋ ਵੇਖਣ ਦਾ ਯਤਨ ਕੀਤਾ ਪਰ
ਉਹਦੀ ਿਨਗਾ ਪਾਟ ਗਈ ਇੱਕ ਦੇ ਦੋ ਦੋ ਿਦਸਣ ਲੱਗੇ ਉਹਨੇ ਅਖ਼ਬਾਰ ਥੇ ਹੀ ਰੱਖ ਿਦੱਤਾ |

ਗੁਰਜੀਤ ਿਸੰਘ ਨੇ ਚਾਹ ਪਾਣੀ ਪੀਣ ਤ ਬਾਅਦ ਗੱਡੀ ਫ਼ੇਰ ਸਟਾਰਟ ਕੀਤੀ ਸ਼ੇਰ ਘਾਟੀ ਪਾਰ
ਕਰਦਾ ਧੰਨਬਾਦ ਹੁੰਦਾ ਹੋਇਆ ਕਲਕੱਤੇ ਪਹੁੰਚ ਿਗਆ ||

ਗੱਡੀ ਪੋਰਟ ਤੇ ਲਾ ਕੇ ਆਪ ਉਰਾਂ ਬੈਠ ਸਮੁੰਦਰ ਦੀਆਂ ਲਿਹਰਾਂ ਵੇਖਣ ਲੱਗਾ,, ਿਕਨਾਿਰਆ ਨਾਲ
ਵੱਜ ਵੱਜ ਕੇ ਮੁੜਦੀਆਂ ਬਦਨਸੀਬ ਲਿਹਰਾਂ ਜੋ ਿਕਨਾਿਰਆਂ ਦਾ ਮੂੰਹ ਚੁੰਮ ਓਨੇ ਪੈਰ ਵਾਪਸ ਪਰਤ
ਰਹੀਆਂ ਸਨ,, ਿਜਵ ਿਕਸੇ ਪੀਰ ਫ਼ਕੀਰ ਦੀਆਂ ਸਰਾਪੀਆਂ ਹੋਣ |

ਉਧਰ ਗੁਰਜੀਤ ਿਸੰਘ ਦੀ ਮਾਲ ਦੀ ਭਰੀ ਗੱਡੀ ਖਾਲੀ ਹੋਣ ਲਈ ਖੜੀ ਸੀ ਤੇ ਏਧਰ ਪੁਰਾਣੀਆਂ

14
ਯਾਦਾਂ ਨਾਲ ਗੁਰਜੀਤ ਿਸੰਘ ਭਰਨਾ ਸ਼ੁਰੂ ਹੋ ਿਗਆ |

ਗੁਰਜੀਤ ਿਸੰਘ ਦਾ ਜਨਮ 1968 ਦੇ ਆਸ ਪਾਸ ਨੂੰ ਿਫਰੋਜ਼ਪੁਰ ਦੇ ਨੇ ੜੇ ਇੱਕ ਿਪੰਡ ਿਵੱਚ ਹੋਇਆ
ਸੀ,,ਅਸਲ ਚ ਗੁਰਜੀਤ ਿਸੰਘ ਕੱਲਾ ਨਹ ਸੀ ਜੰਿਮਆਂ ਉਹਦੇ ਨਾਲ ਜੰਮੀ ਸੀ ਉਹਦੀ ਮਾੜੀ
ਿਕਸਮਤ,, ਿਵਹੋ ਮਾਤਾ ਨੇ ਿਜਵ ਉਹਦੇ ਮੱਥੇ ਤੇ ਦੁੱਖਾਂ ਦੀ ਮੋਹਰ ਹੀ ਲਾ ਿਦੱਤੀ ਹੋਵੇ,,, ਿਜਵ ਿਕਸਮਤ
ਨੇ ਤੈਅ ਕਰ ਿਲਆ ਹੋਵੇ ਕੇ ਸਾਰੇ ਦੁੱਖ ਹੁਣ ਗੁਰਜੀਤ ਿਸੰਘ ਨੂੰ ਹੀ ਦੇਣੇ ਆ ||

ਉਹਦਾ ਿਪਓ ਸੁਦਗਾਰ ਿਸੰਘ ਰੱਬ ਨੂੰ ਮੰਨਣ ਵਾਲਾ ਬਾਹਲਾ ਹੀ ਭਗਤ ਬੰਦਾ ਸੀ ||
ਪਰ ਗੁਰਜੀਤ ਕੋਈ ਅੱਠ ਕੁ ਮਹੀਿਨਆਂ ਦਾ ਸੀ ਕੇ ਸੁਦਾਗਰ ਿਸੰਘ ਖੇਤ ਕਣਕ ਨੂੰ ਪਾਣੀ ਲਾ ਦਾ
ਸੱਪ ਲੜ ਕੇ ਮਰ ਿਗਆ ||

ਕੁਝੱ ਿਚਰ ਗੁਰਜੀਤ ਦੀ ਮਾਂ ਸੁਰਜੀਤ ਕੌਰ ਆਪਣੇ ਪੇਕੇ ਰਹੀ,, ਮਾਂ ਿਪਓ ਹੁੰਦੇ ਤਾਂ ਗੱਲ ਹੋਰ ਹੋਣੀ
ਸੀ,, ਪਰ ਭਰਜਾਈਆਂ ਨੇ ਛੇਤੀ ਹੀ ਿਮਹਣੇ ਮਾਰਨੇ ਸ਼ੁਰੂ ਕਰ ਿਦੱਤੇ |

ਸੁਰਜੀਤ ਕੌਰ ਸਾਰਾ ਸਾਰਾ ਿਦਨ ਮਾਸੂਮ ਗੁਰਜੀਤ ਨੂੰ ਝੋਲੀ ਚ ਪਾ ਕੇ ਰਦੀ ਰਿਹੰਦੀ ਤੇ ਕੋਸਦੀ
ਰਿਹੰਦੀ ਰੱਬ ਨੂੰ,,,ਰੱਬਾ ਜੇ ਤੂੰ ਲੈ ਕੇ ਹੀ ਜਾਣਾ ਸੀ, ਘੱਟ ਘੱਟ ਆ ਮਾਸੂਮ ਤਾਂ ਨਾ ਿਦੰਦਾ ਮੈਨੂੰ,,
ਇਹਨੇ ਕੀ ਮਾੜਾ ਕੀਤਾ ਸੀ ਤੇਰਾ ਜੋ ਤੂੰ ਇਹਦੀ ਿਜ਼ੰਦਗੀ ਚ ਜੰਮਿਦਆਂ ਹੀ ਦੁੱਖ ਿਲਖ਼ ਛੱਡੇ |

ਫ਼ੇਰ ਇੱਕ ਿਦਨ ਸੁਰਜੀਤ ਕੌਰ ਦੇ ਭਰਾ ਨੇ ਉਹਨੂੰ ਇੱਕ ਅੱਧਖੜ ਜਹੇ ਉਮਰ ਦੇ ਇੱਕ ਪੁਲਸੀਏ
ਨਾਲ ਫ਼ਰੀਦਕੋਟ ਕੋਲ ਿਕਸੇ ਿਪੰਡ ਿਵਆਹ ਿਦੱਤਾ,, ਿਵਆਹ ਵੀ ਕਾਹਦਾ ਬੱਸ ਇੱਕ ਸੌਦਾ ਸੀ ਜੋ
ਪੈਿਸਆਂ ਤੇ ਤੈਅ ਹੋਇਆ ਸੀ ||

ਉਹਦਾ ਮਤਰੇਆ ਿਪਉ ਪਤਾਪ ਿਸੰਘ ਪੁਲਸ ਚ ਸੀ ਤੇ ਉਹਦਾ ਇੱਕ ਭਰਾ ਕਰਤਾਰ ਿਸੰਘ ਿਪੰਡ ਹੀ

15
ਖੇਤੀ ਕਰਦਾ ਸੀ ਜੋ ਿਵਆਿਹਆ ਨਹ ਸੀ ਤੇ ਇੱਕ ਸੀ ਉਹਨਾਂ ਦੋਵਾਂ ਦੀ ਮਾਂ ਬਸੰਤ ਕੌਰ ||

ਇਸ ਘਰ ਚ ਇੱਕ ਨੌ ਕਰਾਂ ਵਾਲਾ ਿਵਹਾਰ ਹੁੰਦਾ ਸੀ ਸੁਰਜੀਤ ਕੌਰ ਨਾਲ,, ਪਰ ਉਹ ਧਰਤੀ ਵਾਂਗ
ਸਾਰਾ ਕੁਝੱ ਅੰਦਰ ਹੀ ਪੀਅ ਜਾਂਦੀ, ਮਾਂ ਿਪਓ ਉਹਦੇ ਹੈ ਹੀ ਨਹ ਸਨ,, ਿਜੰਨਾਂ ਕੋਲ ਜਾ ਕੇ ਉਹ
ਿਦਲ ਦੇ ਦਰਦ ਫਰੋਲ ਲੈ ਲਦੀ ||

ਭਰਾ ਭਰਜਾਈਆਂ ਨੇ ਤਾਂ ਪਿਹਲਾਂ ਹੀ ਗਲ ਲਾਹ ਿਦੱਤਾ ਸੀ,, ਹੁਣ ਜਾਂਦੀ ਵੀ ਤਾਂ ਜਾਂਦੀ ਿਕੱਥੇ,,|

ਏਹਨਾਂ ਦੁੱਖਾਂ ਤਕਲੀਫ਼ਾਂ ਨੂੰ ਝੱਲਿਦਆਂ ਸੁਰਜੀਤ ਕੌਰ ਨੇ ਇੱਕ ਧੀ ਨੂੰ ਜਨਮ ਿਦੱਤਾ ||
ਇੱਕ ਿਪਆਰੀ ਜਹੀ ਿਬੱਲੀਆਂ ਅੱਖਾਂ ਵਾਲੀ ਰਬੜ ਦੀ ਗੁੱਡੀ ਵਰਗੀ ਧੀ ਿਜਸਦਾ ਨਾਂ
ਿਸਮਰਨਜੀਤ ਰੱਿਖਆ ਿਗਆ |

✧✧✧✧✧

16
ਪਰ ਗੁਰਜੀਤ ਦੀ ਿਕਸਮਤ ਚ ਸੁੱਖ ਨਾਂ ਦੀ ਲਾਈਨ ਿਲਖਣੀ ਭੁੱਲ ਗਈ ਸੀ ਿਵਹੋ ਮਾਤਾ ||

ਸੁਰਜੀਤ ਕੌਰ ਕਦੇ ਘਰਵਾਲੇ ਦੀ ਮਾਰ ਸਿਹੰਦੀ ਕਦੇ ਸੱਸ ਦੇ ਮੇਹਣੇ,,


ਜਦ ਕਦੇ ਗੁਰਜੀਤ ਖੇਡ ਕੇ ਆ ਦਾ ਉਹਨੂੰ ਿਪਓ ਵੱਲ ਕੁਿੱ ਟਆ ਜਾਂਦਾ,,, ਤੇ ਦਾਦੀ ਵੱਲ ਿਦਲ
ਚੀਰਵਾਂ ਇੱਕ ਬੋਲ ਬੋਿਲਆ ਜਾਂਦਾ,, ਜੋ ਰੋਜ਼ ਲੀੜੇ ਲਬੇੜ ਕੇ ਆ ਜਾਂਦਾ,, ਸਾਬਣ ਤੇਰੀ ਮਾਂ ਪੇਿਕਆਂ
ਤ ਨੀ ਲੈ ਕੇ ਆ ਦੀ ||

ਚਤਰੇ ਤੇ ਬੈਠੀ ਸੁਰਜੀਤ ਕੌਰ ਦੀਆਂ ਅੱਖਾਂ ਚ ਪਰਲ ਪਰਲ ਹੰਝੂ ਿਡੱਗਣ ਲੱਗ ਪਦੇ,, ਪਰ ਉਹ
ਗੁਰਜੀਤ ਤ ਛਪਾਉਣ ਲਈ,, ਜਾਂ ਤਾਂ ਧੂਏੰ ਦੇ ਨੇ ੜੇ ਹੋ ਜਾਂਦੀ ਜਾਂ ਜਾਣ ਬੁੱਝ ਕੇ ਗੰਢੇ ਚੀਰਣ ਲੱਗ
ਜਾਂਦੀ ||

ਗੁਰਜੀਤ ਨੇ ਕਦੇ ਕਦੇ ਪੁਛ ੱ ਣਾ,, ਮਾਂ ਆਹ ਪੇਕੇ ਕੀ ਹੁੰਦੇ ਆ, ਜੋ ਦਾਦੀ ਹਰ ਵ ਤ ਕਿਹੰਦੀ ਰਿਹੰਦੀ
ਆ,, ਮਾਂ ਕੀ ਤੇਰੇ ਕੋਲ ਪੇਕੇ ਹੈਣੀ |
ਇਹ ਸੁਣ ਸੁਰਜੀਤ ਕੁਰ ਦਾ ਕਾਲਜਾ ਅੰਦਰ ਬੇਸ਼ਕ
ੱ ਪਾਟ ਜਾਂਦਾ,, ਪਰ ਉਹ ਗੁਰਜੀਤ ਦਾ ਿਦਲ
ਰੱਖਣ ਮਾਰੀ ਬੋਲਦੀ,,
ਨਹ ਨਹ ਪੁਤੱ ...ਹੈ ਿਕ ਨੀ !
ਮੇਰੇ ਪੇਕੇ ਤਾਂ ਸੁੱਖ ਨਾਲ ਬਾਹਲੇ ਰੱਜੇ ਪੁਜ
ੱ ੇਆ|
ਪਰ ਮੇਰੇ ਪੇਕੇ ਬਾਹਲੀ ਦੂਰ ਆ ਰੱਬ ਕੋਲ ਤਾਂ ਹੀ ਜਾ ਹੁੰਦਾ ||

ਪੁਤੱ ਤੂੰ ਨਾ ਬਾਹਰ ਖੇਡਣ ਨਾ ਜਾਇਆ ਕਰ,, ਦੇਖ ਬੇਬੇ ਜੀ ਨੂੰ ਵੀ ਨੀ ਚੰਗਾ ਲੱਗਦਾ ਤੇ ਤੇਰੇ ਬਾਪੂ
ਨੂੰ ਵੀ ਨੀ ਚੰਗਾ ਲੱਗਦਾ,, ਤੇ ਿਜਹੜੇ ਕੰਮ ਵੱਿਡਆ ਨੂੰ ਚੰਗੇ ਨਾ ਲੱਗਣ ਉਹ ਨੀ ਕਰੀ ਦੇ ਹੁੰਦੇ ਪੁਤੱ !!

17
ਗੁਰਜੀਤ ਦਾ ਿਪਓ ਿਜੱਥੇ ਜਾਲਮ ਸੀ ਥੇ ਗੁਰਜੀਤ ਦਾ ਚਾਚਾ ਕਰਤਾਰ ਸਾਧ ਬੰਦਾ ਸੀ,,
ਿਬਲਕੁਲ
ੱ ਰੱਬ ਦਾ ਭਗਤ,, ਨਾ ਿਕਸੇ ਨੂੰ ਵਧਵ ਨਾ ਘਟਵ ||

ਘਰ ਦੇ ਰੋਜ਼ ਰੋਜ਼ ਦੇ ਕਲੇਸ਼ ਤ ਤੰਗ ਆ ਕੇ ਉਹ ਟਰੱਕ ਚਲਾਉਣ ਲੱਗ ਿਪਆ ਸੀ ||

ਜਦ ਕਦੇ ਵੀ ਕਰਤਾਰ ਿਸੰਹੋ ਪੰਜਾਬ ਆ ਦਾ ਿਪੰਡ ਗੇੜਾ ਜ਼ਰੂਰ ਮਾਰਦਾ ਉਹ ਤੇ ਨਾਲ ਉਹਦਾ
ਕਲ ਡਰ ਹਰਨਾਮ ਿਸੰਘ ਹੁੰਦਾ ||
ਹਰਨਾਮ ਨੂੰ ਸੁਰਜੀਤ ਕੌਰ ਵੀਰ ਕਿਹ ਕੇ ਬੁਲਾ ਦੀ ਸੀ, ਇਸ ਲਈ ਗੁਰਜੀਤ ਤੇ ਿਸਮਰਨਜੀਤ ਨੇ
ਹਰਨਾਮ ਿਸੰਘ ਨੂੰ ਮਾਮਾ ਕਿਹਣਾ ਸ਼ੁਰੂ ਕਰ ਿਦੱਤਾ ਸੀ |

ਿਜ਼ੰਦਗੀ ਸ਼ਾਇਦ ਏਦਾਂ ਹੀ ਗੁਜ਼ਰਦੀ ਰਿਹੰਦੀ,,ਪਰ ਇੱਕ ਪਹਾੜ ਦੁੱਖਾਂ ਪਹਾੜ ਟੁੱਟਣਾ ਹੋਰ ਬਾਕੀ
ਸੀ,, ਸੁਰਜੀਤ ਗੁਰਜੀਤ ਤੇ ਪਿਹਲਾਂ ਵੀ ਟੁੱਟ ਚੁੱਕਾ ਸੀ,, ਪਰ ਇਸ ਵਾਰ ਕੰਕਰਾਂ ਗੁਰਜੀਤ ਦੀ ਛੋਟੀ
ਭੈਣ ਿਸਮਰਨ ਨੂੰ ਵੀ ਲੱਗਣੀਆਂ ਸਨ |

1976 ਦੇ ਆਸ ਪਾਸ ਦੀ ਗੱਲ ਹੋਣੀ ਆ,ਗੁਰਜੀਤ ਕੋਈ ਅੱਠ ਕੁ ਸਾਲ ਦਾ ਹੋਣਾ ਤੇ ਿਸਮਰਨਜੀਤ
ਕੋਈ ਛੇ ਕੁ ਸਾਲ ਦੀ,,ਗੁਰਜੀਤ ਦਾ ਿਪਓ ਪਤਾਪ ਿਸੰਘ ਿਪੰਡ ਚ ਕੋਈ ਜਨਾਨੀ ਭਜਾ ਕੇ ਲੈ ਿਗਆ
||

ਹੁਣ ਇੱਕ ਵਾਰ ਫ਼ੇਰ ਸੁਰਜੀਤ ਕੌਰ ਝੱਖੜ ਚ ਝੰਬੇ ਰੁੱਖ ਵਾਂਗ ਹੋ ਗਈ ਸੀ,, ਕੱਲਮ ਕੱਲੀ ਿਵਰਾਨ
ਰੋਹੀ ਨੂੰ ਜਾਂਦੇ ਉਚੇ ਨੀਵ ਕੱਚੇ ਰਾਹ ਵਰਗੀ ||

4 ਸਾਲ ਸੁਰਜੀਤ ਕੌਰ ਨੇ ਪਤਾਪ ਿਸੰਘ ਦਾ ਇੰਤਜ਼ਾਰ ਕੀਤਾ, ਲੋਕਾਂ ਦੀਆਂ ਦਰੀਆਂ ਬੁਣੀਆਂ, ਖੇਸਾਂ
ਦੇ ਬੰਬਲ ਵੱਟੇ ਤੇ ਦੋਵ ਭੈਣ ਭਰਾਵਾਂ ਨੂੰ ਸਕੂਲ ਭੇਜਦੀ ਰਹੀ ||

18
ਆਿਖ਼ਰ ਿਰਸ਼ਤੇਦਾਰਾਂ ਦੇ ਜ਼ੋਰ ਪਾਉਣ ਤੇ ਸੁਰਜੀਤ ਕੁਰ ਨੂੰ ਉਹਦੇ ਿਦਓਰ ਦੇ ਿਬਠਾ ਿਦੱਤਾ ਿਗਆ
ਚਾਦਰ ਪਾ ਕੇ,, ਹੁਣ ਕੁਝੱ ਕੁ ਚੰਗੇ ਿਦਨ ਪਰਤ ਆਏ ਸੀ,, ਗੁਰਜੀਤ ਤੇ ਿਸਮਰਨਜੀਤ ਤੇ ਉਹਨਾਂ
ਦੀ ਮਾਂ ਸੁਰਜੀਤ ਕੌਰ ਦੀ ਿਜ਼ੰਦਗੀ ਿਵੱਚ ||

ਕਰਤਾਰ ਗੁਰਜੀਤ ਨੂੰ ਸਕੇ ਪੁਤੱ ਾਂ ਵਾਂਗ ਿਪਆਰ ਕਰਦਾ ਸੀ,, ਜਦ ਕਦੇ ਵੀ ਕਸ਼ਮੀਰ ਦਾ ਗੇੜਾ ਲਾ
ਕੇ ਆ ਦਾ,, ਉਹ ਅਖਰੋਟ ਬਦਾਮ ਸੇਬਾਂ ਦੀਆਂ ਪੇਟੀਆਂ ਲੈ ਕੇ ਆ ਦਾ ||

ਸੁਰਜੀਤ ਕੌਰ ਦਾ ਮੂੰਹ ਬੋਿਲਆ ਭਰਾ ਵੀ ਬਹੁਤ ਮੋਹ ਕਰਦਾ ਸੀ ਗੁਰਜੀਤ ਤੇ ਿਸਮਰਨਜੀਤ ਦਾ ਤੇ
ਸੁਰਜੀਤ ਨੂੰ ਭੈਣੇ ਭੈਣੇ ਕਰਦਾ ਰਿਹੰਦਾ ਸੀ ||

ਦੋਵ ਭੈਣ ਪੜਨ ਚ ਨੇ ਹੁਿਸ਼ਆਰ ਸਨ ਕੇ ਜਾਣੋ ਸੁਰਜੀਤ ਕੁਰ ਨੂੰ ਰੱਬ ਨੇ ਦੁੱਖਾਂ ਚ ਹੱਥ ਫੜ ਦੁੱਖਾਂ
ਚ ਕੱਢ ਿਲਆ ਸੀ ||
ਇਸ ਉਜੜੇ ਤੇ ਦੁੱਖਾਂ ਨਾਲ ਭਰੇ ਜੇਲ ਵਰਗੇ ਘਰ ਚ ਇੱਕ ਵਾਰ ਬਹਾਰਾਂ ਪਰਤ ਆਈਆਂ ਸਨ |

ਿਜਵ ਪੋਹ ਮਾਘ ਚ ਦੇ ਪਾਅਲੇ ਮਾਰੇ ਸੁੱਕ ਮਰੂੰਡ ਹੋਏ ਰੁਖੱ ਾਂ ਨੇ ਫੱਗਣ ਰੁੱਤੇ ਕਰੂੰਬਲਾ ਕੱਢ ਲਈਏ
ਹੋਣ,,,ਿਜਵ ਿਕਸੇ ਪੂਰਨ ਦੇ ਆਉਣ ਨਾਲ ਿਕਸੇ ਇਛਰਾਂ ਦੇ ਸੁੱਕੇ ਪਏ ਬਾਗ ਚ ਬਹਾਰ ਆ ਗਈ
ਹੋਵੇ ਤੇ ਕੋਇਲਾਂ ਬੋਲਣ ਲੱਗ ਪਈਆਂ ਹੋਣ ||

ਹੁਣ ਗੁਰਜੀਤ ਸਕੂਲ ਦੇ ਨਾਲ ਨਾਲ ਖੇਤ ਦੇ ਕੰਮ ਵੀ ਕਰਦਾ ਉਹਦਾ ਚਾਚਾ ਕਰਤਾਰ ਿਸੰਘ ਬੇਸ਼ਕ ੱ
ਹੁਣ ਉਹ ਗੁਜਰੀਤ ਦਾ ਿਪਓ ਬਣ ਿਗਆ ਸੀ,, ਪਰ ਗੁਰਜੀਤ ਦੇ ਿਸਮਰਨ ਉਹਨੂੰ ਚਾਚਾ ਹੀ
ਕਿਹੰਦੇ ਸੀ,, ਜਦ ਉਹ ਟਰੱਕ ਦਾ ਗੇੜਾ ਲਾ ਕੇ ਆ ਦਾ ਦੋਨਾਂ ਭੈਣ ਭਰਾਵਾ ਨੂੰ ਬਹੁਤ ਕੁਝੱ ਿਲਆ
ਕੇ ਿਦੰਦਾ ||

19
ਸੁਰਜੀਤ ਕੌਰ ਦੋ ਵੇਲੇ ਰੱਬ ਦਾ ਸ਼ੁਕਰਾਨਾ ਕਰਦੀ ਕੇ ਹੇ ਸੱਚੇ ਪਾਤਸ਼ਾਹ ਤੇ ਘਰ ਦੇਰ ਜ਼ਰੂਰ ਆ ਪਰ
ਹਨੇ ਰ ਨਹ ਆ |ਬੱਸ ਮੇਰੇ ਇਸ ਪਿਰਵਾਰ ਨੂੰ ਹੁਣ ਕਦੇ ਿਕਸੇ ਦੀ ਨਜ਼ਰ ਨਾ ਲੱਗੇ ||

1982 ਦਾ ਸਾਲ ਚੜ ਿਗਆ ਸੀ |

ਿਸਮਰਨ ਵੀ ਹੁਣ 12 ਸਾਲ ਦੀ ਹੋ ਚੁੱਕੀ ਸੀ,,ਉਹ ਸਵੇਰੇ ਠ ਕੇ ਪਿਹਲਾਂ ਨਹਾ ਧੋ ਕੇ ਜਪੁਜੀ


ਸਾਿਹਬ ਦਾ ਪਾਠ ਕਰਦੀ ਫ਼ੇਰ ਬੋਕਰ ਨਾਲ ਸਾਰਾ ਵੇਹੜਾ ਸੁੰਭਰਦੀ ||

ਸੁਰਜੀਤ ਕੌਰ ਦੀ ਿਜੰਮੇਵਾਰੀ ਦੋਵਾਂ ਭੈਣ ਭਰਾਵਾਂ ਨੇ ਵੰਡਾਂ ਲਈ ਸੀ ||

ਪਰ ਹਲੇ ਤਾਂ ਵੱਡੇ ਵੱਡੇ ਭੂਚਾਲ ਆਉਣੇ ਬਾਕੀ ਸਨ ||

✧✧✧✧✧

20
ਸੁਰਜੀਤ ਕੌਰ ਦੀ ਿਜੰਮੇਵਾਰੀ ਦੋਵਾਂ ਭੈਣ ਭਰਾਵਾਂ ਨੇ ਵੰਡਾਂ ਲਈ ਸੀ ||

ਪਰ ਹਲੇ ਤਾਂ ਵੱਡੇ ਵੱਡੇ ਭੂਚਾਲ ਆਉਣੇ ਬਾਕੀ ਸਨ ||

ਗੁਰਜੀਤ ਹੁਣ 15 ਸਾਲ ਦਾ ਹੋ ਚੁੱਕਾ ਸੀ,, ਸੋਹਣਾ ਸਰੀਰ ਲੋਹੇ ਵਰਗਾ, ਗੋਰਾ ਰੰਗ, ਕਦ ਪੌਣੇ ਛੇ
ਫੁੱਟ ਦੇ ਕਰੀਬ ||

ਖੇਤ ਦਾ ਸਾਰਾ ਕੰਮ ਹੁਣ ਗੁਰਜੀਤ ਨੇ ਸੰਭਾਲ ਿਲਆ ਸੀ,,ਉਧਰ ਕਰਤਾਰ ਿਸੰਘ ਨੇ ਟਰੱਕ ਵੀ
ਆਪਣਾ ਲੈ ਿਲਆ ਸੀ ਹੁਣ ||

ਦੋਨ ਿਪਓ ਪੁਤੱ ਾਂ ਨੇ ਕਮਾਈ ਕਰਕੇ ਇੱਕ ਨੇ ਫ਼ਸਲ ਚ ਇੱਕ ਨੇ ਟਰੱਕ ਚ ਬਹੁਤ ਸੋਹਣਾ ਘਰ
ਪਾਇਆ,,, ਘਰ ਦੀ ਇੱਕ ਇੱਕ ਚੀਜ਼ ਗੁਰਜੀਤ ਨੇ ਕੋਲ ਖੜ ਕੇ ਰੀਝ ਨਾਲ ਬਣਵਾਈ ਸੀ ||

ਘਰ ਬਣਾ ਤਾਂ ਿਲਆ ਸੀ ਪਰ ਿਕਸਮਤ ਨੇ ਸ਼ਾਇਦ ਇਸ ਘਰ ਿਵੱਚ ਗੁਰਜੀਤ ਦਾ ਰਿਹਣਾ ਨੀ ਸੀ


ਿਲਿਖਆ |

ਸਾਲ 1984 ਚੜ ਚੁੱਕਾ ਸੀ,, ਗੁਰਜੀਤ ਹੁਣ ਿਗਆਰਵ ਜਮਾਤ ਿਵੱਚ ਹੋ ਿਗਆ ਸੀ ਤੇ ਿਸਮਰਨ
ਅੱਠਵ ਜਮਾਤ ਿਵੱਚ ||

ਇੱਕ ਹੋਣੀ ਨੇ ਖੇਡ ਖੇਡੀ..


ਕਰਤਾਰ ਿਸੰਘ ਗੇੜਾ ਲੈ ਕੇ ਕਾਨਪੁਰ ਿਗਆ ਹੋਇਆ ਸੀ,,ਏਸੇ ਦੁਰਾਨ ਦੇਸ਼ ਦੀ ਪਧਾਨ ਮੰਤਰੀ ਦਾ
ਤਲ ਹੋ ਿਗਆ,,, ਿਜਸਦੇ ਮਗਰ ਿਦੱਲੀ ਤੇ ਕਾਨਪੁਰ ਦੰਗੇ ਸ਼ੁਰੂ ਹੋ ਗਏ,,, ਬੇਦੋਸ਼ੇ ਿਸੱਖਾਂ ਦੇ ਗਲਾਂ

21
ਚ ਬਲਦੇ ਟਾਇਰ ਪਾਏ ਗਏ ||

ਿਸੱਖਾਂ ਦੀਆਂ ਦੁਕਾਨਾਂ ਦੇ ਨਾਲ ਨਾਲ ਮਾਸੂਮ ਧੀਆਂ ਭੈਣਾਂ ਦੀਆਂ ਇੱਜਤਾਂ ਵੀ ਲੁਟੱ ਲਈਆਂ
ਗਈਆਂ ||

ਕਰਤਾਰ ਿਸੰਘ ਕਾਨਪੁਰ ਤ ਆ ਹੀ ਿਰਹਾ ਸੀ ਕੇ ਭੀੜ ਨੇ ਟਰੱਕ ਨੂੰ ਘੇਰ ਿਲਆ,,, ਕਰਤਾਰ ਿਸੰਘ
ਸਮੇਤ ਪੂਰੇ ਟਰੱਕ ਨੂੰ ਅੱਗ ਲਾ ਿਦੱਤੀ ਗਈ ||

ਅੱਗ ਦੀਆਂ ਲਾਟਾਂ ਅਸਮਾਨ ਛੂਹ ਗਈਆਂ,, ਤੇ ਸੜ ਕੇ ਸੁਆਹ ਹੋ ਿਗਆ ਕਰਤਾਰ ਿਸੰਘ ਤੇ
ਗੁਰਜੀਤ ਦੀ ਿਕਸਮਤ ||

ਬੱਸ ਿਸਰਫ਼ ਿਸਰਫ਼ ਤੇ ਟਰੱਕ ਦੀ ਨੰ ਬਰ ਪਲੇਟ ਤ ਪਤਾ ਲੱਗ ਸਿਕਆ ਕੇ ਇਹ ਟਰੱਕ ਕਰਤਾਰ
ਿਸੰਘ ਦਾ ਸੀ,,,ਆਪਣੇ ਪੁਤੱ ਦੀ ਮੌਤ ਦੀ ਖ਼ਬਰ ਸੁਣਿਦਆਂ ਹੀ ਗੁਰਜੀਤ ਦੀ ਦਾਦੀ ਬਸੰਤ ਕੌਰ ਨੇ
ਇੱਕ ਐਸਾ ਹਉਕਾ ਿਲਆ ਕੇ ਮੁੜ ਨਾ ਠੀ ||

ਚਾਰ ਮਹੀਨੇ ਪਿਹਲਾਂ ਬਣਾਏ ਘਰ ਿਵੱਚ ਿਚੱਟੇ ਸੱਥਰ ਿਵਛਾ ਿਦੱਤੇ ਗਏ,, ਬੇਸ਼ਕ
ੱ ਕਰਤਾਰ ਦੀ ਲਾਸ਼
ਨਹ ਸੀ ਆਉਣੀ ਿਕ ਿਕ ਟਰੱਕ ਤੇ ਕਰਤਾਰ ਿਸੰਹੋ ਸੜ ਕੇ ਸੁਆਹ ਹੋ ਚੁੱਕੇ ਸਨ ||

ਬਸੰਤ ਕੌਰ ਦਾ ਸਸਕਾਰ ਕਰ ਿਦੱਤਾ ਿਗਆ,,, ਖੁਸ਼ੀਆਂ ਨਾਲ ਮਸਾਂ ਮਸਾਂ ਮਿਹਿਕਆ ਘਰ ਇੱਕ
ਵਾਰ ਫ਼ੇਰ ਹਨੇ ਰੇ ਿਵੱਚ ਡੁੱਬ ਿਗਆ,,||
ਸੁਰਜੀਤ ਕੌਰ ਦੀ ਦੁਨੀਆਂ ਰੱਬ ਨੇ ਅੱਜ ਤੀਜੀ ਵਾਰ ਉਜਾੜ ਿਦੱਤੀ ਸੀ,, ਪਰ ਉਹ ਗੋਦੀ ਿਵੱਚ
ਆਪਣੀ ਧੀ ਿਸਮਰਨ ਦਾ ਿਸਰ ਰੱਖੀ ਇੱਕ ਪੱਥਰ ਦੀ ਮੂਰਤ ਬਣੀ ਬੈਠੀ ਸੀ ||

22
ਲੋਕਾਂ ਲਈ ਦੁੱਖ ਮਿਰਆਂ ਦਾ ਹੁੰਦਾ,, ਪਰ ਸੁਰਜੀਤ ਕੌਰ ਨੂੰ ਿਪੱਛੇ ਰਿਹ ਗਏ ਿਜ ਿਦਆਂ ਦਾ ਿਫ਼ਕਰ
ਸਤਾ ਿਰਹਾ ਸੀ ||
ਿਕ ਿਕ ਅੱਠਵ ਚ ਪੜਦੀ 14 ਸਾਲ ਦੀ ਿਸਮਰਨ ਉਹਦੇ ਮੋਢੇ ਤੱਕ ਆਉਣ ਲੱਗ ਪਈ ਸੀ ||

ਜਵਾਨ ਧੀ ਤੇ ਪੁਤੱ ਤੇ ਉਹ ਖੁਦ ਆਪ ਹੁਣ ਿਤੰਨ ਹੀ ਸਨ,, ਿਜੰਨਾਂ ਿਜ਼ੰਦਗੀ ਨਾਲ ਮੱਥਾ ਲਾਉਣਾ
ਸੀ,,||
ਿਜ਼ੰਦਗੀ ਵੀ ਐਸੀ ਕੇ ਪਤਾ ਨ ਿਕਹੜੇ ਿਕਹੜੇ ਤੂਫ਼ਾਨ ਆਉਣੇ ਸਨ ਉਸ ਿਵੱਚ ||

ਪਰ ਮਿਰਆਂ ਨਾਲ ਮਿਰਆ ਤਾਂ ਜਾਂਦਾ ਨਹ ਆ,, ਿਕੰਨੇ ਿਦਨ ਸੁਰਜੀਤ ਕੌਰ ਦੇ ਘਰ ਰੋਟੀ ਨਾ
ਪੱਕੀ ਕੋਈ ਆਂਢ-ਗੁਆਢ
ਂ ਚ ਦੇ ਜਾਂਦਾ,, ਗੁਰਜੀਤ ਧੱਕੇ ਨਾਲ ਮਾਂ ਤੇ ਿਸਮਰਨ ਨੂੰ ਖਵਾ ਿਦੰਦਾ ||

ਬਸੰਤ ਕੌਰ ਤੇ ਕਰਤਾਰ ਿਸੰਘ ਦਾ ਕੱਠੇਆਂ ਦਾ ਭੋਗ ਪਾ ਿਦੱਤਾ ਿਗਆ ||


ਿਤੰਨ ਮਾਂ ਪੁਤੱ ਜਾ ਕੇ ਬਸੰਤ ਕੌਰ ਦੇ ਫੁੱਲ ਕੀਰਤਪੁਰ ਸਾਿਹਬ ਪਾ ਆਏ ||

ਿਦਨ ਿਦਨ ਜਵਾਨ ਹੋ ਰਹੀ ਧੀ ਦਾ ਗ਼ਮ ਸੁਰਜੀਤ ਕੌਰ ਨੂੰ ਵੱਢ ਵੱਢ ਖਾਣ ਲੱਗਾ,,ਉਧਰ ਪੰਜਾਬ ਚ
ਗਵਰਨਰ ਰਾਜ ਲਾਗੂ ਹੋ ਿਗਆ ਸੀ ||

ਪਰ ਗੁਰਜੀਤ ਹਾਰ ਮੰਨਣ ਵਾਲਾ ਿਕੱਥੇ ਸੀ,, ਬੇਸ਼ਕ


ੱ ਬਚਪਨ ਉਹਦਾ ਿਝੜਕਾਂ ਤੇ ਤੰਗੀਆਂ ਥੱਲੇ
ਗੁਜਿਰਆ ਸੀ,, ਪਰ ਫ਼ੇਰ ਵੀ ਉਚਾ ਲੰਬਾ ਕੱਦ,, ਗ਼ਜ਼ ਚੌੜੀ ਛਾਤੀ,, ਮੂੰਹ ਤੇ ਹਲਕੀ ਹਲਕੀ ਮੁੱਛ
ਦਾਹੜੀ ਦਾ ਹਾਸ਼ੀਆ ਗੋਰਾ ਰੰਗ ਤੇ ਿਚਣ ਿਚਣ ਕੇ ਬੰਨੀ ਪੇਚਾਂ ਵਾਲੀ ਪੱਗ || ਇੱਕ ਵਾਰ ਦੇਖਣ
ਵਾਿਲਆਂ ਦੀਆਂ ਰੂਹਾਂ ਕੀਲ ਲਦਾ ||

23
ਹੁਣ ਗੁਰਜੀਤ ਸਵੇਰੇ ਠਦਾ ਮੱਝਾਂ ਨੂੰ ਪੱਠੇ ਪਾ ਕੇ ਫ਼ੇਰ ਸਕੂਲ ਜਾਂਦਾ,, ਸਕੂਲ ਤ ਆ ਕੇ ਵਰਦੀ
ਬਦਲ ਸਾਈਕਲ ਚੱਕ ਕੇ ਫ਼ੇਰ ਖੇਤ ਚਲਾ ਜਾਂਦਾ,, ਰਾਤ ਤੱਕ ਿਮੱਟੀ ਨਾਲ ਿਮੱਟੀ ਹੁੰਦਾ ਰਿਹੰਦਾ ||

ਜਦ ਿਮੱਟੀ ਨਾਲ ਿਲਬਿੜਆ ਿਤਬਿੜਆ ਉਹ ਘਰ ਆ ਦਾ ਮਾਂ ਦਾ ਕਾਲਜਾ ਮੂੰਹ ਨੂੰ ਆ ਦਾ,, ਕੇ


ਪੁਤੱ ਇਹ ਕੰਮ ਤੇਰੇ ਕਰਨ ਵਾਲੇ ਿਕੱਥੇ ਸਨ,, ਬੱਸ ਹੋਣੀ ਹੀ ਹਾਰਾਂ ਦੇ ਗਈ ||

ਿਸਮਰਨਜੀਤ ਵੀ ਨੀ ਸਮਝਦਾਰ ਹੋ ਚੁੱਕੀ ਸੀ ਕੇ ਉਹ ਮਾਂ ਨੂੰ ਿਕਸੇ ਵੀ ਕੰਮ ਨੂੰ ਹੱਥ ਨਾ ਲਾਉਣ
ਿਦੰਦੀ,, ਸਾਰੇ ਚੁੱਲੇ ਚਕੇ ਦਾ ਕੰਮ ਉਹਨੇ ਸਾਂਭ ਿਲਆ ਸੀ,, ਕੰਮ ਹੈ ਵੀ ਿਕਤੇ ਿਕੰਨਾਂ ਕੁ ਸੀ,, ਸਾਰਾ
ਿਤੰਨ ਜੀਆਂ ਦਾ ਤਾਂ ਟੱਬਰ ਸੀ ਉਹਨਾਂ ਦਾ ||
ਸੁਰਜੀਤ ਕੌਰ ਦਾ ਕੰਮ ਤਾਂ ਕੱਲੀਆਂ ਧਾਰਾਂ ਕੱਢਣ ਦਾ ਹੀ ਹੁੰਦਾ ਸੀ,, ਜਾਂ ਆਂਢ ਗੁਆਢ
ਂ ਦੁਖਦੇ
ਸੁਖਦੇ ਜਾਣ ਦਾ ਕੰਮ ਸੁਰਜੀਤ ਕੌਰ ਦੇ ਿਹੱਸੇ ਆਇਆ ਸੀ ||

ਿਸਮਰਨ ਤੇ ਗੁਰਜੀਤ ਦਾ ਐਨਾ ਮੋਹ ਸੀ ਕੇ ਦੋਨ ਭੈਣ ਭਰਾ ਰੋਟੀ ਵੀ ਕੱਠੇ ਖਾਂਦੇ ਸਨ ||

✧✧✧✧✧

24
ਗੁਰਜੀਤ ਪੜਾਈ ਦੇ ਨਾਲ ਨਾਲ ਸਕੂਲ ਚ ਬਾਸਕਟ ਬਾਲ ਦੀ ਟੀਮ ਚ ਸ਼ਿਮਲ ਹੋ ਿਗਆ ||
ਿਕ ਿਕ ਕੱਦ ਕਾਠ ਤੇ ਫੁਰਤੀ ਉਸ ਿਵੱਚ ਬਹੁਤ ਸੀ,, ਏਸੇ ਸਾਲ ਉਨਾਂ ਦੀ ਟੀਮ ਿਜ਼ਲੇ ਚ ਸਲੈਕਟ
ਹੋ ਗਈ,, ਗੁਰਜੀਤ ਦਾ ਇੱਕ ਦੋਸਤ ਵੀ ਬਣ ਿਗਆ ਜਗਤਾਰ ਿਸੰਘ ਤਾਰੀ,, ਉਹ ਮੁੰਡਾ ਗੁਰਜੀਤ
ਦੇ ਨਾਲ ਦੇ ਿਪੰਡ ਤ ਸੀ ||

ਹੁਣ ਗੁਰਜੀਤ ਨੂੰ ਇੱਕ ਭਰਾਵਾਂ ਵਰਗੇ ਦੋਸਤ ਦਾ ਹਸਲਾ ਹੋ ਿਗਆ ਸੀ,, ਝ ਵੀ ਤਾਰੀ ਬਾਹਲਾ
ਹੀ ਹੱਸਮੁੱਖ ਸੁਭਾਅ ਦਾ ਸੀ, ਪਰ ਬਾਹਲਾ ਹੀ ਭੋਲਾ ਿਜਹਾ ||

ਉਹ ਿਕੰਨੇ ਵਾਰ ਗੁਰਜੀਤ ਦੇ ਨਾਲ ਗੁਰਜੀਤ ਦੇ ਘਰ ਵੀ ਆ ਚੁੱਕਾ ਸੀ,, ਤਾਰੀ ਸੁਰਜੀਤ ਕੌਰ ਨੂੰ
ਮਾਸੀ ਕਿਹੰਦਾ ਸੀ,, ਤੇ ਿਸਮਰਨਜੀਤ ਨੂੰ ਿਸਮਰੋ... ਤੇ ਿਸਮਰਨ ਉਹਨੂੰ ਭੋਲਾ ਹੋਣ ਕਰਕੇ ਭੋਲੂ
ਵੀਰਾ ਕਿਹੰਦੀ ਸੀ ||

ਏਦਾਂ ਵ ਤ ਦੇ ਗੁਜ਼ਰਿਦਆਂ ਗੁਰਜੀਤ ਨੇ ਬਾਰਵ ਦੀ ਪੜਾਈ ਪੂਰੀ ਕਰ ਲਈ,, ਉਹ ਅੱਗੇ ਪੜਨਾ


ਤਾਂ ਚਾਹੁੰਦਾ ਸੀ,, ਪਰ ਉਹਦੇ ਘਰਦੇ ਹਲਾਤ ਉਹਦਾ ਸਾਥ ਨਾ ਿਦੰਦੇ ||
ਆਿਖ਼ਰ ਨੂੰ ਮਨ ਮਾਰ ਕੇ ਉਹ ਖੇਤੀ ਕਰਨ ਲੱਗ ਿਪਆ,, ਹੁਣ ਿਸਮਰਨਜੀਤ ਵੀ ਦਸਵ ਚ ਹੋ
ਗਈ ਸੀ ||

ਗੁਰਜੀਤ ਥੱਿਕਆ ਹਾਿਰਆ ਖੇਤ ਆ ਦਾ ਤੇ ਚੁੱਪ ਚਾਪ ਰੋਟੀ ਖਾ ਕੇ ਆਪਣੀ ਮੰਜੀ ਚੱਕ ਕੋਠੇ ਤੇ
ਡਾਹ ਲਦਾ,, ਿਕੰਨੀ ਦੇਰ ਤਾਰੇ ਵੇਖਦਾ ਰਿਹੰਦਾ ਕਦੇ ਚੰਦ ਨਾਲ ਗੱਲਾਂ ਕਰਦਾ ਤੇ ਕਦੇ ਸੋਚਦਾ ਕੇ
ਰੱਬਾ ਕੀ ਅਸ ਿਮੱਟੀ ਚ ਜੰਮੇ,ਏਦਾਂ ਹੀ ਿਮੱਟੀ ਨਾਲ ਿਮੱਟੀ ਹੁੰਦੇ,ਿਮੱਟੀ ਚ ਿਮਲ ਜਾਵਾਂ ਗੇ,,
ਉਹਦੀਆਂ ਅੱਖਾਂ ਭਰ ਆ ਦੀਆਂ |

ਦੂਜੇ ਹੀ ਪਲ ਅੱਖਾਂ ਸਾਫ ਕਰਦਾ ਬੋਲਦਾ,, ਨਹ ਨਹ ਮ ਆਪਣੀ ਿਸਮਰਨ ਨੂੰ ਐਨਾ ਪੜਾਵਾਂ ਗਾ

25
ਕੇ ਉਹ ਡਾਕਟਰ ਬਣੂ ਗੀ,, ਫ਼ੇਰ ਲੋਕ ਆਿਖਆ ਕਰਨਗੇ, ਔਹ ਜਾਂਦੀ ਆ ਗੁਰਜੀਤ ਦੀ ਡਾਕਟਰ
ਭੈਣ,,, ਫ਼ੇਰ ਆਪ ਹੀ ਥੁੱਕ ਿਦੰਦਾ ਿਕਤੇ ਨਜ਼ਰ ਨਾ ਲੱਗ ਜੇ ||
ਏਦਾਂ ਹੀ ਥੱਿਕਆ ਟੁੱਿਟਆ ਓਹ ਸ ਜਾਂਦਾ ||

ਇੱਕ ਿਦਨ ਉਹ ਖੇਤ ਬੈਠਾ ਸੀ ਜਗਤਾਰ ਉਹਦੇ ਕੋਲ ਆਇਆ ਤੇ ਬੋਿਲਆ,, ਯਰ ਗੁਰਜੀਤ ਤੂੰ
ਕੁਛ ਵੀ ਕਰ,, ਅੱਗੇ ਪੜ ਬਾਈ,, ਤੂੰ ਬਹੁਤ ਹੁਿਸ਼ਆਰ ਸੀ ਪੜਾਈ ਚ,,, ਨਾਲੇ ਅਸ ਕਾਲਜ ਵੀ
ਬਾਸਕਟ ਬਾਲ ਟੀਮ ਬਣਾਈ ਆ,, ਬਾਈ ਬਣਕੇ ਤੂੰ ਕੁਝੱ ਵੀ ਕਰ ਤੈਨੂੰ ਅਸ ਕਪਤਾਨ ਬਣਾਉਣਾ
ਟੀਮ ਦਾ ||

ਉਹਦੀ ਗੱਲ ਸੁਣ ਗੁਰਜੀਤ ਨੇ ਇੱਕ ਲੰਮਾ ਸਾਹ ਿਲਆ ਮੋਢੇ ਤੇ ਰੱਖੀ ਕਹੀ ਨੂੰ ਥੱਲੇ ਰੱਖਦਾ
ਬੋਿਲਆ,, ਖੁਆਬ ਤਾਂ ਬਹੁਤ ਵੇਖੇ ਸੀ ਦੋਸਤਾ,, ਪਰ ਿਕਸਮਤ ਨੂੰ ਮਨਜ਼ੂਰ ਨਾ ਹੋਏ,, ਨਾਲੇ ਵੀਰ
ਮੇਿਰਆ ਮੇਰੇ ਿਸਰ ਤੇ ਿਜੰਮੇਵਾਰੀਆਂ ਦੀ ਪੰਡ ਰੱਖੀ ਹੋਈ ਆ,, ਜੇ ਇਹ ਲਾਹ ਿਦੱਤੀ ਮਾਂ ਤੇ ਭੈਣ ਰੁਲ
ਜਾਣਗੀਆਂ,, ਤੈਨੂੰ ਪਤਾ ਸਾਡੇ ਤਾਂ ਕੋਈ ਕਮਾਉਣ ਵਾਲਾ ਵੀ ਹੈਣੀ,, ਹੁਣ ਇੱਕੋ ਚੀਜ਼ ਹੀ ਹੋਣੀ ਆ
ਜਾਂ ਤਾਂ ਘਰਿਦਆਂ ਨੂੰ ਰੋਟੀ ਖਵਾ ਸਕਦਾਂ ਜਾਂ ਕਾਲਜ ਦੀਆਂ ਫੀਸਾਂ ਭਰ ਸਕਦਾਂ ||
ਮੈਨੂੰ ਭੁੱਿਲਆ ਨਹ ਉਹ ਿਦਨ ਜਦ ਮੇਰੇ ਬਾਰਵ ਦੇ ਦਾਖਲੇ ਵੇਲੇ ਮਾਂ ਨੇ ਰਾਤਾਂ ਨੂੰ ਜਾਗ ਜਾਗ
ਲੋਕਾਂ ਦੇ ਖੇਸਾਂ ਦੇ ਬੰਬਲ ਵੱਟੇ ਸੀ,, ਦਰੀਆਂ ਬੁਣੀਆਂ ਸੀ ||

ਯਰ ਤੂੰ ਿਦਲ ਨਾ ਛੱਡ ਮ ਕਰਦਾ ਕਾਲਜ ਕੋਚ ਸਾਬ ਨਾਲ ਗੱਲ ਤੇ ਕਰਦਾ ਤੇਰਾ ਕੋਈ ਹੀਲਾ
ਵਸੀਲਾ,, ਏਹਨਾਂ ਆਖ ਕੇ ਤਾਰੀ ਚਲਾ ਿਗਆ |

ਗੁਰਜੀਤ ਨੂੰ ਇੱਕ ਵਾਰ ਤਾਂ ਿਜਵ ਚਾਅ ਿਜਹਾ ਚੜ ਿਗਆ ਹੋਵੇ ਕਾਲਜ ਦਾ ਨਾਂ ਸੁਣਕੇ,, ਿਜਵ ਉਹ
ਬੱਸ ਦੀ ਬਾਰੀ ਚ ਖੜਾ ਹੋਵੇ,, ਹੱਥ ਚ ਿਕਤਾਬਾਂ ਫੜੀਆਂ ਹੋਣ,,ਬੱਸ ਚ ਿਕੰਨੇ ਹੀ ਕਾਲਜ ਪੜਨ
ਵਾਲੇ ਕੁੜੀਆਂ ਮੁੰਡੇ ਖੜੇ ਤੇ ਬੈਠੇ ਹੋਣ,,ਭੱਜਦੀ ਬੱਸ ਹੋਣ ਕਰਕੇ ਠੰ ਡੀ ਠੰ ਡੀ ਹਵਾ ਉਹਦੇ ਮੂੰਹ ਤੇ ਵੱਜ
ਰਹੀ ਹੋਵੇ...

26
'ਓ..ਜੀਤ ਿਸੰਹਾਂ' 'ਓਏ ਜੀਤੇ ਪੁਤ
ੱ ' ਉਹਦੇ ਘਰਾਂ ਚ ਲੱਗਦੇ ਤਾਏ ਗੁਰਮੁੱਖ ਿਸੰਘ ਦੀ ਆਵਾਜ਼ ਨੇ
ਉਹਦੀ ਕਾਲਜ ਵਾਲੀ ਿਬਤੀ ਤੋੜੀ ||
ਗੁਰਜੀਤ ਨੇ ਇੱਕ ਿਨਗਾ ਖੇਤ ਚ ਗੋਡੇ ਗੋਡੇ ਖੜੇ ਨਰਮੇ ਦੇ ਬੂਿਟਆਂ ਤੇ ਮਾਰੀ ਿਜਸ ਦੇ ਓਿਰਆਂ ਤ
ਬਚਾ ਕੇ ਪੈਰ ਰੱਖਦਾ ਤੁਿਰਆ ਆ ਿਰਹਾ ਸੀ ਗੁਰਮੁੱਖ ਿਸੰਘ ਜੋ ਗੁਰਜੀਤ ਨੂੰ ਅਵਾਜ਼ਾਂ ਮਾਰਦਾ ਆ
ਿਰਹਾ ਸੀ ||

ਹਾਂ ਜੀ ਤਾਇਆ ਜੀ ਬੋਲੋ.. ਗੁਰਜੀਤ ਗੁਰਮੁੱਖ ਦੇ ਪੈਰ ਹੱਥ ਲਾ ਦਾ ਬੋਿਲਆ ||

ਬੋਲਣਾ ਕੀ ਆ ਸ਼ੇਰਾ, ਆਹ ਸੁੰਡੀ ਨੇ ਤਾਂ ਨਰਮੇ ਦੇ ਪੱਤੇ ਨ ਛੱਡੇ ਸਾਡੇ ਤਾਂ,,, ਤੇਰੇ ਤਾਂ ਸੁੱਖ ਨਾਲ
ਚੰਗਾ ਖੜਾ,,, ਪਰ ਖੜਨਾ ਵੀ ਆ,ਸ਼ੇਰ ਬੱਿਗਆ,ਤੂੰ ਸਾਰਾ ਿਦਨ ਿਮੱਟੀ ਨਾਲ ਿਮੱਟੀ ਜੋ ਹੋਇਆ
ਰਿਹਨਾ |
ਇੱਕ ਸਾਡਾ ਪਾੜਾ ਸਵੇਰੇ ਹੀ ਰੱਖ ਕੇ ਦੋ ਕੋ ਕਾਪੀਆਂ ਿਨਕਲ ਜਾਂਦਾ ਕਾਲਜ ਨੂੰ,,, ਪਤਾ ਵੀ ਨ
ਪੜਦਾ ਵੀ ਆ ਕੇ ਬੱਸ ਓਦਾਂ ਹੀ ਕੌਲੇ ਕੱਛ ਕੇ ਮੁੜ ਆ ਦਾ,, ਚੰਗਾ ਹੋਇਆ ਤੂੰ ਇੱਕ ਕੰਮ ਫੜ
ਿਲਆ,, ਜੇ ਕਾਲਜ ਲੱਗ ਜਾਂਦਾ ਤੂੰ ਿਕਸੇ ਪਾਸੇ ਜੋਗਾ ਨਹ ਸੀ ਰਿਹਣਾ ਸ਼ੇਰਾ ||
ਤਾਏ ਦੇ ਖਰੇ ਬੋਲ ਗੁਰਜੀਤ ਦੇ ਿਦਲ ਤੇ ਆਰੀ ਫ਼ੇਰ ਗਏ,, ਪਰ ਗੱਲ ਤਾਂ ਸੱਚੀ ਸੀ,, ਿਤੰਨ ਿਕੱਿਲਆਂ
ਦੀ ਤਾਂ ਸਾਰੀ ਵਾਹੀ ਸੀ ਝੁਗ
ੱ ੇ ਚ,, ਉਹ ਠੇ ਕੇ ਤੇ ਦੇਕੇ ਵੀ ਗੁਜ਼ਾਰਾ ਨਹ ਸੀ ਹੋਣਾ ||

ਪਰ ਗੁਰਜੀਤ ਗੱਲ ਬਦਲਦਾ ਬੋਿਲਆ..


ਤਾਇਆ ਜੀ ਘਬਰਾਓ ਨਾ ਜਦ ਤੁਹਾਡਾ ਮੁੰਡਾ ਪੜ ਿਲਖ਼ ਕੇ ਕੁਝੱ ਲੱਗ ਿਗਆ ਨਾ,, ਤੁਸ ਆਹੀ
ਮੂੰਹ ਨਾਲ ਲੋਕਾਂ ਕੋਲ ਿਸਫਤਾਂ ਕਿਰਆ ਕਰੋ ਗੇ.. ||

ਲੱਿਗਆ ਤਾਂ ਹੋਇਆ ਸ਼ੇਰਾ ਉਹ,, ਘਰਿਦਆਂ ਦੇ ਪੈਸੇ ਉਜਾੜਣ ਤੇ, ਗੁਰਮੁਖ ਿਸੰਘ ਦੇ ਐਨਾ

27
ਕਿਹਣ ਤੇ ਦੋਵ ਹੱਸ ਪਏ ||

ਹੋਰ ਸੁਣਾ ਤਾਇਆ ਗੁਰਜੀਤ ਹੱਸਦਾ ਬੋਿਲਆ,,,

ਬੱਸ ਹੋਰ ਤਾਂ ਕੁਛ ਨਹ ਕੱਲ ਿਵਹਲਾਂ ਤਾਂ ਮੇਰੇ ਨਾਲ ਸ਼ਿਹਰ ਤੱਕ ਜਾ ਆਵ ਪੁਤੱ ਬਣਕੇ,, ਆੜਤੀਏ
ਨਾਲ ਥੋੜਾ ਿਹਸਾਬ ਿਕਤਾਬ ਿਜਹਾ ਕਰਨਾ,, ਤੂੰ ਤਾਂ ਸ਼ੇਰਾ ਹੁਣ ਪਿੜਆ ਿਲਿਖਆਂ,, ਮੈਨੂੰ ਅਨਪੜ ਨੂੰ
ਤਾਂ ਮੇਰੇ ਸਾਲੇ ਆੜਤੀਏ ਥੜੇ ਤੇ ਚੜਨ ਲੱਗੇ ਨੂੰ ਵੇਚ ਿਦੰਦੇ ਆ ||

ਕੋਈ ਗੱਲ ਹੀ ਨੀ ਤਾਇਆ ਜੀ ਆਪਾਂ ਚੱਲ ਪਵਾ ਗੇ,, ਨਾਲੇ ਮ ਵੀ ਆਹ ਇੱਟਿਸੱਟ ਵਾਲੀ ਸਪੇ
ਜਹੀ ਲੈ ਕੇ ਆਉਣੀ ਆ,,ਕਾਰੀ ਖ਼ਬਲ ਿਜਹਾ ਹੋਇਆ ਖੜਾ ਿਟੱਬੇ ਦੇ ਨਾਲ ਵਾਲੇ ਿਕੱਲੇ ਚ ||

ਗੱਲਾਂ ਬਾਤਾਂ ਚ ਕੱਲ ਜਾਣ ਦਾ ਇਕਰਾਰ ਕਰ ਦੋਵ ਆਪੋ ਆਪਣੇ ਘਰਾਂ ਨੂੰ ਚਲੇ ਗਏ ||

✧✧✧✧✧

28
ਰਾਤ ਨੂੰ ਆਪਣੀ ਭੈਣ ਿਸਮਰਨ ਨਾਲ ਰੋਟੀ ਖਾਣ ਤ ਬਾਅਦ ਰੋਜ਼ ਵਾਂਗ ਆਪਣੀ ਮੰਜੀ ਚੁੱਕ,
ਗੁਰਜੀਤ ਕੋਠੇ ਤੇ ਲੈ ਿਗਆ,, ਸਾਰੇ ਿਦਨ ਦੀ ਸੂਰਜ ਦਾ ਕਿਹਰ ਝੱਲਦੀ ਛੱਤ ਚ ਹਲੇ ਵੀ ਸੇਕ
ਿਨਕਲ ਿਰਹਾ ਸੀ,, ਗੁਰਜੀਤ ਲੱਕੜ ਦੀ ਪੌੜੀ ਦੇ ਟੰਿਬਆਂ ਤੇ ਪੈਰ ਧਰਦਾ ਥੱਲੇ ਉਤਿਰਆ,, ਉਹਨੇ
ਿਵਹੜੇ ਿਵਚਲੇ ਨਲਕੇ ਤ ਪਾਣੀ ਦੀ ਬਾਲਟੀ ਭਰੀ ਤੇ ਚਤਰੇ ਦੀ ਕੰਧਲ ੋ ੀ ਤ ਗੜਵੀ ਚੱਕ ਫੇਰ ਕੋਠੇ
ਤੇ ਚੜ ਿਗਆ ||

ਉਹਨੇ ਆਪਣੇ ਮੰਜੇ ਦੇ ਆਲੇ ਦੁਆਲੇ ਪਾਣੀ ਿਛੜਿਕਆ.. ਇੱਕ ਿਪਆਰੀ ਦੀ ਮਿਹਕ ਕੱਚੀ ਛੱਤ
ਦੀ ਿਮੱਟੀ ਚ ਠੀ,, ਿਬਲਕੁਲ ੱ ਓਦਾਂ ਦੀ ਮਿਹਕ ਿਜੱਦਾਂ ਦੀ ਮਿਹਕ ਚੁੱਲੇ ਤੇ ਕੰਮ ਕਰਦੀ ਉਹਦੀ
ਮਾਂ ਦੇ ਮੁੜਕੇ ਨਾਲ ਿਭੱਜੇ ਝੱਗੇ ਚ ਆ ਦੀ ਹੁੰਦੀ ਆ,,,||

ਉਹਨੇ ਅੱਖਾਂ ਬੰਦ ਕਰ ਇੱਕ ਲੰਬਾ ਸਾਹ ਿਲਆ ਤੇ ਸਾਰੀ ਿਮੱਟੀ ਦੀ ਮਿਹਕ ਆਪਣੇ ਅੰਦਰ ਿਖੱਚ
ਲਈ... ਉਹਨੂੰ ਮਿਹਸੂਸ ਹੋਇਆ ਿਜਵ ਉਹ ਕਸ਼ਮੀਰ ਦੇ ਸ਼ਾਲੀਮਾਰ ਬਾਗ ਚ ਬੈਠਾ ਹੋਵੇ ਤੇ
ਹਜ਼ਾਰਾਂ ਗੁਲਾਬਾਂ ਦੀ ਸੁਗੰਧ ਉਹਦੇ ਸਾਹਾਂ ਚ ਹੋ ਕੇ ਗੁਜ਼ਰ ਰਹੀ ਹੋਵੇ ||

ਉਹ ਮੱਛਰਦਾਨੀ ਲਾ ਕੇ ਚੁੱਪ ਚਾਪ ਮੰਜੇ ਤੇ ਲੰਮਾ ਪੈ ਿਗਆ,, ਅਸਮਾਨ ਪੂਰਾ ਤਾਿਰਆਂ ਨਾਲ
ਭਿਰਆ ਹੋਇਆ ਸੀ,, ਚੰਨ ਵੀ ਪੂਰੇ ਜੋਬਨ ਤੇ ਸੀ,, ਸ਼ਾਇਦ ਪੁਿੰ ਨਆ ਚ ਇੱਕ ਅੱਧਾ ਿਦਨ ਹੀ
ਬਾਕੀ ਸੀ |ਦੂਰ ਹਵਾ ਸੰਗ ਆ ਰਹੀ ਨਰਮੇ ਦੇ ਖੇਤਾਂ ਚ ਹੋਈਆਂ ਵੱਲਾਂ ਚ ਿਚੱਬੜਾਂ ਖੱਖੜੀਆਂ ਤੇ
ਖਰਬੂਿਜਆਂ ਦੀ ਮਿਹਕ ਪੂਰੀ ਕਾਇਨਾਤ ਨੂੰ ਮਿਹਕਾ ਰਹੀ ਸੀ,, ਦੂਰ ਿਕਸੇ ਰੁੱਖ ਤੇ ਬੋਲਦੀ ਕੋਚਰੀ
ਰਾਤ ਦੀ ਚੁੱਪ ਨੂੰ ਤੋੜ ਰਹੀ ਸੀ,, ਕਦੇ ਕਦੇ ਕੋਈ ਰੋਹੀ ਚ ਬੋਲਦੇ ਿਤੱਤਰ ਦੀ ਅਵਾਜ਼ ਵੀ ਕੰਨਾਂ ਨੂੰ
ਛੂਹ ਜਾਂਦੀ ਸੀ ||

ਗੁਰਜੀਤ ਇਸ ਸਵਰਗ ਵਰਗੀ ਕਾਇਨਾਤ ਚ ਗੁਆਚ ਜਾਣਾ ਚਾਹੁੰਦਾ ਸੀ,,, ਪਰ ਉਸਦੀਆਂ


ਿਜੰਮੇਵਾਰੀਆਂ ਉਸਦੇ ਮੂਹਰੇ ਭੁੱਖੀ ਡਾਇਨ ਵਾਂਗ ਖੜ ਜਾਂਦੀਆਂ,, ਕਦੇ ਭੈਣ ਦੀ ਿਵਆਹ ਦਾ ਿਫ਼ਕਰ
ਤੇ ਕਦੇ ਬੁਢਾਪੇ ਵੱਲ ਵਧ ਰਹੀ ਮਾਂ ਦੇ ਬੁੱਢੇ ਹੱਡਾਂ ਦਾ ਸੰਸਾ ||

29
ਉਹਨੂੰ ਵਾਰ ਵਾਰ ਿਦਨੇ ਬੋਲੇ ਜਗਤਾਰ ਦੇ ਬੋਲ ਯਾਦ ਆ ਰਹੇ ਸਨ,, ਕੇ ਬਾਈ ਬਣਕੇ ਤੂੰ ਅੱਗੇ ਪੜ
ਕਾਲਜ ਚ,,, ਨਾਲੇ ਅਸ ਕਾਲਜ ਚ ਬਾਸਕਟ ਬਾਲ ਦੀ ਟੀਮ ਬਣਾਈ ਆ,, ਬਾਈ ਤੈਨੂੰ ਉਹਦਾ
ਕਪਤਾਨ ਬਣਾ ਦੇਵਾਂ ਗੇ,,,,

ਗੁਰਜੀਤ ਨੂੰ ਯਾਦ ਆਇਆ ਉਹਦਾ ਿਕੰਨਾਂ ਮੋਹ ਸੀ ਬਾਸਕਟ ਬਾਲ ਨਾਲ ਇੱਕ ਵਾਰ ਪਾਣੀਪਤ
ਜਦ ਹਿਰਆਣਾ ਦੀ ਚੋਟੀ ਦੀ ਟੀਮ ਨੂੰ ਹਰਾਇਆ ਸੀ ਤਾਂ ਹਿਰਆਣੇ ਦੀ ਇੱਕ ਬੜੀ ਹੀ ਸੋਹਣੀ
ਕੁੜੀ ਨੇ ਉਹਦੇ ਇੱਕ ਇੱਕ ਪੁਆਇੰਟ ਤੇ ਿਕੰਨੀਆਂ ਸੀਟੀਆਂ ਤੇ ਤਾੜੀਆਂ ਮਾਰੀਆਂ ਸਨ,,, ਤੇ ਜਦ
ਮੈਚ ਖ਼ਤਮ ਹੋਣ ਤ ਬਾਅਦ ਉਹ ਵਾਪਸ ਆਉਣ ਲਈ ਿਤਆਰੀ ਕਰ ਰਹੇ ਸਨ,,, ਉਹ ਆਪਣੀ
ਇੱਕ ਸਹੇਲੀ ਨਾਲ ਗੁਰਜੀਤ ਕੋਲ ਆਈ ਸੀ ਤੇ ਿਨਸ਼ਾਨੀ ਵੱਜ ਇੱਕ ਰੁਪਏ ਦਾ ਿਸੱਕਾ ਗੁਰਜੀਤ ਦੇ
ਹੱਥ ਤੇ ਰੱਖ ਕੇ ਿਬਨਾਂ ਸੰਗੇ ਬੋਲੀ ਸੀ...

ਵਾਅ ਰੇ ਛੋਰੇ ਆਜ ਤੋ ਤੱਨੇ ਕਮਾਲ ਕਰ ਦੀਓ.ਿਦਲ ਜੀਤ ਿਲਓ ਮਾਹਰਾ ਤੋ... .ਇਬ ਬਾਤ ਸੁਣ
ਮਾਹਰੀ ਿਧਆਨ ਸੈ,, ਇਬ ਯੇਹ ਖੇਲ ਛੋੜੀਓ ਮੱਤ,, ਚੋਖੀ ਤਰੱਕੀ ਕਰੈ ਗੈ ਛੋਰ,ੇ ,ਪੜਾਈ ਕੇ ਗੈਲ
ਗੈਲ ਖੇਲਣੇ ਪੈ ਭੀ ਿਧਆਨ ਦੀਓ,, ਇਬ ਜਲਦ ਹੀ ਿਦੱਲੀ ਮ ਮੁਲਾਕਾਤ ਹੋਵੈ ਥਾਰੇ ਗੈਲ....ਿਫਰ
ਦੇਖੀਓ ਕੌਣ ਜੀਤੈ..||

ਪਰ ਉਹ ਕਮਲੀ ਕੀ ਜਾਣਦੀ ਸੀ ਜਦ ਕਬੀਲਦਾਰੀ ਦੀਆਂ ਬੇੜੀਆਂ ਪੈਰਾਂ ਚ ਪਦੀਆਂ ਬਹੁਤ ਕੁਝੱ


ਛੁਡੱ ਵਾ ਿਦੰਦੀਆਂ,, ਨਾਲੇ ਇਨਸਾਨ ਿਕੱਥੇ ਿਕਸੇ ਨੂੰ ਛੱਡਦਾ ਇਹ ਤਾਂ ਿਕਸਮਤ ਛਡਵਾ ਿਦੰਦੀ ਆ ,,
ਉਦ ਤਾਂ ਗੁਰਜੀਤ ਵੀ ਨਹ ਜਾਣਦਾ ਸੀ ਕੇ ਖੇਡ ਤਾਂ ਕੀ 'ਿਕਸਮਤ ਤਾਂ ਸਾਲੀ' ਪੜਾਈ ਵੀ ਛਡਾ
ਦੇਊਗੀ ||

ਗੁਰਜੀਤ ਤਾਂ ਇਹ ਗੱਲ ਵੀ ਭੁੱਲ ਚੁੱਕਾ ਸੀ,,, ਪਰ ਅੱਜ ਜਗਤਾਰ ਦੀ ਕਾਲਜ ਚ ਬਾਸਕਟ ਬਾਲ
ਟੀਮ ਵਾਲੀ ਗੱਲ ਨੇ ਸਾਲ ਪੁਰਾਣੀ ਯਾਦ ਉਹਦੇ ਮੂਹਰੇ ਖੜੀ ਕਰ ਿਦੱਤੀ ||

30
ਗੁਰਜੀਤ ਨੇ ਕੁੜਤੇ ਦੇ ਗੀਝੇ ਚ ਆਪਣਾ ਬਟੂਆ ਕੱਿਢਆ ਉਹਦੇ ਇੱਕ ਨੁਕਰ ਚ ਉਸ
ਹਿਰਆਣਵੀ ਕੁੜੀ ਦਾ ਿਦੱਤਾ ਇੱਕ ਰੁਪਏ ਦਾ ਿਸੱਕਾ ਓਵ ਹੀ ਿਪਆ ਸੀ,, ਗੁਰਜੀਤ ਨੇ ਿਸੱਕਾ
ਬਾਹਰ ਕੱਢ ਦੇਖਣਾ ਚਾਿਹਆ ਤਾਂ ਨਾਲ ਇੱਕ ਪਰਚੀ ਵੀ ਬਟੂਏ ਚ ਬਾਹਰ ਿਡੱਗ ਪਈ..
ਇਹ ਪਰਚੀ ਉਹਨੂੰ ਸ਼ਾਮ ਨੂੰ ਰੋਟੀ ਖਾਣ ਵੇਲੇ ਉਹਦੀ ਭੈਣ ਿਸਮਰਨਜੀਤ ਨੇ ਫੜਾਈ ਸੀ ||

ਉਹ ਿਸੱਕਾ ਜੇਬ ਚ ਪਾ ਕੇ ਪਰਚੀ ਖੋਲ ਕੇ ਪੜਨ ਲੱਗਾ.. ਇਹ ਪਰਚੀ ਘਰਦੇ ਸਮਾਨ ਦੀ ਸੀ..
ਸਰ ਦੀ ਖ਼ਲ,, ਸਾਬਣ,, ਮਾਂ ਦੀ ਦਵਾਈ,, ਕੁਝੱ ਕੁ ਭੈਣ ਦੀਆਂ ਿਕਤਾਬਾਂ,, ਖੰਡ ਚਾਹ ਆਿਦ ਇਸ ਤ
ਅੱਗੇ ਗੁਰਜੀਤ ਨੇ ਪਿੜਆ ਵੀ ਨਾ,, ਬੱਸ ਉਸੇ ਤਰਾਂ ਹੀ ਪਰਚੀ ਤੈਹ ਲਾ ਕੇ ਵਾਪਸ ਬਟੂਏ ਚ ਪਾ
ਲਈ ||

ਉਹਨੇ ਿਸਰ ਵਾਲੀ ਪੱਗ ਿਖਲਾਰ ਕੇ ਤੇ ਲੈ ਕੇ ਸੌਣ ਦਾ ਯਤਨ ਕੀਤਾ,, ਪਰ ਨ ਦ ਉਸ ਤ ਕੋਹਾਂ


ਦੂਰ ਸੀ,, ਬੜੀ ਕੋਿਸ਼ਸ ਕੀਤੀ ਉਹਨੇ ਸੌਣ ਦੀ..

ਪਰ ਿਸਆਣੇ ਕਿਹੰਦੇ ਆ ਯਾਦ ਤੇ ਨ ਦ ਦਾ ਬੜਾ ਗੂੜਾ ਿਰਸ਼ਤਾ ਹੁੰਦਾ,, ਜੇ ਨ ਦ ਆ ਜਾਵੇ ਤਾਂ ਸਭ


ਭੁੱਲ ਜਾਂਦਾ.. ਪਰ ਜੇ ਨ ਦ ਨਾ ਆਵੇ ਬੜਾ ਕੁਝੱ ਭੁੱਿਲਆ ਵੀ ਯਾਦ ਆ ਜਾਂਦਾ ||

ਇੱਕ ਵਾਰ ਜਦ ਉਹਨਾਂ ਨੇ ਸਕੂਲ ਵੱਲ ਿਜ਼ਲੇ ਦਾ ਟੂਰਨਾਮਟ ਿਜੱਿਤਆ ਸੀ ਤਾਂ ਸਕੂਲ ਦੇ ਿਪੰਸੀਪਲ
ਨੇ ਿਕਹਾ ਸੀ.. ਗੁਰਜੀਤ ਅੱਜ ਤੂੰ ਸਕੂਲ ਦਾ ਖੁਆਬ ਪੂਰਾ ਕਰ ਿਦੱਤਾ,, ਇਹ ਸਾਡੇ ਸਕੂਲ ਦਾ ਇੱਕ
ਸੁਪਨਾ ਸੀ ਜੋ ਅੱਜ ਤੂੰ ਪੂਰਾ ਕੀਤਾ ||

ਪਰ ਉਹਦੇ ਅੱਜ ਆਪਣੇ ਿਨੱਕੇ ਿਨੱਕੇ ਖੁਆਬ ਪੂਰੇ ਨਹ ਸੀ ਹੋ ਰਹੇ,,


ਬਿੜਆਂ ਸੁਪਿਨਆਂ ਦਾ ਗਲ਼ ਤਾਂ ਉਹਨੇ ਖੁਦ ਹੀ ਘੁੱਟ ਿਦੱਤਾ ਸੀ..
ਿਪੱਛੇ ਬਚੇ ਸਨ,ਉਹਦੇ ਿਨੱਕੇ ਿਨੱਕੇ ਸੁਪਨੇ ,ਪਰ ਉਹਵੀ ਪੂਰੇ ਨਹ ਹੋ ਰਹੇ ਸਨ ||

31
ਉਹਨੇ ਚੰਨ ਵੱਲ ਿਨਗਾ ਮਾਰੀ ਉਹ ਓਵ ਹੀ ਖੜਾ ਸੀ ਬੱਸ ਆਪਣੀ ਜਗਾ ਬਦਲ ਚੁੱਕਾ ਸੀ...ਉਹ
ਚੰਦ ਨੂੰ ਆਪਿਣਆਂ ਸੁਪਿਨਆਂ ਦੀ ਕਹਾਣੀ ਸਨਾਉਣ ਲੱਗ ਿਪਆ...

ਬਹੁਤ ਛੋਟੀ ਹੁੰਦੀ ਆ ਸਾਡੇ ਖੁਆਬਾਂ ਦੀ ਨਗਰੀ,,


ਬੱਸ ਸਵੇਰੇ ਮੁਰਗਾ ਬੋਲਦੇ ਨਾਲ
ਖੇਤ ਦੀਆਂ ਵੱਟਾਂ ਤੇ ਗੇ
ਅੜੀਅਲ ਘਾਹ ਨੂੰ
ਕਹੀ ਦੇ ਟੱਕ ਨਾਲ ਲਾਹ ਕੇ
ਦੂਰ ਸੁੱਟਦੇ ਵੇਖਦੇ ਹਾਂ ਿਨੱਕੇ ਿਨੱਕੇ ਖੁਆਬ,,

ਪਤਾ ਿਕਹੜੇ....??

ਜੇ ਏਸ ਵਾਰ ਫ਼ਸਲ ਚੰਗੀ ਹੋਗੀ


ਤਾਂ ਆੜਤੀਏ ਦਾ ਸਾਰਾ ਕਰਜ਼ਾ
ਲਾਹ ਦੇਣਾ ਜੋ ਭੈਣ ਦੇ ਿਵਆਹ ਮੌਕੇ
ਿਲਆ ਸੀ,,,

ਜੇ ਏਸ ਵਾਰ ਕਣਕ ਬਚੀ ਰਹੀ


ਰੱਬ ਦੀ ਕਰੋਪੀ ਤ
ਤਾਂ

32
ਬੇਬੇ ਦਾ ਓਪਰੇਸ਼ਨ ਕਰਵਾ ਦੇਣਾ
ਿਕੰਨਾਂ ਕੁ ਿਚਰ ਖਾਲੀ ਦਵਾਈ ਦੇ
ਿਸਰ ਤੇ ਤੱਸਲੀ ਦੇਈ ਚੱਲੂ ਿਵਚਾਰੀ ਨੂੰ,,,

ਜੇ ਏਸ ਵਾਰ ਮੱਕੀ ਦਾ ਭਾਅ ਚੰਗਾ


ਿਮਲ ਿਗਆ ਤਾਂ
ਘਰਵਾਲੀ ਦੇ ਗਿਹਣੇ ਰੱਖੇ ਕਾਂਟੇ
ਛਡਵਾ ਦੇਣੇ ਆ ,
ਜੋ ਮੁੰਡਾ ਿਬਮਾਰ ਹੋਣ ਤੇ ਸਿਨਆਰੇ
ਕੋਲ ਰੱਖ ਆਈ ਸੀ,,
ਤੇ ਤੁਰੀ ਿਫਰਦੀ ਆ ਚੁੱਪ ਚਪੀਤੀ
ਕੰਨਾਂ ਤ ਬੁੱਚੀ ||

ਇੱਕ ਖੁਆਬ ਸਾਡਾ ਹੋਰ ਹੁੰਦਾ


ਜੇ ਰੱਬ ਨੇ ਝੋਨੇ ਦਾ ਝਾੜ ਚੰਗਾ ਦੇਤਾ
ਬੇਬੇ ਬਾਪੂ ਨੂੰ ਹਜ਼ੂਰ ਸਾਿਹਬ ਦੀ ਿਟਕਟ
ਕਰਵਾ ਕੇ ਦੇਣੀ ਆ,, ਬੜੇ ਿਚਰ ਦੀ
ਰੀਝ ਆ ਉਹਨਾਂ ਦੀ ||

ਪਰ ਸਾਡਾ ਕਦੇ ਕੋਈ ਖੁਆਬ ਪੂਰਾ

33
ਨਹ ਹੁੰਦਾ,,
ਫਸਲ ਪੱਕਣ ਤੇ ਵੈਰੀ
ਹੋ ਜਾਂਦਾ ਰੱਬ ਤੇ ਜੱਗ,,
ਖੜੀ ਫਸਲ ਿਵਛ
ਜਾਂਦੀ ਆ ਖੇਤਾਂ ਿਵੱਚ,,

8 ਰੁਪਏ ਿਕੱਲੋ ਮੱਕੀ

ਦਾ ਆਟਾ ਵੇਚਣ ਵਾਲੇ ਉਦਯੋਗਪਤੀ


ਖਰੀਦ ਲਦੇ ਆ ਸਾਥ 70 ਪੈਸੇ ਿਕੱਲੋ
ਦੇ ਿਹਸਾਬ ਨਾਲ
ਮੱਕੀ,,,

ਅਸ ਗੀਤਾਂ ਵਾਲੇ ਜੱਟ ਨਹ ਹਾਂ


ਉਹ ਘੁੰਮਦੇ ਹੋਣੇ ਆ ਮਰਸਡੀਆਂ
ਕਾਰਾਂ ਚ,,
ਸਾਨੂੰ ਤਾਂ ਮਰਸਡੀ ਦੇ ਸਪੈਿਲੰਗ ਵੀ
ਨੀ ਆ ਦੇ ਭਰਾਵੋ,,

ਉਹ ਚਾਹ ਨਾਲ ਸਵੇਰੇ ਫੀਮ ਖਾਣ


ਵਾਲੇ ਜੱਟ ਿਕਸੇ ਹੋਰ ਗਿਹ ਤੇ

34
ਰਿਹੰਦੇ ਹੋਣੇ ਆ,,,,
ਸਾਡੇ ਕੋਲ ਤਾਂ ਸਲਫ਼ਾਸ ਖਾਣ
ਵਾਲੇ ਵੱਸਦੇ ਆ....

ਏਡੀ ਕੁ ਹੁੰਦੀ ਸਾਡੇ ਖੁਆਬਾਂ ਦੀ ਨਗਰੀ ,,


ਤੇ ਉਹ ਨਗਰੀ ਵੀ ਕਦੇ
ਸੱਚ ਨਹ ਹੋ ਪਾ ਦੀ,,

ਤੇ ਅਸ ਖੁਆਬਾਂ ਦੀ ਨਗਰੀ ਲੈ
ਜਾਨੇ ਆ ਅਗਲੀ ਫਸਲ ਦੀ
ਉਮੀਦ ਤੇ.....,

ਚੰਦ ਨੂੰ ਆਪਣੇ ਸੁਪਿਨਆਂ ਦੀ ਨਗਰੀ ਬਾਰੇ ਦੱਸਦਾ ਦੱਸਦਾ ਗੁਰਜੀਤ,,, ਇੱਕ ਡੂੰਘੀ ਸੋਚ ਚ ਡੁੱਬ
ਿਗਆ ਤੇ ਸੋਚਾਂ ਚ ਗੁਆਚਾ ਹੀ ਸ ਿਗਆ..||

ਸਵੇਰੇ ਬਾਬੇ ਬੋਲਦੇ ਨਾਲ ਿਸਮਰਨ ਠੀ,,ਪਿਹਲਾਂ ਸਾਰਾ ਵੇਹੜਾ ਸੁੰਭਿਰਆ ਫ਼ੇਰ ਨਹਾ ਕੇ ਪਾਠ
ਕਰਕੇ ਚਾਹ ਧਰਨ ਤ ਬਾਅਦ ਆਪਣੇ ਵੀਰ ਨੂੰ ਉਠਾਇਆ,, ਠ ਵੀਰ ਜੀ ਪੰਜ ਵੱਜ ਗਏ,,ਅੱਜ
ਤੁਸ ਸ਼ਿਹਰ ਵੀ ਜਾਣਾ ਗੁਰਮੁੱਖ ਤਾਏ ਨਾਲ, ਨਾਲੇ ਘਰ ਦਾ ਸੌਦਾ ਵੀ ਿਲਆਉਣ ਵਾਲਾ ||

ਗੁਰਜੀਤ ਅੱਖਾਂ ਮਲਦਾ ਿਠਆ, ਰਾਤ ਵਾਲੀ ਸੌਦੇ ਦੀ ਪਰਚੀ ਉਹਦੇ ਹੱਥ ਚ ਉਸੇ ਤਰਾਂ ਹੀ ਫੜੀ
ਹੋਈ ਸੀ,, ਤੇ ਵੀਰ ਦੇ ਿਚਹਰੇ ਤੇ ਉਦਾਸੀ ਵੇਖ ਜਾਣੋ ਭੈਣ ਦਾ ਕਲੇਜਾ ਚੀਿਰਆ ਿਗਆ ਹੋਵੇ ||

35
ਇੱਕ ਦਮ ਮੂੰਹ ਪਾਸੇ ਕਰਕੇ ਚੁੰਨੀ ਦੇ ਲੜ ਨਾਲ ਅੱਖਾਂ ਪੂਝੰ ਦੀ ਬੋਲੀ
ਵੀਰੇ.. ਆਹ ਿਕਤਾਬਾਂ ਤਾਂ ਰਿਹਣ ਹੀ ਦੇ ਿਲਓਣ ਨੂੰ,, ਮ ਮੇਰੀ ਸਹੇਲੀ ਕੋਲ ਪੜ ਿਲਆ ਕਰੂ,ੰ ,
ਕੇਹੜਾ ਰੋਜ਼ ਰੋਜ਼ ਏਨਾ ਭਾਰ ਚੱਕ ਕੇ ਸਕੂਲ ਜਾਇਆ ਕਰੂ,, ਪਰ ਗੱਲ ਕਰਿਦਆਂ ਿਸਮਰਨ ਦੀਆਂ
ਅੱਖਾਂ ਭਰ ਆਈਆਂ ||

ਚੱਲ ਕਮਲੀ ਨਾ ਹੋਵੇ ਤਾਂ,,ਿਕਵ ਆਪਣੇ ਵੀਰ ਤ ਸਭ ਲੁਕਾਉਣ ਲੱਗੀ ਆ,, ਕਦੇ ਵੀਰਾਂ ਕੋਲ ਵੀ
ਭੈਣੇ ਦੇ ਦਰਦ ਲੁਕੇ ਆ... ਗੁਰਜੀਤ ਮੰਜੇ ਤ ਠ ਕੇ ਚੱਪਲਾਂ ਪਾ ਦਾ ਬੋਿਲਆ ||

ਗੁਰਜੀਤ ਦੇ ਐਨਾ ਕਿਹਣ ਦੀ ਦੇਰ ਸੀ,, ਿਸਮਰਨ ਰਦੀ ਹੋਈ ਗੁਰਜੀਤ ਦੇ ਗਲ ਨੂੰ ਚੁੰਮੜ ਗਈ,,
ਨਾ ਵੀਰਾ,, ਤੂੰ ਤਾਂ ਪਿਹਲਾਂ ਹੀ ਧਰਤੀ ਹੇਠਲੇ ਬੱਲਦ ਵਾਂਗੂ ਬਹੁਤ ਬੋਝ ਚੱਕੀ ਿਫਰਦਾਂ,, ਬੱਸ ਹੋਰ
ਬੋਝ ਨੀ ਦੇਣਾ ਮ ਆਪਣੇ ਵੀਰੇ ਨੂੰ,,ਨਾ ਵੀਰੇ ਨਾ ||

ਗੁਰਜੀਤ ਸੱਜੇ ਹੱਥ ਨਾਲ ਗਲ਼ ਲੱਗੀ ਭੈਣ ਦੀ ਠਡੀ ਉਤਾਂਹ ਕਰਕੇ, ਓਹਦੀਆਂ ਅੱਖਾਂ ਚ ਆਏ ਹੰਝੂ
ਪੂਝੰ ਦਾ ਬੋਿਲਆ,,, ਕਮਲੀਆਂ ਦੁਬਾਰਾ ਇੰਝ ਨਾ ਆਖ ਕਦੇ... ਭੈਣਾਂ ਕਦੇ ਵੀਰਾਂ ਤੇ ਬੋਝ ਨਹ
ਹੁੰਦੀਆਂ ਭੈਣਾਂ ਤਾਂ ਸਗ ਵੀਰਾਂ ਦਾ ਮਾਣ ਹੁੰਦੀਆਂ... ਚੱਲ ਥੱਲੇ ਚਾਹ ਪੀਨੇ ਆ,, ਫ਼ੇਰ ਮ ਖੇਤ ਵੀ
ਗੇੜਾ ਮਾਰ ਕੇ ਆਉਣਾ ਤੇ ਅੱਜ ਸ਼ਿਹਰ ਨੂੰ ਵੀ ਜਾਣਾ ||

ਚਾਹ ਪੀਅ ਕੇ ਗੁਰਜੀਤ ਖੇਤ ਵੱਲ ਗੇੜਾ ਮਾਰਨ ਚਲਾ ਿਗਆ,, ਤੇ ਿਸਮਰਨ ਸਕੂਲ ਜਾਣ ਨੂੰ
ਿਤਆਰ ਹੋਗੀ.. ਹੁਣ ਉਹ ਿਗਆਰਵ ਚ ਹੋ ਚੁੱਕੀ ਸੀ |

ਖੇਤ ਆ ਕੇ ਗੁਰਜੀਤ ਸ਼ਿਹਰ ਜਾਣ ਨੂੰ ਿਤਆਰ ਹੋ ਿਗਆ,, ਉਹਨੇ ਮਿਹੰਦੀ ਰੰਗੀ ਪੱਗ ਿਚਣ ਿਚਣ
ਕੇ ਬੰਨੀ ਪੂਰੇ 6 ਲੜਾਂ ਵਾਲੀ,, ਘਰ ਤੁਰਨ ਵੇਲੇ ਮਾਂ ਨੇ ਕਾਲਾ ਿਟੱਕਾ ਲਾਇਆ...||

36
ਿਕ ਿਕ ਉਹ ਵ ਤ ਉਹ ਸੀ ਜਦ ਪੰਜਾਬ ਚ ਪੱਤਾ ਪੱਤਾ ਿਸੰਘਾਂ ਦਾ ਵੈਰੀ ਸੀ,, ਖੇਤ ਪਾਣੀ ਲਾਉਣ
ਗਏ ਪੁਤੱ ਦੀ ਿਫ਼ਕਰ ਮਾਂ ਨੂੰ ਜੰਗ ਚ ਤੋਰੇ ਪੁਤੱ ਿਜੰਨੀ ਹੁੰਦੀ ਸੀ ||

ਗੁਰਮੁੱਖ ਿਸੰਘ ਆਪਣੇ 70 ਮਾਡਲ 2511 ਟਰੈਕਟਰ ਤੇ ਗੁਰਜੀਤ ਦੇ ਬਾਰ ਚ ਖੜਾ ਸੀ,, ਦੋਨ
ਸ਼ਿਹਰ ਨੂੰ ਚਲੇ ਗਏ ||

ਲਾਲਾ ਿਕਸ਼ੋਰੀ ਲਾਲ ਆਪਣੀ ਗੱਦੀ ਤੇ ਬੈਠ ਨੱਕ ਤੇ ਨੀਵ ਜਹੀ ਐਨਕ ਲਾ ਕੇ ਵੱਡੀਆਂ ਵੱਡੀਆਂ
ਵਹੀਆਂ ਫਰੋਲ ਿਰਹਾ ਸੀ,,
ਐਨਕਾਂ ਦੇ ਤ ਦੀ ਅੱਖਾਂ ਉਤਾਂਹ ਚੱਕ ਗੁਰਮੁੱਖ ਤੇ ਗੁਰਜੀਤ ਵੱਲ ਵੇਖਦਾ ਬੋਿਲਆ...
ਆਹ ਬਾਈ ਗੁਰਮੁੱਖ ਿਸੰਹਾਂ ਤੇ ਜੀਤ ਿਸੰਘ ਧੰਨਭਾਗ ਸਾਡੇ, ਕੀੜੀ ਦੇ ਘਰੇ ਨਰੈਣ ਆਏ ਆ..
ਬੈਠ ਬੈਠ ||

ਗੁਰਜੀਤ ਤੇ ਗੁਰਮੁੱਖ ਿਸੰਘ ਦੁਕਾਨ ਚ ਪਏ ਕਾਿਨਆ ਦੇ ਬਣੇ ਮੂਿੜਆਂ ਤੇ ਬੈਠ ਗਏ |

ਜਾਹ ਛੋਟੂ,, ਸਰਦਾਰ ਜੀ ਹੋਰੀ ਆਏ ਆ,, ਘਰ ਦੋ ਕੱਪ ਚਾਹ ਬਣਵਾ ਕੇ ਿਲਆ,,, ਚੱਲ ਰਿਹਣ ਦੇ
ਇਹ ਿਪੰਡਾਂ ਵਾਲੇ ਦੁੱਧ ਪੀਣ ਵਾਲੇ ਸਰਦਾਰ ਲੋਕ,, ਆਪਣੀ ਘੱਟ ਦੁੱਧ ਵਾਲੀ ਚਾਹ ਿਕੱਥੇ ਪਸੰਦ
ਆਉਣੀ ਏਹਨਾਂ ਨੂੰ..ਲਾਲਾ ਿਕਸ਼ੋਰੀ ਲਾਲ ਿਖੜ ਿਖੜ ਹੱਸਦਾ ਬੋਿਲਆ ||

ਹੋਰ ਦੱਸ ਗੁਰਮੁੱਖ ਿਸੰਹਾਂ ਿਕਵ ਆਉਣਾ ਹੋਇਆ.. ਲਾਲਾ ਿਕਸ਼ੋਰੀ ਲਾਲ ਬੋਿਲਆ ||

ਲਾਲਾ ਜੀ ਬੱਸ ਬੇਨਤੀ ਕਰਨ ਆਇਆ,, ਪੈਸੇ ਚਾਹੀਦੇ ਆ,,ਦੋਹਤੀ ਦਾ ਿਵਆਹ ਵਾ ,, ਹੁਣ ਨਾਨਕ

37
ਛੱਕ ਭਰਨੀ ਆ, ਕੋਈ ਟੂਮ ਛੱਲਾ ਵੀ ਬਣਾਉਣਾ ਪਊ,,, ਅੱਠ ਿਕੱਿਲਆਂ ਦਾ ਮਾਲਕ ਗੁਰਮੁੱਖ ਿਸੰਘ
ਅੱਠ ਗ਼ਜ਼ ਦੀ ਦੁਕਾਨ ਦੇ ਮਾਲਕ ਲਾਲੇ ਅੱਗੇ ਹੱਥ ਜੋੜੀ ਬੈਠਾ ਸੀ ||

ਦੇਖ ਗੁਰਮੁੱਖ ਿਸੰਹਾਂ ਰੱਬ ਝੂਠ ਨੂੰ ਬੁਲਾਵੇ.. ਮ ਤਾਂ ਹੁਣੇ ਹਫ਼ਤਾ ਪਿਹਲਾਂ ਬੁੱਕ ਰੁਪਈਆਂ ਦਾ ਖਰਚ
ਕੇ ਕੁੜੀ ਭੇਜੀ ਪੜਨ ਦੇਹਰਾਦੂਨ,, ਨਾਲੇ ਪਤਾ ਤੈਨੂੰ,, ਕੇ ਪੰਜਾਬ ਦਾ ਮਾਹੌਲ ਕੀ ਚੱਲ ਿਰਹਾ,,ਸਾਡੀ
ਤਾਂ ਜਾਨ ਮੁੱਠੀ ਚ ਰਿਹੰਦੀ ਆ ||

ਤੂੰ ਕਰ ਟਾਹਲੀ ਵਾਲੇ ਖੇਤ ਕੋਲ ਚਾਰ ਕਨਾਲਾਂ ਗਿਹਣੇ ਕਰਦੇ,, ਬੰਦਾ ਮੇਰੇ ਕੋਲ ਹੈਗਾ,, ਉਹ
ਪੈਸੇ ਦੇ ਦੁ,, ਪਰ ਿਵਆਜ਼ 80 ਪੈਸੇ ਸਕੜਾ ਲਉ,,||

ਅਨਪੜ ਗੁਰਮੁੱਖ ਿਸੰਘ,, ਏਸੇ ਨੂੰ ਲਾਲੇ ਦੀ ਦਿਰਆ ਿਦਲੀ ਸਮਝ ਵਾਰ ਵਾਰ ਹੱਥ ਜੋੜ ਿਰਹਾ ਸੀ
||

ਲਾਲੇ ਿਕਸ਼ੋਰੀ ਲਾਲ ਨੇ ਨੀਲੀ ਿਸਆਹੀ ਨਾਲ ਲਬੇੜ ਗੁਰਮੁੱਖ ਿਸੰਘ ਦਾ ਅੰਗੂਠਾ ਵਹੀ ਤੇ ਲਵਾ
ਗੁਰਮੁੱਖ ਿਸੰਘ ਦੀ ਚਾਰ ਕਨਾਲਾਂ ਗਿਹਣੇ ਧਰ ਲਈਆਂ ||

ਹਾਂ ਬਾਈ ਜੀਤ ਿਸੰਹਾਂ ਤੈਨੂੰ ਤਾਂ ਨੀ ਕੋਈ ਕੰਮ ਸ਼ੇਰਾ,,,ਿਕਸ਼ੋਰੀ ਲਾਲ ਨੇ ਗੁਰਜੀਤ ਵੱਲ ਰੁਖ਼
ਕਰਿਦਆਂ ਪੁਿੱ ਛਆ ||

ਇੱਕ ਤਾਂ ਲਾਲਾ ਜੀ ਆਹ ਫੜੋ ਪਰਚੀ ਿਜਹੜਾ ਸਮਾਨ ਿਲਿਖਆ ਇਹ ਰਖਵਾ ਿਦਓ ਟਰਾਲੀ ਚ,,,
ਕੁਝੱ ਕੁ ਪੈਸੇ ਵੀ ਚਾਹੀਦੇ ਆ ਲਾਲਾ ਜੀ ||

38
ਤੂੰ ਕੀ ਕਰਨੇ ਪੈਸੇ? ਸੌਦਾ ਮ ਸਾਰਾ ਰਖਵਾ ਹੀ ਿਦੱਤਾ |ਲਾਲਾ ਵਹੀ ਪਾਸੇ ਰੱਖ ਗੁਰਜੀਤ ਵੱਲ
ਨਜ਼ਰਾਂ ਿਟਕਾ ਦਾ ਬੋਿਲਆ ||

ਜੀ ਲਾਲਾ ਜੀ ਭੈਣ ਦੀਆਂ ਿਕਤਾਬਾਂ ਲੈਣੀਆਂ ਤੇ ਫੀਸ ਭਰਨੀ ਆ ਤੇ ਨਾਲੇ ਮਾਂ ਤੇ ਭੈਣ ਨੂੰ ਸੂਟ ਸਵਾ
ਕੇ ਦੇਣਾ... ਿਕ ਿਕ ਿਸਮਰਨ ਭਾਵ ਲੱਖ ਕੋਿਸ਼ਸ ਕਰਕੇ ਚੁੰਨੀ ਥੱਲੇ ਸੂਟ ਦੀਆਂ ਟਾਕੀਆਂ ਛਪਾ
ਲਦੀ ਸੀ,,ਪਰ ਉਹ ਟਾਕੀਆਂ ਭਰਾ ਦੀਆਂ ਅੱਖਾਂ ਤ ਥੋੜਾ ਛੁਪ ਸਕਦੀਆਂ ਸਨ ||

ਦੇਖ ਜੀਤ ਿਸੰਹਾਂ ਿਕ ਕੁੜੀ ਦੀ ਪੜਾਈ ਤੇ ਪੈਸੇ ਖਰਾਬ ਕਰ ਿਰਹਾਂ ,, ਕੁੜੀ ਨੇ ਿਵਆਹ ਕੇ ਬੇਗ਼ਾਨੇ
ਘਰ ਚਲੇ ਜਾਣਾ, ਤੈਨੂੰ ਉਹਦੇ ਚ ਕੀ ਫਾਇਦਾ ਹੋਣਾ,,,ਮੇਰੀ ਮੰਨ ਿਸਆਣਾ ਬਣ ਤੇਰੇ ਿਸਰ ਤੇ ਤਾਂ
ਿਪਓ ਵੀ ਨਹ ਆ ... ਲਾਲਾ' ਗੁਰਜੀਤ ਨੂੰ ਮੱਤ ਿਦੰਦਾ ਬੋਿਲਆ |

ਲਾਲਾ ਜੀ ਗੁੜ ਚਾਹ ਚ ਫਾਇਦੇ ਦੇਖਦੇ ਦੇਖਦੇ ਤੁਸ ਿਰਸ਼ਿਤਆਂ ਨੂੰ ਵੀ ਗੁੜ ਚਾਹ ਹੀ ਸਮਝ
ਿਲਆ,, ਜੋ ਿਰਸ਼ਿਤਆਂ ਚ ਵੀ ਨਫ਼ੇ ਨੁਕਸਾਨ ਦੇਖਣ ਲੱਗ ਪਏ ਹੋ...ਤੁਸ ਿਫ਼ਕਰ ਨਾ ਕਰੋ ਇਸ
ਵਾਰ ਨਰਮਾ ਸੁੱਖ ਨਾਲ ਬਹੁਤ ਚੰਗਾ ਖੜਾ ਅੱਸੂ ਤੱਕ ਤੁਹਾਡਾ ਸਾਰਾ ਿਹਸਾਬ ਨੱਕੀ ਕਰ ਦੇਣਾ....
ਗੁਰਜੀਤ ਥੋੜਾ ਗੁੱਸੇ ਚ ਆ ਕੇ ਬੋਿਲਆ..|| ਿਕ ਿਕ ਕੇ ਆਪਣੀ ਕੁੜੀ ਨੂੰ ਦੇਹਰਾਦੂਨ ਪੜਨ
ਭੇਜਣ ਵਾਲਾ ਲਾਲਾ' ਗੁਰਜੀਤ ਨੂੰ ਿਸਮਰਨ ਨੂੰ ਪੜਾਉਣ ਦੀਆਂ ਮੱਤਾਂ ਦੇ ਿਰਹਾ ਸੀ |

ਲੈ ਤੂੰ ਤਾਂ ਗੁੱਸਾ ਹੀ ਕਰ ਿਗਆਂ ਜੀਤ ਿਸੰਹਾਂ, ਤੂੰ ਆਪਣਾ ਆਵਦਾ ਤਾਂ ਕਿਹ ਤਾ ਮ,,, ਤੇਰੀ ਹੀ
ਦੁਕਾਨ ਆ ਜੋ ਮਰਜ਼ੀ ਜਦ ਮਰਜ਼ੀ ਲੈ ਜਾ ||

ਲਾਲੇ ਨੇ ਮੁੰਡੇ ਨੂੰ ਬਕ ਭੇਜ ਪੈਸੇ ਮੰਗਵਾ ਕੇ ਦੋਵਾਂ ਨੂੰ ਦੇ ਿਦੱਤ,ੇ , ਤੇ ਸੌਦੇ ਪੱਤੇ ਵਾਲਾ ਸਮਾਨ ਟਰਾਲੀ
ਚ ਰਖਵਾ ਿਦੱਤਾ ||

39
ਗੁਰਜੀਤ ਨੇ ਿਸਮਰਨ ਲਈ ਇੱਕ ਗੁਲਾਬੀ ਜਹੇ ਰੰਗ ਦਾ ਸੂਟ ਖ਼ਰੀਿਦਆ ਤੇ ਇੱਕ ਹਲਕੇ ਿਚੱਟੇ
ਰੰਗ ਦਾ ਸੂਟ ਆਪਣੀ ਮਾਂ ਲਈ ||
ਤੇ ਿਸਮਰਨ ਦੇ ਮਨਾਂ ਕਰਨ ਦੇ ਬਾਵਜੂਦ ਵੀ ਿਕਤਾਬਾਂ ਖਰੀਦ ਲਈਆਂ |

ਸ਼ਾਮ ਨੂੰ ਸੂਰਜ ਡੁੱਬਣ ਤ ਪਿਹਲਾਂ ਪਿਹਲਾਂ ਉਹ ਘਰ ਮੁੜ ਆਏ,, ਿਕ ਿਕ ਰਾਤ ਨੂੰ ਸ਼ੁਰੂ ਹੋ ਜਾਂਦਾ
ਸੀ,, ਜੰਗਲ ਰਾਜ.....||

ਗੁਰਜੀਤ ਕੋਲ ਸੂਟ ਫੜ ਿਸਮਰਨ ਦੇ ਿਚਹਰੇ ਤੇ ਇੱਕ ਚਮਕ ਆਈ ਤੇ ਨਾਲ ਦੀ ਨਾਲ ਗਾਇਬ ਹੋ
ਗਈ,, ਿਜਵ ਅਸਮਾਨ ਚ ਇੱਕ ਤਾਰਾ ਿਨਕਲਦਾ ਹੈ ਟੁੱਟਣ ਲਈ,,ਇੱਕ ਤੇਜ ਰੋਸ਼ਨੀ ਕਰਨ ਤ
ਬਾਅਦ ਉਹ ਬੁੱਝ ਜਾਂਦਾ ਹੈ,,, ਿਬਲਕੁਲ
ੱ ਉਸੇ ਤਰਾਂ ਨਾਲ ਹੀ ਹੋਇਆ ਸੀ ਿਸਮਰਨ ਨਾਲ....
ਉਹ ਸੂਟ ਵੇਖਣ ਤ ਬਾਅਦ ਗੁਰਜੀਤ ਵੱਲ ਮੂੰਹ ਕਰਦੀ ਬੋਲੀ..ਤੇ ਤੂੰ ਕੀ ਿਲਆਇਆ ਆਪਣੇ
ਵਾਸਤੇ ਵੀਰੇ??

ਹੈ ਕਮਲੀ ਮ ਕੀ ਿਲਆਉਣਾ ਸੀ ਦੱਸ,,, ਮ ਿਕਹੜਾ ਬਕ ਚ ਸਾਹਬ ਲੱਿਗਆਂ ਜੋ ਨਵ ਨਵ ਸੂਟ ਪਾ


ਕੇ ਜਾਣਾ ਹੁੰਦਾ,,, ਜਾਣਾ ਤਾਂ ਕਮਲੋ ਖੇਤ ਹੀ ਹੁੰਦਾ,, ਨੀ ਗੱਲ ਆਖ ਗੁਰਜੀਤ ਿਖੜ ਿਖੜ ਕਰਕੇ
ਹੱਸ ਿਪਆ, ਪਰ ਇਹ ਹਾਸਾ ਨਕਲੀ ਸੀ ਉਹਦੀਆਂ ਅੱਖਾਂ ਿਭੱਜ ਗਈਆਂ
ਚੱਲ ਪਿਹਲਾਂ ਮ ਨਹਾ ਲਵਾਂ ਦਾਣਾ ਮੰਡੀ ਦੀ ਬਥੇਰੀ ਕੰਡ ਚੜੀ ਪਈ ਆ ਿਪੰਡੇ ਤੇ …. ਉਹ ਬਹਾਨੇ
ਜੇ ਨਾਲ ਿਸਮਰਨ ਤ ਹੰਝੂ ਲੁਕਾਉਣ ਲਈ ਨਲਕੇ ਤ ਬਾਲਟੀ ਭਰਨ ਲੱਗਾ ||

ਿਸਮਰਨ ਚੁੱਪ ਚਾਪ ਸੂਟ ਲੈ ਕੇ ਅੰਦਰ ਚਲੀ ਗਈ,, ਮਾਂ ਦਾ ਸੰਦੂਕ ਖੋਲ ਸੂਟ ਅੰਦਰ ਰੱਖਦੀ ਉਹ
ਜਾਰੋਜ਼ਾਰ ਰੋ ਪਈ,,ਆਪਣੇ ਿਦਲ ਚ ਬੋਲੀ ਵੀਰੇ ਿਕ ਪੱਥਰ ਬਣਦਾ,,ਤੈਨੂੰ ਕੀ ਲੱਗਦਾ ਮੈਨੂੰ
ਿਦਸਦਾ ਨੀ ਤੇਰਾ ਦਰਦ ||

40
ਵੇ ਕਮਿਲਆ ਵੀਰਾ ਭਰਾ ਤਾਂ ਪੇਕੇ ਘਰ ਚ ਦੁਖੀ ਹੋਣ ਭੈਣਾਂ ਨੂੰ ਸਹੁਰੇ ਬੈਠੀਆਂ ਨੂੰ ਪਤਾ ਲੱਗ
ਜਾਂਦਾ,,, ਵੇ ਤੂੰ ਮੇਰੇ ਸਾਹਮਣੇ ਰਿਹੰਣਾ,, ਵੇ ਿਕਹੜੀ ਿਮੱਟੀ ਦਾ ਬਿਣਆ ਤੂੰ ਵੀਰੇ,, ਿਮੱਟੀ ਵਾਂਗ ਹਰ
ਗੱਲ ਅੰਦਰ ਹੀ ਦੱਬ ਲੈਨਾ ਤੂ.ੰ ..

ਫ਼ੇਰ ਰੱਬ ਨੂੰ ਤਾਅਨਾ ਿਦੰਦੀ ਬੋਲੀ,,, ਕੀ ਗੱਲ ਰੱਬਾ,, ਤੈਨੂੰ ਸਾਡਾ ਹੀ ਘਰ ਿਮਿਲਆ ਸੀ,, ਸਾਰੇ ਦੁੱਖ
ਦੇਣ ਲਈ,,??
ਇੱਕ ਵਾਰ ਦੱਸ ਤਾਂ ਸਹੀ ਮੇਰੀ ਬਦ ਨਸੀਬ ਮਾਂ ਨੇ ਕੀ ਿਵਗਿੜਆ ਸੀ ਤੇਰਾ ?? ਵੇ ਉਹ ਤੇਰੀ ਹਰ
ਗੱਲ ਸਿਤ ਬਚਨ ਕਿਹ ਕੇ ਮੰਨਦੀ ਆਈ ਹੁਣ ਤੱਕ,,!
ਉਧਰ ਿਸਮਰਨ ਨੇ ਰੱਬ ਅੱਗੇ ਸਵਾਲਾਂ ਦੀ ਝੜੀ ਲਾ ਿਦੱਤੀ,,ਇੱਧਰ ਉਹਦੀਆਂ ਅੱਖਾਂ ਨੇ ਹੰਝਆ
ੂ ਂ
ਦੀ ਝੜੀ ਲਾ ਿਦੱਤੀ ਸੀ,,
ਿਸਮਰਨ ਦੇ ਹੰਝੂ ਅੱਖਾਂ ਤ ਚ ਿਨਕਲ ਗੱਲਾ ਤ ਦੀ ਸਫ਼ਰ ਕਰਦੇ ਓਹਦੀ ਿਹੱਕ ਤੇ ਿਡੱਗ ਰਹੇ
ਸਨ,, ਿਹੱਕ ਕੋਲ ਕਮੀਜ਼ ਹੰਝਆ ੂ ਂ ਨਾਲ ਿਭੱਜ ਗਈ ||

ਬਾਹਰ ਵੀਰ ਦੀ ਅਵਾਜ਼ ਪੈਣ ਤੇ ਿਸਮਰਨ ਨੇ ਦਬਾ ਦਬ ਚੁੰਨੀ ਨਾਲ ਅੱਖਾਂ ਸਾਫ ਕੀਤੀਆਂ,, ਤਾਂ ਕੇ
ਜੇ ਵੀਰ ਨੇ ਦੇਖ ਿਲਆ ਉਹਦਾ ਕਾਲਜਾ ਵਲੂਧੰ ਿਰਆ ਜਾਣਾ ||

ਪਰ ਕਮਲੀ ਨੂੰ ਕੀ ਪਤਾ ਸੀ ਕੇ ਚੁੰਨੀ ਨਾਲ ਹੰਝੂ ਤਾਂ ਰੋਕ ਲਏ ਪਰ ਹਾਉਕੇ ਿਕਵ ਰੋਕਦੀ ਇਹ ਤਾਂ
ਚੁੰਨੀ ਦੇ ਿਭੱਜੇ ਲੜ ਤ ਵੀ ਨਹ ਸੀ ਰੋਕ ਹੋਣੇ ||

ਜਦ ਿਸਮਰਨ ਬਾਹਰ ਆਈ.. ਗੁਰਜੀਤ ਬੋਿਲਆ,, ਹੁਣ ਦੱਸ ਿਨੱਕੀਏ ਤੇਰੇ ਵੀਰ ਦੀ ਪਸੰਦ ਦਾ
ਸੂਟ ਪਸੰਦ ਆਇਆ ਕੇ ਨਹ ਮੇਰੀ ਲਾਡੋ ਨੂੰ ??

ਵੀਰੇ ਸੱਚ ਦੱਸਾਂ ਸੂਟ ਬਹੁਤ ਸੋਹਣਾ,, ਆਪਾਂ ਭਾਬੀ ਵਾਸਤੇ ਰੱਖ ਲੈਣੇ ਆ,, ਆਪਣਾ ਤਾਂ ਸਰੀ ਜਾਂਦਾ

41
ਵੀਰੇ... ਿਸਮਰਨ ਿਦਲ ਦੀ ਗੱਲ ਦੱਸਦੀ ਬੋਲੀ ||

ਚੱਲ ਝੱਲੀ ਨਾ ਹੋਵੇ ਤਾਂ,,, ਅਖ਼ੇ ਕਣਕ ਖੇਤ ਤੇ ਕੁੜੀ ਪੇਟ ਆ ਜੁਆਈਆ ਮੰਡੇ ਖਾ,, ਓਹ ਿਹਸਾਬ
ਤੇਰਾ.. ਚੁੱਪ ਕਰਕੇ ਿਸ ਕੇ ਪਾ ਲਾ,, ਆਈ ਵੱਡੀ ਭਾਬੀ ਦੀ ਹੇਜਲੀ...ਗੁਰਜੀਤ ਿਸਮਰਨ ਦੇ ਿਸਰ
ਤੇ ਿਪਆਰ ਨਾ ਇੱਕ ਟਪਲੀ ਮਾਰਦਾ ਬੋਿਲਆ ||

ਠੀਕ ਆ ਵੀਰ ਜੀ ਿਜਵ ਤੁਸ ਕਹ,, ਕੱਲ ਸਕੂਲ ਆ ਕੇ ਪਿਹਲਾਂ ਮਾਂ ਵਾਲਾ ਿਸ ਦੀ ਗੀ,, ਅਗਰ
ਟਾਈਮ ਹੋਇਆ ਤਾਂ ਆਪਣਾ ਵੀ ਿਸ ਲੂ,ੰ , ਨਹ ਆਪਣੇ ਵਾਲਾ ਪਰਸ ਿਸ ਲਉ ਗੀ ||

ਦੋਵਾਂ ਭੈਣ ਭਰਾਵਾਂ ਨੇ ਹਰ ਰੋਜ਼ ਵਾਂਗ ਕੱਠੇ ਰੋਟੀ ਖਾਦੀ ਤੇ ਰੋਟੀ ਖਾਣ ਤ ਬਾਅਦ ਿਸਮਰਨ ਨੇ ਚੁੱਲੇ
ਮੂਹਰੇ ਬੈਿਠਆਂ,,ਚੁੱਲੇ ਦੀ ਸਵਾਹ ਨਾਲ ਭਾਂਡੇ ਮਾਂਜਿਦਆਂ,, ਿਪੱਤਲ ਦੇ ਪਤੀਲੇ ਚ ਦੁੱਧ ਗਰਮ ਕਰ
ਿਲਆ ||

ਿਤੰਨਾਂ ਨੇ ਦੁੱਧ ਪ ਿਦਆ ਿਨੱਕੀਆਂ ਿਨੱਕੀਆਂ ਗੱਲਾ ਕੀਤੀਆਂ ਤੇ ਮਾਵਾਂ ਧੀਆਂ ਥੇ ਚਤਰੇ ਕੋਲ ਹੀ
ਸ ਗਈਆਂ ਤੇ ਗੁਰਜੀਤ ਪਰਾਂ ਪਸ਼ੂਆਂ ਕੋਲ ਮੰਜੀ ਢਾਹ ਕੇ ਪੈ ਿਗਆ,, ਨਾਲ ਅੰਦਰ ਕਾਪੀ ਪੈਨ
ਚੱਕ ਕੇ,, ਆੜਤੀਏ ਦਾ ਿਹਸਾਬ ਿਕਤਾਬ ਿਲਖਣ ਲੱਗਾ.. ਕਰ ਕਰਾ ਕੇ ਹਲੇ ਵੀ ਆੜਤੀਏ ਦਾ
ਪੱਚੀ ਹਜ਼ਾਰ ਦੇਣ ਵਾਲਾ ਖੜਾ ਸੀ |

ਉਹਦੀ ਅੱਖਾਂ ਅੱਗੇ ਬਾਰ ਬਾਰ ਲਾਲੇ ਿਕਸ਼ੋਰੀ ਲਾਲ ਮੂਹਰੇ ਹੱਥ ਜੋੜੀ ਬੈਠਾ ਤਾਇਆ ਗੁਰਮੁੱਖ
ਿਸੰਘ ਆ ਿਰਹਾ ਸੀ,,
ਇਹ ਗੱਲ ਗੁਰਜੀਤ ਨੂੰ ਅੰਦਰ ਤੱਕ ਿਝੰਜੜੋ ਗਈ,, ਇਹ ਸਭ ਿਕ ਆ,,
ਸਾਨੂੰ ਿਦਨ ਰਾਤ ਖੇਤਾਂ ਚ ਿਮੱਟੀ ਨਾਲ ਿਮੱਟੀ ਹੋ ਕੇ ਵੀ ਕਰਜ਼ੇ ਹੀ ਿਮਲਦੇ ਆ.. ਿਕ ?

42
ਸਾਡੀ ਪੁਤੱ ਾਂ ਵਾਂਗੂ ਪਾਲੀ ਫ਼ਸਲ ਮੰਡੀਆ ਚ ਰੁਲ ਜਾਂਦੀ ਆ ਿਕ ??

ਕੋਈ ਦੁਕਾਨਦਾਰ ਆਪਣੀ ਚੀਜ਼ ਿਤਆਰ ਕਰਦਾ ਆਪਣੇ ਿਹਸਾਬ ਨਾਲ ਸਾਰੇ ਖਰਚ ਕੱਢ ਕੇ ਫ਼ੇਰ
ਖੁਦ ਉਸਦੀ ਕੀਮਤ ਤੈਅ ਕਰਦਾ,,
ਪਰ ਸਾਡੀਆਂ ਫਸਲਾਂ ਦੇ ਮੁੱਲ ਿਦੱਲੀ ਦੀ ਪਾਰਲੀਮਟ ਚ ਬੈਠੀ ਸਰਕਾਰ ਤੈਅ ਕਰਦੀ,, ਿਜਨਾਂ ਨੇ
ਕਦੇ ਖੇਤਾਂ ਦੀਆਂ ਵੱਟਾਂ ਤੇ ਪੈਰ ਨਹ ਧਰਕੇ ਵੇਖੇ.....ਿਕ ?

ਉਹ ਹਰ ਸਾਲ ਬੱਿਚਆਂ ਦੇ ਜਨਮਿਦਨ ਮਨਾ ਦੇ ਆ,, ਕੋਈ ਕੁਝੱ ਨੀ ਕਿਹੰਦਾ,, ਅਸ ਿਕਤੇ 20


ਸਾਲ ਬਾਅਦ ਕੋਈ ਿਵਆਹ ਕਰਨਾ ਹੁੰਦਾ,, ਉਸ ਤੇ ਵੀ ਕਿਹ ਿਦੱਤਾ ਜਾਂਦਾ ਕੇ ਕਰਜ਼ੇ ਤਾਂ ਚੜਦੇ ਆ
ਿਵਆਹਵਾਂ ਤੇ ਖਰਚ ਕਰਕੇ ||ਪਰ ਉਹ ਲਾਲੇ ਤਾਂ ਹਰ ਸਾਲ ਬੱਿਚਆਂ ਦੇ ਜਨਮਿਦਨ ਮਨਾ ਦੇ
ਆ,,, ਉਹਨਾਂ ਿਸਰ ਕਰਜ਼ਾ ਿਕ ਨੀ???

ਉਹ ਹਰ ਸਾਲ ਗਰਮੀ ਚ ਕੁਲ ੱ ੂ ਮਨਾਲੀ, ਿਸ਼ਮਲੇ ਘੁੰਮਣ ਚਲੇ ਜਾਂਦੇ ਆ,,, ਪਰ ਅਸ ਜੇਠ ਹਾੜ ਦੇ
ਦੁਪਿਹਰੇ ਖੇਤ ਘਰ ਤੇ ਘਰ ਖੇਤ... ਿਕਤੇ ਘੁੰਮਣ ਵੀ ਨੀ ਜਾਂਦੇ ਫ਼ੇਰ ਕਰਜ਼ਾ ਸਾਡੇ ਿਸਰ ਹੀ ਿਕ ?

ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਉਹਨੇ ਇੱਕ ਕਾਿਵਤਾ ਿਲਖਣੀ ਸ਼ੁਰੂ ਕੀਤੀ.....

ਜਦ ਵੱਢਣੇ ਤੇ ਆਈ ਗੜੇਮਾਰੀ ਹੋ ਗਈ...


ਬਾਂਹ ਓਹਦੀ ਫੜੀ ਿਕਸੇ ਨਾ,,,
ਮ ਹ ਿਵੱਚ ਬੈਠਾ ਜੱਟ ਰੋਵਂਦਾ ''
ਹੰਝੂ ਿਦਸੇ ਨਾ,,,
ਓਏ... ਹੰਝੂ ਿਦਸੇ ਨਾ...

43
ਰਾਤਾਂ ਮਾਘ ਦੀਆਂ,, ਪਾਣੀ ਿਰਹਾ ਲਾ ਦਾ...
ਨਾ ਸੀ ਕੀਤੀ ਪਵਾਹ ਪਾਅਲੇ(ਠੰ ਡ) ਦੀ,,,
ਦੋਵ ਰਲ ਕੇ ਸਾਰੀ ਹੀ ਫ਼ਸਲ ਖਾ ਗੀਆਂ "
ਵਹੀ ਤੇ ਕਲਮ ਲਾਲੇ ਦੀ,,,
ਓਏ... ਕਲਮ ਲਾਲੇ ਦੀ,,,

ਜੱਫੀ ਪਾ ਕੇ ਟਾਹਲੀ ਨੂੰ ਜੱਟ ਰੋ ਿਪਆ...


ਚੀ ਚੀ ਭੁੱਬਾਂ ਮਾਰਦਾ,,,
ਸਾਰੀ ਹੀ ਫ਼ਸਲ ਵੇਚ ਕੇ"
ਨਾ ਮੁਿੜਆ ਿਵਆਜ਼ ਸ਼ਾਹੂਕਾਰ ਦਾ,,,
ਓਏ... ਿਵਆਜ਼ ਸ਼ਾਹੂਕਾਰ ਦਾ.....

ਡੱਟ ਖੋਲਕੇ ਮੋਨ ਦਾ ਜੱਟ ਪੀ ਿਗਆ ...


ਘਰ ਨਾ ਿਰਹਾ ਕੱਖ ਦਾ,,,
ਪੁਤੱ ਜੰਮਦੇ ਦੇ ਿਸਰ ਚੜ ਿਗਆ ''
ਕਰਜ਼ 8 ਲੱਖ ਦਾ,,,
ਓਏ... ਕਰਜ਼ 8 ਲੱਖ ਦਾ..

ਭਾਅ ਡੀਜ਼ਲਾਂ ਦੇ ਿਦਨ ਿਦਨ ਵਧ ਦੇ ...


ਿਰਹਾ ਫ਼ਸਲਾਂ ਦਾ ਭਾਅ ਕੋਈ ਨਾ ,

44
ਪੰਜਾਬ ਦਾ ਕਲੇਜਾ ਪਾੜ ਕੇ "
ਿਦੱਲੀ ਰੋਈ ਨਾ...
ਓਏ... ਿਦੱਲੀ ਰੋਈ ਨਾ....

ਦੁੱਖ ਸਾਡੇ ਤੂੰ ਸੁਣਾ ਦੇ 'ਬਰੀਵਾਿਲਆ'


ਹੋਰਾਂ ਕੋਲ ਆਸ ਕੋਈ ਨਾ,,,
ਿਲਆ ਹਰੀ ਾਂਤੀ ਬਣਾਈ ਿਸਹਤ ਪੂਰੇ ਦੇਸ਼ ਦੀ,
ਹੁਣ ਸਾਡੇ ਖੁਦ ਦੇ ਿਪੰਿਡਆਂ
ਮਾਸ ਕੋਈ ਨਾ..
ਓਏ... ਮਾਸ ਕੋਈ ਨਾ...

ਗੀਤ ਿਲਖਣ ਤ ਬਾਅਦ ਿਕੰਨਾਂ ਿਚਰ ਹੀ ਗੁਰਜੀਤ ਸੋਚਾਂ ਚ ਡੁੱਿਬਆ ਿਰਹਾ,, ਮਾਂ ਤੇ ਭੈਣ ਤਾਂ ਕਦ
ਦੀਆਂ ਸ ਚੁੱਕੀਆਂ ਸਨ,,

ਗੁਰਜੀਤ ਨੇ ਪੈਰਾਂ ਨਾਲ ਪਦ ਤੇ ਿਪਆ ਡੱਬੀਆਂ ਵਾਲਾ ਖੇਸ ਪਰ ਨੂੰ ਿਖੱਿਚਆ ਤੇ ਤੇ ਲੈ ਕੇ ਸ


ਿਗਆ ||

ਸਵੇਰੇ ਗੁਰੂ ਘਰ ਦੇ ਪਾਠੀ ਿਸੰਘ ਦੇ ਵਾਕ ਲਿਦਆਂ,, ਗੁਰਜੀਤ ਠ ਬੈਠਾ ਹੋਇਆ,, ਿਸਰ ਦੇ ਕੇਸਾਂ
ਨੂੰ ਅੱਗੇ ਸੁੱਟ,, ਦੋਵਾਂ ਹਾਂ ਹੱਥਾਂ ਦੀਆਂ ਮੁੱਠੀਆਂ ਚ ਫੜ ਵਟਾ ਦੇ ਕੇ ਿਸਰ ਤੇ ਜੂੜਾ ਕੀਤਾ,, ਤੇ
ਿਸਰਹਾਣੇ ਪਏ ਸਾਫ਼ੇ ਨੂੰ ਝਾੜ ਕੇ ਿਸਰ ਤੇ ਬੰਿਨਆ ਤੇ ਸਿਤਨਾਮੁ ਸੀ ਵਾਿਹਗੁਰੂ ਕਿਹੰਦਾ ਠ ਖੜਾ
ਹੋਇਆ ||

45
ਖੋਲ ਕੇ ਦੋਨ ਮੱਝਾਂ ਖੁਰਲੀ ਤੇ ਕੀਤੀਆਂ,, ਰਾਤ ਦੀ ਭੁੱਖੀਆਂ ਮੱਝਾਂ ਫੁਕਾਰੇ ਜਹੇ ਮਾਰਦੀਆਂ,,, ਰਾਤ ਦੇ
ਖੁਰਲੀ ਚ ਪਾ ਕੇ ਰੱਖੇ ਪੱਠੇ,ਖਾਣ ਲੱਗੀਆਂ ||

ਸੁਰਜੀਤ ਕੌਰ ਠ ਕੇ ਕੱਟਰੂ ਛੱਡਦੀ ਧਾਰ ਕੱਢਣ ਬੈਠ ਗਈ,, ਿਸਮਰਨ ਨਹਾ ਕੇ ਿਨਤਨੇ ਮ ਕਰਨ
ਲੱਗ ਪਈ..||

ਇਹ ਉਹਨਾਂ ਦੀ ਹਰ ਰੋਜ਼ ਦੀ ਜੀਵਨਸ਼ੈਲੀ,, ਤਕਰੀਬਨ ਹਰ ਰੋਜ਼ ਇੱਕੋ ਜਹੀ ਹੀ ਹੁੰਦੀ ਸੀ ||

ਚਾਹ ਪਾਣੀ ਪੀਅ,, ਸਾਈਕਲ ਦੇ ਹਡਲ ਤੇ ਕਹੀ ਟੰਗ ਗੁਰਜੀਤ ਖੇਤ ਚਲਾ ਗੇ..||

ਉਹਨੇ ਜਾ ਕੇ ਮੋਟਰ ਵਾਲੇ ਕੋਠੇ (ਬੰਬੀ) ਦਾ ਿਜ਼ੰਦਰਾ ਖੋਿਲਆ,,, ਤੇ ਅੰਦਰ ਸਪਰੇ ਵਾਲੀ ਢੋਲੀ
ਕੱਢ,,, ਨਰਮੇ ਚ ਹੋਏ ਖੱਬਲ ਤੇ ਇੱਟ ਿਸੱਟ ਤੇ ਸਪੇ ਕਰਨ ਲੱਗ ਿਪਆ ||

ਦੁਪਿਹਰ ਤੱਕ ਉਹਨੇ ਤਕਰੀਬਨ ਸਪੇ ਵਾਲਾ ਸਾਰਾ ਕੰਮ ਨਬੇੜ ਿਲਆ,, ਗੁਰਜੀਤ ਛੇਤੀ ਿਕਤੇ
ਿਦਹਾੜੀਆ ਨਹ ਸੀ ਪਾ ਦਾ,,
ਕੰਮ ਨਬੇੜ ਕੇ ਮੋਟਰ ਤੇ ਲੱਗੀ ਿਨੰ ਮ ਥੱਲੇ ਬੈਠ ਹਲੇ ਉਹ ਰੋਟੀ ਖਾਣ ਹੀ ਲੱਗਾ ਸੀ ||

ਉਹਦੀ ਿਨਗਾ ਸਾਹਮਣੇ ਕੱਚੇ ਪਹੇ ਤੇ ਪਈ,, ਇੱਕ ਬਜਾਜ਼ ਚੇਤਕ ਸਕੂਟਰ ਆ ਿਰਹਾ,,ਿਜਸ ਨੂੰ
ਜਗਤਾਰ ਚਲਾ ਿਰਹਾ ਸੀ ਉਹਦੇ ਨਾਲ ਇੱਕ ਹੋਰ ਮੁੰਡਾ ਬੈਠਾ ਹੋਇਆ ਸੀ ||

ਜਗਤਾਰ ਸਕੂਟਰ ਸਟਡ ਤੇ ਲਾ ਕੇ ਵੱਟੋ ਵੱਟ ਖੁਸ਼ੀ ਚ ਭੱਜ ਿਪਆ,,

46
ਉਹਦੇ ਨਾਲ ਵਾਲਾ ਮੁੰਡਾ ਮਗਰ ਹੌਲੀ ਹੌਲੀ ਤੁਿਰਆ ਆ ਿਰਹਾ ਸੀ,,
ਜਗਤਾਰ ਆ ਦਾ ਹੀ ਬੋਿਲਆ,,
ਲੈ ਬਾਈ ਗੁਰਜੀਤ ਿਸੰਹਾਂ ਹੁਣ ਪਾਰਟੀ ਹੋ ਗੀ ਤੇਰੇ ਵੱਲ,,!!

ਗੁਰਜੀਤ ਿਬਨਾਂ ਕੁਝੱ ਬੋਲੇ ਚੁੱਪ ਚਾਪ ਹੈਰਾਨੀ ਨਾਲ ਜਗਤਾਰ ਵੱਲ ਵੇਖਣ ਲੱਗ ਿਪਆ ||

ਮੁੜ ਭਾਊ ਕੀ ਿਬੱਟ ਿਬੱਟ ਤੱਕਨਾ ਿਪਆਂ,, ਮ ਕੋਈ ਪਸ਼ਤੋ ਤਾਂ ਨੀ ਬੋਲੀ ਤੇ ਮ ਕੋਈ ਬੁੱਧ ਗਿਹ ਤ ਤਾਂ
ਨੀ ਆਇਆ , ਤੇਰੇ ਕੋਲੇ ਹੀ ਰਿਹਨਾ,, ਪਤੰਦਰਾਂ ਤੂੰ ਤਾਂ ਿਭੰਡੀਆਂ ਚ ਪਾਣੀ ਹੀ ਪਾ ਤਾ,,,, ਇਹ ਤਾਂ
ਕੀ ਪੁਛ
ੱ ਣਾ ਪਾਰਟੀ ਕਾਹਦੀ,,, ਉਤ ਮੇਰੇ ਵੱਲ ਿਬਟਰ ਿਬਟਰ ਝਾਕਣ ਲੱਗ ਿਪਆ,, ਿਜਵ ਧੁਦ ੰ ਚ
ਗਧਾ ਝਾਕਦਾ ਹੁੰਦਾ ||

ਹਾਂ ਹਾਂ ਦੱਸ ਦੇ ਕਾਹਦੀ ਪਾਰਟੀ ਕਰਨੀ ਆ,, ਤੇਰੇ ਤ ਭੱਿਜਆ ਮ ਿਕਤੇ,,ਦੱਸ ਤਾਰੀ ||

ਪਿਹਲਾਂ ਤਾਂ ਬਾਈ ਇਹਨੂੰ ਿਮਲ,,ਜਗਤਾਰ ਆਪਣੇ ਨਾਲ ਆਏ ਮੁੰਡੇ ਨਾਲ ਤਾਰੁਫ ਕਰਵਾ ਦਾ
ਬੋਿਲਆ.... ਇਹਦਾ ਨਾਂ ਕਰਮਜੀਤ ਿਸੰਘ ਆ ਬਾਈ,, ਝ ਸਾਰੇ ਅਸ ਇਹਨੂੰ ਕਰਮਾਂ ਹੀ ਕਿਹੰਨੇ
ਆ,, ਇਹਦੇ ਫਾਦਰ ਸਾਹਬ ਕਾਲਜ ਚ ਪੋਫੈਸਰ ਨੇ , ਅਸ ਉਹਨਾਂ ਨਾਲ ਗੱਲ ਕੀਤੀ ਸੀ,, ਉਹ ਨੇ
ਅੱਗੇ ਕਾਲਜ ਦੇ ਿਪੰਸੀਪਲ ਨਾਲ,, ਹੁਣ ਪਰਸ ਇੱਕ ਟਰੈਲ ਆ |
ਤੂੰ ਕੱਢ ਹੀ ਜਾਣਾ ਇਹ ਮੈਨੂੰ ਵੀ ਪਤਾ,, ਬੱਸ ਫ਼ੇਰ ਤੇਰੀ ਫੀਸ ਮਾਫ਼ ਤੇ ਕਾਲਜ ਵੱਲ ਵਜ਼ੀਫਾ ਲੱਗੂ
ਉਹ ਅਲੱਗ ||

ਬੱਸ.. ਯਰ ਤਾਰੀ ਹੁਣ ਨੀ,,ਇੱਕ ਸਾਲ ਹੋ ਿਗਆ ਖੇਡ ਛੱਡੀ ਨੂੰ,, ਹੁਣ ਨੀ ਖੇਡ ਹੋਣਾ,,ਨਾਲ਼ੇ
ਜਗਤਾਰ ਿਸੰਹਾਂ ਹੁਣ ਿਸਰ ਤੇ ਿਜੰਮੇਵਾਰੀਆਂ ਵਧ ਗਈਆਂ... ਗੁਰਜੀਤ ਮੂਹਰੇ ਪੌਣੇ ਚ ਪਈਆਂ
ਰੋਟੀਆਂ ਤੇ ਿਨਗਾ ਮਾਰਦਾ ਬੋਿਲਆ ||

47
ਦੇਖ ਜੀਤ ਬਾਈ ਹੁਣ ਨਾਂਹ ਨਾ ਕਰ ਿਮੰਨਤ ਆਲੀ ਗੱਲ ਆ,, ਬੜੀ ਿਮਹਨਤ ਕਰਕੇ ਅਸ ਸਭ
ਕੁਝੱ ਸਟ ਕੀਤਾ,, ਹੁਣ ਹੋਰ ਨਾ ਬੋਲ,, ਰੋਟੀ ਕਰ ਇੱਧਰ ਖਾਈਏ, ਭੁੱਖ ਲੱਗੀ ਆ.. ਮ ਤਾਂ ਘਰ ਵੀ
ਨੀ ਿਗਆ,, ਮ ਤੇ ਕਰਮਾਂ ਿਸੱਧਾ ਹੀ ਇੱਧਰ ਆ ਰਹੇ ਹਾਂ ||

ਪਰ ਬਾਈ ਦਾਲ ਸਬਜ਼ੀ ਹੈਣੀ ਕੱਲੀ ਿਚੱਬੜਾਂ ਦੀ ਚਟਣੀ ਆ,, ਗੁਰਜੀਤ,, ਜਗਤਾਰ ਦੇ ਕੰਨ ਕੋਲੇ
ਮੂੰਹ ਕਰਦਾ ਹੌਲੀ ਜਹੇ ਬੋਿਲਆ ||

ਜਗਤਾਰ ਹੱਸਦਾ ਹੋਇਆ ਚੀ ਦੇਣੇ ਬੋਿਲਆ.. ਛੱਡ ਓਏ ਗੁਰਜੀਤੇ ਬਾਈ.. ਕਰਮਾਂ ਵੀ ਆਪਣੇ
ਵਰਗਾ ਹੀ ਆ,, ਨਾਲ਼ੇ ਜੇ ਚਟਣੀ ਮਾਸੀ ਨੇ ਰਗੜੀ ਆ,, ਫ਼ੇਰ ਤਾਂ ਿਸਰਾ ਹੀ ਕਰਾਇਆ ਹੋਊਗਾ,
ਿਲਆ ਉਰਾਂ ਕਰ,,||
ਿਤੰਨ ਦੋ ਦੋ ਰੋਟੀਆਂ ਹੱਥਾਂ ਤੇ ਧਰਦੇ,, ਇੱਕ ਬੁਰਕੀ ਤੋੜ ਉਹਦੇ ਨਾਲ ਪਰ ਚਟਣੀ ਰੱਖਦੇ ਖਾਣ
ਲੱਗੇ ||
ਨਾਲ ਸੀ ਗੁਰਜੀਤ ਦੀ ਬੇਬੇ ਸੁਰਜੀਤ ਕੌਰ ਦੀ ਹੱਥ ਵਾਲੀ ਲੱਕੜ ਦੀ ਮਧਾਣੀ ਨੂੰ ਨੇ ਤਰਾ ਪਾ ਕੇ
ਿਰੜਕੀ ਲੱਸੀ ਦਾ ਭਿਰਆ ਹੋਇਆ ਿਪੱਤਲ ਦਾ ਡੋਲੂ ਤੇ ਤੇ ਤਰਦਾ ਹੋਇਆ ਇੱਕ ਮੱਖਣ ਦਾ ਪੇੜਾ
||

ਰੋਟੀ ਖਾਣ ਤ ਬਾਅਦ, ਪਰਸ ਦਾ ਇਕਰਾਰ ਕਰਕੇ,, ਜਗਤਾਰ ਤੇ ਕਰਮਾਂ ਸਕੂਟਰ ਤੇ ਵਾਪਸ ਮੁੜ
ਗਏ,,, ਗੁਰਜੀਤ ਿਕੰਨਾਂ ਿਚਰ..
ਸਕੂਟਰ ਦੀ ਉਡਦੀ ਧੂੜ ਵੇਖਦਾ ਿਰਹਾ,,, ਫ਼ੇਰ ਠ ਕੇ ਕਹੀ ਚੱਕ ਕੇ,, ਖਾਲ ਸਾਵਰਨ ਲੱਗ ਿਗਆ
||

ਸ਼ਾਮ ਤੱਕ ਸਾਰਾ ਕੰਮ ਕਾਰ ਨਬੇੜ ਉਹ ਘਰ ਆ ਿਗਆ,, ਬੇਸ਼ਕ


ੱ ਉਹਨੇ ਸਾਰਾ ਕੰਮ ਨਬੇੜ ਿਲਆ

48
ਸੀ,, ਪਰ ਅਸਲ ਚ ਿਕਸਾਨਾਂ ਦੇ ਕੰਮ ਕਦੇ ਿਨੱਬੜਦੇ ਨੀ ਹੁੰਦੇ ||

ਿਦਨ ਚੜਦੇ ਨੂੰ ਭੁੱਖ ਵਾਂਗ ਫ਼ੇਰ ਖੜੇ ਹੁੰਦੇ ਆ ਮੂਹਰੇ ਉਹਨੇ ਹੀ ਕੰਮ,, ਤਾਂਹੀ ਤਾਂ ਿਸਆਣੇ ਕਿਹੰਦੇ
ਹੁੰਦੇ ਆ ਕੇ ਕੰਮ ਵੀ ਕਦੇ ਮੁੱਿਕਆ ਮੁੱਕਦਾ ਤਾਂ ਬੰਦਾ ਹੁੰਦਾ,, ਕੰਮ ਨੀ ਕਦੇ ਮੁੱਕਦਾ ||

ਗੁਰਜੀਤ ਨੇ ਘਰ ਆਕੇ ਸਾਈਕਲ ਟੋਕੇ ਆਲੇ ਅੰਦਰ ਕੰਧ ਨਾਲ ਖੜਾ ਕਰ ਿਦੱਤਾ ||

ਗੁਰਜੀਤ ਮਾਂ ਦੀ ਚੁੰਨੀ ਨਾਲ ਮਾਂ ਪੂਝੰ ਣ ਲੱਿਗਆ ਮਾਂ ਨੇ ਉਦ ਹੀ ਰੋਕ ਤਾ,,, ਗੁਰਜੀਤ ਇਹ ਦੇਖ
ਇੱਕ ਦਮ ਹੈਰਾਨ ਰਿਹ ਿਗਆ,, ਫ਼ੇਰ ਮਾਂ ਿਪਆਰ ਨਾਲ ਬੋਲੀ ਪੁਤੱ ਇਹ ਧੋਣ ਵਾਲੀ ਆ,,ਔਹ
ਤਾਰ ਤੇ ਮੇਰੀ ਧੋਤੀ ਚੁੰਨੀ ਪਈ ਆ ਉਹਦੇ ਨਾਲ ਪੂਝੰ ਲਾ ||

ਘੁੱਟ ਚਾਹ ਦੀ ਪੀਅ ਕੇ,, ਗੁਰਜੀਤ ਿਕੱਿਲਆਂ ਤ ਖੋਲ ਕੇ ਪਸ਼ੂ ਬਦਲਣ ਲੱਗ ਿਪਆ,,ਆਸਮਾਨ ਤੇ
ਤਾਰੇ ਿਨਕਲ ਆਏ ਸਨ,,ਸੁਰਜੀਤ ਕੌਰ ਧੂਫ਼ ਬੱਤੀ ਕਰਨ ਲੱਗ ਪਈ ਤੇ ਿਸਮਰਨ ਰੋਟੀ ਟੁੱਕ ਦਾ
ਆਹਰ ਕਰਨ ਲੱਗ ਪਈ ||

ਗੁਰਜੀਤ ਪਸ਼ੂ ਬਦਲ ਕੇ ਖੁਰਲੀ ਚ ਸਵੇਰ ਵਾਸਤੇ ਪੱਠੇ ਪਾਉਣ ਲੱਗ ਿਪਆ ਹਲੇ ਉਹਨੇ ਤੂੜੀ ਦਾ
ਪਿਹਲਾ ਟੋਕਰਾ ਹੀ ਪਾਇਆ ਸੀ ਕੇ ਲੋਹੇ ਦਾ ਵੱਡਾ ਗੇਟ ਖੜਿਕਆ,,, ਮਾਂ ਦਾ ਧੂਫ਼ ਕਰਦੀ ਦਾ
ਕਲੇਜਾ ਫੜ ਫੜ ਵੱਜਣ ਲੱਗਾ,, ਿਜਵ ਜਾਲ ਚ ਫਸੇ ਕਬੂਤਰ ਦੇ ਖੰਭ ਫੜ ਫੜ ਵੱਜਦੇ ਹੁੰਦੇ ਆ ||

ਮਾਂ ਦਾ ਡਰ ਜਾਇਜ਼ ਸੀ,, ਿਕ ਿਕ ਉਹ ਵ ਤ ਹੀ ਐਸਾ ਸੀ, ਜਦ ਪੰਜਾਬ ਚ ਪੱਤਾ ਪੱਤਾ ਿਸੰਘਾਂ ਦਾ


ਵੈਰੀ ਸੀ |
ਪੰਜਾਬ ਦਾ ਮਾਹੌਲ ਐਸਾ ਸੀ ਕੇ ਸ਼ਾਮ ਨੂੰ ਹੀ ਿਪੰਡਾਂ ਚ ਇੱਕ ਛਨਾਟਾ ਛਾਅ ਜਾਂਦਾ ਸੀ,,ਲੋਕ ਸਾਹ
ਘੁੱਟ ਘਰਾਂ ਚ ਸ ਜਾਂਦੇ ਸੀ,, ਅਗਰ ਕੋਈ ਅਵਾਜ਼ ਸੁਣਦੀ ਸੀ,, ਉਹ ਹੁੰਦੀ ਸੀ ਪੁਿਲਸ ਦੀਆਂ

49
ਗੱਡੀਆਂ ਦੇ ਹੂਟਰਾਂ ਦੀ,,, ਜੋ ਅਵਾਜ਼ ਮਾਵਾਂ ਦੇ ਕਾਲਜੇ ਚੀਰ ਜਾਂਦੀ ਸੀ,, ਜਾਂ ਸੁਣਦੀ ਸੀ ਿਕਸੇ
ਨਿਹਰ ਦੇ ਪੁਲ
ੱ ਤ ਗੋਲੀਆਂ ਦੀ ਅਵਾਜ਼ ||

ਮਾਂ ਧੂਫ਼ ਿਵੱਚੇ ਛੱਡ ਬਾਹਰ ਭੱਜੀ ਆਈ,, ਪੁਤੱ ਕੌਣ ਆ,, ਹਲੇ ਬਾਰ ਨਾ ਖੋਲੀ,, ਪਿਹਲਾਂ ਿਵਰਲ
ਥਾਣੀ ਦੇਖ ਲਾ ਕੌਣ ਆ ||

ਦੇਖਦਾਂ ਬੇਬੇ ਤੂੰ ਐਵ ਨਾ ਿਫ਼ਕਰ ਕਿਰਆ ਕਰ... ਗੁਰਜੀਤ ਬੇਬੇ ਨੂੰ ਬੇਿਫ਼ਕਰ ਕਰਦਾ ਬੋਿਲਆ ||

ਵੇ ਿਫ਼ਕਰ ਿਕ ਨਾ ਕਰਾਂ,, ਸਾਡਾ ਇੱਕੋ ਇੱਕ ਸਹਾਰਾ ਤੂ,ੰ , ਵੇ ਆਹ ਬੰਦੂਕਾਂ ਵਾਲੇ ਘਰੇ ਆ ਵੜਦੇ
ਆ,, ਜੇ ਨਾ ਰੋਟੀ ਪਾਣੀ ਖ਼ਵਾਓ ਤਾਂ ਇਹ ਗੋਲੀ ਮਾਰਦੇ ਆ,, ਜੇ ਖਵਾ ਿਦਓ ਤਾਂ ਅਗਲੇ ਿਦਨ
ਪੁਿਲਸ ਗੋਲੀ ਮਾਰ ਿਦੰਦੀ ਆ,,, ਫਸੇ ਅਸ ਆ,, ਿਕਹੜੇ ਪਾਸੇ ਜਾਈਏ ||

ਗੁਰਜੀਤ ਗੇਟ ਦੀ ਿਵਰਲ ਚ ਦੇਖਦਾ ਬੋਿਲਆ,, ਕੌਣ ਆ ਬਾਈ??

ਬਾਈ ਮ ਆ ਤਾਰੀ.. ਜਗਤਾਰ ਨੇ ਅਵਾਜ਼ ਿਦੱਤੀ |

ਗੁਰਜੀਤ ਬੂਹਾ ਖੋਲਦਾ ਬੋਿਲਆ,, ਪਤੰਦਰਾ ਕੋਈ ਕੰਮ ਸੀ ਕੱਲ ਆ ਜਾਂਦਾ,, ਐਵ ਮੇਰੀ ਬੇਬੇ ਦੀ
ਜਾਨ ਕੱਢ ਕੇ ਰੱਖ ਿਦੱਤੀ ਸੀ ਤੂੰ |

ਤਾਰੀ ਿਬਨਾਂ ਗੁਰਜੀਤ ਦੀ ਗੱਲ ਦਾ ਜਵਾਬ ਿਦੱਤਾ ਜਾ ਕੇ ਸੁਰਜੀਤ ਕੌਰ ਦੇ ਪੈਰੀ ਹੱਥ ਲਾ ਦਾ
ਬੋਿਲਆ,, ਮੱਥਾ ਟੇਕਦਾਂ ਮਾਸੀ ਜੀ |

50
ਫ਼ੇਰ ਰੋਟੀ ਪਕਾ ਰਹੀ ਿਸਮਰਨ ਨੂੰ ਚਤਰੇ ਦੀ ਕੰਧਲ
ੋ ੀ ਤ ਦੀ ਦੇਖਦਾ ਬੋਿਲਆ,,, ਸਾਸਰੀਕਾਲ
ਿਸਮਰੋ ਭੈਣ ||

ਸਾਸਰੀਕਾਲ ਭੋਲੂ ਵੀਰੇ,, ਿਕਵ ਆ ? ਅੱਜ ਿਕਵ ਰਾਹ ਭੁੱਲ ਿਗਆ ਸਾਡੇ ਘਰ ਦਾ??

ਭੁੱਿਲਆ ਨੀ ਭੈਣ,ੇ , ਅੱਜ ਤਾਂ ਰਾਹ ਲੱਭਦਾ ਆਇਆ,,, ਤੈਨੂੰ ਇੱਕ ਖੁਸ਼ਖਬਰੀ ਦੇਣੀ ਆ,, ਪਿਹਲਾਂ
ਮੂੰਹ ਿਮੱਠਾ ਕਰਾ ||

ਸੱਚ ਵੀਰੇ,,, ਭੈਣ ਦੀ ਬਾਛਾਂ ਿਖੜ ਗਈਆਂ,, ਹੁਣੇ ਕਰਾਉਣੀ ਆ ||


ਝੱਲੀ ਭੈਣ ਖੁਸ਼ੀ ਦੀ ਮਾਰੀ ਆਟੇ ਦੀ ਿਲਬੜੇ ਹੱਥ ਆਪਣੇ ਝੱਗੇ ਨਾਲ ਪੂਝੰ ਦੀ ਰਸੋਈ ਵੱਲ ਭੱਜੀ ||
ਮੱਟੀ (ਵੱਡਾ ਘੜਾ) ਚ ਵੱਡੀ ਸਾਰੀ ਗੁੜ ਦੀ ਇੱਕ ਰੋੜੀ ਿਲਆ ਕੇ ਜਗਤਾਰ ਦੇ ਹੱਥ ਤੇ ਧਰਦੀ
ਬੋਲੀ, ਆਹ ਲੈ ਭੋਲੂ ਵੀਰੇ,, ਹੁਣ ਦੱਸ ਕੀ ਖੁਸ਼ਖਬਰੀ ਆ??

ਭੈਣ,ੇ , ਆਪਣੇ ਜੀਤ ਦੀ ਗੱਲ ਕਰਲੀ ਮ ਕਾਲਜ ਚ ਿਪੰਸੀਪਲ ਨਾਲ,, ਇਹਨੂੰ ਦਾਖ਼ਲਾ ਿਮਲ ਜਾਣਾ
ਸਪੋਰਟ ਕੋਟੇ ਚ,, ਕੋਈ ਫੀਸ ਵੀ ਨਹ ,, ਪਰ ਵਜ਼ੀਫਾ ਵੀ ਿਮਲੁ ਗਾ ||

ਹ ਸੱਚੀ ਭੋਲੂ ਵੀਰੇ... ਰੱਬ ਤੇਰੀ ਲੰਬੀ ਉਮਰ ਕਰੇ ਵੀਰੇ,, ਸਾਡੀ ਸੋਹਣੀ ਜਹੀ ਭਾਬੀ ਆਵੇ ਿਜਹੜੀ
ਤੇਰੇ ਅੱਗੇ ਿਪੱਛੇ ਘੁੰਮੇ ||

ਪਿਹਲਾਂ ਪੂਰੀ ਗੱਲ ਤਾਂ ਸੁਣ ਲਾ,, ਭਾਬੀ ਦੀ ਲੱਗਦੀਏ... ਜਗਤਾਰ ਿਸਮਰਨ ਦੀ ਗੱਲ ਕੱਟਦਾ
ਬੋਿਲਆ,, ਪਰ ਇਹ ਸਿਤਆਵਾਦੀ ਜੀ ਕਿਹ ਰਹੇ ਆ,,ਕੇ ਭਾਊ ਕਬੀਲਦਾਰੀ ਵੱਡੀ ਆ,, ਮ ਨਹੀ
ਲੱਗਣਾ ਪੜਨ,,, ||

51
ਫ਼ੇਰ ਜਗਤਾਰ, ਸੁਰਜੀਤ ਕੌਰ ਵੱਲ ਮੂੰਹ ਕਰਦਾ ਬੋਿਲਆ,, ਮਾਸੀ ਹੁਣ ਤੂੰ ਦੱਸ ਤੂੰ ਿਸਆਣੀ
ਿਬਆਣੀ ਆ ਦੁਨੀਆਂ ਵੇਖੀ ਆ ਤੂ,ੰ , ਖੇਤਾਂ ਚ ਿਮੱਟੀ ਨਾਲ ਿਮੱਟੀ ਹੋ ਕੇ ਕੀ ਿਮਲਣਾ,, ਅੱਗੇ ਸਾਡੇ
ਿਪਓ ਦਾਦੇ ਬੜਾ ਟਾਟਾ ਿਬਰਲਾ ਬਣਗੇ,,ਜੋ ਅਸ ਬਣ ਜਾਂ ਗਾ,, ਜੇ ਪੜ ਿਗਆ ਖੇਡਾਂ ਦੇ ਿਸਰ ਤੇ
ਕੋਈ ਨੌ ਕਰੀ ਿਮਲ ਜੁ,,, ਬਲਦਾਂ ਦੀਆਂ ਪੂਛਾਂ ਤਾ ਜਦ ਮਰਜ਼ੀ ਮਰੋੜ ਲਵੇ ||

ਤਾਰੀ ਤੈਨੂੰ ਇੱਕ ਵਾਰੀ ਿਕਹਾ ਤਾਂ ਹੈ ਕੇ ਹੁਣ ਨਾ ਪੜ ਹੋਣਾ ਤੇ ਨਾ ਖੇਡ ਹੋਣਾ ,, ਭਰਾਵਾ ਤੈਨੂੰ
ਆ ਦੀਆਂ ਗੱਲਾਂ,,15 ਿਕੱਲੇ ਹੈਗੇ ਆ ਤੇਰੇ ਕੋਲ,, ਵੱਡਾ ਭਰਾ ਤੇ ਿਪਓ ਸੰਭਾਲੀ ਿਫਰਦੇ ਆ ਸਾਰਾ
ਕੰਮ, ਬਾਕੀ 2 ਿਕੱਲੇ ਪਏ ਆ ਤੁਹਾਡੇ ਸ਼ਿਹਰ ਨਾਲ ਲੱਗਦੇ ||

ਯਰ ਤੂੰ ਿਕੱਧਰ ਦੀ ਗੱਲ ਿਕੱਧਰ ਨੂੰ ਲੈ ਿਗਆ,,, ਐ ਤਾਂ ਸਾਡਾ ਬਾਪੂ ਕਿਹੰਦਾ ਪਾਿਕਸਤਾਨ ਚ ਸਾਡੇ
70 ਿਕੱਲੇ ਸੀ... ਬੱਸ ਿਜਵ ਿਜਵ ਪਸ਼ੂ ਵੇਚੀ ਗਈ.. ਿਕੱਲੇ ਪੱਟੀ ਗਏ... ਤਾਰੀ ਦੀ ਗੱਲ ਤੇ ਸਾਰੇ
ਹੱਸ ਪਏ ||

ਫ਼ੇਰ ਸੁਰਜੀਤ ਕੌਰ ਬੋਲੀ,, ਦੇਖ ਜੀਤੇ ਪੁਤੱ .. ਆਹ ਿਮੱਟੀ ਨਾਲ ਿਮੱਟੀ ਤਾਂ ਜਦ ਮਰਜ਼ੀ ਹੋ ਲਵ ,,
ਪੜ ਲਾ ਪੁਤੱ ,, ਨਾਲ਼ੇ ਿਤੰਨ ਿਕੱਿਲਆਂ ਤੇ ਤਾਂ ਿਕਸੇ ਨੇ ਿਰਸ਼ਤਾ ਵੀ ਨੀ ਕਰਨਾ ||

ਿਸਮਰਨ ਬੇਸ਼ਕ ੱ ਖੁਦ ਵੀ ਚਾਹੁੰਦੀ ਸੀ ਕੇ ਵੀਰਾ ਹੋਰ ਪੜੇ ਤੇ ਕੋਈ ਨੌ ਕਰੀ ਲੱਗੇ,, ਪਰ ਮਾਂ ਦੀ ਗੱਲ
ਿਜਵ ਉਸਨੂੰ ਚੁੱਭ ਗਈ.. ਉਹ ਬੋਲੀ.. ਿਕਵ ਨੀ ਮਾਂ ਕਰਨਾ ਿਰਸ਼ਤਾ ਿਕਸੇ ਨੇ .. ਵੀਰੇ ਵਰਗਾ
ਸੋਹਣਾ ਤੇ ਕਮਾਉ ਮੁੰਡਾ ਲੱਭਣਾ ਿਕਸੇ ਨੂੰ! ਹਨਾਂ ਵੀਰੇ?
ਧੀਏ ਿਵਆਹ ਬੰਿਦਆ ਦੇ ਨਹ ਜਾਇਦਾਦਾਂ ਦੇ ਹੁੰਦੇ ਆ,, ਹਲੇ ਤੈਨੂੰ ਇਹ ਗੱਲਾਂ ਸਮਝ ਨੀ
ਆਉਣੀਆ.. ਸੁਰਜੀਤ ਕੌਰ ਨੇ ਫ਼ੇਰ ਜਵਾਬ ਿਦੱਤਾ ||
ਿਸਮਰਨ ਤੇ ਮਾਂ ਦੇ ਜ਼ੋਰ ਪਾਉਣ ਤੇ ਗੁਰਜੀਤ ਕਾਲਜ ਜਾਣ ਲਈ ਮੰਨ ਿਗਆ ||

52
ਅਗਲੀ ਸਵੇਰ ਜਗਤਾਰ ਆ ਕੇ ਗੁਰਜੀਤ ਨਾਲ ਦੋ ਿਦਨਾਂ ਦੇ ਪੱਠੇ ਵਢਾ ਿਲਆਇਆ,, ਤੇ ਕੁਤਰ
ਕੇ ਟੋਕੇ ਮੂਹਰੇ ਢੇਰ ਲਾ ਿਦੱਤਾ,,||
ਇਹ ਿਦਨ ਉਹਨਾਂ ਦਾ ਿਪੰਡ ਹੀ ਗਰਾਊਂਡ ਚ ਪੈਕਸਟ ਕਰ ਿਦਆਂ ਦਾ ਿਨਕਲ ਿਗਆ ||

ਅਗਲੇ ਿਦਨ ਗੁਰਜੀਤ ਨੇ ਕਾਲਜ ਜਾਣਾ ਸੀ ਟਰੈਲ ਦੇਣ,, ਉਹਨੇ ਿਚਣ ਕੇ ਮਿਹੰਦੀ ਰੰਗੀ ਪੱਗ
ਬੰਨੀ,, ਜੋ ਉਹਦੇ ਗੋਰੇ ਮੁੱਖੜੇ ਤੇ ਨੀ ਜਚ ਰਹੀ ਸੀ,, ਿਜਵ ਕੋਈ ਰਾਜਕੁਮਾਰ ਹੁੰਦਾ ||

ਪਰ ਉਹਦੇ ਕੋਲ ਕੋਈ ਵੀ ਢੰਗ ਦਾ ਕਪੜਾ ਨਹ ਸੀ,, ਜਦ ਗੁਰਜੀਤ ਬੇਬੇ ਦੇ ਸੰਦੂਕ ਚ ਕੱਢ ਕੇ
ਉਹੀ ਪੁਰਾਣੀ ਪਟ ਸ਼ਰਟ ਪਾਉਣ ਲੱਗਾ,, ਮਾਂ ਦੀਆਂ ਅੱਖਾਂ ਭਰ ਆਈਆਂ,,,

ਪਰ ਕਈ ਵਾਰ ਮਾਂ ਦੇ ਿਡਗਦੇ ਹੰਝੂ ਕਰਾਮਾਤ ਕਰ ਜਾਂਦੇ ਆ,, ਮਾਂ ਹਲੇ ਚੁੰਨੀ ਦੇ ਲੜ ਨਾਲ ਅੱਖਾਂ
ਪੂਝੰ ਹੀ ਰਹੀ ਸੀ ਕੇ ਤੇ ਜਗਤਾਰ ਆ ਿਗਆ,, ਉਹਦੇ ਹੱਥ ਕੇ ਿਲਫ਼ਾਫ਼ਾ ਫਿੜਆ ਹੋਇਆ ਸੀ,,
ਆ ਦਾ ਹੀ ਬੋਿਲਆ,, ਮੱਥਾ ਟੇਕਦਾਂ ਮਾਸੀ ਜੀ,, ਹੋ ਿਗਆ ਗੁਰਜੀਤ ਿਤਆਰ ਕੇ ਨਹ ??

ਹਾਂ ਪੁਤੱ ਹੋਈ ਜਾਂਦਾ,, ਸੁਰਜੀਤ ਕੌਰ ਉਹਦਾ ਮੋਢਾ ਪਲੋਸਦੀ ਬੋਲੀ |
ਗੁਰਜੀਤ ਬਾਈ ਹੋਰ ਕੱਪੜੇ ਨਾ ਪਾਈ,, ਆਹ ਮ ਟਰੈਕ ਸੂਟ ਲੈ ਕੇ ਆਇਆ,, ਟਰੈਲ ਆ ਟਰੈਕ
ਸੂਟ ਹੀ ਪਾਉਣੇ ਆ,, ਥੇ ਜਾ ਕੇ ਵੀ ਪਾਉਣੇ ਆ ਘਰ ਹੀ ਪਾ ਚਲਦੇ ਆਂ ||
ਸੁਰਜੀਤ ਕੌਰ ਨੇ ਿਦਲ ਚ ਰੱਬ ਦਾ ਤੇ ਜਗਤਾਰ ਦਾ ਸ਼ੁਕਰਾਨਾ ਕੀਤਾ ਤੇ
ਦੋਨ ਪਿਹਲੀ ਬੱਸ ਚੜ ਫਰੀਦਕੋਟ ਪਹੁੰਚ ਗਏ |

✧✧✧✧✧

53
13ਵੀ ਸਦੀ ਿਵੱਚ ਰਾਜਾ ਮੋਕਲਸੀ ਦਾ ਵਸਾਇਆ ਸ਼ਿਹਰ ਫਰੀਦਕੋਟ,,ਿਜਸਦਾ ਪਿਹਲਾ ਨਾਂ
ਮੋਕਲਹਰ ਸੀ,, ਬਾਅਦ ਿਵੱਚ ਬਾਬੇ ਫ਼ਰੀਦ ਦੇ ਨਾਮ ਤੇ ਫ਼ਰੀਦਕੋਟ ਪੈ ਿਗਆ ਸੀ ||
ਰਾਜੇ ਮਾਹਰਾਿਜਆਂ ਦਾ ਇੱਕ ਇਿਤਹਾਸਕ ਸ਼ਿਹਰ,,ਮਾਹਰਾਜਾ ਪਹਾੜਾ ਿਸੰਘ,, ਬਲਵੀਰ ਿਸੰਘ ਤੇ
ਬਰਿਜੰਦਰ ਿਸੰਘ ਦਾ ਸ਼ਿਹਰ ਫ਼ਰੀਦਕੋਟ ||

ਸ਼ਿਹਰ ਚ ਚਿਹਲ ਰੋਡ ਤੇ ਰਾਣੀ ਵਾਲਾ ਖੂਹ ਲੰਘ ਕੇ ਮਹਾਰਾਜਾ ਬਰਿਜੰਦਰ ਿਸੰਘ ਦੇ ਨਾਂ ਤੇ
ਬਿਣਆ ਬਰਿਜੰਦਰਾ ਕਾਲਜ,,
ਤੇ ਕਾਲਜ ਿਵੱਚ ਦੀ ਲੰਘਦੀ ਿਫਰੋਜ਼ਪੁਰ ਤ ਕੋਟਕਪੂਰਾ ਰੇਲ ਦੀ ਲਾਈਨ ਤੇ ਕਾਲਜ ਦੇ ਿਵੱਚ
ਬਿਣਆ ਿਸਰਫ਼ ਿਵਿਦਆਰਥੀਆਂ ਲਈ ਇੱਕ ਸਟੇਸ਼ਨ ||

ਅੱਜ ਗੁਰਜੀਤ ਦੀ ਖੁਸ਼ੀ ਦਾ ਕੋਈ ਿਟਕਾਣਾ ਨਹ ਸੀ,, ਿਜਵ ਰੱਬ ਨੇ ਉਹਦੀ ਹਰ ਰੀਝ ਪੂਰੀ ਕਰ
ਿਦੱਤੀ ਹੋਵੇ,, ਿਜਵ ਿਕਸੇ ਿਪਆਸਾ ਮਾਰੂਥਲ ਨੂੰ ਿਕਸੇ ਨੇ ਪਾਣੀ ਲਾ ਿਦੱਤਾ ਹੋਵੇ ,, ਿਜਵ ਿਕਸੇ ਬਾਂਝ
ਦੇ ਮੇਹਣੇ ਸੁਣ ਸੁਣ ਥੱਕ ਚੁੱਕੀ ਅਭਾਗਨ ਨੂੰ ਪੁਤੱ ਦੀ ਦਾਤ ਿਮਲ ਗਈ ਹੋਵੇ ||

ਿਜਵ ਹੀ ਗੁਰਜੀਤ ਕਾਲਜ ਦੇ ਮਨ ਗੇਟ ਤ ਅੰਦਰ ਦਾਖਲ ਹੋਇਆ,, ਹਜ਼ਾਰਾਂ ਦੀ ਿਗਣਤੀ ਚ


ਕੁੜੀਆਂ ਮੁੰਿਡਆਂ ਦੀਆਂ ਠਾਠਾਂ ਮਾਰਦੀਆਂ ਜਵਾਨੀ ਦੀਆਂ ਟੋਲੀਆਂ ਘੁੰਮ ਰਹੀਆਂ ਸਨ |
ਕੋਈ ਟੋਲੀ ਿਕਤੇ ਖੜੀ ਤੇ ਕੋਈ ਿਕਤੇ ਖੜੀ ਹੋਈ ਸੀ ਕੋਈ ਟੋਲੀ ਘਾਹ ਤੇ ਬੈਠੀ ਗੱਲਾਂ ਮਾਰ ਰਹੀ
ਸੀ ||

ਸਭ ਦੇਖ ਕੇ ਗੁਰਜੀਤ ਦੇ ਿਖੜੇ ਿਚਹਰੇ ਤੇ ਇੱਕ ਪੁਿਲਤਣ ਛਾਅ ਗਈ,, ਸੱਪ ਦੀ ਕੁੰਜ ਵਾਂਗੂ ਸਾਰਾ
ਚਾਅ ਲਿਹ ਿਗਆ,, ਿਕ ਿਕ ਸਭ ਿਦਆਂ ਿਪੰਿਡਆਂ ਤੇ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਸਨ,,,
ਮੁੰਿਡਆਂ ਦੇ ਿਸਰਾਂ ਜਚਾ ਿਕ ਬੰਨੀਆਂ ਕੇਸਰੀ ਤੇ ਹੋਰ ਰੰਗ ਬਰੰਗੀਆਂ ਪੱਗਾਂ ਤੇ ਖੁੱਲੇ ਪਹੁੰਿਚਆ

54
ਵਾਲੀਆਂ ਪਸ ਕਰਕੇ ਕਰੀਜ਼ਦਾਰ ਪਟਾ ਤੇ ਸ਼ਰਟਾਂ ਉਹਨਾਂ ਦੇ ਿਵੱਚ ਕੀਤੀਆਂ ਹੋਈਆਂ,,
1987 ਦੇ ਸਾਲ ਦਾ ਉਹ ਮੰਿਨਆ ਪਮੰਿਨਆ ਫੈਸ਼ਨ ਸੀ ||

ਗੁਰਜੀਤ ਚੁੱਪ ਚਾਪ ਜਗਤਾਰ ਦੇ ਨਾਲ ਨਾਲ ਨੀਵ ਪਾ ਿਕ ਤੁਿਰਆ ਜਾ ਿਰਹਾ ਸੀ,,
ਅੱਗੇ ਕਰਮਵੀਰ ਜੋ ਜਗਤਾਰ ਦੇ ਨਾਲ ਗੁਰਜੀਤ ਦੀ
ਮੋਟਰ ਤੇ ਆਇਆ ਸੀ ਉਹ ਖੜਾ ਸੀ,, ਉਹਦੇ ਨਾਲ ਇੱਕ ਮੁੰਡਾ ਹੋਰ ਖੜਾ ਸੀ,,ਜਗਤਾਰ ਤੇ
ਗੁਰਜੀਤ ਨੂੰ ਕਰਮਵੀਰ ਅੱਗੇ ਵਧ ਦੋਵਾਂ ਨੂੰ ਗਲ਼ ਲੱਗ ਿਮਿਲਆ ,, ਤੇ ਉਸਦੇ ਨਾਲ ਖੜੇ ਮੁੰਡੇ ਦਾ
ਨਾਂ ਅਮਨਦੀਪ ਸੀ ਜੋ ਅਬੋਹਰ ਦੇ ਏਰੀਏ ਦਾ ਸੀ,ਪਰ ਸਾਰੇ ਉਸਨੂੰ ਅਮਨਾ ਹੀ ਕਿਹੰਦਾ ਸਨ ||

ਚਾਰੋ ਇੱਕ ਦੂਜੇ ਨੂੰ ਬੜੇ ਿਪਆਰ ਨਾਲ ਿਮਲੇ,, ਫ਼ੇਰ ਉਹ ਕੰਟੀਨ ਤੇ ਚਲੇ ਗਏ ||

ਉਹਨਾਂ ਦੇ ਚਾਹ ਪ ਿਦਆ ਪ ਿਦਆ ਕੋਚ ਸੁਿਰੰਦਰ ਿਸੰਘ ਆ ਿਗਆ ਉਹ ਸਾਰੇ ਗਰਾਊਂਡ ਿਵੱਚ
ਆ ਗਏ |

ਬਾਸਕਟ ਬਾਲ ਟੀਮ ਚ ਪੰਜ ਿਖਡਾਰੀ ਹੁੰਦੇ ਆ ਜੋ ਖੇਡਦੇ ਆ,,ਚਾਰ ਤਾ ਉਹ ਸਨ ਹੀ,, ਪੰਜਵਾਂ ਸੀ
ਕੋਚ ਸੁਿਰੰਦਰ ਿਸੰਘ ਦਾ ਆਪਣਾ ਬੇਟਾ ਦੀਪਾ ਤੇ ਦੋ ਸਨ ਸਪੇਅਰ ਿਖਡਾਰੀ ਿਜੰਨਾਂ ਪੈਕਟਸ ਤਾਂ
ਕਰਨੀ ਸੀ,, ਪਰ ਖੇਡਣਾ ਤਾਂ ਪੰਜਾਂ ਨੇ ਹੀ ਸੀ ||

ਕਾਲਜ ਚ ਉਸ ਵ ਤ ਦੋ ਟੀਮਾਂ ਸਨ..ਇੱਕ ਬਲੈਕ ਟਾਈਗਰ ਸਪੋਰਟਸ ਕਲੱਬ


ਤੇ ਦੂਜੀ ਸੀ ਰਣਜੀਤ ਸਪੋਰਟਸ ਕਲੱਬ ||

ਗੁਰਜੀਤ ਨੇ ਿਬਲਕੁਲ
ੱ ਉਸੇ ਤਰਾਂ ਖੇਡ ਖੇਡੀ ਿਜਵ ਸਾਲ ਪਿਹਲਾਂ ਖੇਡ ਛੱਡਣ ਤ ਪਿਹਲਾਂ ਖੇਡਦਾ

55
ਹੁੰਦਾ ਸੀ ਉਹ |

ਉਹਨੇ ਪਿਹਲੀ 20 ਿਮੰਟ ਦੀ ਖੇਡ ਚ ਹੀ ਿਤੰਨ ਪੁਆਇੰਟ ਹਾਿਸਲ ਕਰ ਲਏ,, ਟਰੈਲ ਚ ਰਣਜੀਤ
ਸਪੋਰਟਸ ਕਲੱਬ ਦੀ ਟੀਮ ਜੇਤੂ ਰਹੂ ਤੇ ਿਜ਼ਲਾ ਖੇਡਣ ਲਈ ਸਲੈਕਟ ਕਰ ਲਈ ਗਈ ||

ਇਸ ਤਰਾਂ ਬਰਿਜੰਦਰਾ ਕਾਲਜ ਫ਼ਰੀਦਕੋਟ ਿਵੱਚ ਦਾਖ਼ਲਾ ਿਮਲ ਿਗਆ ਗੁਰਜੀਤ ਨੂੰ ਤੇ ਟੀਮ ਦਾ
ਕਪਤਾਨ ਕੋਚ ਸੁਿਰੰਦਰ ਿਸੰਘ ਦਾ ਬੇਟਾ ਦੀਪਾ ਸੀ,,
ਪਿਹਲੇ ਿਦਨ ਹੀ ਉਹ ਪੰਜ ਜਾਣੇ ਦੋਸਤ ਬਣ ਚੁੱਕੇ ਸਨ,,,
ਗੁਰਜੀਤ ਜੀਤਾ
ਜਗਤਾਰ ਤਾਰੀ
ਕਰਮਵੀਰ ਕਰਮਾ
ਅਮਨਦੀਪ ਅਮਨਾ
ਤੇ ਦੀਪਾ |

ਗੁਰਜੀਤ ਦੀ ਖੁਸ਼ੀ ਦਾ ਕੋਈ ਿਟਕਾਣਾ ਨਹ ਸੀ,, ਪਰ ਦੂਜੇ ਪਲ ਉਹਨੂੰ ਘਰ ਦੇ ਹਲਾਤ ਡਰਾ ਵੀ


ਿਦੰਦੇ,,ਐਨੇ ਲੋਕਾਂ ਸਾਹਮਣੇ ਿਕਵ ਉਹ ਪੁਰਾਣੇ ਜਹੇ ਕੱਪੜੇ ਪਾ ਿਕ ਆਊਗਾ,, ਬੇਸ਼ਕੱ ਕੋਚ ਨੇ ਟਰੈਕ
ਸੂਟ ਦੇ ਦੇਣੇ ਸਨ,, ਪਰ ਉਹ ਤਾਂ ਗੋਿਡਆਂ ਤੱਕ ਹਾਫ ਨੀਕਰ ਤੇ ਿਬਨਾਂ ਬਾਹਾਂ ਵਾਲੀ ਬੁਨੈਣ ਹੋਣੀ
ਸੀ,, ਕਲਾਸ ਚ ਥੋੜਾ ਪਾ ਸਕਦਾ ਸੀ ||

ਉਦਾਸ ਿਜਹਾ ਉਹ ਘਰ ਵਾਪਸ ਆ ਿਗਆ,,ਜਦ ਸ਼ਾਮ ਨੂੰ ਖੁਰਲੀ ਤ ਖੋਲ ਿਕ ਪਸ਼ੂ ਬੰਨਣ ਲੱਗਾ
ਇੱਕ ਦਮ ਹੈਰਾਨ ਰਿਹ ਿਗਆ,,,

56
ਸੁਰਜੀਤ ਕੁਰ ਨੂੰ ਅਵਾਜ਼ ਿਦੰਦਾ ਬੋਿਲਆ.. ਬੇਬੇ ਕੱਟਾ ਿਕੱਥੇ ਆ ਆਪਣਾ,, ਕੋਈ ਖੋਲ ਿਕ ਤਾਂ ਨੀ
ਲੈ ਿਗਆ |

ਨਹ ਨਹ ਪੁਤੱ ਉਹਦੇ ਤ ਖੋਲ ਿਕ ਿਕਸੇ ਨੇ ਕੀ ਕਰਾਉਣਾ,, ਉਹ ਕੇਹੜਾ ਕੱਟੀ ਸੀ,,,


ਪੁਤੱ ਕੱਟੇ ਨੂੰ ਤਾਂ ਕੇਰਾਂ ਿਕਸੇ ਮਾਈ ਨੇ ਆਿਖਆ ਸੀ,, ਿਕ ਕੱਿਟਆ ਤੈਨੂੰ ਚੋਰ ਲੈ ਜਾਣ,, ਕੱਟਾ
ਕਿਹੰਦਾ.. ਮਾਈ,,ਮ ਤਾਂ ਪੱਠੇ ਖਾ ਿਕ ਕੰਨ ਹੀ ਿਹਲਾਉਣੇ ਆ ਥੇ ਜਾ ਿਕ ਿਹਲਾਈ ਚੱਲ,ੂ ,, ਨੀ
ਗੱਲ ਕਿਹ ਸੁਰਜੀਤ ਕੌਰ ਹੱਸ ਪਈ |

1984 ਤ ਬਾਅਦ ਹੁਣ 1987 ਚ ਹੱਸੀ ਸੀ ਸੁਰਜੀਤ ਕੌਰ ,, ਸ਼ਾਇਦ ਦੁੱਖਾਂ ਦੀ ਕੰਬਲੀ ਬਣੀ
ਮਾਂ,ਿਵੱਚੋ ਿਵੱਚ ਿਮੱਟੀ ਨਾਲ ਿਮੱਟੀ ਹੁੰਦੇ ਪੁਤੱ ਦਾ ਝੋਰਾ ਕਰਦੀ ਰਿਹੰਦੀ ਸੀ,,, ਪਰ ਹੁਣ ਤਾਂ ਉਹਦਾ
ਪੁਤੱ ਪੜਨ ਲੱਗ ਿਗਆ ਸੀ ਤੇ ਜਗਤਾਰ ਨੇ ਿਕਹਾ ਵੀ ਸੀ ਿਕ ਮਾਸੀ ਇਹਨੂੰ ਵਧੀਆ ਨੌ ਕਰੀ
ਿਮਲਜੂ,, ਅੱਜ ਏਸੇ ਗੱਲ ਦੀ ਖੁਸ਼ੀ ਸੀ ਮਾਂ ਨੂੰ ਿਕ ਪੁਤੱ ਨੂੰ ਦਾਖ਼ਲਾ ਿਮਲ ਿਗਆ ਸੀ ||

ਪਰ ਬੇਬੇ ਕੱਟਾ ਹੈ ਿਕੱਥੇ ਆ???

ਪੁਤੱ ਉਹ ਤਾਂ ਮ ਵੇਚਤਾ ਐਵ ਮੋਕ ਮਾਰੀ ਜਾਂਦਾ ਸੀ,, ਮੈਨੂੰ ਤਾਂ ਿਫ਼ਕਰ ਸੀ ਊ ਨਾ ਿਕਤੇ ਪਰਲੋਕ
ਸੁਧਾਰ ਜੇ,, ਤਾਂਹੀ ਵੇਚਤਾ, ਨਾਲ਼ੇ ਹੁਣ ਤਾਂ ਮੱਝ ਵੀ ਕੱਲੇ ਨੀਰੇ ਤੇ ਿਮਲ ਪਦੀ ਆ,, ਕੱਟਰੂ ਦਾ ਹੇਰਵਾ
ਵੀ ਨਹ ਕਰਦੀ ||

ਹਾਂ ਸੱਚ ਫ਼ੇਰ ਮੇਰੇ ਿਦਮਾਗ ਚ ਿਨੱਕਲ ਜਾਣਾ,, ਮ ਤੇ ਿਸਮਰਨ ਉਹਨਾਂ ਪੈਿਸਆਂ ਦਾ ਦੋ ਪਟ ਸ਼ਰਟ
ਦਾ ਕੱਪੜਾ ਿਲਆਈਆਂ ||

ਤੁਸ ਕਦ ਸ਼ਿਹਰ ਜਾ ਆਈਆਂ ਬੇਬੇ.. ਗੁਰਜੀਤ ਹੈਰਾਨ ਹੁੰਦਾ ਬੋਿਲਆ ||

57
ਪੁਤੱ ਸ਼ਿਹਰ ਨੀ ਗਈਆਂ,, ਆਹ ਬਰੀਵਾਲਾ ਮੰਡੀ ਤ ਿਲਆਈਆਂ,, ਜਾਂਦੀਆਂ ਤੁਰੀਆਂ ਗਈਆਂ,,
ਆਹ 2 ਕੋਹ ਤਾਂ ਵਾਟ ਆ ਸਾਰੀ,, ਤੇ ਆ ਦੀਆਂ ਨੂੰ ਮੁਖਿਤਆਰੇ ਕਾ ਟਰੈਟ (ਟੈਕਟਰ) ਿਮਲ
ਿਗਆ ||

ਪਰ ਿਸਮਰਨ ਸਕੂਲ ਨਹ ਗਈ ਅੱਜ? ਗੁਰਜੀਤ ਬੋਿਲਆ |

ਨਹ ਪੁਤੱ ਹੁਣ ਤੂੰ ਕਾਲਜ ਲੱਗ ਿਗਆ,, ਸੋਹਣਾ ਲੀੜਾ ਲੱਤਾ ਵੀ ਤਾਂ ਚਾਹੀਦਾ ਿਕ ਨਹ ||

ਮਾਂ ਤੇ ਭੈਣ ਦਾ ਿਪਆਰ ਦੇਖ ਗੁਰਜੀਤ ਦੀਆਂ ਅੱਖਾਂ ਚ ਖੁਸ਼ੀ ਨਾਲ ਹੰਝੂ ਆ ਗਏ,,, ਸੱਚੀ
ਅਨਪੜ ਮਾਵਾਂ ਨੂੰ ਕਾਲਜ ਦੇ ਲੀੜੇ ਲੱਤੇ ਬਾਰੇ ਿਕੰਨਾਂ ਪਤਾ ਹੁੰਦਾ |
ਗੁਰਜੀਤ ਨੇ ਅੰਦਰ ਜਾ ਕੇ ਦੇਿਖਆ ਬਹੁਤ ਸੋਹਣੀਆਂ ਦੋ ਪਟਾ ਸ਼ਰਟਾਂ ਮਾਂ ਤੇ ਭੈਣ ਨੇ ਿਲਆ ਕੇ
ਰੱਖੀਆਂ ਸੀ,, ਗੁਰਜੀਤ ਉਹਨਾਂ ਨੂੰ ਚੱਕ ਿਪੰਡ ਦੇ ਹੀ ਦਰਜ਼ੀ ਕੋਲ ਿਸਉਣੀਆਂ ਦੇ ਆਇਆ |

ਅਗਲੀ ਸਵੇਰ ਗੁਰਜੀਤ ਦੇ ਠਣ ਤ ਪਿਹਲਾਂ ਹੀ ਿਸਮਰਨ ਨੇ ਬੇਬੇ ਦੇ ਸੰਦੂਕ ਚ ਗੁਰਜੀਤ ਦੀ


ਇੱਕ ਪਟ ਸ਼ਰਟ ਪਸ ਕਰ ਿਦੱਤੀ ਸੀ ,ਿਕ ਿਕ ਨਵੀਆਂ ਿਸਉਣੀਆਂ ਿਦੱਤੀਆਂ ਤਾਂ ਦੋ ਿਤੰਨ ਿਦਨ
ਰੁਕ ਦੇਣੀਆਂ ਸਨ ਦਰਜ਼ੀ ਨੇ ,, ਪਸ ਕੀਤੀ ਪਟ ਸ਼ਰਟ ਬੇਸ਼ਕ
ੱ ਹੈ ਪੁਰਾਣੀ ਸੀ,, ਪਰ ਪਸ ਹੋਈ ਹੋਣ
ਕਰਕੇ ਿਬਲਕੁਲੱ ਨਵੀਆਂ ਵਰਗੀ ਲੱਗ ਰਹੀ ਸੀ |

ਗੁਰਜੀਤ ਜਗਤਾਰ ਨਾਲ ਸਵੇਰ ਦੀ ਬੱਸ ਚੜ ਕਾਲਜ ਪਹੁੰਚ ਿਗਆ,, ਅੱਜ ਉਹਨੂੰ ਖੁਦ ਤੇ ਸ਼ਰਮ
ਨਹ ਸੀ ਆ ਰਹੀ,,ਅੱਜ ਤਾਂ ਉਹ ਕਾਲੀ ਪੱਗ ਚ ਬਾਹਲਾ ਜੱਚ ਿਰਹਾ ਸੀ |

58
ਪਰ ਅੱਜ ਕਲਾਸ ਚ ਪਿਹਲਾ ਿਦਨ ਹੋਣ ਕਰਕੇ ਥੋੜੀ ਘਬਰਾਹਟ ਜ਼ਰੂਰ ਹੋ ਰਹੀ ਸੀ ਉਸਨੂੰ ||
ਪਰ ਉਹ ਜਗਤਾਰ ਦੇ ਨਾਲ ਨਾਲ ਤੁਰਦਾ ਕਲਾਸ ਰੂਮ ਚ ਜਾ ਕੇ ਬੈਠ ਿਗਆ,, ਕਲਾਸ ਚ ਬੈਠੇ
ਿਜੰਨੇ ਕੁੜੀਆਂ ਮੁੰਿਡਆਂ ਨੇ ਗੁਰਜੀਤ ਨੂੰ ਵੇਿਖਆ,,ਬੱਸ ਵੇਖਦੇ ਹੀ ਰਿਹ ਗਏ ||

ਉਹਨਾਂ ਨੇ ਪਿਹਲੇ ਦੋ ਲੈਕਚਰ ਲਵਾਏ ਫ਼ੇਰ ਉਹ ਗਰਾਊਂਡ ਚ ਚਲੇ ਗਏ,, ਿਕ ਿਕ ਉਹ ਸਪੋਰਟਸ


ਕੋਟੇ ਵਾਲੇ ਸਨ,, ਉਹਨਾਂ ਦਾ ਿਜ਼ਆਦਾ ਕੰਮ ਖੇਡਣਾ ਹੀ ਸੀ ||
ਗੁਰਜੀਤ ਨੇ ਪੱਗ ਉਤਾਰ ਪਟਕਾ ਬੰਨ ਿਲਆ ਤੇ ਪੈਕਟਸ ਸ਼ੁਰੂ ਕਰ ਿਦੱਤੀ ||
ਬੱਸ ਹੁਣ ਤੇ ਇਹ ਰੋਜ਼ ਦਾ ਕੰਮ ਹੁੰਦਾ ਸੀ..|

ਏਦਾਂ ਹੀ ਿਤੰਨ ਮਹੀਨੇ ਬੀਤ ਗਏ,,, ਉਹ ਰੋਜ ਕਾਲਜ ਤ ਆ ਕੇ ਖੇਤ ਚਲਾ ਜਾਂਦਾ ਤੇ ਸੂਰਜ ਿਛਪਦੇ
ਤੱਕ ਖੇਤ ਕੰਮ ਕਰਦਾ ਰਿਹੰਦਾ,,, ਕੱਤੇ ਦਾ ਮਹੀਨਾ ਚੜ ਿਗਆ ਸੀ,,,|

ਗੁਰਜੀਤ ਕਾਲਜ ਤ ਆਇਆ,, ਚਾਹ ਪਾਣੀ ਪੀਅ ਕੇ ਸਾਈਕਲ ਚੱਕ ਖੇਤ ਚਲਾ ਿਗਆ |

ਿਕ ਿਕ ਖੇਤ ਦੀ ਦੇਖ ਭਾਲ ਵੀ ਜ਼ਰੂਰੀ ਸੀ,, ਹੁਣ ਤਾਂ ਸੁੱਖ ਨਾਲ ਨਰਮਾ ਵੀ ਬੰਦੇ -ਬੰਦੇ ਿਜੱਡਾ ਹੋ
ਿਗਆ ਸੀ,,ਿਵੱਚ ਬੰਦਾ ਖੜਾ ਨ ਿਦਸਦਾ ਸੀ ਤੇ ਟ ਿਡਆਂ ਦੀਆਂ ਿਸੱਕਰੀਆਂ ਬਣ ਕੇ ਉਹਦੇ ਿਵੱਚੋ
ਨਰਮਾ ਿਤੰਨ ਿਤੰਨ ਗਲਾਂ ਬਾਹਰ ਲਮਕਣ ਲੱਗ ਿਪਆ ਸੀ,,, ਨਰਮਾ ਸੋਹਣਾ ਹੁੰਦਾ ਵੀ ਿਕ ਨਾ
ਗੁਰਜੀਤ ਨੇ ਉਹਨੂੰ ਪਾਣੀ ਦੇ ਨਾਲ ਨਾਲ ਆਪਣਾ ਪਸੀਨਾ ਵੀ ਤਾਂ ਲਾਇਆ ਸੀ ||

ਗੁਰਜੀਤ ਨਰਮਾ ਵੇਖ ਖੁਸ਼ ਹੋ ਿਗਆ,, ਅੱਜ ਉਹ ਫੁਿੱ ਲਆ ਨਹ ਸੀ ਸਮਾ ਿਰਹਾ,, ਿਜਵ ਰੱਬ ਨੇ
ਉਸ ਦੀ ਹਰ ਰੀਝ ਪੂਰੀ ਕਰ ਿਦੱਤੀ
ਹੋਵੇ ||

59
ਰਾਤ ਨੂੰ ਰੋਟੀ ਖਾਂਿਦਆ ਗੁਰਜੀਤ ਦੇ ਿਚਹਰੇ ਦੀ ਖੁਸ਼ੀ ਦੇਖ ਕੇ ਭੋਲੀ ਭਾਲੀ ਭੈਣ ਨੇ ਪੁਿੱ ਛਆ,,, ਕੀ
ਗੱਲ ਵੀਰੇ ਬੜਾ ਖੁਸ਼ ਆਂ,, ਿਕਤੇ ਕਾਲਜ ਚ ਮੇਰੀ ਕੋਈ ਭਾਬੀ ਤਾਂ ਨ ਿਮਲ ਗਈ ||

ਚੁੱਪ ਕਰ, ਕਮਲੋ ਨਾ ਹੋਵੇ ਤਾਂ,,ਸਾਰੀ ਿਦਹਾੜੀ ਤੈਨੂੰ ਭਾਬੀ ਦੇ ਸੁਪਨੇ .. ਗੁਰਜੀਤ ਿਪਆਰ ਨਾਲ
ਿਮੱਠਾ ਿਜਹਾ ਿਝੜਕਦਾ ਬੋਿਲਆ |

ਫ਼ੇਰ ਵੀ ਵੀਰੇ ਕੋਈ ਤਾਂ ਗੱਲ ਹੋਣੀ ਆ,, ਅੱਜ ਮੇਰੇ ਵੀਰੇ ਦਾ ਿਚਹਰਾ ਖੁਸ਼ੀ ਨਾਲ ਲਾਲ ਹੋਇਆ
ਿਪਆ,, ਖੜਜਾ ਵੀਰੇ ਇੱਕ ਿਮੰਟ ਿਸਮਰਨ ਰੋਟੀ ਿਵਚਾਲੇ ਛੱਡਦੀ ਠੀ ਤੇ ਨੰ ਗੇ ਪੈਰ ਭੱਜ ਕੇ
ਿਵਹੜੇ ਜਾ ਕੇ ਥੁੱਕ ਕੇ ਫ਼ੇਰ ਆ ਕੇ ਮੰਜੇ ਤੇ ਬਿਹੰਦੀ ਨੇ ਪੈਰਾਂ ਨਾਲ ਪੈਰਾਂ ਰਗੜ ਕੇ ਝਾੜੇ ਤੇ ਚਕੜੀ
ਮਾਰ ਕੇ ਵੀਰ ਦੇ ਸਾਹਮਣੇ ਬੈਠ ਗਈ ||

ਕੀ ਹੋਇਆ ਰੋਟੀ ਚ ਵਾਲ ਆ ਿਗਆ ? ਗੁਰਜੀਤ ਬੋਿਲਆ!

ਨਹ ਵੇ ਵੀਰੇ,,ਮ ਤਾਂ ਥੁੱਕ ਕੇ ਆਈ ਆਂ,, ਕੇ ਿਕਤੇ ਮੇਰੇ ਵੀਰ ਨੂੰ ਮੇਰੀ ਹੀ ਨਜ਼ਰ ਨਾ ਲੱਗ ਜਾਵੇ,,
ਿਸਮਰਨ ਇੱਕ ਬੁਰਕੀ ਤੋੜ ਿਘਓ ਵਾਲੇ ਪਾਿਸ ਲਬੇੜ ਕੇ ਆਪਣੇ ਵੀਰੇ ਦੇ ਮੂੰਹ ਚ ਪਾ ਦੀ ਬੋਲੀ
|

ਗੁਰਜੀਤ ਰੋਟੀ ਦੀ ਬੁਰਕੀ ਅੰਦਰ ਲੰਘਾ ਦਾ.. ਬੋਿਲਆ ਤੂੰ ਜਵਾਂ ਮੇਰੀ ਕਮਲੀ ਭੈਣ ਆ,, ਕਦੇ
ਭੈਣਾਂ ਦੀ ਨਜ਼ਰ ਵੀ ਵੀਰਾਂ ਨੂੰ ਲੱਗੀ ਆ ਭਲਾਂ ||

ਅੱਛਾ.. ਵੀਰੇ,,ਭੈਣਾ ਦੀ ਨਜ਼ਰ ਨ ਲੱਗਦੀ ਹੁੰਦੀ... ਿਸਮਰਨ ਹੈਰਾਨੀ ਨਾਲ ਅੱਖਾਂ ਵੱਡੀਆਂ ਕਰਦੀ
ਥੋੜਾ ਨਾਂਹ ਚ ਿਸਰ ਿਹਲਾ ਦੀ ਬੋਲੀ,, ਚੱਲੋ ਫ਼ੇਰ ਜੇ ਨਹ ਲੱਗਦੀ ਤਾਂ ਇਹ ਦੱਸੋ ?

60
ਮੇਰਾ ਵੀਰਾ ਏਨਾ ਖੁਸ਼ ਿਕ ਆ,,ਦੱਸੋ ਦੱਸੋ??

ਗੁਰਜੀਤ ਿਪਆਰ ਨਾਲ ਿਸਮਰਨ ਦੇ ਿਸਰ ਤੇ ਹੱਥ ਫੇਰਦਾ ਬੋਿਲਆ,, ਕਮਲੀਏ ਇਸ ਵਾਰ ਨਰਮਾ
ਏਨਾ ਸੋਹਣਾ ਖੜਾ ਕੇ ਵੇਖ ਕੇ ਭੁੱਖ ਲਿਹੰਦੀ ਆ,, ਐਤਕ ਲਾਲੇ ਿਕਸ਼ੋਰੀ ਲਾਲ ਦਾ ਸਾਰਾ ਿਹਸਾਬ
ਿਕਤਾਬ ਨੱਕੀ ਕਰ ਦੇਣਾ,, ਉਸ ਿਦਨ ਬਾਹਲੀਆਂ ਹੀ ਮੱਤਾਂ ਜਹੀਆਂ ਿਦੰਦਾ ਸੀ,, ਬੱਸ ਇੱਕ ਦੋ ਿਦਨ
ਤੱਕ ਕਾਲਜ ਤ ਛੁਟੱ ੀਆਂ ਲੈ ਕੇ ਚੋਣੀਆਂ ਲਾ ਦੇਣੀਆਂ ||

ਨਰਮਾ ਤਾਂ ਸੋਹਣਾ ਹੋਣਾ ਹੀ ਸੀ ਵੀਰੇ,, ਉਹਦੇ ਬੂਿਟਆਂ ਨੂੰ ਮੇਰੇ ਵੀਰੇ ਦੇ ਸੋਹਣੇ ਸੋਹਣੇ ਹੱਥ ਜੋ
ਲੱਗਦੇ ਰਹੇ ਆ ||

ਰੋਟੀ ਖਾ ਕੇ ਗੁਰਜੀਤ ਵੀ ਬੇਬੇ ਤੇ ਿਸਮਰਨ ਕੋਲ ਸਵਾਤ ਚ ਪੈ ਿਗਆ,ਕੱਤੇ ਦੇ ਮਹੀਨੇ ਠੰ ਡ ਤਰ


ਆ ਦੀ ਸੀ |

ਅੱਧੀ ਕੁ ਰਾਤ ਨੂੰ ਪੁਿਲਸ ਦੇ ਹੂਟਰਾਂ ਨੇ ਸਾਰੇ ਿਪੰਡ ਦੇ ਸਾਹ ਸੂਤ ਿਦੱਤੇ
ਪੁਿਲਸ ਦੇ ਸਾਇਰਨ ਸਾਰੇ ਿਪੰਡ ਚ ਬੋਲਣ ਲੱਗੇ,, ਗੁਰੂ ਘਰ ਤ ਅਨਾਊਂਸਮਟ ਕਰ ਿਦੱਤੀ ਗਈ ਕੇ
ਖਾੜਕੂ ਜਥੇਬੰਦੀ ਦੀ ਿਤੰਨ ਖਾੜਕੂ ਇਸ ਿਪੰਡ ਚ ਆਏ ਆ,, ਕੋਈ ਘਰ ਬਾਹਰ ਨਾ ਿਨਕਲੇ,, ਤੇ ਨਾ
ਉਹਨਾਂ ਨੂੰ ਆਪਣੇ ਘਰ ਪਨਾਹ ਦੇਵੇ ||

ਅਨਾਊਂਸਮਟ ਸੁਣ ਲੋਕਾਂ ਨੂੰ ਿਸਆਲ ਚ ਪਸੀਨੇ ਆ ਗਏ,, ਪਤਾ ਨ ਿਪੰਡ ਦੇ ਿਕਸ ਿਕਸ ਮੁੰਡੇ ਨੂੰ
ਖਾੜਕੂ ਕਿਹ ਸੁੱਟ ਕੇ ਲੈ ਜਾਣਾ ਸੀ ਪੁਿਲਸ ਨੇ ਸਟਰ ||

ਫ਼ੇਰ ਛੂਕਦੀਆਂ ਪੁਿਲਸ ਤੇ ਸੀ.ਆਰ.ਪੀ ਦੀਆਂ ਗੱਡੀਆਂ ਖੇਤਾਂ ਵੱਲ ਚਲੀਆਂ ਗਈਆਂ..||

61
ਿਕੰਨਾਂ ਿਚਰ ਚਲਦੀ ਗੋਲੀ ਦੇ ਫਾਇਰਾਂ ਦੇ ਖੜਕੇ ਲੋਕਾਂ ਨੂੰ ਘਰਾਂ ਚ ਸੁਣਦੇ ਰਹੇ,,
ਮਸ਼ੀਨ ਗੰਨਾ ਅੱਗ ਉਗਲਦੀਆਂ ਰਹੀਆਂ,,ਫ਼ੇਰ ਗੋਲੀ ਚੱਲਨੀ ਹੌਲੀ ਹੌਲੀ ਬੰਦ ਹੋ ਗਈ |

ਪੁਿਲਸ ਨੇ ਬੁੱਲਟ ਪਰੂਫ਼ ਟਰੈਕਟਰ ਖੇਤਾਂ ਚ ਵਾੜ ਿਦੱਤ,ੇ , ਿਕ ਉਹਨਾਂ ਦੇ ਲੁਕਣ ਦੇ ਿਟਕਾਣੇ
ਕਮਾਦ ਜਾਂ ਕਪਾਹ ਨਰਮੇ ਹੁੰਦੇ ਸੀ |

ਵੱਡੀਆਂ ਵੱਡੀਆਂ ਸਰਚ ਲਾਈਟਾਂ ਖੇਤਾਂ ਵੱਲ ਕਰ ਕੇ ਲਾ ਿਦੱਤੀਆਂ ਿਜੰਨਾਂ ਨੇ ਿਦਨ ਚੜਾ ਿਦੱਤਾ,,
ਲਾਈਟਾਂ ਦੇ ਿਪੱਛੇ ਬੁੱਲਟ ਪਰੂਫ਼ ਟਰੈਕਟਰਾਂ ਦੇ ਟਾਇਰਾਂ ਨੇ ਿਤੰਨ ਚਾਰ ਖੜੀਆਂ ਫਸਲਾਂ ਵਾਲੇ ਖੇਤ
ਰਦ ਿਦੱਤ,ੇ ,,|

ਪਰ ਖਾੜਕੂ ਿਸੰਘ ਸ਼ਾਇਦ ਘੇਰਾ ਤੋੜਕੇ ਿਨਕਲ ਗਏ ਸਨ,,, ਹੁਣ ਿਨਰਾਸ਼ ਤੇ ਗੁੱਸੇ ਹੋਏ ਥਾਣੇਦਾਰ
ਮੇਜਰ ਿਸੰਘ ਦਾ ਗੁੱਸਾ ਿਪੰਡ ਦੇ ਨੌ ਜਵਾਨਾਂ ਤੇ ਤਰਨਾ ਸੀ |

ਸਵੇਰੇ ਗੰਥੀ ਿਸੰਘ ਨੇ ਵਾਕ ਿਲਆ,, ਿਤੰਨ ਮਾਂ ਪੁਤੱ ਕੱਠੇ ਹੀ ਠ ਬੈਠੇ,, ਨ ਦ ਤਾਂ ਰਾਤ ਸਾਰੇ ਿਪੰਡ
ਚ ਿਕਸੇ ਨੂੰ ਨਹ ਸੀ ਆਈ,,
ਿਕ ਿਕ ਗੋਲੀਆਂ ਦਾ ਖੜਕਾ ਤੇ ਪੁਿਲਸ ਸਾਇਰਨ ਸਾਰੀ ਰਾਤ ਪਿਹਰ ਦੇ ਤੜਕੇ ਤੱਕ ਸੁਣਦੇ ਰਹੇ
ਸਨ |

ਹਲੇ ਗੁਰਜੀਤ ਨੇ ਠ ਕੇ ਿਵਹੜੇ ਿਵਚਲੇ ਨਲਕੇ ਤ ਮੂੰਹ ਹੱਥ ਧੋਤਾ ਹੀ ਸੀ ਕੇ ਗੁਰੂ ਘਰ ਦੇ


ਸਪੀਕਰ ਜੋ ਗੰਥੀ ਿਸੰਘ ਦਾ ਹੋਕਾ ਆਇਆ,, ਕੇ ਿਪੰਡ ਦੇ ਮੁੱਛ ਫੁਟੱ ਮੁੰਡੇ ਸਾਰੇ ਗੁਰੂ ਘਰ ਚ
ਪਹੁੰਚਣ |

62
ਹੋਕਾ ਸੁਣਿਦਆਂ ਹੀ ਧਾਰ ਕੱਢ ਰਹੀ ਸੁਰਜੀਤ ਕੌਰ ਦੇ ਤਾਂ ਜਾਣੀ ਸਾਹ ਹੀ ਸੂਤੇ ਗਏ ਹੋਣ,, ਪੁਿਲਸ
ਦਾ ਕੀ ਸੀ, ਿਜਹਨੂੰ ਮਰਜ਼ੀ ਫੜ ਕੇ ਅੱਤਵਾਦੀ ਬਣਾ ਿਦੰਦੀ,, ਕੇਹੜਾ ਕੋਈ ਪੁਛ
ੱ ਣ ਵਾਲਾ ਸੀ,,ਏਦਾਂ
ਹੀ ਤਾਂ ਹੋ ਿਰਹਾ ਸੀ |

ਿਪੰਡ ਦੇ ਸਾਰੇ ਮੁੰਡੇ ਗੁਰੂ ਘਰ ਇਕੱਠੇ ਹੋ ਗਏ,, ਸਾਹਮਣੇ ਪੁਿਲਸ ਦੀ ਜੀਪ ਖੜੀ ਸੀ, ਿਜਸ ਚ ਇੱਕ
ਨਕਾਬਪੋਸ਼ ਬੰਦਾ ਬੈਠਾ ਸੀ, ਿਜਸ ਦੀਆਂ ਿਸਰਫ਼ ਅੱਖਾਂ ਿਦਸਦੀਆਂ ਸਨ |
ਉਹਦੇ ਮੂਹਰ ਦੀ ਇੱਕ ਇੱਕ ਮੁੰਡੇ ਨੂੰ ਲੰਘਾਇਆ ਿਗਆ,, ਉਹ ਨਕਾਬਪੋਸ਼ ਇੱਕ ਇੱਕ ਮੁੰਡੇ ਨੂੰ
ਿਧਆਨ ਨਾਲ ਦੇਖਦਾ ਤੇ ਨਾਂਹ ਿਵੱਚ ਿਸਰ ਿਹਲਾ ਿਦੰਦਾ |

ਇਕ ਵੀ ਮੁੰਡੇ ਨੂੰ ਉਹਨੇ ਨਹ ਪਛਾਿਣਆ,, ਸਾਰੇ ਹੀ ਬਚ ਗਏ |

ਥਾਣੇਦਾਰ ਮੇਜਰ ਿਸੰਘ ਬੋਿਲਆ.. ਗੱਲ ਸੁਣੋ ਮੁੰਿਡਓ, ਜੇ ਮੈਨੂੰ ਪਤਾ ਲੱਗ ਿਗਆ,,ਤੁਹਾਡੇ ਚ ਿਕਸੇ
ਇੱਕ ਨੇ ਵੀ ਉਹਨਾਂ ਅੱਤਵਾਦੀਆਂ ਨਾਲ ਹਮਦਰਦੀ ਿਵਖਾਈ ਆ ,,,,ਪੁਤੱ .. ਦੋ ਜੀਪਾਂ ਨਾਲ ਬੰਨ ਕੇ
ਿਵਚਿਲ ਪਾੜ ਦੂੰ |

ਆਹ ਸੂਏ ਦੇ ਨਾਲ ਪਰਲੇ ਪਾਸੇ ਿਝੜੀ ਕੋਲ ਕੀਹਦਾ ਵਾਹਨ ਆ ਉਹ ਆਜੋ ਤੇ ਬਾਕੀ ਜਾਓ ਘਰਾਂ
ਨੂੰ,, ਹਾਂ ਪਰ ਯਾਦ ਰੱਿਖਓ ਪੁਤੱ ਜੇ ਤੁਹਾਡੇ ਚ ਿਕਸੇ ਦੇ ਉਹਨਾਂ ਨਾਲ ਸਬੰਧ ਿਨੱਕਲ ਆਏ,, ਪੁਤੱ
ਬਲੇਡ ਨਾਲ ਪੱਟ ਚੀਰ ਕੇ ਿਵੱਚ ਿਮਰਚਾਂ ਭਰਦੂੰ |

ਬਾਕੀ ਸਭ ਰੱਬ ਦਾ ਸ਼ੁਕਰ ਮਨਾ ਦੇ ਘਰਾਂ ਨੂੰ ਪਰਤ ਗਏ ਗੁਰਜੀਤ,, ਗੁਰਮੁੱਖ ਿਸੰਘ ਤੇ ਇੱਕ ਹੋਰ
ਬੰਦਾ ਰੁਕ ਗਏ,, ਿਕ ਕੇ ਸੂਏ ਦੇ ਨਾਲ ਿਝੜੀ ਕੋਲ ਉਹਨਾਂ ਦੀ ਹੀ ਪੈਲੀ ਸੀ |

63
ਥਾਣੇਦਾਰ ਮੇਜਰ ਿਸੰਘ.. ਗੁਰਮੁੱਖ ਿਸੰਘ ਤੇ ਦੂਜੇ ਬੰਦੇ ਦੀ ਉਮਰ ਦਾ ਿਲਹਾਜ ਕਰਦਾ ਬੋਿਲਆ..
ਬਾਬਾ ਤੁਸ ਤਾਂ ਿਸਆਣੇ ਿਬਆਣੇ ਲੱਗਦੇ ਹੋ,, ਪਰ ਇਹਦਾ ਹੱਥ ਜ਼ਰੂਰ ਹੋਣਾ ਿਵੱਚ.. ਉਹਦਾ
ਇਸ਼ਾਰਾ ਗੁਰਜੀਤ ਵੱਲ ਸੀ |

ਗੁਰਮੁੱਖ ਿਸੰਘ ਬੋਿਲਆ.. ਨਾ ਨਾ ਮੋਤੀਆਂ ਵਾਿਲਓ .. ਇਹ ਤਾਂ ਿਵਚਾਰਾ ਿਪਓ ਬਾਹਰਾ ਜਵਾਕ
ਆ,, ਇਹਨੇ ਿਵਚਾਰੇ ਨੇ ਤਾਂ ਕਦੇ ਕੁਤੱ ੇ ਨੂੰ ਸੋਟੀ ਨ ਮਾਰੀ,, ਇਹ ਤਾਂ ਪੜਨ ਵਾਲਾ ਮੁੰਡਾ ਕਾਲਜ ਹੀ
ਪੜਦਾ ਸਾਡੇ ਮੁੰਡੇ ਨਾਲ |

ਬਾਬਾ ਤੈਨੂੰ ਨ ਪਤਾ ਇੰਨਾ ਕਾਲਜੀਏਟਾਂ ਦਾ,, ਏਹੀ ਭੈਣ ਦੇਣੇ ਚੱਕਦੇ ਆ ਰਫਲਾਂ,, ਪੜ ਿਲਖ਼ ਕੇ
ਿਦਮਾਗ ਖਰਾਬ ਹੋ ਿਗਆ ਇਹਨਾਂ ਦਾ,, ਸਰਕਾਰ ਨਾਲ ਟੱਕਰ ਲੈਣ ਲੱਗੇ ਹੋਏ ਆ, ਿਨਆਣਮੱਤ |
ਇਹਨਾਂ ਨੂੰ ਪਤਾ ਨ ਹਲੇ,, ਕੇ ਿਦੱਲੀ ਨੂੰ ਇਹਨਾਂ ਦੀਆਂ ਕਾਰਵਾਈਆਂ ਨਾਲ ਫ਼ਰਕ ਨ ਪੈਣਾ,,,
ਅਸਾਮ ਵਾਲੇ ਨਕਸਲੀਆਂ ਨੇ ਆਸਾਮ ਚ ਿਪੰਡਾਂ ਦੇ ਿਪੰਡ ਤਬਾਹ ਕਰ ਿਦੱਤੇ ਸੀ,,, ਿਦੱਲੀ ਦੇ ਕੰਨ ਤੇ
ਜੂੰ ਤੱਕ ਨ ਸੀ ਸਰਕੀ |

ਪਰ ਸਰ ਤੁਸ ਏਦਾਂ ਗਾਲ ਨ ਕੱਢ ਸਕਦੇ,, ਤੁਸ ਪਬਿਲਕ ਸਰਵਟ ਹੋ,, ਤੁਹਾਨੂੰ ਸਿਵਲੀਅਨ
ਨਾਲ ਇੱਜਤ ਨਾਲ ਪੇਸ਼ ਆਉਣਾ ਚਾਹੀਦਾ... ਗੁਰਜੀਤ ਥੋੜੀ ਗਰਮੀ ਖਾਂਦਾ ਬੋਿਲਆ |

ਤੂੰ ਥੋੜਾ ਿਜ਼ਆਦਾ ਨ ਚਾਂਭਲ ਿਰਹਾ ਕਾਕਾ,, ਥਾਣੇਦਾਰ ਮੇਜਰ ਿਸੰਘ ਕੁਰਸੀ ਤੇ ਬੈਠਾ,, ਕੁਰਸੀ ਦੀ
ਲੱਤ ਤੇ ਡੰਡਾ ਮਾਰਦਾ ਬੋਿਲਆ,,, ਨਾ ਹੁਣ ਤੂੰ ਜਵਾਬ ਦੇ,, ਏਡਾ ਏਡਾ ਨਰਮਾ ਉਹਨਾਂ ਨੂੰ ਪਨਾਹ ਦੇਣ
ਨੂੰ ਕੀਤਾ ਸੀ ??

ਉਹ ਤਾਂ ਜੀ ਿਮਹਨਤ ਆ,, ਿਦਨ ਰਾਤ ਦੀ,,ਮ ਿਕਸੇ ਨੂੰ ਲੁਕਾਉਣ ਲਈ ਨ ਬੀਿਜਆ .. ਗੁਰਜੀਤ
ਥੋੜੇ ਨਰਮ ਲਿਹਜੇ ਚ ਬੋਿਲਆ |

64
ਨਾ ਫੇਰ ਚੁਿਗਆ ਿਕ ਨਹ ,, ਫੁਟੱ ੀਆਂ ਤਾਂ ਟ ਿਡਆਂ ਚ ਬਾਹਰ ਿਨਕਲੀਆਂ ਪਾਈਆਂ ਸੀ..
ਥਾਣੇਦਾਰ ਤਲਖੀ ਚ ਆ ਦਾ ਬੋਿਲਆ |

ਬੱਸ ਜੀ ਕੱਲ ਪਰਸ ਤੱਕ ਚੋਣੀਆਂ ਲਾ ਦੇਣੀਆਂ,, ਮ ਸਪੋਰਟਸ ਕੋਟੇ ਚ ਹੋਣ ਕਰਕੇ ਵੇਹਲਾ ਨਹ
ਸੀ,, ਿਜ਼ਲਾ ਪੱਧਰੀ ਮੈਚ ਹੋਣ ਵਾਲੇ
ਆ ||

ਸਪੋਸਟਸ ਕੋਟੇ ਦਾ ਨਾਂ ਸੁਣ ਕੇ ਥਾਣੇਦਾਰ ਥੋੜਾ ਠੰ ਡਾ ਹੋ ਿਗਆ,, ਿਕਸੇ ਿਖਡਾਰੀ ਨੂੰ ਹੱਥ ਪਾਉਣਾ,,
ਉਹਦੀ ਵਰਦੀ ਲਈ ਖ਼ਤਰਾ ਬਣ ਸਕਦਾ ਸੀ,, ਅਖਬਾਰਾਂ ਦੀ ਹਡ ਲਾਈਨ ਬਣ ਸਕਦਾ ਸੀ ||

ਹੁਣ ਕਾਕਾ ਚੁਿਗਆ ਤਾਂ ਨ ਜਾਣਾ ਉਹ,, ਤੇ ਬਾਬਾ ਚੁਗੇ ਤੁਹਾਡੇ ਵੀ ਨ ਜਾਣੇ,, ਕਸੂਰ ਸਾਡਾ ਵੀ
ਨਹ ,, ਅਸ ਵੀ ਬੱਿਚਆਂ ਖਾਤਰ ਜਾਨ ਤਲੀ ਤੇ ਰੱਖੀ ਿਫਰਦੇ ਆਂ ||

ਥੋੜਾ ਬਹੁਤ ਜੋ ਬਿਚਆ ਚੁਗ ਿਲਓ,, ਤੇ ਛਟੀਆਂ ਘਰ ਿਸੱਟ ਕਣਕ ਬੀਜ ਿਦਓ ਹੁਣ ਥੇ |

ਥਾਣੇਦਾਰ ਠ ਕੇ ਗੱਡੀ ਵੱਲ ਤੁਰ ਿਪਆ,,, ਤੇ ਤੁਿਰਆ ਜਾਂਦਾ ਫੇਰ ਰੁਕ ਕੇ ਬੋਿਲਆ,, ਹਾਂ ਮੁਆਵਜ਼ੇ
ਲਈ ਦਰਖ਼ਾਸ ਦੇ ਿਦਓ.. ਇਹਨਾਂ ਕਿਹ ਕੇ ਥਾਣੇਦਾਰ ਗੱਡੀ ਚ ਬੈਠ ਿਨਕਲ ਿਗਆ |

ਪਰ ਮੁਆਵਜ਼ਾ ਦੇਣਾ ਕੀਹਣੇ ਸੀ ਪੰਜਾਬ ਚ ਿਕਹੜਾ ਕੋਈ ਸਰਕਾਰ ਸੀ,,ਿਕ ਿਕ 11 ਮਈ


1987 ਨੂੰ ਬਰਨਾਲੇ ਦੀ ਸਰਕਾਰ ਤੋੜ ਕੇ ਪੰਜਾਬ ਨੂੰ ਫ਼ੌਜ ਦੇ ਹਵਾਲੇ ਕਰਕੇ ਰਾਸ਼ਟਰਪਤੀ ਰਾਜ
ਲਾਗੂ ਕਰ ਿਦੱਤਾ ਿਗਆ ਸੀ, ਹੁਣ ਤਾਂ ਅਕਤੂਬਰ ਚੱਲ ਿਰਹਾ ਸੀ |

65
ਰਾਸ਼ਟਰਪਤੀ ਰਾਜ ਚ ਿਕਹੜਾ ਕੋਈ ਮਿਹਕਮਾ ਰਿਹ ਿਗਆ ਸੀ,, ਨਾ ਕੋਈ ਮੁੱਖਮੰਤਰੀ ਿਰਹਾ ਸੀ
ਨਾ ਕੋਈ ਮ ਲ ਏ |

ਗੁਰਜੀਤ ਮੂੰਹ ਲਮਕਾਈ ਘਰ ਵੱਲ ਤੁਰ ਿਪਆ,, ਉਹਦੀਆਂ ਅੱਖਾਂ ਚ ਤਰਪੱਕ ਤਰਪੱਕ ਹੰਝੂ ਿਡੱਗ
ਰਹੇ ਸਨ,,, ਘਰ ਦਾ ਗੇਟ ਵੜਿਦਆਂ ਹੀ ਵੇਹੜੇ ਚ ਮੰਜੇ ਤੇ ਿਡੱਗ ਿਪਆ ||

ਚੀ ਚੀ ਰੋਣ ਲੱਗ ਿਪਆ,, ਮਾਂ ਦੇ ਿਚਹਰੇ ਤੇ ਇੱਕ ਖੁਸ਼ੀ ਆ ਗਈ ਸੀ,, ਕੇ ਪੁਤੱ ਠੀਕ ਠਾਕ
ਘਰ ਆ ਿਗਆ ਸੀ,, ਨਹ ਤਾਂ ਪੁਲਸ ਨੂੰ ਮੁਕਾਬਲਾ ਬਣਾ ਿਦਆ ਿਕਹੜਾ ਦੇਰ ਲੱਗਦੀ ਸੀ |

ਪਰ ਰਦੇ ਗੁਰਜੀਤ ਤੇ ਦੇਖ ਕੇ ਭੈਣ ਭੱਜੀ ਆਈ,, ਹਾਏ ਵੀਰੇ ਕੀ ਹੋ ਿਗਆ,, ਭੈਣ ਭੱਜ ਕੇ ਪਏ ਵੀਰ
ਦੇ ਗਲ਼ ਨੂੰ ਿਚੰਬੜ ਗਈ ||

ਭੈਣ.ੇ ... ਐਨੀ ਗੱਲ ਆਖ,, ਗੁਰਜੀਤ ਨੂੰ ਬਾਹਾਂ ਚ ਘੁੱਟ ਿਲਆ |

ਸੁਰਜੀਤ ਕੌਰ ਕੋਲ ਆ ਦੀ ਬੋਲੀ,,, ਪੁਤੱ ਹੋਇਆ ਕੀ,, ਕੁਝੱ ਿਕਹਾ ਤਾਂ ਨ ਡੁੱਬਿੜਆ ਨੇ ,,|

ਨਹ ਮਾਂ ਕੁਝੱ ਨ ਿਕਹਾ ,, ਪਰ ਆਪਣਾ ਨਰਮਾ....! ਏਨਾਂ ਆਖ ਕੇ ਗੁਰਜੀਤ ਫ਼ੇਰ ਰੋਣ ਲੱਗ
ਿਪਆ |

ਮਾਂ ਸਾਰੀ ਗੱਲ ਸਮਝ ਗਈ ਸੀ ਤੇ ਬੋਲੀ ਕੋਈ ਨਾ ਪੁਤੱ ਤੂੰ ਮੁੜ ਆਇਆ ਏਹੀ ਸ਼ੁਕਰ ਆ ਦਾਤੇ
ਦਾ,, ਇਹਨਾਂ ਦਾ ਕੀ ਪਤਾ ਸੀ ਕੀ ਕੇਸ ਪਾ ਿਦੰਦੇ ||

66
ਜੇ ਫ਼ਲ ਝੜ ਜਾਂਦਾ ਜਾਂ ਰੱਬ ਦੀ ਕਰੋਪੀ ਹੋ ਜਾਂਦੀ ਫ਼ੇਰ ਵੀ ਤਾਂ ਸਬਰ ਕਰਨਾ ਹੀ ਸੀ.. ਪੁਤੱ ..
ਇਹਨਾਂ ਕਿਹ ਮਾਂ ਨੇ ਖੁਦ ਦੀਆਂ ਅੱਖਾਂ ਚੁੰਨੀ ਨਾਲ ਪੂਝੰ ਰਦੇ ਪੁਤੱ ਨੂੰ ਹਸਲਾ ਿਦੱਤਾ |

ਮਾਂ ਚਾਹ ਬਣਾਉਣ ਲੱਗ ਗਈ ਤੇ ਬੋਲੀ ਕੋਈ ਨਾ ਪੁਤੱ ਤੂੰ ਿਤਆਰ ਹੋਕੇ ਕਾਲਜ ਜਾਹ.. ਬਾਕੀ ਰੱਬ
ਆਪੇ ਭਲੀ ਕਰੂ ਗਾ..|

ਗੁਰਜੀਤ ਿਤਆਰ ਹੋ ਕੇ ਕਾਲਜ ਚਲਾ ਿਗਆ,,ਅੱਜ ਕਾਲਜ ਿਵੱਚ ਦੂਜੇ ਕਾਲਜ ਦੀ ਟੀਮ ਨਾਲ
ਮੈਚ ਸਨ,, ਕਾਲਜ ਦਾ ਸਟੇਡੀਅਮ ਪੂਰਾ ਭਿਰਆ ਹੋਇਆ ਸੀ,,|

ਗੁਰਜੀਤ ਦੇ ਮਨ ਚ ਫ਼ਸਲ ਖਰਾਬ ਹੋਣ ਵਾਲੀ ਗੱਲ ਿਨਕਲ ਨਹ ਸੀ ਰਹੀ,, ਪਰ ਇਹ ਉਹਦੇ


ਕੱਲੇ ਨਾਲ ਥੋੜਾ ਹੋਇਆ ਸੀ, ਪੰਜਾਬ ਦੇ ਹਲਾਤ ਹੀ ਐਸੇ ਬਣ ਚੁੱਕੇ ਸਨ |

ਪਰ ਗੁਰਜੀਤ ਜੀਅ ਜਾਨ ਲਾ ਕੇ ਖੇਿਡਆ ਿਕ ਿਕ ਹੁਣ ਉਹ ਖੇਡ ਦੇ ਿਸਰ ਤੇ ਕੁਝੱ ਬਣ ਕੇ ਕੋਈ


ਵਧੀਆ ਨੌ ਕਰੀ ਲੈਣਾ ਚਾਹੁੰਦਾ ਸੀ |
ਜਦ ਵੀ ਬਾਸਕਟ ਬਾਲ ਦੇ ਪੋਲ ਦੇ ਨੈ ੱਟ ਚ ਬਾਲ ਸੁੱਟ ਗੁਰਜੀਤ ਪੁਆਇੰਟ ਹਾਸਲ ਕਰਦਾ,, ਜ਼ੋਰ
ਦਾਰ ਤਾੜੀਆਂ ਤੇ ਸੀਟੀਆਂ ਵੱਜਦੀਆਂ,, ਪਰ ਇੱਕ ਤਾੜੀ ਤੇ ਸੀਟੀ ਦੀ ਅਵਾਜ਼ ਏਸੀ ਸੀ,, ਜੋ ਸਭ
ਦੇ ਰੁਕ ਜਾਣ ਤ ਬਾਅਦ ਵੀ ਵੱਜਦੀ ਰਿਹੰਦੀ |

ਿਬਲਕੁਲ
ੱ ਓਦਾਂ ਦੀ ਅਵਾਜ਼ ਜੋ ਢੇਡ-ਦੋ ਸਾਲ ਪਿਹਲਾਂ ਗੁਰਜੀਤ ਨੇ ਪਾਣੀਪਤ ਹਿਰਆਣੇ ਦੇ ਮੈਚ
ਚ ਸੁਣੀ ਸੀ,,, ਜਵਾਂ ਉਸ ਤਰਾਂ ਦੀ ਹੀ ਇਹ ਅਵਾਜ਼ ਸੀ |

ਜਦ ਮੈਚ ਿਜੱਿਤਆ,, ਬਹੁਤ ਸਾਰੇ ਸਟੂਡਟ ਗਰਾਊਂਡ ਚ ਭੱਜੇ ਆਏ ਿਜੰਨਾਂ ਨੇ ਗੁਰਜੀਤ ਨੂੰ ਮੋਿਢਆਂ
ਤੇ ਚੁੱਕ ਿਲਆ ||

67
ਗੁਰਜੀਤ ਨੂੰ ਫ਼ਸਲ ਦਾ ਤੇ ਥਾਣੇਦਾਰ ਵੱਲ ਕਹੀਆਂ ਗੱਲਾਂ ਦਾ ਦੁੱਖ ਭੁੱਲ ਿਗਆ,, ਿਕ ਿਕ ਸਾਰਾ
ਕਾਲਜ ਉਸੇ ਨੂੰ ਟੀਮ ਦੀ ਿਜੱਤ ਦੀ ਵਧਾਈ ਦੇ ਿਰਹਾ ਸੀ |

ਜਦ ਕਾਲਜ ਖ਼ਤਮ ਕਰਕੇ ਉਹ ਤੇ ਜਗਤਾਰ ਗੇਟ ਵੱਲ ਤੁਰੇ ਜਾ ਰਹੇ ਸਨ,, ਤਾਂ ਿਪੱਛ ਿਕਸੇ ਕੁੜੀ ਦੀ
ਅਵਾਜ਼ ਕੰਨੀ ਪਈ,, ਸਰ ਇੱਕ ਿਮੰਟ ਰੁਿਕਓ ਪਲੀਜ਼ |

ਜਗਤਾਰ ਤੇ ਗੁਰਜੀਤ ਰੁਕ ਗਏ,, ਿਪੱਛ ਇੱਕ ਕੁੜੀ ਭੱਜ ਕੇ ਉਹਨਾਂ ਕੋਲ ਆਈ,,ਿਜਸਨੇ ਟੈਕ ਸੂਟ
ਹੀ ਪਾਇਆ ਹੋਇਆ ਸੀ,, ਤੇ ਸਪੋਰਟਸ ਜੁਤੱ ੇ ਪਾਏ ਹੋਏ ਸਨ |

ਉਹ ਆ ਦੀ ਹੀ ਬੋਲੀ, ਸਰ ਤੁਸ ਬਹੁਤ ਸੋਹਣਾ ਖੇਡੇ ਕਮਾਲ ਕਰ ਿਦੱਤੀ,, ਅੱਜ ਤੱਕ ਉਸ ਟੀਮ ਨੂੰ
ਿਕਸੇ ਨੇ ਹਰਾਇਆ ਨਹ ਸੀ |
ਤੁਹਾਨੂੰ ਿਜੱਤ ਲਈ ਬਹੁਤ ਬਹੁਤ ਵਧਾਈਆਂ |

ਬਹੁਤ ਬਹੁਤ ਸ਼ੁਕਰੀਆ ਜੀ,, ਗੁਰਜੀਤ ਨੇ ਜਵਾਬ ਿਦੱਤਾ |

ਪਲੀਜ਼ ਸਰ ਤੁਸ ਮੇਰੇ ਗੁਰੂ ਬਣਜੋ, ਪਲੀਜ਼ ਪਲੀਜ਼.. ਉਸ ਕੁੜੀ ਨੇ ਿਫ਼ਰ ਇੱਕ ਸਵਾਲ ਕਰ ਿਦੱਤਾ
|

ਜਗਤਾਰ ਗੁਰਜੀਤ ਵੱਲ ਤੇ ਗੁਰਜੀਤ ਜਗਤਾਰ ਵੱਲ ਦੇਖ ਿਰਹਾ ਸੀ,,


ਜੀ ਅਸ ਸਮਝੇ ਨ ਜਗਤਾਰ ਬੋਿਲਆ |

ਸੌਰੀ ਸੌਰੀ ਮੇਰਾ ਨਾਂ ਅੰਿਮਤ ਬਜਾਜ਼ ਆ,, ਮ ਹੁਣੇ ਇਸ ਕਾਲਜ ਚ ਆਈ ਹਾਂ,, ਮ ਵੀ ਬਾਸਕਟ
ਬਾਲ ਪਲੇਅਰ ਹਾਂ,,ਕੀ ਫੀ ਟਾਈਮ ਤੁਸ ਮੈਨੂੰ ਕੁਝੱ ਿਟਪਸ ਦੇ ਿਦਆ ਕਰੋ ਗੇ ||

68
ਦੇਖੋ ਅੰਿਮਤ ਜੀ ਸਾਡੇ ਕੋਲ ਐਨਾ ਟਾਈਮ ਨ ਹੁੰਦਾ,, ਮਸਾਂ ਆਪਣੀ ਖੇਡ ਨੂੰ ਵ ਤ ਦੇ ਪਾਉਣੇ ਆ
ਤੇ ਨਾਲ ਨਾਲ ਪੜਨਾ ਵੀ ਹੁੰਦਾ ਤੇ ਘਰ ਜਾ ਕੇ ਘਰਦੇ ਕੰਮ ਵੀ ਕਰਨੇ ਹੁੰਦੇ ਆ ||

ਠੀਕ ਆ ਸਰ ਕੋਈ ਗੱਲ ਨ ,, ਉਹ ਆਖ ਕੇ ਵਾਪਸ ਮੁੜਨ ਲੱਗੀ,, ਉਹਦੇ ਹੱਸਦੇ ਤੇ ਖੁਸ਼ ਿਚਹਰੇ
ਤੇ ਇੱਕ ਦਮ ਉਦਾਸੀ ਛਾਅ ਗਈ,,ਿਜਵ ਿਕਸੇ ਨੇ ਲਾਜਵੰਤੀ ਦੇ ਬੂਟੇ ਨੂੰ ਹੱਥ ਲਾ ਿਦੱਤਾ ਹੋਵੇ,,ਿਜਵ
ਿਕਸੇ ਦੀ ਵਿਰਆਂ ਦੀ ਇੱਕੋ ਇਕ ਉਮੀਦ ਇੱਕਦਮ ਟੁੱਟ ਗਈ ਹੋਵੇ,, ਿਜਵ ਿਕਸੇ ਜਵਾਕ ਤ ਥੱਪੜ
ਮਾਰ ਕੇ ਕੁਝੱ ਖੋਹ ਿਲਆ ਹੋਵੇ ਤੇ ਿਕਹਾ ਹੋਵੇ ਜੇ ਰੋਇਆ ਤਾਂ ਇੱਕ ਹੋਰ ਆਊ ਕੰਨ ਦੇ ਥੱਲੇ, ਤੇ ਉਹ
ਉਦਾਸ ਿਜਹਾ ਖੜਾ ਹੋਵੇ ਹੰਝੂ ਰੋਕ ਕੇ,, ਬੱਸ ਉਸੇ ਤਰਾਂ ਰੋਣਾ ਿਜਹਾ ਰੋਕ ਕੇ ਜਦ ਉਹ ਮੁੜਨ ਲੱਗੀ
ਤਾਂ ਗੁਰਜੀਤ ਨੇ ਫ਼ੇਰ ਬੁਲਾ ਿਲਆ |

ਅੰਿਮਤ ਜੀ ਗੱਲ ਸੁਣੋ ਇੱਕ ਿਮੰਟ,, ਤੁਸ ਉਦਾਸ ਨਾ ਹੋਵੋ,, ਮ ਕੋਿਸ਼ਸ ਕਰਾਂ ਗਾ,, ਤੁਹਾਡੀ ਮੱਦਦ
ਕਰ ਸਕਾਂ |

ਉਹਦੀਆਂ ਨਮ ਅੱਖਾਂ ਚ ਇੱਕ ਦਮ ਖੁਸ਼ੀ ਛਾਅ ਗਈ,, ਤੇ ਉਹ ਕੰਬਦੇ ਬੁੱਲਾਂ ਨਾਲ ਬੋਲੀ ਠੀਕ ਆ
ਸਰ ਬਹੁਤ ਬਹੁਤ ਮੇਹਰਬਾਨੀ ਤੁਹਾਡੀ |

ਹਾਂ ਇੱਕ ਗੱਲ ਹੋਰ ਮੈਨੂੰ ਸਰ ਨਾ ਕਹੋ,, ਬੜਾ ਚਾ ਅਹੁਦਾ ਿਜਹਾ ਲੱਗਦਾ,, ਅਸ ਤਾਂ ਿਮੱਟੀ ਨਾਲ
ਜੁੜੇ ਿਮੱਟੀ ਨਾਲ ਿਮੱਟੀ ਹੋਣ ਵਾਲੇ ਲੋਕ ਆਂ,, ਮੇਰਾ ਨਾਂ ਗੁਰਜੀਤ ਆ,, ਤੁਸ ਮੈਨੂੰ ਗੁਰਜੀਤ ਹੀ
ਕਿਹ ਿਲਆ ਕਰੋ.. ਗੁਰਜੀਤ ਬੋਿਲਆ |

ਠੀਕ ਆ ਸਰ,, ਉਹ ਭੋਲੀ ਜਹੀ ਕੁੜੀ ਗੁਰਜੀਤ ਵੱਲ ਵੇਖਦੀ ਬੋਲੀ |

69
ਫ਼ੇਰ ਸਰ... ਗੁਰਜੀਤ ਜਗਤਾਰ ਤੇ ਅੰਿਮਤ ਿਤੰਨ ਹੱਸ ਪਏ ਅਤੇ ਿਤੰਨ ਇੱਕ ਦੂਜੇ ਨੂੰ ਫ਼ਤਿਹ ਬੁਲਾ ਕੇ
ਘਰਾਂ ਨੂੰ ਤੁਰ ਪਏ |

ਗੁਰਜੀਤ ਕਾਲਜ ਤ ਆ ਕੇ ਖੇਤ ਚਲਾ ਿਗਆ,, ਿਤੰਨ ਿਕੱਿਲਆਂ ਚ 2 ਿਕੱਲੇ ਤਬਾਹ ਹੋ ਚੁੱਕੇ ਸਨ,,
ਜੋ ਥੋੜੇ ਬਹੁਤ ਟ ਡੇ ਬਚੇ ਸਨ,, ਿਕਸੇ ਨੇ ਵਾਿਹਆ ਵਾਹਨ ਸਮਝ ਭੇਡਾਂ ਛੱਡ ਲਈਆਂ ਸਨ,, ਬਚੇ
ਖੁਚੇ ਉਹ ਖਾ ਗਈਆਂ ਸਨ |

ਉਹ ਮੋਟਰ ਵਾਲੇ ਕਮਰੇ ਚ ਮੰਜੀ ਤੇ ਲੰਮਾ ਪੈ ਿਗਆ,,ਉਹਦੀਆਂ ਅੱਖਾਂ ਮੂਹਰੇ ਅੰਿਮਤ ਦਾ ਭੋਲਾਪਨ
ਘੁੰਮ ਿਰਹਾ ਸੀ,, ਗੋਰਾ ਰੰਗ ਗੋਲ ਿਚਹਰਾ, ਖੁਸ਼ੀ ਨਾਲ ਿਗੱਲੀਆਂ ਹੋਈਆਂ ਿਬੱਲੀਆਂ ਅੱਖਾਂ,,
ਤਕਰੀਬਨ ਪੌਣੇ ਛੇ ਫੁੱਟ ਕੱਦ,, ਪਤਲੇ ਪਤਲੇ ਗੁਲਾਬੀ ਕੰਬਦੇ ਬੁੱਲ ਤੇ ਉਹਨਾਂ ਚ ਿਨਕਲੀ ਉਦਾਸੀ
ਨੂੰ ਚੀਰ ਖੁਸ਼ ਜਹੀ ਅਵਾਜ਼..ਠੀਕ ਆ ਸਰ ਬਹੁਤ ਬਹੁਤ ਮੇਹਰਬਾਨੀ ਤੁਹਾਡੀ,,,|

ਪਤਾ ਨ ਿਕ ਵਾਰ ਵਾਰ ਗੁਰਜੀਤ ਨੂੰ ਅੰਿਮਤ ਦਾ ਿਚਹਰਾ ਯਾਦ ਆ ਿਰਹਾ,, ਿਬਲਕੁਲ ੱ ਏਦਾਂ ਦੀ
ਕੁੜੀ ਤਾਂ ਉਹਨੂੰ ਹਿਰਆਣੇ ਚ ਿਮਲੀ ਸੀ,, ਿਜਸਨੇ ਇੱਕ ਰੁਪਏ ਦਾ ਿਸੱਕਾ ਗੁਰਜੀਤ ਨੂੰ ਦੇ ਕੇ ਿਕਹਾ
ਸੀ...
ਵਾਅ ਰੇ ਛੋਰੇ ਆਜ ਤੋ ਤੱਨੇ ਕਮਾਲ ਕਰ ਦੀਓ.ਿਦਲ ਜੀਤ ਿਲਓ ਮਾਹਰਾ ਤੋ... .ਇਬ ਬਾਤ ਸੁਣ
ਮਾਹਰੀ ਿਧਆਨ ਸੈ,, ਇਬ ਯੇਹ ਖੇਲ ਛੋੜੀਓ ਮੱਤ,, ਚੋਖੀ ਤਰੱਕੀ ਕਰੈ ਗੈ ਛੋਰ,ੇ ,ਪੜਾਈ ਕੇ ਗੈਲ
ਗੈਲ ਖੇਲਣੇ ਪੈ ਭੀ ਿਧਆਨ ਦੀਓ,, ਇਬ ਜਲਦ ਹੀ ਿਦੱਲੀ ਮ ਮੁਲਾਕਾਤ ਹੋਵੈ ਥਾਰੇ ਗੈਲ....ਿਫਰ
ਦੇਖੀਓ ਕੌਣ ਜੀਤੈ..||

ਅੱਜ ਲੱਗ ਿਰਹਾ ਸੀ,, ਿਜਵ ਰੱਬ ਨੇ ਉਹੀ ਕੁੜੀ ਫ਼ੇਰ ਿਮਲਾ ਿਦੱਤੀ ਹੋਵੇ ਦੁਬਾਰਾ |

ਗੁਰਜੀਤ ਸ਼ਾਇਦ ਸੋਚਾਂ ਚ ਹੀ ਗੁਆਚਾ ਰਿਹੰਦਾ,, ਜੇ ਉਹਦੇ ਮੋਟਰ ਵਾਲੇ ਕੋਠੇ ਮੂਹਰ ਦੀ
ਲੰਘਦਾ,,ਤਾਇਆ ਗੁਰਮੁੱਖ ਿਸੰਘ ਉਹਨੂੰ ਅਵਾਜ਼ ਨਾ ਮਾਰਦਾ ||

70
ਗੁਰਜੀਤ ਸਾਈਕਲ ਚੱਕ ਖੁਸ਼ੀ ਜਹੇ ਦੇ ਗੀਤ ਗਾ ਦਾ ਘਰ ਆ ਿਗਆ |

ਅਗਲੀ ਸਵੇਰ ਗੁਰਜੀਤ ਗੰਥੀ ਿਸੰਘ ਦੇ ਵਾਕ ਲਿਦਆ ਿਠਆ ਤੇ ਸਾਈਕਲ ਚੱਕ ਮੂੰਹ ਹਨੇ ਰੇ
ਹੀ ਖੇਤ ਿਨੱਕਲ ਿਗਆ,, ਮਾਂ ਤੇ ਭੈਣ ਬੜੀਆਂ ਹੈਰਾਨ ਸਨ,, ਅੱਜ ਉਹ ਿਬਨਾਂ ਚਾਹ ਪਾਣੀ ਪੀਤੇ ਹੀ
ਖੇਤ ਿਕ ਚਲਾ ਿਗਆ |

ਖੇਤ ਿਲਆ ਕੇ ਦੋ ਿਦਨ ਦੇ ਪੱਠੇ ਘਰੇ ਸੁੱਟ ਕੇ ਕੁਤਰ ਿਦੱਤੇ ਤੇ ਕਾਲਜ ਜਾਣ ਨੂੰ ਿਤਆਰ ਹੋ ਿਗਆ,,|

ਫ਼ੇਰ ਸੁਰਜੀਤ ਕੌਰ ਦੇ ਕੋਲ ਆ ਦਾ ਬੋਿਲਆ,, ਬੇਬੇ ਮੈਨੂੰ ਸ਼ਾਮ ਨੂੰ ਹੁਣ ਦੇਰ ਹੋ ਜਾਇਆ ਕਰਨੀ
ਆ,, ਪੱਠੇ ਮ ਕੁਤਰ ਚੱਿਲਆਂ ਪਾ ਕੇ ਚੋਅ ਿਲਓ ||

ਗੁਰਜੀਤ ਤੇ ਜਗਤਾਰ ਕਾਲਜ ਪਹੁੰਚ ਗਏ,,ਰੁਟੀਨ ਮੁਤਾਿਬਕ ਪਿਹਲਾਂ 2 ਲੈਕਚਰ ਲਵਾਏ ਤੇ ਫ਼ੇਰ
ਗਰਾਊਂਡ ਚ ਆ ਗਏ,, ਅੱਜ ਕੋਚ ਸੁਿਰੰਦਰ ਿਸੰਘ ਵੀ ਨਹ ਆਏ ਸਨ ਤੇ ਨਾ ਉਹਨਾਂ ਦਾ ਬੇਟਾ
ਦੀਪਾ, ਇਸ ਲਈ ਗੁਰਜੀਤ, ਤਾਰੀ, ਕਰਮੇ ਤੇ ਅਮਨੇ ਨੇ ਥੋੜੀ ਜਹੀ ਪੈਕਟਸ ਕੀਤੀ ਤੇ ਕੰਟੀਨ ਤੇ
ਜਾ ਕੇ ਬੈਠ ਗਏ |

ਹਲੇ ਉਹ ਚਾਹ ਪੀਅ ਕੇ ਹਟੇ ਹੀ ਸਨ ਕੇ ਅੰਿਮਤ ਆ ਗਈ,, ਅੰਿਮਤ ਨੂੰ ਆਈ ਵੇਖ,, ਜਗਤਾਰ..
ਅਮਨੇ ਤੇ ਕਰਮੇ ਨੂੰ ਲੈ ਕੇ ਚਲਾ ਿਗਆ |

ਅੰਿਮਤ ਗੁਰਜੀਤ ਦੇ ਸਾਹਮਣੇ ਕੁਰਸੀ ਤੇ ਬੈਠ ਦੀ ਬੋਲੀ,, ਦੱਸੋ ਸਰ ਤੁਸ ਕਦ ਸ਼ੁਰੂ ਕਰਵਾਓ ਗੇ
ਸਾਡੀ ਪੈਕਟਸ |

71
ਅੰਿਮਤ ਜੀ ਪਿਹਲਾਂ ਤਾਂ ਪਲੀਜ਼ ਮੈਨੂੰ ਸਰ ਕਿਹਣਾ ਬੰਦ ਕਰੋ,, ਤੁਹਾਨੂੰ ਕੱਲ ਵੀ ਦੱਿਸਆ ਸੀ ਕੇ
ਮੇਰਾ ਨਾਂ ਗੁਰਜੀਤ ਆ |

ਪਰ ਇਹ ਤਾਂ ਬਾਹਲਾ ਵੱਡਾ ਨਾਮ ਆ, ਮ ਤਾਂ ਗੁਰੀ ਹੀ ਕਹਾਂ ਗੀ ਫ਼ੇਰ |

ਠੀਕ ਆ ਠੀਕ ਜੋ ਤੁਹਾਨੂੰ ਸਹੀ ਲੱਗੇ ਅੰਿਮਤ ਜੀ.. ਗੁਰਜੀਤ ਹੱਸਦਾ ਹੋਇਆ ਬੋਿਲਆ |

ਪਰ ਮੈਨੂੰ ਇੱਕ ਗੱਲ ਦੀ ਸਮਝ ਨ ਆਈ ਕੇ ਤੂੰ ਸਪੋਰਟਸ ਹੀ ਿਕ ਚੁਿਣਆ.... ਗੁਰਜੀਤ ਨੇ


ਨਾਲ ਹੀ ਸਵਾਲ ਕਰ ਿਦੱਤਾ |

ਏਨ ਗੱਲ ਕਿਹਣ ਤੇ ਅੰਿਮਤ ਦੀਆਂ ਅੱਖਾਂ ਭਰ ਆਈਆਂ,, ਬੋਲੀ ਅਸਲ ਚ 'ਗੁਰੀ ਜੀ' ਮੇਰੀ ਮੰਮੀ
ਦਾ ਸੁਪਨਾ ਸੀ ਕੇ ਮ ਇੱਕ ਿਦਨ ਬਾਸਕਟ ਬਾਲ ਦੀ ਿਖਡਾਰੀ ਬਣਾ,, ਸੁਪਨਾ ਵੀ ਕਾਹਦਾ ਸਮਝੋ
ਉਹਦਾ ਕੁਝੱ ਗੁਆਿਚਆ ਲੱਭ ਕੇ ਦੇਣ ਦੀ ਕੋਿਸ਼ਸ ਕਰ ਰਹੀ ਹਾਂ |

ਸੀ...ਕੁਝੱ ਗੁਆਿਚਆ ਲੱਭ ਕੇ ਦੇਣ ਦੀ ਕੋਿਸ਼ਸ ...ਗੁਰਜੀਤ ਹੈਰਾਨ ਹੁੰਦਾ ਬੋਿਲਆ,,ਮ ਸਮਿਝਆ
ਨ ਅੰਿਮਤ ਜੀ ?

ਇਹ ਕਹਾਣੀ ਲੰਬੀ ਆ ਗੁਰਜੀਤ,,, ਅੰਿਮਤ ਅੱਖ ਚ ਆਏ ਹੰਝੂ ਅੰਗੂਠੇ ਦੇ ਨਹ ਨਾਲ ਸਾਫ਼ ਕਰਦੀ
ਬੋਲੀ,,ਇਸ ਵਾਰ ਉਹਨੇ ਗੁਰੀ ਦੀ ਜਗਾ ਗੁਰਜੀਤ ਿਕਹਾ ਸੀ |

ਜੇ ਇਤਰਾਜ਼ ਨਾ ਹੋਵੇ ਕੀ ਤੁਸ ਦੱਸ ਸਕਦੇ ਹੋ ਪੂਰੀ ਗੱਲ ਗੁਰਜੀਤ ਨੇ ਿਬਨਾਂ ਅੰਿਮਤ ਵੱਲ ਵੇਖੇ

72
ਉਹਨੂੰ ਪੁਿੱ ਛਆ |

ਜੀ ਹਾਂ ਜ਼ਰੂਰ ,,, ਅੰਿਮਤ ਨੇ ਦੱਸਣਾ ਸ਼ੁਰੂ ਕੀਤਾ...

ਅਸ ਅੰਿਮਤਸਰ ਰਿਹੰਦੇ ਸੀ,,ਮ ਕੋਈ ਪੰਜ ਕੁ ਸਾਲ ਦੀ ਸੀ ਮੇਰਾ ਵੱਡਾ ਭਰਾ ਰਾਹੁਲ ਬਜ਼ਾਜ਼ ਕੋਈ
10 ਕੁ ਸਾਲ ਦਾ ਜਦ ਮੇਰੇ ਪਾਪਾ ਸਾਨੂੰ ਛੱਡ ਕੇ ਅਮਰੀਕਾ ਚਲੇ ਗਏ ਸੀ,,ਬੱਸ ਫ਼ੇਰ ਪਾਪਾ ਕਦੇ
ਵਾਪਸ ਨ ਆਏ,, ਪਿਹਲਾਂ ਪਿਹਲਾਂ ਉਹਨਾਂ ਦੀ ਿਚੱਠੀਆਂ ਜ਼ਰੂਰ ਆ ਜਾਂਦੀਆਂ ਸੀ, ਫ਼ੇਰ ਉਹ ਵੀ
ਆਉਣੀਆ ਬੰਦ ਹੋ ਗਈਆਂ,, ਿਕਸੇ ਿਰਸ਼ਤੇਦਾਰ ਤ ਪਤਾ ਲੱਗਾ ਸੀ ਉਹਨਾਂ ਨੇ ਪੱਕੇ ਹੋਣ ਲਈ
ਿਕਸੇ ਗੋਰੀ ਨਾਲ ਿਵਆਹ ਕਰਵਾ ਿਲਆ ਸੀ |

ਇੰਨੀ ਗੱਲ ਆਖ ਅੰਿਮਤ ਇੱਕ ਦਮ ਖਾਮੋਸ਼ ਹੋ ਗਈ,, ਉਹ ਨੀਵ ਪਾ ਕੇ ਬੈਠੀ ਸੀ,, ਨਜ਼ਰਾਂ
ਓਹਦੀਆਂ ਮੂਹਰੇ ਪਏ ਕੰਟੀਨ ਦੇ ਮੇਜ਼ ਤੇ ਿਟਕੀਆਂ ਹੋਈਆਂ ਸਨ,, ਉਹਨਾਂ ਿਵੱਚ ਹੰਝੂ ਭਰੇ ਹੋਏ
ਸਨ ਇੱਕ ਦੋ ਹੰਝੂ ਤਾਂ ਮੇਜ਼ ਤੇ ਵੀ ਿਡੱਗ ਪਏ ਸਨ |

ਅੰਿਮਤ ਦਾ ਗੱਚ ਭਰ ਆਇਆ ਸੀ , ਉਹਨੇ ਗਲੇ ਿਵਚਲਾ ਥੁੱਕ ਅੰਦਰ ਕਰਿਦਆਂ ਅੱਗੇ ਦੱਸਣਾ
ਸ਼ੁਰੂ ਕੀਤਾ,,|

ਪਾਪਾ ਤ ਬਾਅਦ ਅਸ ਕੱਲੇ ਹੋ ਗਏ ਸੀ,, ਮੰਮੀ ਤੇ ਮੇਰੀ ਤੇ ਮੇਰੇ ਭਰਾ ਦੀ ਿਜੰਮੇਵਾਰੀ ਪੈ ਗਈ


ਸੀ,,ਇਸ ਲਈ ਮੰਮੀ ਨੇ ਇੱਕ ਸਕੂਲ ਚ ਚਪੜਾਸੀ ਦੀ ਨੌ ਕਰੀ ਕਰ ਲਈ ||

ਮ ਤੇ ਮੇਰਾ ਭਰਾ ਓਸੇ ਸਕੂਲ ਚ ਪੜਦੇ ਸਾਂ,, ਿਜੱਥੇ ਮੇਰੀ ਮਾਂ ਚਾਹ ਬਣਾਇਆ ਕਰਦੀ ਸੀ ਝਾੜੂ
ਪੋਚਾ ਕਿਰਆ ਕਰਦੀ ਸੀ,, ਮ ਤਾਂ ਿਨੱਕੀ ਸਾਂ,, ਪਰ ਮੇਰੇ ਭਰਾ ਨੂੰ ਇਸ ਗੱਲ ਤੇ ਕਈ ਵਾਰ ਰਿਦਆ
ਵੇਿਖਆ ਮ ||

73
ਹੌਲੀ ਹੌਲੀ ਠਕਰਾਂ ਠੇ ਡੇ ਖਾਂਦੇ ਅਸ ਵੱਡੇ ਹੋਣ ਲੱਗੇ,, ਮੇਰਾ ਭਰਾ ਰਾਹੁਲ ਬਜਾਜ ਬਾਸਕਟ ਬਾਲ
ਦਾ ਬਹੁਤ ਵਧੀਆ ਿਖਡਾਰੀ ਸੀ,,ਉਹਨੂੰ ਸਪੋਰਟਸ ਕੋਟੇ ਚ ਖ਼ਾਲਸਾ ਕਾਲਜ ਚ ਦਾਖਲਾ ਿਮਲ
ਿਗਆ ਸੀ |

ਮ ਤੇ ਮਾਂ ਬਹੁਤ ਖੁਸ਼ ਸੀ,, ਖੁਸ਼ੀ ਚ ਦਰਬਾਰ ਸਾਿਹਬ ਮੱਥਾ ਟੇਕ ਕੇ ਆਏ ਸੀ ਅਸ ਿਤੰਨ,,ਇਹ
ਕਿਹੰਿਦਆ ਅੰਿਮਤ ਦੇ ਿਚਹਰੇ ਤੇ ਇੱਕ ਮੁਸਕਾਨ ਜਹੀ ਆ ਗਈ ,
ਪਰ ਦੂਜੇ ਹੀ ਪਲ ਉਦਾਸ ਹੁੰਦੀ ਬੋਲੀ,, ਉਦ ਅਸ ਿਤੰਨ ਨਹ ਸਾਂ ਜਾਣਦੇ ਕੇ ਹੋਣੀ ਸਾਡੇ ਨਾਲ ਕੀ
ਖੇਡ ਖੇਡਣ ਵਾਲੀ ਆ,,ਖੁਸ਼ੀਆਂ ਦੇ ਕੇ ਹਲੇ ਤਾਂ ਤਕਦੀਰ ਨੇ ਬਹੁਤ ਕੁਝੱ ਖੋਹਣਾ ਸੀ ਸਾਡੇ ਤ |

ਫ਼ੇਰ ਕੁਝੱ ਿਚਰ ਰੁਕ ਕੇ ਅੰਿਮਤ ਨੇ ਕੰਟੀਨ ਚ ਚਾਰੇ ਪਾਸੇ ਇੱਕ ਨਜ਼ਰ ਘਮਾਈ ਤੇ ਫ਼ੇਰ ਦੱਸਣਾ ਸ਼ੁਰੂ
ਕੀਤਾ...

ਮੇਰੇ ਭਰਾ ਦੀ ਸੈਲਕਸ਼ਨ ਿਜ਼ਲੇ ਦੀ ਟੀਮ ਚ ਹੋ ਗਈ,, ਸਾਡੀ ਖੁਸ਼ੀ ਦਾ ਕੋਈ ਿਟਕਾਣਾ ਨਹ ਸੀ,,
ਜਦ ਵੀ ਰਾਹੁਲ ਟਾਫੀ ਲੈ ਕੇ ਘਰ ਆ ਦਾ ਮੇਰੇ ਲਈ ਜ਼ਰੂਰ ਕੁਝੱ ਲੈ ਕੇ ਆ ਦਾ ||

ਸਾਡਾ ਇੱਕ ਕਮਰਾ ਪੂਰਾ ਟਾਫੀਆਂ ਨਾਲ ਭਰ ਿਗਆ ਸੀ,, ਇੱਕ ਿਦਨ ਵੀਰਾ ਕਾਲਜ ਬੈਠਾ ਸੀ
ਕੇ...... ਹਲੇ ਅੰਿਮਤ ਦੀ ਗੱਲ ਿਵਚਕਾਰ ਹੀ ਸੀ ਕੇ ਕਾਲਜ ਦੀ ਛੁਟੱ ੀ ਹੋ ਗਈ |

ਠਾਠਾਂ ਮਾਰਦੀ ਬੇ-ਪਵਾਹ ਜਵਾਨੀ ਕਲਾਸਾਂ ਚ ਿਨਕਲ ਬਾਹਰ ਵੱਲ ਤੁਰ ਪਈ,, ਪਲਾਂ ਿਵੱਚ ਹੀ
ਕੰਟੀਨ ਖਚਾ-ਖਚ ਭਰ ਗਈ |

74
ਬਾਕੀ ਗੱਲ ਕੱਲ ਦੱਸਾਂਗੀ ਗੁਰਜੀਤ,, ਅੰਿਮਤ ਨੇ ਚੁੰਨੀ ਦੇ ਲੜ ਨਾਲ ਅੱਖਾਂ ਤੇ ਨੱਕ ਸਾਫ਼ ਕੀਤਾ,,
ਿਕ ਿਕ ਰੋਣ ਕਰਕੇ ਨੱਕ ਚ ਪਾਣੀ ਵਗਣਾ ਸ਼ੁਰੂ ਹੋ ਿਗਆ ਸੀ |

ਦੋਨ ਠ ਕੇ ਕਾਲਜ ਦੇ ਗੇਟ ਵੱਲ ਤੁਰ ਪਏ,, ਅੰਿਮਤ ਹਲਕੇ ਹਲਕੇ ਕਦਮਾਂ ਨਾਲ ਤੇ ਨੀਵ ਪਾਈ
ਗੁਰਜੀਤ ਦੇ ਨਾਲ ਤੁਰੀ ਜਾ ਰਹੀ ਸੀ, ਿਕਤਾਬਾਂ ਉਹਨੇ ਸੱਜੇ ਹੱਥ ਚ ਫੜ ਿਹੱਕ ਨਾਲ ਲਾਈਆਂ
ਹੋਈਆਂ ਸਨ ਤੇ ਖੱਬੇ ਹੱਥ ਨਾਲ ਸੱਜੇ ਹੱਥ ਦੀ ਕੂਹਣੀ ਫੜੀ ਹੋਈ ਸੀ,,
ਅੱਜ ਉਸਨੇ ਟਰੈਕ ਸੂਟ ਦੀ ਜਗਾ ਸਲਵਾਰ ਸੂਟ ਪਾਇਆ ਹੋਇਆ ਸੀ,,ਿਜਹਨੂੰ ਕਿਹੰਦੇ ਆ ਕੁੜੀ
ਪੰਜਾਬਣ ਲੱਗ ਰਹੀ ਸੀ,,
ਪਰ ਪੰਜਾਬ ਦੀ ਸੀ, ਪੰਜਾਬਣ ਤਾਂ ਲੱਗੂ ਗੀ ਹੀ,, ਮੰਿਨਆ ਕੇ ਅੰਿਮਤ ਬਜਾਜ਼ ਿਸੱਖ ਨਹ ਸੀ,, ਪਰ
ਪੰਜਾਬ ਤਾਂ ਪੰਜਾਬੀਆਂ ਦਾ ਿਸੱਖਾਂ ਿਹੰਦੂਆਂ ਜਾਂ ਮੁਸਲਮਾਨਾਂ ਦਾ ਥੋੜਾ |

ਜਗਤਾਰ ਗੇਟ ਚ ਖੜਾ ਗੁਰਜੀਤ ਦਾ ਇੰਤਜ਼ਾਰ ਕਰ ਿਰਹਾ ਸੀ,, ਦੋਨ ਬੱਸ ਅੱਡੇ ਵੱਲ ਤੁਰ ਪਏ |

ਗੁਰਜੀਤ ਨੇ ਘਰ ਆ ਕੇ ਚੁੱਪ ਚਾਪ ਕੱਪੜੇ ਬਦਲੇ ਤੇ ਤਾਏ ਗੁਰਮੁੱਖ ਿਸੰਘ ਕਾ ਬਲਦ ਗੱਡੀ ਜੋੜ
ਖੇਤ ਚਲਾ ਿਗਆ,,ਿਕ ਿਕ ਸੁਰਜੀਤ ਕੌਰ ਤੇ ਿਸਮਰਨ ਵੀ ਖੇਤ ਹੀ ਸਨ,,ਜੋ ਇੱਕ ਿਕੱਲਾ ਬਚ
ਿਗਆ ਸੀ,, ਉਥੇ ਨਰਮਾ ਚੁਗ ਰਹੀਆਂ ਸਨ ||

ਅੱਜ ਗੁਰਜੀਤ ਨੂੰ ਕੁਝੱ ਵੀ ਚੰਗਾ ਨਹ ਸੀ ਲੱਗ ਿਰਹਾ,, ਉਹ ਕੱਲ ਜਲਦੀ ਜਾ ਕੇ ਅੰਿਮਤ ਤ ਬਾਕੀ
ਦੀ ਕਹਾਣੀ ਸੁਣਨਾ ਚਾਹੁੰਦਾ ਸੀ ||

ਸ਼ਾਮ ਨੂੰ ਚੁਗੇ ਨਰਮੇ ਦੀਆਂ ਪੱਲੀ ਚ ਪੰਡਾਂ ਬੰਨ ਉਹਨਾਂ ਤਾਏ ਗੁਰਮੁੱਖ ਿਸੰਘ ਕੀ ਬਲਦ ਗੱਡੀ ਤੇ
ਰੱਖੀਆਂ ਤੇ ਘਰ ਆ ਗਏ,, ਗੁਰਜੀਤ ਨੇ ਿਸਮਰਨ ਨਾਲ ਰੋਟੀ ਖਾਦੀ ਤੇ ਮੂੰਹ ਿਸਰ ਲਪੇਟ ਕੇ ਸ
ਿਗਆ |

75
ਅਗਲੀ ਸਵੇਰ ਉਹ ਕਾਲਜ ਪਹੁੰਚ ਿਗਆ,, ਅੱਜ ਅੰਿਮਤ ਕਾਲਜ ਦੇ ਗੇਟ ਤੇ ਖੜੀ ਉਹਦਾ
ਇੰਤਜ਼ਾਰ ਕਰ ਰਹੀ ਸੀ,, ਦੋਵਾਂ ਨੇ ਇੱਕ ਦੂਜੇ ਨਾਲ ਰਸਮੀ ਫ਼ਤਿਹ ਸਾਂਝੀ ਕੀਤੀ |

ਗੁਰਜੀਤ ਕਲਾਸ ਜਾਣ ਦੀ ਬਜਾਏ ਅੰਿਮਤ ਨਾਲ ਧੁਪੱ ੇ ਘਾਹ ਤੇ ਬੈਠ ਿਗਆ ||

ਅੰਿਮਤ ਨੇ ਿਕਤਾਬਾਂ ਥੱਲੇ ਘਾਹ ਤੇ ਰੱਖ ਿਦੱਤੀਆਂ,, ਗੋਡੇ ਖੜੇ ਕਰ ਉਹਨਾਂ ਤੇ ਠਡੀ ਿਟਕਾ ਦੀ ਨੇ
ਅਗਲੀ ਗੱਲ ਸ਼ੁਰੂ ਕੀਤੀ ਿਜੱਥੇ ਕੱਲ ਛੱਡੀ ਸੀ....

ਮੇਰੇ ਭਰਾ ਨੂੰ ਸਪੋਰਟਸ ਕੋਟੇ ਚ ਅੰਿਮਤਸਰ ਦੇ ਖ਼ਾਲਸਾ ਕਾਲਜ ਚ ਦਾਖ਼ਲਾ ਿਮਲ ਿਗਆ ਸੀ |
ਇੱਕ ਵਾਰੀ ਉਹ ਸਾਰੇ ਦੋਸਤ ਕਾਲਜ ਬੈਠੇ ਸਨ ,ਿਵਸਾਖੀ ਦਾ ਿਦਨ ਸੀ,ਅੱਜ ਤ ਸਾਢੇ ਕੁ ਿਤੰਨ
ਸਾਲ ਪਿਹਲਾਂ ਦੀ ਗੱਲ ਆ,, ਅਪੈਲ 1984 ਦੀ || ਿਕਸੇ ਦੋਸਤ ਨੇ ਮੇਰੇ ਭਰਾ ਦੇ ਪੱਗ ਬੰਨ ਿਦੱਤੀ
ਿਕ ਿਕ ਦਰਬਾਰ ਸਾਿਹਬ ਮੱਥਾ ਟੇਕਣ ਜਾਣਾ ਸੀ ਸਭ ਦੋਸਤਾਂ ਨੇ |

ਮੇਰੇ ਭਰਾ ਨੂੰ ਉਹ ਪੱਗ ਨੀ ਜਚੀ ਕੇ ਉਹਨੇ ਮੁੜ ਕੇ ਰੋਜ ਪੱਗ ਬੰਨਣੀ ਸ਼ੁਰੂ ਕਰ ਿਦੱਤੀ,, ਹਲਕੀ
ਹਲਕੀ ਦਾਹੜੀ ਚ ਵੀਰੇ ਨੂੰ ਪੱਗ ਜਚਦੀ ਵੀ ਬਹੁਤ ਸੀ,, ਕੋਈ ਕਿਹ ਨੀ ਸਕਦਾ ਕੇ ਇਹ ਿਹੰਦੂ
ਹੋਊਗਾ ||

ਪੰਜਾਬ ਪੱਧਰ ਤੇ ਖੇਡਣ ਤ ਬਾਅਦ ਉਹਨਾਂ ਦੀ ਟੀਮ ਨੈ ਸ਼ਨਲ ਖੇਡਣ ਲਈ ਸਲੈਕਟ ਹੋ


ਗਈ,,ਉਹਨਾਂ ਦਾ ਮੈਚ ਮੁੰਬਈ ਹੋਣਾ ਸੀ ਅਸ ਸਾਰੇ ਬਹੁਤ ਖੁਸ਼ ਸੀ,, ਮੇਰਾ ਭਰਾ ਟੀਮ ਦਾ
ਕਪਤਾਨ ਬਣ ਚੁੱਕਾ ਸੀ|

76
ਜਦ ਉਹ ਮੁੰਬਈ ਤ ਪੰਜਾਬ ਵਾਪਸ ਆ ਰਹੇ ਸਨ,, ਉਸੇ ਦੁਰਾਨ ਿਦੱਲੀ ਚ ਦੰਗੇ ਸ਼ੁਰੂ ਹੋ ਗਏ,,
ਟੇਨਾਂ ਰੋਕ ਿਦੱਤੀਆਂ ਗਈਆਂ,ਉਹਨਾਂ ਦੀ ਟੇਨ ਮੇਰਠ ਕੋਲ ਰੋਕ ਿਦੱਤੀ ਗਈ ||

ਪਰ ਬੱਸਾਂ ਟੇਨਾਂ ਚ ਲਾਹ ਲਾਹ ਕੇ ਿਸੱਖਾਂ ਨੂੰ ਮਾਿਰਆ ਜਾਣ ਲੱਗਾ,ਉਹਨਾਂ ਦਾ ਇੱਕ ਦੋਸਤ ਸੰਜੀਵ
ਕੁਮਾਰ ਿਜਸਨੇ ਆ ਕੇ ਸਭ ਕੁਝੱ ਸਾਨੂੰ ਦੱਿਸਆ..ਦੱਸਦਾ ਸੀ ਕੇ ਮੇਰੇ ਭਰਾ ਨੇ ਵਾਸਤੇ ਪਾਏ ਕੇ ਮ
ਿਸੱਖ ਨਹ ਹਾਂ,, ਹੱਥ ਤੇ ਬਿਣਆ ਓਮ ਵੀ ਭੀੜ ਨੂੰ ਿਦਖਾਇਆ ਪਰ ਿਕਸੇ ਨੇ ਵੀ ਉਹਦੀ ਗੱਲ ਨਾ
ਸੁਣੀ ||

ਇੱਕ ਕਾਰ ਦਾ ਟਾਇਰ ਉਹਦੇ ਗਲ ਿਵੱਚ ਪਾ ਿਦੱਤਾ ਿਗਆ ਤੇ ਤੇ ਿਮੱਟੀ ਦਾ ਤੇਲ ਿਛੜਕ ਕੇ ਅੱਗ
ਲਾ ਿਦੱਤੀ ਗਈ,, ਮੇਰੇ ਭਰਾ ਸੜ ਕੇ ਬੋਟੀ ਬੋਟੀ ਥੱਲੇ ਿਡੱਗਦਾ ਿਰਹਾ,, ਉਹਦੀਆਂ ਚੀਕਾਂ ਅਸਮਾਨ
ਚੀਰਦੀਆਂ ਰਹੀਆਂ,, ਪਰ ਿਕਸੇ ਨੂੰ ਤਰਸ ਨਾ ਆਇਆ ||

ਨੀ ਗੱਲ ਕਰਦੀ ਕਰਦੀ ਅੰਿਮਤ ਚੀ ਚੀ ਰੋ ਪਈ,, ਗੁਰਜੀਤ ਉਹਦੇ ਕੋਲ ਬੈਠਾ ਪੱਥਰ ਦੀ
ਿਸੱਲ ਬਣ ਿਗਆ,, ਿਜਵ ਉਹਦੇ ਚ ਜਾਨ ਹੋਵੇ ਹੀ ਨਾ,, ਿਕ ਿਕ ਗੁਰਜੀਤ ਦਾ ਪਿਰਵਾਰ ਵੀ ਤਾਂ
ਸਭ ਕੁਝੱ ਹੰਢਾ ਚੁੱਿਕਆ ਸੀ,, ਉਹਦੇ ਚਾਚੇ ਨੂੰ ਵੀ ਕਾਨਪੁਰ ਚ ਟਰੱਕ ਸਮੇਤ ਅੱਗ ਲਾ ਿਦੱਤੀ ਗਈ
ਸੀ ||

ਗੁਰਜੀਤ ਅੰਦਰ ਬਚੇ ਖੁਚੇ ਸ਼ਬਦ ਇੱਕਠੇ ਕਰਕੇ ਜ਼ੁਬਾਨ ਤੇ ਿਲਆ ਿਦਆਂ ਮਸਾਂ ਹੀ ਬੋਿਲਆ...
ਅੱਗੇ ਕੀ ਹੋਇਆ ਅੰਿਮਤ ||

ਪਰ ਹੁਣ ਅੰਿਮਤ ਿਬਲਕੁਲ ੱ ਖ਼ਮੋਸ਼ ਬੈਠੀ ਸੀ,ਉਹਦਾ ਰੋਣਾ ਰੁਕ ਿਗਆ ਸੀ , ਿਜਵ ਉਹਨੂੰ ਕੁਝੱ ਸੁਣ
ਹੀ ਨਾ ਿਰਹਾ ਹੋਵੇ, ਿਜਵ ਉਹਦਾ ਕੱਲਾ ਬੁੱਤ ਹੀ ਥੇ ਬੈਠਾ ਹੋਵੇ,, ਰੂਹ ਿਕਤੇ ਦੂਰ ਆਪਣੇ ਿਜ ਦੇ
ਜੀਅ ਮੱਚਦੇ ਭਰਾ ਨੂੰ ਵੇਖਣ ਚਲੀ ਗਈ ਹੋਵੇ l

77
ਅੰਿਮਤ...ਓ.. ਅੰਿਮਤ..ਗੁਰਜੀਤ ਅੰਿਮਤ ਦੇ ਹੱਥ ਤੇ ਹੱਥ ਰੱਖਦਾ ਬੋਿਲਆ,,, ਅੰਿਮਤ ਇੱਕ ਦਮ
ਤਰਬਕ ਗਈ |

ਉਹਨੇ ਦੁਬਾਰਾ ਫ਼ੇਰ ਚੁੱਪ ਤੋੜੀ....


ਮੇਰੇ ਭਰਾ ਦੀ ਮੌਤ ਤ ਬਾਅਦ ਮੇਰੇ ਮੰਮੀ ਿਡਪੈਸ਼ਨ ਚ ਚਲੇ ਗਏ,, ਨਾ ਹੱਸਦੇ, ਨਾ ਰਦੇ, ਨਾ ਿਕਸੇ
ਨਾਲ ਬੋਲਦੇ,ਨਾ ਘਰ ਬਾਹਰ ਿਨਕਲਦੇ ਬੱਸ ਚੁੱਪ ਚਾਪ ਪਏ ਘਰ ਦੀ ਛੱਤ ਵੇਖਦੇ ਰਿਹੰਦੇ,, ਮ ਿਕਤੇ
ਅੱਗ ਬਾਲਣੀ ਮੰਮੀ ਨੇ ਡਰ ਜਾਣਾ ਤੇ ਅੰਦਰ ਲੁਕ ਜਾਣਾ,,
ਪਾਪਾ ਦੇ ਛੱਡਣ ਤ ਬਾਅਦ ਬਹਾਦਰਾਂ ਵਾਂਗ ਸਾਨੂੰ ਪਾਲਣ ਵਾਲੀ ਮੇਰੀ ਮੰਮੀ ਅੱਗ ਤ ਡਰਨ ਲੱਗ
ਪਏ |

ਅਸ ਆਪਣੀ ਨਾਨੀ ਕੋਲ ਫ਼ਰੀਦਕੋਟ ਆ ਗਏ,, ਏਥੇ ਵੀ ਮਾਂ ਸਾਰਾ ਿਦਨ ਮੇਰੇ ਭਰਾ ਦੀਆਂ
ਟਾਫੀਆਂ ਦੇਖਦੀ ਰਿਹੰਦੀ,, ਪਰ ਏਥੇ ਆ ਕੇ ਮਾਂ ਦੀ ਹਾਲਤ ਚ ਥੋੜਾ ਸੁਧਾਰ ਆ ਿਗਆ ਹੈ ||

ਪਰ ਉਹਦੀਆਂ ਅੱਖਾਂ ਹਲੇ ਵੀ ਭਰਾ ਨੂੰ ਤਲਾਸ਼ਦੀਆਂ ਰਿਹੰਦੀਆਂ ਹਨ,,ਮੈਨੂੰ ਪਤਾ ਮ ਰਾਹੁਲ ਤਾਂ
ਨਹ ਬਣ ਸਕਦੀ,, ਪਰ ਉਹਦੇ ਵਰਗੀ ਬਣਨਾ ਚਾਹੁੰਦੀ ਹਾਂ, ਤਾਂ ਕੇ ਮਾਂ ਨੂੰ ਵਾਪਸ ਦੇ ਸਕਾਂ ਉਹਦਾ
ਬਾਸਕਟ ਬਾਲ ਖੇਡਣ ਵਾਲਾ ਪੁਤੱ ...||

ਪੂਰੀ ਹੱਢਬੀਤੀ ਸੁਣਾਉਣ ਤ ਬਾਅਦ ਅੰਿਮਤ ਚੁੱਪ ਹੋਗੀ ਤੇ ਸਵਾਲੀਆਂ ਨਜ਼ਰਾਂ ਨਾਲ ਗੁਰਜੀਤ
ਵੱਲ ਵੇਖਣ ਲੱਗੀ..|

ਜਦ ਗੁਰਜੀਤ ਕੁਝੱ ਨਾ ਬੋਿਲਆ ਤਾਂ ਅੰਿਮਤ ਚੁੱਪ ਤੋੜਦੀ ਬੋਲੀ,, ਕੀ ਸਰ ਤੁਸ ਮੇਰੀ ਮੱਦਦ ਕਰੋ,,
ਮ ਬਾਸਕਟ ਬਾਲ ਖੇਡ ਚੁਣ ਤਾਂ ਲਈ, ਪਰ ਮੈਨੂੰ ਇਸ ਦੇ ਬਾਰੇ ਕੁਝੱ ਵੀ ਨਹ ਪਤਾ,, ਕੀ ਤੁਸ ਕੁਝੱ
ਪੈਕਟਸ ਕਰਵਾ ਿਦਓਗੇ ? ਜੋ ਮ ਆਪਣੀ ਮਾਂ ਨੂੰ ਉਹਦਾ ਪੁਤੱ ਵਾਪਸ ਦੇ

78
ਸਕਾਂ ||

ਹਾਂ ਹਾਂ ਿਕ ਨਹ ਅੰਿਮਤ,, ਮ ਤੈਨੂੰ ਿਸਖਾਵਾਂਗਾ,, ਿਜੰਨਾਂ ਜੋਗਾ ਮ ਹਾਂ,, ਤੁਹਾਡੀ ਮੱਦਦ ਹਰ ਹਾਲ
ਕਰਾਂਗਾ ||

ਦੋਨ ਠ ਕੇ ਕਲਾਸ ਚ ਚਲੇ ਗਏ,, ਇੱਕ ਲੈਕਚਰ ਲੱਗ ਚੁੱਿਕਆ ਸੀ,, ਦੂਜਾ ਹਲੇ ਲੱਗਣਾ ਸੀ ||

ਗੁਰਜੀਤ ਨੇ ਦੂਜਾ ਤੀਜਾ ਲੈਕਚਰ ਲਵਾਇਆ ਤੇ ਗਰਾਊਂਡ ਚ ਆ ਕੇ ਸਾਰੀ ਅੰਿਮਤ ਦੀ ਕਹਾਣੀ


ਆਪਣੇ ਕੋਚ ਸੁਿਰੰਦਰ ਿਸੰਘ ਨੂੰ ਸੁਣਾ ਿਦੱਤੀ,, ਉਹਨੇ ਵੀ ਅੰਿਮਤ ਦਾ ਦਰਦ ਸਮਝਿਦਆ,,
ਗੁਰਜੀਤ ਨੂੰ ਇਜ਼ਾਜ਼ਤ ਦੇ ਿਦੱਤੀ ||
ਿਕ ਿਕ ਮੁੰਿਡਆਂ ਦੀ ਟੀਮ ਤਾਂ ਬਰਿਜੰਦਰਾ ਕਾਲਜ ਦੀ ਬੈਸਟ ਹੈ ਹੀ ਸੀ,,ਅਗਰ ਕੁੜੀਆਂ ਦੀ
ਟੀਮ ਵੀ ਬਣਦੀ ਸੀ ਤਾਂ ਕਾਲਜ ਲਈ ਮਾਣ ਵਾਲੀ ਗੱਲ ਸੀ |

ਗੁਰਜੀਤ ਨੇ ਅੰਿਮਤ ਨੂੰ ਟੇਿਨੰ ਗ ਦੇਣੀ ਸ਼ੁਰੂ ਕਰ ਿਦੱਤੀ,, ਅੰਿਮਤ ਨਾਲ ਉਸਦੀਆਂ ਚਾਰ ਸਾਥੀ ਹੋਰ
ਕੁੜੀਆਂ ਵੀ ਸਨ ||
ਗੁਰਜੀਤ ਆਪਣੀ ਪੈਕਟਸ ਤੇ ਘੱਟ ਤੇ ਅੰਿਮਤ ਦੀ ਪੈਕਟਸ ਤੇ ਵੱਧ ਿਧਆਨ ਿਦੰਦਾ ਸੀ |

ਏਸੇ ਤਰਾਂ 87 ਦਾ ਸਾਲ ਖ਼ਤਮ ਹੋ ਿਗਆ,,ਸੰਨ 88 ਦਾ ਸਾਲ ਚੜ ਿਗਆ,, ਇੱਕ ਐਸਾ ਸਾਲ ਿਜਸ
ਸਾਲ ਚ ਠੇ ਤੂਫ਼ਾਨਾਂ ਨੇ ਬੜਾ ਕੁਝੱ ਤਬਾਹ ਕਰ ਦੇਣਾ ਸੀ |

ਸੰਨ 88 ਚੜਿਦਆਂ ਹੀ ਜਗਤਾਰ ਦਾ ਬਾਪੂ ਅਕਾਲ ਚਲਾਣਾ ਕਰ ਿਗਆ,, ਮਾਂ ਤਾਂ ਪਿਹਲਾਂ ਹੀ
ਿਵਚਾਰੇ ਦੀ ਿਨੱਕੇ ਹੁੰਦੇ ਨੂੰ ਛੱਡ ਰੱਬ ਘਰ ਚਲੀ ਗਈ ਸੀ ||

79
ਹੁਣ ਇੱਕ ਭਰਾ ਤੇ ਭਰਜਾਈ ਹੀ ਸੀ ਉਹਦੇ ,,, ਉਹੀ ਉਹਦੇ ਮਾਂ ਿਪਓ ਸਨ ਤੇ ਇੱਕ ਚਾਰ ਕੁ ਸਾਲ
ਦਾ ਭਤੀਜਾ ||

ਪਰ ਲੋਹੜੀ ਤ ਬਾਅਦ ਅਚਾਨਕ ਜਗਤਾਰ ਲਾਪਤਾ ਹੋ ਿਗਆ,, ਕਾਫ਼ੀ ਜਗਾ ਪੁਛ


ੱ ਪੜਤਾਲ
ਕੀਤੀ,,ਪਰ ਉਹਦਾ ਕੋਈ ਥਾਹੁ ਪਤਾ ਨਾ ਲੱਗਾ ||

ਇਹ ਵੀ ਸੁਣਨ ਨੂੰ ਿਮਿਲਆ ਕੇ ਉਹਦਾ ਮੁਕਾਬਲਾ ਬਣਾ ਿਦੱਤਾ ਿਗਆ ਸੀ,, ਪਰ ਇਹ ਗੱਲ ਸੱਚੀ
ਸੀ ਜਾਂ ਝੂਠੀ ਕੋਈ ਨਹ ਸੀ ਜਾਣਦਾ ||

ਜਗਤਾਰ ਤ ਬਾਅਦ ਗੁਰਜੀਤ ਿਬਲਕੁਲ ੱ ਹੀ ਕੱਲਾ ਰਿਹ ਿਗਆ ਸੀ,, ਹੁਣ ਉਸਨੇ ਖੇਡਣਾ ਤਾਂ
ਤਕਰੀਬਨ ਛੱਡ ਹੀ ਿਦੱਤਾ ਸੀ,,ਹੁਣ ਖੇਡਣਾ ਵੀ ਕੀ ਸੀ ਜਦ ਉਹਨੂੰ ਕਾਲਜ ਤੱਕ ਿਲਆਉਣ ਵਾਲਾ
ਬਚਪਨ ਦਾ ਸਾਥੀ ਹੀ ਗੁਆਚ ਿਗਆ ਸੀ,,ਪੰਜਾਬ ਦੇ ਕਾਲੇ ਦੌਰ ਦੀ ਕਾਲੀ ਹਨੇ ਰੀ ਅੰਦਰ ||

ਪਰ ਉਹ ਅੰਿਮਤ ਨੂੰ ਪੂਰੀ ਪੈਕਟਸ ਕਰਵਾ ਦਾ,,ਿਕ ਿਕ ਉਹ ਅੰਿਮਤ ਦੀ ਮਾਂ ਨੂੰ ਉਹਦਾ 84 ਚ
ਸਿੜਆ ਪੁਤੱ ਵਾਪਸ ਕਰਨਾ ਚਾਹੁੰਦਾ ਸੀ ||

ਅੰਿਮਤ ਨੇ ਬਹੁਤ ਸੋਹਣਾ ਖੇਡਣਾ ਸ਼ੁਰੂ ਕਰ ਿਦੱਤਾ ਸੀ,,ਕਾਲਜ ਚ ਹੋਣ ਵਾਲੇ ਿਨੱਕੇ ਮੋਟੇ ਮੈਚ ਉਹਨੇ
ਸ਼ੁਰੂ ਕਰ ਿਦੱਤੇ ਸਨ ||

ਗੁਰਜੀਤ ਤੇ ਅੰਿਮਤ ਇੱਕ ਦੂਜੇ ਦੇ ਕਾਫ਼ੀ ਕਰੀਬ ਆ ਚੁੱਕੇ ਸਨ,,ਇਹਨੂੰ ਿਪਆਰ ਤਾਂ ਨਹ ਕਿਹ
ਸਕਦੇ, ਬੱਸ ਇੱਕ ਦੂਜੇ ਦੀ ਿਫ਼ਕਰ ਰਿਹੰਦੀ ਸੀ,, ਿਕ ਿਕ ਜਗਤਾਰ ਦੇ ਜਾਣ ਤ ਬਾਅਦ ਗੁਰਜੀਤ
ਨੂੰ ਅੰਿਮਤ ਨੇ ਹੀ ਸੰਭਾਿਲਆ ਸੀ ||

80
ਉਹਨਾਂ ਦੀ ਿਖੱਚ ਇੱਕ ਦੂਜੇ ਪਤੀ ਵਧਦੀ ਰਹੀ,, ਉਹ ਇੱਕ ਦੂਜੇ ਿਬਨਾਂ ਰਿਹੰਦੇ ਹੀ ਨਹ ਸੀ,,
ਿਜੰਨਾਂ ਿਚਰ ਗੁਰਜੀਤ ਕਾਲਜ ਨਾ ਆ ਜਾਂਦਾ,, ਅੰਿਮਤ ਗੇਟ ਤੇ ਖੜੀ ਉਡੀਕ ਦੀ ਰਿਹੰਦੀ ਉਹ
ਕਾਲਜ ਦੇ ਅੰਦਰ ਪੈਰ ਤੱਕ ਨਾ ਪਾ ਦੀ ||

ਜਨਵਰੀ ਦਾ ਅਖੀਰਲਾ ਹਫ਼ਤਾ ਸੀ,, ਗੁਰਜੀਤ ਖੇਤ ਕਣਕ ਨੂੰ ਪਾਣੀ ਲਾ ਿਰਹਾ ਸੀ,, ਰਾਤ ਦੀ
ਵਾਰੀ ਸੀ ਕੋਈ ਸਾਢੇ ਿਗਆਰਾਂ ਪੌਣੇ ਬਾਰਾਂ ਦੇ ਆਸ ਪਾਸ ਦੀ ||

ਸਾਰੇ ਪਾਸੇ ਸੰਘਣੀ ਧੁਦ


ੰ ਸੀ ਹੱਥ ਨੂੰ ਹੱਥ ਨਹ ਸੀ ਿਦਸਦਾ ਤੇ ਖਾਲ ਦਾ ਗੜੇ ਵਰਗਾ ਠੰ ਡਾ ਪਾਣੀ
ਿਵੱਚ ਪੈਰ ਪਾ ਿਦਆ ਹੀ ਕੰਬਨੀ ਛੇੜ ਦੇਣ ਵਾਲਾ,, ਗੁਰਜੀਤ ਨੇ ਹੱਥਾਂ ਨੂੰ ਥੁੱਕ ਲਾ ਕੇ ਆਪਸ ਚ
ਰਗਿੜਆ ਤੇ ਕਹੀ ਦੇ ਟੱਕ ਨਾਲ ਚੇਪੇ ਭਰ ਕੇ ਇੱਕ ਿਕਆਰੇ ਦਾ ਨੱਕਾ ਬੰਦ ਕਰ ਦੂਜੇ ਿਕਆਰੇ ਨੂੰ
ਛੱਡਿਦਆਂ, ਮਨ ਚ ਿਕਹਾ.. ਹਲੇ ਲੋਕ ਕਿਹੰਦੇ ਆ ਜੱਟਾਂ ਿਸਰ ਕਰਜ਼ੇ ਤਾਂ ਚੜਦੇ ਆ ਕੇ ਉਹ ਐਸ਼
ਕਰਦੇ ਆ,,ਆਹ ਦੇਖ ਲੋ ਸਾਡੀ ਐਸ਼, ਕੋਈ ਪਤਾ ਨੀ ਿਕੱਥ ਕੋਈ ਸੱਪ ਸਲੂਤੀ ਿਨੱਕਲ ਆਉਣੀ
ਆ,, ਫ਼ੇਰ ਵੀ ਰੱਬ ਦਾ ਨਾਂ ਲੈ ਕੇ ਤੁਰੇ ਿਫਰਦੇ ਹਾਂ |

ਜਦ ਗਾਰੇ ਨਾਲ ਿਲੱਬੜੀ ਕਹੀ ਪਾਣੀ ਚ ਹੰਗਾਲ ਕੇ ਗੁਰਜੀਤ ਮੋਢੇ ਰੱਖ ਤੁਰਨ ਲੱਗਾ ਤਾਂ ਿਪੱਛ
ਅਚਾਨਕ ਪਾਣੀ ਚ ਛਲਕ ਛਲਕ ਦੀ ਅਵਾਜ਼ ਆਉਣ ਲੱਗੀ ਿਜਵ ਕੋਈ ਖਾਲ ਚ ਤੁਿਰਆ
ਆ ਦਾ ਹੁੰਦਾ ||

ਗੁਰਜੀਤ ਨੇ ਬਟਰੀ ਦੀ ਰੋਸ਼ਨੀ ਮਾਰੀ ਤਾਂ ਿਤੰਨ ਪਰਛਾਵ ਉਸ ਵੱਲ ਆ ਰਹੇ ਸਨ,, ਉਹਨਾਂ
ਕਾਲੀਆਂ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ,, ਜਦ ਉਹ ਕੋਲ ਆਏ ਤਾਂ ਇੱਕ ਨੂੰ
ਗੁਰਜੀਤ ਨੇ ਪਛਾਣ ਿਲਆ,, ਿਕ ਿਕ ਉਹ ਉਹਦਾ ਮਾਮਾ ਹਰਨਾਮ ਿਸੰਹੋ ਸੀ,, ਜੋ ਉਹਦੇ ਚਾਚੇ
ਨਾਲ ਟਰੱਕ ਤੇ ਕਲ ਡਰ ਹੋਇਆ ਕਰਦਾ ਸੀ ਤੇ ਸੁਰਜੀਤ ਕੌਰ ਨੂੰ ਭੈਣ ਕਿਹੰਦਾ ਹੁੰਦਾ ਸੀ ||
ਮਾਮਾ ਜੀ ਤੁਸ ਪੈਰੀ ਪੈਨਾ,, ਆਜੋ ਗੁਰਜੀਤ ਉਹਨਾਂ ਨੂੰ ਮੋਟਰ ਵਾਲੇ ਕੋਠੇ ਚ ਲੈ ਿਗਆ ਤੇ ਮੰਜਾ
ਡਾਹ ਿਦੱਤਾ ਤੇ ਆਪ ਿਨੱਕੇ ਮੋਟੇ ਡੱਕੇ ਡੌਲੇ ਕੱਠੇ ਕਰਕੇ ਉਹਨਾਂ ਵਾਸਤੇ ਅੱਗ ਬਾਲਣ ਲੱਗ ਿਪਆ ||

81
ਖੇਤ ਪਏ ਬੋਰ ਵਾਲੇ ਇੰਜਣ ਦੀ ਿਨਓਜ਼ਲ ਖੋਲ ਕੇ ਉਸ ਚ ਤੇਲ ਕੱਢ ਉਹਨੇ ਿਨੱਕੀਆਂ ਿਨੱਕੀਆਂ
ਕੱਠੀਆਂ ਕੀਤੀਆਂ ਲੱਕੜਾਂ ਤੇ ਪਾਇਆ ਤੇ ਸੀਖ ਬਾਲ ਅੱਗ ਲਾ ਿਦੱਤੀ ||

ਫ਼ੇਰ ਗੁਰਜੀਤ ਬੋਿਲਆ ਮਾਮਾ ਜੀ ਿਕੱਥੇ ਸੀ ਏਨਾਂ ਿਚਰ,, ਨਾ ਕਦੇ ਕੋਈ ਿਚੱਠੀ ਪੱਤਰ ਨਾ ਕਦੇ
ਗੇੜਾ ਮਾਿਰਆ??

ਕੁਝੱ ਨੀ ਭਾਣਿਜਆਂ ਪਾਰ ਿਗਆ ਹੋਇਆ ਸੀ,, ਉਧਰ ਹੀ ਕਾਫ਼ੀ ਸਮਾਂ ਲੱਗ ਿਗਆ,, ਹੋਰ ਦੱਸ
ਭੈਣ ਿਕਵ ਆ ਤੇ ਆਪਣੀ ਿਸਮਰਨ,,
ਹੁਣ ਤਾਂ ਸੁੱਖ ਨਾਲ ਖਾਸੀ ਵੱਡੀ ਹੋ ਗਈ ਹੋਊ ||

ਸਾਰੇ ਵਧੀਆ ਮਾਮਾ ਜੀ ਆਜੋ ਘਰ ਚੱਲੋ,, ਬੇਬੇ ਵੀ ਖੁਸ਼ ਹੋਜੂ ਤੁਹਾਨੂੰ ਦੇਖ ਕੇ..ਨਾਲ਼ੇ ਪਸ਼ਾਦਾ ਪਾਣੀ
ਛਕ ਿਲਓ ||
ਪਰ ਪਾਰ ਿਗਆ ਹੋਇਆ ਸੀ ਵਾਲੀ ਗੱਲ ਗੁਰਜੀਤ ਨੂੰ ਸਮਝ ਨਹ ਸੀ ਲੱਗੀ ਕੇ ਇਹਦਾ ਕੀ
ਮਤਲਬ ਹੋਇਆ ||

ਨਹ ਨਹ ਭਾਣਜਾ ਹਲੇ ਵ ਤ ਨਹ ਆ,, ਿਦਨ ਚੜਨ ਤ ਪਿਹਲਾਂ ਿਟਕਾਣੇ ਪਹੁੰਚਣਾ,, ਜਦ


ਉਹਨਾਂ ਨੇ ਅੱਗ ਦੇ ਨੇ ੜੇ ਹੋਕੇ ਲੋਈਆਂ ਦੀਆਂ ਬੁੱਕਲਾਂ ਖੋਲੀਆਂ,, ਗੁਰਜੀਤ ਦੇ ਦੰਦ ਜੁੜ ਗਏ,,
ਿਕ ਿਕ ਉਹਨਾਂ ਮੋਢੇ Ak 47 ਪਾਈਆਂ ਹੋਈਆਂ ਸਨ ਤੇ ਰਦਾ ਵਾਲੇ ਪਿਟਆਂ ਨਾਲ ਸਰੀਰ ਤੇ
ਕਰੌਸ ਬਿਣਆ ਹੋਇਆ ਮਤਲਬ ਖੱਬੇ ਮੋਢੇ ਤ ਸੱਜੇ ਲੱਕ ਤ ਦੀ ਤੇ ਸੱਜੇ ਮੋਢੇ ਤ ਖੱਬੇ ਲੱਕ ਤ
ਦੀ ||
ਹੁਣ ਗੁਰਜੀਤ ਨੂੰ ਮਾਮੇ ਦੀ ਗੱਲ ਸਮਝ ਆ ਗਈ ਸੀ,,ਪਾਰ ਦਾ ਮਤਲਬ ਸੀ ਬਾਡਰ ਪਾਰ ਭਾਵ
ਪਾਿਕਸਤਾਨ ||

82
ਇਸ ਤ ਪਿਹਲਾਂ ਕੇ ਗੁਰਜੀਤ ਕੁਝੱ ਬੋਲਦਾ ਹਰਨਾਮ ਿਸੰਘ ਬੋਿਲਆ,, ਭਾਣਜਾ ਇੱਕ ਕੰਮ ਕਰ
ਸਾਨੂੰ ਨਿਹਰ ਦਾ ਪੁਲ ਪਾਰ ਕਰਵਾਕੇ ਆ ||

ਪਰ ਮਾਮਾ ਜੀ ਮੇਰੇ ਕੋਲ ਿਕਹੜਾ ਕੋਈ ਸਾਧਨ ਆ,, ਗੁਰਜੀਤ ਬੋਿਲਆ ਮ ਤਾਂ ਸਾਈਕਲ ਤੇ
ਆਇਆਂ,, ਗੁਰਜੀਤ ਡਰਦਾ ਡਰਦਾ ਬੋਿਲਆ ||

ਹਰਨਾਮ ਹੱਸਦਾ ਹੋਇਆ ਬੋਿਲਆ,, ਭੂਆ ਦਾ ਸਾਕ ਕਰਿਨਆਂ, ਅਸ ਿਕਹੜਾ ਤੇਰੇ ਮੋਢੇ ਤੇ ਚੜ
ਕੇ ਜਾਣਾ,, ਬੱਸ ਨਾਕਾ ਹੀ ਚਕ ਕਰਨਾ ਕੇ ਿਕਤੇ ਪੁਲ ਤੇ ਸੀ ਆਰ ਪੀ ਤਾਂ ਨੀ ਲੱਗੀ ||

ਗੁਰਜੀਤ ਹੁਣ ਿਬਲਕੁਲ ੱ ਡਰ ਿਗਆ ਸੀ ,, ਉਹਦਾ ਡਰ ਵੇਖ ਕੇ ਹਰਨਾਮ ਿਸੰਘ ਦੇ ਨਾਲ ਦਾ ਿਸੰਘ
ਥੋੜੇ ਗੁੱਸੇ ਚ ਬੋਿਲਆ...
ਅਸ ਤੁਹਾਡੀ ਖ਼ਾਿਤਰ ਘਰ ਬਾਰ ਛੱਡੀ ਿਫਰਦੇ ਹਾਂ,, ਤੂੰ ਏਨਾਂ ਕੰਮ ਨੀ ਕਰ ਸਕਦਾ ਕੌਮ ਦੀ
ਖ਼ਾਿਤਰ ||

ਗੁਰਜੀਤ ਸਾਈਕਲ ਚੱਕ ਤੁਰਨ ਲੱਗਾ,, ਹਰਨਾਮ ਿਸੰਘ ਬੋਿਲਆ ਖੜਜਾ ਪਤੰਦਰਾ,, ਏਡੀ ਕੀ
ਕਾਹਲ਼ੀ ਆ,, ਅੱਗੇ ਸੀ ਆਰ ਪੀ ਆਲੇ ਫੁਫੜਾਂ ਨੇ ਘੇਰ ਿਲਆ ਕੀ ਕਹਗਾ, ਿਕੱਥ ਆਇਆਂ,
ਆਹ ਕਹੀ ਤੇ ਬੈਟਰੀ ਨਾਲ ਲੈ ਕੇ ਜਾਹ ਜੇ ਕੋਈ ਪੁਛ
ੱ ੂ ਕਿਹ ਤਾਂ ਸਕਦਾਂ ਕੇ ਪਾਣੀ ਲਾ ਕੇ ਆਇਆਂ
ਖੇਤ ||

ਇੱਕ ਗੱਲ ਹੋਰ ਅਸ ਨਿਹਰ ਦੀ ਪਟੜੀ ਤੇ ਪੁਲ ਦੇ ਖੱਬੇ ਪਾਸੇ, ਪੁਲ ਤ ਇੱਕ ਿਕੱਲੇ ਦੀ ਿਵੱਥ ਤੇ
ਰੁਕਾਂ ਗੇ ||

83
ਜੇ ਨਾਕਾ ਹੋਇਆ ਤਾਂ ਿਸੱਧਾ ਲੰਘ ਜਾਵ ਪੁਲ ਤ ਪਾਰ ਵਾਪਸ ਮੁੜਨ ਦੀ ਗਲਤੀ ਨਾ ਕਰ ,,,ਜੇ ਨਾ
ਹੋਇਆ ਤਾਂ ਪੁਲ ਲੰਘ ਕੇ ਪਟੜੀ ਦੇ ਨਾਲ ਖੱਬੇ ਪਾਸੇ ਮੁੜ ਿਕੱਲੇ ਕੁ ਦੀ ਵਾਟ ਤੇ ਆ ਕੇ ਨਿਹਰ ਦੇ
ਪਰਲੇ ਪਾਸੇ ਖੜ ਦੋ ਵਾਰ ਬੈਟਰੀ ਜਗਾ ਦੇਵ ਤੇ ਵਾਪਸ ਮੁੜ ਆਵ |

ਗੁਰਜੀਤ ਜਾ ਕੇ ਉਹਨਾਂ ਨੂੰ ਛੱਡਕੇ ਵਾਪਸ ਆ ਿਗਆ, ਰੱਬ ਦਾ ਸ਼ੁਕਰ ਸੀ ਕੋਈ ਨਾਕਾ ਨਹ ਸੀ
ਲੱਿਗਆ ||

ਗੁਰਜੀਤ ਨੇ ਵਾਪਸ ਖੇਤ ਆ ਕੇ ਪਾਣੀ ਲਾਉਣਾ ਸ਼ੁਰੂ ਕਰ ਿਦੱਤਾ,,


ਪਾਣੀ ਲਾਉਣ ਤ ਬਾਅਦ ਗੁਰਜੀਤ ਸਵੇਰੇ 3 ਵਜੇ ਘਰੇ ਆ ਕੇ ਸ ਿਗਆ |

ਸਵੇਰੇ ਗੰਥੀ ਿਸੰਘ ਦੇ ਵਾਕ ਲਿਦਆ ਹੀ,, ਪੁਿਲਸ ਤੇ ਸੀ ਆਰ ਪੀ ਵਾਿਲਆਂ ਨੇ ਗੁਰਜੀਤ ਦੇ ਘਰ


ਨੂੰ ਘੇਰਾ ਪਾ ਿਲਆ ||

ਕੰਧਾਂ ਤੇ ਪੁਿਲਸ ਤੇ ਪੁਿਲਸ ਵਾਲੇ ਚੜ ਗਏ,, ਸੁਰਜੀਤ ਕੌਰ ਦੀ ਖਾਿਨ ਗਈ,, ਕੰਧ ਟੱਪ ਕੇ
ਥਾਣੇਦਾਰ ਅੰਦਰ ਆ ਦਾ ਬੋਿਲਆ,,
ਦੱਸ ਮਾਈ ਿਕੱਥੇ ਆ ਤੇਰਾ ਵੱਡਾ ਖਾੜਕੂ ਕੱਢ ਬਾਹਰ ਿਕੱਥੇ ਲੁਿਕਆ,,?

ਕੀ ਗੱਲ ਹੋ ਗਈ ਸਾਬ ਜੀ..ਸੁਰਜੀਤ ਕੌਰ ਹੱਥ ਬੰਨਦੀ ਬੋਲੀ,,||

ਿਜਹੜਾ ਤੇਰੇ ਪੁਤੱ ਨੂੰ ਭੂਤ ਚਿੜਆ ਨਾ ਬਾਗੀਆਂ ਨੂੰ ਸਾਕ ਕਰਨ ਦਾ ਅੱਜ ਉਹ ਕੱਢਣਾ...
ਥਾਣੇਦਾਰ ਿਤੱਖੇ ਰਅ ਚ ਬੋਿਲਆ |

84
ਉਹ ਤਾਂ ਜੀ ਹਲੇ ਸੁੱਤਾ ਿਪਆ.. ਸੁਰਜੀਤ ਕੌਰ ਬੋਲੀ |

ਰਾਤ ਨੂੰ ਅੱਤਵਾਦੀਆਂ ਨਾਲ ਿਮਲ ਕੇ ਵਾਰਦਾਤਾਂ ਕਰਨੀਆਂ ਤੇ ਿਦਨੇ ਆ ਕੇ ਸ ਜਾਣਾ.. ਮ ਸਆਉ
ਹੁਣ ਏਹਨੂੰ ਲੋਰੀਆਂ ਦੇ ਦੇ ਕੇ.. ਥਾਣੇਦਾਰ ਨੇ ਜ਼ੋਰ ਨਾਲ ਇੱਕ ਡੰਡਾ ਮੰਜੇ ਤੇ ਮਾਿਰਆ ||

ਗੁਰਜੀਤ ਵੀ ਿਵਹੜੇ ਿਵਚਲਾ ਰੌਲਾ ਸੁਣ ਕੇ ਠ ਿਗਆ,, ਿਸਰ ਤੇ ਸਾਫ਼ਾ ਲਪੇਟ ਦਾ ਬਾਹਰ ਆ
ਿਗਆ...|

ਗੁਰਜੀਤ ਨੂੰ ਬਾਹਰ ਿਨੱਕਲ ਦੇ ਨੂੰ ਹੀ ਪੁਲਸੀਆਂ ਦਬੋਚ ਿਲਆ,, ਉਹਦੇ ਸਾਫ਼ੇ ਨਾਲ ਹੀ ਉਹਦੇ
ਹੱਥ ਬੰਨ ਿਦੱਤੇ ਗਏ ||
ਿਸਮਰਨ ਭੱਜ ਕੇ ਆਈ ਤੇ ਥਾਣੇਦਾਰ ਦੇ ਪੈਰਾਂ ਤੇ ਚੁੰਨੀ ਧਰਦੀ ਬੋਲੀ ਕੀਤਾ ਕੀ ਆ ਮੇਰੇ ਵੀਰ
ਨੇ ,,ਿਕ ਲੈ ਚੱਲੇ ਹੋ ? ਇਹ ਤਾਂ ਿਵਚਾਰਾ ਖੇਤ ਪਾਣੀ ਲਾ ਦਾ ਸੀ ||

ਥਾਣੇਦਾਰ ਨੂੰ ਵੱਟ ਚੜ ਕੇ ਉਹਨੇ ਪੈਰਾਂ ਤੇ ਿਡੱਗੀ ਿਸਮਰਨ ਨੂੰ ਗੁੱਤ ਤ ਫੜ ਖੜੇ ਕਰਿਦਆਂ,,
ਿਸਪਾਹੀਆਂ ਨੂੰ ਿਕਹਾ. ਏਹਨੂੰ ਵੀ ਿਸੱਟੋ ਗੱਡੀ ਚ.. ਇਹਨੇ ਏਦਾਂ ਮੂੰਹ ਨੀ ਖੋਲਣਾ ||

ਿਸਮਰਨ ਨੂੰ ਵੀ ਨਾਲ ਗੱਡੀ ਚ ਿਬਠਾ ਿਲਆ ਿਗਆ ਤੇ ਗੁਰਜੀਤ ਨੂੰ ਵੀ,,,ਜੀਪ ਿਸੱਧੀ ਫ਼ਰੀਦਕੋਟ
ਥਾਣੇ ਵੱਲ ਚਲੀ ਗਈ,, ਇੱਕ ਪਲ ਚ ਹੀ ਸੁਰਜੀਤ ਕੌਰ ਦੀ ਦੁਨੀਆਂ ਜੜ ਗਈ ||

ਗੁਰਜੀਤ ਨੂੰ ਜਾਣ ਸਾਰ ਪੁਠ


ੱ ਾ ਲਟਕਾ ਿਲਆ ਿਗਆ,, ਅੱਧਾ ਘੰਟਾ ਪੁਠ
ੱ ਾ ਲਟਕਦੇ ਰਿਹਣ ਕਰਕੇ
ਉਹਦਾ ਪੂਰਾ ਖੂਨ ਅੱਖਾਂ ਚ ਆ ਿਗਆ,, ਪਲਾਸ ਨਾਲ ਉਹਦੇ ਪੈਰਾਂ ਦੇ ਨਹ ਿਖੱਚ ਿਦੱਤੇ ਗਏ,,

85
ਥਾਣੇਦਾਰ ਵਾਰ ਵਾਰ ਏਹੀ ਪੁਛ
ੱ ਿਰਹਾ ਸੀ ਜੋ ਤੇਰੇ ਕੋਲ ਖੇਤ ਆਏ ਸੀ,, ਉਹਨਾਂ ਦੇ ਨਾਮ ਪਤੇ ਦੱਸ
||

ਿਕ ਿਕ ਸਾਨੂੰ ਿਕਸੇ ਖੁਫੀਆ ਬੰਦੇ ਨੇ ਦੱਿਸਆ ਕੇ ਤੂੰ ਉਹਨਾਂ ਨੂੰ ਜਾਣਦਾ ਸੀ,,, ਪਰ ਗੁਰਜੀਤ ਤਾਂ
ਕੱਲੇ ਆਪਣੇ ਮਾਮੇ ਨੂੰ ਜਾਣਦਾ ਸੀ,, ਦੂਜੇ ਦੋਵਾਂ ਨੂੰ ਤਾਂ ਉਹਨੇ ਕਦੇ ਦੇਿਖਆ ਵੀ ਨਹ ਸੀ,, ਪਰ ਹੁਣ
ਤਾਂ ਚੁੱਪ ਰਿਹਣ ਚ ਹੀ ਭਲਾਈ ਸੀ ||

ਉਧਰ ਲੇਡੀ ਪੁਿਲਸ ਨੇ ਿਸਮਰਨ ਤੇ ਵੀ ਤੱਸ਼ਦਦ ਕਰਨਾ ਸ਼ੁਰੂ ਕਰ ਿਦੱਤਾ ਸੀ,, ਉਹਦੇ ਵਾਲਾਂ ਨੂੰ
ਛੱਤ ਨਾਲ ਬੰਨ ਕੇ ਉਹਨੂੰ ਲਮਕਾ ਿਦੱਤਾ ਿਗਆ ਤੇ ਿਕਹਾ ਿਗਆ ਕੇ ਆਪਣੇ ਭਰਾ ਨੂੰ ਕਿਹ ਉਹਨਾਂ
ਿਤੰਨਾਂ ਦੇ ਨਾਮ ਪਤੇ ਿਲਖਵਾ ਦੇਵੇ,, ਫ਼ੇਰ ਤੁਸ ਜਾ ਸਕਦੇ ਹੋ ||

ਹੱਥਾਂ ਦੀਆਂ ਗਲਾਂ ਚ ਡੰਡੇ ਫਸਾ ਕੇ ਉਹਨਾਂ ਨੂੰ ਵਟੇ ਿਦੱਤੇ ਗਏ,,
ਉਸ ਤ ਬਾਅਦ ਿਸਮਰਨ ਨੂੰ ਬਰਫ਼ ਦੀ ਿਸੱਲੀ ਤੇ ਿਲਟਾ ਿਦੱਤਾ ਿਗਆ,ਜਨਵਰੀ ਮਹੀਨੇ ਠੰ ਡੀ
ਬਰਫ਼ ਨੇ ਉਹਦਾ ਖੂਨ ਜਮਾ ਿਦੱਤਾ , ਪਰ ਉਹ ਕੋਮਲ ਜਹੀ ਫੁਲੱ ਵਰਗੀ ਕੁੜੀ ਚੁੱਪਚਾਪ ਜਪੁਜੀ
ਸਾਿਹਬ ਦਾ ਪਾਠ ਕਰਦੀ ਰਹੀ ||

ਦੁਪਿਹਰ ਤੱਕ ਇਹ ਖ਼ਬਰ ਬਰਿਜੰਦਰਾ ਕਾਲਜ ਦੇ ਪੂਰੇ ਕਪਸ ਚ ਅੱਗ ਵਾਂਗ ਫੈਲ ਗਈ ||

ਕਾਲਜ ਦਾ ਿਪੰਸੀਪਲ,, ਕੋਚ ਸੁਿਰੰਦਰ ਿਸੰਘ ਤੇ ਹੋਰ ਉਘੇ ਪੋਫੈਸਰ ਥਾਣੇ ਪਹੁੰਚ ਗਏ,,||

ਕੋਚ ਸੁਿਰੰਦਰ ਿਸੰਘ ਦਾ ਪਿਹਲਾ ਸਵਾਲ ਸੀ ਕੀ ਿਕਸੇ ਵਾਰਦਾਤ ਚ ਗੁਰਜੀਤ ਦਾ ਨਾਮ ਸ਼ਾਿਮਲ
ਹੈ ਜਾਂ ਤੁਹਾਡੀ ਿਕਸੇ FIR ਚ ਨਾਮ ਹੋਵੇ ਗੁਰਜੀਤ ਦਾ,, ਏਦਾਂ ਸ਼ੱਕ ਦੇ ਅਧਾਰ ਤੇ ਤੁਸ ਿਕਵ ਿਕਸੇ
ਸਟੂਡਟ ਨੂੰ ਟਰੱਚਾਰ ਕਰ ਸਕਦੇ ਹੋ??

86
ਪਰ ਉਦ ਤਾਂ ਪੰਜਾਬ ਦੇ ਹਲਾਤ ਹੀ ਐਸੇ ਸੀ ਕੇ ਅੰਨੀ ਪੀਹਂਦੀ ਸੀ ਤੇ ਕੁਤੱ ਾ ਚੱਟਦਾ ਸੀ ||

ਗੁਰਜੀਤ ਨੂੰ ਆਿਖ਼ਰ ਵਾਰਿਨੰ ਗ ਦੇ ਕੇ ਛੱਡ ਿਦੱਤਾ ਿਗਆ ਕੇ ਅਗਰ ਿਕਤੇ ਵੀ ਉਹ ਬੰਦੇ ਦੁਬਾਰਾ
ਿਦਸਣ ਤਾਂ ਥਾਣੇ ਇਤਲਾਹ ਕਰਨੀ ਆ ||

ਕੋਚ ਸੁਿਰੰਦਰ ਿਸੰਘ..ਦੋਵਾਂ ਭੈਣ ਭਰਾਵਾਂ ਨੂੰ ਆਪਣੀ ਗੱਡੀ ਤੇ ਿਪੰਡ ਛੱਡ ਿਗਆ,, ਗੁਰਜੀਤ ਦੇ
ਇੱਕ ਪੈਰ ਦੇ ਨਹ ਪਲਾਸ ਨਾਲ ਿਖੱਚ ਿਦੱਤੇ ਗਏ ਸਨ,, ਿਸਮਰਨ ਤੇ ਿਪੰਡੇ ਤੇ ਵੀ ਬਲੇਟ ਦੇ ਕੱਟ
ਲੱਗੇ ਹੋਏ ਸਨ,,ਸ਼ਾਇਦ ਇਸ ਿਮਰਚਾਂ ਭਰੀਆਂ ਗਈਆਂ ਹੋਣ...,,
ਮਾਂ ਨੇ ਗਰਮ ਪਾਣੀ ਨਾਲ ਦੋਵਾਂ ਨੂੰ ਨੁਹਾਇਆ ਤੇ ਿਪੰਡ ਦੇ ਡਾਕਟਰ ਨੂੰ ਸੱਦ ਮਲਮ ਪੱਟੀ ਕਰਵਾ
ਿਦੱਤੀ ||

ਫ਼ਰਵਰੀ ਮਹੀਨੇ ਦੇ ਅੱਧ ਤੱਕ ਗੁਰਜੀਤ ਘਰ ਹੀ ਿਰਹਾ,, ਿਕ ਿਕ ਉਹ ਿਕਤੇ ਵੀ ਆਉਣ ਜਾਣ ਦੇ


ਕਾਿਬਲ ਨਹ ਸੀ,, ਬੁਰੀਆਂ ਤਰਾਂ ਕੁਿੱ ਟਆ ਹੋਣ ਕਰਕੇ ||

ਇੱਕ ਿਦਨ ਉਹ ਿਪਆ ਅਖ਼ਬਾਰ ਪੜ ਿਰਹਾ ਸੀ ਕੇ ਅੰਿਮਤ ਉਸ ਦੇ ਿਪੰਡ ਆਈ ਤੇ ਨਾਲ ਸੀ


ਅੰਿਮਤ ਦੀ ਮਾਂ,,ਜੋ 84 ਚ ਆਪਣਾ ਪੁਤੱ ਗਵਾ ਚੁੱਕੀ ਸੀ,, ਪਰ ਗੁਰਜੀਤ ਦੀ ਿਮਹਨਤ ਸਦਕਾ
ਅੰਿਮਤ ਦੇ ਰੂਪ ਿਵੱਚ ਉਹਨੂੰ ਉਹਦਾ ਬਾਸਕਟ ਬਾਲ ਖੇਡਣ ਵਾਲਾ ਪੁਤੱ ਦੁਬਾਰਾ ਿਮਲ ਿਗਆ ਸੀ ||

ਅੰਿਮਤ ਿਜ਼ਲੇ ਦੀ ਟੀਮ ਚ ਸਲੈਕਟ ਹੋ ਚੁੱਕੀ ਸੀ,, ਹੁਣ ਉਹਨੇ ਆਪਣੇ ਭਰਾ ਵਾਂਗੂ ਟਾਫੀਆਂ
ਿਜੱਤਣੀਆਂ ਸ਼ੁਰੂ ਕਰ ਿਦੱਤੀਆਂ ਸਨ,, ਿਜਸ ਦੀ ਸਭ ਤ ਵਧ ਖੁਸ਼ੀ ਗੁਰਜੀਤ ਨੂੰ ਸੀ ||

87
ਪਰ ਹਲੇ ਵ ਤ ਰੁਿਕਆ ਿਕੱਥੇ ਸੀ,, ਫ਼ਰਵਰੀ ਮਹੀਨਾ ਖ਼ਤਮ ਹੁੰਿਦਆਂ ਹੀ ਗੁਰਜੀਤ ਨੇ ਫ਼ੇਰ
ਕਾਲਜ ਜਾਣਾ ਸ਼ੁਰੂ ਕਰ ਿਦੱਤਾ ||

ਮਾਰਚ ਦੇ ਦੂਜੇ ਹਫ਼ਤੇ ਹੀ ਪੰਜਾਬ ਦੀ ਮਸ਼ਹੂਰ ਕਲਾਕਾਰ ਜੋੜੀ ਨੂੰ ਿਕਸੇ ਨੇ ਸਟੇਜ ਤੇ ਚੜਨ ਤ
ਪਿਹਲਾਂ ਹੀ ਕਾਰ ਚ ਤਰਿਦਆਂ ਗੋਲੀਆਂ ਮਾਰ ਿਦੱਤੀਆਂ,, ਇਸ ਵਾਰਦਾਤ ਨੇ ਪੁਿਲਸ ਨੂੰ ਵ ਤ
ਪਾ ਕੇ ਰੱਖ ਿਦੱਤਾ,, ਿਪੰਡਾਂ ਚ ਧੜਾ ਧੜ ਨੌ ਜਵਾਨ ਮੁੰਡੇ ਚੱਕੇ ਜਾਣ ਲੱਗੇ,,, ਗੁਰਜੀਤ ਕਾਲਜ ਤ
ਵਾਪਸ ਆ ਿਰਹਾ ਸੀ,, ਉਸ ਨੂੰ ਵੀ ਰਾਹ ਚ ਚੁੱਕ ਿਲਆ ਿਗਆ,,||

ਇਸ ਵਾਰ ਿਕਸੇ ਨੂੰ ਕੋਈ ਖ਼ਬਰ ਨਹ ਸੀ ਕੇ ਉਸਨੂੰ ਪੁਿਲਸ ਨੇ ਚੁੱਿਕਆ ਜਾਂ ਨਹ ,, ਿਕ ਿਕ ਇਹ


ਿਗਫਤਾਰੀ ਗੁਪਤ ਰੂਪ ਿਵੱਚ ਹੋਈ ਸੀ ||
ਝ ਵੀ ਬਹੁਤ ਿਗਫਤਾਰੀਆਂ ਸਨ ਜੋ ਉਦ ਗੁਪਤ ਰੂਪ ਿਵੱਚ ਹੁੰਦੀਆਂ ਸਨ,, ਿਜੰਨਾਂ ਦੇ ਨਾਮ
ਰੋਜ਼ਨਾਮਚਾ ਿਵੱਚ ਨਹ ਸਨ ਿਲਖੇ ਜਾਂਦੇ ||

ਸੁਰਜੀਤ ਕੌਰ ਿਪੰਡ ਦੇ ਸਰਪੰਚ ਨੂੰ ਲੈ ਕੇ ਥਾਣੇ ਵੀ ਗਈ,, ਪਰ ਸਭ ਦਾ ਇੱਕੋ ਜਵਾਬ ਸੀ,, ਸਾਡੇ
ਕੋਲ ਗੁਰਜੀਤ ਨਹ ਆ ||

ਗੁਰਜੀਤ ਨੂੰ ਪਿਟਆਲੇ ਇੰਟੈਰੋਗੇਸ਼ਨ ਲਈ ਸੀ.ਆਈ.ਏ ਸਟਾਫ਼ ਦੇ ਸਟਰ ਿਲਜਾਇਆ ਿਗਆ,,


ਉਸ ਤੇ ਬੇ ਇੰਤਹਾ ਤੱਸ਼ਦਦ ਹੋਣ ਲੱਗਾ,, ਵੱਡੀਆਂ ਸਰਚ ਲਾਈਟਾਂ ਉਹਦੀਆਂ ਅੱਖਾਂ ਮੂਹਰੇ ਬੰਨ
ਿਦੱਤੀਆਂ ਗਈਆਂ,, ਅੱਖਾਂ ਦੇ ਨੀਚੇ ਤੇ ਪਰ ਵਾਲੇ ਪਾਸੇ ਚੇਪੀਆਂ ਲਾ ਿਦੱਤੀਆਂ ਗਈਆਂ ਤਾਂ ਕੇ
ਉਹ ਅੱਖਾਂ ਬੰਦ ਨਾ ਕਰ ਸਕੇ,, ਤੇਜ ਲਾਈਟਾਂ ਦੀ ਰੋਸ਼ਨੀ ਉਹਦੀਆਂ ਅੱਖਾਂ ਚ ਕਈ ਘੰਟੇ ਪਦੀ
ਰਹੀ |

ਫ਼ੇਰ ਪੱਟਾਂ ਦੇ ਪਰ ਮੋਟਾ ਸੋਟਾ ਰੱਖ ਕੇ ਸੋਟੇ ਦੇ ਦੋਨ ਪਾਸੇ ਦੋ ਦੋ ਪੁਿਲਸ ਵਾਲੇ ਚੜ ਗਏ,, ਉਹਨੂੰ
ਪੱਟਾਂ ਤੇ ਫੇਿਰਆ ਿਗਆ ਿਜਸ ਨੂੰ ਘੋਟਾ ਲਾਉਣਾ ਿਕਹਾ ਜਾਂਦਾ ਏ,, ਦੋਵ ਪੈਰਾਂ ਨਾਲ ਰੱਸੇ ਬੰਨ ਕੇ

88
ਇੱਕ ਇੱਕ ਲੱਤ ਨੂੰ ਉਧਰ ਿਖੱਿਚਆ ਿਗਆ ਤੇ ਇੱਕ ਨੂੰ ਦੂਜੇ ਪਾਸੇ ਿਜਸ ਦਰਦ ਨਾਲ ਗੁਰਜੀਤ ਬੇ-
ਹਾਲ ਹੋ ਿਗਆ ||

ਆਿਖ਼ਰ ਜਦ ਗੁਰਜੀਤ ਕੋਲ ਕੋਈ ਵੀ ਜਾਣਕਾਰੀ ਹਾਸਲ ਨਾ ਹੋਈ ਉਹਨੂੰ ਤੇ ਇੱਕ ਮੁੰਡੇ ਨੂੰ ਹੋਰ
ਰਾਤ ਨੂੰ ਜੀਪ ਚ ਸੁੱਟ ਿਲਆ ਿਗਆ,, ਅੱਖਾਂ ਤੇ ਪੱਟੀ ਬੰਨ ਿਦੱਤੀ ਗਈ,, ਜੀਪ ਿਕੰਨਾਂ ਿਚਰ ਚੇ
ਨੀਵ ਉਖਲੀਆਂ ਵਾਲੇ ਰਾਹਾਂ ਤੇ ਦੌੜਦੀ ਰਹੀ ||
ਇੱਕ ਜਗਾ ਜਾ ਕੇ ਜੀਪ ਰੁਕ ਗਈ,, ਗੁਰਜੀਤ ਤੇ ਨਾਲ ਵਾਲੇ ਮੁੰਡੇ ਦੀਆਂ ਅੱਖਾਂ ਤ ਪੱਟੀ ਖੋਲ
ਿਦੱਤੀ ਗਈ,ਇਹ ਜਗਾ ਕੋਈ ਨਿਹਰ ਦੀ ਪੱਟੜੀ ਸੀ,, ਦੋਵਾਂ ਨੂੰ ਜੀਪ ਤ ਉਤਾਰ ਿਲਆ ਿਗਆ,,
ਗੁਰਜੀਤ ਤ ਠੀਕ ਤਰਾਂ ਖੜਾ ਵੀ ਨਹ ਸੀ ਹੋਇਆ ਜਾ ਿਰਹਾ |

ਗੁਰਜੀਤ ਨੂੰ ਇੱਕ ਗੱਲ ਸਮਝ ਲੱਗ ਗਈ ਸੀ, ਕੇ ਹੁਣ ਉਹਨਾਂ ਦੋਵਾਂ ਦਾ ਪੁਲਸ ਮੁਕਾਬਲਾ ਬਣਾ
ਿਦੱਤਾ ਜਾਣਾ ਸੀ,, ਜੋ ਇੱਕ ਆਮ ਗੱਲ ਸੀ,, ਮਾਰਚ ਮਹੀਨੇ ਦੀ ਿਟਕੀ ਰਾਤ ਸੀ,, ਨਿਹਰ ਦੇ
ਸਫੈਦੇਆਂ ਦੇ ਬੋਲਦੇ ਲੂਆਂ ਤੇ ਨਿਹਰ ਦੇ ਪਾਣੀ ਦੇ ਖੜਕੇ ਤ ਿਬਨਾਂ ਹੋਰ ਕੋਈ ਅਵਾਜ਼ ਨਹ ਸੀ
ਆ ਰਹੀ ਿਕਸੇ ਪਾਸੇ ਤ ਵੀ,, ਰਾਤ ਿਬਲਕੁਲ
ੱ ਚੁੱਪ ਸੀ ||

ਥਾਣੇਦਾਰ ਨੇ ਗੁਰਜੀਤ ਦੇ ਿਸਰ ਤੇ ਿਪਸਤੌਲ ਰੱਖ ਲਈ ਤੇ ਇੱਕ ਏ.ਕੇ ਸੰਤਾਲੀ ਉਹਦੇ ਮੋਢੇ ਪਾ
ਿਦੱਤੀ ਤਾਂ ਕੇ ਮੁਕਾਬਲੇ ਨੂੰ ਮੁਕੰਮਲ ਰੂਪ ਰੇਖਾ ਿਦੱਤੀ ਜਾ ਸਕੇ ||

ਥਾਣੇਦਾਰ ਹਲੇ ਗੋਲੀ ਚਲਾਉਣ ਹੀ ਲੱਗਾ ਸੀ ਕੇ ਨਿਹਰ ਤੇ ਖੜੇ ਕਾਿਨਆ ਦੇ ਝੁਡੰ ਿਵਚ ਅਚਾਨਕ
ਗੋਲੀ ਚਲਣੀ ਸ਼ੁਰੂ ਹੋ ਗਈ,, ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ,, ਿਜਸ ਨੂੰ ਿਜਧਰ ਰਾਹ ਿਮਿਲਆ
ਭੱਜ ਗਏ,, ਇੱਕ ਗੋਲੀ ਦਾ ਿਸ਼ਕਾਰ ਇੱਕ ਹੋਮਗਾੜੀਆ ਹੋ ਿਗਆ,,
ਗੁਰਜੀਤ ਨੇ ਤਾਂ ਕੀ ਭੱਜਣਾ ਸੀ,, ਉਹ ਿਵਚਾਰਾ ਤਾਂ ਤੁਰ ਵੀ ਨਹ ਸੀ ਸਕਦਾ,, ਉਹ ਥੇ ਹੀ ਲੰਬਾ
ਪੈ ਿਗਆ,,|
ਕਾਿਨਆ ਿਵਚ ਇੱਕ ਿਸੰਘ ਿਨਕਿਲਆ ਤੇ ਗੁਰਜੀਤ ਕੋਲ ਆ ਿਗਆ,, ਰਾਤ ਪੂਰੀ ਕਾਲੀ ਬੋਲੀ

89
ਸੀ,, ਨੀ ਦੇਰ ਨੂੰ ਨਿਹਰ ਦੀ ਪਟੜੀ ਤੇ ਦੁਗ ਦੁਗ ਕਰਦਾ ਬੁੱਲਟ ਮੋਟਰ ਸਾਈਕਲ ਆਇਆ |

ਉਹਨਾਂ ਦੋਵਾਂ ਨੇ ਗੁਰਜੀਤ ਤੇ ਉਹਦੇ ਨਾਲ ਵਾਲੇ ਮੁੰਡੇ ਨੂੰ ਿਵਚਾਲੇ ਿਬਠਾਇਆ ਤੇ ਬੁੱਲਟ ਨਿਹਰ
ਦੀ ਪਟੜੀ ਦੇ ਨਾਲ ਨਾਲ ਹਵਾ ਬਣ ਿਗਆ ||

ਅੱਗੇ ਜਾ ਇੱਕ ਖੇਤ ਦੀ ਪਹੀ ਮੁੜ ਕੇ ਖੇਤਾਂ ਚ ਇੱਕ ਖੰਡਰ ਤੇ ਿਵਰਾਨ ਪਏ ਘਰ ਚ ਜਾ ਕੇ ਰੁਕ
ਿਗਆ ||

ਗੁਰਜੀਤ ਤੇ ਉਹਦੇ ਨਾਲ ਵਾਲੇ ਮੁੰਡੇ ਨੂੰ ਅੰਦਰ ਦਰੀ ਤੇ ਿਲਟਾ ਕੇ ਥੋੜੀ ਬਹੁਤ ਮਲਮ ਪੱਟੀ ਕਰ
ਿਦੱਤੀ ਗਈ,,, ਗੁਰਜੀਤ ਨੂੰ ਪਤਾ ਲੱਗਾ ਕੇ ਜੋ ਮੁੰਡਾ ਉਸਦੇ ਨਾਲ ਮੁਕਾਬਲਾ ਬਣਾਉਣ ਲਈ
ਿਲਆਂਦਾ ਿਗਆ ਸੀ,, ਉਹ ਖਾੜਕੂ ਬਲਬੀਰ ਿਸੰਘ ਬੀਰਾ ਸੀ,, ਇਹ ਿਸੰਘ ਉਸਨੂੰ ਹੀ ਛਡਾਉਣ
ਲਈ ਥੇ ਘਾਤ ਲਾ ਕੇ ਬੈਠੇ ਸਨ ||

ਿਕ ਿਕ ਖਾੜਕੂ ਜਥੇਬੰਦੀਆਂ ਚ ਪੁਲਸ ਦੇ ਤੇ ਪੁਲਸ ਚ ਖਾੜਕੂ ਜਥੇਬੰਦੀਆਂ ਦੇ ਬੰਦੇ ਰਲੇ ਹੁੰਦੇ


ਸਨ ਜੋ ਪੂਰੀ ਖ਼ਬਰ ਿਦੰਦੇ ਰਿਹੰਦੇ ਸਨ ||

ਏਦਾਂ ਹੀ ਰਾਤ ਬੀਤ ਗਈ ਸਵੇਰੇ ਉਹਨਾਂ ਿਸੰਘਾਂ ਦਾ ਇੱਕ ਹੋਰ ਸਾਥੀ ਆ ਿਗਆ,,ਜਦ ਗੁਰਜੀਤ ਨੇ
ਦੇਿਖਆ ਤਾਂ ਉਹ ਹੈਰਾਨ ਰਿਹ ਿਗਆ,,, ਇਹ ਤਾਂ ਉਹਦਾ ਬਚਪਨ ਦਾ ਦੋਸਤ ਜਗਤਾਰ ਿਸੰਘ
ਤਾਰੀ ਸੀ,, ਪਰ ਅੱਜ ਉਸਨੇ ਿਸਰ ਤੇ ਨੀਲੀ ਗੋਲ ਦਸਤਾਰ ਬੰਨੀ ਹੋਈ ਸੀ,,ਮੋਢੇ ਰਫ਼ਲ ਤੇ ਗਾਤਰੇ
ਰਦਾ ਵਾਲੀ ਗੁਥਲੀ ਪਾਈ ਹੋਈ ਸੀ ||

ਗੁਰਜੀਤ ਭੱਜ ਕੇ ਤਾਰੀ ਨੂੰ ਿਚੰਬੜ ਿਗਆ ਉਹਦੀਆਂ ਅੱਖਾਂ ਨੇ ਹੰਝਆ ੂ ਂ ਦੀ ਝੜੀ ਲਾ ਿਦੱਤੀ,, ਬਾਈ
ਤਾਰੀ ਤੂੰ ਿਜ ਦਾ ਬਾਈ,, ਸਾਰੇ ਿਪੰਡ ਨੂੰ ਲੱਗਦਾ ਕੇ ਿਕਤੇ ਪੁਲਸ ਨੇ ਤੇਰਾ ਮੁਕਾਬਲਾ ਬਣਾ ਿਦੱਤਾ ||

90
ਤੇਰੇ ਭਰਾ ਭਾਬੀ ਨੂੰ ਵੀ ਏਹੀ ਲੱਗਦਾ ਬਾਈ ||

ਚੱਲ ਬਾਈ.. ਤੂੰ ਿਪੰਡ ਚੱਲ,, ਤੇਰਾ ਭਰਾ ਭਾਬੀ ਲੱਭ ਲੱਭ ਥੱਕ ਗਏ ਆ ਤੈਨੂੰ,,ਤਾਰੀ ਬਾਈ, ਤੈਨੂੰ ਦੇਖ
ਕੇ ਤਾਂ ਉਹਨਾਂ ਨੂੰ ਚਾਅ ਚੜ ਜਾਣਾ... ਗੁਰਜੀਤ ਪਤਾ ਨੀ ਇੱਕੋ ਸਾਹ ਿਕੰਨਾਂ ਕੁਝੱ ਹੀ ਬੋਲ ਿਗਆ
ਸੀ ||

ਿਕੰਨਾਂ ਦੀ ਗੱਲ ਕਰਦਾਂ ਯਰ ਗੁਰਜੀਤ ਤੂ,ੰ ,, ਜਗਾਤਰ ਥੋੜਾ ਗੁੱਸੇ ਹੁੰਦਾ ਬੋਿਲਆ ||

ਕੀ ਹੋ ਿਗਆ ਤੈਨੂੰ ਤਾਰੀ ਬਾਈ,, ਤੇਰੇ ਭਰਾ ਅਵਤਾਰ ਿਸੰਘ ਤੇ ਭਾਬੀ ਕਰਮੀ ਦੀ ਗੱਲ ਕਰਦਾਂ ਮ ||

ਤੈਨੂੰ ਕੁਝੱ ਨੀ ਪਤਾ ਯਰ 'ਜੀਤ' ਛੱਡ ਸਭ ਗੱਲਾਂ.. ਹੋਰ ਦੱਸ ਇਹ ਸਭ ਿਕਵ ਹੋ ਿਗਆ ਤੂੰ ਿਕਵ
ਇਹਨਾਂ ਚ ਫ਼ਸ ਿਗਆ,, ਅਸ ਤਾਂ ਆਪਣੇ ਸਾਥੀ ਬਲਬੀਰ ਨੂੰ ਛੱਡਵਾਉਣ ਗਏ ਸੀ ਤੇ ਿਕਸਮਤ ਨੂੰ
ਤੂੰ ਵੀ ਬਚ ਿਗਆ,, ਹੋਰ ਦੱਸ ਅੰਿਮਤ ਦਾ ਕੀ ਹਾਲ ਆ,,, ਹੁਣ ਤਾਂ ਬਾਸਕਟ ਬਾਲ ਦੀ ਚੰਗੀ
ਪਲੇਅਰ ਬਣ ਗਈ ਹੋਣੀ ਆ?
ਯਰ ਗੁਰਜੀਤ, ਉਹਦਾ ਿਖਆਲ ਰੱਖੀ, ਉਹ ਿਵੱਚੋ ਿਵੱਚ ਤੈਨੂੰ ਿਪਆਰ ਕਰਦੀ ਆ.... ਜਗਤਾਰ ਨੇ
ਅੱਖਾਂ ਚ ਆਏ ਹੰਝੂ ਸਾਫ਼ ਕਰਿਦਆਂ ਿਕਹਾ ||

ਪਰ ਤਾਰੀ ਤੂੰ ਪਿਹਲਾਂ ਮੇਰੀ ਗੱਲ ਦਾ ਜਵਾਬ ਦੇ,,ਤੂੰ ਘਰ ਦੱਸ ਤਾਂ ਦੇ,,ਕੇ ਤੂੰ ਠੀਕ ਆ,, ਤੇਰੇ ਭਰਾ
ਭਰਜਾਈ ਨੂੰ ਹਸਲਾ ਹੋਜਗ ੂ ਾ,, ਤੈਨੂੰ ਬੜਾ ਲੱਿਭਆ ਉਹਨਾਂ ਨੇ ਯਰ... ਗੁਰਜੀਤ ਨੇ ਉਹੀ ਸਵਾਲ
ਫ਼ੇਰ ਦੁਹਰਾ ਿਦੱਤਾ ||

ਲੈ ਜੀਤ ਫ਼ੇਰ ਸੁਣ ਸਾਰੀ ਗੱਲ.. ਜਗਤਾਰ ਨੇ ਗੁਰਜੀਤ ਨੂੰ ਆਪਣੇ ਨਾਲ ਮੰਜੇ ਤੇ ਿਬਠਾ ਿਲਆ....

91
ਯਾਦ ਆ ਜੀਤ ਬਾਈ, ਤੂੰ ਇੱਕ ਵਾਰ ਿਕਹਾ ਸੀ ਮੈਨੂੰ ਕੇ ਮੈਨੂੰ ਕਾਹਦੀ ਿਫ਼ਕਰ ਆ ਭਰਾ ਭਰਜਾਈ
ਹੈਗੇ ਸੰਭਾਲਣ ਵਾਲੇ 15 ਿਕੱਲੇ ਜ਼ਮੀਨ ਆ ਤੇ 2 ਿਕੱਲੇ ਸ਼ਿਹਰ ਨਾਲ ਲੱਗਦੀ ਆ ||

ਸ਼ਿਹਰ ਨਾਲ ਲੱਗਦੀ ਜ਼ਮੀਨ ਲੱਖਾਂ ਦੀ ਸੀ,, ਬੱਸ ਉਹੀ ਜ਼ਮੀਨ ਮੇਰੀ ਦੁਸ਼ਮਣ ਬਣ ਗਈ,,ਬਾਪੂ
ਮਰਨ ਤ ਬਾਅਦ ਭਰਾ ਭਾਬੀ ਨੇ ਇੱਕ ਪੁਲਸ ਅਫ਼ਸਰ ਨਾਲ ਰਲ਼ ਕੇ ਮੈਨੂੰ ਿਗਫਤਾਰ ਕਰਵਾ
ਿਦੱਤਾ,,
ਤਾਂ ਕੇ 15 ਿਕੱਲੇ ਤੇ ਸ਼ਿਹਰ ਵਾਲੀ ਲੱਖਾਂ ਦੀ ਜ਼ਮੀਨ ਉਹਨਾਂ ਕੱਿਲਆਂ ਦੇ ਿਹੱਸੇ ਆ ਜਾਵੇ,, ਮੇਰਾ ਨਾਂ
ਿਕਸੇ ਜਥੇਬੰਦੀ ਨਾਲ ਜੋੜ ਿਦੱਤਾ ਿਗਆ,,||

ਿਬਲਕੁਲ
ੱ ਤੇਰੀ ਤਰਾਂ ਮੇਰਾ ਵੀ ਮੁਕਾਬਲਾ ਬਣਾਉਣ ਲਈ ਿਲਜਾਇਆ ਿਗਆ,,, ਪਰ ਰੱਬ ਦੀ
ਕਰਨੀ ਕੇ ਰਸਤੇ ਿਵੱਚ ਜੀਪ ਮੂਧੀ ਹੋ ਗਈ,,ਮ ਬਚ ਕੇ ਭੱਜ ਿਗਆ ਤੇ ਇੱਕ ਜਥੇਬੰਦੀ ਦੇ ਸੰਪਰਕ
ਚ ਆ ਿਗਆ,, ਉਹਨਾਂ ਮੈਨੂੰ ਹੋਰ ਮੁੰਿਡਆਂ ਨਾਲ ਟੇਿਨੰ ਗ ਲਈ ਪਾਰ ਭੇਜ ਿਦੱਤਾ,, ਫ਼ਰਵਰੀ ਦਾ
ਮਹੀਨਾ ਮੇਰਾ, ਤਾਰਾਂ ਦੇ ਪਰਲੇ ਪਾਸੇ (ਪਾਿਕਸਤਾਨ) ਗੁਜ਼ਰ ਿਗਆ,, ਬਾਕੀ ਤੇਰੇ ਸਾਹਮਣੇ ਹੀ ਆ,,,
ਜੋ ਆਹ ਹਿਥਆਰ ਚੁੱਕੀ ਖੜੇ ਆ, ਇਹਨਾਂ ਿਪੱਛੇ ਵੀ ਇਹੋ ਜਹੀਆਂ ਹੀ ਕਹਾਣੀਆਂ ਖੜੀਆਂ,
ਆਪਸੀ ਲਾਗਡਾਟ ਦੀਆਂ,,, ਿਜੰਨਾਂ ਨੂੰ ਇਸ ਬਲਦੇ ਮਾਹੌਲ ਚ ਮੌਕਾ ਿਮਲ ਿਗਆ..ਆਪਸੀ
ਦੁਸ਼ਮਣੀਆਂ ਦੇ ਚਲਿਦਆਂ ਇਹਨਾਂ ਦੇ ਝੂਠੇ ਮੁਕਦਮੇ ਮੜ ਿਦੱਤੇ ਗਏ ||

ਗੁਰਜੀਤ ਜਗਤਾਰ ਦੀ ਗੱਲ ਸੁਣ ਪੱਥਰ ਹੋ ਿਗਆ.. ਉਹ ਿਬੱਟ ਿਬੱਟ ਜਗਤਾਰ ਨੂੰ ਦੇਖ ਿਰਹਾ ਸੀ
||

ਪਰ ਜਗਤਾਰ ਨੂੰ ਿਫ਼ਕਰ ਹੋ ਰਹੀ ਸੀ ਗੁਰਜੀਤ ਦੀ,, ਿਕ ਿਕ ਘਰ ਜਾਂਦਾ ਤਾਂ ਪੁਲਸ ਨੇ ਫ਼ੇਰ ਚੱਕ
ਲੈਣਾ ਸੀ ਜੇ ਨਾ ਜਾਂਦਾ ਤਾਂ ਪੁਲਸ ਨੇ ਿਸਮਰਨ ਤੇ ਸੁਰਜੀਤ ਕੌਰ ਨੂੰ ਜ਼ੁਲਮ ਦਾ ਿਸ਼ਕਾਰ ਬਣਾ ਲੈਣਾ
ਸੀ ||

92
ਜਗਤਾਰ ਨੇ ਇੱਕ ਿਚੱਠੀ ਿਲਖ਼ ਕੇ ਥਾਣੇਦਾਰ ਨੂੰ ਭੇਜ ਿਦੱਤੀ ਕੇ ਗੁਰਜੀਤ ਦੇ ਪਿਰਵਾਰ ਨੂੰ ਕੁਝੱ ਨਾ
ਿਕਹਾ ਜਾਵੇ,, ਉਹਨਾਂ ਿਚੱਠੀਆਂ ਦਾ ਅਸਰ ਇਹ ਹੁੰਦਾ ਸੀ ਕੇ ਇੱਕ ਵਾਰ ਠਾਣੇ ਦੇ ਠਾਣੇ ਡਰ ਜਾਂਦੇ
ਸਨ,, ਫ਼ੇਰ ਉਹ ਉਧਰ ਨੂੰ ਮੂੰਹ ਨਹ ਸਨ ਕਰਦੇ ||

ਗੁਰਜੀਤ ਕੁਝੱ ਿਚਰ ਲਈ ਰੂਪਸ਼ੋ ਹੋ ਿਗਆ,, ਉਹਨੇ ਕੇਸ ਕਟਵਾ ਕੇ ਕਲੀਨ ਸ਼ੇਵ ਕਰਵਾ ਲਈ ਤੇ
ਲੁਕ ਛੁਪ ਕੇ ਿਦਨ ਬਤੀਤ ਕਰਨ ਲੱਗਾ,,, ਕਦੇ ਰਾਤ ਬਰਾਤੇ ਘਰ ਜਾ ਕੇ ਿਮਲ ਆ ਦਾ,, ਿਜ਼ਆਦਾ
ਤਰ ਉਹ ਿਕਸੇ ਮੋਟਰ ਤੇ ਿਦਨ ਟਪਾ ਦਾ ਰਿਹੰਦਾ ਜਾਂ ਿਵੱਚ ਦੀ ਕਦੇ ਕਦੇ ਸ਼ਿਹਰ ਅੰਿਮਤ ਨੂੰ ਿਮਲ
ਆ ਦਾ ||

ਸੁਰਜੀਤ ਕੌਰ ਤੇ ਿਸਮਰਨ ਨੇ ਔਖੇ ਸੌਖੇ ਹੋ ਕੇ ਕਣਕ ਤਾਂ ਪਾਲ ਲਈ,,ਅਗਲੀ ਫ਼ਸਲ ਗੁਰਮੁੱਖ
ਿਸੰਘ ਨੇ ਬੀਜ ਿਦੱਤੀ ਸੀ,,ਮਾਂ ਧੀ ਰਲ਼ ਕੇ ਫ਼ਸਲ ਨੂੰ ਸੰਭਾਲ ਰਹੀਆਂ ਸਨ,,, ਹਲਾਤ ਿਦਨ ਿਦਨ
ਖਰਾਬ ਹੁੰਦੇ ਜਾ ਰਹੇ ਸਨ ||

ਇੱਕ ਿਦਨ ਗੁਰਜੀਤ ਫ਼ਰੀਦਕੋਟ ਅੰਿਮਤ ਨੂੰ ਿਮਲਣ ਿਗਆ,, ਿਕ ਿਕ ਅੰਿਮਤ ਨੈ ਸ਼ਨਲ ਤੱਕ
ਪਹੁੰਚ ਚੁੱਕੀ ਸੀ,, ਉਹਨਾਂ ਦੀ ਟੀਮ ਅੱਜ ਜੰਮੂ ਹੋਣ ਵਾਲੇ ਇੱਕ ਖੇਡ ਮੁਕਾਬਲੇ ਲਈ ਜਾ ਰਹੀ ਸੀ ||

ਗੁਰਜੀਤ ਹੱਥ ਚ ਅਖ਼ਬਾਰ ਫੜਕੇ ਬੱਸ ਅੱਡੇ ਅੰਿਮਤ ਦੀ ਉਡੀਕ ਕਰ ਿਰਹਾ ਸੀ ਤੇ ਆਸੇ ਪਾਸੇ
ਿਨਗਾ ਵੀ ਰੱਖ ਿਰਹਾ,, ਬੇਸ਼ਕ
ੱ ਉਹਨੇ ਵਾਲ ਕਟਵਾ ਿਦੱਤੇ ਸਨ, ਹੁਣ ਪੱਗ ਵੀ ਨਹ ਸੀ ਬੰਨਦਾ,
ਪਰ ਿਫ਼ਰ ਵੀ ਡਰ ਤਾਂ ਬਿਣਆ ਹੀ ਰਿਹੰਦਾ ਸੀ ||

ਅੰਿਮਤ ਜਦ ਬੱਸ ਅੱਡੇ ਪਹੁੰਚੀ,, ਉਹ ਭੱਜ ਕੇ ਗੁਰਜੀਤ ਨੂੰ ਚੁੰਬੜ ਗਈ,, ਿਕ ਿਕ ਗੁਰਜੀਤ ਦੀ
ਿਮਹਨਤ ਸਦਕਾ,, ਅੰਿਮਤ ਦੀ ਮਾਂ ਨੂੰ ਉਹਦਾ ਮਿਰਆ ਪੁਤੱ ਵਾਪਸ ਿਮਲ ਿਗਆ ਸੀ,,ਅੰਿਮਤ ਦੇ
ਉਜੜੇ ਘਰ ਨੂੰ ਅਗਰ ਦੁਬਾਰਾ ਬਹਾਰ ਿਮਲੀ ਸੀ ਤਾਂ ਉਹਦਾ ਸੇਹਰਾ ਗੁਰਜੀਤ ਿਸਰ ਜਾਂਦਾ ਸੀ ||

93
ਪਰ ਹੋਰਾਂ ਦੇ ਘਰ ਰੋਸ਼ਨ ਕਰਨ ਵਾਲਾ ਅੱਜ ਖੁਦ ਬੇ-ਘਰਾ ਹੋਇਆ ਿਫਰਦਾ ਸੀ ||

ਅੰਿਮਤ ਨੇ ਗੁਰਜੀਤ ਨੂੰ ਿਕਹਾ ਚੱਲ ਗੁਰੀ ਬਾਕੀ ਗੱਲਾਂ ਆ ਕੇ ਕਰਾਂਗੇ,, ਉਹ ਬਾਕੀ ਟੀਮ ਤੇ ਵੂਮਨ
ਕੋਚ ਪਰਮਜੀਤ ਨਾਲ ਿਹਮਾਚਲ ਰੋਡਵੇਜ਼ ਦੀ ਬੱਸ ਚ ਚੜ ਗਈ ||

ਗੁਰਜੀਤ ਕਾਫ਼ੀ ਹਨੇ ਰੇ ਹੋਏ ਘਰ ਆ ਿਗਆ,, ਉਹ ਕਈ ਵਾਰ ਰਾਤ ਨੂੰ ਆ ਜਾਂਦਾ ਸੀ ਤੇ ਸਵੇਰੇ
ਪਹੁ ਫੁਟੱ ਣ ਤ ਪਿਹਲਾਂ ਿਨਕਲ ਜਾਂਦਾ ਸੀ,, ਘਰੇ ਪਏ ਪਏ ਨੇ ਉਹਨੇ ਰੇਡੀਓ ਚਾਲੂ ਕਰ ਿਲਆ,,
ਿਜਸ ਤੇ ਚੱਲ ਰਹੀ ਖ਼ਬਰ ਨੇ ਗੁਰਜੀਤ ਦਾ ਕਾਲਜਾ ਚੀਰ ਕੇ ਰੱਖ ਿਦੱਤਾ ||

ਖ਼ਬਰ ਸੀ ਅੱਜ ਜੰਮੂ ਨੂੰ ਜਾਣ ਵਾਲੀ ਿਹਮਾਚਲ ਰੋਡਵੇਜ਼ ਦੀ ਬੱਸ ਚ ਪਠਾਨਕੋਟ ਕੋਲ ਬੰਬ
ਬਲਾਸਟ ਹੋ ਿਗਆ,, ਿਜਸ ਦੀ ਿਜੰਮੇਵਾਰੀ ਫਲਾਣੀ ਖਾੜਕੂ ਜਥੇਬੰਦੀ ਨੇ ਕਬੂਲੀ ਹੈ,, ਦੱਸ ਦੇਈਏ
ਕੇ ਇਸ ਬੱਸ ਚ ਿਜ਼ਆਦਾਤਰ ਮੁਸਿਫ਼ਰ ਿਹੰਦੂ ਤਬਕੇ ਨਾਲ ਸਬੰਧ ਰੱਖਦੇ ਸਨ,, ਇਸ ਘਟਨਾ
ਦੀਆਂ ਿਸ਼ਕਾਰ ਕੁਝੱ ਕਾਲਜ ਦੀਆਂ ਕੁੜੀਆਂ ਵੀ ਹੋਈਆਂ ਜੋ ਇੱਕ ਮੈਚ ਖੇਡਣ ਲਈ ਜੰਮੂ ਜਾ
ਰਹੀਆਂ ਸਨ ||
ਇਹ ਬਲਾਸਟ ਇਹਨਾਂ ਿਭਆਨਕ ਸੀ ਕੇ ਬੱਸ ਦੇ ਸਾਰੇ ਸ਼ੀਸ਼ੇ ਚਕਨਾਚੂਰ ਹੋ ਗਏ ਤੇ ਬੱਸ ਬੁਰੀ
ਤਰਾਂ ਅੱਗ ਦੀ ਲਪੇਟ ਿਵੱਚ ਆ ਗਈ ||

ਖ਼ਬਰ ਸੁਣ ਕੇ ਗੁਰਜੀਤ ਦੀਆਂ ਅੱਖਾਂ ਸਾਹਮਣੇ ਇੱਕ ਦਮ ਹਨੇ ਰਾ ਛਾਅ ਿਗਆ,, ਇਹ ਸਭ ਕੀ ਹੋ
ਿਰਹਾ ਸੀ,, ਭਰਾ ਨੂੰ ਿਸੱਖ ਸਮਝ ਗਲ ਚ ਟਾਇਰ ਪਾ ਿਦੱਤਾ ਿਗਆ ਤੇ ਭੈਣ ਨੂੰ ਇੱਕ ਿਹੰਦੂ ਹੋਣ ਦੀ
ਸਜ਼ਾ ਿਮਲ ਗਈ ਸੀ ||

ਗੁਰਜੀਤ ਦੀ ਦੁਨੀਆਂ ਜੜ ਗਈ ਸੀ,, ਿਜਵ ਰੱਬ ਨੇ ਉਹਦੇ ਤ ਸਾਰਾ ਕੁਝੱ ਖੋਹ ਿਲਆ ਹੋਵੇ,, ਪਰ
ਹਲੇ ਤਾਂ ਮਈ ਮਹੀਨਾ ਹੀ ਸ਼ੁਰੂ ਹੋਇਆ ਸੀ,, ਇਸ ਸਾਲ ਨੇ ਹਲੇ ਬੜਾ ਕੁਝੱ ਖੋਹਣਾ ਸੀ ਗੁਰਜੀਤ
ਦਾ ||

94
ਓਹਦੀਆਂ ਅੱਖਾਂ ਮੂਹਰੇ ਬੱਸ ਚੜਦੀ ਅੰਿਮਤ ਵਾਰ ਵਾਰ ਆ ਰਹੀ ਸੀ ਕੇ ਚੱਲ ਗੁਰੀ ਬਾਕੀ ਗੱਲਾਂ
ਆ ਕੇ ਕਰਾਂਗੇ,,||

ਪਰ ਚੰਦਰੀ ਨਹ ਸੀ ਜਾਣਦੀ ਕੇ ਹੁਣ ਤਾਂ ਆ ਹੋਣਾ ਹੀ ਨਹ ਕਦੇ ਵਾਪਸ ||

ਗੁਰਜੀਤ ਉਸੇ ਤਰਾਂ ਰੂਪਸ਼


ੋ ਰਿਹ ਕੇ ਿਦਨ ਕੱਟ ਿਰਹਾ ਸੀ ਕੇ ਇੱਕ ਵੱਡੀ ਘਟਨਾ ਹੋਰ ਵਾਪਰੀ ਉਹ
ਸੀ ਜਗਤਾਰ ਦੀ ਮੌਤ,, ਪੁਲਸ ਨਿਹਰ ਤੇ ਨਾਕਾ ਲਾ ਕੇ ਖੜੀ ਸੀ,,ਜਗਤਾਰ ਤੇ ਉਹਦਾ ਇੱਕ ਸਾਥੀ
ਸਕੂਟਰ ਤੇ ਆ ਰਹੇ ਸਨ,, ਪੁਲਸ ਨੇ ਘੇਰਾ ਪਾ ਿਲਆ,, ਜਗਤਾਰ ਦੇ ਸਾਥੀ ਨੇ ਸ਼ਰਟ ਦੇ ਕਾਲਰ ਚ
ਪਾਇਆ ਿਸਨਆਇਡ ਦਾ ਕੈਪਸੂਲ ਚੱਬ ਿਲਆ,, ਪਰ ਜਦ ਜਗਤਾਰ ਮੂੰਹ ਚ ਪਾਉਣ ਲੱਗਾ ਤਾਂ
ਪੁਿਲਸ ਨੇ ਉਹਨੂੰ ਿਗਫਤਾਰ ਕਰ ਿਲਆ,, ਉਸ ਤੇ ਬਹੁਤ ਤਸ਼ੱਦਦ ਕੀਤਾ ਿਗਆ,, ਆਿਖ਼ਰ ਦੋ
ਜੀਪਾਂ ਮਗਰ ਬੰਨ,, ਜੀਪਾਂ ਅੱਡੋ ਅੱਡ ਿਦਸ਼ਾ ਚ ਭਜਾ ਕੇ ਜਗਤਾਰ ਨੂੰ ਿਵਚਾਿਲ ਦੋ ਿਹੱਿਸਆਂ
ਿਵੱਚ ਪਾੜ ਿਦੱਤਾ ਿਗਆ ||

ਜਗਤਾਰ ਦਾ ਡਰ ਖ਼ਤਮ ਹੁੰਿਦਆਂ ਹੀ,, ਠਾਣੇਦਾਰ ਨੇ ਗੁਰਜੀਤ ਦੇ ਪਿਰਵਾਰ ਨੂੰ ਤੰਗ ਕਰਨਾ ਸ਼ੁਰੂ
ਕਰ ਿਦੱਤਾ,, ਸੁਰਜੀਤ ਕੌਰ ਤੇ ਿਸਮਰਨ ਨੂੰ ਹਰ ਤੀਜੇ ਿਦਨ ਠਾਣੇ ਚ,, ਜ਼ੁਲਮ ਦਾ ਿਸ਼ਕਾਰ ਹੋਣਾ
ਪਦਾ ||

ਸੁਰਜੀਤ ਕੌਰ ਨੂੰ ਹੁਣ ਸਭ ਤ ਵੱਡਾ ਿਫ਼ਕਰ ਗੁਰਜੀਤ ਦਾ ਹੋ ਿਰਹਾ ਸੀ,, ਿਕ ਿਕ ਪੁਲਸ ਨੇ ਉਹਨਾਂ
ਮਾਵਾਂ ਧੀਆਂ ਨਾਲ ਿਸਰਫ਼ ਮਾਰ ਕੁਟੱ ਹੀ ਕਰਨੀ ਸੀ ਪਰ ਜੇ ਗੁਰਜੀਤ ਉਹਨਾਂ ਦੇ ਹੱਥ ਆ ਜਾਂਦਾ
ਉਹਦਾ ਮੁਕਾਬਲਾ ਬਣਨਾ ਤੈਅ ਸੀ ||

ਸੁਰਜੀਤ ਕੌਰ ਨੇ ਹਰਨਾਮ ਿਸੰਘ ਦਾ ਪਤਾ ਲਗਾ ਕੇ ਉਹਦੇ ਰਾਹ ਗੰਢਤੁਪੱ ਕਰਕੇ ਗੁਰਜੀਤ ਨੂੰ
ਕਲਕੱਤੇ ਭੇਜ ਿਦੱਤਾ,,, ਹਰਨਾਮ ਖੁਦ ਗੁਰਜੀਤ ਦੇ ਚਾਚੇ ਨਾਲ ਟਰੱਕ ਤੇ ਿਰਹਾ ਸੀ,, ਇਸ ਕਰਕੇ

95
ਉਹਦੀ ਟਾਸਪੋਰਟ ਚ ਕਾਫ਼ੀ ਜਾਣ ਪਿਹਚਾਣ ਸੀ,, ਗੁਰਜੀਤ ਥੇ ਇੱਕ ਟਰੱਕ ਤੇ ਡਰਾਈਵਰ ਲੱਗ
ਿਗਆ |

ਉਹ ਕਈ ਮਹੀਨੇ ਿਬਲਕੁਲ ੱ ਵੀ ਪੰਜਾਬ ਨਹ ਆਇਆ,, ਹੁਣ ਪੁਲਸ ਨੇ ਵੀ ਸੁਰਜੀਤ ਕੌਰ ਤੇ


ਿਸਮਰਨ ਨੂੰ ਤੰਗ ਕਰਨਾ ਬੰਦ ਕਰ ਿਦੱਤਾ ਸੀ,,||

ਕੁਝੱ ਫ਼ਸਲ ਬਾੜੀ ਤਾਂ ਪੁਲਸ ਦੇ ਗੇਿੜਆਂ ਨੇ ਬਰਬਾਦ ਕਰ ਿਦੱਤੀ ਸੀ,,ਰਿਹੰਦੀ ਖੂੰਹਦੀ ਕਸਰ ਕੱਢ
ਿਦੱਤੀ ਸੀ ਸਤਬੰਰ 1988 ਚ ਆਏ ਵੱਡੇ ਹੜਾਂ ਨੇ ,ਜੋ ਪੰਜਾਬ ਦੇ ਸਭ ਤ ਿਭੰਅਕਰ ਹੜ ਸਨ , ਜਦ
ਪੂਰਾ ਪੰਜਾਬ ਇੱਕ ਝੀਲ ਬਣ ਿਗਆ ਸੀ ||

ਪੰਜਾਬ ਨੂੰ ਦੂਹਰੀ ਮਾਰ ਪਈ ਸੀ ਇਸ ਸਾਲ ਇੱਕ ਕਾਲੇ ਦੌਰ ਦਾ ਕਿਹਰ ਤੇ ਦੂਜਾ ਪੂਰਾ ਪੰਜਾਬ
ਹੜਾਂ ਦੀ ਮਾਰ ਹੇਠ ਆ ਿਗਆ ਸੀ, ਲੋਕਾਂ ਦੇ ਘਰ ਬਾਰ ਢਿਹ ਗਏ ਸਨ,,ਫਸਲਾਂ ਤਬਾਹ ਹੋ
ਚੁੱਕੀਆਂ ਸਨ |

ਇਸ ਸਾਲ ਦੇ ਛੇ ਮਹੀਨੇ ਗੁਰਜੀਤ ਦੇ ਪੰਜਾਬ ਤ ਬਾਹਰ ਟਰੱਕ ਚਲਾ ਦਾ ਿਰਹਾ,, ਦੇਸੀ ਮਹੀਨਾ
ਕੱਤਾ ਚੜ ਿਗਆ ਸੀ,, ਸੁਰਜੀਤ ਕੌਰ ਨੇ ਮਾੜਾ ਚੰਗਾ ਮੁੰਡਾ ਦੇਖ ਕੇ ਿਸਮਰਨ ਦਾ ਿਵਆਹ ਪੱਕਾ
ਕਰ ਿਦੱਤਾ ||

ਮੁੰਡਾ ਸੋਹਣਾ ਸੀ, ਝ ਵੀ ਕਿਹਚਰੀ ਚ ਕਲੱਰਕ ਲੱਿਗਆ ਹੋਇਆ ਸੀ,, ਉਦ ਦਾਜ ਤੇ ਵੀ ਪੂਰਨ
ਰੂਪ ਿਵੱਚ ਪਬੰਦੀ ਸੀ ਤੇ 5 ਜਾਿਣਆਂ ਤ ਵੱਧ ਜੰਨ ਨਹ ਸੀ ਜਾ ਸਕਦੀ,, ਿਵਆਹ ਿਬਲਕੁਲ ੱ ਸਾਦੇ
ਢੰਗ ਨਾਲ ਹੁੰਦੇ ਸੀ,,ਬੱਸ ਦੋ ਜੋੜੀ ਕੱਪੜੇ ਿਵੱਚ ਿਸਮਰਨ ਨੂੰ ਿਵਦਾ ਕਰ ਿਦੱਤਾ ਿਗਆ ||

ਡੋਲੀ ਚੜਨ ਵੇਲੇ ਿਸਮਰਨ ਨੇ ਇੱਕ ਿਨਗਾ ਵੀਰ ਦੇ ਸੁੰਨੇ ਵੇਹੜੇ ਚ ਮਾਰੀ,, ਉਹਦੀਆਂ ਧਾਹਾਂ

96
ਿਨੱਕਲ ਗਈਆਂ,, ਇਕਲੌਤਾ ਵੀਰ ਸੀ ਉਹਦਾ... ਪਰ ਅੱਜ ਉਹ ਵੀ ਬੇ ਘਰਾ ਹੋਇਆ ਿਫਰਦਾ ਸੀ,,
ਨਾ ਘਰ ਦਾ ਿਰਹਾ ਸੀ ਨਾ ਘਾਟ ਦਾ,, ਬੜੀ ਿਮਹਨਤ ਨਾਲ ਗੁਰਜੀਤ ਨੇ ਇਹ ਘਰ ਬਣਾਇਆ
ਸੀ,, ਪਰ ਚੰਦਰਾ ਨਹ ਸੀ ਜਾਣਦਾ ਕੇ ਇਹਦੇ ਚ ਰਿਹਣਾ ਉਹਨੂੰ ਿਕੱਥੇ ਨਸੀਬ ਹੋਣਾ ਸੀ ||
ਡੋਲੀ ਚੜਨ ਵੇਲੇ ਿਸਮਰਨ ਭੱਜ ਕੇ ਮਾਂ ਦੇ ਗਲ ਨਾਲ ਿਚੰਬੜ ਗਈ,, ਉਹਨੇ ਰੋ ਰੋ ਕਲੀਰੇ ਿਭ
ਿਦੱਤ,ੇ , ਜਦ ਉਹ ਤੇ ਗੁਰਜੀਤ ਕੱਠੇ ਰੋਟੀ ਖਾਂਦੇ ਕਦੇ ਿਕਸੇ ਗੱਲ ਤ ਥੋੜਾ ਲੜ ਪਦੇ ਸੀ ਤਾਂ ਗੁਰਜੀਤ
ਨੇ ਜਾਣ ਕੇ ਕਿਹਣਾ ਕੋਈ ਨਾ ਕੋਈ ਨਾ ਤੈਨੂੰ ਬਾਹਲੀ ਦੂਰ ਿਵਆਹੂਗਾਂ,, ਤੇਰੇ ਿਵਆਹ ਤੇ ਮ ਤੈਨੂੰ
ਡੋਲੀ ਚ ਵੀ ਨੀ ਿਬਠਾਉਣਾ ਤੂੰ ਆਪੇ ਹੀ ਬੈਠੀ,,, ਿਕ ਿਕ ਤੂੰ ਲੜਦੀ ਆ ਮੇਰੇ ਨਾਲ ||

ਪਰ ਕੀ ਪਤਾ ਸੀ ਗੁਰਜੀਤ ਦੇ ਚੌੜ ਨਾਲ ਮੂੰਹੋ ਕੱਢੇ ਬੋਲ ਸੱਚ ਹੋ ਜਾਣੇ ਸੀ,, ਿਸਮਰਨ ਨੇ ਮਾਂ ਦੀ
ਗਲਵਕੜੀ ਤ ਵੱਖ ਹੋ ਕੇ ਇੱਕ ਵਾਰ ਪੂਰੇ ਵੇਹੜੇ ਚ ਫ਼ੇਰ ਿਨਗਾ ਮਾਰੀ ਕੇ ਸ਼ਾਇਦ ਘਰ ਦੇ ਿਕਸੇ
ਕੋਨੇ ਚ ਉਹਦਾ ਵੀਰ ਿਨੱਕਲ ਆਵੇ ਤੇ ਉਹਨੂੰ ਭੱਜ ਕੇ ਿਹੱਕ ਨਾਲ ਲਾ ਲਵੇ ਤੇ ਆਖੇ ਰੋ ਨਾ ਕਮਲੋ,,
ਏਧਰ ਤੂੰ ਤੁਰਨਾ ਉਧਰ ਆਪਾਂ ਬੇਬੇ ਨੂੰ ਨੂੰਹ ਿਲਆ ਦੇਣੀ ਆ ||

ਪਰ ਉਹਦੇ ਹੰਝੂ ਕੀਹਣੇ ਪੂਝੰ ਣੇ ਸੀ,, ਇੱਕ ਉਹਦਾ ਵੀਰ ਜਗਤਾਰ ਿਜਸਨੂੰ ਉਹ ਭੋਲੂ ਵੀਰਾ ਕਿਹੰਦੀ
ਹੁੰਦੀ ਸੀ,, ਪੰਜਾਬ ਚ ਬਲਦੀ ਅੱਗ ਦੀ ਭੇਟ ਚੜ ਿਗਆ ਸੀ ਤੇ ਇੱਕ ਮਾਂ ਜਾਇਆ ਘਰ ਬੇਘਰ
ਹੋਇਆ ਿਫਰਦਾ ਸੀ,,, ਨਾਨਕੇ ਤਾਂ ਿਵਚਾਰੀ ਨੇ ਸ਼ਬਦ ਹੀ ਸੁਿਣਆ,, ਿਜੰਨਾਂ ਮਾਿਮਆਂ ਉਹਦੀ ਮਾਂ
ਨੂੰ ਪੈਸੇ ਬਦਲੇ ਿਕਸੇ ਬੁੱਢੇ ਨਾਲ ਤੋਰ ਿਦੱਤਾ ਸੀ,, ਉਹਨਾਂ ਆ ਕੇ ਉਸ ਮਾਸੂਮ ਦਾ ਿਸਰ ਿਕੱਥ ਕੱਜਣਾ
ਸੀ ||

ਿਸਮਰਨ ਦੇ ਿਦਲ ਚ ਦਰਦ ਭਰੇ ਬੋਲ ਿਨਕਲੇ...


ਵੀਰਾ ਮੇਿਰਆ ਜੇ ਿਕਤੇ ਸੁਣਦਾ ਹੋਇਆ,,
ਗੱਲ ਿਦਲ ਦੀ ਤੈਨੂੰ ਮ ਕਿਹਣ ਲੱਗੀ...
ਜੋ ਤੇਰੇ ਿਬਨਾਂ ਕਦੇ ਬੁਰਕੀ ਵੀ ਸੀ ਨਹ ਖਾਂਦੀ,,
ਅੱਜ ਤੇਰੇ ਿਬਨਾਂ ਹੀ ਡੋਲੀ ਿਵੱਚ ਬਿਹਣ ਲੱਗੀ....

97
ਵੇ ਤੇਰੇ ਕੰਡਾ ਵੱਿਜਆ ਕਦੇ ਮਾਂ ਸਹਾਰਦੀ ਨਾ ਸੀ ,,
ਵੇ ਹੁਣ ਉਹ ਵੀ ਦਰਦ ਪੱਥਰਾਂ ਦੇ ਵੀਰਾ ਸਿਹਣ ਲੱਗੀ...
ਵੇ ਕਦੇ ਘਰ ਮੁੜ ਹੋਇਆ ਤਾਂ ਕੰਧਾਂ ਨੂੰ ਪੁਛ
ੱ ਲਵ ,,
ਅਲਿਵਦਾ ਵੀਰਾ ਤੇਰੇ ਘਰ ਨੂੰ ਮ ਕਿਹਣ ਲੱਗੀ....
ਇੱਕ ਤੇਰੀ ਕਾਲਜ ਵਾਲੀ ਫੋਟੋ ਲੈ ਚੱਲੀ ਮ ਨਾਲ ਆਪਣੇ,,
ਵੇ ਵੀਰਨਾ ਤੇਰੇ ਘਰ ਚ ਕੁਝੱ ਹੋਰ ਨਾ ਲੈਣ ਲੱਗੀ...
ਕਦ ਭਰੂਗਾ ਿਢੱਡ ਇਹਦਾ ਦੱਸ ਅੰਬੜੀਏ ਨੀ,,
ਖਾਣ ਪੰਜਾਬ ਦੇ ਗੱਭਰੂ ਪੁਤੱ ਿਜਹੜੀ ਡੈਣ ਲੱਗੀ...
ਿਜਹੜੇ ਵੇਹੜੇ ਚ ਤੇਰੇ ਕਦਮਾਂ ਦੇ ਿਨਸ਼ਾਨ ਸੀ ਮਾਂ ਜਾਇਆ,,
ਉਸ ਵੇਹੜੇ ਚ ਬੁੱਕ ਿਮੱਟੀ ਦਾ ਮ ਮੰਗ ਕੇ ਲੈਣ ਲੱਗੀ..

ਿਸਮਰਨ ਦੀ ਿਬਨਾਂ ਵੀਰ ਤ ਡੋਲੀ ਿਵਦਾ ਕਰ ਿਦੱਤੀ ਗਈ,, ਇੱਕ ਸੁਰਜੀਤ ਕੌਰ ਸੀ ਤੇ ਕੁਝੱ ਆਂਢ
ਗੁਆਢ
ਂ ,,,ਹੋਰ ਤਾਂ ਕੋਈ ਆਪਣਾ ਹੈਣੀ ਸੀ ਉਹਨਾਂ ਦਾ ||

ਜਨਵਰੀ ਦੇ ਪਿਹਲੇ ਹਫ਼ਤੇ ਗੁਰਜੀਤ ਦਾ ਪੰਜਾਬ ਗੇੜਾ ਲੱਿਗਆ,, ਉਹਨੂੰ ਲੱਗਦਾ ਸੀ,, ਹੁਣ ਤਾਂ
ਕਾਫ਼ੀ ਮਹੀਨੇ ਹੋ ਗਏ ਹਨ, ਉਹਨੂੰ ਕੋਈ ਵੀ ਨਹ ਪਛਾਣੁਗਾ,, ਉਹ ਚੁੱਪ ਚਾਪ ਰਾਤ ਨੂੰ ਘਰ ਜਾ
ਕੇ ਅੰਦਰ ਪੈ ਜਾਊਗਾ,,, ਬਾਹਰ ਹੀ ਨੀ ਿਨਕਲੂ ਿਕਸੇ ਨੂੰ ਕੀ ਸੁਪਨੇ ਆ ਦੇ ਆ,, ਨਾਲ਼ੇ ਹਫ਼ਤਾ
ਡੰਗ ਮਾਂ ਨੂੰ ਿਮਲ ਆਊਗਾ ||

ਓਹ ਰਾਤ ਨੂੰ ਘਰ ਚਲਾ ਿਗਆ,, ਸੁਰਜੀਤ ਕੌਰ ਤ ਚਾਅ ਨੀ ਸੀ ਚੱਿਕਆ ਜਾ ਿਰਹਾ,, ਪਰ ਡਰ ਵੀ


ਲੱਗ ਿਰਹਾ ਸੀ ||

98
ਿਕ ਿਕ ਿਜਵ ਮਾਰਚ 1988 ਚ ਇੱਕ ਗਾਉਣ ਵਾਲੀ ਜੋੜੀ ਦਾ ਤਲ ਹੋਇਆ ਸੀ,,, ਉਵ ਹੀ
ਦਸੰਬਰ 1988 ਚ ਪੰਜਾਬੀ ਿਫ਼ਲਮਾਂ ਦੇ ਮਸ਼ਹੂਰ ਅਦਾਕਾਰ ਦੀ ਪੰਜਾਬੀ ਿਫਲਮ ਦੀ ਸ਼ੂਿਟੰਗ
ਦੁਰਾਨ ਗੋਲੀਆਂ ਮਾਰ ਿਕ ਹੱਿਤਆ ਕਰ ਿਦੱਤੀ ਗਈ ਸੀ ||

ਪੰਜਾਬ ਪੁਲਸ ਇੱਕ ਦਮ ਐਕਸ਼ਨ ਚ ਆ ਚੁੱਕੀ ਸੀ, ਹਲੇ ਤੱਕ ਪੰਜਾਬ ਚ ਗਵਰਨਰ ਰਾਜ ਲਾਗੂ
ਸੀ ਤੇ ਪੰਜਾਬ ਤੇ ਿਡਸਟਰਬ ਏਰੀਏ ਦਾ ਲੇਬਲ ਲੱਗ ਚੁੱਕਾ ਸੀ ||

ਲੋਹੜੀ ਤ ਿਤੰਨ ਕੁ ਿਦਨ ਪਿਹਲਾਂ ਿਸਮਰਨ ਵੀ ਪੇਕੇ ਿਪੰਡ ਆ ਗਈ,,


ਉਹਨੂੰ ਸੁਪਨਾ ਵੀ ਨਹ ਸੀ ਿਕ ਬੂਹੇ ਅੰਦਰ ਪੈਰ ਪਾ ਿਦਆ ਉਹਨੂੰ ਉਹਦਾ ਗੁਰਜੀਤ ਵੀਰ ਿਮਲੂ
ਗਾ ||

ਜਦ ਿਸਮਰਨ ਬੂਹੇ ਤ ਅੰਦਰ ਵੜੀ ਗੁਰਜੀਤ ਭੱਜਕੇ ਜਾ ਕੇ ਆਪਣੀ ਭੈਣ ਦੇ ਗਲ ਨੂੰ ਿਚੰਬੜ
ਿਗਆ,, ਭੈਣ ਭਰਾ ਵੇਹੜੇ ਚ ਖੜੇ ਪਤਾ ਨੀ ਿਕੰਨੀ ਦੇਰ ਇੱਕ ਦੂਜੇ ਦੇ ਗਲ ਲੱਗ ਰਦੇ ਰਹੇ ||

ਅੱਜ ਉਹਦੀ ਿਸਮਰਨ ਦੇ ਹੱਥ ਕੱਚ ਦੀਆਂ ਚੂੜੀਆਂ ਛਣਕ ਰਹੀਆਂ ਸਨ,,ਬੇਸ਼ਕੱ ਗੁਰਜੀਤ ਦੇ
ਘਰ ਛੱਡਣ ਤ ਬਾਅਦ ਪੁਲਸ ਨੇ ਉਸ ਤੇ ਬਹੁਤ ਤਸ਼ਦਦ ਕੀਤਾ ਸੀ,,ਉਹਨੂੰ ਕਰੰਟ ਤੱਕ ਲਾਇਆ
ਿਗਆ ਸੀ ਪਰ ਗੁਰਜੀਤ ਤ ਤਾਂਵੀ ਉਹਦਾ ਰੂਪ ਝੱਿਲਆ ਨਹ ਸੀ ਜਾ ਿਰਹਾ ||

ਗੁਰਜੀਤ ਨੇ ਪਾਸੇ ਮੂੰਹ ਕਰਕੇ ਥੁੱਕ ਿਦੱਤਾ,, ਿਜਵ ਕਈ ਵਾਰ ਆਪਣੇ ਵੀਰ ਨੂੰ ਨਜ਼ਰ ਲੱਗਣ ਦੇ
ਡਰ ਿਸਮਰਨ ਥੁੱਕ ਿਦਆ ਕਰਦੀ ਸੀ ||

99
ਗੁਰਜੀਤ ਨੂੰ ਘਰ ਆਏ ਨੂੰ ਚਾਰ ਿਦਨ ਹੋ ਚੁੱਕੇ ਸਨ ਿਕਸੇ ਨੂੰ ਕੰਨ ਕੰਨ ਖ਼ਬਰ ਤੱਕ ਨਹ
ਸੀ,,ਿਕ ਿਕ ਉਹ ਸੰਦੂਕਾਂ ਵਾਲੇ ਅੰਦਰ ਹੀ ਿਪਆ ਰਿਹੰਦਾ ਸੀ ਤੇ ਘਰ ਵੀ ਰਾਤ ਨੂੰ ਹੀ ਆਇਆ
ਸੀ ਿਕਸੇ ਨੂੰ ਕੀ ਪਤਾ ਲੱਗਣਾ ਸੀ ||

ਪਰ ਅੱਜ ਜਦ ਉਹ ਿਸਮਰਨ ਨੂੰ ਦੇਖ ਕੇ ਭੱਜ ਕੇ ਵੇਹੜੇ ਚ ਆ ਕੇ ਿਚੰਬੜ ਿਗਆ ਤਾਂ ਗਲੀ ਚ
ਲੰਘਿਦਆ ਕਈਆਂ ਨੇ ਦੇਖ ਿਲਆ ਸੀ,, ਗੱਲ ਤਾਂ ਕਿਹੰਦੇ ਅੱਗ ਤ ਤੇਜ਼ ਫੈਲਦੀ ਆ,, ਪਲਾਂ ਿਵੱਚ
ਇਹ ਖ਼ਬਰ ਆੜਤੀਏ ਿਕਸ਼ੋਰੀ ਲਾਲ ਕੋਲ ਵੀ ਪਹੁੰਚ ਗਈ..|

ਪਰ ਿਕਸ਼ੋਰੀ ਲਾਲ ਤਾਂ ਹੋਰ ਹੀ ਸੁਪਨੇ ਵੇਖੀ ਬੈਠਾ ਸੀ,, ਉਹਦੇ ਭਾਅ ਦਾ ਗੁਰਜੀਤ ਦਾ ਮੁਕਾਬਲਾ
ਬਣਾ ਕੇ ਖਪਾ ਿਦੱਤਾ ਿਗਆ ਸੀ ||

ਉਹ ਤਾਂ ਵਹੀ ਤੇ ਗੁਰਜੀਤ ਦੇ ਨਕਲੀ ਦਖ਼ਸਤ ਕਰਕੇ ਿਤੰਨੇ ਿਕੱਲੇ ਗਿਹਣੇ ਕਰੀ ਿਫਰਦਾ ਸੀ,,
ਉਹਨੇ ਤਾਂ ਬੱਸ ਇਹ ਿਦਖਾਉਣਾ ਸੀ,,ਸੁਰਜੀਤ ਕੌਰ ਨੂੰ ਕੇ ਗੁਰਜੀਤ ਹਿਥਆਰ ਖਰੀਦਣ ਲਈ 5
ਲੱਖ ਲੈ ਕੇ ਿਗਆ ਮੇਰੇ ਕੋਲ,,,, ਪਰ ਗੁਰਜੀਤ ਦੇ ਿਜ ਦੇ ਹੋਣ ਦੀ ਗੱਲ ਨੇ ਉਹਦੇ ਸਾਰੇ ਸੁਪਨੇ ਤੇ
ਪਾਣੀ ਫ਼ੇਰ ਿਦੱਤਾ ਸੀ,, ਉਹਨੇ ਇਸ ਗੱਲ ਦੀ ਇਤਲਾਹ ਚਕੀ ਕਰ ਿਦੱਤੀ ||

ਉਧਰ ਅੱਜ ਬੜੇ ਮਹੀਿਨਆਂ ਬਾਅਦ ਭੈਣ ਭਰਾ ਨੇ ਕੱਿਠਆਂ ਰੋਟੀ ਖਾਦੀ ਸੀ,,, ਪੋਹ ਦਾ ਮਹੀਨੇ
ਹੋਣ ਕਰਕੇ ਿਤੰਨ ਸਵਾਤ ਚ ਹੀ ਸ ਗਏ,, ਿਕੰਨੀ ਦੇਰ ਭੈਣ ਭਰਾ ਗੱਲਾਂ ਕਰਦੇ ਰਹੇ ||

ਅੱਧੀ ਰਾਤ ਨੂੰ ਕੰਧਾਂ ਤ ਦੀ ਅਚਾਨਕ ਗੋਲੀ ਚੱਲਣੀ ਸ਼ੁਰੂ ਹੋ ਗਈ,,ਸੀ ਆਰ ਪੀ ਤੇ ਪੁਲਸ ਦਾ
ਘੇਰਾ ਪੈ ਚੁੱਕਾ ਸੀ,, ਿਸਮਰਨ ਨੇ ਜਲਦੀ ਨਾਲ ਖੇਤਾਂ ਵਾਲੇ ਪਾਸੇ ਖੁੱਲਦੀ ਬਾਰੀ ਖੋਲੀ ਤੇ ਆਪਣੇ
ਵੀਰ ਨੂੰ ਭਜਾ ਿਦੱਤਾ,,ਗੁਰਜੀਤ ਹਲੇ ਕੁਝੱ ਕਰਮਾਂ ਤੇ ਹੀ ਸੀ,,ਭੈਣ ਬਾਰੀ ਚ ਖੜੀ ਖੇਤਾਂ ਵੱਲ ਮੂੰਹ
ਕਰਕੇ ਭੱਜੇ ਜਾਂਦੇ ਵੀਰ ਨੂੰ ਦੇਖ ਰਹੀ ਸੀ,,||

100
ਅਚਾਨਕ ਗੋਲੀਆਂ ਦੀ ਵਾਛੜ ਹੋਈ,, ਿਸਮਰਨ ਦੀ ਿਪੱਠ ਿਵੱਚ ਦੀ ਕਈਆਂ ਗੋਲੀਆਂ ਆਰ ਪਾਰ
ਹੋ ਗਈਆਂ... ਇੱਕ ਜ਼ੋਰਦਾਰ ਚੀਕ ਗੁਰਜੀਤ ਦੇ ਕੰਨਾਂ ਚ ਪਈ ਜੋ ਹਲੇ ਤੱਕ ਉਹਦੇ ਕੰਨਾਂ ਚ
ਗੂੰਜਦੀ ਰਿਹੰਦੀ ਸੀ ||

ਹਨੇ ਰੇ ਚ ਭੱਿਜਆ ਜਾਂਦਾ ਗੁਰਜੀਤ ਇੱਕ ਟਾਹਲੀ ਦੀ ਖੁੰਘਰੀ ਨਾਲ ਟਕਰਾਇਆ,, ਜੋ ਉਸਦੇ ਮੱਥੇ
ਤੇ ਵੱਡਾ ਜ਼ਖਮ ਕਰ ਗਈ,,ਹੁਣ ਵੀ ਜਦ ਗੁਰਜੀਤ ਸ਼ੀਸ਼ੇ ਉਹ ਿਨਸ਼ਾਨ ਦੇਖਦਾ ਸੀ ਤਾਂ ਉਹਦੀ ਭੈਣ
ਦੀ ਆਖ਼ਰੀ ਚੀਖ ਉਹਦੇ ਕੰਨਾਂ ਚ ਗੂੰਜ ਜਾਂਦੀ ਸੀ,,, ਮਹੀਨਾ ਪਿਹਲਾਂ ਘਰ ਿਬਨਾਂ ਵੀਰ ਤ ਡੋਲੀ
ਚ ਬੈਠੀ,, ਵੀਰ ਤ ਿਬਨਾਂ ਹੀ ਅਰਥੀ ਤੇ ਲੇਟ ਗਈ ||

ਪੁਿਲਸ ਨੇ ਗੁਰਜੀਤ ਦਾ ਥੋੜੀ ਦੂਰ ਤੱਕ ਿਪੱਛਾ ਕੀਤਾ,, ਅੱਗੇ ਸੰਘਣੇ ਰੁੱਖਾਂ ਦੀ ਿਝੜੀ ਸ਼ੁਰੂ ਹੋ ਗਈ,,
ਜੋ ਖਾੜਕੂਆਂ ਦਾ ਗੜ ਮੰਨੀ ਜਾਂਦੀ ਸੀ,, ਇਸ ਲਈ ਪੁਿਲਸ ਵਾਲੇ ਡਰਦੇ ਮਾਰੇ ਿਪੱਛੇ ਮੁੜ ਆਏ ||

ਗੁਰਜੀਤ ਇੱਕ ਰੁਖੱ ਦਾ ਆਸਰਾ ਲਾ ਕੇ ਿਕੰਨੀ ਦੇਰ ਬੈਠਾ ਿਰਹਾ,, ਉਹਦਾ ਸਾਹ ਫੁਿੱ ਲਆ ਹੋਇਆ
ਸੀ,,, ਉਹਦੇ ਕੰਨਾਂ ਚ ਿਸਮਰਨ ਦੀ ਆਖ਼ਰੀ ਚੀਕ ਗੂੰਜਦੀ ਰਹੀ ||

ਥ ਬਚਦਾ ਬਚਾ ਦਾ ਉਹ ਫ਼ੇਰ ਕਲਕੱਤੇ ਚਲਾ ਿਗਆ,, ਫ਼ੇਰ ਕਦੇ ਘਰ ਨ ਆਇਆ,, ਇੱਕ
ਸਾਲ ਬਾਅਦ 89 ਚ ਉਹਦੀ ਮਾਂ ਵੀ ਇਸ ਦੁਨੀਆਂ ਤ ਚੱਲ ਵਸੀ,,,||

ਉਦ ਤ ਗੁਰਜੀਤ ਇਹਨਾਂ ਰਾਵਾਂ ਦਾ ਹੀ ਸਾਥੀ ਸੀ,, ਇੱਕ ਉਹਦੀ ਸਾਥੀ ਸੀ ਗੁੱਟ ਤੇ ਬੰਨੀ ਘੜੀ ਜੋ
ਕਾਲਜ ਵ ਤ ਉਹਨੂੰ ਅੰਿਮਤ ਨੇ ਿਦੱਤੀ ਸੀ ਤੇ ਜਾਂ ਉਹਦੀ ਜੇਬ ਚ ਇੱਕ ਰੁਪਏ ਦਾ ਿਸੱਕਾ ਸੀ,, ਜੋ
ਿਕਸੇ ਵ ਤ ਇੱਕ ਹਿਰਆਣਵੀ ਕੁੜੀ ਨੇ ਿਦੱਤਾ ਸੀ ||

ਹੁਣ 32 ਸਾਲ ਪਿਹਲਾਂ ਹੋਈਆਂ ਇਹਨਾਂ ਘਟਨਾਵਾਂ ਨਾਲ ਗੁਰਜੀਤ ਰੋਜ ਲੜ ਿਰਹਾ ਸੀ,, ਕਦੇ

101
ਉਹਦੇ ਮੂਹਰੇ ਜਲਾਦਾਂ ਵਰਗੇ ਿਪਓ ਦਾ ਿਚਹਰਾ ਆ ਖੜਾ ਹੁੰਦਾ ਸੀ,, ਕਦੇ ਮਾਂ ਸੁਰਜੀਤ ਕੌਰ ਦਾ,,
ਕਦੇ ਕੰਨਾਂ ਚ ਿਸਮਰਨ ਦੀ ਚੀਕ ਗੂੰਜ ਜਾਂਦੀ ਤੇ ਕਦੇ ਅੰਿਮਤ ਦੇ ਹਾਸੇ,,ਕਦੇ ਦੋ ਜੀਪਾਂ ਮਗਰ ਬੰਨ
ਕੇ ਿਵਚਾਿਲ ਪਾੜੇ ਜਗਤਾਰ ਦੇ ਟੁਕੜੇ ||

ਬੇਸ਼ਕੱ ਹੁਣ ਪੰਜਾਬ ਦਾ ਮਾਹੌਲ ਸ਼ਾਂਤ ਹੋ ਚੁੱਕਾ ਸੀ,ਉਹ ਕਾਲਾ ਦੌਰ ਗੁਜ਼ਰੇ ਨੂੰ 30-32 ਸਾਲ ਹੋ
ਚੁੱਕੇ ਸਨ,, ਪਰ ਇਹ 84ਤ 95 ਦੇ 11 ਸਾਲ ਉਹਦਾ ਸਭ ਕੁਝੱ ਹੀ ਖੋਹ ਕੇ ਲੈ ਗਏ ਸਨ,, ਹੁਣ
ਿਪੰਡ ਮੁੜ ਸਕਦਾ ਸੀ,ਪਰ ਿਕਸ ਲਈ ਮੁੜਦਾ,,, ਘਰ ਿਕੱਥੇ ਰਿਹ ਿਗਆ ਸੀ,, ਹੋ ਸਕਦਾ ਕੋਈ
ਮਕਾਨ ਦੀ ਿਨਸ਼ਾਨੀ ਖੜੀ ਹੋਵੇ,, ਕੋਈ ਕੰਧ
ਕਾਉਲਾ ||
ਪਰ ਕੰਧਾਂ ਨੇ ਉਹਦੀ ਭੈਣ ਿਸਮਰਨ ਵਾਂਗ ਉਹਦੇ ਨਾਲ ਬੈਠ ਰੋਟੀ ਨਹ ਸੀ ਖਾਣੀ,, ਮਾਂ ਵਾਂਗ
ਿਹੱਕ ਨਾਲ ਨਹ ਸੀ ਲਾਉਣਾ ||

ਉਸਤਾਦ ਜੀ ਉਹ ਉਸਤਾਦ ਜੀ.. ਛੋਟੂ ਨੇ ਆ ਕੇ ਗੁਰਜੀਤ ਦਾ ਮੋਢਾ ਿਹਲਾਇਆ,, ਿਕੱਥੇ ਗੁਵਾਚੇ


ਹੋ ਉਸਤਾਦ ਜੀ??
ਗੁਰਜੀਤ ਤਰਭਕ ਕੇ ਅੱਜ ਚ ਪਰਤ ਆਇਆ,, ਉਹ ਘਟਨਾਵਾਂ 32 ਸਾਲ ਿਪੱਛੇ ਰਿਹ ਗਈਆਂ,,
ਅੱਜ ਉਹ ਕਲਕੱਤੇ ਪੋਰਟ ਤੇ ਬੈਠਾ ਸੀ ||

ਗੱਡੀ ਖ਼ਾਲੀ ਹੋ ਗਈ ਆ ਚਲੋ ਠ ਚੱਲੀਏ.. ਛੋਟੂ ਬੋਿਲਆ |

ਜਦ ਗੁਰਜੀਤ ਨੇ ਮੂੰਹ ਪਰ ਚੁੱਿਕਆ ਉਹਦੀਆਂ ਦੋਵ ਅੱਖਾਂ ਹੰਝਆ


ੂ ਂ ਨਾਲ ਭਰੀਆਂ ਹੋਈਆਂ
ਸਨ,,,||

ਉਸਤਾਦ ਜੀ ਕੀ ਹੋ ਿਗਆ ਸੁੱਖ ਤਾਂ ਹੈ ਘਰੇ ਤੁਸ ਰੋ ਿਕ ਰਹੇ ਹੋ.. ਛੋਟੂ ਨੇ ਘਬਰਾ ਕੇ ਪੁਿੱ ਛਆ??

102
ਜਦ ਘਰ ਹੀ ਨਹ ਤਾਂ ਘਰਾਂ ਦੇ ਸੁੱਖ ਦੁੱਖ ਕੀ ਹੋਣਗੇ,,, ਚੱਲ ਚੱਲੀਏ ਤੇ ਪਤਾ ਕਰ ਅਗਲਾ ਗੇੜਾ
ਿਕੱਥ ਦਾ ਭਰਨਾ ||
ਯਾਦਾਂ ਚ ਗੁਆਚੇ ਨੂੰ ਉਹਨੂੰ ਪਤਾ ਹੀ ਨਾ ਲੱਗਾ ਕੇ ਕਦ ਉਹਨੇ ਸਮੁੰਦਰ ਦੀ ਰੇਤ ਤੇ ਸੁਰਜੀਤ ਕੌਰ,,
ਿਸਮਰਨ,, ਅੰਿਮਤ,, ਜਗਤਾਰ,, ਤੇ ਗੁਰਜੀਤ ਇਹ ਨਾਂ ਿਲਖ਼ ਿਦੱਤੇ ਸਨ ||

ਹਲੇ ਉਹ ਠ ਕੇ ਤੁਰਨ ਹੀ ਲੱਗਾ ਸੀ ਕੇ ਸਮੁੰਦਰ ਦੀ ਆਈ ਇੱਕ ਛੱਲ ਗੁਰਜੀਤ ਦੇ ਨਾਂ ਨੂੰ ਛੱਡ
ਕੇ ਬਾਕੀ ਸਾਰੇ ਨਾਮ ਿਮਟਾ ਗਈ,, ਗੁਰਜੀਤ ਦੀ ਅੱਖ ਚ ਦੋ ਖਾਰੇ ਹੰਝੂ ਿਨਕਲੇ ਤੇ ਗੱਲਾ ਤ ਦੀ
ਹੁੰਦੇ ਹੋਏ ਸਮੁੰਦਰ ਦੇ ਖਾਰੇ ਪਾਣੀ ਚ ਰਲ਼ ਗਏ ||

ਹਲੇ ਉਹ ਮੁਿੜਆ ਹੀ ਸੀ ਕੇ ਇੱਕ ਛੱਲ ਹੋਰ ਆਈ ਜੋ ਗੁਰਜੀਤ ਦਾ ਨਾਂ ਵੀ ਰੇਤ ਤ ਿਮਟਾ ਗਈ ||

ਅਗਲਾ ਗੇੜਾ ਉਹਨਾਂ ਦਾ ਗੁਹਾਟੀ ਦਾ ਭਿਰਆ ਖੜਾ ਸੀ,, ਸ਼ਾਮ ਹੋ ਚੁੱਕੀ ਸੀ,, ਠੰ ਡੀ ਠੰ ਡੀ ਹਵਾ
ਵਗ ਰਹੀ ਸੀ,, ਗੁਰਜੀਤ ਨੇ ਸੀਟ ਤੇ ਬੈਠ ਗੱਡੀ (ਟਰੱਕ) ਸਟਾਰਟ ਕੀਤੀ,, ਇੱਕ ਵਾਰ ਸ਼ੀਸ਼ੇ ਚ
ਦੇਿਖਆ ਮੱਥੇ ਤੇ ਲੱਿਗਆ ਿਨਸ਼ਾਨ ਦੇਖ,, ਉਹਦੇ ਕੰਨਾਂ ਚ ਿਸਮਰਨ ਦੀ ਆਖ਼ਰੀ ਚੀਕ ਗੂੰਜੀ,,,||

ਪਰ ਉਹ ਉਹਨਾਂ ਯਾਦਾਂ ਨੂੰ ਪਾਸੇ ਕਰ ਕਰ ਸੜਕ ਤੇ ਗੱਡੀ ਚਲਾ ਿਰਹਾ ਸੀ,,, ਰਾਤ ਹੋ ਚੁੱਕੀ
ਸੀ.ਉਹ ਧੁਪੱ ਗੁੜੀ ਦੇ ਜੰਗਲੀ ਇਲਾਕੇ ਦੇ ਆਸ ਪਾਸ ਸੀ... ਸੜਕ ਿਬਲਕੁਲ ੱ ਵੇਹਲੀ ਸੀ,, ਪਰ
ਗੁਰਜੀਤ ਦੀਆਂ ਅੱਖਾਂ ਮੂਹਰੇ,,,ਅੱਜ ਸਵੇਰੇ ਔਰੰਗਾਬਾਦ ਚ ਪੜੇ ਅਖ਼ਬਾਰ ਚ ਛਪੀ ਫ਼ਰੀਦਕੋਟ ਦੇ
ਿਕਲੇ ਦੀ ਫੋਟੋ ਘੁੰਮ ਰਹੀ ਸੀ,, ਜੋ ਫੋਟੋ ਉਹਨੂੰ ਬੜਾ ਕੁਝੱ ਯਾਦ ਕਰਵਾ ਗਈ ਸੀ ||

ਉਹਦੇ ਮੂੰਹ ਚ ਅਵਾਜ਼ ਿਨਕਲੀ ਅੰਿਮਤ....


ਫ਼ੇਰ ਹਿਰਆਣਵੀ ਕੁੜੀ ਯਾਦ ਆਈ.. ਗੁਰਜੀਤ ਨੇ ਬਟੂਏ ਚ ਉਹਦਾ ਿਦੱਤਾ ਇੱਕ ਰੁਪਏ ਦਾ ਿਸੱਕੇ

103
ਕੱਿਢਆ ਹਲੇ ਤਲੀ ਤੇ ਰੱਖ ਵੇਖ ਹੀ ਿਰਹਾ ਸੀ ਕੇ ਜੰਗਲੀ ਇਲਾਕਾ ਹੋਣ ਕਾਰਨ ਸੜਕ ਤੇ
ਅਚਾਨਕ ਆਵਾਰਾ ਪਸ਼ੂ ਆ ਗਏ,, ਜਦ ਗੁਰਜੀਤ ਨੇ ਉਹਨਾਂ ਨੂੰ ਬਚਾਉਣ ਲਈ, ਕੱਟ ਮਾਿਰਆ
ਤਾਂ ਮਾਲ ਨਾਲ ਲੋਡ ਗੱਡੀ ਖਤਾਨਾ ਚ ਮੂਧੀ ਹੋ ਗਈ,,||

ਜਦ ਗੱਡੀ ਨੂੰ ਮੂਧੀ ਹੋਣ ਵੇਲੇ ਜ਼ੋਰਦਾਰ ਝਟਕਾ ਲੱਗਾ ਤਾਂ ਛੋਟੂ ਬੁੜਕ ਕੇ ਦੂਰ ਕੱਚੇ ਥਾਂ ਝਾੜੀਆਂ ਚ
ਜਾ ਿਡੱਗਾ |

ਗੱਡੀ ਦੇ ਮੂਧੇ ਹੁੰਿਦਆਂ ਹੀ ਡਰਾਈਵਰ ਸਾਈਡ ਦਾ ਸ਼ੀਸ਼ਾ ਟੁੱਟ ਕੇ ਗੁਰਜੀਤ ਦੇ ਪੂਰੇ ਸਰੀਰ ਤੇ ਖੁੱਭ
ਿਗਆ,, ਛੋਟੂ ਨੇ ਆ ਕੇ ਿਖੱਚ ਕੇ ਗੁਰਜੀਤ ਨੂੰ ਬਾਹਰ ਕੱਿਢਆ,, ਗੁਰਜੀਤ ਪੂਰਾ ਲਹੂ ਲੁਹਾਨ
ਹੋਇਆ ਿਪਆ ਸੀ,,,
ਉਹਦੇ ਮੂੰਹੋ ਆਖਰੀ ਬੋਲ ਿਨਕਲੇ.. ਛੋਟੂ ਮੈਨੂੰ ਘਰ ਲੈ ਜਾ,, ਇੱਕ ਵਾਰ ਘਰ ਲੈ ਜਾ.. ਮ.. ਮ.. ਮ
ਬੇ-ਘਰਾ ਹੋ ਕੀ ਨ ਮਰਨਾ ਯਰ ||

ਛੋਟੂ ਭੱਜ ਕੇ ਸੜਕ ਤੇ ਆ ਿਗਆ ਤਾਂ ਕੇ ਿਕਸੇ ਸਾਧਨ ਤ ਮੱਦਦ ਮੰਗੀ ਜਾ ਸਕੇ,,, ਛੋਟੂ ਦੇ ਕੰਨਾਂ ਚ
ਇੱਕ ਜ਼ੋਰਦਾਰ ਚੀਕ ਪਈ,,
ਸ਼ਾਇਦ ਐਸੀ ਹੀ ਚੀਕ ਮਾਰੀ ਹੋਵੇ ਉਹਦੇ ਚਾਚੇ ਨੇ ਜਦ 84 ਚ ਕਾਨਪੁਰ ਚ ਟਰੱਕ ਨੂੰ ਅੱਗ
ਲਗਾ ਿਦੱਤੀ ਸੀ,,
ਸ਼ਾਇਦ ਐਸੀ ਹੀ ਚੀਕ ਮਾਰੀ ਹੋਵੇ ਅੰਿਮਤ ਦੇ ਭਰਾ ਨੇ ਜਦ ਗਲ ਚ ਬਲਦਾ ਟਾਇਰ ਪਾਇਆ
ਿਗਆ ਹੋਵੇ,,
ਸ਼ਾਇਦ ਐਸੀ ਹੀ ਚੀਕ ਮਾਰੀ ਹੋਵੇ ਅੰਿਮਤ ਨੇ ,ਜਦ ਪੂਰੀ ਬੱਸ ਬੰਬ ਨਾਲ ਉਡਾ ਿਦੱਤੀ ਗਈ ਸੀ ,,
ਸ਼ਾਇਦ ਐਸੀ ਹੀ ਚੀਕ ਮਾਰੀ ਹੋਵੇ ਜਗਤਾਰ ਨੇ ਜਦ ਿਵਚਾਿਲਓ ਪਾਿੜਆ ਿਗਆ ਸੀ,,
ਐਸੀ ਸੀ ਚੀਕ ਮਾਰੀ ਸੀ ਿਸਮਰਨ ਨੇ ਜਦ ਉਹਦੀ ਗੋਲੀਆਂ ਨਾਲ ਿਵੰਨੀ ਲਾਸ਼ ਿਡੱਗੀ ਸੀ,, ਇਹ
ਚੀਕ ਏਨ ਚੀ ਸੀ ਿਜਵ ਇਸ ਚ ਉਹ ਸਾਰੀਆਂ ਚੀਕਾਂ ਰਲੀਆਂ ਹੋਣ ||

104
ਛੋਟੂ ਭੱਜ ਕੇ ਿਗਆ,, ਗੁਰਜੀਤ ਦੇ ਿਚਹਰੇ ਤੇ ਇੱਕ ਮੁਸਕਾਨ ਸੀ,, ਅੱਖਾਂ ਖੁੱਲੀਆਂ ਸਨ ਜੋ ਤਾਿਰਆਂ
ਨਾਲ ਭਿਰਆ ਅਸਮਾਨ ਦੇਖ ਰਹੀਆਂ ਸਨ,ਅੱਖਾਂ ਚ ਦੋਵ ਪਾਸੇ ਹੰਝੂ ਵਗੇ ਹੋਏ ਸਨ ਜੋ ਕੰਨਾਂ ਤੱਕ
ਪਹੁੰਚ ਚੁੱਕੇ ਸਨ,,,ਦੋਵ ਬਾਹਾਂ ਿਸੱਧੀਆਂ ਖੁੱਲੀਆਂ ਪਈਆਂ ਸਨ,, ਿਜਵ ਿਕਸੇ ਦੀ ਗੱਲਵਕੜੀ ਨੂੰ
ਉਡੀਕ ਰਹੀਆਂ ਹੋਣ,, ਗੁੱਟ ਤੇ ਬੰਨੀ ਘੜੀ ਜੋ ਿਕਸੇ ਵ ਤ ਅੰਿਮਤ ਨੇ ਿਦੱਤੀ ਸੀ, ਉਹਦਾ ਸ਼ੀਸ਼ਾ ਤੇ
ਚੇਨ ਟੁੱਟ ਗਏ ਸਨ,, ਇੱਕ ਮੁੱਠੀ ਬੰਦ ਸੀ,, ਜਦ ਛੋਟੂ ਨੇ ਮੁੱਠੀ ਖੋਲੀ ਤਾਂ ਗੁਰਜੀਤ ਦੇ ਤਲੀ ਤੇ ਇੱਕ
ਰੁਪਏ ਦਾ ਿਸੱਕਾ ਿਪਆ ਸੀ ||

ਅੱਜ ਇੱਕ ਬੇ-ਘਰੇ ਦੀ ਲਾਸ਼ ਸੜਕ ਿਕਨਾਰੇ ਿਪੰਡ ਤ ਹਜ਼ਾਰਾਂ ਿਕਲੋਮੀਟਰ ਦੂਰ ਪਈ ਸੀ ਤੇ
ਉਹਦੀ ਰੂਹ ਜਾ ਕੇ ਆਪਿਣਆਂ ਨਾਲ ਿਮਲ ਚੁੱਕੀ ਸੀ ||

✧✧✧ ਸਮਾਪਤ ✧✧✧

(ਇਹ ਪੜਨ ਨੂੰ ਿਸਰਫ਼ ਇੱਕ ਕਹਾਣੀ ਸੀ,, ਪਰ ਪੰਜਾਬ ਦੇ ਹਜ਼ਾਰਾਂ ਘਰਾਂ ਚ ਇਹ ਕਹਾਣੀਆਂ
ਵਾਪਰੀਆਂ ਸਨ ਉਦ ਸੱਚ ਮੁੱਚ ||ਆਓ ਕੋਿਸ਼ਸ ਕਰੀਏ ਪੰਜਾਬ ਚ ਅਮਨ ਸ਼ਾਂਤੀ ਬਣੀ ਰਹੇ ਉਹ
ਵ ਤ ਦੁਬਾਰਾ ਨਾ ਆਵੇ )

105
106
www.PunjabiLibrary.com

You might also like