You are on page 1of 2

33.

)ਤੁਰੇ ਜਾਦੇ ਅੱਖਾ ਨੂੰ ਘੁੰਮਾ ਲੈਦੇ ਆ। ਇੱਕ ਦੂਜੇ ਦੀ ਰੂਹ ਨੂੰ ਵੱਢ ਕੇ ਖਾ ਲੈਦੇ ਆ।
ਨਸ਼ਾ ਦੀ ਕੋਈ ਲੋੜ ਨਹੀ ਪੀਣ ਨੂੰ ਉਹਦੇ ਰੰਗ ਦੀ ਮਿੱਠੀ ਜਿਹੀ ਚਾਹ ਲੈਦੇ ਆ।
ਉਹ ਤਾ ਨੱਕ ਚੜਾ ਕੇ ਬੱਸ ਸਾਰ ਦੇਵੇ ਜਿੰਨਾ ਸਾਨੂੰ ਆਉਦਾ ਅਸੀ ਗਾ ਲੈਦੇ ਆ।
ਉਹਦੇ ਨਾਮ ਚ ਵੱਖਰਾ ਜਿਹਾ ਸਕੂਨ ਏ ਅਸੀ ਜਾਨ ਜਾਨ ਕੇ ਤਾ ਲੈਦੇ ਆ। ਆਪਣੇ ਸਾਡੇ ਹੰਝੂ ਕਦੇ ਵੀ ਮੁਕਦੇ ਨੀ ਪਰ ਉਹਦੇ
ਦੁੱਖ ਵੀ ਸੱਚੀ ਆਪਾ ਢਾਹ ਲੈਦੇ ਆ। ਉਹ ਨੀ ਚਾਹੁੰਦੀ ਵਾਪਸ ਮੁੜਕੇ
ਆਉਣਾ ਮੈ ਤਾ ਕਿਹਾ ਵਿੱਚ ਵਚੋਲਾ ਪਾ ਲੈਦੇ ਆ। 34.)ਇੱਧਰ
ਉੱਧਰ ਹਾਰੇ ਦੇਖਾ। ਦੁੱਖਾ ਦੇ ਮੈ ਮਾਰੇ ਦੇਖਾ। ਉਹਨੂੰ ਭਾਵੇ ਇੱਕ ਨੀ
ਦਿੱਖਦਾ ਮੈ ਸਾਰੇ ਦੇ ਸਾਰੇ ਦੇਖਾ। ਅੱਖ ਚ ਉਹਦੇ ਚੰਦ ਹੈ ਵੱਸਦਾ ਹੱਥਾ ਦੇ ਵਿੱਚ ਤਾਰੇ
ਦੇਖਾ। ਉਹਦੇ ਬੋਲ ਮਿਸ਼ਰੀ ਵਰਗੇ ਆਪਣੇ ਸੱਚੀ ਖਾਰੇ ਦੇਖਾ।
ਉਹਦੇ ਨਾਮ ਦੇ ਅੱਖਰ ਸੋਹਣੇ ਮੈ ਚਾਰੇ ਦੇ ਚਾਰੇ ਦੇਖਾ। ਉਹ ਆਖਦੀ ਕੱਲ
ਮਿਲਾਗੇ ਮੈ ਲਾਰੇ ਤੇ ਲਾਰੇ ਦੇਖਾ। ਸੱਚੀ ਉਹ ਕਿਸੇ ਧਰਮ ਦੇ ਵਰਗੇ ਮੈ ਮੱਥੇ
ਤੇ ਮੱਥੇ ਟੇਕਾ। 35.)ਰੱਬ ਵੱਲੋ ਦਾਨ ਕੀਤੀਆ ਅੱਖਾ ਅੰਨੀਆ ਦੇ ਨਾਲ ਕੱਟਤੀ।
ਪਤਾ ਸੀ ਠੋਕਰ ਵੱਜਣੀ ਹੀ ਹਾ ਤਾ ਖਾ ਸੱਟਾ ਦੇ ਨਾਲ ਕੱਟਤੀ। ਕਸਮੇ ਬੰਦੇ ਬੰਦੇ ਕਿੱਥੇ
ਅਸੀ ਤਾ ਖੱਚਾ ਦੇ ਨਾਲ ਕੱਟਤੀ। ਉਨਾਂ ਦੇ ਤਾ ਚਾਰ ਹੀ ਸੀ ਅਸੀ ਦੋ ਹੱਥਾ
ਦੇ ਨਾਲ ਕੱਟਤੀ। ਉਹਨਾ ਹਿੱਸੇ ਧਰਤੀ ਆਗੀ ਅਸੀ ਤਾ ਵੱਟਾ ਦੇ ਨਾਲ ਕੱਟਤੀ।
ਜਿਹੜੇ ਕਹਿੰਦੇ ਖਰਾ ਬਹੁਤ ਤੂੰ ਉਨਾ ਨੇ ਗੱਪਾ ਦੇ ਨਾਲ ਕੱਟਤੀ। ਕੀ ਪੁੱਛਦਾ ਜਹਿਰ ਹੁੰਦਾ ਕੀ ਆ ਸਾਰੀ
ਜਿੰਦਗੀ ਸੱਪਾ ਦੇ ਨਾਲ ਕੱਟਤੀ। 36.)ਉਹਨਾ ਦੇ ਤਾ ਕੋਲ
ਹੋਗੇ ਸਾਡੇ ਕੋਲੋ ਪਿੱਛੇ ਹੱਟਗੇ। ਕਿੰਨੇ ਕੁ ਯੋਗੇ ਆ ਅੋਕਾਤ ਦਿਖਾ ਕੇ ਕਿੱਸੇ
ਦੱਸਗੇ। ਰੱਬ ਵਰਗੀ ਥਾ ਸੀ ਉਹੋ ਜਾਦੇ ਜਾਦੇ ਜਿੱਥੇ ਦੱਸਗੇ।
ਲੂਣ ਵਾਲਾ ਪਾਣੀ ਬਣਕੇ ਸਾਡੀਆ ਅੱਖਾ ਦੇ ਵਿੱਚ ਵੱਸਗੇ। ਇੰਨਾ ਸਾਨੂੰ ਨੀਚੋੜ ਦਿੱਤਾ
ਕਿਸੇ ਹੋਰ ਦੇ ਸਾਹ ਚ ਰੱਚਗੇ। ਸਾਡੇ ਦਿਲ ਦਾ ਪਤਾ ਭੁਲਾ ਕੇ ਕਿਸੇ ਹੋਰ ਦੇ ਰਾਹ ਚ
ਵੱਸਗੇ। ਅਸੀ ਕਨਟੀਨ ਦੀ ਚਾਹ ਦੇ ਵਰਗੇ ਉਹਨਾ ਨੂੰ ਤਾ ਲਾਤੇ ਪੱਟਗੇ।
37.)ਤਾਨੇ ਮਹਿਨੇ ਮਾਰਦੇ ਦੇ ਰਹਿੰਦੇ ਸਾਡੇ ਕੋਲੋ ਹੱਲ ਨੀ ਹੁੰਦੀ। ਹਵਾ ਰੋਜ ਨਮੀ ਆ ਚੱਲਦੀ ਸਾਡੇ
ਕਦੇ ਵੱਲ ਨੀ ਹੁੰਦੀ। ਰੁਕ ਰੁਕ ਕੇ ਸਭ ਕੁਝ ਠੀਕ ਹੁੰਦਾ ਕਿਸਮਤ ਕਦੇ ਵੀ ਚੱਲ ਨੀ
ਹੁੰਦੀ। ਐਸੀ ਤੂੰ ਜਗਾ ਬਣਾਗੀ ਹੋਰ ਕਿਸੇ ਤੋ ਮੱਲ ਨੀ ਹੁੰਦੀ।
ਤੇਰੀ ਜੁਲਫ ਦੇ ਘੁੰਮਣ ਨਾਲ ਚੱਲੀ ਹਵਾ ਕਦੇ ਵੀ ਠੱਲ ਨੀ ਹੁੰਦੀ। ਸਾਰੇ ਪੁੱਛਦੇ ਠੀਕ ਆ ਭਾਬੀ ਕੀ ਦੱਸਾ
ਹੁਣ ਗੱਲ ਨੀ ਹੁੰਦੀ। 38.)ਜਿਹੜੀ ਰੱਬ ਨੇ ਆਪ ਲਿਖੀ ਆ ਸੱਚੀ ਉਹ ਤਕਦੀਰ ਦੇ
ਵਰਗੀ। ਦੂਜੀ ਵਾਰੀ ਜਮਕੇ ਆਗੀ ਸਾਚੀ ਉਹ ਹੀਰ ਦੇ ਵਰਗੀ।
ਉਹਦੀ ਤੱਕਣੀ ਤਿੱਖੀ ਇੰਨੀ ਸਾਡੀ ਹਿੱਕ ਤੇ ਚੀਰ ਦੇ ਵਰਗੀ। ਮੈ ਤਾ ਬੇਹੀ ਪੁਰਾਣੀ ਰੋਟੀ ਉਹ ਤਾ
ਸੱਚੀ ਖੀਰ ਦੇ ਵਰਗੀ। ਮੇਰੀ ਚਾਲ ਏ ਬੜੀ ਸਿਆਣੀ ਉਹਦੀ ਸੱਚੀ ਤੀਰ ਦੇ ਵਰਗੀ।
ਉਹਦੀ ਜਿੰਦਗੀ ਉਹਦੇ ਹੱਥ ਚ ਸਾਡੀ ਸੱਚੀ ਭੀੜ ਦੇ ਵਰਗੀ। ਜਿਸ ਲਈ ਦੋ ਦੇਸ਼ ਨੇ ਭਿੜਦੇ
ਉਹ ਜੰਮੂ ਕਸ਼ਮੀਰ ਦੇ ਵਰਗੀ। 39.)ਤੇਰੇ ਦਿਲ ਦੀ ਖੋਟ ਚ ਨੀ। ਇੱਕ ਨਾ
ਕਾਫੀ ਬਹੁਤ ਚ ਨੀ। ਜਿਸ ਨਾਲ ਤੇਰਾ ਨਾਮ ਵੀ ਸੋਹਣਾ ਪਿੱਛੇ ਲੱਗਦੀ ਗੋਤ ਚ ਨੀ।
ਤੂੰ ਪਤਾ ਨੀ ਕਿਸ ਨੂੰ ਮੰਨਦੀ ਮੈ ਤਾ ਉਹਦੀ ਉਟ ਚ ਨੀ। ਤੂੰ ਤਾ ਸੱਚੀ ਅੱਜ ਦੇ
ਵਰਗੀ ਮੈ ਪਰਸੋ ਤੇ ਚੋਥ ਚ ਨੀ। ਤੂੰ ਤਾ ਮਲਮ ਕਿਸੇ ਵੈਦ ਦੀ ਅਸੀ ਡੂੰਘੀ
ਚੋਟ ਚ ਨੀ। ਤੈਨੂੰ ਤੱਕਣਾ ਅੱਖ ਦੀ ਗਲਤੀ ਅਸੀ ਫੱਸ ਗਏ ਦੋਸ਼ ਚ ਨੀ।
ਤੂੰ ਤਾ ਸਾਨੂੰ ਸਾਭ ਲੈਦੀ ਅਸੀ ਤਾ ਸੱਚੀ ਹੋਸ਼ ਚ ਨੀ। ਤੇਰਾ ਇੰਨਾ ਭੈੜਾ ਛੱਡਣਾ
ਮੋਜ ਬਦਲ ਗਈ ਮੋਤ ਚ ਨੀ। 40.)ਐਸੇ ਅੱਜ ਕੱਲ ਯਾਰ ਹੋਗੇ। ਸੱਤ
ਸਮੁੰਦਰੋ ਪਾਰ ਹੋਗੇ। ਕਿਹੜਾ ਸੱਚੀ ਕਿ ਕਿ ਚਾਹੁੰਦਾ ਲੋਕਾ ਸਮਝੋ ਬਾਹਰ ਹੋਗੇ।
ਐਸੀਆ ਚੱਲਦੇ ਚਾਲੇ ਜੋ ਨਜਰੋ ਸੱਚੀ ਤਾਰ ਹੋਗੇ। ਕਦੀ ਬੋਹੜ ਦੇ ਵਰਗਾ
ਰੁੱਤਬਾ ਹੁਣ ਪੱਤਿਆ ਵਾਗੂੰ ਝਾੜ ਹੋਗੇ। ਜਿੰਨਾ ਨੇ ਕਦੀ ਅੱਗ ਨੀ ਬਾਲੀ ਗੱਲਾ ਦੇ ਨਾਲ ਸਾੜ ਹੋਗੇ।
ਅਸੀ ਐਸੇ ਸੁਪਣੇ ਜਿਉਦੇ ਕੀਤੇ ਉਹਨਾ ਤੋ ਜੋ ਮਾਰ ਹੋਗੇ। ਗੱਲਾ ਜਦੋ ਸੱਚੀਆ ਹੋਈਆ
ਬੰਦਿਆ ਦੇ ਵਿੱਚ ਪਾੜ ਹੋਗੇ। ਅਸੀ ਸਾਭੀ ਯਾਰੀ ਆਪਣੀ ਸਾਭਦੇ ਸਾਭਦੇ ਗਾਰ ਹੋਗੇ।
41.)ਤੇਰਾ ਚੇਤਾ ਆਵੇ ਨੀ ਤੇਰੀ ਪਾਈ ਉਸ ਬਾਤ ਤੋ। ਕਿਤੇ ਮਾੜੀ ਕਰਕੇ ਗਈ
ਲਾਈ ਜਿੰਨੀ ਆਸ ਤੋ। ਕਿਵੇ ਚੱਲਣੀਆ ਚਾਲਾ ਸਿੱਖੀ ਲੱਗਦੀ ਤਾਸ਼ ਤੋ।
ਕਿਵੇ ਖੂਨ ਚੀਰ ਕੇ ਕੱਢਿਆ ਨੋਹਾ ਦੇ ਨਾਲ ਮਾਸ ਤੋ। ਕਿਵੇ ਸਾਨੂੰ ਆਮ
ਤੂੰ ਕਰਤਾ ਇਹਨੇ ਜਿਆਦਾ ਖਾਸ ਤੋ। ਤੁਰਦਾ ਕੱਲਾ ਸ਼ਰੀਰ ਪਿਆ ਪੁੱਛੀ ਰੂਹ
ਦੀ ਲਾਸ਼ ਤੋ। ਲੱਗਾ ਪਤਾ ਰਿਸ਼ਤੇ ਆਉਦੇ ਕੀਤੀ ਸੀ ਇੱਕ ਜਾਚ ਤੋ।
ਸੱਚੀ ਮੈਨੂੰ ਡਰ ਜਿਹਾ ਲੱਗੇ ਤੇਰੇ ਪਿੰਡ ਗਈ ਬਰਾਤ ਤੋ। 42.)ਅਸੀ ਉੱਪਰ
ਹਾਕ ਹੈ ਮਾਰੀ ਤੂੰ ਤਾ ਪੋੜੀਆ ਚੜਦਾ ਹੈਨੀ। ਅਸੀ ਸ਼ਰਾਰਤਾ ਕਰਦੇ ਰਹਿੰਦੇ ਤੂੰ ਕਦੀ ਵੀ ਲੜਦਾ
ਹੈਨੀ। ਸਾਡੇ ਦਿਲ ਦੇ ਬੂਹੇ ਆਗਉ। ਲੰਘ ਜਾਵੇ ਪਰ ਬੜਦਾ ਹੈਨੀ।
ਕਿੰਨੀ ਵਾਰੀ ਅੱਖਾ ਕੱਢੀਆ ਤੂੰ ਤਾ ਸਾਥੋ ਡਰਦਾ ਹੈਨੀ। ਪਿਆਰ ਦੀ ਤੈਥੋ ਕਮੇਟੀ
ਪਾਈ ਤੂੰ ਤਾ ਕਦੇ ਭਰਦਾ ਹੈਨੀ। ਆਪਣੀਆ ਸਭ ਮਨਾ ਲਵੇ ਸਾਡਾ ਗੁੱਸਾ ਜਰਦਾ
ਹੈਨੀ। ਕਿਵੇ ਤੈਨੂੰ ਕੋਲ ਬਠਾਈਏ ਤੂੰ ਤਾ ਕੋਲੇ ਖੜਦਾ ਹੈਨੀ।
43.)ਆਪਣੇ ਹੱਕ ਲਈ ਅੜ ਕੇ ਦੇਖੋ। ਜਿੱਤਣ ਦੇ
ਲਈ ਲੜਕੇ ਦੇਖੋ। ਐਵੇ ਨਾ ਕੱਲੀ ਰੋਈ ਜਾ ਉੱਠ ਹਥਿਆਰ ਫੜਕੇ ਦੇਖੋ।
ਸਾਰੇ ਹੁੰਦੇ ਇੱਕ ਬਰਾਬਰ ਜੁਰਤ ਨਾ ਸੀਨੇ ਤਣਕੇ ਦੇਖੋ। ਨਰਮ ਹੋਏ ਸੱਟ ਆ
ਲੱਗਣੀ ਢੱਲ ਕੇ ਲੋਹਾ ਬਣਕੇ ਦੇਖੋ। ਗਾਨੀਆ ਦੀ ਥਾ ਖੰਡੇ ਪਾਲੋ ਲਾ ਕੇ ਸੱਚੀ
ਮਣਕੇ ਦੇਖੋ। ਜਿਹੜਾ ਟਾਇਮ ਉਹੀ ਸਾਭਣਾ ਨਾ ਰਾਤ ਨਾ ਤੜਕੇ
ਦੇਖੋ। ਅੋਰਤ ਸੱਚੀ ਚਾਹੁੰਦੀ ਕੀ ਆ ਬਰਾੜ ਜੈਸੀ ਨੂੰ ਪੜਕੇ ਦੇਖੋ।
44.)ਸਾਡੇ ਬਿਨਾ ਕਿਹੜਾ ਤੇਰਾ ਜਿਹਨੇ ਸੱਚੀ ਤੱਕਿਆ ਤੈਨੂੰ। ਤੂੰ ਤਾ ਸਾਡੇ ਦਿਲ ਚ ਰਹਿਣੀ ਹੱਥਾ ਤੇ
ਕਹਿਨੇ ਰੱਖਿਆ ਤੈਂਨੂੰ। ਸਾਡੇ ਆਖੇ ਰੁੱਕਦੀ ਨੀ ਫਿਰ ਵੀ ਕਹਿਨੇ ਡੱਕਿਆ ਤੈਨੂੰ।
ਤੂੰ ਸੀ ਪੂੜੀ ਜਹਿਰ ਜਿਹੀ ਫਿਰ ਵੀ ਕਹਿਨੇ ਫੱਕਿਆ ਤੈਂਨੂੰ।
ਜਿਹੜੀ ਸਾਡੀ ਗੱਲ ਨੀ ਮੰਨਦੀ ਲੱਗਦਾ ਕਿਸੇ ਨੇ ਪੱਟਿਆ ਤੈਂਨੂੰ। ਕਬੂਤਰਾ ਦਾ ਕੋਈ ਸ਼ੋਕੀ ਲੱਗਦਾ ਖੋਹ ਕੇ ਲੈ ਗਿਆ
ਲੱਕਿਆ ਤੈਂਨੂੰ। ਇੰਨੇ ਵੀ ਅਸੀ ਮਾੜੇ ਨਹੀ ਸੀ ਜਿੰਨਾ ਕਿਸੇ ਨੇ ਚੱਕਿਆ ਤੈਨੂੰ।
44.)ਆਪਣੇ ਪਿੰਡ ਦੀ ਦੇਖੀ ਜਾਈਏ ਅਸੀ ਪੰਜਾਬ ਤੋ ਬਾਹਰ ਨੀ ਦੇਖੀ।
ਜਿਹੜੀ ਸਾਡੇ ਦੋਹਾ ਵਿਚਾਲੇ ਕਿੰਨੀ ਤੀਖੀ ਤਾਰ ਨੀ ਦੇਖੀ। ਤਾਡੀ ਸਾਡੇ ਨਾਲ ਕਿੰਨੀ
ਆ ਸੱਚੀ ਮਨ ਵਿੱਚ ਖਾਰ ਨੀ ਦੇਖੀ। ਮੱਥਾ ਟੇਕ ਕੇ ਵਾਪਸ ਆਗੇ ਡੇਰੇ ਤੋ ਕਦੇ ਪਾਰ ਨੀ
ਦੇਖੀ। ਤੂੰ ਵੀ ਕਿੰਨੀ ਸੋਹਣੀ ਹੁਣੀ ਸੁਪਣੇ ਵਿੱਚ ਇੱਕ ਵਾਰ ਨੀ ਦੇਖੀ।
ਜਿੱਥੇ ਸੂਰਜ ਤੇਰੇ ਵਰਗਾ ਲਾਹੋਰ ਸ਼ਹਿਰ ਦੀ ਸ਼ਾਮ ਨੀ ਦੇਖੀ। 45.)ਜਿਹੜੇ ਸ਼ਰੀਕ ਮਿੱਠੇ ਬਣਦੇ
ਉਹੋ ਕੋੜੇ ਸੱਚ ਹੁੰਦੇ ਆ। ਜਿਹੜੇ ਹਰ ਵੇਲੇ ਚੁੰਬਦੇ ਟੁੱਟੇ ਉਹੋ ਕੱਚ ਹੁੰਦੇ ਆ।
ਜੋ ਮੜੇ ਟਾਇਮ ਚ ਭੁੱਲਗੇ ਉਹ ਮੰਨੋ ਲੱਥ ਹੁੰਦੇ ਆ। ਜਿਹੜੇ ਤੈਨੂੰ ਲਿਖ
ਕੇ ਪਾੜਾ ਜਾਨ ਦੇ ਵਰਗੇ ਖੱਤ ਹੁੰਦੇ ਆ। ਘਰ ਨੂੰ ਗਿਰਬੀ ਰੱਖਣਾ ਪੈਦਾ
ਸੋਖੇ ਕਿੱਥੇ ਕੱਠ ਹੁੰਦੇ ਆ। ਅੰਗੂਰ ਦੀ ਕੱਢੀਉ ਮਾਰੇ ਵਾਜਾ ਪੋਣੇ ਜਦੋ ਅੱਠ ਹੁੰਦੇ
ਆ। ਸਾਡੇ ਲਈ ਤਾ ਲੀਰਾ ਉਹੋ ਬਾਕੀਆ ਲਈ ਜੋ ਅੱਤ ਹੁੰਦੇ ਆ।
ਕੱਲਾ ਕਿਵੇ ਦੁਨੀਆ ਜਿੱਤ ਲੂ ਹੱਥਾ ਦੇ ਨਾਲ ਹੱਥਾ ਹੁੰਦੇ ਆ। 46.)ਇੱਕੋ ਹੀ ਖੁਆਇਸ਼
ਮੇਰੀ ਕੁਝ ਕਰਜਾ ਤੈਂਨੂੰ ਵੇਖ ਕੇ ਨੀ।
ਇੰਨਾ ਸੋਹਣਾ ਕਿਵੇ ਹੈ ਕੋਈ ਮੈ ਅੜਜਾ ਤੈਨੂੰ ਵੇਖ ਕੇ ਨੀ। ਤੂੰ ਰੁੱਤ ਏ
ਪੱਤਝੜ ਦੀ ਮੈ ਝੜਜਾ ਤੈਂਨੂੰ ਵੇਖ ਕੇ ਨੀ। ਜੇ ਕਿਧਰੇ ਮੈ ਬੈਠਾ ਹੋਵਾ
ਖੜਜਾ ਤੈਂਨੂੰ ਵੇਖ ਕੇ ਨੀ। ਜੇ ਕਿੱਧਰੇ ਤੂੰ ਹੰਝੂ ਕੱਢੇ ਡਰਜਾ ਤੈਨੂੰ
ਵੇਖ ਨੇ। ਜੇ ਕਿਤੇ ਤੂੰ ਰੱਬ ਹੁੰਦਾ ਮੈ ਤਰਜਾ ਤੈਨੂੰ ਵੇਖ ਕੇ
ਨੀ। ਕਦੇ ਕਦੇ ਮੈਂਨੂੰ ਸੰਗ ਲੱਗੇ ਅੰਦਰ ਵੜਜਾ ਤੈਨੂੰ ਵੇਖ ਕੇ
ਨੀ। ਤੂੰ ਮਾ ਮੇਰੀ ਦੇ ਪੈਰਾ ਵਰਗੀ ਮੈ ਮਰਜਾ ਮੱਥਾ ਟੇਕ ਕੇ ਨੀ।
47.)ਤੇਰੇ ਸੋਹਣੇ ਵਾਲ ਆ ਖੁੱਲੇ। ਸਾਡੇ ਸੱਚੀ ਭਾਗ ਆ ਖੁੱਲੇ। ਚਿੱਟੇ ਸੂਟ ਤੇ ਫੁੱਲ
ਗੁਲਾਬੀ ਚੇਤੇ ਸਾਨੂੰ ਅਸੀ ਨਾ ਭੁੱਲੇ। ਕਿੰਨੀ ਸੋਹਣੀ ਰੋਟੀ ਪੱਕਦੀ ਤੇਰੇ
ਘਰਦੇ ਵਾਲ ਕੇ ਚੁੱਲੇ। ਪਾਣੀ ਸਾਥੋ ਬਣ ਨੀ ਹੋਇਆ ਥਾ ਥਾ ਤੇ ਅਸੀ
ਨਾ ਡੁੱਲੇ। ਸਾਡੇ ਨਾਲ ਗੱਲ ਨਾ ਕਰੇ ਤੁਰਦੀ ਜਾਵੇ ਮੂੰਹ ਆ ਫੁੱਲੇ।
ਤੇਰੀ ਪਿਆਰ ਸੀ ਤੱਕੜੀ ਵਰਗਾ ਘਟ ਜਾ ਵੱਧ ਅਸੀ ਨਾ ਤੁੱਲੇ। ਅਸੀ ਜਿੰਦੇ ਬਿਨਾ ਚਾਬੀ
ਤੋ ਟੁੱਟ ਗਏ ਪਰ ਭਾਗ ਨਾ ਖੁੱਲੇ। 48.)

You might also like