You are on page 1of 83

1

2
3
ਟਾਹਲੀ ਵਾਲਾ ਖ਼ੇਤ

ਸਵੇਰ ਦਾ ਵ ਤ ਮਾਘ ਮਹੀਨੇ ਦੀ ਚੜਦੀ ਜਹੀ ਸਵੇਰ,, ਖੇਤਾਂ ਚ ਦੂਰ ਦੂਰ ਤੱਕ ਖੜੀਆਂ,
ਹਰੀਆਂ ਕਚਾਰ ਕਣਕਾਂ ਿਜੰਨਾਂ ਤੇ ਜੰਮੀ
ਹੋਈ ਆ ਇੱਕ ਧੁਦ ੰ ਦੀ ਸੰਘਣੀ ਲਿਹਰ.... ਧੁਦ
ੰ ਚ ਝਾਕ ਿਰਹਾ ਮੱਧਮ ਿਜਹਾ ਸੂਰਜ...
ਜੋ ਪੂਰਾ ਜ਼ੋਰ ਲਾ ਕੇ ਵੀ ਮਾੜਾ ਿਜਹਾ ਹੀ
ਮੂੰਹ ਿਵਖਾ ਸਿਕਆ ਸੀ..||

ਅਰਜੁਨ ਿਸੰਹੋ ਦੇ ਟਾਹਲੀ ਵਾਲੇ ਖ਼ੇਤ ਚ ਫੇਰ ਇੱਕ ਰੌਲਾ ਪੈ ਿਰਹਾ ਸੀ,, ਇਹ ਰੌਲਾ ਿਕਸੇ
ਬੇਗ਼ਾਨੇ ਨਾਲ ਨਹ ਸੀ ਪੈ ਿਰਹਾ,, ਬਲਿਕ ਆਪਣੇ ਹੀ ਪੋਤਰੇ
ਬਲਬੀਰ ਿਸੰਘ ਨਾਲ ਪੈ ਿਰਹਾ ਸੀ..||

ਝ ਰੌਲੇ ਕੇਹੜਾ ਉਹਨਾਂ ਜ਼ਮੀਨ ਵੰਡਣੀ ਸੀ,, ਕੱਲਾ ਕੱਲਾ ਤਾਂ ਪੋਤਾ ਸੀ ਅਰਜੁਨ ਿਸੰਹੋ
ਦਾ,, ਹ ਪੁਤ ੱ ਤਾਂ ਦੋਵ ਿਨੱਕੇ ਜਹੇ ਬਲਬੀਰ ਅਰਜੁਨ ਿਸੰਹੋ ਦੀ ਝੋਲੀ ਪਾ ਕੇ ਦੁਨੀਆਂ
ਤ ਜਾ ਚੁੱਕੇ ਸਨ..ਇੱਕ ਕਾਰ ਹਾਦਸਾ ਹੋਇਆ ਤੇ ਉਹ ਕਦੇ ਵਾਪਸ ਨਾ ਮੁੜ,ੇ , ਬੱਸ ਉਹਨਾਂ
ਦੀਆਂ ਅਣਪਛਾਤੀਆਂ ਲਾਸ਼ਾਂ ਹੀ ਆਈਆਂ ਸਨ,,,
ਸ਼ਾਇਦ ਅੱਜ ਬਲਬੀਰ ਵੀ ਨਾ ਹੁੰਦਾ....

ਜੇ ਉਸ ਿਦਨ ਉਹ ਥੋੜਾ ਿਜਹਾ ਬੁਖਾਰ ਨਾ ਚਿੜਆ ਹੁੰਦਾ,, ਅਰਜੁਨ ਿਸੰਹੋ ਉਹ


ਿਦਨ ਿਕਸੇ ਕਾਲੇ ਿਦਨ ਵਾਂਗ ਯਾਦ ਸੀ..
ਜਦ ਅਰਜੁਨ ਿਸੰਹੋ ਦੇ ਮੁੰਡੇ ਦਲਜੀਤ ਨੇ ਸ਼ਿਹਰ ਿਕਸੇ ਕੰਮ ਜਾਣਾ ਸੀ ਤੇ ਗਰਮੀ ਦਾ
ਮਹੀਨਾ ਸੀ... 11 ਹਾੜ ਦਾ ਿਦਨ...
ਉਹ ਆਪਣੀ ਘਰਵਾਲੀ ਕੁਲਜੀਤ ਕੁਰ ਅਵਾਜ਼ ਮਾਰਦਾ ਬੋਿਲਆ ਸੀ... ਕੁਲਜੀਤੇ
ਆਜਾ ਛੇਤੀ ਲੇਟ ਹੋਈ ਜਾਨੇ ਆਂ,ਤੈ ਿਪੰਡ ਉਤਾਰ ਕੇ , ਮ ਅੱਗੇ ਇੱਕ ਕੰਮ ਜਾਣਾ ਲੇਟ
ਹੋਈ ਜਾਨਾ...||
ਆਹ ਬਲਬੀਰ ਿਤਆਰ ਕਰ ਿਲਆ ਕੇ ਨਹ .. ਪਟਕਾ ਬੰਨ ਿਲਆ ਇਹਦੇ... ਕੇ ਨਹ
ਹਲੇ...??

ਪਰੀਆਂ ਵਰਗੀ ਕੁਲਜੀਤ ਕੌਰ ਸਵਾਤ ਚ ਬਾਹਰ ਆ ਦੀ ਬੋਲੀ,,

4
ਨਹ ਜੀ.. ਬਲਬੀਰ ਤਾਂ ਘਰੇ ਹੀ ਬੇਬੇ ਬਾਪੂ ਜੀ ਕੋਲ,, ਉਹ ਬੁਖਾਰ ਵੀ ਆ,, ਤ
ਅੱਗ ਵਰਦੀ ਪਈ ਆ,, ਨਾਲ਼ੇ ਆਥਣ ਤਾਂ ਮੁੜ ਆਉਣਾ ਆਪਾਂ...||

ਅਰਜੁਨ ਿਸੰਹੋ ਵੇਹੜੇ ਚ ਲੱਗੇ ਤੂਤ ਥੱਲੇ, ਮੰਜੇ ਦੀ ਪਦ ਕਸ ਿਰਹਾ ਸੀ,, ਚੰਗਾ ਬਾਪੂ ਜੀ
ਅਸ ਚਲਦੇ ਆਂ, ਬਲਬੀਰ ਦਾ ਿਧਆਨ ਰੱਿਖਓ.. ਦੁੱਧ ਮ ਿਨੱਪਲ ਚ ਪਾ ਕੇ ਰੱਖ ਿਦੱਤਾ..
ਉਹ ਬੇਬੇ ਜੀ ਆਪੇ ਿਪਆ ਦੇਣ ਗੇ..... ਕੁਲਜੀਤ ਕੁਰ ਮੱਥਾ ਟੇਕਦੀ ਬੋਲੀ..||

ਿਜ ਦੀ ਰਿਹ ਭਾਈ ਕੁਲਜੀਤੇ ਗੁਰੂ ਮਹਾਂਰਾਜ ਤੇਰੀ ਵੱਡੀ ਉਮਰ ਕਰੇ,, ਅਰਜੁਨ ਿਸੰਹੋ
ਕੁਲਜੀਤ ਕੁਰ ਦੇ ਿਸਰ ਤ ਚਾਰ ਗਲਾਂ ਚਾ ਹੱਥ ਰੱਖ ਅਸੀਸ ਿਦੰਦਾ ਬੋਿਲਆ..||

ਚੰਗਾ ਬਾਪੂ... ਮੰਗਵਾਉਣਾ ਤਾਂ ਨੀ ਕੁਝ


ੱ ਸ਼ਿਹਰ..?? ਦਲਜੀਤ ਫੀਅਰਡ ਕਾਰ ਦਾ ਸ਼ੀਸ਼ਾ
ਥੱਲੇ ਕਰਦਾ ਬੋਿਲਆ..!!
ਨਹ ਨਹ ਸ਼ੇਰਾ ਕੁਝ ੱ ਨੀ ਿਲਆਉਣਾ.. ਤੁਸ ਜਾਓ ਹੁਣ.. ਧੁਪ
ੱ ਚੜਦੀ ਆ ਦੀ ਆ..||

ਪਰੀਆਂ ਵਰਗੀਆਂ ਕੁਲਜੀਤ ਕੌਰ.. ਗੋਰਾ ਰੰਗ.. ਸ਼ਰਬਤੀ ਅੱਖਾਂ.. ਸੱਜੀ ਗੱਲ ਤੇ ਰੱਬ ਨੇ
ਨਜ਼ਰਾਂ ਤ ਬਚਾਉਣ ਲਈ ਬਖਿਸ਼ਆ ਕੁਦਰਤੀ ਕਾਲਾ ਿਤਲ.... ਲੰਬੇ ਵਾਲਾਂ ਦੀ ਪਰਾਂਦਾ ਪਾ
ਕੇ ਗੁੰਦੀ ਗੁੱਤ ਪੈਰ ਪਾਈ ਜਰਕਾਂ ਦੀ ਮਾਰਦੀ ਪੰਜਾਬੀ ਜੁਤ
ੱ ੀ..ਿਜਸਦੀਆਂ ਜਰਕਾਂ ਦੀ
ਅਵਾਜ਼ ਬੜਾ ਿਪਆਰਾ ਿਜਹਾ ਰਸ ਘੋਲ ਰਹੀ ਕੰਨਾਂ ਿਵੱਚ,,ਦਲਜੀਤ ਦੇ ਨਾਲ ਕਾਰ ਚ
ਬੈਠ ਗਈ..||

ਅਰਜੁਨ ਿਸੰਹੋ ਕਾਰ ਦੇ ਘਰ ਦਾ ਦਰਵਾਜ਼ਾ ਲੰਘ ਜਾਣ ਤ ਬਾਅਦ ਆਪਣੀ ਘਰਵਾਲੀ


ਪਤਾਪ ਕੁਰ ਅਵਾਜ਼ ਮਾਰਦਾ ਬੋਿਲਆ....
ਦਲਜੀਤੇ ਦੀ ਬੇਬੇ... ਨੀ ਦਲਜੀਤੇ ਦੀ ਬੇਬੇ....
ਆਹ ਆਪਣੀ ਕੁਲਜੀਤੇ ਦੇ ਕਾਲਾ ਿਟੱਕਾ ਲਾ ਕੇ ਬਾਹਰ ਤੋਿਰਆ ਕਰ,, ਲੋਕਾਂ ਦੀਆਂ
ਨਜ਼ਰਾਂ ਬਾਹਲੀਆਂ ਜਾਲਮ ਹੁੰਦੀਆਂ... ਨਜ਼ਰਾਂ ਤਾਂ ਪੱਥਰ ਪਾੜ ਿਦੰਦੀਆਂ,, ਸਹੁਰੀ ਰੱਬ
ਨੇ ਰੰਗ ਰੂਪ ਵੀ ਅੰਤਾਂ ਦਾ ਿਦੱਤਾ ਿਜਵ ਸਾਰਾ ਹੁਸਨ ਇਹਦੇ ਤੇ ਮਕਾਉਣਾ ਹੋਵੇ...||

ਜੀਤੇ ਦੀ ਬੇਬੇ ਤੈ ਇੱਕ ਗੱਲ ਆਖਾਂ,,,,ਤੈ ਨੀ ਲੱਗਦਾ.. ਿਜਵ ਰੱਬ ਨੇ ਸਾ ਫੇਰ ਤ


ਨਸੀਰਾਂ ਮੋੜ ਕੇ ਿਦੱਤੀ ਹੋਵੇ... ਉਹੀ ਰੰਗ ਰੂਪ.. ਮੈ ਤਾਂ ਇਹਦੇ ਿਵੱਚ ਨਸੀਰਾਂ ਹੀ
ਿਦਸਦੀ ਆ..||

ਮੈ ਹੁਣ ਭਲਾਂ ਕੀ ਪਤਾ..ਮ ਕੇਹੜਾ ਵੇਖੀ ਸੀ ਿਵਚਾਰੀ ... ਮ ਤਾਂ ਥੋਡੇ ਮੂੰਹੋ ਸੁਣੀ

5
ਆ...ਜੋ ਹਰ ਵ ਤ ਗੱਲੀ ਬਾਤੀ ਉਹ ਯਾਦ ਕਰਦੇ ਰਿਹੰਦੇ ਹੋ.... ਪਤਾਪ ਕੁਰ ਚੁੱਲੇ ਕੋਲ
ਬੈਠੀ ਭਾਂਡੇ ਮਾਂਜਦੀ ਬੋਲੀ..||

ਅਰਜੁਨ ਿਸੰਹੋ ਨੇ ਧਰਤੀ ਦੀ ਿਹੱਕ ਿਜੰਨਾਂ ਡੂੰਘਾ ਇੱਕ ਹਾਉਕਾ ਿਲਆ...||

ਓ.. ਤਾਇਆ... ਓ.. ਤਾਇਆ... ਿਕੱਥੇ ਰੰਗਲੀ ਦੁਨੀਆਂ ਚ ਗੁਆਚਾ ਬੈਠਾਂ... ਤਾਰੇ ਮਜ਼ਬੀ
ਨੇ ਸੋਚਾਂ ਚ ਡੁੱਬੇ ਅਰਜੁਨ ਿਸੰਹੋ ਮੋਢੇ ਤ ਹਲੂ ਨ ਕੇ ਿਕਹਾ..

ਤਾਇਆ .. ਬੀਰਾ ਕਿਹੰਦਾ ਆਹ ਮਟੀ ਢਾਉਣੀ ਆ... ਦੇਖ ਲਾ ਤਾਇਆ ਕੀ ਕਰਨਾ..||


ਅਰਜੁਨ ਿਸੰਹੋ ਦੇ ਪੋਤੇ ਬਲਬੀਰ ਿਨੱਕੇ ਨਾਮ ਨਾਲ ਬੀਰਾ ਕਿਹੰਦੇ ਸੀ ਸਾਰੇ..||

ਨਾ.. ਨਾ.. ਜਗਤਾਰ ਿਸੰਹਾਂ ਰੱਬ ਦਾ ਵਾਸਤਾ ਇਹ ਕਿਹਰ ਨਾ ਕਰ ..


ਤਾਰਾ ਮਤਲਬ ਜਗਤਾਰ ਿਸੰਹੋ ਅਰਜੁਨ ਿਸੰਹੋ ਕਾ ਸੀਰੀ ਸੀ...ਸੀਰੀ ਿਜਸ ਪੰਜਾਬ ਦੇ
ਕਈ ਿਖੱਿਤਆਂ ਚ ਸਾਂਝੀ ਵੀ ਕਿਹ ਦੇ ਿਦੰਦੇ ਆ,,

ਤਾਇਆ, ਮ ਤਾਂ ਕੁਝ


ੱ ਨੀ ਿਕਹਾ ਆਹ ਬੀਰਾ ਹੀ ਕਿਹੰਦਾ.. ਕੇ ਢਾਹ ਕੇ ਪਰਾਂ ਕਰ ਕੋਈ
ਚਾਰ ਓਰੇ ਵਧਣ ਗੇ ਹੀ... ਇਸ ਮਟੀ ਨੇ ਕੀ ਦੁੱਧ ਦੇਣਾ..||

ਚਾਚਾ ਮਾਰ ਸੱਭਲ ਤੇ ਢਾਹ ਪਰਾਂ ਕੀ ਤੂੰ ਬਾਬੇ ਨਾਲ ਸਲਾਹਾਂ ਕਰਨ ਲੱਗ ਿਗਆਂ.....
ਖਾਲ ਚ ਕਹੀ ਹੰਗਾਲ ਕੇ ਮੋਢੇ ਤੇ ਰੱਖਿਦਆਂ ਬਲਬੀਰ ਨੇ ਿਕਹਾ..ਤਾਰੇ ਿਕਹਾ ||

ਨਾ ਮੇਰਾ ਪੁਤ
ੱ ਬਲਬੀਰ,ਮੇਰੇ ਿਜ ਦੇ ਜੀਅ ਇਹ ਪਾਪ ਨਾ ਕਰ .. ਰੱਬ ਦਾ ਵਾਸਤਾ....
ਅਰਜੁਨ ਿਸੰਹੋ ਨੇ ਵਾਸਤਾ ਪਾਇਆ ||

ਮੈ ਥੋਡੀ ਬੁਿੜਆਂ ਦੀ ਸਮਝ ਨੀ ਆ ਦੀ... ਦੁਨੀਆਂ ਚੰਦ ਤੇ ਪਹੁੰਚ ਗਈ ਤੇ ਤੁਸ


ਉਹੀ ਮੜੀ ਮਸਾਣਾ ਲੈ ਕੇ ਬੈਠੇ ਹੋ...ਪੂਜੀ ਚੱਲੋ ਏਹਨਾਂ ਇੱਟਾਂ ... ਪਤਾ ਨੀ ਇਹ
ਬੁਿੜਆਂ ਨੇ ਕਦ ਿਸਆਣੇ ਹੋਣਾ..||

ਅਰਜੁਨ ਿਸੰਹੋ ਦੇ ਕਾਲਜੇ ਚ ਇੱਕ ਚੀਸ ਉਠੀ... ਿਜਵ ਿਕਸੇ ਨੇ ਉਹਦੀ ਦੁਖਦੀ ਰਗ ਤੇ
ਹੱਥ ਰੱਖ ਿਦੱਤਾ ਹੁੰਦਾ.... ਉਹ ਮਨ ਚ ਬੋਿਲਆ... ਗੱਲ ਪੂਜਣ ਦੀ ਨਹ ਹੁੰਦੀ ਪੁਤ ੱ ਰਾ,
ਬੱਸ ਏਹਨਾਂ ਮਟੀਆਂ ਨਾਲ ਯਾਦਾਂ ਜੁੜੀਆਂ ਹੁੰਦੀਆਂ ਵੱਿਡਆਂ ਦੀਆਂ,, ਕੁੱਝ ਅੱਧ ਵਾਟੇ ਛੱਡ
ਕੇ ਤੁਰਗੇ ਆਪਿਣਆਂ ਦੀਆਂ....||

6
ਿਜਸਦੀ ਅੱਗੇ ਕੁਲ
ੱ ਨਹ ਸੀ ਨਾ ਵਧਦੀ..ਜੀਹਦੇ ਘਰ ਅੱਗੇ ਕੋਈ ਦੀਵਾ ਵੱਤੀ ਬਾਲਣ
ਵਾਲਾ ਨਹ ਸੀ ਰਿਹੰਦਾ.. ਉਹਦੀ ਮਟੀ ਬਣਾ ਕੇ ਉਹ ਯਾਦ ਰੱਿਖਆ ਜਾਂਦਾ ਸੀ.. ਤੇ
ਏਥੇ ਿਦਨ ਿਤਉਹਾਰ ਤੇ ਦੀਵਾ ਬਾਲ ਕੇ ਆਿਖਆ ਜਾਂਦਾ ਸੀ... ਤੇਰੇ ਘਰ ਦੇ ਿਚਰਾਗ਼ ਬੁਝੇ
ਨਹ ਆ,,ਹੈ ਕੋਈ ਿਜਸਨੇ ਤੇਰੇ ਘਰ ਦਾ ਦੀਵਾ ਗੁੱਲ ਨੀ ਹੋਣ ਿਦੱਤਾ.. ਆਹ ਦੇਖ ਤੇਰਾ
ਦੀਵਾ ਬਲ ਿਰਹਾ ਹੈ ||

ਸਭ ਪਾਖੰਡਵਾਦ ਆ ਬੁਿੜਆ... ਤੂੰ ਕਰਦਾ ਿਜਵ ਮਟੀ ਚ ਉਠ ਕੇ ਉਹ ਤੇਰੇ ਨਾਲ


ਰੋਜ ਗੱਲਾਂ ਕਰਦੀ ਹੁੰਦੀ ਆ,, ਤੇਰੇ ਨਾਲ ਬੋਲਦੀ ਹੁੰਦੀ ਆ..... ਬਲਬੀਰ ਇਸ ਵਾਰ ਗੁੱਸੇ
ਚ ਬੋਿਲਆ..||

ਇਹ ਸ਼ਬਦ ਅਰਜੁਨ ਿਸੰਹੋ ਦੇ ਿਦਲ ਤੇ ਿਕਸੇ ਸੇਲੇ ਵਾਂਗ ਵੱਜਾ... ਉਹਦੇ ਅੱਖਾਂ ਚ ਹੰਝੂ
ਵਿਹ ਤੁਰੇ.... ਪਲਾਂ ਿਵੱਚ ਿਚੱਟੀ ਦਾਹੜੀ ਹੰਝਆ
ੂ ਂ ਨਾਲ ਿਭੱਜ ਗਈ..... ਉਹ ਪਤਾਲ ਿਜੱਡਾ
ਹਾਉਕਾ ਲਦਾ ਬੋਿਲਆ... ਗੱਲਾਂ ਤਾਂ ਉਹਨੇ ਿਵਚਾਰੀ ਨੇ ਕਦੇ ਿਜ ਦੇ ਜੀਅ ਵੀ ਨਹ ਸੀ
ਕੀਤੀਆਂ.... ਰੱਬ ਉਹ ਜ਼ੁਬਾਨ ਦੇਣੀ ਹੀ ਭੁੱਲ ਿਗਆ ਸੀ,
ਕੁਝ
ੱ ਵੀ ਕਿਹਣਾ ਹੁੰਦਾ... ਵੰਗਾਂ ਛਣਕਾ ਕੇ ਹੀ ਸਮਝਾ ਦੀ ਸੀ ||

ਪਤਾ ਨੀ ਰੱਬ ਤ ਿਕਹੜੇ ਦੁੱਖ ਿਲਖਾ ਕੇ ਿਲਆਈ ਸੀ ਕਰਮਾਂ ਮਾਰੀ,, ਜੋ ਆਪ ਤਾਂ ਮੁੱਕ
ਗਈ ਪਰ ਉਹਦੇ ਦੁੱਖ ਨਾ ਮੁੱਕੇ... ਅਰਜੁਨ ਿਸੰਹੋ ਆਪਣੇ ਹੀ ਖ਼ੇਤ ਿਵੱਚ ਬੇਬੱਸ ਹੋਇਆ
ਖੜਾ ਸੀ..||

ਿਬਲਕੁਲੱ ਓਦਾਂ..
ਿਜਵ ਅੱਜ ਦੇ ਵ ਤ ਧੀ ਨਾਲ ਹੋਏ ਬਲਾਤਕਾਰ ਤ ਬਾਅਦ ਧੀ ਦੀ ਲਾਸ਼ ਸੜਕ ਤੇ ਰੱਖ
ਕੇ ਕੋਈ ਬੇਬੱਸ ਿਪਓ ਦੇ ਿਰਹਾ ਹੁੰਦਾ.. ਿਸਵੇਆਂ ਦੀ ਅੱਗ ਤੇ ਛੱਲੀਆਂ ਭੁੰਨਣ ਵਾਲੇ ਤੇ
ਸਵਾਦ ਲੈਣ ਵਾਲੇ ਚੈਨਲਾਂ ਦੇ ਘਟੀਆ ਪੱਤਰਕਾਰਾਂ ਦੇ ਪੁਠ
ੱ ੇ ਿਸੱਧੇ ਸਵਾਲਾਂ ਦੇ ਜਵਾਬ.....
ਜੀ ਬਲਾਤਕਾਰ ਿਕੰਨੇ ਵਜੇ ਹੋਇਆ..??
ਿਕੰਨੇ ਜਾਿਣਆਂ ਨੇ ਕੀਤਾ ਬਲਾਤਕਾਰ...??
ਕੀ ਹੱਥ ਪੈਰ ਬੰਨ ਕੇ ਕੀਤਾ ਿਗਆ ਬਲਾਤਕਾਰ...??
ਜਦ ਤੁਸ ਬਲਾਤਕਾਰ ਤ ਬਾਅਦ ਬੌਡੀ ਦੇਖੀ ਕੀ ਉਹ ਨਗਨ ਅਵਸਥਾ ਿਵੱਚ ਸੀ...??
ਿਕਵ ਮਿਹਸੂਸ ਹੋਇਆ ਜਦ ਧੀ ਦੀ ਲਾਸ਼ ਿਮਲੀ??
ਹੁਣ ਤੁਹਾਡੀ ਪਸ਼ਾਸ਼ਨ ਤ ਕੀ ਮੰਗ ਆ....???

7
ਏਹਨਾਂ ਸਵਾਲਾਂ ਦੇ ਕੀ ਜਵਾਬ ਦੇਵੇ ਉਹ ਿਪਓ,ਿਜਸਦੀ ਜਵਾਨ ਧੀ ਦੀ ਬਲਾਤਕਾਰ ਹੋਈ
ਡੈਡ ਬੌਡੀ ਸਾਹਮਣੇ ਪਈ ਹੋਵੇ... ਫੇਰ ਵੀ ਉਹਦੀਆਂ ਬੇਬੱਸ ਅੱਖਾਂ ਦੇਖ ਰਹੀਆਂ
ਹੁੰਦੀਆਂ.... ਮੀਡੀਆ ਦੁਆਰਾ ਉਹਦੀ ਧੀ ਦਾ ਦੁਬਾਰਾ ਹੁੰਦਾ ਬਲਾਤਕਾਰ......

ਿਬਲਕੁਲ
ੱ ਓਵ ਹੀ ਬੇਬੱਸ ਹੋਇਆ ਖੜਾ ਦੇਖ ਿਰਹਾ ਸੀ ਅਰਜੁਨ ਿਸੰਹੋ ਟਾਹਲੀ ਥੱਲੇ ਬਣੀ
ਉਸ ਮਟੀ ...

ਅਚਾਨਕ ਉਸ ਮਟੀ ਤੇ ਸੱਬਲਾਂ ਵੱਜਣੀਆ ਸ਼ੁਰੂ ਹੋ ਗਈਆਂ, ਅਰਜੁਨ ਿਸੰਹੋ ਲੱਗ


ਿਰਹਾ ਸੀ ਿਜਵ ਇਹ ਸੱਬਲਾਂ ਉਸ ਮਟੀ ਤੇ ਨਹ ਬਲਿਕ ਉਹਦੇ ਿਦਲ ਤੇ ਵੱਜ ਰਹੀਆਂ
ਹੋਣ..||

ਿਜਸ ਟਾਹਲੀ ਵਾਲੇ ਖ਼ੇਤ ਉਸਦੀ ਰੂਹ ਵੱਸਦੀ ਸੀ,, ਅੱਜ ਉਹੀ ਖ਼ੇਤ ਉਸ ਉਜਾੜ ਤੇ
ਰੋਹੀ ਬੀਆਬਾਨ ਲੱਗ ਿਰਹਾ ਸੀ....ਅਰਜੁਨ ਿਸੰਹੋ ਦੇ ਕੰਨਾਂ ਚ ਓਹੀ ਵੰਗਾਂ ਛਣਕਣ
ਲੱਗੀਆਂ.....

ਇੱਕ ਵਾਰ ਜਦ ਦੁਪਿਹਰ ਦੀ ਰੋਟੀ ਲੈ ਕੇ ਉਹ ਖ਼ੇਤ ਆ ਰਹੀ ਸੀ ਤਾਂ ਬੰਦੇ ਬੰਦੇ ਿਜੱਡੀ
ਹੋਈ ਿਡੱਬ ਚ ਬੈਠੇ ਕੁੱਤੇ ਵੇਖ ਕੇ ਡਰ ਗਈ ਸੀ ,, ਤਾਂ ਕੱਚੇ ਪਹੇ ਤੇ ਿਪੱਛੇ ਹੀ ਰੁਕ ਗਈ
ਸੀ,, ਅਵਾਜ਼ ਮਾਰ ਨਹ ਸੀ ਸਕਦੀ... ਿਕ ਿਕ ਰੱਬ ਚੰਦਰੇ ਨੇ ਉਹ ਜੁਬਾਂਨ ਤਾਂ ਿਦੱਤੀ
ਹੀ ਨਹ ਸੀ.... .. ਆਂ.. .. ਆਂ.. ਕਰਕੇ ਗੱਲ ਸਮਝਾ ਲਦੀ ਸੀ...

ਦੂਰ ਖੜੀ ਚੂੜੀਆਂ ਛਣਕਾਈ ਜਾਵੇ... ਪਰ ਬਲਦਾਂ ਗਲ਼ ਖੜਕਦੀਆਂ ਟੱਲੀਆਂ ਦੇ ਸ਼ੋਰ ਚ


ਿਕਵ ਸੁਣਦੀ ਦੂਰ ਖੜੀ ਦੀ ਚੂੜੀਆਂ ਦੀ ਅਵਾਜ਼.....ਜੇਠ ਹਾੜ ਦਾ ਿਸਖ਼ਰ ਦੁਪਿਹਰਾ ਸੀ
ਕੋਈ ਿਚੜੀ ਕਾਂ ਨੀ ਸੀ ਿਦਸਦਾ,, ਤਪਦੀ ਧਰਤੀ ਤੇ ਧੁਪੱ ੇ ਮੁੜਕੋ ਮੁੜਕੀ ਹੋਈ ਸਿਹਮੀ
ਜਹੀ ਖੜੀ ਸੀ ||
.
ਅਚਾਨਕ ਜਦ ਅਰਜੁਨ ਿਸੰਹੋ ਬਲਦ ਰੋਕੇ,, ਤਾਂ ਅਰਜੁਨ ਿਸੰਹੋ ਦੇ ਕੰਨੀ ਚੂੜੀਆਂ ਦੀ
ਅਵਾਜ਼ ਪਈ ਤਾਂ ਉਹਨੇ ਭੱਜ ਕੇ ਜਾ ਕੇ ਉਹਦੇ ਤ ਰੋਟੀ ਵਾਲਾ ਛਾਬਾ ਤੇ ਲੱਸੀ ਦਾ ਡੋਲੂ
ਫਿੜਆ .... ਪਤਾ ਨੀ ਕਦ ਦੀ ਖੜੀ ਸੀ ,, ਰੋ ਰੋ ਕੇ ਅੱਖਾਂ ਸੁਜਾ ਰੱਖੀਆਂ ਸੀ..ਹੁਣ
ਉਹਦਾ ਰੋਣਾ ਹਾਉਿਕਆਂ ਚ ਬਦਲ ਚੁੱਕਾ ਸੀ,,ਹੰਝੂ ਵਗ ਵਗ ਸੁੱਕ ਚੁੱਕੇ ਸਨ... ਅਰਜੁਨ
ਿਸੰਹੋ ਨੇ ਉਹ ਘੁੱਟ ਕੇ ਸੀਨੇ ਲਾ ਿਲਆ.... ਪਰ ਉਹ ਵੰਗਾਂ ਛਣਕਾ ਕੇ ਗੁੱਸਾ ਿਦਖਾ
ਰਹੀ ਸੀ...|

8
ਮ ਕੀ ਗੁਨਾਹ ਕਰ ਿਦੱਤਾ ਮੇਰੇ ਬਾਦਸ਼ਾਹੋ... ਕੋਈ ਸਜ਼ਾ ਸੁਣਾ ਿਦਓ.. ਪਰ ਏਦਾਂ ਰੋਵੋ ਨਾ..
ਅਰਜੁਨ ਿਸੰਹੋ ਉਹਦੀਆਂ ਦੋਵ ਗੱਲਾਂ ਹੱਥਾਂ ਚ ਫੜਿਦਆਂ ਬੋਿਲਆ ਸੀ...|

ਪਰ ਉਹਦੇ ਹਾਉਕੇ ਰੁਕ ਨਹ ਸਨ ਰਹੇ,, ਪਤਾ ਨੀ ਇਹ ਗੁੱਸਾ ਅਰਜੁਨ ਿਸੰਹੋ ਨਾਲ ਸੀ,,
ਜਾਂ ਉਸ ਚੰਦਰੇ ਰੱਬ ਨਾਲ ਜੋ ਉਹ ਗੂਗ
ੰ ੀ ਬਣਾ ਕੇ ਕਰ ਿਗਆ ਸੀ ਬੇ-ਇਨਸਾਫ਼ੀ

ਉਹਦੇ ਹਾਉਕੇ ਓਵ ਹੀ ਛਾਤੀ ਚ ਠ ਰਹੇ ਸਨ ਤੇ ਗਲ਼ ਚ ਆ ਕੇ ਿਹੱਚਕੀਆਂ ਬਣ


ਬਣ ਟੁੱਟੀ ਜਾ ਰਹੇ ਸਨ ||

ਆਜਾ ਆਜਾ ਮ ਬੇਰ ਤੋੜ ਕੇ ਰੱਖੇ ਆ ਤੇਰੇ ਵਾਸਤੇ ਆਜਾ... ਅਰਜੁਨ ਿਸੰਹੋ ਨੇ ਉਹ
ਿਕਹਾ ਸੀ,, ਤੇ ਉਹ ਰਦੀ ਰਦੀ ਖੁਸ਼ ਹੋ ਗਈ ਸੀ..||

ਜਾਨ ਵੀ ਤਾਂ ਉਹਦੀ ਕਰਮਾਂ ਮਾਰੀ ਦੀ ਏਸੇ ਖ਼ੇਤ ਿਨਕਲੀ ਸੀ,, ਏਸੇ ਟਾਹਲੀ ਵਾਲੇ ਖ਼ੇਤ...
ਇੱਕ ਵੀ ਵੰਗ ਨਹ ਸੀ ਛੱਡੀ ਜਾਲਮਾਂ ਉਹਦੀਆਂ ਬਾਹਾਂ ਚ... ਬਾਹਾਂ ਤੇ ਟੁੱਟੀਆਂ ਵੰਗਾਂ
ਖੁੱਭ ਕੇ ਹੋਏ ਜ਼ਖਮ ਹੀ ਬਚੇ ਸਨ...ਬੁੱਲਾਂ ਚ ਵਗ ਿਰਹਾ ਸੀ ਖੂਨ.....
ਆਹੀ ਮਟੀ ਵਾਲ਼ੀ ਥਾਂ... ਅਰਜੁਨ ਿਸੰਹੋ ਦੀ ਬੁੱਕਲ ਚ ਿਸਰ ਰੱਖ ਕੇ ਆਖ਼ਰੀ ਸਾਹ
ਿਲਆ ਸੀ ਉਹਨੇ ..||

ਮਰਨ ਤ ਬਾਅਦ ਹੀ ਉਹਦੀਆਂ ਖੁੱਲੀਆਂ ਅੱਖਾਂ ਅਰਜੁਨ ਿਸੰਹੋ ਦੇਖ ਰਹੀਆਂ ਸਨ,,
ਇੱਕ ਹੱਥ ਨਾਲ ਅੱਖਾਂ ਬੰਦ ਕਰ... ਏਸੇ ਥਾਂ ਹੀ ਭੁੱਬਾਂ ਮਾਰ ਮਾਰ ਰੋਇਆ ਸੀ ਅਰਜੁਨ
ਿਸੰਹੋ....||

ਅੱਜ ਫੇਰ ਉਸੇ ਖ਼ੇਤ ਖੜਾ ਉਹ ਜ਼ਾਰੋ ਜ਼ਾਰ ਰੋ ਿਰਹਾ ਸੀ,, ਉਹਦੀ ਆਖ਼ਰੀ ਇੱਛਾ ਕੇ ਮੇਰਾ
ਕਦੇ ਦੀਵਾ ਨਾ ਬੁਝਣ ਦੇਵੀ... ਜਗਾ ਦਾ ਰਵ ... ਵੇਖ ਿਕਤੇ ਮੇਰੇ ਘਰ ਦਾ ਦੀਵਾ ਗੁਲ

ਨਾ ਹੋ ਜਾਵੇ..||

ਚਾਚਾ... ਆਹ ਬੁੜੇ ਪੁਛ


ੱ ਇੱਟਾਂ ਚੱਕਣੀਆਂ ਤੇ ਚੱਕ ਲਾ... ਨਹ ਤਾਂ ਤੂੰ ਚੱਕ,,ਆ..ਹ
ਸੁੱਟਦੇ ਪਰਾਂ ਸੇਮ ਨਾਲ਼ੇ ਚ ... ਬਲਬੀਰ ਿਸੰਘ.. ਆਪਣੇ ਸੀਰੀ ਜਗਤਾਰ ਅਵਾਜ਼
ਮਾਰਦਾ ਬੋਿਲਆ..||

ਤਾਇਆ.. ਉਹ ਤਾਇਆ.. ਜਗਤਾਰ... ਅਰਜੁਨ ਿਸੰਹੋ ਮੋਢੇ ਤ ਿਹਲਾ ਿਦਆ ਬੋਿਲਆ...


ਆਹ ਬੀਰਾ ਪੁਛ
ੱ ਦਾ ਇੱਟਾਂ ਦਾ ਕੀ ਕਰਨਾ ||

9
ਅਰਜੁਨ ਿਸੰਹੋ ਨੇ ਪੱਗ ਦੇ ਲੜ ਨਾਲ ਅੱਖਾਂ ਪੂਝ ੰ ੀਆਂ... ਕੁੜਤੇ ਪਰ ਦੀ ਬੰਿਨਆ ਕਮਰ
ਕਸਾ ਖੋਿਲਆ ਤੇ ਇੱਕ ਇੱਕ ਇੱਟ ਉਸ ਿਵੱਚ ਰੱਖਣ ਲੱਗਾ.....||
ਇੱਟਾਂ ਪਰਨੇ ਚ ਰੱਖ ਅਰਜੁਨ ਿਸੰਹੋ ਹੋਲੀ ਹੋਲੀ ਪੈਰ ਘੜੀਸਦਾ ਤੁਰ ਿਪਆ,, ਉਹਦੇ ਤ
ਇੱਕ ਲਾਂਘ ਵ ਨਹ ਸੀ ਪੱਟੀ ਜਾ ਰਹੀ....
ਉਹਦੇ ਕੰਨਾਂ ਚ ਮਾਸੀ ਫਾਤਮਾ ਦੇ ਬੋਲ ਗੂੰਝ ਰਹੇ ਸੀ... ਜੋ ਉਸ ਲਾਹੂ ਲੁਹਾਨ ਹੋਈ
ਫਾਤਮਾ ਦੇ ਮੂੰਹੋ ਟੁੱਟ ਟੁੱਟ ਕੇ ਮਸਾਂ ਉਹਦੀ ਜ਼ੁਬਾਨ ਤੇ ਆਏ ਸੀ,, ਜੋ ਬੋਲ ਮਾਸੀ ਫਾਤਮਾ
ਨੇ ਅਰਜੁਨ ਿਸੰਹੋ ਦੀ ਮਾਂ ਕਹੇ ਸੀ... ਕੇ ਭੈਣੇ ਖੁਦਾ ਦਾ ਵਾਸਤਾ ਏਹ ਧੀ ਬਣਾ ਕੇ
ਪਾਲ .... ਕਦੇ ਬੇਗ਼ਾਨੀ ਨਾ ਕਰ ,,, ਤੇਰੇ ਤੇ ਕੁਰਾਨ ਿਜੰਨਾਂ ਭਰੋਸਾ ਮੈ ... ਇੱਕ ਹੱਥ ਨਾਲ
ਉਹਨੇ ਿਢੱਡ ਫੜ ਰੱਿਖਆ ਸੀ.... ਿਜੱਥੇ ਖੁੱਭੀ ਬਰਛੀ ਚ ਲਹੂ ਵਗ ਿਰਹਾ ਸੀ....||

ਭੈਣ.ੇ .. ਕੁਝ
ੱ ਨੀ ਹੁੰਦਾ ਤੈ .. ਮ ਹੁਣੇ ਅਰਜੁਨ ਭੇਜ ਦੀ ਆਂ.. ਵੈਦ ਸੱਦਣ... ਤੈ
ਿਕਵ ਲੈ ਜੂ ਰੱਬ.. ਤੁਸ ਮਾਵਾਂ ਧੀਆਂ ਜੁਗ ਜੁਗ ਜੀਵ... ਰੱਬ ਮੇਰੀ ਉਮਰ ਵੀ ਤੈ
ਲਾਵੇ ਫਾਤਮਾ...ਅਰਜੁਨ ਦੀ ਮਾਂ ਬਚਨ ਨੇ ਚੁੰਨੀ ਨਾਲ ਅੱਖਾਂ ਪੂਝੰ ਦੇ ਿਕਹਾ ਸੀ..||

ਨਾ ਨਾ ਭੈਣ.. ਇਹ ਗੱਲ ਨਾ ਆਖ ਨੀ ਭੈੜੀਏ.. ਰੱਬ ਕਰੇ ਤੂੰ ਸੌ ਸਾਲ ਜੀਵ .... ਮੈ


ਤਾਂ ਹੁਣ ਅੱਲਾ ਦਾ ਬੁਲਾਵਾ ਆ ਿਗਆ ਭੈਣ,ੇ , ਬੱਸ ਏਨ ਕੁ ਸਾਂਝ ਹੀ ਿਲਖੀ ਸੀ
ਆਪਣੀ,ਉਸ ਡਾਹਡੇ ਰੱਬ ਨੇ ||
ਪਰ ਸੱਚ ਜਾਣੀ ਭੈਣੇ ਅਸ ਕਦੇ ਿਕਸੇ ਦਾ ਬੁਰਾ ਨੀ ਕੀਤਾ ਅੱਜ ਤੱਕ,,
ਬੱਸ ਭੈਣੇ ਇੱਕ ਵਾਅਦਾ ਕਰ ਖੁਦਾ ਹਾਜ਼ਰ ਨਾਜ਼ਰ ਜਾਣ ਕੇ... ਬੱਸ ਮੇਰੀ ਧੀ
ਆਪਣੀ ਧੀ ਬਣਾ ਕੇ ਪਾਲ ਲਵ ,,,
ਇਹਦੇ ਬਹਾਨੇ ਸਾਡਾ ਵੀ ਦੁਨੀਆਂ ਚ ਨਾਂ ਰਿਹ ਜੂ... ਜਦ ਕਦੇ ਇਹਦੇ ਬੱਿਚਆਂ ਕੋਈ
ਨਾਨੀ ਬਾਰੇ ਦੱਿਸਆ ਕਰੁ......
ਸੋਚਾਂ ਚ ਡੁੱਬੇ ਅਰਜੁਨ ਿਸੰਹੋ ਦਾ ਪੈਰ ਵੱਟ ਚ ਫਿਸਆ ਤੇ ਉਹ ਮੂਧੇ ਮੂੰਹ ਨਾਲ ਦੇ ਵਾਹੇ
ਵਾਹਨ ਚ ਿਡੱਗ ਿਪਆ.. ਉਹਦੀ ਸਾਰੀ ਿਚੱਟੀ ਦਾਹੜੀ ਿਮੱਟੀ ਨਾਲ ਭਰ ਗਈ..||

ਉਹਦੀ ਿਹੱਕ ਨਾਲ ਲਾਈਆਂ ਇੱਟਾਂ ਪਰਾਂ ਜਾ ਿਡੱਗੀਆਂ ਤੇ ਇੱਕ ਇੱਟ ਤੇ ਉਹਦਾ ਮੱਥਾ ਜਾ
ਲੱਗਾ ਿਜਸ ਿਵੱਚ ਖੂਨ ਿਨਕਲ ਆਇਆ ਸੀ..||

ਪਰ ਉਹਦੇ ਤੇ ਵੀ ਖ਼ੇਤ ਦੀ ਿਮੱਟੀ ਜੰਮ ਗਈ ਸੀ ਤੇ ਉਹ ਖੂਨ ਵੀ ਉਥੇ ਹੀ ਜੰਮ


ਿਗਆ...||

10
ਅਰਜੁਨ ਿਸੰਹੋ ਿਮੱਟੀ ਤੇ ਬੈਠਾ,, ਇੱਟਾਂ ਚੱਕ ਪੱਗ ਦੇ ਲੜ ਨਾਲ ਸਾਫ਼ ਕਰ ਕਰ ਕੇ
ਦੁਬਾਰਾ ਪਰਨੇ ਚ ਰੱਖਣ ਲੱਗਾ ਤੇ ਪਾਗਲਾਂ ਵਾਂਗ ਬੋਲਣ ਲੱਗਾ.. ਗੁੱਡੀ ਤੈ ਸੱਟ ਤਾਂ ਨੀ
ਲੱਗੀ... ਮੇਰਾ ਨਾ ਪੈਰ ਫ਼ਸ ਿਗਆ ਸੀ ਵੱਟ ਚ,, ਮੈ ਪਤਾ ਹੀ ਨੀ ਲੱਿਗਆ,ਿਕਵ ਿਡੱਗ
ਿਪਆ,, ਗ਼ਲਤੀ ਹੋਗੀ... ਗੁੱਸੇ ਨਾ ਹੋਵ ਮੇਰੇ ਨਾਲ...ਮ ਨਾ ਤੈ ਬੇਰ...... ਇਹ ਬੋਲਦਾ
ਬੋਲਦਾ ਅਰਜੁਨ ਿਸੰਹੋ ਅਚਾਨਕ ਰੁਕ ਿਗਆ..ਉਹਦਾ ਰੋਣ ਿਨਕਲ ਿਗਆ ||

ਿਕ ਿਕ ਉਹ ਬੇਰੀ ਤਾਂ ਬਲਬੀਰ ਨੇ 4 ਸਾਲ ਪਿਹਲਾਂ ਹੀ ਪਟਵਾ ਿਦੱਤੀ ਸੀ... ਉਹ ਤਾਂ


ਕਦ ਦੀ ਬਾਲਣ ਬਣ ਕੇ ਸਵਾਹ ਬਣ ਰੂੜੀਆਂ ਤੇ ਗੁਆਚ ਚੁੱਕੀ ਸੀ..||
ਗੁੱਡੀ ਤੈ ਸੱਟ ਤਾਂ ਨੀ ਲੱਗੀ...??
ਪਰ ਹੁਣ ਉਹ ਕੀ ਸੱਟ ਲੱਗਣੀ ਸੀ,, ਸੱਟ ਤਾਂ ਉਦ ਨੀ ਲੱਗੀ ਜਦ ਬਲਬੀਰ ਨੇ
ਸਬਲਾਂ ਮਾਰ ਮਾਰ ਉਹਦੀ ਇੱਕ ਇੱਕ ਇੱਟ ਉਖਾੜੀ ਸੀ,,,, ਝ ਵੀ ਸਾਰੀ ਉਮਰ ਸੱਟਾਂ
ਹੀ ਤਾਂ ਖਾਂਦੀ ਰਹੀ ਸੀ ਉਹ..||

ਅਰਜੁਨ ਿਸੰਹੋ ਤ ਇੱਟਾਂ ਚੱਕ ਉਠ ਨਾ ਹੋਇਆ.. ਿਜਵ ਉਹਦੇ ਸਰੀਰ ਚ ਜਾਨ ਹੀ ਨਾ


ਰਹੀ ਹੋਵੇ,, ਉਹੀ ਅਰਜੁਨ ਿਸੰਹੋ ਿਜਸਦੇ ਚਰਚੇ ਕਦੇ ਆਸੇ ਪਾਸੇ ਦੇ 10-10 ਿਪੰਡਾਂ ਤੱਕ
ਹੁੰਦੇ ਸੀ....||

ਉਦ ਉਹ ਪਿਹਲਵਾਨ ਅਰਜੁਨ ਿਸੰਹੋ ਹੋਇਆ ਕਰਦਾ ਸੀ,,ਦੂਰ ਦੂਰ ਲੋਕ ਉਹਦੀ ਿਛੰਝ
ਵੇਖਣ ਆ ਦੇ ਹੁੰਦੇ ਸੀ.... ਇੱਕ ਵਾਰ ਮੁਕਤਸਰ ਮਾਘੀ ਦੇ ਮੇਲੇ ਤੇ ਫਰੀਦਕੋਟੀਏ
ਸਰਦਾਰਾਂ ਨੇ ਉਹਦੇ ਗਲ਼ ਸੋਨੇ ਦਾ ਕਠਾ ਪਾਇਆ ਸੀ,, ਉਦ ਉਹਨੇ ਗੱਜਣ ਭਲਵਾਨ
ਹਰਾਇਆ ਸੀ...ਬੜਾ ਨਾਂ ਸੀ ਗੱਜਣ ਭਲਵਾਨ ਦਾ ਮਾਲਵੇ ਚ..||

ਉਹੀ ਕਠਾ ਉਹਨੇ ਘਰ ਆ ਕੇ ਗੁੱਡੀ ਦੇ ਗਲ਼ ਪਾ ਿਦੱਤਾ ਸੀ... ਕਮਿਲਆ ਵਾਂਗ ਪੰਜ


ਿਦਨ ਲਾਿਹਆ ਨਹ ਸੀ ਉਹਨੇ ਉਹ ਕਠਾ..||

ਇੱਕ ਵਾਰ ਜਦ ਅਰਜੁਨ ਿਸੰਹੋ ਕਾ ਇੱਕ ਬਲਦ ਮਰ ਿਗਆ ਸੀ ਤਾਂ ਘਰੇ ਅੰਤਾਂ ਦੀ
ਗਰੀਬੀ ਸੀ, ਕੋਈ ਵਣ ਭੱਿਜਆਂ ਅਵਾਜ਼ ਨਹ ਸੀ ਿਦੰਦਾ... ਤਾਂ ਇੱਕ ਪਾਸੇ ਪੰਜਾਲੀ ਉਹ
ਆਪ ਜੁੜਦਾ ਿਰਹਾ ਸੀ,,, ਗਾਂਧੀ ਤੇ ਵੀ ਆਪ ਹੀ ਜੁੜ ਜਾਂਦਾ ਸੀ ..ਗਾਂਧੀ ਦੀ ਲੱਕੜ
ਮਜ਼ਬੂਤ ਹੱਥਾਂ ਚ ਫੜਦਾ ਤੇ ਗੇੜਨਾ ਸ਼ੁਰੂ ਕਰ ਿਦੰਦਾ .. ਖੂਹ ਦੇ ਪਾਣੀ ਦੀਆਂ ਭਰੀਆਂ
ਿਟੰਡਾ ਭਰ ਭਰ ਖ਼ਾਲੀ ਹੁੰਦੀਆਂ ਰਿਹੰਦੀਆਂ... ਪਰ ਉਹ ਥੱਕਦਾ ਨਹ ਸੀ.... ਗਾਂਧੀ
ਘੁਮਾਈ ਜਾਂਦਾ,, ਖਾਲ ਚ ਪਾਣੀ ਵੇਖ ਕੇ ਇੱਕ ਵਾਰ ਨੰ ਬਰਦਾਰ ਗੱਜਣ ਿਸੰਹੋ ਨੇ ਆਿਖਆ
ਸੀ,, ਅਰਜੁਨਾ ਏਦਾਂ ਲੱਗਦਾ ਿਜਵ ਗਾਂਧੀ ਤੇ ਚਾਰ ਬਲਦ ਜੋੜੇ ਹੋਣ..... ਅਰਜੁਨਾ ਤੇਰੀ

11
ਮਾਂ ਨੇ ਧਰਮ ਨਾਲ ਪੁਤੱ ਨੀ, ਝੋਟਾ ਜੰਿਮਆਂ ਸ਼ੇਰਾ...ਤੂੰ ਸੱਚ ਝੋਟਾ,ਸ਼ੇਰ ਬੱਿਗਆ... ਨਹ
ਤਾਂ ਏਥੇ ਰੋਹੀ ਿਬਆਬਾਨ ਚ ਰੇਤਲੇ ਿਟੱਿਬਆਂ ਤੇ ਪਹਾੜੀ ਿਕੱਕਰਾਂ ਿਬਨਾਂ ਕੀ ਹੁੰਦਾ ਸੀ,,,
ਤੂੰ ਫ਼ਸਲ ਹੋਣ ਲਾ ਤੀ ਸ਼ੇਰਾ... ਨਜ਼ਰ ਨਾ ਲੱਗੇ ਜਵਾਨਾਂ ਤੈ ... ਪੂਰੇ ਿਪੰਡ ਮਾਣ ਆ
ਤੇਰੇ ਤੇ ||

ਇੱਕ ਸੀਤ ਹਵਾ ਦਾ ਬੁੱਲਾ ਖ਼ੇਤ ਚ ਿਮੱਟੀ ਤੇ ਬੇਬੱਸ ਬੈਠੇ ਅਰਜੁਨ ਿਸੰਹੋ ਦੇ ਹੱਢ ਚੀਸਾਂ
ਪਾ ਿਗਆ....ਉਹ ਅਤੀਤ ਚ ਬਾਹਰ ਆ ਿਗਆ.... ਆਸੇ ਪਾਸੇ ਬਾਕੀ ਖੇਤਾਂ ਚ ਕਣਕਾਂ
ਖੜੀਆਂ ਸਨ,, ਏਹੀ ਉਹ ਖ਼ੇਤ ਸਨ,,ਿਜੱਥੇ ਿਕਸੇ ਵ ਤ ਿਸਰਫ਼ ਰੇਤਾ ਰੋਹੀ ਿਬਆਬਾਨ ਤੇ
ਪਾਹੜੀ ਿਕੱਕਰਾਂ, ਪੋਹਲੀ,,ਭੱਖੜਾ,,ਅੱਕ ਤੇ ਿਰੰਡ ਖੜੇ ਹੁੰਦੇ ਸੀ... ਉਦ ਿਕਸੇ ਨੇ ਸੁਪਨੇ ਿਵੱਚ
ਵੀ ਨਹ ਸੀ ਸੋਿਚਆ ਕੇ.... ਕਦੇ ਏਥੇ ਖ਼ੇਤ ਬਣ ਜਾਣ ਗੇ... ਫ਼ਸਲਾਂ ਲਿਹਰਾਇਆ ਕਰਨ
ਗਈਆਂ...||

ਸਾਰੀ ਉਮਰ ਏਥੇ ਿਮੱਟੀ ਨਾਲ ਿਮੱਟੀ ਹੋ ਕੇ ਿਮੱਟੀ ਖ਼ੇਤ ਬਣਾਉਣ ਵਾਲਾ ਅਰਜੁਨ ਿਸੰਹੋ
ਅੱਜ ਝੋਲੀ ਚ ਇੱਟਾਂ ਰੱਖੀ ਿਮੱਟੀ ਤੇ ਬੈਠਾ ਸੀ,, ਮੱਥੇ ਚ ਵਗ ਕੇ ਜੰਿਮਆ ਖੂਨ ਤੇ ਿਮੱਟੀ
ਨਾਲ ਭਰੀ ਦਾਹੜੀ ਤੇ ਿਲੱਬੜੀ ਪੱਗ...ਉਮਰ ਲੱਗਭੱਗ 80 ਸਾਲ ਦੇ ਕਰੀਬ...|

ਉਹ ਅੱਜ ਤ 50-55 ਸਾਲ ਪਿਹਲਾਂ ਬੋਲੇ ਨੰ ਬਰਦਾਰ ਗੱਜਣ ਿਸੰਹੋ ਦੇ ਬੋਲ ਫੇਰ ਯਾਦ
ਆਏ... ਅਰਜਨਾ ਤੇਰੀ ਮਾਂ ਨੇ ਪੁਤ
ੱ ਨੀ ਝੋਟਾ ਜੰਿਮਆਂ ਤੂ.ੰ ...ਉਹਦੇ ਬੁੱਢੇ ਹੱਡਾਂ ਚ ਜਾਣੋ
ਜੋਸ਼ ਆ ਿਗਆ ਹੋਵੇ...ਉਹਦਾ ਬੁੱਢਾ ਸਰੀਰ ਫੜਿਕਆ,,,ਅੱਖ ਦੇ ਥੱਲ ਮਾਸ ਕੰਿਬਆਂ ਉਹ
ਇੱਕੋ ਹੰਬਲੇ ਨਾਲ ਉਠ ਖੜਾ ਹੋਇਆ...||

ਚਾਰ ਕੁ ਖ਼ੇਤ ਪਾਰ ਕਰਦਾ ਉਹ ਨਿਹਰ ਤੇ ਜਾ ਖਲੋਤਾ....ਪਾਣੀ ਦੀਆਂ ਲਿਹਰਾਂ ਵੇਖਣ


ਲੱਗਾ......

ਲਿਹਰਾਂ ਚ ਵੀ ਿਜਵ ਉਹ ਚੂੜੀਆਂ ਖੜਾ ਕੇ ਪੁਛ ੱ ਰਹੀ ਹੋਵੇ.. ਕੇ ਬਾਈ ਇਹ ਤੂੰ ਮੈ


ਿਕੱਥੇ ਲੈ ਆਇਆਂ .?
ਤੂੰ ਤਾਂ ਕਦੇ ਮੈ ਇੱਕ ਪਲ਼ ਵੀ ਨਾ ਦੂਰ ਕਰਨ ਦਾ ਵਾਅਦਾ ਕੀਤਾ ਸੀ.. ਫੇਰ ਹੁਣ ਕੀ
ਮੇਰੀ ਸਾਂਝ ਸੱਚ ਮੁੱਚ ਹੀ ਮੁਕਾ ਿਦੱਤੀ ਆ ਤੂ.ੰ ..???

ਨਿਹਰ ਤੇ ਖੜ ਕੇ ਅਰਜੁਨ ਿਸੰਹੋ ਏਨਾਂ ਰੋਇਆ ਿਜੰਨਾਂ ਉਹ ਰੋ ਸਕਦਾ ਸੀ... ਰੋ ਰੋ ਕੇ


ਅੰਦਰ ਹੰਝੂ ਮੁਕਾ ਲਏ ਉਸ ਨੇ ... ਫੇਰ ਇੱਕ ਇੱਕ ਇੱਟ ਨਿਹਰ ਦੇ ਪਾਣੀ ਦੇ ਸਪੁਰਦ
ਕਰਦਾ ਬੋਿਲਆ... ਜਾਹ ਗੁੱਡੀ ਤੈ ਅੱਜ ਤ ਬਾਅਦ ਰੱਬ ਦੇ ਹਵਾਲੇ ਕੀਤਾ... ਬੱਸ ਤੂੰ

12
ਪਰ ਚੱਲ ਕੇ ਜਗਾ ਮੱਲ... ਆ ਿਗਆ ਤੇਰੇ ਿਪੱਛੇ ਮ ਵੀ..||

ਸਾਰੀਆਂ ਇੱਟਾਂ ਪਾਣੀ ਚ ਵਹਾ ਕੇ ਅਰਜੁਨ ਿਸੰਹੋ ਵਾਪਸ ਖ਼ੇਤ ਮੁੜ ਆਇਆ... ਧੁਦ
ੰ ਚੱਕੀ
ਗਈ ਸੀ.. ਧੁਪ ੱ ਿਨਕਲ ਆਈ ਸੀ.. ਉਹ ਖ਼ੇਤ ਆ ਕੇ ਟਾਹਲੀ ਕੋਲ ਥੋੜਾ ਧੁਪ ੱ ੇ ਮੰਜਾ
ਿਖੱਚ ਕੇ ਲੰਮਾ ਪੈ ਿਗਆ...ਿਜਸ ਪਰਨੇ ਚ ਉਹ ਇੱਟਾਂ ਜਲ ਪਵਾਹ ਕਰਕੇ ਆਇਆ ਸੀ...
ਉਹ ਉਸ ਨੇ ਪਰ ਲੈ ਿਲਆ..... ਉਹਦੀ ਿਜ਼ੰਦਗੀ ਅੱਗੇ ਇੱਕ ਇੱਕ ਸੀਨ ਘੁੰਮਣ ਲੱਗਾ
ਿਕਸੇ ਿਫ਼ਲਮ ਵਾਂਗ...||

ਤੇ ਉਹ ਆਪਣੀ ਿਜ਼ੰਦਗੀ ਚ ਗੁਆਚ ਿਗਆ...

ਸਾਲ 1944 ਜਦ ਵਰਲਡ ਵਾਰ 2 ਪੂਰੇ ਜ਼ੋਰਾਂ ਤੇ ਲੜੀ ਜਾ ਰਹੀ ਸੀ,, ਘਰਦੀ ਗਰੀਬੀ
ਤ ਤੰਗ ਆ ਕੇ ਉਹਦਾ ਿਪਓ ਈਸ਼ਰ ਿਸੰਘ ਫੌਜ ਿਵੱਚ ਭਰਤੀ ਹੋ ਿਗਆ ਸੀ.... ਬੱਸ
ਐਸਾ ਰੰਗਰੂਟ ਬਣ ਕੇ ਫਰਾਂਸ ਚ ਲੜਨ ਿਗਆ ਫੇਰ ਅੱਜ ਤੱਕ ਨਹ ਸੀ ਪਰਿਤਆ...
ਪਤਾ ਨੀ ਉਹ ਬਰਫ਼ਾਂ ਥੱਲੇ ਦੱਿਬਆ ਿਗਆ ਸੀ ਜਾਂ ਦੁਸ਼ਮਣ ਦੀ ਕੈਦ ਿਵੱਚ ਚਲਾ ਿਗਆ
ਸੀ... ਉਹਦਾ ਕੋਈ ਪਤਾ ਨੀ ਨਹ ਸੀ ਲੱਗਾ || ਉਦ ਅਰਜੁਨ ਿਸੰਹੋ ਦੀ ਉਮਰ ਮਸਾਂ
ਕੋਈ 6-7 ਸਾਲ ਸੀ.||

ਅਰਜੁਨ ਦੀ ਮਾਂ ਬਚਨ ਤੇ ਦੁੱਖਾਂ ਦਾ ਪਹਾੜ ਟੁੱਟ ਿਗਆ ਸੀ... ਉਹ ਸੋਚਦੀ ਜੇ ਮਰੇ ਦੀ
ਖ਼ਬਰ ਵੀ ਆ ਜਾਂਦੀ ਤਾਂ ਉਸ ਚੰਦਰੇ ਦੀ ਉਡੀਕ ਮੁੱਕ ਜਾਂਦੀ.... ਪਰ ਉਹ ਤਾਂ ਬਚਨ
ਕੁਰ ਮੰਝਦਾਰ ਛੱਡ ਿਗਆ ਸੀ... ਿਜਵ ਕੋਈ ਮਲਾਹ ਿਕਸੇ ਿਕਸ਼ਤੀ ਸਮੁੰਦਰ
ਿਵਚਾਲੇ ਲਵਾਰਸ ਛੱਡ ਿਕਸੇ ਹੋਰ ਜਹਾਜ਼ ਤੇ ਫਰਾਰ ਹੋ ਜਾਵੇ...|
ਉਹ ਲਵਾਰਸ ਿਕਸ਼ਤੀ ਲਿਹਰਾਂ ਨਾਲ ਟਕਰਾ ਦੀ ਰਵੇ.. ਨਾ ਤਾਂ ਉਹ ਆਪਣੀ ਅਗਲੀ
ਮੰਿਜਲ ਪਤਾ ਹੋਵੇ ਤੇ ਨਾ ਿਪੱਛੇ ਮੋੜਨ ਵਾਲਾ ਮਲਾਹ ਉਹਦੇ ਨਾਲ ਹੋਵੇ..||
ਬਚਨ ਕੁਰ ਆਪਣੀ ਿਜ਼ੰਦਗੀ ਉਸ ਲਵਾਰਸ ਿਕਸ਼ਤੀ ਵਾਂਗ ਲੱਗਦੀ..||

ਪਰ ਿਜ਼ੰਦਗੀ ਤਾਂ ਕੱਟਣੀ ਹੀ ਸੀ... 6-7 ਦੇ ਮਾਸੂਮ ਲੈ ਕੇ ਿਕਸ ਦਾ ਦਰ


ਖੜਕਾ ਦੀ... ਓਦਾਂ ਇੱਕ ਭਰਾ ਸੀਗਾ ਈਸ਼ਰ ਿਸੰਹੋ ਦਾ
'ਮੰਗਲ ਿਸੰਘ' .. ਜਾਣੀ ਕੇ ਅਰਜੁਨ ਿਸੰਹੋ ਦਾ ਚਾਚਾ.. ਪਰ ਿਸਰੇ ਦਾ ਪੋਸਤੀ... ਪਰ ਿਜਵ
ਵੀ ਸੀ ਘਰ ਚ ਉਹਦਾ ਆਸਰਾ ਬਹੁਤ ਸੀ, ਬਚਨ ਕੁਰ ਿਜ਼ੰਦਗੀ ਕੱਟਣ ਲਈ...
ਬਾਕੀ ਰੱਬ ਨੇ ਉਹ ਇੱਕ ਪੁਤ ੱ ਦੇ ਿਦੱਤਾ ਸੀ ਿਜਸ ਨੇ ਿਦਨਾਂ ਚ ਗੱਭਰੂ ਹੋ ਜਾਣਾ ਸੀ,,,
ਤੇ ਆਪਣੀ ਮਾਂ ਦੇ ਸਾਰੇ ਦੁੱਖ ਆਪਣੇ ਮੋਿਢਆਂ ਤੇ ਚੱਕ ਲੈਣੇ ਸਨ..||

13
ਬਚਨ ਕੁਰ.. ਅਰਜੁਨ ਖੁੱਲਾ ਦੁੱਧ ਿਘਓ ਖਾਣ ਿਦੰਦੀ ਸੁੱਖ ਨਾਲ ਘਰੇ 3
ਲਵੇਰੀਆਂ ਖੜੀਆਂ ਸੀ..|| ਿਦਨਾਂ ਿਵੱਚ ਹੀ ਅਰਜੁਨ ਗੱਭਰੂ ਜਵਾਨ ਲੱਗਣ ਲੱਗ ਿਗਆ
ਸੀ..||

ਅਰਜੁਨ ਜਦ ਦਸ ਕੁ ਸਾਲ ਦਾ ਹੋਇਆ ਤਾਂ ਸਾਲ 47 ਚੜ ਿਗਆ ਸੀ,, ਸਾਡੀ ਪੜੀ


ਿਲਖੀ ਭਾਸ਼ਾ ਚ ਆਜ਼ਾਦੀ ਵਾਲਾ ਸਾਲ ਤੇ ਸਾਡੇ ਬਜ਼ੁਰਗਾਂ ਦੀ ਭਾਸ਼ਾ ਚ ਹੱਿਲਆਂ ਵਾਲਾ
ਵਰਾ .,...||

ਥਾਂ ਥਾਂ ਵੱਢ ਟੁੱਕ ਹੋ ਰਹੀ ਸੀ,, ਬੰਦੇ ਹੈਵਾਨ ਬਣ ਗਏ ਸਨ,, ਆਪਣੀਆਂ ਭੈਣਾਂ ਦੀਆਂ
ਗ਼ੈਰ ਮਜ਼ਬੀ ਵੀਰ ਵੀਰ ਕਿਹਣ ਵਾਲੀਆਂ ਸਹੇਲੀਆਂ ਵੀ ਹਵਸ ਦਾ ਿਸ਼ਕਾਰ ਬਣਾ ਲਈਆਂ
ਗਈਆਂ ||

ਖੇਤਾਂ ਚ ਖਾਲਾਂ ਵੱਟਾਂ ਤੇ ਰੋਲ ਿਦੱਤੀਆਂ ਗਈਆਂ ਉਹਨਾਂ ਦੀਆਂ ਇੱਜਤਾਂ,, ਉਹ ਬਥੇਰੇ
ਵਾਸਤੇ ਪਾ ਦੀਆਂ ਰਹੀਆਂ ਕੇ ਵੀਰੇ ਤੇਰੀਆਂ ਭੈਣਾ ਨਾਲ ਖੇਡ ਕੇ ਜਵਾਨ ਹੋਈਆਂ,,
ਤੇਰੀਆਂ ਭੈਣਾ ਨਾਲ ਬੈਠ ਸ਼ੋਪ ਪਾ ਦੀਆਂ ਰਹ ਆਂ,, ਤੇਰੀਆਂ ਭੈਣਾ ਨਾਲ ਬੈਠ ਦਰੀਆਂ
ਬੁਣ ਉਹਨਾਂ ਦਾ ਦਾਜ਼ ਿਤਆਰ ਕਰਦੀਆਂ ਰਹ ਆਂ... ਤੂੰ ਵੀ ਤਾਂ ਵੀਰਾ, ਭੈਣ ਹੀ ਬੋਲਦਾਂ
ਿਰਹਾਂ ਅੱਜ ਤੱਕ ਸਾ ..... ਬੜੇ ਖੁਦਾ ਤੇ ਵਾਿਹਗੁਰੂ ਦੇ ਵਾਸਤੇ ਿਦੰਦੀਆਂ ਰਹੀਆਂ,ਉਹ
ਮਾਸੂਮ ਿਜੰਦਾਂ... ਪਰ ਮੂੰਹ ਬੋਲੇ ਭਰਾਵਾਂ ਦੇ ਕੰਨ ਬੋਲੇ ਹੋ ਚੁੱਕੇ ਸਨ.. ਨਹ ਸੁਣੇ ਉਹਨਾਂ
ਤਰਲੇ ਤੇ ਹਾੜੇ.... ਨਹ ਸੁਣੀਆਂ ਮਾਸੂਮਾਂ ਦਾ ਚੀਕਾਂ.... ਪਿਹਲਾਂ ਬਲਾਤਕਾਰ ਕੀਤੇ ਫੇਰ
ਛੁਰੇ ਤੇ ਬਰਛੇ ਮਾਰ ਕੇ ਿਢੱਡ ਪਾੜ ਿਦੱਤੇ ਗਏ.... ਕਈਆਂ ਦੀਆਂ ਿਜ ਦੇ ਜੀਅ ਦੁੱਧ
ਵਾਲੀਆਂ ਛਾਤੀਆਂ ਕੱਟ ਿਦੱਤੀਆਂ ਗਈਆਂ ||

ਬਲਾਤਕਰ ਕਰਨ ਵਾਲੇ ਤਾਂ ਚਲੋ ਮੂੰਹ ਬੋਲੇ ਭਰਾ ਸੀ,,ਪਰ ਸਕੇ ਭਰਾਵਾ ਨੇ ਵੀ ਆਪਣੇ
ਹੱਥ ਵੱਢ ਕੇ ਆਪਣੀਆਂ ਸਕੀਆਂ ਭੈਣਾਂ ਖੂਹਾਂ ਚ ਸੁੱਟ ਿਦੱਤੀਆਂ ਸਨ ਕੇ ਿਕਤੇ ਰਾਹ
ਜਾਂਿਦਆਂ ਕਾਫਲੇ ਤੇ ਹਮਲਾਂ ਨਾ ਹੋ ਜਾਵੇ ਤੇ 20-20 ਲੋਕ ਲੁ ਟੱ ਨਾ ਲੈਣ ਉਹਨਾਂ ਦੀਆਂ
ਭੈਣਾਂ ਦੀ ਪੱਤ...||
ਇਨਸਾਨੀਅਤ ਦਾ ਘਾਣ ਹੋ ਿਰਹਾ ਸੀ,, ਭੁੱਖੇ ਤੇ ਬੇਬੱਸ ਜਾਂਦੇ ਕਾਫਲੇ ਤੇ ਹਮਲਾ ਕਰਕੇ
ਲੁਟ
ੱ ਿਲਆ ਜਾਂਦਾ..ਉਹਨਾਂ ਦੇ ਬੇਜ਼ੁਬਾਨ ਭੁੱਖੇ ਿਪਆਸੇ ਬਲਦ ਤੱਕ ਵੀ ਮਾਰ ਿਦੱਤੇ ਜਾਂਦੇ...
ਗੱਿਡਆਂ ਤੇ ਬੈਠੀਆਂ ਡਰ ਨਾਲ ਕੰਬਦੀਆਂ ਕੁੜੀਆਂ ਧੱਕੇ ਨਾਲ ਚੁੱਕ ਿਲਆ ਜਾਂਦਾ...

ਪਾਿਕਸਤਾਨ ਤ ਆਉਣ ਵਾਲੇ ਿਹੰਦੂ ਿਸੱਖਾਂ ਨਾਲ ਵੀ ਏਹੀ ਹੋ ਿਰਹਾ ਸੀ ਤੇ ਏਧਰ ਜਾਣ
ਵਾਲੇ ਮੁਸਲਮਾਨਾਂ ਨਾਲ ਵੀ...||

14
ਅਚਾਨਕ ਆ ਕੇ ਬੀਬੀ ਫਾਤਮਾ.. ਉਹਨਾਂ ਦੇ ਲੱਕੜ ਦੇ ਬੂਹੇ ਚ ਵੱਜੀ ਸਵੇਰ ਦਾ ਮੂੰਹ
ਹਨੇ ਰੇ ਦਾ ਵ ਤ ਸੀ...ਲੱਕੜ ਦੇ ਬੂਹੇ ਚ ਫਸਾਈ ਲੱਕੜ ਜੜਕ ਕਰਦੀ ਟੁੱਟ ਗਈ ਤੇ
ਬੂਹਾ ਖੁਲਿਦਆਂ ਹੀ ਉਹ ਅਰਜੁਨ ਿਸੰਹੋ ਕੇ ਵੇਹੜੇ ਚ ਆਣ ਿਡੱਗੀ...||

ਸ਼ਾਇਦ ਉਹ ਸਵੇਰੇ ਮੂੰਹ ਹਨੇ ਰੇ ਖੇਤਾਂ ਚ ਜੰਗਲ ਪਾਣੀ ਗਈ ਹੋਵੇ.. ਿਕ ਿਕ ਿਪੰਡਾਂ ਦੀ


ਸੁਆਣੀਆਂ ਉਦ ਸਵੇਰੇ ਸਵੇਰੇ ਬੰਿਦਆ ਦੇ ਖ਼ੇਤ ਜਾਣ ਤ ਪਿਹਲਾਂ ਪਿਹਲਾਂ ਮੂੰਹ ਹਨੇ ਰੇ
ਿਕਿਰਆ ਖੇਤਾਂ ਿਵੱਚ ਸੋਧ ਆਇਆ ਕਰਦੀਆਂ ਸਨ.. ||

ਅਚਾਨਕ ਉਹ ਅਰਜੁਨ ਿਸੰਹੋ ਕੇ ਵੇਹੜੇ ਚ ਆਣ ਿਡੱਗੀ..


ਉਹਦੇ ਿਢੱਡ ਿਵੱਚ ਇੱਕ ਬਰਛੀ ਖੁੱਭੀ ਹੋਈ ਸੀ.. ਫਾਤਮਾ ਨੇ ਇੱਕ ਹੱਥ ਨਾਲ ਘੁੱਟ ਕੇ
ਿਢੱਡ ਫਿੜਆ ਹੋਇਆ ਸੀ... ਕਦੇ ਕਦੇ ਬੁੱਲ ਅੰਦਰ ਮੋੜ ਕਦੇ ਖੋਲ ਮੂੰਹ ਰਾਹ ਸਾਹ
ਛੱਡਦੀ,,ਅੱਖਾਂ ਖੋਲਦੀ ਤੇ ਬੰਦ ਕਰਦੀ ਉਹ ਦਰਦ ਰੋਕਣ ਦੀ ਕੋਿਸ਼ਸ਼ ਕਰ ਰਹੀ ਸੀ...
ਉਹਨੇ ਇੱਕ ਹੱਥ ਆਪਣੀ ਸਲਵਾਰ ਪਾ ਰੱਿਖਆ ਸੀ... ਸ਼ਾਇਦ ਪਿਹਲਾਂ ਉਹਦੀ ਪੱਤ
ਲੁ ਟ
ੱ ੀ ਗਈ ਸੀ ਸਲਵਾਰ ਦਾ ਨਾਲਾ ਤੋੜ ਿਦੱਤਾ ਿਗਆ ਸੀ... ਇੱਕ ਹੱਥ ਨਾਲ ਉਹਨੇ
ਨੇ ਫ਼ੇ ਕੋਲ ਸਲਵਾਰ ਫੜੀ ਹੋਈ ਸੀ |

ਉਹਨੇ ਿਡੱਗਦੀ ਨੇ ਅਰਜੁਨ ਿਸੰਹੋ ਦੀ ਮਾਂ ਬਚਨ ਕੁਰ ਅਵਾਜ਼ ਮਾਰੀ.... ਭੈਣ.ੇ ...ਇਸ
ਤ ਅੱਗੇ ਿਜਵ ਅਵਾਜ਼ ਹੀ ਨਾ ਿਨਕਲੀ ਹੋਵੇ,, ਉਸ ਿਵਚਾਰੀ ਦੀ,, ਉਹ ਦਰਦ ਨਾਲ
ਕਰਾਹ ਉਠੀ ||

ਬਚਨ ਕੁਰ ਭੱਜ ਕੇ ਆਈ ਉਸ ਨੇ ਫਾਤਮਾ ਦਾ ਿਸਰ ਆਪਣੀ ਗੋਦੀ ਚ ਰੱਖ ਿਲਆ,,


ਫਾਤਮਾ ਦੇ ਵਾਲ ਿਖਲਰੇ ਹੋਏ ਸਨ,, ਕੱਪੜੇ ਫਟੇ ਹੋਏ ਸਨ... ਅਰਜੁਨ ਿਸੰਹੋ ਉਦ ਕੋਈ
10 ਕੁ ਸਾਲ ਦੀ ਪਰ ਪਸ਼ੂ ਡੰਗਰ ਓਹੀ ਸਾਂਭਦਾ ਸੀ..||

ਉਹ ਬਹਾਰ ਡੰਗਰਾਂ ਵਾਲੇ ਵਾੜੇ ਚ ਚੋਅ ਕੇ ਦੁੱਧ ਦੀ ਬਾਲਟੀ ਘਰ ਿਲਆ ਿਰਹਾ ਸੀ..
ਜਦ ਉਹਨੇ ਵੇਹੜੇ ਚ ਿਡੱਗੀ ਪਈ ਮਾਸੀ ਫਾਤਮਾ ਦੇਿਖਆ... ਉਦ ਹੱਥ ਦੁੱਧ ਦੀ
ਬਾਲਟੀ ਛੁਟ
ੱ ਗਈ ਤੇ ਵੇਹੜੇ ਚ ਦੁੱਧ ਦਾ ਛੱਪੜ ਲੱਗ ਿਗਆ..||

ਅਰਜੁਨ ਿਸੰਹੋ ਵੀ ਭੱਜ ਕੇ ਫਾਤਮਾ ਕੋਲ ਆ ਿਗਆ... ਕੀ ਹੋਇਆ ਮਾਸੀ ਤੈ ??


ਕੁਝ
ੱ ਨੀ ਪੁਤ
ੱ ,,ਲੋਕ ਮਜ਼ਬ ਦੇ ਨਾਂ ਤੇ ਏਦਾਂ ਦੇ ਧਰਮ ਕਮਾਉਣ ਲੱਗ ਪਏ ਨੇ ...
ਫੇਰ ਉਹ ਬਚਨ ਕੁਰ ਵੱਲ ਮੂੰਹ ਕਰਦੀ ਬੋਲੀ... ਭੈਣੇ ਮੇਰੇ ਤ ਬਾਅਦ ਮੇਰੀ ਧੀ ਨਸੀਰਾਂ

15
ਦਾ ਿਖਆਲ ਰੱਖ ,, ਿਕਤੇ ਿਬਨਾਂ ਮਾਂ ਤ ਰੁਲ ਨਾ ਜਾਵੇ,,ਉਹ ਮਾਸੂਮ... ਉਹਨੇ ਖੂਨ ਨਾਲ
ਿਲਬੜੇ ਹੱਥ ਬਚਨ ਕੁਰ ਅੱਗੇ ਜੋੜ ਿਦੱਤ.ੇ .||

ਕੁਝ
ੱ ਨੀ ਹੁੰਦਾ ਫਾਤਮਾ ਤੈ .. ਮ ਹੁਣੇ ਅਰਜੁਨ ਭੇਜਦੀ ਆਂ.. ਵੈਦ ਬੁਲਾ
ਿਲਆ ਦਾ.. ਭੱਜ ਕੇ ||

ਨਹ ਨਹ ਭੈਣ.ੇ . ਏਨਾਂ ਵ ਤ ਨਹ ਆ.. ਹੁਣ ਤਾਂ ਰੱਬ ਜਾ ਕੇ ਪੁਛ ੱ ਣਾ.. ਕੀ ਤੈ


ਦਰਦ ਨੀ ਹੋਇਆ ਏਨੀਆਂ ਲਾਸ਼ਾਂ ਵੇਖ ਕੇ.. ਘਰ ਬਾਰ ਸੜਦੇ ਵੇਖ, ਤੈ ਸੇਕ ਨੀ
ਲੱਗਾ??
ਤੇਰੇ ਕੰਨਾਂ ਿਕ ਨੀ ਸੁਣੀਆਂ ਉਹਨਾਂ ਕੁੜੀਆਂ ਦਾ ਚੀਕਾਂ ਿਜੰਨਾਂ ਦੀਆਂ ਿਕਰਪਾਨਾਂ
ਨਾਲ ਦੁੱਧ ਵਾਲੀਆਂ ਛਾਤੀਆਂ ਵੱਢ ਿਦੱਤੀਆਂ ਗਈਆਂ.... ਕੀ ਰੱਬਾ ਤੂੰ ਬੋਲ਼ਾ ??

ਅਰਜੁਨ ਮੇਰਾ ਪੁਤ


ੱ ਬਣ ਕੇ ਆਖ਼ਰੀ ਵਾਰ ਇੱਕ ਕੰਮ ਕਰਦੇ...

ਬੋਲ ਮਾਸੀ.. ਬੋਲ ਤਾਂ ਸਹੀ.. ਅਰਜੁਨ ਕੰਬਦੀ ਅਵਾਜ਼ ਚ ਬੋਿਲਆ ||

ਜਾ ਨਸੀਰਾਂ ਚੱਕ ਿਲਆ ਘ..ਰ.. ਜਾ... ਕੇ..


ਆਖ਼ਰੀ ਸ਼ਬਦ ਉਹਦੇ ਮੂੰਹੋ ਟੁੱਟ ਟੁੱਟ ਕੇ ਿਨਕਲ ਰਹੇ ਸਨ,, ਬਰਛੀ ਉਹਦੇ ਪੇਟ ਚ ਪੂਰੀ
ਤਰਾਂ ਖੁੱਭੀ ਹੋਈ ਸੀ..||

ਅਰਜੁਨ ਉਸੇ ਵੇਲੇ ਭੱਜ ਕੇ.. ਫਾਤਮਾ ਦੇ ਘਰ ਉਹਦੀ ਧੀ ਚੱਕ ਿਲਆਇਆ... ਫਾਤਮਾ
ਦਾ ਘਰ.. ਅਰਜੁਨ ਿਸੰਹੋ ਕੇ ਿਪਛਲੇ ਪਾਸੇ ਸੀ ||
ਫਾਤਮਾ ਨੇ ਅਰਜੁਨ ਤ ਆਪਣੀ ਧੀ ਲਹੂ ਿਲੱਬੜੇ ਹੱਥਾਂ ਨਾਲ ਫੜ ਿਲਆ..... ਨਸੀਰਾਂ
ਰੋ ਰਹੀ ਸੀ ਉਦ ਉਹ ਕੋਈ ਸਾਲ ਕੁ ਦੀ ਵੀ ਮਸਾਂ ਹੀ ਹੋਣੀ ਆ ||

ਫਾਤਮਾ ਿਟਕ ਿਟਕੀ ਲਾਈ ਉਸ ਵੱਲ ਵੇਖ ਰਹੀ ਸੀ,, ਉਹਦੇ ਬੁੱਲ ਕੰਬ ਰਹੇ ਸਨ.. ਉਹਦੇ
ਅੰਦਰ ਕੋਈ ਬੋਲ ਨਹ ਸੀ ਿਨਕਲ ਿਰਹਾ..
ਫ਼ੇਰ ਉਹ ਨਸੀਰਾਂ ਬਚਨ ਦੀ ਝੋਲੀ ਪਾ ਦੀ ਬੋਲੀ... ਲੈ ਭੈਣੇ ਅੱਜ ਤ ਇਹ ਤੇਰੀ
ਹੋਈ,, ਬੱਸ ਮੇਰੀ ਧੀ ਪਾਲ ਲਵ .... ਅੱਜ ਤੇਰੇ ਮੇਰਾ ਿਬਨਾਂ ਿਸਰਫ਼ ਇੱਕ ਖੁਦਾ ਗਵਾਹ
ਏ |

ਅਰਜੁਨ,, ਆਹ ਬੋਚ ਕੇ ਬਰਛੀ ਕੱਢ ਤੇ ਫੇਰ ਭੱਜ ਕੇ ਵੈਦ ਸੱਦ ਿਲਆ.. ਬਚਨ ਚੁੰਨੀ

16
ਦੇ ਲੜ ਨਾਲ ਅੱਖਾਂ ਪੂਝ
ੰ ਦੀ ਬੋਲੀ ||

ਪਰ ਜਦ ਅਰਜੁਨ ਨੇ ਬਰਛੀ ਬਾਹਰ ਿਖੱਚੀ ਤਾਂ ਫਾਤਮਾ ਦੀਆਂ ਨਾੜਾ ਦਾ ਗੁੱਛਾ ਬਾਹਰ
ਿਨਕਲ ਆਇਆ... ਿਕ ਿਕ ਬਰਛੀ ਦੰਿਦਆਂ ਵਾਲ਼ੀ ਸੀ.... ਤੇ ਜਾਲਮਾਂ ਿਢੱਡ ਚ ਮਾਰ ਕੇ
ਉਸ ਵਟੇ ਦੇ ਿਦੱਤੇ ਸਨ.. ਿਜਸ ਨਾਲ ਨਾੜਾਂ ਬਰਛੀ ਨਾਲ ਲਪੇਟੀਆਂ ਗਈਆਂ ਸਨ ||

ਫਾਤਮਾ ਦੇ ਫੱਟ ਚ ਇੱਕ ਲਹੂ ਦਾ ਪਰਨਾਲਾ ਵਿਹ ਤੁਿਰਆ ਤੇ ਉਹ ਦਰਦ ਨਾਲ ਬੁਰੀ
ਤਰਾਂ ਤੜਫਣ ਲੱਗੀ ਹੱਥ ਪੈਰ ਮਾਰਨ ਲੱਗੀ...
ਏਦੂ ਪਿਹਲਾਂ ਕੇ ਅਰਜੁਨ ਵੈਦ ਬੁਲਾਉਣ ਲਈ ਜਾਂਦਾ.. ਫਾਤਮਾ ਨੇ ਆਖ਼ਰੀ ਸਾਹ
ਿਲਆ... ਉਹਦੀਆਂ ਅੱਖਾਂ ਚ ਿਨਕਲੇ ਹੰਝੂ ਕੰਨਾਂ ਕੋਲ ਆ ਕੇ ਰੁਕ ਗਏ..|

ਬਚਨ ਕੁਰ ਦੀ ਝੋਲੀ ਚ ਪਈ ਨਸੀਰਾਂ.. ਵਾਰ ਵਾਰ ਮਰੀ ਪਈ ਆਪਣੀ ਮਾਂ ਵੱਲ ਬਾਹਾਂ
ਉਲਾਰ ਰਹੀ ਸੀ,, ਉਸ ਭੁੱਖ ਲੱਗੀ ਸੀ ਤੇ ਮਾਂ ਕੋਲ ਦੁੱਧ ਚੁੰਘਣਾ ਚਾਹੁੰਦੀ ਸੀ... ਪਰ
ਉਸ ਮਾਸੂਮ ਕੀ ਖ਼ਬਰ ਸੀ ਕੇ ਉਸ ਦੁੱਧ ਚੁੰਘਾਉਣ ਵਾਲ਼ੀ ਤਾਂ... ਚੰਦਰੀ ਆਜ਼ਾਦੀ
ਦੀ ਹਨੇ ਰੀ ਨੇ ਖਾ ਲਈ... ਹੁਣ ਕਦੇ ਤੈ ਉਹਨੇ ਦੁੱਧ ਨੀ ਚੁੰਘਾਉਣਾ.. ਉਹਨੇ ਤਾਂ ਹੁਣ
ਕਦੇ ਗਲ਼ ਵੀ ਨਹ ਲਾਉਣਾ ਤੈ ||

ਵੱਡੇ ਿਦਨ ਚੜੇ ਲੋਕ ਕੱਠੇ ਹੋਣੇ ਸ਼ੁਰੂ ਹੋ ਗਏ,, ਸਾਰੇ ਏਹੀ ਕਿਹ ਰਹੇ ਸੀ.. ਕੱਖ ਨਾ ਰਵੇ
ਐਸੇ ਪਾਪੀਆਂ ਦਾ.. ਿਜੰਨਾਂ ਇੱਕ ਮਾਸੂਮ ਕੋਲ ਉਹਦੀ ਮਾਂ ਖੋਹ ਲਈ..|
ਿਕਸੇ ਬਾਹਰਲੇ ਿਪੰਡ ਆਿਲਆਂ ਦਾ ਕੰਮ ਲੱਗਦਾ,, ਆਪਣੇ ਿਪੰਡ ਦਾ ਤਾਂ ਨੀ ਕੋਈ ਏਦਾਂ
ਕਰ ਸਕਦਾ,, ਨਾਲ਼ੇ ਿਪੰਡ ਦੇ ਸਾਰੇ ਘਰਾਂ ਚ ਕੰਮ ਕਰਨ.. ਫਾਤਮਾ ਹੀ ਤਾਂ ਜਾਂਦੀ ਸੀ..
ਸਾਰਾ ਿਪੰਡ ਤਾਂ ਜਾਣਦਾ ਸੀ ਇਹ ...||

ਸ਼ਾਮ ਤੱਕ ਫਾਤਮਾ ਦੀ ਿਮੱਟੀ ਿਮੱਟੀ ਿਵੱਚ ਦੱਬ ਿਦੱਤਾ ਿਗਆ ||

ਫਾਤਮਾ ਪੰਜ ਕੁ ਸਾਲ ਪਿਹਲਾਂ ਇਸ ਿਪੰਡ ਿਵੱਚ ਆਈ ਸੀ.. ਕਰੀਮੂ ਨਾਲ ਿਨਕਾਹ
ਕਰਕੇ.. ਕਰੀਮੂ ਜਾਣੀ ਕਰਮੁਦੀਨ ਇਸ ਿਪੰਡ ਦਾ ਜੱਦੀ ਪੁਸ਼ਤੀ ਵਸਨੀਕ ਸੀ ||

ਉਹ ਦਾਦੇ ਪੜਦਾਿਦਆਂ ਤ ਏਸੇ ਿਪੰਡ ਹੀ ਰਿਹੰਦੇ ਸਨ,, ਸਾਰੇ ਿਪੰਡ ਦਾ ਮਾਲ ਡੰਗਰ
ਕਰੀਮੂ ਹੀ ਚਾਿਰਆ ਕਰਦਾ ਸੀ, ਿਪੰਡ ਵਾਲੇ ਬਦਲੇ ਚ ਉਹ ਕਣਕ ਗੁੜ ਬਾਜਰਾ ਮੱਕੀ
ਦੇ ਿਦੰਦੇ ਸਨ,, ਿਵਆਹ ਸ਼ਾਦੀ ਤੇ ਕੋਈ ਘਰ ਦੋ ਜੋੜੀ ਕੱਪੜੇ ਵੀ ਦੇ ਿਦਆ
ਕਰਦਾ ਸੀ ..|

17
ਜਦ ਫਾਤਮਾ ਿਪੰਡ ਚ ਆਈ ਸੀ ਤਾਂ ਸਾਰੇ ਿਪੰਡ ਨੇ ਕੋਠੇਆਂ ਤੇ ਖੜ ਖੜ ਉਸ
ਵੇਿਖਆ ਸੀ,, ਪਰੀਆਂ ਵਰਗੀ.. ਸੋਹਣੀ ਸੁਨੱਖੀ..||

ਆਂਢ ਗੁਆਢ ਂ ਅਗਰ ਉਸ ਨੇ ਿਕਸੇ ਘਰ ਪਿਹਲੀ ਵਾਰ ਪੈਰ ਪਾਇਆ ਸੀ,, ਉਹ


ਅਰਜੁਨ ਿਸੰਹੋ ਦਾ ਘਰੇ ਪਾਇਆ ਸੀ |

ਭੈਣੇ ਹੈਗਾ ਕੋਈ ਘਰੇ... ਉਹਨੇ ਸੰਗਦੀ ਸੰਗਦੀ ਨੇ ਘੁੰਡ ਕੱਢੀ ਖੜੀ ਨੇ ਬੂਹਾ ਖੜਕਾ ਕੇ
ਅਵਾਜ਼ ਮਾਰੀ ਸੀ ....|

ਆਜਾ ਭਾਈ ਕੌਣ ਆ ਆਜਾ ਅੱਗੇ ਲੰਿਘਆ.. ਚਤਰੇ ਤੇ ਬੈਠੀ ਬਚਨ ਕੁਰ ਨੇ ਕੱਚੀ
ਕੰਧਲ
ੋ ੀ ਦੀਆਂ ਮੋਰੀਆਂ ਿਵਚਦੀ ਝਾਕਿਦਆਂ ਅਵਾਜ਼ ਿਦੱਤੀ .||

ਅਰਜੁਨ ਿਸੰਹੋ ਉਦ ਕੋਈ 6 ਕੁ ਸਾਲ ਦਾ ਸੀ,,ਆਪਣੀ ਮਾਂ ਕੋਲ ਪੀੜੀ ਤੇ ਬੈਠਾ ਸੀ,,|

ਉਹ ਅੱਗੇ ਆ ਕੇ ਕੰਧਲ
ੋ ੀ ਕੋਲ ਖੜੀ ਹੋ ਗਈ..|

ਨੀ ਭੈਣੇ ਘੁੰਡ ਚੱਕਦੇ...ਹੈਣੀ ਕੋਈ ਬੰਦਾ ਘਰੇ..


ਅਰਜੁਨ ਦਾ ਬਾਪੂ ਤਾਂ ਫੌਜ ਚ ਰੰਗਰੂਟ ਆ ਉਹ ਤਾਂ ਬਾਹਰ ਿਗਆ ਜਾਜ਼ ਤੇ,,ਲੜਨ
ਵਾਸਤੇ.. ਆਹ ਗੋਿਰਆਂ ਦੀ ਲੜਾਈ ਆ ਿਕਸੇ ਮੁਲਖ ਨਾਲ ਭੈਣ.ੇ ..||
ਇਹ ਟੁੱਟ ਪੈਣੇ ਗਰੇਜ਼ ਵੀ ਨਾ,ਿਕਸੇ ਨਾ ਿਕਸੇ ਨਾਲ ਆਢਾ ਲਾਈ ਰੱਖਦੇ ਆ,,ਤੇ ਅਸ
ਘਰਾਂ ਚ ਬੈਠੀਆਂ ਉਡੀਕਦੀਆਂ ਰਿਹੰਨੀਆਂ.. ਕਦ ਲਾਮ ਮੁੱਕੇ ਤੇ ਕਦ ਉਹ ਮੁੜਨ ||
ਤੇ ਅਰਜੁਨ ਦਾ ਚਾਚਾ,, ਉਹ ਓਦਾਂ ਹੀ ਘਰੇ ਨੀ ਆ ਦਾ,, ਖ਼ੇਤ ਖੂਹ ਤੇ ਹੀ ਰਿਹੰਦਾ ਜਾਂ
ਡੰਗਰਾਂ ਵਾਲ਼ੀ ਹਵੇਲੀ ਹੁੰਦਾ..||

ਜਦ ਫਾਤਮਾ ਨੇ ਕਾਲੀ ਚੁੰਨੀ ਦਾ ਪੱਲਾ ਮੁੱਖ ਤ ਪਾਸੇ ਕੀਤਾ ਤਾਂ ਏਦਾਂ ਲੱਗਾ ਿਜਵ ਕਾਲੀ
ਬੱਦਲੀ ਦੇ ਓਹਿਲਓ ਚੰਨ ਿਨਕਲ ਆਇਆ ਹੋਵੇ,,, ਿਜਵ ਕੋਈ ਅਸਮਾਨੀ ਿਬਜਲੀ ਿਲਸ਼ਕ
ਗਈ ਹੋਵੇ..|

ਅੱਛਾ ਤੂੰ ਆ.. ਕਰੀਮੂ ਦੀ ਬਹੂ.. ਮਿਖਆ ਖ਼ੌਰੇ ਪਤਾ ਨੀ ਕੌਣ ਆ,,ਆਜਾ ਬਿਹਜਾ, ਆਹ
ਪੀੜੀ ਿਖੱਚ ਲ਼ਾ ਉਰਾਂ .. ਬਚਨ ਕੁਰ ਤਵੇ ਤੇ ਪਾਈ ਰੋਟੀ ਥਲਦੀ ਬੋਲੀ ||

18
ਪਰ ਉਹ ਚਤਰੇ ਦੀ ਕੱਚੀ ਕੰਧਲ ੋ ੀ ਦੇ ਪਰਲੇ ਪਾਸੇ ਖੜੀ ਹੀ ਬੋਲੀ,,
ਭੈਣ.ੇ . ਮ ਤਾਂ ਅੱਗ ਲੈਣ ਆਈ ਸੀ,, ਰਾਤ ਅੱਗ ਦੱਬਣੀ ਭੁੱਲ ਗੀ,, ਸਵੇਰੇ ਚੁੱਲੇ ਕੋਲ ਜਾ
ਕੇ ਦੇਿਖਆ ਤਾਂ ਔਤਿਰਆ ਦੀ ਸਵਾਹ ਪਈ ਸੀ ਿਨਰੀ ਪੁਰੀ |
ਫੇਰ ਅਰਜੁਨ ਵੱਲ ਵੇਖਦੀ ਬੋਲੀ.. ਤੂੰ ਕੀ ਕਰਦਾ ਸੀ ਪੁਤ
ੱ ??

ਕੁਝ
ੱ ਨੀ ,,ਆਹ ਬੇਬੇ ਨੇ ਆਟੇ ਦੀ ਿਚੜੀ ਬਣਾ ਕੇ ਿਦੱਤੀ ਆ,, ਆਹ ਦੇਖੋ.. ਅਰਜੁਨ
ਫਾਤਮਾ ਿਚੜੀ ਿਵਖਾ ਿਦਆ ਬੋਿਲਆ ਸੀ |

ਬੜੀ ਸੋਹਣੀ ਿਚੜੀ ਆ ਤੇਰੀ . ਿਲਆ ਮੈ ਦੇ ਦੇ.. ਫਾਤਮਾ ਹੱਸਦੀ ਹੋਈ ਬੋਲੀ..|

ਨਹ ਨਹ ਇਹ ਤਾਂ ਮੇਰੀ ਆ,, ਤੂੰ ਬੇਬੇ ਤ ਹੋਰ ਬਣਵਾ ਲ਼ਾ... ਅਰਜੁਨ ਭੋਲੇ ਜਹੇ ਮੂੰਹ
ਨਾਲ ਬੋਿਲਆ ||

ਆਜਾ.. ਬਿਹ ਵੀ ਜਾ ਹੁਣ.. ਿਕਮ ਸੰਗਣ ਲੱਗੀ ਆ,, ਿਜਵ ਮ ਤੇਰੀ ਜੇਠ ਹੁੰਨੀ ਆ....
ਬਚਨ ਕੁਰ ਹੱਸਦੀ ਬੋਲੀ |

ਉਹ ਪੀੜੀ ਿਖੱਚ ਬਚਨ ਕੁਰ ਕੋਲ ਬੈਠ ਗੀ.. ਿਲਆ ਭੈਣੇ ਫੇਰ ਕੋਈ ਕੰਮ ਕਰਵਾ ਿਦਆਂ..
ਵੇਹਲੀ ਨਹ ਬੈਠ ਹੋਣਾ ਮੇਰੇ ਕੋਲ...
ਪਰ ਕੰਮ ਛੋਟਾ ਦੱਸ ਭੈਣ,ੇ , ਅਸ ਥੋਡੇ ਨਾਲ ਨੀਵ ਜਾਤ ਦੇ ਆਂ,, ਡੂਮ ਆਂ ਭੈਣ.ੇ . ਤੇਰੇ
ਤ ਕਾਹਦਾ ਉਹਲਾ |

ਜਾਹ ਨੀ ਤੇਰੇ ਸੱਜ ਿਵਆਹੀਏ ਕਰਤੀ ਨਾ ਬੇਗਾਿਨਆ ਵਾਲ਼ੀ ਗੱਲ, ਨਾਲ ਭੈਣ ਕਿਹਨੀ
... ਨਾਲ਼ੇ ਨੀਵ ਚੇ ਦੀਆਂ ਗੱਲਾਂ ਕਰਦੀ |

ਚੱਲ ਆਹ ਰੋਟੀਆਂ ਚੋਪੜ ਦੇ... ਬਚਨ ਕੁਰ ਥੋੜਾ ਰੋਸਾ ਕਰਦੀ ਬੋਲੀ |

ਉਹਨੇ ਕੋਲ ਪਏ ਮਖਣੀ ਵਾਲੇ ਕੁਜ


ੱ ੇ ਚ ਚਾਰੇ ਗਲਾਂ.. ਮੱਖਣ ਨਾਲ ਲਬੇੜੀਆਂ ਤੇ ਛਾਬੇ
ਚ ਪਈਆਂ ਰੋਟੀਆਂ ਚੋਪੜਨ ਲੱਗੀ ||

ਿਲਆ ਭੈਣੇ ਦੁੱਧ ਵੀ ਿਰੜਕ ਦੇਵਾਂ.. ਫੇਰ.. ਉਹ.... ਇਸਤ ਅੱਗੇ ਉਹ ਸਮਝ ਨਹ ਸੀ
ਆ ਰਹੀ ਕੇ ਘਰਵਾਲੇ ਕੀ ਆਖ ਬੁਲਾਵੇ,, ਕੋਈ ਧੀ ਪੁਤ ੱ ਨਹ ਸੀ.. ਨਹ ਤਾਂ ਉਹਨਾਂ
ਦਾ ਅੱਬਾ ਸ਼ਬਦ ਵਰਤ ਿਦੰਦੀ... ਅਰਜੁਨ ਦਾ ਉਹ ਚਾਚਾ ਸੀ ਜਾਂ ਭਰਾ.. ਇਹ ਫਾਤਮਾ

19
ਪਤਾ ਨਹ ਸੀ.. ਇਸ ਤ ਅੱਗੇ ਉਹ ਸੰਗ ਜਹੀ ਗਈ |

ਅੱਛਾ ਕਰੀਮੂ ਠਣ ਵਾਲਾ ਹੋਣਾ... ਬਚਨ ਹੱਸਦੀ ਬੋਲੀ..||

ਹਾਹੋ ਭੈਣ.ੇ .. ਮੈ ਪਤਾ ਨੀ.. ਤੁਹਾਡਾ ਕੀ ਲੱਗਦਾ... ਫਾਤਮਾ ਫੇਰ ਸੰਗਦੀ ਬੋਲੀ |

ਤੂੰ ਅੱਗੇ ਤ ਅਰਜੁਨ ਦਾ ਚਾਚਾ ਕਿਹ ਿਲਆ ਕਰ... ਿਕਵ ਸੰਗਦੀ ਨੇ ਮੂੰਹ ਲਾਲ ਕੀਤਾ..
ਸੱਚ ਤੂੰ ਆਵਦਾ ਨਾਂ ਨੀ ਦੱਿਸਆ??

ਮੇਰਾ ਨਾਂ ਫਾਤਮਾ.. ਭੈਣ.ੇ .. ਓਦਾਂ ਪੇਕੇ ਿਪੰਡ ਫੱਤੋ ਹੀ ਕਿਹੰਦੇ ਸੀ ਸਾਰੇ |

ਉਹਨੇ ਕੋਲ ਪਈ ਮਧਾਣੀ ਚੱਕ ਕੇ ਿਰੜਕਣੇ (ਚਾਟੀ) ਚ ਪਾ ਲਈ |


ਪਰ ਦੀ ਨੇ ਤਰਾ ਪਾ ਕੇ.. ਦੋਵ ਪੈਰ ਡਾਹੀ ਲ਼ਾ ਕੇ..ਪੀੜੀ ਥੋੜੀ ਿਪੱਛੇ ਕਰਦੀ ਦੁੱਧ
ਿਰੜਕਣ ਲੱਗੀ....ਿਰੜਕਣੇ ਚ ਛਰਲ ਛਰਲ ਦੀਆਂ ਿਪਆਰੀਆਂ ਜਹੀਆਂ ਧੁਨਾਂ ਠਣ
ਲੱਗੀਆਂ.. ਤੇ ਅੱਗੇ ਿਪੱਛੇ ਹੁੰਦੀਆਂ ਬਾਹਾਂ ਚ ਛਣਕਦੀਆਂ ਕੱਚ ਦੀਆਂ ਚੂੜੀਆਂ ਿਮੱਠਾ
ਿਜਹਾ ਰਸ ਘੋਲ ਰਹੀਆਂ ਸਨ ਕੰਨਾਂ ਿਵੱਚ..||
ਫੇਰ ਹੱਸਦੀ ਬੋਲੀ.. ਭੈਣੇ ਤੂੰ ਵੀ ਕਿਹਣਾ ਕੇ ਅੱਗ ਲੈਣ ਆਈ ਘਰ ਦੀ ਮਾਲਕ ਬਣ
ਬੈਠੀ..||

ਦੁੱਧ ਿਰੜਕਣ ਤ ਬਾਅਦ ਕੜਛੀ ਚ ਅੱਗ ਚ ਅੱਗ ਪਾ ਕੇ ਤੁਰਨ ਲੱਗੀ ਬੋਲੀ.. ਭੈਣ.ੇ .
ਮੱਖਣ ਆਪੇ ਕੱਢ ਲਵ .... ਮੇਰੀ ਬੇਬੇ ਕਿਹੰਦੀ ਹੁੰਦੀ ਸੀ ਿਕਸੇ ਦੇ ਹੱਥ ਨਜ਼ਰ ਲੱਗ ਜਾਂਦੀ
ਆ..||

ਉਹ ਹੱਸਦੀ ਹੋਈ ਦਰਵਾਿਜ਼ਓ ਬਾਹਰ ਹੋ ਗਈ... ਉਹਦੇ ਪੈਰ ਪਾਈਆਂ ਝਾਂਜਰਾਂ ਦੀ


ਅਵਾਜ਼ ਗਲੀ ਿਵੱਚ ਆ ਦੀ ਰਹੀ.|

ਹਏ ਨੀ,,ਜਾਏ ਵੱਢੀ ਦਾ ਮੈ ਤਾਂ ਚੇਤਾ ਹੀ ਨੀ ਿਰਹਾ ,,, ਸੁੱਖ ਨਾਲ ਪਿਹਲੀ ਵਾਰ ਤਾਂ
ਜਵਾਕੜੀ ਘਰ ਆਈ ਸੀ,, ਵੇ ਅਰਜੁਨਾ, ਵੇ ਪੁਤ ੱ ,, ਪੁਤ
ੱ ਬਣਕੇ ਆਹ ਕੌਲੀ ਦੇ ਕੇ ਆ..
ਫਾਤਮਾ ਦੇ ਘਰੇ |
ਬਚਨ ਕੁਰ ਕੌਲੀ ਚ ਸ਼ੱਕਰ ਪਾ ਕੇ ਤੇ ਚੁਆਨੀ ਰੱਖ ਕੇ ਿਦੰਦੀ ਬੋਲੀ |

ਪਰ ਬੇਬੇ ਮ ਉਹ ਕੀ ਕਹੁ ਜਾ ਕੇ ?... ਅਰਜੁਨ ਿਸੰਹੋ ਭੋਲਾ ਿਜਹਾ ਮੂੰਹ ਬਣਾ ਦਾ

20
ਬੋਿਲਆ ||

ਕੁਝ
ੱ ਨੀ,,ਤੂੰ ਕਹ .. ਕੇ ਮਾਸੀ.. ਆਹ ਬੇਬੇ ਨੇ ਸ਼ਗਨ ਭੇਿਜਆ ਬੱਸ |

ਅਰਜੁਨ ਿਸੰਹੋ ਆਪਣੀ ਮਾਂ ਤ ਸ਼ੱਕਰ ਵਾਲ਼ੀ ਕੌਲੀ ਫੜ ਕੇ ਫਾਤਮਾ ਦੇ ਘਰ ਜਾ


ਵਿੜਆ...ਿਬਨਾਂ ਬੂਹੇ ਆਲਾ ਘਰ.. ਪਸ਼ੂ ਡੰਗਰ ਤ ਬਾਰ ਚ ਲਾਇਆ ਇੱਕ ਵੱਡਾ ਸਾਰਾ
ਲੱਕੜ ਦਾ ਟੰਬਾ...||
ਸੱਜੇ ਹੱਥ ਵੇਹੜੇ ਚ ਬੰਨੀਆਂ 6-7 ਬੱਕਰੀਆਂ,,ਪਰਾਂ ਖੁਰਲੀ ਤੇ ਸੁੱਕੀ ਪਰਾਲੀ ਚ ਮੂੰਹ ਮਾਰ
ਰਹੀ ਖੜੀ ਇੱਕ ਮੱਝ,,, ਉਹਨਾਂ ਤ ਥੋੜਾ ਹਟਵਾਂ ਮੰਜੇ ਤੇ ਖੇਸ ਲੈ ਕੇ ਿਪਆ ਕਰੀਮੂ ||ਨਾਲ
ਹੀ ਪਰਾਂ ਲੱਿਗਆ ਇੱਕ ਤੂਤ ਦਾ ਬੂਟਾ,, ਿਜਸ ਤੇ ਿਸਰਫ਼ ਪੱਤੇ ਹੀ ਸਨ ||

ਸਾਹਮਣੇ ਕੱਚਾ ਿਜਹਾ ਇੱਕ ਕੋਠੜਾ... ਕਮਰੇ ਦੇ ਮੂਹਰੇ ਕੱਚੀ ਕੰਧਲ


ੋ ੀ ਵਾਲਾ ਚਤਰਾ.. ਿਜਸ
ਿਵੱਚ ਬਣੇ ਹਾਰੇ ਚ ਧੂਆ
ੰ ਂ ਿਨਕਲ ਿਰਹਾ,, ਸ਼ਾਇਦ ਫਾਤਮਾ ਨੇ ਬਚਨ ਕੁਰ ਤ ਿਲਆਂਦੀ
ਅੱਗ ਹਾਰੇ ਚ ਪਾ ਿਦੱਤੀ ਸੀ | ਪਰ ਕਾੜਨੀ ਰੱਖਦੀ.. ਫਾਤਮਾ ਨੇ ਜਦ ਿਪੱਛੇ ਭ ਕੇ
ਦੇਿਖਆ ਤਾਂ ਅਰਜੁਨ ਖੜਾ ਸੀ ||

ਆ ਮੇਰਾ ਪੁਤ
ੱ ,,ਆਜਾ ਲੰਿਘਆ ਅੱਗੇ.. ਹੈਥੇ ਿਕ ਰੁਕ ਿਗਆ,, ਫਾਤਮਾ ਉਹ ਹੱਥ ਦੇ
ਇਸ਼ਾਰੇ ਨਾਲ ਕੋਲ ਬੁਲਾ ਦੀ ਬੋਲੀ ||

ਅਰਜੁਨ ਿਸੰਹੋ ਫਾਤਮਾ ਕੋਲ ਚਤੇ ਤੇ ਚਲਾ ਿਗਆ,, ਮਾਸੀ,,ਬੇਬੇ ਨੇ ਆਹ ਸ਼ਗਨ ਘੱਿਲਆ
||

ਫਾਤਮਾ ਨੇ ਘੁੱਟ ਕੇ ਅਰਜੁਨ ਸੀਨੇ ਨਾਲ ਲ਼ਾ ਿਲਆ,, ਬੈਠ ਪੁਤ


ੱ , ਬਿਹਜਾ,ਮਾਂ ਸਦਕੇ,,,
ਉਹਨੇ ਅਰਜੁਨ ਪੀੜੀ ਤੇ ਿਬਠਾ ਿਲਆ,, ਿਪੱਤਲ ਦੇ ਪਤੀਲੇ ਚ ਦੁੱਧ ਗਰਮ ਕਰਕੇ
ਗਲਾਸ ਚ ਪਾ ਅਰਜੁਨ ਫੜਾਇਆ,, ਅੰਦਰ ਪੀਪੇ ਚ ਕੱਢ ਕੇ ਦੋ ਖੋਏ ਦੀਆਂ
ਿਪੰਨੀਆਂ ਅਰਜੁਨ ਮੂਹਰੇ ਰੱਖ ਿਦੱਤੀਆਂ ||
ਲੈ ਖਾ ਮੇਰਾ ਸੋਹਣਾ ਪੁਤ
ੱ .. ਉਹ ਅਰਜੁਨ ਦਾ ਮੂੰਹ ਚੁੰਮਦੀ ਬੋਲੀ..|

ਫੇਰ ਸ਼ੱਕਰ ਵਾਲ਼ੀ ਕੌਲੀ ਖ਼ਾਲੀ ਕਰਕੇ ਉਹਦੇ ਚ ਵੀ ਚਾਰ ਿਪੰਨੀਆਂ ਪਾ ਕੇ ਫੜਾ ਦੀ
ਬੋਲੀ.. ਆਹ ਬੇਬੇ ਦੇ ਦੇ ਪੁਤ
ੱ .. ਖ਼ਾਲੀ ਭਾਂਡਾ ਨੀ ਮੋੜਦੇ ਹੁੰਦੇ..||

ਵ ਤ ਬੀਤਣ ਲੱਗਾ,, ਫਾਤਮਾ ਦੇ ਿਵਆਹ ਦੋ ਸਾਲ ਹੋ ਚੱਲੇ ਸਨ,, ਪਰ ਉਹਦੇ ਘਰ

21
ਕੋਈ ਧੀ ਪੁਤ
ੱ ਨਹ ਸੀ ਹੋਇਆ ||

ਆਂਢ ਗੁਆਢਂ ਦੀਆਂ ਬੁੜੀਆਂ ਨੇ ਉਹ ਮੇਹਣੇ ਮਾਰਨੇ ਸ਼ੁਰੂ ਕਰ ਿਦੱਤੇ ਸਨ,, ਜਦ ਉਹਨੇ
ਗਲੀ ਚ ਲੰਘਣਾ ਅਗਰ ਿਕਸੇ ਦੀ ਹ ਧੀ ਦੇ ਜਵਾਕ ਹੋਣ ਵਾਲਾ ਹੁੰਦਾ ਉਹ ਆਪਣੀ
ਹ ਧੀ ਅਵਾਜ਼ ਿਦੰਦੀ ਕਿਹੰਦੀ... ਨੀ ਧੀਏ ਅੰਦਰ ਹੋਜਾ.. ਫਾਤਮਾ ਤਰੀ ਆ ਦੀ
ਆ, ਵੇਖ ਿਕਤੇ ਪਰਛਾਵਾਂ ਪੈ ਜੇ ਇਹਦਾ ||

ਘਰ ਜਾ ਕੇ ਫਾਤਮਾ ਮੰਜੇ ਤੇ ਮੂਧੇ ਮੂੰਹ ਿਡੱਗ ਪਦੀ,, ਜੁਲ


ੱ ੜਾਂ ਚ ਮੂੰਹ ਦੇ ਕੇ ਿਕੰਨਾਂ ਿਕੰਨਾਂ
ਿਚਰ ਰਦੀ ਰਿਹੰਦੀ ||

ਇੱਕ ਿਦਨ ਕੁਹਾੜੀ ਚੱਕ ਕੇ ਕਰੀਮੂ ਨੇ ਵੇਹੜੇ ਿਵਚਲੇ ਤੂਤ ਦੇ ਬੂਟੇ ਵੱਢਣਾ ਸ਼ੁਰੂ ਕਰ
ਿਦੱਤਾ...

ਫਾਤਮਾ ਨੇ ਪੁਿੱ ਛਆ,,ਿਕ ਵੱਢ ਰਹੇ ਹੋ ਬੂਟੇ ....??

ਕਰੀਮੂ ਗੁੱਸੇ ਚ ਬੋਿਲਆ.. ਿਜਹੜੇ ਬੂਟੇ ਫ਼ਲ ਨਾ ਲੱਗੇ .. ਉਹ ਤਰੀ ਤੀਵ ਵਰਗਾ


ਹੁੰਦਾ ,, ਐਵ ਸਾਲਾ ਘਰ ਚ ਥਾਂ ਹੀ ਘੇਰਦਾ .. ਫਾਇਦਾ ਉਹਨਾਂ ਦਾ ਕੱਖ ਨੀ ਹੁੰਦਾ ||

ਫਾਤਮਾ ਚੁੱਪ ਚਾਪ ਅੰਦਰ ਵੜ ਗਈ ਕਰੀਮੂ ਦੀ ਗੱਲ ਉਹਦਾ ਕਾਲਜਾ ਚੀਰ ਗਈ,,,
ਿਸਰਾਹਣੇ ਚ ਮੂੰਹ ਦੇ ਕੇ ਰਦੀ ਰਹੀ ਨਾਲੇ ਰੱਬ ਮੇਹਣੇ ਮਾਰਦੀ ਰਹੀ..|

ਐ ਮੇਰੇ ਅੱਲਾ ਕੀ ਮਾੜਾ ਕੀਤਾ ਮ ਤੇਰਾ... ਤੂੰ ਤਾਂ ਖੁਦਾ , ਤੇਰੇ ਘਰ ਘਾਟਾ ਤਾਂ ਨਹ
ਆ ਿਕਸੇ ਚੀਜ਼ ਦਾ,,,ਤੇਰਾ ਕੀ ਜਾਂਦਾ.. ਜੇ ਇਸ ਿਨਮਾਣੀ ਦੀ ਕੁੱਖ ਹਰੀ ਕਰ ਦੇਵ,, ਮੇਰੇ
ਚੰਦਰੀ ਦੇ ਪੇਕੇ ਘਰ ਵੀ ਕੋਈ ਨਹ ...

ਖਾਲ਼ਾ (ਮਾਸੀ) ਨੇ ਪਾਿਲਆ ਤੇ ਆਪਣੇ ਭਰਾ ਦੇ ਪੁਤ


ੱ ਨਾਲ ਿਵਆਹ ਤੈਅ ਕਰ ਿਦੱਤਾ ਸੀ
ਬਚਪਨ ਿਵੱਚ ਹੀ ...ਹੁਣ ਆਪ ਵੀ ਇਸ ਜਹਾਨ ਚਲੀ ਗਈ ||
ਿਜਸਦੇ ਮਰਨ ਤ ਬਾਅਦ ਕਰੀਮੂ ਫਾਤਮਾ ਦਾ ਮੁਕਲਾਵਾ ਲੈ ਆਇਆ ਸੀ |

ਕਰੀਮੂ.. ਫਾਤਮਾ ਦੇ ਸਕੇ ਮਾਮੇ ਦਾ ਮੁੰਡਾ ਸੀ |

ਫਾਤਮਾ ਰਦੀ ਹੋਈ ਸੋਚ ਰਹੀ ਸੀ,,ਕੀ ਔਰਤ ਨਾਲ ਬੱਚੇ ਜੰਮਨ ਕਰਕੇ ਹੀ ਿਵਆਹ ਕੀਤਾ

22
ਜਾਂਦਾ,, ਇਸ ਤ ਵੱਧ ਉਹਦੀ ਕੋਈ ਹੋਰ ਔਕਾਤ ਨੀ ਹੁੰਦੀ ਘਰ ਚ |

ਅੱਗੇ ਤਾਂ ਲੋਕ ਮੇਹਣੇ ਿਦੰਦੇ ਸੀ,, ਪਰ ਉਹ ਤਾਂ ਬੇ -ਗਾਨੇ ਸੀ...


ਮੇਰੇ ਖੁਦਾ..!!
ਪਰ ਅੱਜ ਤਾਂ ਘਰ ਵੀ ਮੇਹਣਾ ਮਾਰ ਿਦੱਤਾ ਿਗਆ,, ਮੈ ਤਰੀ ਹੋਣ ਦਾ,, ਮੇਰੇ ਘਰ ਵੀ
ਕੋਈ ਦੀਵਾ ਜਗਾਉਣ ਵਾਲਾ ਜੀਅ ਭੇਜਦੇ ਖੁਦਾ |
ਉਹਨੇ ਪੂਰੀ ਤਰਾਂ ਮੂੰਹ ਿਸਰਹਾਣੇ ਿਵੱਚ ਘੁੱਟ ਿਲਆ,, ਤਾਂ ਕੇ ਰੋਣ ਦੀ ਅਵਾਜ਼ ਬਾਹਰ ਨਾ
ਿਨਕਲੇ..|

ਕਰੀਮੂ ਤੂਤ ਵੱਢਦਾ ਮੁੜਕੋ ਮੁੜਕੀ ਹੋਇਆ,, ਫਾਤਮਾ ਪਾਣੀ ਦਾ ਗਲਾਸ ਫੜਾਉਣ ਲਈ
ਅਵਾਜ਼ਾਂ ਮਾਰ ਿਰਹਾ ਸੀ |
ਪਰ ਫਾਤਮਾ ਤਾਂ ਅੰਦਰ ਿਸਰਹਾਣੇ ਚ ਮੂੰਹ ਦੇ ਕੇ ਆਪਣੇ ਕਰਮਾਂ ਰੋ ਰਹੀ ਸੀ ||

ਜਦ ਫਾਤਮਾ ਨਾ ਸੁਿਣਆ ਤਾਂ ਕਰੀਮੂ ਨੇ ਉਸੇ ਤੂਤ ਦੀ ਇੱਕ ਛਮਕ ਤੋੜੀ ਤੇ ਗੁੱਸੇ
ਿਵੱਚ ਅੰਦਰ ਿਗਆ...||

ਫਾਤਮਾ ਮੂਧੇ ਮੂੰਹ ਪਈ ਹੋਈ ਸੀ,, ਉਹਨੇ ਤੂਤ ਦੀ ਛਮਕ ਉਸਦੇ ਿਪੰਡੇ ਤੇ ਵਰਾਉਣੀ ਸ਼ੁਰੂ
ਕਰ ਿਦੱਤੀ,, ਫਾਤਮਾ ਨੇ ਮੂੰਹ ਹੋਰ ਿਸਰਹਾਣੇ ਚ ਘੁੱਟ ਿਲਆ.. ਤਾਂ ਕੇ ਉਹਦੀ ਚੀਕ ਨਾ
ਿਨਕਲੇ ||

ਪਤਾ ਨੀ ਕਰੀਮੂ ਨੇ ਿਕੰਨਾਂ ਕੁ ਕੁੱਿਟਆ ਉਸ ਪਰੀਆਂ ਵਰਗੀ ਫਾਤਮਾ .....||

ਫੇਰ ਇਹ ਬੋਲਦਾ ਘਰ ਿਨਕਲ ਿਗਆ,, ਸਾਲੇ ਦੀ ਤਰੀ ਤੀਵ ਇੱਕ ਜਵਾਕ ਨੀ ਜੰਮ
ਸਕਦੀ... ਲੋਕ ਮੈ ਮੇਹਣੇ ਮਾਰਦੇ ਆ.. ਅਖ਼ੇ ਭਾਈ,, ਕਰੀਮੂ ਚ ਹੀ ਕੋਈ ਕੱਖ ਕੰਡਾ ਨੀ
ਹੋਣਾ..... ਸਾਲੀ ਕੁਤ
ੱ ੀ ਤੀਵ ਨੇ ਮੇਰੀ ਵੀ ਥੂ ਥੂ ਕਰਵਾ ਤੀ ਸਾਰੇ ਥਾਂ....||

ਅਰਜੁਨ ਹੁਣ 8 ਕੁ ਸਾਲ ਦਾ ਹੋ ਿਗਆ ਸੀ,, ਉਹ ਕੁਝੱ ਲੈਣ ਫਾਤਮਾ ਘਰੇ ਆਇਆ ਸੀ,,
ਫਾਤਮਾ ਉਸੇ ਤਰਾਂ ਮੂਧੇ ਮੂੰਹ ਪਈ ਰੋ ਰਹੀ ਸੀ,,
ਅਰਜੁਨ ਦੇ ਆਉਣ ਤੇ ਉਹ ਮਸਾਂ ਠੀ,, ਆਜਾ ਪੁਤ ੱ .. ਿਕਵ ਆਇਆ.... ਏਨ ਗੱਲ
ਕਿਹੰਿਦਆ ਫਾਤਮਾ ਨੇ ਚੀਸ ਵੱਟ ਲਈ,, ਉਹਦੇ ਿਪੰਡੇ ਤੇ ਪਈਆਂ ਲਾਸਾਂ ਚ ਦਰਦ ਉਠ
ਿਰਹਾ ਸੀ .||

23
ਮਾਸੀ.. ਬੇਬੇ ਨੇ ਦਾਲ ਦੀ ਕੌਲੀ ਮੰਗਵਾਈ ਆ... ਧੋਤੀ ਮੂੰਗੀ ਦੀ ||

ਫਾਤਮਾ ਮਸਾਂ ਹੀ ਮੰਜੇ ਤੋ ਉਠੀ.. ਇੱਕ ਿਮੱਟੀ ਦੇ ਤੌੜੇ ਦਾ ਚੱਪਣ ਚੱਕ ਉਸ ਿਵੱਚ ਦਾਲ
ਦੀ ਕੌਲੀ ਭਰ ਕੇ ਅਰਜੁਨ ਫੜਾ ਿਦੱਤੀ ||

ਆਪ ਫੇਰ ਮੰਜੇ ਤੇ ਲੰਬੀ ਪੈ ਗਈ..||

ਅਰਜੁਨ ਨੇ ਘਰ ਆ ਕੇ ਆਪਣੀ ਮਾਂ ਦੱਿਸਆ... ਬੇਬੇ.. ਲੱਗਦਾ ਚਾਚੇ ਕਰੀਮੂ ਨੇ


ਅੱਜ ਫੇਰ ਮਾਸੀ ਬਹੁਤ ਕੁਿੱ ਟਆ... ਉਹ ਅੰਦਰ ਪਈ ਰੋਈ ਜਾਂਦੀ ਸੀ ||

ਬਚਨ ਕੁਰ ਦੀਆਂ ਅੱਖਾਂ ਭਰ ਆਈਆਂ,, ਪਿਹਲਾਂ ਵੀ ਕਰੀਮੂ ਕਈ ਵਾਰ ਫਾਤਮਾ


ਿਬਨਾਂ ਗੱਲ ਕੁਟ
ੱ ਿਸੱਟਦਾ ਸੀ..||

ਪੁਤ
ੱ ਹੋਰ ਤਾਂ ਨੀ ਬੋਲੀ ਕੁੱਝ ਮਾਸੀ ਤੇਰੀ??... ਬਚਨ ਨੇ ਅੱਖਾਂ ਪੂਝ
ੰ ਿਦਆਂ ਪੁਿੱ ਛਆ |

ਨਹ ਬੇਬੇ ਹੋਰ ਤਾਂ ਨੀ ਿਕਹਾ ਕੁਛ ਮਾਸੀ ਨੇ .....ਬੇਬੇ,, ਚਾਚਾ ਕਰੀਮੂ ਮਾਸੀ ਕੁਟ
ੱ ਦਾ
ਿਕ ਆ??

ਬੱਸ ਪੁਤ
ੱ ਜਦ ਹੋਰ ਿਕਤੇ ਵੱਸ ਨਾ ਚੱਲੇ ਸਾਰਾ ਗੁੱਸਾ ਘਰਵਾਲੀ ਤੇ ਕੱਢ ਿਦਓ... ਨਾਲ਼ੇ
ਕੰਧ ਤੇ ਤੀਵ ਨੇ ਕੇਹੜਾ ਅੱਗ ਬੋਲਣਾ ਹੁੰਦਾ ||

ਏਦਾਂ ਹੀ ਕੁਝ
ੱ ਮਹੀਨੇ ਬੀਤ ਗਏ..||

ਸਾਲ 1945 ਦਾ ਿਵਸਾਖ ਮਹੀਨਾ ਚੱਲ ਿਰਹਾ ਸੀ,, ਿਹਟਲਰ ਨੇ 30 ਅਪੈਲ


ਖੁਦਕੁਸ਼ੀ ਕਰ ਲਈ ਸੀ,,ਇਸ ਲਈ 7 ਮਈ ਜਰਮਨ ਨੇ ਿਬਿਟਸ਼ ਅੱਗੇ ਹਿਥਆਰ ਸੁੱਟ
ਿਦੱਤੇ ਸਨ...6 ਸਾਲ ਲੰਬੀ ਚੱਲੀ ਜੰਗ ਯੂਰਪ ਚ ਮੁੱਕ ਚੁੱਕੀ ਸੀ,,,ਪਰ ਇਸ ਜੰਗ ਚ 7
ਕਰੋੜ ਜਾਨਾ ਜਾ ਚੁੱਕੀਆਂ ਸਨ ||
ਗੋਿਰਆਂ ਦੀ ਇਸ ਆਪਸੀ ਲੜਾਈ ਿਵੱਚ ਡੇਹਢ ਲੱਖ ਭਾਰਤੀ ਵੀ ਆਪਣੀ ਜਾਨ ਗਵਾ
ਚੁੱਕੇ ਸਨ ||
ਲੜਾਈ ਖ਼ਤਮ ਹੁੰਿਦਆਂ ਲਾਮ ਤੇ ਗਏ ਫੌਜੀ ਘਰਾਂ ਮੁੜਨੇ ਸ਼ੁਰੂ ਹੋ ਗਏ ਸਨ ||
ਸਵੇਰੇ ਸਵੇਰੇ ਬਚਨ ਕੁਰ ਦਾ ਬੂਹਾ ਜ਼ੋਰ ਜ਼ੋਰ ਨਾਲ ਖੜਿਕਆ....!!

24
ਬਚਨ ਕੁਰ ਨੇ ਅਰਜੁਨ ਉਠਾਇਆ... ਅਰਜੁਨ ਨੇ ਜਾ ਕੇ ਬੂਹਾ ਖੋਿਲਆ,ਤਾਂ ਬਾਹਰ
ਕਰਮੁਦੀਨ ਖੜਾ ਸੀ...||

ਅਰਜੁਨਾ... ਤੇਰੀ ਬੇਬੇ ਉਠਾ ਸ਼ੇਰ ਬਣਕੇ.. ਕਰਮੁਦੀਨ ਘਭਰਾਇਆ ਹੋਇਆ


ਬੋਿਲਆ |

ਬੇਬੇ... ਬਾਹਰ ਆ .. ਚਾਚਾ ਕਰੀਮੂ ਆਇਆ.... ਅਰਜੁਨ ਨੇ ਬਚਨ ਕੁਰ ਅਵਾਜ਼


ਮਾਰੀ ||

ਹਾਂ.. ਭਾਈ ਕਰੀਮੂ ਸੁੱਖ ਤਾਂ ਹੈ? ਬਚਨ ਕੁਰ ਬਾਹਰ ਆ ਦੀ ਬੋਲੀ |

ਓ... ਭਾਬੀ,, ਜਲਦੀ ਆ.. ਮੇਰੇ ਨਾਲ,, ਆਹ ਅਰਜੁਨ ਦੀ ਮਾਸੀ ਰਾਤ ਦੀ ਿਢੱਲੀ ਆ..
ਉਹ ਰਾਤ ਦੀਆਂ ਪਰ ਛਲਾਂ ਆਈ ਜਾਂਦੀਆਂ |

ਬਚਨ ਕੁਰ ਕਾਹਲ਼ੀ ਨਾਲ ਅਰਜੁਨ ਨਾਲ ਲੈ ਹੱਥ ਲੈਲਟਨ ਫੜ ਕਰੀਮੂ ਦੇ ਘਰ ਵੱਲ
ਤੁਰ ਪਈ ||

ਜਾਂਿਦਆ ਫਾਤਮਾ ਬੇ-ਸੁੱਧ ਜਹੀ ਪਈ ਸੀ..||

ਕਰੀਮੂ ਤੂੰ ਏਦਾਂ ਕਰ, ਮ ਫਾਤਮਾ ਕੋਲ ਬਿਹਣੀ ਆਂ,, ਤੂੰ ਭੱਜ ਕੇ ਰਤਨੀ ਦਾਈ ਹਾਕ
ਮਾਰ ਕੇ ਿਲਆ... ਉਹ ਦੇਖੁ ਟੋਹ ਕੇ ਿਢੱਡ,, ਿਕਤੇ ਧਰਨ ਧੁਰਨ ਨਾ ਪੈ ਗੀ ਹੋਵੇ ||

ਕਰੀਮੂ ਰਤਨੀ ਦਾਈ ਸੱਦ ਿਲਆਇਆ,,!!

ਰਤਨੀ ਨੇ ਟੋਹ ਕੇ ਦੇਿਖਆ ਤੇ ਬਚਨ ਕੁਰ ਦੀਆਂ ਅੱਖਾਂ ਚ ਅੱਖਾਂ ਪਾ ਦੀ ਬੋਲੀ..


ਵਧਾਈਆਂ ਬਚਨ ਕੁਰ.ੇ .. ਘਰੇ ਕੋਈ ਿਨੱਕਾ ਜੀਅ ਆਉਣ ਵਾਲਾ ਏ ||

ਏਨ ਗੱਲ ਸੁਣਿਦਆਂ ਫਾਤਮਾ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਵਿਹ ਤੁਰ.ੇ . ਉਹਨੇ ਰੱਬ ਦਾ
ਲੱਖ ਲੱਖ ਸ਼ੁਕਰਾਨਾ ਕੀਤਾ ||

ਰੱਬ ਨੇ ਫਾਤਮਾ ਦੇ ਮੱਥੇ ਤ ਤਰੀ ਦਾ ਕਲੰਕ ਧੋਅ ਿਦੱਤਾ ਸੀ,, ਪਰ ਰੱਬ ਤਾਂ ਕੁਝ
ੱ ਹੋਰ
ਹੀ ਖੇਡਾਂ ਸੋਚੀ ਬੈਠਾ ਸੀ ਉਹਨਾਂ ਵਾਸਤੇ!!

25
ਲਾਮ ਤੇ ਗਏ ਭਾਰਤ ਦੇ ਿਸਪਾਹੀ ਇਟਲੀ,ਫਰਾਂਸ, ਅਫ਼ਰੀਕਾ ਤ ਕੱਲੇ ਨਹ ਸਨ ਮੁੜੇ...
ਉਹਨਾਂ ਨਾਲ ਆਈ ਸੀ ਇੱਕ ਿਬਮਾਰੀ ||

ਇੱਕ ਐਸੀ ਿਬਮਾਰੀ.. ਿਜਸ ਿਕਸੇ ਪਲੇਗ ਿਕਹਾ ਤੇ ਪੰਜਾਬ ਚ ਇਹ ਿਬਮਾਰੀ ਪਿਹਲਾਂ
1918 ਚ ਵੀ ਆਈ ਸੀ ਜਦ ਪਿਹਲੀ ਸੰਸਾਰ ਜੰਗ ਚ ਫੌਜੀ ਵਾਪਸ ਪਰਤੇ ਸਨ,,ਉਸ
ਿਬਮਾਰੀ ਪੰਜਾਬ ਚ ਨਾਂ ਿਮਿਲਆ ਸੀ ਕੱਤੇ ਦੀ ਿਬਮਾਰੀ.. ਿਕ ਿਕ ਉਹ ਿਬਮਾਰੀ ਕੱਤੇ
ਦੇ ਮਹੀਨੇ 1918 ਚ ਫੌਜੀਆਂ ਨਾਲ ਆਈ ਸੀ ||

ਇਸ ਿਬਮਾਰੀ ਨੇ ਿਪੰਡਾਂ ਦੇ ਿਪੰਡ ਤੇ ਘਰਾਂ ਦੇ ਘਰ ਖ਼ਾਲੀ ਕਰ ਿਦੱਤ,ੇ , ਲੋਕ ਇੱਕ ਫੂਕ


ਕੇ ਘਰ ਮੁੜਦੇ ਤਾਂ ਆ ਿਦਆ ਘਰੇ ਦੂਜਾ ਮਿਰਆ ਿਪਆ ਹੁੰਦਾ,, ਲੋਕ ਘਰ ਛੱਡ ਿਕ
ਬਾਹਰ ਖੇਤਾਂ ਚ ਰਿਹਣ ਲੱਗ ਪਏ ਸਨ ||

1945 ਚ ਵੀ ਇਸ ਿਬਮਾਰੀ ਨੇ ਥੋੜਾ ਬਹੁਤ ਰੰਗ ਿਵਖਾਇਆ ਪਰ ਪਿਹਲੀ ਸੰਸਾਰ ਜੰਗ


ਿਜੰਨਾਂ ਨਹ |
ਆਿਖ਼ਰ ਇਹ ਿਬਮਾਰੀ ਨੇ ਕਰੀਮੂ ਵੀ ਆ ਘੇਿਰਆ... ਿਜਸ ਿਦਨ ਫਾਤਮਾ ਨੇ ਇੱਕ
ਧੀ ਜਨਮ ਿਦੱਤਾ... ਉਸ ਿਦਨ ਕਰੀਮੂ ਦਾ ਜਨਾਜ਼ਾ ਉਠ ਿਗਆ ||

ਫਾਤਮਾ ਦਾ ਰੋ ਰੋ ਬੁਰਾ ਹਾਲ ਸੀ... ਇੱਕ ਮਾਸੂਮ ਿਜੰਦ ਕੋਲ ਪਈ ਰੋ ਰਹੀ ਸੀ...
ਪਰੀਆਂ ਵਰਗੀ ਮੋਟੀਆਂ ਮੋਟੀਆਂ ਅੱਖਾਂ...ਪਰ ਲੋਕਾਂ ਦੀ ਜ਼ੁਬਾਨ ਚ ਇੱਕ ਭੁੱਖੀ ਡੈਣ ਜੋ
ਜੰਮਦੀ ਹੀ ਆਪਣੇ ਿਪਓ ਖਾ ਗਈ ਸੀ ||

ਫਾਤਮਾ ਮੰਜੇ ਤ ਚੁੱਕ ਥੱਲੇ ਸੱਥਰ ਤੇ ਲੰਬੀ ਪਾ ਿਦੱਤਾ ਿਗਆ,, ਜਣੇਪੇ ਦੀਆਂ ਪੀੜਾਂ
ਉਹਦੀ ਜਾਨ ਕੱਢ ਰਹੀਆਂ ਸਨ,, ਉਤ ਿਸਰ ਦੇ ਸਾ ਦਾ ਦੁੱਖ,,ਅੱਖਾਂ ਚ ਘਰਾਲਾਂ ਬਣ
ਵਿਹ ਿਰਹਾ ਸੀ ||

ਦੋ ਬੁੜੀਆਂ ਮੋਿਢਆਂ ਤ ਫੜ ਕੇ ਫਾਤਮਾ ਜਨਾਜ਼ੇ ਨਾਲ ਲੈ ਗਈਆਂ,,, ਕਰੀਮੂ ਿਪੰਡ


ਦੇ ਬਾਹਰ ਵਾਰ ਿਪੰਡ ਦੀ ਸਾਂਝੀ ਜਗਾ ਦਫ਼ਨਾ ਿਦੱਤਾ ਿਗਆ.. ਿਜੱਥੇ ਪਿਹਲਾਂ ਵੀ,, ਉਹਦੇ
ਵੱਡ ਵਡੇਿਰਆਂ ਦੀਆਂ ਕਬਰਾਂ ਬਣੀਆਂ ਹੋਈਆਂ ਸਨ ||

ਿਨੱਕੀ ਜਹੀ ਿਜੰਦ ਤੇ ਫਾਤਮਾ ਕੱਲੀਆਂ ਰਿਹ ਗਈਆਂ,, ਮਹੀਨਾ ਭਰ ਬਚਨ ਕੁਰ ਨੇ
ਫਾਤਮਾ ਧੀਆਂ ਵਾਂਗ ਸਾਂਿਭਆ ਹੋਰ ਹੈ ਵੀ ਕੌਣ ਸੀ,, ਉਸ ਿਵਚਾਰੀ ਦਾ ||

26
ਉਸ ਮਾਸੂਮ ਿਜੰਦ ਦਾ ਨਾਂ ਨਸੀਰਾਂ ਰੱਿਖਆ ਿਗਆ ||

ਿਨੱਕੀ ਜਹੀ ਹਲੇ ਦੋ ਕੁ ਮਹੀਿਨਆਂ ਦੀ ਸੀ ਨਸੀਰਾਂ ਜਦ ਫਾਤਮਾ ਉਹ ਬਚਨ ਕੁਰ ਕੋਲ


ਤੇ ਅਰਜੁਨ ਕੋਲ ਛੱਡ ਲੋਕਾਂ ਦੇ ਘਰ ਿਵਆਹ ਸ਼ਾਦੀਆਂ ਜਾ ਿਕਸੇ ਖੁਸ਼ੀ ਗਮੀ ਤੇ ਕੰਮ
ਕਰਨ ਚਲੀ ਜਾਂਦੀ |

ਿਵਆਹ ਵਾਲੇ ਘਰਾਂ ਚ ਸ਼ਰਾਬੀਆਂ ਦੀਆਂ ਨਜ਼ਰਾਂ ਉਹਦੇ ਿਜਸਮ ਦਾ ਬਲਾਤਕਾਰ


ਕਰਦੀਆਂ ਰਿਹੰਦੀਆਂ,, ਿਸਆਿਣਆ ਨੇ ਸੱਚ ਹੀ ਤਾਂ ਿਕਹਾ ਕੇ ਰੰਡੀ ਤਾਂ ਰੰਡ ਕੱਟ ਲਦੀ
ਆ ਪਰ ਲੋਕ ਨੀ ਕੱਟਣ ਿਦੰਦੇ ...

ਹਰ ਕੋਈ ਿਕਸੇ ਨਾ ਿਕਸੇ ਬਹਾਨੇ ਫਾਤਮਾ ਛੂਹਣ ਦੀ ਕੋਿਸ਼ਸ਼ ਕਰਦਾ,, ਉਹਦਾ ਿਵਚਾਰੀ
ਦਾ ਰੋਣ ਿਨਕਲ ਜਾਂਦਾ ||
ਕਦੇ ਕੋਈ ਸ਼ਰਾਬੀ ਭਾਂਡੇ ਚੁੱਕਣ ਗਈ ਦਾ ਹੱਥ ਵੀ ਫੜ ਲਦਾ,, ਕਦੇ ਕੋਈ ਬਾਹਲਾ
ਚਾਂਭਿਲਆ ਉਹਦੇ ਚੂੰਡੀ ਵੀ ਵੱਢ ਿਦੰਦਾ,,,,,ਪਰ ਰੱਬ ਨੇ ਵ ਤ ਜੋ ਪਾ ਿਦੱਤਾ ਸੀ..ਦੱਸਦੀ
ਵੀ ਤਾਂ ਕੀਹ ਦੱਸਦੀ ||

ਓਦਾਂ ਵੀ ਰੱਬ ਨੇ ਰੰਗ ਰੂਪ ਏਨਾਂ ਿਦੱਤਾ ਸੀ... ਿਜੰਨੀ ਮਾੜੀ ਿਕਸਮਤ,, ਛਿੜਆਂ ਨੇ ਤਾਂ
ਫਾਤਮਾ ਦੇ ਘਰ ਅੱਗ ਦੀ ਕਈ ਗੇੜੇ ਮਾਰਨੇ ਸ਼ੁਰੂ ਕਰ ਿਦੱਤੇ ਸਨ ||

ਉਹਦੇ ਅੰਗਾਂ ਦੀਆਂ ਗੱਲਾਂ ਤਾਂ ਖੁੰਢਾਂ ਤੇ ਖੁੰਢ ਚਰਚਾ ਦਾ ਭਖਮਾਂ ਮਸਾਲਾ ਬਣ ਗਈਆਂ
ਸਨ,, ਲੋਕ ਗੱਲਾਂ ਕਰਦੇ....

ਪੰਜ ਕੁ ਿਦਨ ਪਿਹਲਾਂ ਨੰ ਬਰਦਾਰਾਂ ਦੇ ਮੁੰਡੇ ਦੀ ਛਟੀ ਨਹ ਸੀ,, ਨੇ ਰਾ ਿਜਹਾ ਕਾਰੀ ਸੀ..
ਨੰ ਬਰਦਾਰਨੀ ਮੈ ਕਿਹੰਦੀ"" ਜੱਗਰਾ ਜਾਹ ਫਾਤਮਾ ਨਾਲ ਜਾ ਿਕ ਰਸੋਈ ਚ ਦਾਲ ਆਲਾ
ਦੇਗਾ ਚਕਾ ਿਲਆ..|ਮੇਰੀ ਤਾਂ ਿਜਵ ਰੱਬ ਨੇ ਨੇ ੜੇ ਹੋਕੇ ਸੁਣ ਲਈ.. ਮ ਜਾਣ ਿਕ ਠੇਡਾ
ਿਜਹਾ ਖਾ ਿਕ ਉਹਦੇ ਤੇ ਿਡੱਗ ਿਪਆ... ਮ ਤਾਂ ਫੇਰ ਿਤੰਨ ਿਦਨ ਨਾਹਤਾ ਹੀ ਨੀ..
ਉਹਦੇ ਮੁੜਕੇ ਦੀ ਵਾਸਣਾ ਹੀ ਆਈ ਗਈ ਿਪੰਡੇ ਚ |
ਦੂਜੇ ਨੇ ਗੱਲ ਕੱਟਿਦਆਂ ਕਿਹਣਾ ਿਕ ਇਹ ਤਾਂ ਕੁੱਝ ਵੀ ਨਹ ਜਦ ਆਪਣੇ ਮਗਲ
ਬੂਝਫੇ ਕ
ੂ ਦੀ ਕੁੜੀ ਦਾ ਿਵਆਹ ਸੀ.... ਮੈ ਭੇਜ ਤਾ ਅਖੇ.. ਜਾ ਪਸ਼ੂਆਂ ਆਲੇ ਅੰਦਰ
ਭਾਂਿਡਆਂ ਦਾ ਮੰਜਾ ਿਪਆ ਥਾਲ ਚੱਕ ਿਲਆ,,, ਅੱਗੇ ਫਾਤਮਾ ਬੈਠੀ.. ਚੁੰਨੀ ਉਹਨੇ ਲਾਹ
ਿਕ ਿਗੱਲੀ ਹੋਣ ਦੇ ਡਰ ਤ ਪਰਾਂ ਰੱਖੀ ਹੋਈ ਸੀ.... ਮੈ ਤਾਂ ਭਰਾਵੋ ਉਹਦੇ ਛਾਤੀਆਂ ਦੇ

27
ਉਭਾਰ ਜੋ ਤੁਸ ਕੁੜਤੀ ਦੇ ਤ ਦੀ ਦੇਖੇ ਆ ਬਹਾਰ ਬਾਹਰ.. ਉਹਨਾਂ ਦੇ ਸ਼ਾਕਸ਼ਾਤ
ਦਰਸ਼ਨ ਹੋ ਗੇ |

ਿਪੰਡ ਦੀਆਂ ਕਈਆਂ ਬੁੜੀਆਂ ਨੇ ਵੀ ਦੱਬੀ ਜ਼ੁਬਾਨ ਚ ਗੱਲਾਂ ਕਰਨੀਆਂ ਸ਼ੁਰੂ ਕਰ


ਿਦੱਤੀਆਂ ਸਨ... ਇਹ ਤਾਂ ਰੰਡੀ ਸਾਡੇ ਬੰਦੇ ਪੱਟਦੀ ਆ... ਹਾਹੋ ਕੇਹੜਾ ਕੋਈ ਖਸਮ ਹੈਗਾ
ਰੋਕਣ ਵਾਲਾ ||

ਪਰ ਫਾਤਮਾ ਨੇ ਆਪਣੀ ਧੀ ਤਾਂ ਪਾਲਣਾ ਹੀ ਸੀ.. ਲੋਕਾਂ ਲਈ ਭਾਵ ਉਹ ਡੈਣ ਸੀ ਜੋ


ਜੰਮਦੀ ਆਪਣੇ ਿਪਓ ਖਾ ਗਈ,, ਪਰ ਫਾਤਮਾ ਦੇ ਤਾਂ ਿਢੱਡ ਦੀ ਆਂਦਰ ਸੀ ਉਹ,,
ਫਾਤਮਾ ਨੇ ਤਾਂ ਉਹ ਸੁੱਖਾਂ ਸੁੱਖ ਕੇ ਿਲਆ ਸੀ ||

ਫਾਤਮਾ ਨੇ ਥੱਕੀ ਹਾਰੀ ਨੇ ਜਦ ਲੋਕਾਂ ਘਰੇ ਕੰਮ ਕਰਕੇ ਘਰ ਆਉਣਾ ਤਾਂ.. ਬਚਨ ਕੁਰ
ਦੇ ਘਰ.. ਮੰਜੇ ਦੀ ਬਾਹੀ ਨਾਲ ਦੋਵ ਪਾਸੇ ਚੁੰਨੀ ਬੰਨ ਕੇ ਬਣਾਏ ਪ ਘੇ ਿਵੱਚ.. ਨਸੀਰਾਂ
ਚੱਕ ਕੇ ਚੁੰਮਣਾ ਸ਼ੁਰੂ ਕਰ ਦੇਣਾ.. ਉਹ ਵਾਰ ਵਾਰ ਘੁੱਟ ਘੁੱਟ ਕਾਲਜੇ ਲਾਉਣਾ ||

ਜਦ ਮਾਸੂਮ ਨਸੀਰਾਂ ਨੇ ਅੱਗ ਹੱਸ ਦੇਣਾ ਉਹ ਸ਼ਰਾਬੀਆਂ ਵੱਲ ਕੀਤੀਆਂ ਸਾਰੀਆਂ


ਹਰਕਤਾਂ ਭੁੱਲ ਜਾਣੀਆਂ ||

ਪਰ ਵ ਤ ਸ਼ਾਇਦ ਇਹ ਵੀ ਮਨਜ਼ੂਰ ਨਹ ਸੀ..||


ਇੱਕ ਕਲੰਕ ਨਸੀਰਾਂ ਮੱਥੇ ਸ਼ਾਇਦ ਮਨਜ਼ੂਰ ਨਹ ਸੀ ਿਵਹੋ ਮਾਤਾ .. ਹਲੇ ਤਾਂ ਉਹਨੇ
ਮਾਸੂਮ ਿਜੰਦ ਨਾਲ ਖੇਡਣਾ ਿਸਰਫ਼ ਸ਼ੁਰੂ ਕੀਤਾ ਸੀ.. ਹਲੇ ਤਾਂ ਖ਼ਾਲੀ ਕੁੱਝ ਕੱਚੇ ਟੈਸਟ ਲਏ
ਸੀ,, ਵੱਡੇ ਇਮਿਤਹਾਨ ਤਾਂ ਹਲੇ ਬਾਕੀ ਸੀ ||

ਵਰਲਡ ਵਾਰ ਦੋ ਮੁੱਕਣ ਤ ਬਾਅਦ ਅੰਗਰੇਜ਼ ਇਸ ਕਦਰ ਡਰ ਗਏ ਸੀ ਕੇ ਿਕਤੇ ਬਾਕੀ


ਦੇਸ਼ਾਂ ਦੇ ਕਬਜ਼ੇ ਦੇ ਚੱਕਰ ਚ ਇੰਗਲਡ ਹੀ ਨਾ ਹੱਥ ਗਵਾ ਬਹੀਏ..||
ਉਹਨਾਂ ਭਾਰਤ ਛੱਡਣ ਦਾ ਫ਼ੈਸਲਾ ਕਰ ਿਲਆ... ਪਰ ਏਸ਼ੀਆ ਚ ਸਭ ਤ ਵੱਡੀਆਂ ਦੋਵਾਂ
ਬੰਦਰਗਾਹਾਂ ਮੁੰਬਈ ਤੇ ਕਰਾਚੀ ਵਾਲਾ ਦੇਸ਼ ਭਾਰਤ ਪੂਰੀ ਦੁਨੀਆਂ ਕੰਟਰੋਲ ਕਰ ਸਕਦਾ
ਸੀ |
ਿਕ ਿਕ ਸੋਵੀਅਤ ਯੂਨੀਅਨ ਦਾ ਪੂਰਾ ਸਾਥ ਵੀ ਭਾਰਤ ਿਮਿਲਆ ਹੋਇਆ ਸੀ ||

ਅਮਰੀਕਾ 1945 ਚ ਹੀ ਇਹ ਫੈਸਲਾ ਕਰ ਚੁੱਕਾ ਸੀ ਜੇ ਚਾਹੁੰਦੇ ਹੋ ਦੁਨੀਆਂ ਤੇ ਡਾਲਰ


ਵਾਲੇ ਦੇਸ਼ ਰਾਜ ਕਰਨ ਤਾਂ ਭਾਰਤ ਦੀਆਂ ਦੋਵ ਬੰਦਰਗਾਹਾਂ ਵੰਡ ਿਦਓ... ਨਹ ਵਪਾਰ ਦੇ

28
ਮਾਮਲੇ ਚ ਦੁਨੀਆਂ ਏਸ਼ੀਆ ਲੀਡ ਕਰੁ ਗਾ ||
ਵੰਡ ਵੀ ਏਦਾਂ ਕਰੋ ਕੇ ਇੱਕ ਬੰਦਰਗਾਹ ਵਾਲਾ ਦੇਸ਼ ਅਮਰੀਕਾ ਦੀ ਦੋਸਤੀ ਹੇਠ ਜੀਵੇ..
ਸੋਵੀਅਤ ਸੰਘ ਦਾ ਦੁਸ਼ਮਣ ਬਣਕੇ ||

ਪਿਹਲਾਂ ਤ ਵੱਖਰੇ ਦੇਸ਼ ਦੀ ਚਲਦੀ ਮੰਗ ਹੋਰ ਹਵਾ ਦੇ ਿਦੱਤੀ ਗਈ... ਕਲਕੱਤੇ ਤ ਸ਼ੁਰੂ
ਹੋਈ ਵੱਢ ਟੁੱਕ ਦੀ ਅੱਗ ਯੂਪੀ ਹੁੰਦੀ ਹੋਈ ਪੰਜਾਬ ਦੇ ਿਪੰਡਾਂ ਚ ਆ ਪਹੁੰਚੀ ||

ਿਹੰਦੂ ਿਸੱਖ ਮੁਸਲਮਾਨਾਂ ਦੇ ਤੇ ਮੁਸਲਮਾਨ ਿਹੰਦੂ ਿਸੱਖਾਂ ਦੇ ਵੈਰੀ ਬਣ ਗਏ ||


ਇੱਕ ਦੂਜੇ ਦੇ ਘਰਾਂ ਅੱਗਾਂ ਲਾਉਣੀਆਂ ਸ਼ੁਰੂ ਕਰ ਿਦੱਤੀਆਂ ਗਈਆਂ...||

ਟੋਲੀਆਂ ਕੱਠੀਆਂ ਹੋਕੇ ਰਾਤ ਇੱਕ ਦੂਜੇ ਦਾ ਘਰ ਘੇਰ ਲਦੀਆਂ, ਮਰਦਾਂ ਮਾਰ ਕੇ,,
ਔਰਤਾਂ ਦੀਆਂ ਇੱਜਤਾਂ ਲੁਟ
ੱ ਲਦੀਆਂ ||
ਿਜੰਨਾਂ ਦੇ ਿਵਆਹ ਨਹ ਸਨ ਹੁੰਦੇ.. ਉਹਨਾਂ ਧੱਕੇ ਨਾਲ ਚੁੱਕ ਕੇ ਉਹਨਾਂ ਮਸੂਮਾਂ ਘਰ
ਵਸਾ ਿਲਆ ||

ਪਰ ਹਲੇ ਤੱਕ ਅਰਜੁਨ ਿਸੰਹੋ ਦੇ ਿਪੰਡ ਸੁੱਖ ਸਾਂਦ ਸੀ... ਕੋਈ ਵੀ ਐਸੀ ਮਾੜੀ ਘਟਨਾ
ਨਹ ਸੀ ਵਾਪਰੀ ||

****
ਸਵੇਰ ਦਾ ਕੋਈ ਸਾਢੇ ਕੁ ਿਤੰਨ ਵਜੇ ਦਾ ਵ ਤ ਸੀ,ਫਾਤਮਾ ਠੀ ਤੇ ਤੇ ਦੋਵ ਹੱਥਾਂ ਦੀਆਂ
ਤਲੀਆਂ ਜੋੜ ਅੱਲਾ ਦਾ ਸ਼ੁਕਰਾਨਾ ਕੀਤਾ,, ਨਸੀਰਾਂ ਹਲੇ ਮੰਜੇ ਤੇ ਸੁੱਤੀ ਪਈ ਸੀ.. ਉਹ
ਉਦ ਮਸਾਂ ਸਾਲ ਕੁ ਦੀ ਹੀ ਸੀ |
ਫਾਤਮਾ ਨੇ ਉਹਦਾ ਮੱਥਾ ਚੁੰਿਮਆ.. ਉਹ ਮੁੱਠੀਆਂ ਮੀਚ ਕੇ ਸੁੱਤੀ ਹੋਈ ਸੀ.. ਿਜਵ ਕਿਹ
ਰਹੀ ਹੋਵੇ ਮੈ ਿਕਸੇ ਚੀਜ਼ ਦੀ ਲੋੜ ਨਹ ਆ,, ਫਾਤਮਾ ਨੇ ਮੱਖੀਆਂ ਬੈਠਣ ਤ ਉਹਦੇ
ਪਰ ਚੁੰਨੀ ਦੇ ਿਦੱਤੀ |

ਫਾਤਮਾ ਨੇ ਵੇਹੜੇ ਿਵੱਚ ਇੱਕ ਲੀਟਰ ਚੁੱਕੇਆ ਬਾਹਰ ਖੇਤਾਂ ਵੱਲ ਤੁਰ ਪਈ,,, ਬਾਹਰ ਵਾਰ
ਬਣੇ ਿਪੰਡ ਦੇ ਟੋਬੇ ਤ ਉਹਨੇ ਲੀਟਰ ਪਾਣੀ ਦਾ ਭਿਰਆ ਤੇ ਰੋਹੀਆਂ ਵੱਲ ਹੋ ਤੁਰੀ..
ਸਵੇਰ ਦੀ ਿਕਿਰਆ ਸੋਧਣ ਵਾਸਤੇ |

ਹਲੇ ਉਹ ਥੋੜੀ ਦੂਰ ਹੀ ਗਈ ਸੀ ਕੇ...ਦੋ ਮਜ਼ਬੂਤ ਬਾਹਾਂ ਨੇ ਉਹ ਜਕੜ ਿਲਆ,,ਇੱਕ


ਹੱਥ ਨਾਲ ਉਹਦਾ ਮੂੰਹ ਘੁੱਟ ਿਲਆ ਤੇ ਇੱਕ ਹੱਥ ਲੱਕ ਤ ਦੀ ਵਲ ਿਲਆ |

29
ਏਨੇ ਹਨੇ ਰੇ ਚ ਦੋ ਪਰਛਾਂਵੇ ਪਹਾੜੀ ਿਕੱਕਰਾਂ ਉਹਿਲ ਿਨਕਲ ਆਏ ,, ਜੋ ਫਾਤਮਾ
ਇੱਕ ਇੱਕ ਲੱਤ ਤ ਫੜ, ਚੱਕ ਿਟੱਿਬਆਂ ਤੇ ਖੜੇ ਸਰ ਬੁਝਆ ੈ ਂ ਦੀ ਿਝੜੀ ਚ ਲੈ ਗਏ |

ਮੂੰਹ ਹਨੇ ਰਾ ਸੀ ਅਸਮਾਨ ਤੇ ਤਾਰੇ ਹਲੇ ਉਸੇ ਤਰਾਂ ਖੜੇ ਸਨ,, ਫਾਤਮਾ ਦੇ ਪੈਰ ਪਾਈ
ਜੁਤੱ ੀ ਵੀ ਥੇ ਹੀ ਿਡੱਗ ਪਈ ਸੀ |

ਫਾਤਮਾ ਨੇ ਹੱਥ ਜੋੜੇ,,,ਅੱਲਾ ਦਾ ਵਾਸਤਾ, ਮੈ ਛੱਡ ਿਦਓ,, ਘਰ ਮੇਰੀ ਮਾਸੂਮ ਧੀ


ਉਡੀਕਦੀ ਆ,, ਮ ਤਾਂ ਉਹ ਦੁੱਧ ਵੀ ਨਹ ਚੁੰਘਾ ਕੇ ਆਈ..||

ਉਹਨਾਂ ਚ ਇੱਕ ਬੋਿਲਆ... ਬਾਈ ਕਰਵਾ ਦੇਵਾਂ ਇਹਦਾ ਅੱਲਾ ਅੱਲਾ... ਇਹਨਾਂ ਨੇ
ਸਾਡੀਆਂ ਧੀਆਂ ਭੈਣਾਂ ਨਾਲ ਕੀ ਕੁਝ
ੱ ਕੀਤਾ,, ਮੇਰੇ ਅੰਦਰ ਭਾਂਬੜ ਮੱਚਦੇ ਪਏ ਆ,,,
ਕਿਹੰਦੇ ਆ ਸਾਿਲਆਂ ਨੇ ਲਾਸ਼ਾਂ ਨਾਲ ਭਰ ਕੇ ਰੇਲ ਗੱਡੀ ਭੇਜੀ ਆ,,, ਬੰਗਲੇ ਆਲੇ
ਪਾਿਸ ਆਈ ਆ.. ਕਿਹੰਦੇ!!!

ਦੂਜਾ ਹੱਸਦਾ ਹੋਇਆ ਬੋਿਲਆ .. ਖੜਜਾ ਕਾਹਿਲਆ.. ਆਹ ਿਵਚਾਰੀ ਦੀ ਦੁੱਧ ਿਪਆਉਣ


ਵਾਲ਼ੀ ਇੱਛਾ ਤਾਂ ਪੂਰੀ ਕਰਦੇ... ਹੁਣ ਧੀ ਤਾਂ ਘਰੇ ਆ ਇਹਦੀ.. ਇਹ ਦੁੱਧ ਪੀਣ ਵਾਲਾ
ਨੇ ਕ ਕੰਮ ਤਾਂ ਹੁਣ ਆਪਣੇ ਚ ਹੀ ਿਕਸੇ ਕਰਨਾ ਪੈਣਾ |

ਪਲਾਂ ਿਵੱਚ ਹੀ ਫਾਤਮਾ ਦਾ ਕਮੀਜ਼ ਤਨ ਤ ਅਲੱਗ ਕਰ ਿਦੱਤਾ ਿਗਆ... ਿਖੱਚ ਕੇ ਉਸਦੀ


ਸਲਵਾਰ ਦਾ ਨਾਲਾ ਤੋੜ ਿਦੱਤਾ ਿਗਆ |

ਪਲਾਂ ਿਵੱਚ ਹੀ ਇੱਕ ਮਾਸੂਮ ਧੀ ਦੀ ਮਾਂ ਿਮੱਟੀ ਚ ਮਧੋਲ ਿਦੱਤਾ ਿਗਆ,, ਿਜਵ ਕੋਈ
ਮਾਲੀ ਿਕਸੇ ਕੰਡਾ ਵੱਜਣ ਤੇ ਟਾਹਣੀ ਨਾਲ ਗੁੱਸੇ ਹੋਕੇ ਉਸ ਟਾਹਣੀ ਤੇ ਲੱਿਗਆ ਫੁੱਲ ਤੋੜ
ਕੇ ਪੈਰਾਂ ਹੇਠ ਮਸਲ ਿਦੰਦਾ ਏ ||

ਿਜਵ ਕੋਈ ਿਸ਼ਕਾਰੀ ਆਪਣੇ ਬੱਿਚਆਂ ਲਈ ਖਾਣੇ ਦੀ ਭਾਲ ਿਵੱਚ ਿਨਕਲੀ ਿਕਸੇ ਿਹਰਨੀ
ਦਾ ਿਢੱਡ ਚੀਰ ਸੁੱਟਦਾ ਏ... ਿਬਨਾਂ ਇਹ ਸੋਚੇ ਕੇ ਇਹਦੇ ਬੱਚੇ ਏਹ ਉਡੀਕਦੇ ਹੋਣ ਗੇ |

ਉਹਨਾਂ ਫਾਤਮਾ ਦੇ ਦੰਦੀਆਂ ਵੱਢ ਵੱਢ ਆਪਣੀ ਹਰ ਰੀਝ ਪੂਰੀ ਕਰ ਲਈ ਸੀ |

ਫ਼ੇਰ ਉਹ ਜਾਣ ਲਈ ਿਤਆਰ ਹੋ ਗਏ,, ਫਾਤਮਾ ਦੇ ਬੁੱਲ ਚ ਖੂਨ ਵਗ ਿਰਹਾ ਸੀ,, ਵਾਲ

30
ਖੁੱਲ ਉਹਨਾਂ ਚ ਭੱਖੜਾ ਤੇ ਰੇਤਾ ਭਰ ਿਗਆ ਸੀ,,
ਉਹ ਭਰੀਆਂ ਅੱਖਾਂ ਨਾਲ ਅਸਮਾਨ ਦੇਖ ਰਹੀ ਸੀ,, ਦੋਵਾਂ ਅੱਖਾਂ ਚ ਹੰਝੂ ਵਗ ਕੇ ਕੰਨਾਂ
ਕੋਲ ਦੀ ਹੁੰਦੇ ਹੋਏ.. ਠੰਡੀ ਰੇਤ ਤੇ ਿਡੱਗ ਰਹੇ ਸਨ |

ਉਹਦੀਆਂ ਅੱਖਾਂ ਸਾਹਮਣੇ ਘਰ ਮੰਜੇ ਤੇ ਸੁੱਤੀ ਪਈ.. ਉਹਦੀ ਧੀ ਨਸੀਰਾਂ ਆਈ ||

ਉਹ ਿਤੰਨ ਵੀ ਫਾਤਮਾ ਨਚਣ ਤ ਬਾਅਦ ਤੁਰ ਪਏ,,, ਫਾਤਮਾ ਉਠੀ ਉਹਨੇ ਉਠ ਕੇ


ਕਮੀਜ਼ ਪਾਇਆ... ਿਜਸ ਨਾਲ ਕਈ ਪੋਹਲੀ ਤੇ ਲੇਹੇ ਦੇ ਕੰਡੇ ਚੁੰਬੜੇ ਹੋਏ ਸਨ |

ਉਹਨੇ ਕੋਲ ਪਈ ਸਲਵਾਰ ਪਾਈ ਪਰ ਉਸਦਾ ਨਾਲਾ ਤੋੜ ਿਦੱਤਾ ਸੀ ਉਹਨਾਂ |

ਉਹ ਇੱਕ ਹੱਥ ਚ ਸਲਵਾਰ ਫੜ ਹਲੇ ਅੱਧਾ ਿਕੱਲਾ ਵੀ ਨਹ ਸੀ ਗਈ ,, ਉਹਨਾਂ ਿਤੰਨਾਂ


ਚ ਇੱਕ ਜਾਣਾ ਭੱਜਦਾ ਹੋਇਆ ਆਇਆ
ਤੇ ਇੱਕ ਬਰਛਾ ਫਾਤਮਾ ਦੇ ਿਢੱਡ ਿਵੱਚ ਖਭੋ ਿਦੱਤਾ ਤੇ ਨਾਲ ਹੀ ਬਰਛੇ ਦੋ ਿਤੰਨ ਵਟੇ
ਦੇ ਿਦੱਤੇ ਤੇ ਫ਼ੇਰ ਓਨੇ ਪੈਰ ਵਾਪਸ ਭੱਜ ਿਗਆ |

ਫਾਤਮਾ ਦਰਦ ਨਾਲ ਕਰਾਹ ਠੀ... ਪਰ ਜਾਨ ਵੀ ਇੱਕ ਦਮ ਿਕੱਥੇ ਿਨਕਲਦੀ ਆ..
ਟਾਈਮ ਤਾਂ ਲਾ ਦੀ ਆ |

ਫਾਤਮਾ ਜ਼ਮੀਨ ਤੇ ਿਡੱਗ ਪਈ..ਹੱਥ ਪੈਰ ਮਾਰਦੀ ਰਹੀ.. ਬਰਛੇ ਿਖੱਚ ਕੇ ਕੱਢਣ ਦੀ
ਕੋਿਸ਼ਸ ਕੀਤੀ.. ਪਰ ਉਹ ਤਾਂ ਵਟੇ ਦੇਣ ਕਰਕੇ ਨਾੜਾਂ ਬਰਛੇ ਨਾਲ ਲਪੇਟੀਆਂ ਗਈਆਂ
ਸੀ,,

ਉਹਦੇ ਪੈਰ ਮਾਰਨ ਕਰਕੇ ਿਕੰਨਾਂ ਰੇਤਾ ਉਹਦੀਆਂ ਅੱਡੀਆਂ ਦੀ ਰਗੜ ਕਰਕੇ ਕੱਠਾ ਹੋ
ਟੋਟੇ ਪੈ ਗਏ,,,
ਦਰਦ ਰੋਕਣ ਲਈ ਉਹਨੇ ਕੋਲੇ ਖੜੇ ਅੜੀਅਲ ਘਾਹ ਮੁੱਠੀਆਂ ਚ ਭਰ ਿਲਆ,,
ਮੁੱਠੀਆਂ ਪੂਰੀ ਤਰਾਂ ਘੁੱਟ ਲਈਆਂ,, ਅੱਖਾਂ ਬੰਦ ਕਰ ਬੁੱਲ ਅੰਦਰ ਮੋੜ... ਉਹਨੇ
ਠਦੀ ਚੀਸ ਦਬਾਉਣ ਦੀ ਕੋਿਸ਼ਸ ਕੀਤੀ |
ਪਰ ਇੱਕ ਹਲਕੀ ਚੀਖ ਨਾਲ ਮੂੰਹ ਫ਼ੇਰ ਖੁੱਲ ਿਗਆ.. ਸਾਰਾ ਸਾਹ ਉਹਨੇ ਮੂੰਹ ਰਾਹ
ਬਾਹਰ ਕੱਢ ਿਦੱਤਾ ਤੇ ਹੱਥਾਂ ਚ ਫਿੜਆ ਘਾਹ ਜੜਾਂ ਤ ਮੁੱਠੀਆਂ ਚ ਿਖੱਚ ਿਲਆ |

ਪਰ ਮਾਂ ਚ ਇੱਕ ਮਮਤਾ ਹੁੰਦੀ ਆ.. ਕਿਹੰਦੇ ਜੋ ਮਰਕੇ ਵੀ ਨਹ ਮਰਦੀ,, ਸ਼ਾਇਦ

31
ਨਸੀਰਾਂ ਕਰਕੇ.. ਹਲੇ ਸਾਹ ਚੱਲ ਰਹੇ ਸਨ.. ਫਾਤਮਾ ਦੇ ||

ਇੱਕ ਵਾਰ ਉਹ ਫ਼ੇਰ ਉਠੀ.. ਉਹਨੇ ਇੱਕ ਹੱਥ ਨਾਲ ਿਢੱਡ ਫੜ ਿਲਆ ਤੇ ਇੱਕ ਹੱਥ
ਨਾਲ ਸਲਵਾਰ ਦਾ ਨੇ ਫ਼ਾ.. ਉਹ ਪੈਰ ਘੜੀਸ ਦੀ ਤੁਰਨ ਲੱਗੀ |

ਕਈ ਿਕੱਕਰਾਂ ਦੀਆਂ ਸੂਲਾਂ ਉਸ ਦੇ ਪੈਰ ਿਵੰਨ ਗਈਆਂ,, ਪੈਰਾਂ ਚ ਲਹੂ ਵਗ ਆਇਆ ||

ਪਰ ਇੱਕ ਧੀ ਦੀ ਮਮਤਾ ਅੱਗੇ ਉਹ ਹਰ ਦਰਦ ਝੱਲਦੀ ਤੁਰੀ ਜਾ ਰਹੀ ਸੀ |


ਿਪੰਡ ਵੜਿਦਆਂ ਿਫਰਨੀ ਤੇ ਪਿਹਲਾ ਘਰ ਅਰਜੁਨ ਿਸੰਹੋ ਕਾ ਸੀ..
ਅਰਜੁਨ ਕੇ ਿਪਛਲੇ ਪਾਸੇ ਫਾਤਮਾ ਦਾ ਕੋਠਾ ਲੱਗਦਾ ਸੀ |
ਫਾਤਮਾ ਜ਼ੋਰ ਨਾਲ ਅਰਜੁਨ ਕੇ ਬੂਹੇ ਚ ਜਾ ਵੱਜੀ ਿਜਸ ਨਾਲ ਬੂਹੇ ਚ ਫਸਾਈ ਲੱਕੜ
ਟੁੱਟ ਗਈ ਤੇ ਉਹ ਵੇਹੜੇ ਚ ਆਣ ਿਡੱਗੀ |

ਉਹਦੇ ਪੈਰ ਖੂਨ ਨਾਲ ਲੱਥ ਪੱਥ ਸਨ ਤੇ ਿਢੱਡ ਚ ਖੁੱਭੀ ਬਰਛੀ ਦਾ ਦਰਦ ਉਹਦੀ ਜਾਨ
ਕੱਢ ਿਰਹਾ |

ਇਹ ਉਹੀ ਿਦਨ ਸੀ ਜਦ ਸਾਲ ਕੁ ਦੀ ਨਸੀਰਾਂ ਫਾਤਮਾ ਨੇ ਬਚਨ ਕੁਰ ਦੀ ਝੋਲੀ


ਪਾਇਆ ਸੀ ਤੇ ਿਕਹਾ ਸੀ...

ਭੈਣੇ ਧੀ ਬਣਾ ਕੇ ਪਾਲ ਲਵ ,,ਇਹ ਦਾ ਿਵਆਹ ਆਪਣੇ ਹੱਥ ਚਾਵਾਂ ਨਾਲ ਕਰ ,, ਜਦ


ਕਦੇ ਆਪਣੇ ਬੱਿਚਆਂ ਨਾਲ ਿਪੰਡ ਆਇਆ ਕਰੁ,, ਲੋਕਾਂ ਆਿਖਆ ਕਰਨਾ...ਇਹ ਤਾਂ
ਫਾਤਮਾ ਦੇ ਦੋਹਤੇ ਦੋਹਤੀਆਂ ਨੇ ਭਾਈ ... ਬੱਸ ਭੈਣ.ੇ .. ਮੇਰੇ ਘਰ ਦਾ ਦੀਵਾ ਨਾ ਬੁਝਣ
ਦੇਵ .. ਇੱਕ ਮੁਸਕਾਨ ਉਹਦੇ ਬੁੱਲਾਂ ਤੇ ਆਈ ਤੇ ਉਹ ਦੁਨੀਆਂ
ਤ ਚਲੀ ਗਈ ||

ਉਸ ਿਦਨ ਨਸੀਰਾਂ ਦੀ ਮਾਂ ਬਚਨ ਕੁਰ ਬਣ ਗਈ ਸੀ,,

ਬੇਬੇ ਹੁਣ ਇਹ ਆਪਣੇ ਕੋਲ ਰਹੂ ਗੀ.. ਅਰਜੁਨ ਦੇ ਅੰਦਰ ਇਹ ਬੋਲ ਖੁਸ਼ੀ ਨਾਲ
ਿਨਕਲੇ ਸੀ,, ਿਕ ਿਕ ਿਨਆਣਾ ਸੀ 10 ਕੁ ਸਾਲ ਦਾ,, ਉਹ ਪਤਾ ਨਹ ਸੀ ਕੇ ਉਹ
ਮਾਸੂਮ ਤਾਂ ਹਲਾਤਾਂ ਨੇ ਉਹਦੀ ਮਾਂ ਦੀ ਝੋਲੀ ਪਾ ਿਦੱਤੀ ਸੀ ||
ਬੇਬੇ ਮ ਤਾਂ ਨਸੀਰਾਂ ਗੁੱਡੀ ਿਕਹਾ ਕਰੂੰ ਗਾਂ,,ਦੇਖ ਜਵਾਂ ਗੁੱਡੀ ਵਰਗੀ ਆ ਬੇਬੇ
ਇਹ ਤਾਂ .. ਅੱਖਾਂ ਦੇਖ ਬੇਬੇ ਿਜਵ ਕੋਈ ਰਬੜ ਦੀ ਗੁੱਡੀ ਹੁੰਦੀ ਆ.... ਅਰਜੁਨ ਨਸੀਰਾਂ

32
ਦਾ ਮੱਥਾ ਚੁੰਮਦਾ ਬੋਿਲਆ ||

ਪੁਤ
ੱ ਅੱਜ ਤ ਇਹ ਤੇਰੀ ਿਨੱਕੀ ਭੈਣ ਆ,, ਬੱਸ ਮੇਰੇ ਫਾਤਮਾ ਨਾਲ ਕੀਤੇ ਕੌਲ ਦੀ ਲਾਜ
ਰੱਖ ਲਵ ਮੇਰੇ ਬੱਚੜੇ... ਬਚਨ ਕੁਰ ਅਰਜਨ ਦੇ ਿਸਰ ਤੇ ਹੱਥ ਧਰਦੀ ਭਰੀਆਂ ਅੱਖਾਂ
ਨਾਲ ਬੋਲੀ ||

ਿਕ ਿਕ ਬਚਨ ਕੁਰ ਨੇ ਫਾਤਮਾ ਨਾਲ ਵਾਅਦਾ ਕਰ ਿਲਆ ਸੀ ਕੇ ਤੇਰਾ ਦੀਵਾ ਕਦੇ


ਬੁਝਣ ਨੀ ਿਦੰਦੀ ਫਾਤਮਾ,,,ਅੱਜ ਤ ਨਸੀਰਾਂ ਸਾਡੀ ਹੋਈ |

ਬਚਨ ਕੁਰ ਕੌਲੀ ਚ ਦੁੱਧ ਪਾ ਕੇ ਰੂੰ ਦੀ ਵੱਤੀ ਵੱਟ ਕੇ ਦੁੱਧ ਚ ਿਭ ਕੇ ਨਸੀਰਾਂ ਦੇ


ਬੁੱਲਾਂ ਲਾ ਿਦੰਦੀ.... ਉਹ ਮਾਸੂਮ ਉਸ ਵੱਤੀ ਓਦਾਂ ਚੁੰਘਣ ਲੱਗ ਜਾਂਦੀ.. ਿਜਵ ਕੋਈ
ਮਾਸੂਮ ਬੱਚਾ ਆਪਣੀ ਮਾਂ ਦਾ ਦੁੱਧ ਚੁੰਘਦਾ ਏ ||

ਅਰਜੁਨ ਤਾਂ ਉਹ ਕੰਧੜ ੇ ੇ ਚੁੱਕ ਇੱਧਰ ਉਧਰ ਵੇਹੜੇ ਭੱਜਦਾ ਰਿਹੰਦਾ,, ਉਹ ਮਾਸੂਮ ਿਜੰਦ
ਿਖੜ ਿਖੜ ਹੱਸਦੀ ਰਿਹੰਦੀ ||

ਬਚਨ ਕੁਰ ਉਹਦੇ ਤੇ ਅਰਜੁਨ ਚ ਕੋਈ ਫ਼ਰਕ ਨਾ ਕਰਦੀ,, ਪਰ ਅਰਜੁਨ ਿਸੰਹੋ ਦੇ ਚਾਚੇ
ਮੰਗਲ ਿਸੰਹੋ ਉਹ ਿਵਹੋ ਵਰਗੀ ਲੱਗਦੀ...||

ਜਦ ਕਦੇ ਅਰਜੁਨ ਡੰਗਰਾਂ ਵਾਲੇ ਵਾੜੇ ਆਪਣੇ ਚਾਚੇ ਰੋਟੀ ਫੜਾਉਣ ਜਾਂਦਾ,,ਜੇ ਿਕਤੇ
ਉਹ ਗ਼ਲਤੀ ਨਾਲ ਨਸੀਰਾਂ ਚੁੱਕ ਕੇ ਨਾਲ ਲੈ ਜਾਂਦਾ ਤਾਂ ਮੰਗਲ ਸੱਤ ਕੱਪੜੀ ਅੱਗ
ਜਾਂਦੀ...
ਉਹ ਗੁੱਸੇ ਚ ਬੋਲਦਾ... ਗੱਲ ਸੁਣ ਓਏ ਅਰਜੁਨਾ,, ਮੇਰੇ ਕੋਲ ਆਉਣਾ ਹੁੰਦਾ.. ਆਹ
ਮੁਸਲੀ ਨਾਲ ਨਾ ਿਲਆਇਆ ਕਰ... ਆਹ ਕੜਮੀ ,, ਜੋ ਜੰਮਦੀ ਆਵਦਾ ਿਪਓ ਖਾ
ਗੀ.. ਫ਼ੇਰ ਆਵਦੀ ਮਾਂ ..!!

ਆਪਣੇ ਘਰੇ ਹੀ ਇਹਦੀ ਮਾਂ ਫਾਤਮਾ ਦਾ ਸਭ ਤ ਵੱਧ ਆਉਣਾ ਜਾਣਾ ਸੀ... ਮੈ ਲੱਗਦਾ
ਬਾਈ ਵੀ ਇਹਦੀ ਮਾਂ ਦੇ ਕੜਮੇ ਪੈਰਾਂ ਕਰਕੇ ਹੀ ਫੌਜ ਚ ਨੀ ਮੁਿੜਆ... ਇਹ ਮੰਗਲ ਦਾ
ਇਸ਼ਾਰਾ ਅਰਜੁਨ ਿਸੰਹੋ ਦੇ ਿਪਓ ਵੱਲ ਹੁੰਦਾ ਜੋ ਦੂਜੀ ਸੰਸਾਰ ਜੰਗ ਲੜਨ ਿਗਆ ਫ਼ੇਰ
ਕਦੇ ਘਰ ਨਹ ਸੀ ਪਰਿਤਆ ਪਤਾ ਨੀ ਕੀ ਬੀਤੀ ਸੀ ਉਸ ਨਾਲ |

ਨਾਲ਼ੇ ਆਪਣੀ ਮਾਂ ਵੀ ਕਿਹ ਦੀ.. ਇਸ ਮੁਸਲੀ ਦਾ ਬਾਹਲਾ ਹੇਜ ਕਰਨ ਦੀ ਲੋੜ ਨੀ..

33
ਇਹ ਨੀ ਸਕੇ ਹੁੰਦੇ ਿਕਸੇ ਦੇ... ਮ ਤਾਂ ਕਿਹਨਾ ਭਾਬੀ ਕਿਹ,,ਇੱਕ ਿਦਨ ਫ਼ੀਮ ਦੇ ਕੇ
ਮੁਕਾ ਇਹਦਾ ਜੱਬ ||

ਅਰਜੁਨ ਕੁਝ
ੱ ਸਮਝ ਨਾ ਲੱਗਦੀ ਉਹਦੇ ਚਾਚੇ ਨਸੀਰਾਂ ਤ ਏਨ ਨਫ਼ਰਤ ਿਕ ਸੀ
|

ਪਰ ਬਚਨ ਕੁਰ ਤ ਝੇਪ ਜਹੀ ਮੰਨਦਾ ਸੀ ਮੰਗਲ ਿਸੰਹੋ ਇਸ ਲਈ ਉਹ ਘਰ ਨਹ ਸੀ


ਆ ਦਾ,, ਬਚਨ ਕੁਰ ਿਸੱਧੀ ਕੋਈ ਗੱਲ ਨਹ ਸੀ ਕਿਹੰਦਾ ||

ਬਚਨ ਕੁਰ ਅਰਜੁਨ ਤੇ ਨਸੀਰਾਂ ਦੇਸੀ ਿਘਓ ਪਾ ਕੇ ਚੂਰੀ ਕੁੱਟ ਕੇ ਿਦੰਦੀ...||

ਵ ਤ ਦੇ ਚਲਿਦਆਂ ਨਸੀਰਾਂ ਚਾਰ ਕੁ ਸਾਲ ਦੀ ਹੋਗੀ ਸੀ,, ਜਵਾਂ ਆਪਣੀ ਤੇ ਗਈ ਸੀ..


ਮੋਟੀਆਂ ਅੱਖਾਂ... ਗੋਰਾ ਰੰਗ.. ਭਾਰੇ ਕਾਲੇ ਵਾਲ... ਪਰ ਹਲੇ ਉਹਨੇ ਬੋਲਣਾ ਨਹ ਸੀ
ਿਸੱਿਖਆ.. ਨਹ ਤਾਂ 2-3 ਸਾਲ ਦਾ ਜਵਾਕ ਬੋਲਣਾ ਸ਼ੁਰੂ ਕਰ ਿਦੰਦਾ ਹੈ |
ਪਰ ਉਹ ਹਲੇ ਵੀ ' ' 'ਆਂ' ਹੀ ਬੋਲਦੀ ਸੀ.. ਇੱਕੋ ਸ਼ਬਦ ਸੀ ਜੋ ਉਹ ਬੋਲਣਾ ਿਸੱਖੀ
ਸੀ... ਉਹ ਸ਼ਬਦ ਸੀ.. ਬਾਈ...!
ਜੋ ਉਹ ਅਰਜੁਨ ਲਈ ਵਰਤਦੀ ਸੀ |

ਪਰ ਇਹ ਸ਼ਬਦ ਵੀ ਮਸਾਂ ਉਹਦੀ ਜ਼ੁਬਾਨ ਤੇ ਆ ਦਾ.. ਿਜਵ ਸੰਘ ਤੱਕ ਆਉਣ


ਵਾਲੀਆਂ ਸਾਰੀਆਂ ਨਾੜਾਂ ਨਾਲ ਲੜ ਝਗੜ ਕੇ ਮਸਾਂ ਤਾਲੂਏ ਤੱਕ ਪਹੁੰਚਦਾ ਹੋਵੇ,, ਪਰ
ਇਹ ਸ਼ਬਦ ਵੀ ਜ਼ੁਬਾਨ ਤੱਕ ਆ ਦਾ ਤਕਰੀਬਨ ਮਰ ਹੀ ਜਾਂਦਾ ਸੀ... ਟੁੱਟਦਾ ਿਬਖਰਦਾ..
ਕਦੇ ਤਾਂ ਹਲਕੀ ਜਹੀ ਅਵਾਜ਼ ਚ ਕੱਲਾ 'ਆਈ' ਸ਼ਬਦ ਹੀ ਬੁੱਲਾਂ ਤ ਬਾਹਰ ਕਦਮ ਰੱਖਦਾ
ਸੀ.. ਕਦੇ ਕਦੇ ਬਾਈ ਸ਼ਬਦ ਵੀ ਿਨਕਲ ਜਾਂਦਾ ਪਰ ਐਨੀ ਹੌਲੀ ਕੇ ਿਜਸ ਕੋਲ ਕੰਨ
ਕਰ ਹੀ ਸੁਿਣਆ ਜਾ ਸਕਦਾ ਸੀ |
ਬਚਨ ਕੁਰ ਬਥੇਰੇ ਓਹੜ ਪੋਹੜ ਕਰਦੀ,, ਿਜਵ ਕੋਈ ਦੱਸਦਾ.. ਉਹੀ ਚੀਜ਼ ਉਹ ਬਣਾ
ਕੇ ਿਦੰਦੀ...
ਿਕਸੇ ਨੇ ਕਿਹਣਾ ਭੈਣੇ ਿਮਰਚਾਂ ਖਵਾ ਉਹਦੇ ਨਾਲ ਜੀਭ ਪਤਲੀ ਹੋਜੂ,,

ਬਚਨ ਕੁਰ ਨੇ ਕੂੰਡੇ ਚ ਿਮਰਚਾਂ ਕੁਟ


ੱ ,,ਚਮਚੇ ਨਾਲ ਉਸ ਮਾਸੂਮ ਦੇ ਮੂੰਹ ਚ ਪਾ ਦੇਣੀਆਂ...
ਨਸੀਰਾਂ ਦੀਆਂ ਚੀਕਾਂ ਿਨਕਲ ਜਾਣੀਆਂ.. ਉਹ ਸ਼ੀ ਸ਼ੀ ਕਰਨ ਲੱਗ ਜਾਂਦੀ... ਦੋਵ ਹੱਥ
ਕੰਨਾਂ ਤੇ ਧਰ ਆ ਆ ਕਰਕੇ ਪਾਣੀ ਮੰਗਣ ਲੱਗਦੀ...ਉਹਦੀਆਂ ਅੱਖਾਂ ਚ ਹੰਝੂ ਵਿਹ
ਤੁਰਨੇ ,, ਪਰ ਉਸ ਤ ਬਹੁਤੇ ਹੰਝੂ ਬਚਨ ਕੁਰ ਦੀਆਂ ਅੱਖਾਂ ਚ ਵਗ ਪੈਣ.ੇ .. ਉਹਨੇ ਘੁੱਟ

34
ਕੇ ਨਸੀਰਾਂ ਗਲ਼ ਲਾ ਲੈਣਾ ਤੇ ਇੱਕ ਗੁੜ ਦੀ ਰੋੜੀ ਉਹਦੇ ਮੂੰਹ ਪਾ ਦੇਣੀ ||
ਨਸੀਰਾਂ ਰਦੀਆਂ ਅੱਖਾਂ ਨਾਲ ਬਚਨ ਕੁਰ ਵੇਹਂਦੀ ਰਿਹੰਦੀ |

ਿਕਸੇ ਨੇ ਕਿਹਣਾ ਭੈਣ.ੇ .. ਤੂੰ ਏਹ ਕਾਵਾਂ ਦਾ ਝੂਠਾ ਖ਼ਵਾਇਆ ਕਰ ਬਚਨ ਕੁਰ ਨੇ ਚੂਰੀ
ਕੁਟ
ੱ ਕੋਠੇ ਤੇ ਰੱਖ ਦੇਣੀ ਜਦ ਿਕਸੇ ਕਾਂ ਨੇ ਉਸ ਿਵੱਚ ਠੂੰ ਗਾਂ ਮਾਰ ਦੇਣੀਆਂ... ਡੰਡੇ ਨਾਲ
ਉਸ ਕਾਂ ਉਡਾ ਕੇ ਉਹ ਚੂਰੀ ਦੀ ਕੌਲੀ ਨਸੀਰਾਂ ਦੇ ਦੇਣੀ |

ਜਨੌ ਰਾਂ ਵਾਸਤੇ ਘਰ ਦੇ ਕਾਉਲੇ ਤੇ ਰੱਖੇ ਿਠਕਰੇ ਚ, ਜਨੌ ਰਾਂ ਦੇ ਜੂਠੇ ਪਾਣੀ ਦੀ ਬਾਟੀ ਭਰ
ਨਸੀਰਾਂ ਿਪਆਉਣੀ..||

ਿਕਸੇ ਦੇ ਦੱਸਣ ਤੇ ਬਚਨ ਕੁਰ ਨੇ ਕੋਠਾ ਗੁਰੂ ਦੇ ਗੁਰਦਵਾਰੇ ਗੂੰਗਸਰ ਿਵਖ਼ੇ ਪੰਜ ਮੱਿਸਆ
ਵੀ ਸੁੱਖੀਆਂ.... ਪਰ ਨਾ ਤਾਂ ਰੱਬ ਹੀ ਮੰਿਨਆ ਤੇ ਨਾ ਕੀਤਾ ਓਹੜ ਪੋਹੜ ਿਕਸੇ ਕੰਮ
ਆਇਆ |

ਉਧਰ ਅਰਜੁਨ ਇੱਕ ਵੱਖਰਾ ਸ਼ਕ ਆ ਚੁੰਮਿੜਆਂ ਸੀ.. ਉਹ ਸੀ ਘੁਲਣ ਦਾ ਸ਼ਕ ||

ਆਥਣੇ ਵੇਹਲਾ ਹੋ ਕੇ ਉਹ ਿਪੰਡ ਦੇ ਬਾਹਰ ਵਾਰ ਬਣੇ ਦੇਬੂ ਪਿਹਲਵਾਨ ਦੇ ਅਖਾੜੇ


ਚਿਲਆ ਜਾਂਦਾ..||
ਮਾਂ ਵੱਲ ਦੁੱਧ ਮੱਖਣਾ ਪਾਲੇ ਅਰਜੁਨ ਦੇ ਿਪੰਡੇ ਤ ਮੱਖੀ ਿਤਲਕਦੀ ਸੀ,, ਗਜ ਚੌੜੀ ਛਾਤੀ
ਿਹੱਕ ਚ ਸਾਨ ਿਜੰਨਾਂ ਜ਼ੋਰ... ||

ਆਸੇ ਪਾਸੇ ਦੇ ਿਪੰਡਾਂ ਚ ਉਹਦਾ ਨਾਂ ਉਦ ਗੂੰਿਜਆਂ ਸੀ ਜਦ ਉਹਨੇ ਗੁਰੂ ਕੀ ਢਾਬ ਮੇਲੇ
ਵਾਲ਼ੀ ਿਛੰਜ ਚ ਜੱਗੂ ਭਲਵਾਨ ਦੀ ਗੋਡਣੀਆਂ ਲਵਾਈਆਂ ਸੀ... ਤੇ ਪੰਜ ਿਕੱਲੋ ਿਘਓ
ਿਜੱਿਤਆ ਸੀ |

ਪੂਰੇ ਇਲਾਕੇ ਚ ਉਹਦਾ ਨਾਂ ਉਦ ਬੋਲਣ ਲੱਿਗਆ ਜਦ ਕੇਰਾਂ ਮੁੱਕਤਸਰ ਮਾਘੀ ਦੇ ਮੇਲੇ
ਤੇ ਉਹਨੇ ਗੱਜਣ ਪਿਹਲਵਾਨ ਹਰਾਇਆ ਸੀ.. ਉਦ ਅਰਜੁਨ ਮਸਾਂ ਕੋਈ 15-16
ਸਾਲ ਦਾ ਸੀ ਤੇ ਗੱਜਣ ਪਤੀ ਸਾਲ ਦਾ ਤੇ ਪੁਰਾਣਾ ਘੁਲਾਟੀਆ ਸੀ |
ਬੜਾ ਨਾਂ ਸੀ ਗੱਜਣ ਦਾ ਮਾਲਵੇ ਚ ਛੇਤੀ ਿਕਤੇ ਓਹਦੀ ਕੋਈ ਝੰਡੀ ਨਹ ਸੀ ਫੜਦਾ
ਹੁੰਦਾ |
ਪਰ ਅਰਜੁਨ ਨੇ ਉਹ ਐਸੇ ਧੋਬੀ ਪਟਕੇ ਿਦੱਤੇ ਸਨ ਕੇ ਉਹਦੀ ਢੂਈ ਲਵਾ ਿਹੱਕ ਤੇ
ਚੜ ਬੈਠਾ,,,,

35
ਉਦ ਫਰੀਦਕੋਟੀਏ ਸਰਦਾਰਾਂ ਨੇ ਅਰਜੁਨ ਸੋਨੇ ਦਾ ਕਠਾ ਪਾਇਆ ਸੀ.. ਤੇ ਅਰਜੁਨ
ਨੇ ਘਰ ਆ ਕੇ ਉਹ ਕਠਾ ਨਸੀਰਾਂ ਦੇ ਗਲ਼ ਪਾ ਿਦੱਤਾ ਸੀ |

ਨਸੀਰਾਂ ਭੱਜ ਭੱਜ ਆਂਢ ਗੁਆਢ ਂ ਸਭ ਉਹ ਕਠਾ ਿਦਖਾ ਕੇ ਆਈ ਸੀ... ਉਦ ਉਹ


ਕੋਈ ਛੇ ਸੱਤ ਸਾਲ ਦੀ ਸੀ... ਕਠੇ ਹੱਥ ਲਾ ਲਾ ਸਭ ਦੱਸ ਰਹੀ ਸੀ... .. ਬਾਈ
ਇੱਤਆ
ੇ .... ਨਾਲ਼ੇ ਕੁਸ਼ਤੀ ਵਾਂਗੂ ਹੱਥ ਕਰ ਕਰ ਸਭ ਦੱਸ ਰਹੀ ਸੀ ਕੇ ਇਹ ਬਾਈ ਨੇ
ਘੋਲ ਚ ਿਜੱਿਤਆ |

ਨਸੀਰਾਂ ਦੀ ਖੁਸ਼ੀ ਦਾ ਿਟਕਾਣਾ ਨਹ ਸੀ.. ਉਹ ਸਭ ਿਦਖਾ ਕੇ ਘਰ ਵੱਲ ਭੱਜੀ ਆ


ਰਹੀ ਸੀ.. ਅਚਾਨਕ ਆਪਣੀ ਡੰਗਰਾਂ ਵਾਲ਼ੀ ਹਵੇਲੀ ਕੋਲ ਆ ਕੇ ਉਹ ਅਰਜੁਨ ਦੇ ਚਾਚੇ
ਮੰਗਲ ਿਸੰਹੋ ਦੀ ਲੱਤਾਂ ਨਾਲ ਆਣ ਵੱਜੀ |

ਮੰਗਲ ਦੀਆਂ ਅੱਖਾਂ ਗੁੱਸੇ ਚ ਲਾਲ ਹੋ ਗਈਆਂ,, ਨਸੀਰਾਂ ਥਰ ਥਰ ਕੰਬਣ ਲੱਗੀ... ਉਹ


ਮੰਗਲ ਮੂਹਰੇ ਦੋਵ ਹੱਥ ਜੋੜਨ ਲੱਗੀ |
ਮੰਗਲ ਦੇ ਹੱਥ ਿਵੱਚ ਇੱਕ ਛੋਟੀ ਜਹੀ ਿਕੱਕਰ ਦੀ ਟਾਹਣੀ ਫੜੀ ਹੋਈ ਸੀ,, ਉਹਨੇ ਚਾਰ
ਪੰਜ ਵਾਰ ਟਾਹਣੀ ਨਸੀਰਾਂ ਦੀ ਲੱਤ ਤੇ ਮਾਰੀ.. ਉਹਦੇ ਪੂਰੇ ਸਰੀਰ ਚ ਇੱਕ ਦਰਦ ਦੀ
ਲਿਹਰ ਦੌੜ ਗਈ.,, ਸਰੀਰ ਚ ਪੈਰਾਂ ਤ ਿਸਰ ਤੱਕ ਇੱਕ ਕੰਬਣੀ ਿਛੜ ਗਈ..ਿਜਵ ਿਕਸੇ
ਨੇ ਖੜੇ ਪਾਣੀ ਚ ਪੱਥਰ ਮਾਿਰਆ ਹੋਵੇ ਤੇ ਉਹਦੇ ਚ ਗੋਲ ਗੋਲ ਅਨੇ ਕਾਂ ਤਰੰਗਾਂ ਚਾਰੇ
ਪਾਸੇ ਦੌੜ ਗਈਆਂ ਹੋਣ ||

ਨਸੀਰਾਂ ਰਦੀ ਹੋਈ ਘਰ ਵੱਲ ਭੱਜ ਗਈ,,ਉਹ ਭੱਜ ਕੇ ਜਾ ਕੇ ਬਚਨ ਕੁਰ ਿਚੰਬੜ
ਗਈ.. ਬਚਨ ਕੁਰ ਪੁਛ
ੱ ਰਹੀ ਸੀ ਧੀਏ ਦੱਸ ਤਾਂ ਸਹੀ ਕੀ ਹੋਇਆ ||

ਪਰ ਉਹ ਰਦੀ ਰਦੀ ਬਾਹਰ ਗੇਟ ਵੱਲ ਹੱਥ ਕਰੀ ਜਾ ਰਹੀ ਸੀ ਨਾਲ ਕੁੱਝ ਕਿਹਣ ਦਾ
ਯਤਨ ਕਰ ਰਹੀ ਸੀ... ,,ਆ.. ਆ,, ਤੇ ਇੱਕ ਹੱਥ ਆਪਣੀ ਲੱਤ ਤੇ ਰੱਖਦੀ.. ਅ..
ਅ... ਕਰ ਰਹੀ ਸੀ ||

ਬਚਨ ਕੁਰ ਨੇ ਜਦ ਉਹਦੀ ਸਲਵਾਰ ਦਾ ਪਹਚਾ ਥੋੜਾ ਉਤਾਂਹ ਕੀਤਾ.. ਉਸ ਿਵੱਚ ਖੂਨ
ਿਸੰਿਮਆਂ ਹੋਇਆ ਸੀ,, ਇੱਕ ਦੋ ਕੰਿਡਆਲੀ ਸੂਲਾਂ ਹਲੇ ਵੀ ਉਹਦੀ ਲੱਤ ਚ ਖੁੱਬੀਆਂ
ਹੋਈਆਂ ਸਨ,,
ਅਸਲ ਚ ਜਦ ਮੰਗਲ ਿਸੰਹੋ ਨੇ ਉਹਦੇ ਕੰਿਡਆਲੀ ਿਕੱਕਰ ਦੀ ਟਾਹਣੀ ਲੱਤ ਤੇ ਮਾਰੀ
ਸੀ..ਿਕੰਨੀਆਂ ਹੀ ਿਤੱਖੀਆਂ ਸੂਲਾਂ ਉਹਦੀ ਮਲੂ ਕ ਚਮੜੀ ਿਵੰਨ ਗਈਆਂ ਸਨ ਤੇ ਇੱਕ

36
ਦੋ ਸੂਲਾਂ ਉਹਦੀ ਲੱਤ ਚ ਖੁੱਬ ਕੇ ਿਵੱਚੇ ਹੀ ਟੁੱਟ ਗਈਆਂ ਸਨ ||

ਨ ਤੂੰ ਿਕਹੜੇ ਕੰਿਡਆਂ ਚ ਿਡੱਗ ਪਈ,,ਿਕੰਨੀ ਵਾਰੀ ਿਕਹਾ ਘੱਟ ਭੱਿਜਆ ਕਰ,,ਬਚਨ ਕੁਰ
ਉਹਦੀ ਲੱਤ ਚ ਸੂਲਾਂ ਕੱਢ ਉਹਦਾ ਮੱਥਾ ਚੁੰਬਦੀ ਬੋਲੀ ||

ਪਰ ਨਸੀਰਾਂ ਹਲੇ ਵੀ ਦੋਵ ਹੱਥ ਿਹਲਾ ਕੇ ਕੁਝ


ੱ ਸਮਝਾਉਣ ਦਾ ਯਤਨ ਕਰ ਰਹੀ ਸੀ,,
ਿਜਵ ਜਾਲ ਚ ਫਿਸਆ ਪੰਛੀ ਖੁਦ ਛਡਾਉਣ ਲਈ ਫੜਫੜਾ ਕੇ ਹਰ ਸੰਭਵ ਕੋਿਸ਼ਸ
ਕਰ ਿਰਹਾ ਹੋਵੇ..
ਓਵ ਨਸੀਰਾਂ ਬਚਨ ਕੁਰ ਦੱਸਣ ਦੀ ਹਰ ਸੰਭਵ ਕੋਿਸ਼ਸ ਕਰ ਰਹੀ... ਕੇ ਮਾਂ ਮ
ਕੰਿਡਆਂ ਚ ਿਡੱਗੀ ਨਹ ਆਂ,, ਇਹ ਤਾਂ ਚਾਚੇ ਨੇ ਮੈ ਮਾਿਰਆ ਹੈ...,,
ਪਰ ਬਚਨ ਕੁਰ ਕੁਝ
ੱ ਨਹ ਸੀ ਸਮਝ ਆ ਿਰਹਾ ||

ਨਸੀਰਾਂ ਨੇ ਅੱਖਾਂ ਭਰ ਲਈਆਂ ਰੱਬ ਵੀ ਿਕੱਡੀ ਵੱਡੀ ਬੇ ਇਨਸਾਫ਼ੀ ਕਰ ਿਗਆ ਸੀ ਉਸ


ਨਾਲ.. ਉਹ ਆਪਣਾ ਦੁੱਖ ਬੋਲ ਕੇ ਵੀ ਨਹ ਸੀ ਦੱਸ ਸਕਦੀ ||

ਰਾਤ ਉਸੇ ਤਰਾਂ ਬੀਤ ਗਈ ਅਗਲੀ ਸਵੇਰ ਜਦ ਬਚਨ ਕੁਰ ਨੇ ਨਸੀਰਾਂ ਉਠਾ ਕੇ
ਿਕਹਾ ਜਾਹ ਆਪਣੇ ਚਾਚੇ ਚਾਹ ਫੜਾ ਆ,,
ਅਰਜੁਨ ਤਾਂ ਅੱਜ ਿਕਤੇ ਘੁਲਣ.. ਦੰਗਲ ਆ ਿਕਤੇ,,ਉਹ ਤਾਂ ਮੂੰਹ ਨੇ ਰੇ ਦਾ ਿਨਕਿਲਆ
ਹੋਇਆ ||

ਚਾਚੇ ਦਾ ਨਾਂ ਸੁਣਿਦਆਂ ਨਸੀਰਾਂ ਫ਼ੇਰ ਤ ਰੋ ਪਈ,, ਉਹਨੇ ਆਪਣੀ ਲੱਤ ਿਜਸ ਿਵੱਚ
ਬੀਤੀ ਸ਼ਾਮ ਬਚਨ ਕੁਰ ਨੇ ਸੂਲਾਂ ਕੱਢੀਆਂ ਸੀ ਬਚਨ ਕੁਰ ਮੂਹਰੇ ਕਰ ਿਦੱਤੀ ||
ਬਚਨ ਕੁਰ ਦੇ ਸੱਤ ਕੱਪੜ ਅੱਗ ਲੱਗ ਗਈ,, ਮੂੰਹ ਗੁੱਸੇ ਚ ਲਾਲ ਹੋ ਿਗਆ,, ਕੇ
ਮੰਗਲ ਦਾ ਇਹਨੇ ਮਾਸੂਮ ਨੇ ਕੀ ਮਾੜਾ ਕੀਤਾ,, ਇਹ ਤਾਂ ਪਿਹਲਾਂ ਹੀ ਰੱਬ ਦੀ ਮਾਰੀ ਆ
||
ਬਚਨ ਕੁਰ ਪਤਾ ਨਹ ਸੀ ਕੇ ਮੰਗਲ ਉਹ ਮਾੜਾ ਸਮਝਦਾ, ਉਹ ਤਾਂ ਲੱਗਦਾ ਸੀ,
ਿਜਵ ਅਰਜੁਨ ਦਾ ਮੋਹ ਕਰਦਾ ਨਸੀਰਾਂ ਦਾ ਵੀ ਕਰਦਾ ਹੋਊ ||

ਿਕ ਿਕ ਅਰਜੁਨ ਨੇ ਅੱਜ ਤੱਕ ਆਪਣੀ ਮਾਂ ਘਰ ਆ ਕੇ ਨਹ ਸੀ ਦੱਿਸਆ ਜੋ


ਉਹਦਾ ਚਾਚਾ ਨਸੀਰਾਂ ਬਾਰੇ ਬੋਲ ਕਬੋਲ ਬੋਲਦਾ ਹੈ ||

ਬਚਨ ਕੁਰ ਨੇ ਨਸੀਰਾਂ ਗਲ ਲਾਇਆ ਤੇ ਿਸੱਧੀ ਆਪਣੇ ਡੰਗਰਾਂ ਵਾਲੇ ਵਾੜੇ ਜਾ

37
ਵੜੀ,, ਜਾ ਕੇ ਗੁੱਸੇ ਚ ਮੰਗਲ ਬੋਲੀ...
ਮੰਗਲਾਂ.. ਿਕ ਮਾਿਰਆ ਜੁਆਕੜੀ ??

ਜਦ ਮੰਗਲ ਨੇ ਗੁੱਸੇ ਨਾਲ ਨਸੀਰਾਂ ਵੱਲ ਵੇਿਖਆ ਤਾਂ ਉਹ ਡਰ ਕੇ ਬਚਨ ਕੁਰ ਦੀਆਂ
ਲੱਤਾਂ ਮਗਰ ਲੁਕ
ੱ ਗਈ ||

ਕੁੜੀ ਕੀ ਅੱਖਾਂ ਕੱਢਦਦਾਂ... ਇੱਧਰ ਮੈ ਦੱਸ... ਤੇਰਾ ਕੀ ਮਾੜਾ ਕੀਤਾ ਇਹਨੇ ??

ਭਾਬੀ.. ਇਹ ਮੁਸਲੇ ਨ ਿਕਸੇ ਦੇ ਸਕੇ ਹੁੰਦੇ,, ਇਹ ਆਵਦਾ ਿਪਓ ਖਾ ਗਈ.. ਮਾਂ


ਿਨਗਲ ਗਈ... ਹੁਣ ਤੂੰ ਇਸ ਡੈਣ ਦੁੱਧ ਿਪਆ ਰਹ ,,, ਇਹ ਸੱਪਣੀ ਬਣ ਆਪਾਂ
ਡੱਸੂ.. ਫ਼ੇਰ ਪਤਾ ਲੱਗੂ ||

ਬਚਨ ਕੁਰ ਦੀਆਂ ਅੱਖਾਂ ਭਰ ਆਈਆਂ,, ਵੇ ਤੂੰ ਕਦੇ ਇਹਦੀ ਅੱਖਾਂ ਚ ਇਹਦਾ ਦਰਦ
ਵੇਿਖਆ??
ਵੇ ਏਹ ਤਾਂ ਮਾਂ ਿਪਓ ਦਾ ਿਪਆਰ ਵੀ ਨਹ ਿਮਿਲਆ.. ਤੇ ਦੂਜਾ ਰੱਬ ਨੇ ਏਹ ਜ਼ੁਬਾਨ
ਵੀ ਨਹ ਿਦੱਤੀ... ਇਹ ਤਾਂ ਬੋਲ ਕੇ ਵੀ ਨਹ ਦੱਸ ਸਕਦੀ ਕੇ ਇਹਦਾ ਕੁਝੱ ਦੁਖਦਾ ਤਾਂ
ਨਹ ||

ਥੇ ਿਕੰਨੇ ਹੀ ਲੋਕ ਇਕੱਠੇ ਹੋ ਗਏ ਸਨ,, ਜੋ ਮੰਗਲ ਬੁਰਾ ਭਲਾ ਬੋਲ ਰਹੇ ਸਨ,,
ਮੰਗਲ ਚੁੱਪ ਚਾਪ ਸੁਣ ਿਰਹਾ ਸੀ..|

ਫ਼ੇਰ ਬਚਨ ਕੁਰ ਨੇ ਆਖ਼ਰੀ ਬੋਲ ਬੋਲੇ... ਜੇ ਅੱਜ ਤ ਬਾਅਦ ਤੂੰ ਇਸ ਮਾਸੂਮ ਕੁਝ

ਿਕਹਾ ਤਾਂ.. ਮੇਰੇ ਤ ਬੁਰਾ ਕੋਈ ਨਹ .. ਹੋਣਾ ਮੰਗਲਾ |
ਚੱਲ ਨਸੀਰਾਂ ਘਰ ਚੱਲੀਏ ਅੱਜ ਤ ਬਾਅਦ ਤੂੰ ਇਸ ਨੀ ਬੁਲਾਉਣਾ... ਤੇ ਗਲ ਲਾ
ਕੇ ਨਸੀਰਾਂ ਘਰ ਲੈ ਆਈ |

ਉਧਰ ਲੋਕਾਂ ਚ ਹੋਈ ਇਸ ਬੇਜ਼ਤੀ ਨੇ ਮੰਗਲ ਅੰਦਰ ਗੁੱਸੇ ਦੇ ਭਾਂਬੜ ਬਾਲ ਿਦੱਤੇ ਸਨ,,
ਹੁਣ ਉਹ ਆਪਣੀ ਬੇਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਸੀ.. ਪਰ ਉਹ ਕੋਈ ਰਾਹ ਨਹ
ਸੀ ਲੱਭ ਿਰਹਾ ||

ਵ ਤ ਬੀਤਣ ਲੱਗਾ,, ਮੰਗਲ ਨਵੀਆਂ ਨਵੀਆਂ ਸਕੀਮਾਂ ਘੜਨ ਲੱਗਾ ਿਜਸ ਨਾਲ ਉਹ
ਨਸੀਰਾਂ ਤ ਬਦਲਾ ਲੈ ਸਕੇ |

38
ਹੁਣ ਨਸੀਰਾਂ ਨੇ ਬਚਨ ਕੁਰ ਨਾਲ ਸਾਰਾ ਘਰ ਦਾ ਕੰਮ ਕਰਾਉਣਾ ਸ਼ੁਰੂ ਕਰ ਿਦੱਤਾ ਸੀ |
ਚੁੱਲਾ ਚਕਾ ਸਾਰਾ ਹੁਣ ਨਸੀਰਾਂ ਹੀ ਸਾਂਭਦੀ ਸੀ,,ਭਾਵ ਉਹ ਹਲੇ 10-12 ਸਾਲ ਦੀ ਹੀ
ਸੀ.. ਪਰ ਕੰਮ ਿਕਸੇ ਿਸਆਣੀ ਸੁਆਣੀ ਵਾਂਗ ਰੀਝ ਨਾਲ ਕਰਦੀ ਸੀ |

ਪਰ ਸ਼ਾਇਦ ਹਲੇ ਿਵਹੋ ਮਾਤਾ ਨੇ ਉਹਦੇ ਮੱਥੇ ਤੇ ਬੜਾ ਕੁੱਝ ਿਲਿਖਆ ਹੋਇਆ ਸੀ... ਐਸੇ
ਝੱਖੜ ਓਹਦੀ ਿਜ਼ੰਦਗੀ ਚ ਆਉਣੇ ਬਾਕੀ ਸਨ,, ਜੋ ਆਉਣ ਵਾਲੇ ਵ ਤ ਦੀ ਬੁੱਕਲ ਿਵੱਚ
ਪਲ਼ ਰਹੇ ਸਨ |

ਿਜੰਨਾਂ ਏਦਾਂ ਨਸੀਰਾਂ ਦੀ ਿਜ਼ੰਦਗੀ ਚ ਝੁਲ


ੱ ਣਾ ਸੀ ਕੇ ਝਾੜ ਦੇਣਾ ਸੀ ਉਹਦੀ ਿਜ਼ੰਦਗੀ ਚ
ਇੱਕ ਇੱਕ ਖੁਸ਼ੀ ਦਾ ਪੱਤਾ ||

ਅਰਜੁਨ ਨੇ ਇੱਕ ਵਾਰ ਅੰਬਰਸਰ ਗਏ ਨੇ ਉਹ ਬਾਹਲੀਆਂ ਸੋਹਣੀਆਂ ਕੱਚ ਦੀਆਂ


ਚੂੜੀਆਂ ਿਲਆ ਕੇ ਿਦੱਤੀਆਂ,,ਲਾਲ ਤੇ ਹਰੀਆਂ ਬਾਹਲੀਆਂ ਹੀ ਸੋਹਣੀਆਂ.. ਜਵਾਂ ਨਸੀਰਾਂ
ਦੇ ਮੇਚ ਦੀਆਂ ਿਜਵ ਕੋਲ ਖੜ ਕੇ ਮੇਚ ਿਲਆ ਹੋਵੇ,,,||
ਨਸੀਰਾਂ ਦੋਵਾਂ ਬਾਹਾਂ ਚ ਪਾ ਕੇ ਛਣਕਾ ਛਣਕਾ ਕੇ ਅਰਜੁਨ ਿਦਖਾ ਰਹੀ ਸੀ,, ਬਾਈ...
.. .. ਖੋ.. ਈਆ.......ਉਹ ਕਿਹ ਰਹੀ ਸੀ ਬਾਈ ਇਹ ਦੇਖੋ ਛਣਕਦੀਆਂ |
ਫ਼ੇਰ ਉਹ ਅਰਜੁਨ ਚੁੰਬੜ ਗਈ,, ਉਹਦਾ ਿਸਰ ਅਰਜੁਨ ਦੀ ਛਾਤੀ ਤੱਕ ਹੀ ਪਹੁੰਚਦਾ
ਸੀ,, ਉਹਨੇ ਦੋਵ ਬਾਹਵਾਂ ਅਰਜੁਨ ਦੇ ਲੱਕ ਤ ਦੀ ਵਲ ਲਈਆਂ ਰੋ ਰੋ ਕੇ ਿਹੱਕ ਕੋਲ
ਅਰਜਨ ਦਾ ਝੱਗਾ ਿਭ ਿਦੱਤਾ |

ਅਰਜੁਨ ਉਹਦੇ ਿਸਰ ਚ ਪੋਲੀ ਜਹੀ ਮਾਰਦਾ ਬੋਿਲਆ,, ਹੈ ਕਮਲੀ ਨਾ ਹੋਵੇ ਤਾਂ ਰਦੀ
ਿਕ ਆ,,||
ਪਤਾ ਨੀ ਅੱਜ ਉਹ ਆਪਣੀ ਮਾਂ ਯਾਦ ਆਈ ਸੀ ਜਾਂ ਅਰਜੁਨ ਚ ਿਪਓ ਿਦਿਸਆ ਸੀ,,
ਿਜਹੜਾ ਉਹਨੇ ਕਦੇ ਦੇਿਖਆ ਹੀ ਨਹ ਸੀ,,
ਦੇਖੀ ਤਾਂ ਮਾਂ ਵੀ ਨਹ ਸੀ ਉਦ ਮਸਾਂ ਸਾਲ ਡੇਹਡ ਸਾਲ ਦੀ ਤਾਂ ਸੀ ਉਹ,,,,
ਪਰ ਲੋਕਾਂ ਤ ਸੁਿਣਆ ਸੀ, ਉਹਦੀ ਮਾਂ ਫਾਤਮਾ ਨੇ ਪੈਰਾਂ ਚ ਝਾਂਜਰਾਂ ਤੇ ਹੱਥਾਂ ਚ ਵੰਗਾਂ
ਕਦੇ ਨਹ ਸੀ ਲਾਹੀਆਂ..|

ਫ਼ੇਰ ਉਹ ਅਰਜੁਨ ਦੇ ਸਾਹਮਣੇ ਦੋਨ ਮੁੱਠੀਆਂ ਬੰਦ ਕਰਕੇ ਬਾਹਵਾਂ ਿਹਲਾਉਣ ਲੱਗੀ..||
ਿਜਵ ਕੁਝੱ ਦੱਸਣਾ ਚਾਹੁੰਦੀ ਹੋਵੇ... ਤੇ ਵੰਗਾ ਛਣਕਾ ਕੇ ਉਹਨੇ ਅਰਜੁਨ ਸਮਝਾ ਵੀ
ਿਦੱਤਾ ਸੀ.. ਕੇ ਅੱਜ ਇਹ ਵੰਗਾਂ ਿਮਲੀਆਂ ਏਦਾਂ ਲੱਗਦਾ ਿਜਵ ਮਾਂ ਿਮਲ ਗਈ ਹੁੰਦੀ ਆ

39
||

ਕੋਲ ਪਰਾਂ ਦਾਤ ਨਾਲ ਸਾਗ ਚੀਰਦੀ ਬਚਨ ਕੁਰ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂਝ
ੰ ੀਆਂ
||

ਬਾਈ.. ਓਏ ਬਾਈ.. ਿਕਸੇ ਨੇ ਆ ਕੇ ਅਰਜੁਨ ਿਸੰਹੋ ਦਾ ਪੈਰ ਦਾ ਅੰਗੂਠਾ ਿਹਲਾਇਆ...


ਉਹਦੀ ਯਾਦਾਂ ਦੀ ਲੜੀ ਟੁੱਟ ਗਈ,,
ਉਹ ਉਠ ਕੇ ਬੈਠਾ ਹੋ ਿਗਆ,, ਪਰਾਂ ਖ਼ੇਤ ਚ ਅਰਜੁਨ ਦੇ ਪੋਤੇ ਨੇ ਸਾਰਾ ਵਾਹਨ ਵਾਹ
ਿਦੱਤਾ ਸੀ ਹੁਣ ਸੁਹਾਗਾ ਫ਼ੇਰ ਿਰਹਾ ਸੀ,, ਮਟੀ ਵਾਲ਼ੀ ਥਾਂ ਤ ਸੁਹਾਗਾ ਲੰਘ ਿਰਹਾ ਸੀ,,
ਅਰਜੁਨ ਲੱਗਾ ਿਜਵ ਇਹ ਸੁਹਾਗਾ ਨਸੀਰਾਂ ਦੀ ਿਹੱਕ ਤ ਲੰਘ ਿਰਹਾ ਹੋਵੇ... ਇਸੇ
ਜਗਾ ਤਾਂ ਨੱਿਪਆ ਸੀ ਉਹ ..||

ਉਹਦੀਆਂ ਅੱਖਾਂ ਭਰ ਆਈਆਂ,, ਉਹ ਲੜ ਛੱਡੀ ਪੱਗ ਦੇ ਲੜ ਨਾਲ ਅੱਖਾਂ ਪੂਝੰ ਦਾ..


ਅੱਖਾਂ ਤੇ ਹੱਥ ਧਰ ਕੇ ਉਹ ਉਠਾਉਣ ਵਾਲੇ ਪਛਾਣਨ ਦੀ ਕੋਿਸ਼ਸ ਕਰਨ ਲੱਗਾ ||

ਕੀ ਗੱਲ ਬਾਈ ਪਛਾਿਣਆ ਨੀ... ਮ ਜੰਟਾ ਬੀਕਾਨੇ ਰ ਆਲਾ ||


ਆਉਣ ਵਾਲੇ ਬਜ਼ੁਰਗ ਨੇ ਅਰਜੁਨ ਮੋਢੇ ਤ ਹਲੂਨ ਿਕਹਾ |

ਅੱਛਾ ਅੱਛਾ ਤੂੰ ਆਂ ਗੁਰਜੰਟ ਿਸੰਹਾਂ.. ਬਾਮਣਆਲੀ ਤ |


ਆਜਾ ਆਜਾ ਬਿਹ ਜਾ.. ਤੂੰ ਤਾਂ ਪਤੰਦਰਾਂ ਬੁੜਾ ਹੀ ਹੋ ਿਗਆਂ ਪਛਾਿਣਆ ਿਕੱਥੇ ਜਾਣਾ ਸੀ
|
ਗੁਰਜੰਟ ਿਸੰਹੋ ਅਰਜੁਨ ਿਸੰਹੋ ਦੇ ਮਾਮੇ ਦਾ ਪੁਤ
ੱ ਸੀ..ਰਾਜਸਥਾਨ ਚ ਬੀਕਾਨੇ ਰ ਕੋਲ ਿਪੰਡ
ਸੀ ਉਹਦਾ ਬਾਮਨਵਾਲ਼ੀ ||

ਅੱਜ ਉਹ 35 -40 ਸਾਲ ਬਾਅਦ ਿਮਲੇ ਸੀ,,ਪਛਾਣ ਵੀ ਿਕੱਥੇ ਹੋਣਾ ਸੀ |

ਤੂੰ ਅੱਜ ਿਕਵ ਸਾਡੇ ਿਪੰਡ ਦਾ ਰਾਹ ਭੁੱਲ ਿਗਆਂ ਜੰਿਟਆਂ,, ਿਕਤੇ ਸੂਰਜ ਲਿਹੰਦੇ ਵੱਲ ਤਾਂ
ਨੀ ਚੜ ਆਇਆ ||

ਨਹ ਨਹ ਬਾਈ,,ਤੇਰਾ ਭਤੀਜਾ ਨੀ ਗੁਰਦੇਵ ਉਹਦੀ ਕੁੜੀ ਿਵਆਹੀ ਆ ਏਥੇ ਲਾਗਲੇ


ਿਪੰਡ.. ਉਹ ਲੋਹੜੀ ਦੇਣ ਆਇਆ ਸੀ |

40
ਿਸੱਧਾ ਕਿਹ ਜੰਿਟਆਂ, ਕੇ ਤੇਰੀ ਪੋਤੀ ਿਵਆਹੀ ਆ.. ਿਵੰਗ ਵਲਾਵ ਜਹੇ ਕਾਹ ਪਾਈ
ਜਾਨਾ ਪਤੰਦਰਾ...|

ਦੋਨ ਹੱਸ ਪਏ..||

ਅਰਜੁਨ ਨੇ ਆਪਣੇ ਸੀਰੀ ਅਵਾਜ਼ ਮਾਰੀ.. ਓਏ ਜਗਤਾਰ... ਓਏ ਜਗਤਾਰ...||

ਆਇਆ ਤਾਇਆ ਆਇਆ... ਜਗਤਾਰ ਨੇ ਆ ਕੇ ਗੁਰਜੰਟ ਸਾਸਰੀਕਾਲ ਬੁਲਾ ਿਦੱਤੀ


|
ਜੰਿਟਆਂ,ਆਹ ਜਗਤਾਰ ਕੋਣ ਆ ?? ਿਸਆਣ ਖਾਂ ਭਲਾਂ? ਤੂੰ ਵੀ ਦੋ ਿਤੰਨ ਵਰੇ ਏਥੇ ਹੀ
ਿਰਹਾਂ... ਿਸਆਣ ਭਲਾਂ.. ਲੱਗੇ ਪਤਾ... ਅਰਜੁਨ ਨੇ ਗੁਰਜੰਟ ਆਪਣੇ ਸੀਰੀ ਜਗਤਾਰ
ਿਸਆਣਨ ਵਾਸਤੇ
ਿਕਹਾ |

ਗੁਰਜੰਟ ਿਦਮਾਗ ਤੇ ਕਾਫੀ ਜ਼ੋਰ ਪਾ ਦਾ ਬੋਿਲਆ ਨਾ ਬਾਈ ਮੇਰੇ ਨੀ ਚੇਤੇ ਚ ਿਕਤੇ...


ਇਹ ਿਕਤੇ ਫੱਗੂ ਦਾ ਮੁੰਡਾ ਤਾਂ ਨੀ |

ਹਾਂ ਉਹੀ ਆ.. ਿਕ ਿਕ ਜਗਤਾਰ ਦਾ ਿਪਓ ਫੱਗਣ ਿਸੰਘ ਵੀ ਅਰਜੁਨ ਿਸੰਹੋ ਕਾ ਸੀਰੀ
ਹੁੰਦਾ ਸੀ,, ਉਦ ਗੁਰਜੰਟ ਤੇ ਰਾਜਸਥਾਨ ਚ ਕੋਈ ਕੇਸ ਬਣ ਿਗਆ ਸੀ,, ਉਦ ਉਹ 3-4
ਸਾਲ ਅਰਜੁਨ ਿਸੰਹੋ ਕੋਲ ਹੀ ਿਰਹਾ ਸੀ,, ਫ਼ੇਰ ਵੀ ਅਰਜੁਨ ਿਸੰਹੋ.. ਗੁਰਜੰਟ ਦੀ ਭੂਆ
ਦਾ ਪੁਤੱ ਸੀ |

ਅਰਜੁਨ ਜਗਤਾਰ ਬੋਿਲਆ.. ਜਾਹ ਘਰ ਬੀਰੇ ਦੀ ਬਹੂ ਕੋਲ ਚਾਹ ਬਣਵਾ ਿਲਆ ਤੇ
ਆਖ ਕੋਈ ਗਰਾ ਆਇਆ |
ਜਾਹ ਸ਼ੇਰ ਬਣਕੇ ਸਕਲ ਲੈ ਜਾ ਦਬਾ ਦਬ |

ਜਗਤਾਰ ਿਪੰਡ ਵੱਲ ਚਾਹ ਲੈਣ ਚਲਾ ਿਗਆ |

ਦੇਖ ਲਾ ਬਾਈ ਏਥੇ ਕਰੀਰ,, ਿਰੰਡ ਪੋਹਲੀ ਹੁੰਦੀ ਸੀ,, ਘੱਟੇ ਨਾਲ ਮੂੰਹ ਿਸਰ ਭਰ ਜਾਂਦੇ
ਸੀ.. ਰੇਤਲੇ ਿਟੱਿਬਆਂ ਤੇ ਖੜੇ ਅੱਕਾਂ ਤ ਿਤੱਖੜ ਦੁਪਿਹਰੇ ਡਰ ਲੱਗਦਾ ਹੁੰਦਾ ਸੀ... ਹੁਣ
ਵੇਖ ਿਲਆ ਸਾਰੇ ਪਾਸੇ ਕਣਕਾਂ ਖੜੀਆਂ |

41
ਹਾਂ ਜੰਿਟਆਂ.. ਿਮੱਟੀ ਨਾਲ ਿਮੱਟੀ ਹੋ ਬਥੇਰਾ ਧੰਦ ਿਪੱਿਟਆ,, ਤੂੰ ਤਾਂ ਦੇਿਖਆ ਹੀ ਸਾਰਾ
ਕੁਝ
ੱ ... ਅਰਜੁਨ ਿਸੰਹੋ ਨੇ ਇੱਕ ਠੰਡਾ ਹਾਉਕਾ ਿਲਆ |

ਬਾਈ ਿਕ ਿਦਲ ਿਜਹਾ ਛੱਡੀ ਬੈਠਾਂ,, ਹੁਣ ਤਾਂ ਰੱਬ ਨੇ ਰੰਗ ਭਾਗ ਲਾਏ ਆ,, ਦਲਜੀਤ
ਦਾ ਮੁੰਡਾ ਵੀ ਹੁਣ ਜਵਾਕਾਂ ਵਾਲਾ ਹੋ ਿਗਆ ਹੋਣਾ... ਗੁਰਜੰਟ ਨੇ ਅਰਜੁਨ ਮੋਢੇ ਹੱਥ
ਰੱਖ ਕੇ ਹਸਲਾ ਿਦੱਤਾ ||
ਗੁਰਜੰਟ ਆਖ਼ਰੀ ਵਾਰ ਅਰਜੁਨ ਿਸੰਹੋ ਘਰ ਉਹਦੇ ਪੁਤ ੱ ਦਲਜੀਤ ਤੇ ਹ ਕੁਲਜੀਤ ਦੇ
ਸਸਕਾਰ ਤੇ ਆਇਆ ਸੀ.. ਉਸ ਤ ਬਾਅਦ ਉਹ ਅੱਜ ਿਮਲੇ ਸਨ |

ਹਾਂ,, ਹੁਣ ਇੱਕ ਪੜੋਤਾ ਤੇ ਪੜੋਤੀ ਆ ਮੇਰੇ.. ਹੁਣ ਤਾਂ ਦੋਵ ਸੁੱਖ ਨਾਲ ਸਕੂਲ ਪੜਦੇ ਆ...
ਅਰਜੁਨ ਿਸੰਹੋ ਨੇ ਮੰਜੇ ਦੀ ਦੌਣ ਤੇ ਿਨਗਾ ਿਟਕਾ ਿਦਆ ਿਕਹਾ.... ਔਹ ਦੇਖ ਟਰੈਟ ਤੇ
ਦਲਜੀਤੇ ਦਾ ਮੁੰਡਾ ਸਵਾਗਾ (ਸੁਹਾਗਾ) ਮਾਰੀ ਜਾਂਦਾ ||

ਏਨੇ ਘਰ ਚਾਹ ਤੇ ਨਾਲ ਿਬਸਕੁਟ ਆ ਗਏ ,, ਅਰਜੁਨ ਨੇ ਥਰਮਸ ਦਾ ਢੱਕਣ ਕੋਲ


ਗਲਾਸਾਂ ਚ ਚਾਹ ਪਾ ਿਦੱਤੀ..|

ਗੁਰਜੰਟ ਚਾਹ ਦੀ ਘੁੱਟ ਭਰਦਾ ਬੋਿਲਆ.. ਚਾਹ ਤਾਂ ਸਾਡੀ ਪੋਤ ਨਹ ( ਹ) ਨੇ ਭਾਬੀ
ਪਤਾਪ ਕੁਰ ਵਾਲ਼ੀ ਬਣਾਈ ਆ |
ਿਪਆਲਾ ਪੱਕਾ ਭਾਬੀ ਨੇ ਿਦੱਤਾ ਹੋਣਾ,ਸਾਡੀ ਪੋਤ ਨਹ ( ਹ) ਤੇ ਿਖੜ ਿਖੜਾ ਕੇ ਹੱਸ
ਿਪਆ |

ਯਾਦ ਆ ਬਾਈ ਭਾਬੀ ਵੀ ਏਦਾਂ ਹੀ ਚਾਹ ਿਲਆ ਦੀ ਹੁੰਦੀ ਸੀ,, ਉਦ ਆਹ.. ਚਾਹ
ਤੱਤੀ ਰੱਖਣ ਵਾਲੀਆਂ ਬੋਤਲਾਂ ਜਹੀਆਂ ਨਹ ਸੀ ਹੁੰਦੀਆਂ,, ਆਹ ਿਬਸਕੁਟਾਂ ਿਜਹਾ ਕੌਣ
ਜਾਣਦਾ ਸੀ ਉਦ ਭਲਾਂ,, ਉਦ ਭਾਬੀ ਨੇ ਿਪੱਤਲ ਦਾ ਡੋਲੂ ਭਰ ਿਲਆਉਣਾ ਨਾਲ
ਿਲਆਉਣੀਆ ਿਪੰਨੀਆਂ...||
ਬਾਈ ਭਾਬੀ ਦੀਆਂ ਵੀ ਗੱਲਾਂ ਹੀ ਰਿਹ ਗਈਆਂ ਨਾ ਤਾਂ ਉਹਦੇ ਭੋਗ ਤੇ ਅੱਪੜ ਹੋਇਆ
ਤੇ ਨਾਂ ਿਵਚਾਰੀ ਦਾਗ ਲਵਾਉਣ ਆ ਹੋਇਆ |

ਦੋਵ ਿਕਸੇ ਡੂੰਘੇ ਗਮ ਦੇ ਸਮੁੰਦਰ ਚ ਡੁੱਬ ਗਏ ਸਨ |

ਫ਼ੇਰ ਗੁਰਜੰਟ ਿਸੰਹੋ ਗੱਲ ਬਦਲਦਾ ਬੋਿਲਆ,, ਬਾਈ ਯਾਦ ਆ ਜਦ ਤੇਰੀ ਜੰਨ ਗਏ ਸੀ,,
ਆਪਣਾ ਿਨੱਕਾ ਹਾਕਮ (ਗੁਰਜੰਟ ਦਾ ਿਨੱਕਾ ਭਰਾ) ਤੇਰਾ ਸਰਵਾਲਾ ਸੀ... ਬੜੀ ਰੌਣਕ

42
ਲੱਗੀ ਸੀ ||
ਉਦ ਪਾਕਸਤਾਨ ਨਾਲ ਜੰਗ ਲੱਗੀ ਵੀ ਸੀ,, ਜੰਨ ਹੋ ਿਗਆ ਕੁਵੇਲਾ ਤੇ ਸਾਰੇ ਕਿਹਣ
ਕੋਈ ਦੀਵਾ ਬੱਤੀ ਬਾਿਲਆ ਤਾਂ ਪਾਕਸਤਾਨ ਵਾਲੇ ਬੰਬ ਸੁੱਟ ਦੇਣ ਗੇ... ਤੇ ਹਾਕਮ ਨੇ ਰੇ ਚ
ਖਾਲ ਚ ਜਾ ਿਡੱਿਗਆ ਸੀ |

ਦੋਨ ਹੱਸ ਪਏ,, ਪੰਜਾਬੀਆਂ ਦਾ ਸੁਭਾਅ ਹੀ ਐਸਾ ਇਹ ਦੁੱਖ ਿਵੱਚ ਮੁਸਕਰਾਉਣ ਦੀ ਵਜਾ
ਲੱਭ ਹੀ ਲਦੇ ਆ ||

ਯਾਦ ਆ ਬਾਈ ਜਦ ਭਾਬੀ ਦੀਆਂ ਭੈਣਾਂ ਨੇ ਮੰਜੇ ਤੇ ਕਾਨੇ ਧਰ ਕੇ ਤੇ ਚਾਦਰ ਿਵਛਾ


ਤੀ ਸੀ,,, ਮ ਬੈਠਣ ਲੱਗਾ ਧੜਮ ਕਰਕੇ ਿਡੱਿਗਆ ਸੀ ||

ਅਰਜੁਨ ਦੀਆਂ ਅੱਖਾਂ ਅੱਗੇ ਇੱਕ ਵਾਰ ਫ਼ੇਰ ਸਾਰਾ ਸੀਨ ਿਕਸੇ ਿਫ਼ਲਮ ਵਾਂਗ ਘੁੰਮ ਿਗਆ
ਸੀ,, ਉਦ ਨਸੀਰਾਂ ਮਿਰਆਂ ਹਲੇ 6 ਕੁ ਮਹੀਨੇ ਹੀ ਹੋਏ ਸਨ ਜਦ ਅਰਜੁਨ ਦਾ
ਿਵਆਹ ਹੋਇਆ ਸੀ ||

ਹਾਂ ਸੱਚ ਜਦ ਆਪਾਂ ਦਲਜੀਤ ਦੀ ਪਿਹਲੀ ਲੋਹੜੀ ਪਾਈ ਸੀ, ਮੈ ਲੱਗਦਾ ਿਵਆਹ
ਿਜੰਨਾਂ ਕੱਠ ਹੋਇਆ ਹੋਣਾ ਉਦ,, ਿਕੰਨੀਆਂ ਰੌਣਕਾਂ ਲੱਗੀਆਂ ਸੀ..||

ਦਲਜੀਤ ਦਾ ਨਾਂ ਲਿਦਆ ਹੀ ਅਰਜੁਨ ਦੀਆਂ ਅੱਖਾਂ ਅੱਗੇ ਦਲਜੀਤ ਤੇ ਕੁਲਜੀਤ ਦੀਆਂ
ਲਾਸ਼ਾਂ ਆ ਗਈਆਂ,, ਉਹਦੀਆਂ ਅੱਖਾਂ ਅੱਗੇ ਇੱਕ ਦਮ ਹਨੇ ਰ ਛਾਅ ਿਗਆ,, ਿਜਵ ਕਾਲੇ
ਬੋਲੀ ਨੇ ਰੀ ਨੇ ਸੂਰਜ ਢਕ ਿਲਆ ਹੋਵੇ ਤੇ ਹੱਥ ਹੱਥ ਨਾ ਿਦਸਦਾ ਹੋਵੇ..ਤੇ ਅਰਜੁਨ
ਉਸ ਹਨੇ ਰੀ ਚ ਿਕਧਰੇ ਗਵਾਚ ਿਗਆ ਹੋਵੇ ਉਹ ਆਪਣਾ ਘਰ ਨਾ ਲੱਭ ਿਰਹਾ ਹੋਵੇ |

ਉਸ ਹਨੇ ਰੀ ਚ ਉਹ ਕਦੇ ਆਪਣੀ ਬੇਬੇ ਬਚਨ ਕੁਰ ਲੱਭ ਿਰਹਾ ਹੋਵੇ,, ਕਦੇ ਨਸੀਰਾਂ
ਗੁੱਡੀ ਗੁੱਡੀ ਆਖ ਅਵਾਜ਼ਾਂ ਮਾਰ ਿਰਹਾ ਹੋਵੇ,,
ਕਰੀਰਾਂ ਚ ਟੰਗੀ ਨਸੀਰਾਂ ਦੀ ਚੁੰਨੀ ਹੱਥ ਪਾਉਣ ਲੱਗਾ ਹੋਵੇ ਤੇ ਵਾਅ ਵਰੋਲੇ ਉਹ
ਉਡਾ ਕੇ ਅਸਮਾਨ ਦੀ ਿਹੱਕ ਚੜ ਗਏ ਹੋਣ,,
ਕਦੇ ਆਪਣੇ ਪੁਤ ੱ ਦਲਜੀਤ ਲੱਭਣ ਦੀ ਕੋਿਸ਼ਸ ਕਰ ਿਰਹਾ ਹੋਵੇ,, ਦੂਰ ਿਕਸੇ ਰੋਹੀ ਚ
ਉਹਦੀ ਹ ਕੁਲਜੀਤ ਦੀਆਂ ਅਵਾਜ਼ਾਂ ਆਹ ਰਹੀਆਂ ਹੋਣ ਬਾਪੂ ਜੀ.. ਬਾਪੂ ਜੀ..... ||

ਉਹ ਸਮਝ ਨਾ ਲੱਗ ਰਹੀ ਹੋਵੇ ਕੇ ਉਹ ਿਕੱਧਰ ਜਾਵੇ ||

43
ਿਕੰਨੇ ਚਾਵਾਂ ਨਾਲ ਉਹਨੇ ਤੇ ਉਹਦੀ ਜੀਵਨ ਸਾਥਣ ਪਤਾਪ ਕੌਰ ਨੇ ਦਲਜੀਤ ਦਾ ਿਵਆਹ
ਕੀਤਾ ਸੀ ||

ਜਦ ਪਰੀਆਂ ਵਰਗੀਆਂ ਕੁਲਜੀਤ ਤ ਪਤਾਪ ਕੁਰ ਨੇ ਦੋਸੜਾ (ਦੂਹਰੀ ਚੁੰਨੀ) ਲੈ ਪਾਣੀ


ਵਾਿਰਆ ਸੀ,, ਸਾਰੇ ਿਪੰਡ ਨੇ ਖੜ ਖੜ ਵੇਿਖਆ ਸੀ ਚੀ ਲੰਬੀ
ਭਾਵ ਕੁਲਜੀਤ ਿਹੱਕ ਤੱਕ ਘੁੰਡ ਕੱਢੇਆ ਹੋਇਆ ਸੀ... ਪਰ ਕੋਲ ਖੜੀਆਂ ਕੁੜੀਆਂ
ਬੁੜੀਆਂ ਉਹਦੇ ਕਲੀਰੇ ਬੰਨੇ ਗੁੱਟਾਂ ਤੇ ਮਿਹੰਦੀ ਲੱਗੇ ਗੋਰੇ ਹੱਥਾਂ ਤ ਉਹਦੇ ਹੁਸਨ ਦਾ
ਅੰਦਾਜ਼ਾ ਲਾ ਰਹੀਆਂ ਸਨ ||

ਜਦ ਅਗਲੇ ਿਦਨ ਕੁਲਜੀਤ ਨੇ ਆ ਕੇ ਅਰਜੁਨ ਿਸੰਹੋ ਦੇ ਪੈਰ ਹੱਥ ਲਾਏ ਸਨ,,,ਜਦ


ਉਹਦੀਆਂ ਵੰਗਾਂ ਛਣਕੀਆਂ ਸਨ ਤਾਂ ਅਰਜੁਨ ਲੱਿਗਆ ਸੀ,, ਿਜਵ ਉਹਦੇ ਘਰ
ਨਸੀਰਾਂ ਮੁੜ ਆਈ ਹੋਵੇ |

ਫ਼ੇਰ ਜਦ ਿਵਆਹ ਤ ਬਾਅਦ ਉਹਨੇ ਪਿਹਲੀ ਵਾਰ ਚਕੇ ਪੈਰ ਪਾਇਆ ਸੀ ਤਾਂ ਸਭ ਤ
ਪਿਹਲਾਂ ਖੀਰ ਬਣਾ....ਉਹ ਦਲਜੀਤ ਤੇ ਪਤਾਪੀ ਨਾਲ ਖ਼ੇਤ ਬਣੀ ਨਸੀਰਾਂ ਦੀ ਮਟੀ ਤੇ
ਮੱਥਾ ਟੇਕਣ ਆਈ ਸੀ,, ਮਟੀ ਮੂਹਰੇ ਬਣੀ ਖਲੀ ਚ ਖੀਰ ਪਾ ਕੇ ਉਹ ਿਕੰਨਾਂ ਿਚਰ
ਮਟੀ ਮੂਹਰੇ ਹੱਥ ਜੋੜ ਬੈਠੀ ਰਹੀ ਸੀ ||

ਅਰਜੁਨ ਿਸੰਹੋ ਪਰਾਂ ਕੋਲ ਹੀ ਪੱਠੇ ਵੱਢ ਿਰਹਾ ਸੀ,,ਦਲਜੀਤ ਨੇ ਅਵਾਜ਼ ਮਾਰੀ ਸੀ...
ਆਜਾ ਬਾਪੂ ਖੀਰ ਖਾ ਲਾ ਤੇਰੀ ਹ ਨੇ ਬਣਾਈ ਆ ਆਵਦੇ ਹੱਥ ..||

ਅਰਜੁਨ ਿਸੰਹੋ ਪੱਿਠਆਂ ਤੇ ਟੱਕ ਚ ਦਾਤੀ ਖਭੋ ਕੇ ਆ ਦਾ ਬੋਿਲਆ ਨਾ ਪੁਤ


ੱ .. ਹ ਨੀ...
ਮੇਰੀ ਤਾਂ ਧੀ ਆ ਇਹ ਕਰਮਾਂ ਵਾਲ਼ੀ ||

ਇਹ ਤਾਂ ਮੇਰੀ ਗੁੱਡੀ ਆ,,ਜੋ ਰੱਬ ਨੇ ਮੈ ਦੁਬਾਰਾ ਦੇ ਿਦੱਤੀ ਆ,, ਨਾਲ਼ੇ ਕੁਲਜੀਤ ਪੁਤ

ਧੀਆਂ ਕਦੇ ਿਪ ਕੋਲ ਘੁੰਡ ਨੀ ਕੱਢਦੀਆਂ ਹੁੰਦੀਆਂ... ਤੂੰ ਮੇਰੇ ਕੋਲੋ ਆਹ ਘੁੰਡ ਨਾ
ਕੱਿਢਆ ਕਰ ||

ਜਦ ਕੁਲਜੀਤ ਨੇ ਘੁੰਡ ਿਖਸਕਾ ਕੇ ਚੁੰਨੀ ਿਪੱਛੇ ਿਖੱਚੀ ਸੀ ਤਾਂ ਅਰਜੁਨ ਦੇ ਹੱਥ ਖੀਰ
ਵਾਲ਼ੀ ਬਾਟੀ ਿਡੱਗਦੀ ਿਡੱਗਦੀ ਬਚੀ ਸੀ..

ਉਹਦੇ ਸਾਹਮਣੇ ਜਾਣੋ ਫ਼ੇਰ ਨਸੀਰਾਂ ਬੈਠੀ ਸੀ,, ਉਹੀ ਨੈ ਣ ਨਕਸ਼

44
ਗੋਰਾ ਰੰਗ.. ਸ਼ਰਬਤੀ ਅੱਖਾਂ ਤੇ ਅੱਖਾਂ ਚ ਧਾਰੀ ਬੰਨ ਕੇ ਪਾਇਆ ਸੁਰਮਾਂ,,
ਗੋਰੀਆਂ ਗੱਲਾਂ ਤੇ ਭਾਅ ਮਾਰਦੀ ਲਾਲੀ ਿਜਵ ਮੱਖਣ ਦੇ ਪੇੜੇ ਤੇ ਿਕਸੇ ਸੰਧਰ ੂ ਿਲੱਬੜੀ
ਗਲ ਰੱਖ ਿਦੱਤੀ ਹੋਵੇ,,,
ਸੱਜੀ ਗੱਲ ਤੇ ਰੱਬ ਨੇ ਨਜ਼ਰਾਂ ਤ ਬਚਾਉਣ ਲਈ ਬਖਿਸ਼ਆ ਕੁਦਰਤੀ ਕਾਲਾ ਿਤਲ..ਿਤੱਖਾ
ਤਲਵਾਰ ਵਰਗਾ ਨੱਕ... ਪਤਲੇ ਗੁਲਾਬੀ ਬੁੱਲ.. ਤੇ ਿਚੱਟੇ ਮੋਤੀਆਂ ਵਰਗੇ ਦੰਦ..ਿਜਵ ਿਕਸੇ
ਨੇ ਗੁਲਾਬ ਦੀਆਂ ਪੱਤੀਆਂ ਖਲਾਰ ਕੇ ਤੇ ਕੌਡੀਆਂ ਰੱਖ ਿਦੱਤੀਆਂ
ਹੋਣ |
ਇੱਕ ਵਾਰ ਫ਼ੇਰ ਨਸੀਰਾਂ ਉਹਦੇ ਘਰਦੀ ਦੀ ਦੇਹਲੀ ਅੰਦਰ ਆ ਗਈ ਸੀ |
ਦਲਜੀਤ ਦਾ ਿਵਆਹ ਉਹਨਾਂ 19 ਸਾਲ ਦੀ ਉਮਰ ਿਵੱਚ ਹੀ ਕਰ ਿਦੱਤਾ ਸੀ ਿਕ ਿਕ
ਪਤਾਪ ਕੁਰ ਥੋੜੀ ਠੀਕ ਨਹ ਸੀ ਰਿਹੰਦੀ |
ਵ ਤ ਬੜਾ ਸੋਹਣਾ ਬੀਤ ਿਰਹਾ ਸੀ,, ਦਲਜੀਤ ਵੀ ਪਿੜਆ ਿਲਿਖਆ ਸੀ,, ਜਦ ਜਦ
ਿਚਣ ਿਚਣ ਪੱਗ ਬੰਨ ਕੇ ਿਕਤੇ ਜਾਣ ਲਈ ਕੁਲਜੀਤ ਨਾਲ ਬਾਹਰ ਿਨੱਕਲਦਾ,, ਦੋਵ ਏਨੇ
ਸੋਹਣੇ ਲੱਗਦੇ.. ਪਤਾਪ ਕੁਰ ਿਮਰਚਾਂ ਵਾਰ ਚੁੱਲੇ ਚ ਸੁੱਟਦੀ |
ਕੁਲਜੀਤ ਨੇ ਇੱਕ ਬਹੁਤ ਸੋਹਣੇ ਮੁੰਡੇ ਜਨਮ ਿਦੱਤਾ.. ਗੋਲੂ ਮੋਲੂ ਿਜਹਾ ਬਾਹਲਾ ਸੋਹਣਾ
ਆਪਣੀ ਮਾਂ ਕੁਲਜੀਤ ਕੁਰ ਵਰਗਾ,, ਸੀ ਗੁਰੂ ਗੰਥ ਸਾਿਹਬ ਿਵੱਚ ਨਾਮ ਰੱਖਣ ਲਈ
ਅੱਖਰ ਕੱਢਵਾਇਆ ਿਗਆ..... ਜੋ ਆਇਆ
”ਬਿਲਹਾਰੀ ਗੁਰ ਆਪਣੇ ਿਦਉਹਾੜੀ ਸਦ ਵਾਰ ॥

ਬੱਬੇ ਅੱਖਰ ਤੇ ਉਸਦਾ ਨਾਮ ਬਲਬੀਰ ਿਸੰਘ ਰੱਖ ਿਦੱਤਾ ਿਗਆ,,


ਬਲਬੀਰ ਹਲੇ ਿਤੰਨ ਕੁ ਸਾਲ ਦਾ ਹੀ ਸੀ.. ਇੱਕ ਮਨਹੂਸ ਿਦਨ ਚਿੜਆ ਸੀ |
11 ਹਾੜ ਦਾ ਿਦਨ ਤੇ ਸਾਲ ਸੀ 1990.. ਜਦ ਪੰਜਾਬ ਕਾਲੇ ਦੌਰ ਚ ਗੁਜ਼ਰ ਿਰਹਾ ਸੀ,,
ਪਰ ਉਹ ਇੱਕ ਿਦਨ ਹੀ ਅਰਜੁਨ ਿਸੰਹੋ ਦੀ ਪੂਰੀ ਿਜ਼ੰਦਗੀ ਕਾਲੀ ਕਰ ਿਗਆ ਸੀ |

ਦਲਜੀਤ ਤੇ ਕੁਲਜੀਤ ਿਕਸੇ ਕੰਮ ਸ਼ਿਹਰ ਗਏ ਸੀ,, ਬਲਬੀਰ ਥੋੜਾ ਬੁਖਾਰ ਹੋਣ ਕਰਕੇ
ਅਰਜੁਨ ਤੇ ਪਤਾਪ ਕੁਰ ਕੋਲ ਛੱਡ ਗਏ ਸਨ..| ਅਰਜੁਨ ਿਸੰਹੋ ਦੀਆਂ ਅੱਖਾਂ ਅੱਗੇ ਇੱਕ
ਵਾਰ ਫ਼ੇਰ ਉਹ ਿਦਨ
ਿਫ਼ਲਮ ਵਾਂਗ ਘੁੰਮ ਿਗਆ..

ਅਰਜੁਨ ਿਸੰਹੋ ਵੇਹੜੇ ਚ ਲੱਗੇ ਤੂਤ ਥੱਲੇ, ਮੰਜੇ ਦੀ ਪਦ ਕਸ ਿਰਹਾ ਸੀ,, ਚੰਗਾ ਬਾਪੂ ਜੀ
ਅਸ ਚਲਦੇ ਆਂ, ਬਲਬੀਰ ਦਾ ਿਧਆਨ ਰੱਿਖਓ.. ਦੁੱਧ ਮ ਿਨੱਪਲ ਚ ਪਾ ਕੇ ਰੱਖ ਿਦੱਤਾ..
ਉਹ ਬੇਬੇ ਜੀ ਆਪੇ ਿਪਆ ਦੇਣ ਗੇ..... ਕੁਲਜੀਤ ਕੁਰ ਮੱਥਾ ਟੇਕਦੀ ਬੋਲੀ ਸੀ ||

45
ਿਜ ਦੀ ਰਿਹ ਭਾਈ ਕੁਲਜੀਤੇ ਗੁਰੂ ਮਹਾਂਰਾਜ ਤੇਰੀ ਵੱਡੀ ਉਮਰ ਕਰੇ,, ਅਰਜੁਨ ਿਸੰਹੋ
ਕੁਲਜੀਤ ਕੁਰ ਦੇ ਿਸਰ ਤ ਚਾਰ ਗਲਾਂ ਚਾ ਹੱਥ ਰੱਖ ਅਸੀਸ ਿਦੰਦਾ ਬੋਿਲਆ ਸੀ |

ਪਰ ਰੱਬ ਨੇ ਿਜਵ ਉਹਦੀ ਇਹ ਅਸੀਸ ਕਬੂਲ ਹੀ ਨਹ ਸੀ ਕੀਤੀ,, ਸ਼ਾਮ ਜਹੇ


ਕੁਲਜੀਤ ਤੇ ਦਲਜੀਤ ਦੀਆਂ ਲਾਸ਼ਾਂ ਘਰ ਆਈਆਂ ਸਨ,, ਕਾਰ ਪੂਰੀ ਤਰਾਂ ਗੋਲੀਆਂ ਨਾਲ
ਛਾਨਣੀ ਹੋਈ ਪਈ ਸੀ,,

ਅਸਲ ਦੇ ਿਵੱਚ ਦਲਜੀਤ ਥੋੜੇ ਕਾਮਰੇਡ ਿਖਆਲਾਂ ਦਾ ਸੀ,, ਉਹ ਪਾਸ਼ ਦਾ ਫੈਨ ਸੀ...
ਪਾਸ਼ ਵੀ ਤਾਂ ਏਸੇ ਤਰਾਂ ਮੋਟਰ ਤੇ ਨਹਾ ਦੇ ਵ ਤ ਗੋਲੀਆਂ ਨਾਲ ਭੁੰਨ ਿਦੱਤਾ ਿਗਆ
ਸੀ ||

ਏਦਾਂ ਹੀ ਜਦ ਦਲਜੀਤ ਤੇ ਕੁਲਜੀਤ ਦੀ ਗੱਡੀ ਵਾਪਸ ਿਪੰਡ ਆ ਰਹੀ ਸੀ,, ਨਿਹਰ ਦੀ


ਪੱਟੜੀ ਤੇ ਆ ਰਹੀ ਗੱਡੀ ਤੇ ਿਤੰਨ ਮੋਟਰ ਸਾਈਕਲ ਸਵਾਰਾਂ ਨੇ ਅੰਨੇ ਵਾਹ ਗੋਲੀਆਂ
ਚਲਾਉਣੀਆਂ ਸ਼ੁਰੂ ਕਰ ਿਦੱਤੀਆਂ ਸਨ |
ਹੋ ਸਕਦਾ ਇਹ ਕੰਮ ਿਕਸੇ ਨੇ ਸ਼ਰੀਕੇ ਚ ਕਰਵਾਇਆ ਹੋਵੇ,, ਿਕ ਿਕ ਅਗਰ ਦਲਜੀਤ
ਕੁਲਜੀਤ ਤੇ ਬਲਬੀਰ ਰਸਤੇ ਚ ਹਟਦੇ ਸੀ ਤਾਂ ਅਰਜੁਨ ਿਸੰਹੋ ਦੀ 20 ਿਕੱਲੇ ਜ਼ਮੀਨ
ਉਹਨਾਂ ਿਹੱਸੇ ਹੀ ਆ ਦੀ ਸੀ |
ਝ ਵੀ ਖਾੜਕੂਵਾਦ ਦੁਰਾਨ ਲੋਕਾਂ ਬਹੁਤ ਆਪਸੀ ਦੁਸ਼ਮਣੀਆਂ ਕੱਢੀਆਂ ਸਨ,, ਿਕਸੇ ਨੇ
ਆਪਣੇ ਭਰਾ ਖਾੜਕੂ ਕਿਹ ਮਰਵਾ ਿਦੱਤਾ ਸੀ ਤਾਂ ਕੇ ਉਹਦੇ ਿਹੱਸੇ ਦੀ ਜ਼ਮੀਨ ਸਾਂਭ
ਸਕੇ...|
ਿਕਸੇ ਨੇ ਆਪਣੇ ਭਰਾ ਘਰ ਨਕਲੀ ਕੈਟਾਂ ਕੋਲ ਅਸਲਾ ਰਖਵਾ,, ਉਹ ਭਗੌੜਾ ਹੋਣ ਲਈ
ਮਜ਼ਬੂਰ ਕਰ ਿਦੱਤਾ ਸੀ,, ਤਾਂ ਕੇ ਘਰ ਤੇ ਜ਼ਮੀਨ ਕੱਲਾ ਸਾਂਭ ਸਕੇ ||

ਕੁਲਜੀਤ ਤੇ ਦਲਜੀਤ ਦੀਆਂ ਲਾਸ਼ਾਂ ਪਛਾਣੀਆਂ ਵੀ ਨਹ ਸਨ ਜਾ ਰਹੀਆਂ ||


ਿਜਸ ਕੁਲਜੀਤ ਵੇਖ ਚੰਦ ਵੀ ਿਫ਼ੱਕਾ ਲੱਗਦਾ ਹੁੰਦਾ ਸੀ,, ਅੱਜ ਉਹਦਾ ਿਚਹਰਾ ਵੀ
ਦੇਖਣ ਜੋਗ ਵੀ ਨਹ ਸੀ ਿਰਹਾ |ਇੱਕ ਸਾਈਡ ਤੇ ਬਰਸਟ ਵੱਜਣ ਕਰਕੇ ਪੂਰਾ ਜੁਬਾੜਾ
ਡ ਿਗਆ ਸੀ.. ਖੂਨ ਨਾਲ ਲੱਥ ਪੱਥ ਲਾਸ਼ਾਂ ਵੇਹੜੇ ਚ ਪਈਆਂ ਸਨ,,
ਬੱਸ ਉਸ ਿਦਨ ਤ ਲੈ ਕੇ ਅੱਜ ਤੱਕ ਬਲਬੀਰ ਅਰਜੁਨ ਿਸੰਹੋ ਤੇ ਪਤਾਪ ਕੁਰ ਨੇ
ਪਾਿਲਆ ਸੀ...|

ਬਲਬੀਰ ਦੇ ਿਵਆਹ ਤੇ ਮਾਂ ਵਾਲੇ ਸਾਰੇ ਕਾਰੋ ਿਵਹਾਰ ਪਤਾਪ ਕੁਰ ਨੇ ਮਾਂ ਬਣ ਕੇ ਆਪ
ਕੀਤੇ ਸਨ,,ਦੋ ਕੁ ਸਾਲ ਪਿਹਲਾਂ ਉਹ ਕਰਮਾਂ ਵਾਲ਼ੀ ਵੀ ਰੱਬ ਘਰ ਤੁਰ ਗਈ ਸੀ,,

46
ਅਰਜੁਨ ਬਲਬੀਰ ਦੇ ਸਹਾਰੇ ਛੱਡ ਕੇ , ਅੱਜ ਉਹੀ ਬਲਬੀਰ ਕਿਹ ਿਰਹਾ ਸੀ,, ਬੁੜੇ
ਅਕਲ ਪਤਾ ਨੀ ਕਦ ਆਉਣੀ ਆ,, ਇੱਕ ਮਟੀ ਨਾਲ ਗੱਲਾਂ ਕਰਦਾ ਰਿਹੰਦਾ ਿਜਵ
ਉਹ ਇਹਦੇ ਨਾਲ ਬੋਲਦੀ ਹੋਵੇ ||
ਬਾਈ ਓਏ ਬਾਈ... ਿਕੱਥੇ ਗੁਆਚ ਿਗਆਂ,, ਗੁਰਜੰਟ ਿਸੰਘ ਨੇ ਅਰਜੁਨ ਿਸੰਹੋ ਬਾਂਹ ਤ
ਫੜ ਹਲੂਿਣਆ |

ਅਰਜੁਨ ਿਸੰਹੋ ਉਬੜ ਵਾਹੇ ਬੋਿਲਆ ਹਾਂ ਹਾਂ.. ਿਕਤੇ ਨੀ ਿਕਤੇ ਨੀ... ਫ਼ੇਰ ਉਹਨੇ ਅੰਗੂਠੇ
ਤੇ ਪਿਹਲੀ ਗਲ ਨਾਲ ਨੱਕ ਕੋਲੋ ਅੱਖਾਂ ਦੀਆਂ ਦੋਵ ਕੋਰਾਂ ਦੱਬ ਕੇ ਹੰਝੂ ਸਾਫ਼ ਕੀਤੇ,,
ਭਰੇ ਹੋਏ ਗਲੇ ਖੰਗੂਰਾਂ ਮਾਰ ਕੇ ਸਾਫ਼ ਕਰਦਾ ਬੋਿਲਆ...ਹੋਰ ਸੁਣਾ ਜੰਿਟਆਂ ਘਰੇ ਿਕਵ
ਆ ਸਾਰੇ??

ਵਧੀਆ ਬਾਈ ਸਾਰੇ ਚੜਦੀਕਲਾ ਚ ਆ,, ਵਾਿਹਗੁਰੂ ਦੀ ਿ ਪਾ ਸਭ ਤੇ... ਗੁਰਜੰਟ ਖ਼ੈਰ


ਸੁੱਖ ਦੱਸਦਾ ਬੋਿਲਆ |

ਿਕੰਨੀ ਦੇਰ ਉਹ ਪੁਰਾਣੀਆਂ ਤੇ ਪਿਰਵਾਰ ਤ ਖੇਤੀਬਾੜੀ ਤੱਕ ਦੀਆਂ ਗੱਲਾਂ ਕਰਦੇ


ਰਹੇ..ਕਦੇ ਉਦਾਸ ਹੋ ਜਾਂਦੇ ਕਦੇ ਹੱਸ ਪਦੇ |

ਫ਼ੇਰ ਗੁਰਜੰਟ ਉਠ ਕੇ ਖੜਾ ਹੁੰਦਾ ਬੋਿਲਆ.. ਚੰਗਾ ਬਾਈ ਜੀ ਫ਼ੇਰ ਮ ਚਲਦਾ ਹੁਣ... ਫ਼ੇਰ
ਿਕਤੇ ਮਾਰੂੰ ਗੇੜਾ... ਤੂੰ ਵੀ ਆਜ ਬਾਈ ਕਦੇ.. ਤੂੰ ਤਾਂ ਨਾਨਿਕਆਂ ਦਾ ਿਪੰਡ ਹੀ ਭੁੱਲ
ਿਗਆ,, ਭੂਆ ਦੇ ਮਰਨ ਮਗਰ....
ਏਹਨਾਂ ਆਖ ਗੁਰਜੰਟ ਖ਼ੇਤ ਦੀ ਵੱਟ ਪੈ ਕੇ ਕੱਚੇ ਪਹੇ ਚੜ ਿਗਆ |

ਮਾਘ ਦੀ ਿਤੱਖੀ ਧੁਪ


ੱ ਅਰਜੁਨ ਦੇ ਿਪੰਡੇ ਸੇਕਾ ਦੇ ਰਹੀ ਸੀ,, ਪਰ ਉਸਦਾ ਅੰਦਰ ਿਕਸੇ
ਪਾਅਲੇ ਨੇ ਮਾਿਰਆ ਹੋਇਆ ਸੀ,,,ਿਕਸੇ ਠੱਕੇ ਮਾਰੀ ਬੱਕਰੀ ਵਾਂਗ ਉਹਦੇ ਅੰਦਰ ਕੁਝ
ੱ ਕੰਬ
ਿਰਹਾ ਸੀ,,,

ਹੁਣੇ ਹੁਣੇ ਕੁਝੱ ਘੰਟੇ ਪਿਹਲਾਂ ਤਾਂ ਉਹ ਨਸੀਰਾਂ ਦੀ ਮਟੀ ਦੀਆਂ ਇੱਟਾਂ ਨਿਹਰ ਚ ਤਾਰ ਕੇ
ਆਇਆ ਸੀ...|
ਿਕਸੇ ਫੁਲੱ ਾਂ (ਅਸਥੀਆਂ) ਵਾਂਗ...ਅੱਜ ਤ 27 ਸਾਲ ਪਿਹਲਾਂ ਏਦਾਂ ਹੀ ਕੀਰਤਪੁਰ ਸਾਿਹਬ
ਉਹ ਦਲਜੀਤ ਤੇ ਕੁਲਜੀਤ ਦੇ ਫੁਲ ੱ ਤਾਰ ਕੇ ਆਇਆ ਸੀ ||

ਉਹ ਿਤੱਖੀ ਧੁਪ
ੱ ਚ ਪਰ ਸਾਫ਼ਾ ਲੈ ਕੇ ਫ਼ੇਰ ਲੰਬਾ ਪੈ ਿਗਆ |

47
ਉਹਦੇ ਕੰਨਾਂ ਚ ਗੁਰਜੰਟ ਦੇ ਕਹੇ ਬੋਲ ਗੂੰਜ ਰਹੇ ਸੀ,,ਬਾਈ ਤੂੰ ਤਾਂ ਨਾਨਿਕਆਂ ਦਾ ਿਪੰਡ
ਹੀ ਭੁੱਲ ਿਗਆ,, ਭੂਆ ਦੇ ਮਰਨ ਮਗਰ....

ਇਹ ਕੋਈ 56 ਸਾਲ ਪੁਰਾਣੀ ਗੱਲ ਸੀ .. ਕੋਈ 1961-62 ਦੀ ਗੱਲ ਸੀ ਉਹ... ਪਰ


ਅਰਜੁਨ ਦੇ ਚੇਿਤਆਂ ਿਵੱਚ ਹਲੇ ਵੀ ਡੂੰਘੇ ਅੱਖਰਾਂ ਵਾਂਗ ਕਰੀ ਹੋਈ ਸੀ,, ਿਕਸੇ ਤਾਜੀ
ਵਾਪਰੀ ਘਟਨਾ
ਵਾਂਗ ||

ਉਹਦੇ ਿਦਮਗ ਚ.. ਵਾਰ ਵਾਰ ਇਹ ਗੱਲ ਿਕਸੇ ਹਥੋੜੇ ਵਾਂਗ ਸੱਟਾਂ ਮਾਰ ਰਹੀ ਸੀ... ਕੇ
ਭੂਆ ਦੇ ਮਰਨ ਮਗਰ....

ਉਹਦੇ ਸਾਹਮਣੇ ਉਹਦੀ ਮਾਂ ਬਚਨ ਕੁਰ ਦਾ ਭਾਦ ਦੇ ਮਹੀਨੇ ਪਾਟੀ ਖੱਖੜੀ ਵਾਂਗ
ਪਾਿਟਆ ਸਰੀਰ ਆ ਿਗਆ,, ਉਹਦੀ ਰੂਹ ਕੰਬ ਗਈ,, ਿਜਵ ਥਾਲ ਚ ਭਿਰਆ ਪਾਣੀ
ਮਾਮੂਲੀ ਜਹੀ ਠਕਰ ਲੱਗਣ ਨਾਲ ਕੰਬ ਜਾਂਦਾ ਏ ,,, ਉਹਦੇ ਬੁੱਢੇ ਿਪੰਡੇ ਤੇ ਿਚੱਟੇ ਵਾਲਾਂ ਤੇ
ਲੂੰ ਕੰਡਾ ਖੜਾ ਹੋ ਿਗਆ |

ਉਹਦੀ ਸੋਚ ਦੇ ਪੰਛੀ ਫ਼ੇਰ 56 ਸਾਲ ਿਪੱਛੇ ਡ ਗਏ... ਫ਼ੇਰ ਿਜ਼ੰਦਗੀ ਦੇ ਪਲ਼ ਇੱਕ
ਇੱਕ ਕਰਕੇ ਉਹਦੀਆਂ ਅੱਖਾਂ ਚ ਘੁੰਮਣ ਲੱਗੇ || ਉਹ ਫ਼ੇਰ ਆਪਣੇ ਪੁਰਾਣੇ ਘਰਦੇ ਵੇਹੜੇ
ਜਾ ਖਲੋਤਾ |

ਨਸੀਰਾਂ ਕੋਈ 15 -16 ਸਾਲ ਦੀ ਹੋ ਗਈ ਸੀ ਤੇ ਅਰਜੁਨ ਿਸੰਹੋ ਕੋਈ ਚੌਵੀ ਪੱਚੀ


ਸਾਲ ਦਾ...||
ਜੇਠ ਹਾੜ ਦਾ ਮਹੀਨਾ ਸੀ,, ਸ਼ਾਮ ਜਹੇ ਦਾ ਵ ਤ ਸੀ,,ਮੂੰਹ ਹਨੇ ਰਾ ਿਜਹਾ ਹੋ ਿਗਆ
ਸੀ..ਆਸਮਾਨ ਤੇ ਇੱਕ ਅੱਧੇ ਤਾਰੇ ਨੇ ਮੂੰਹ ਿਦਖਾ ਿਦੱਤਾ ਸੀ... ਨਸੀਰਾਂ ਚੁੱਲੇ ਤੇ ਬੈਠੀ
ਰੋਟੀਆਂ ਬਣਾ ਰਹੀ ਸੀ,,

ਅਰਜੁਨ ਿਸੰਹੋ ਿਕਤੇ ਮੇਲੇ ਿਗਆ ਹੋਇਆ ਸੀ ਥੇ ਿਛੰਜ ਸੀ.. ਭਲਵਾਨਾਂ ਦੇ ਦੰਗਲ ਹੋਣੇ
ਸੀ... ਹਲੇ ਤੱਕ ਮੁਿੜਆ ਨਹ ਸੀ,,
ਨਸੀਰਾਂ ਰੋਟੀ ਪਕਾ ਦੀ ਹੋਈ ਨਾਲ ਨਾਲ ਕੰਧਲ
ੋ ੀ ਦੀਆਂ ਮੋਰੀਆਂ ਿਵੱਚ ਦੀ ਆਪਣੇ ਵੀਰ
ਦਾ ਰਾਹ ਵੇਖ ਰਹੀ ਸੀ |

48
ਬਚਨ ਕੁਰ ਪਰਾਂ ਛਟੀਆਂ ਦੇ ਕੁੰਨੂ ਕੋਲੋ ਛਟੀਆਂ ਲੈਣ ਗਈ ਸੀ,, ਨਾਲ ਹੀ ਪਰਾਂ ਉਹਨਾਂ
ਦੇ ਵੱਲਾਂ ਲੱਗੀਆਂ ਹੋਈਆਂ ਸਨ,, ਕਦੂਆਂ ਤੋਰੀਆਂ ਦੀਆਂ ਤੇ ਕੋਲ ਹੀ ਹਰਾ ਕਚਾਰ
ਪੂਤਨਾ ਖੜਾ ਸੀ ||

ਪੂਤਨੇ ਦੀ ਮਿਹਕ ਹਵਾ ਚ ਘੁਲ ਰਹੀ ਸੀ ਇੱਕ ਿਮੱਠੀ ਿਮੱਠੀ ਜਹੀ ਸੁਗੰਧ ਆ ਰਹੀ ਸੀ,,
ਬਚਨ ਕੁਰ ਛਟੀਆਂ ਦਾ ਰੁਗੱ ਭਰ ਕੇ ਪਰਾਂ ਰੱਖ ਕੇ ਪੂਤਨਾ ਤੋੜਨ ਲੱਗ ਪਈ,, ਕੰਧਲ
ੋ ੀ
ਤੇ ਪਏ ਦੀਵੇ ਦੀ ਹਲਕਾ ਹਲਕਾ ਚਾਨਣ ਪੈ ਿਰਹਾ ਸੀ |

ਪੂਤਨਾ ਤੋੜਦੀ ਬਚਨ ਕੁਰ ਬੋਲ ਰਹੀ ਸੀ ਆ ਜਾਣ ਦੇ ਅੱਜ ਅਰਜੁਨ ਮੈ ਿਖੱਚੂ ਉਹਦੇ
ਕੰਨ,, ਕੱਲ ਦਾ ਿਗਆ ਹੋਇਆ ਘਰ ਦਾ ਭੋਰਾ ਿਫ਼ਕਰ ਨ ,,,||
ਅਚਾਨਕ ਉਹਦਾ ਪੈਰ ਿਕਸੇ ਕੂਲੀ ਚੀਜ਼ ਤੇ ਿਟਿਕਆ,, ਇੱਕ ਜ਼ੋਰਦਾਰ ਚੀਕ ਮਾਰਕੇ
ਬਚਨ ਕੁਰ ਉਥੇ ਹੀ ਬਿਹ ਗਈ,,,
ਨਸੀਰਾਂ ਚੀਕ ਸੁਣ ਿਕ ਇੱਕ ਦਮ ਛਟੀਆਂ ਵੱਲ ਭੱਜੀ,,

ਪਰਾਂਤ ਦੀ ਇੱਕ ਕੰਨੀ ਤੇ ਉਹਦਾ ਪੈਰ ਿਟਿਕਆ,, ਪਰਾਂਤ ਿਵਚਲਾ ਪੜੇਥਣ ਬੁੜਕ ਕੇ
ਉਹਦੇ ਲੀਿੜਆਂ ਤੇ ਪੈ ਿਗਆ...||
ਤਵੇ ਤੇ ਪਾਈ ਰੋਟੀ ਤਵੇ ਤੇ ਹੀ ਰਿਹ ਗਈ.... ਜਦ ਉਹਨੇ ਜਾ ਿਕ ਦੇਿਖਆ ਤਾਂ ਬਚਨ
ਕੁਰ ਲੱਤ ਫੜ ਕੇ ਬੈਠੀ ਹੋਈ ਸੀ..||

ਸ਼ਾਇਦ ਿਕਸੇ ਜ਼ਿਹਰੀ ਸੱਪ ਨੇ ਉਹਦੀ ਿਪੰਜਨੀ ਤੇ ਡੰਗ ਮਾਿਰਆ ਸੀ,,


ਬਚਨ ਕੁਰ ਦੀ ਅਵਾਜ਼ ਵੀ ਨਹ ਸੀ ਿਨਕਲ ਰਹੀ..||

ਨਸੀਰਾਂ ਚੀ ਚੀ ਚੀਕਾਂ ਮਾਰਨੀਆਂ ਚਾਹੁੰਦੀ ਸੀ ਪਰ ਉਹਦੀ ਅਵਾਜ਼ ਵੀ ਨਹ ਸੀ


ਿਨਕਲ ਰਹੀ,,, ਬੋਲਦੀ ਤਾਂ ਪਿਹਲਾਂ ਹੀ ਨਹ ਸੀ,, ਪਰ ਹੁਣ ਤਾਂ ਅੰਦਰ ਦਰਦ ਨਾਲ
ਭਿਰਆ ਹੋਇਆ ਸੀ ਤੇ ਕੱਪੜੇ ਸੁੱਕੇ ਆਟੇ ਨਾਲ....|

ਤਵੇ ਤੇ ਪਈ ਰੋਟੀ ਨੇ ਸੜ ਕੇ ਧੁਆਂ ਕਰ ਿਦੱਤਾ ਸੀ... ਨਸੀਰਾਂ ਗੁਆਢ


ਂ ੀਆਂ ਦੇ ਘਰ ਵੱਲ
ਭੱਜੀ..|
ਉਹ ਗੁਆਢ ਂ ਚ ਲੱਗਦੀ ਚਾਚੀ ਦੱਸਣਾ ਚਾਹ ਰਹੀ ਸੀ,, ਪਰ ਰੋਟੀ ਟੁੱਕ ਚ ਰੁੱਝੀ
ਚਾਚੀ ਦਾ ਉਸ ਵੱਲ ਕੋਈ ਿਧਆਨ ਨਹ ਸੀ... ਉਹ ਨੇ ਰੇ ਚ ਖੜੀ ਵੰਗਾਂ ਛਣਕਾ ਰਹੀ
ਸੀ,, ਉਹ ਡਰਦੀ ਚਤਰੇ ਤੇ ਨਹ ਸੀ ਚੜ ਰਹੀ...|
ਿਕ ਿਕ ਕਈ ਘਰ ਉਹ ਆਪਣੇ ਮਾਂ ਿਪਓ ਖਾ ਜਾਣ ਵਾਲ਼ੀ ਡੈਣ ਕਿਹੰਦੇ ਸਨ,,,ਇਸ

49
ਲਈ ਉਹ ਚਤੇ ਨਹ ਸਨ ਚੜਨ ਿਦੰਦੇ...||

ਨਸੀਰਾਂ ਰੋ ਰਹੀ ਸੀ ਉਹਦੀਆਂ ਚੀਕਾਂ ਵੀ ਹਲਕੀਆਂ ਹਲਕੀਆਂ ਹੀ ਬੁੱਲਾਂ ਤੱਕ ਅੱਪੜ


ਰਹੀਆਂ ਸਨ,, ਿਜਵ ਕੋਈ ਗਲਾ ਬੈਠੇ ਵਾਲਾ ਬੋਲਦਾ ਏ |
ਉਹਨੇ ਜ਼ੋਰ ਜ਼ੋਰ ਦੀ ਵੰਗਾਂ ਛਣਕਈਆਂ... ਏਹਨ ਜ਼ੋਰ ਦੀ ਕੇ ਇੱਕ ਵੰਗ ਟੁੱਟ ਕੇ ਉਸਦੀ
ਵੀਣੀ ਿਵੱਚ ਖੁੱਭ ਗਈ.. ਪਰ ਉਸ ਦਰਦ ਨਾ ਹੋਇਆ ||
ਖੁੱਭੀ ਵੰਗ ਨਾਲ ਲਹੂ ਦੇ ਤੁਪਕੇ ਜ਼ਮੀਨ ਤੇ ਆਣ ਿਡੱਗੇ,, ਜਦ ਗੁਆਢ
ਂ ਚ ਲੱਗਦੀ ਨੇ
ਚਾਚੀ ਦਾ ਿਧਆਨ ਿਪਆ...|
ਉਹ ਬੋਲੀ.. ਕੀ ਹੋਇਆ ਨਸੀਰਾਂ ਐਸ ਵੇਲੇ ਸੁੱਖ ਤਾਂ ਹੈ..?

ਨਸੀਰਾਂ ਰਦੀ ਹੋਈ,, ਗੁਆਢ


ਂ ਚ ਲੱਗਦੀ ਚਾਚੀ ਦਾ ਹੱਥ ਫੜ ਉਹ ਆਪਣੇ ਘਰ ਿਖੱਚ
ਿਲਆਈ...|

ਬਚਨ ਕੁਰ ਪੁਦੀਨੇ ਦੀ ਿਕਆਰੀ ਿਵੱਚ ਿਡੱਗੀ ਹੋਈ ਸੀ,, ਉਹਦੇ ਮੂੰਹ ਚ ਝੱਗ ਿਨਕਲੀ
ਹੋਈ ਸੀ..|

ਉਸ ਗੁਆਢ ਂ ਣ ਦੇ ਰੌਲਾ ਪਾਉਣ ਤੇ ਆਂਢ ਗੁਆਢ ਂ ਕੱਠਾ ਹੋ ਿਗਆ,,


ਸਭ ਨੇ ਰਲ਼ ਿਮਲ ਕੇ ਬਚਨ ਕੁਰ ਮੰਜੇ ਤੇ ਪਾ ਿਦੱਤਾ...|
ਿਕਸੇ ਨੇ ਤਵੇ ਤੇ ਸੜਦੀ ਰੋਟੀ ਚੱਕ ਕੇ ਚਤਰੇ ਦਾ ਧੂਆਂ ਬੰਦ ਕਰ ਿਦੱਤਾ..|

ਨਸੀਰਾਂ ਬਚਨ ਕੁਰ ਦੇ ਿਸਰਾਹਣੇ ਬੈਠੀ ਰੋ ਰਹੀ ਸੀ,, ਇੱਕ ਮੁੰਡਾ ਸਾਈਕਲ ਚੱਕ ਜ਼ਿਹਰ
ਚੂਸਨ ਵਾਲੇ ਜੋਗੀ ਲੈਣ ਚਲਾ ਿਗਆ..|
ਪਰ ਪਲਾਂ ਿਵੱਚ ਹੀ ਬਚਨ ਕੁਰ ਦਾ ਸਰੀਰ ਪਾਟਣਾ ਸ਼ੁਰੂ ਹੋ ਿਗਆ,, ਿਜਵ ਭਾਂਦੋ ਦੇ
ਮਹੀਨੇ ਖੱਕੜੀ ਪਾਟ ਜਾਂਦੀ ਆ ||

ਜਦ ਅਰਜੁਨ ਘਰ ਅੰਦਰ ਵਿੜਆ ਤਾਂ ਉਹਨਾਂ ਦੇ ਦਰਵਾਜ਼ੇ ਿਵੱਚ ਕਾਫ਼ੀ ਕੱਠ ਹੋਇਆ
ਿਵਆ ਸੀ..|

ਜਦ ਅਰਜੁਨ ਅੰਦਰ ਦਾਖਲ ਹੋਇਆ.. ਨਸੀਰਾਂ ਭੱਜ ਕੇ ਅਰਜੁਨ ਦੇ ਗਲ ਚੁੰਬੜ


ਗਈ..|

ਉਹਦਾ ਰੋਣਾ ਰੋਿਕਆ ਨਹ ਸੀ ਰੁਕ ਿਰਹਾ,, ਅਰਜੁਨ ਪੱਥਰ ਦਾ ਬੁੱਤ ਬਿਣਆ ਵੇਹੜੇ ਚ

50
ਖੜਾ ਸੀ..

ਨਸੀਰਾਂ ਵਾਰ ਵਾਰ ਅਰਜਨ ਦਾ ਕੁੜਤਾ ਿਖੱਚ ਿਖੱਚ ਰਹੀ ਸੀ ਤੇ ਮੰਜੇ ਦੇ ਪਈ ਬਚਨ
ਕੁਰ ਵੱਲ ਹੱਥ ਕਰ ਕਰ ਕਿਹ ਰਹੀ ਸੀ.. ਆਈ.. .. ਏਬੇ...ਫ਼ੇਰ ਰੋਣਾ ਸ਼ੁਰੂ ਕਰ ਿਦੰਦੀ
ਸੀ |

ਅਰਜੁਨ ਦੀ ਜਾਣੋ ਦੁਨੀਆਂ ਹੀ ਜੜ ਗਈ ਸੀ... ਮੰਜੇ ਤੇ ਉਹਦੀ ਮਾਂ ਬਚਨ ਕੁਰ ਦਾ


ਜ਼ਿਹਰ ਨਾਲ ਪਾਿਟਆ ਸਰੀਰ ਿਪਆ ਹੋਇਆ ਸੀ |

ਿਜਸ ਿਵੱਚ ਰੂਹ ਿਕਤੇ ਦੂਰ ਡ ਕੇ ਜਾਹ ਚੁੱਕੀ ਸੀ |


ਉਹ ਖੁਦ ਰਦਾ ਹੋਇਆ ਨਸੀਰਾਂ ਹਸਲਾ ਦੇ ਿਰਹਾ ਸੀ,, ਨਹ ਗੁੱਡੀ ਰੋਣਾ ਨਹ ਆਂ,,
ਮੈ ਹੈਗਾ ਨਾ,, ਤੇਰਾ ਬਾਈ..ਐਨਾ ਕਿਹੰਿਦਆ ਕਿਹੰਿਦਆ ਅਰਜੁਨ ਦੀ ਧਾਹਾਂ ਿਨਕਲ
ਗਈਆਂ,, ਉਹ ਵੇਹੜੇ ਿਵੱਚ ਗੋਿਡਆਂ ਭਾਰ ਬਿਹ ਿਗਆ |

ਨਸੀਰਾਂ ਨੇ ਉਹਦੇ ਗਲ ਪਾਈਆਂ ਬਾਹਾਂ ਹੋਰ ਕਸ ਲਈਆਂ..|


ਉਥੇ ਖੜੇ ਸਭ ਖ਼ਾਮੋਸ਼ ਹੋਏ ਰਦੇ ਭੈਣ ਭਰਾ ਦੇਖ ਰਹੇ ਸਨ..|

ਬੁੜੀਆਂ ਿਵੱਚ ਇੱਕ ਦੋ ਮਲਵ ਆਵਾਜ਼ ਚ ਇਹ ਅਵਾਜ਼ਾਂ ਵੀ ਿਨਕਲੀਆਂ ਸਨ,, ਭਾਈ


ਇਹ ਤਾਂ ਹੈ ਹੀ ਕੜਮੀ...
ਪਿਹਲਾਂ.. ਜੰਮਦੀ ਕਰੀਮੂ ਖਾ ਗਈ.. ਫ਼ੇਰ ਫਾਤਮਾ ... ਤੇ ਿਵਚਾਰੀ ਬਚਨ ਨੇ ਕੀ
ਿਵਗਾਿੜਆ ਸੀ ਇਹਦਾ ਭਲਾਂ?
ਚੰਦਰੀ ਨੇ ਉਹ ਵੀ ਨਾ ਬਖਿਸ਼ਆ |
ਇਹ ਡੈਣ ਤਾਂ ਏਹਨਾਂ ਦਾ ਘਰ ਵੇਹਲਾ ਕਰਕੇ ਛੱਡੂ..|

ਨਸੀਰਾਂ ਬੇਸ਼ਕ
ੱ ਬੋਲਦੀ ਨਹ ਸੀ ਪਰ ਸੁਣ ਤਾਂ ਸਕਦੀ ਸੀ,, ਬੁੜੀਆਂ ਦੀਆਂ ਅਵਾਜ਼ਾਂ
ਉਹਦਾ ਕਾਲਜਾ ਚੀਰ ਗਈਆਂ..|
ਿਜਵ ਿਕਸੇ ਨੇ ਆਰੀ ਨਾਲ ਉਹਦੇ ਿਦਲ ਪੱਛ ਲਾ ਿਦੱਤੇ ਹੋਣ .|

ਉਹ ਰਦੀ ਰਦੀ ਅੰਦਰ ਭੱਜ ਗਈ ਜਾ ਕੇ ਬਚਨ ਕੁਰ ਦੇ ਸੰਦੂਕ ਓਹਲੇ ਬੈਠ ਗਈ,, ਰੋ
ਰੋ ਉਹਦਾ ਕਮੀਜ਼ ਿਭੱਜ ਿਗਆ..|

ਉਹਨੇ ਉਸ ਿਦਨ ਬਹੁਤ ਗੁੱਸਾ ਸੀ ਿਜਹੜਾ ਰੱਬ ਤੇ ਕੱਿਡਆ...

51
ਕੇ ਰੱਬਾ ਮੇਰਾ ਜੀਅ ਕਰਦਾ ਸੀ,, ਮੈ ਮੇਰੇ ਿਪਓ ਦਾ ਮੂੰਹ ਵੇਖਣਾ ਨਸੀਬ ਨਾ ਹੋਵੇ,,??
ਮੇਰਾ ਜੀਅ ਕਰਦਾ ਸੀ ਕੇ ਮੇਰੀ ਮਾਂ ਮੈ ਹੋਰ ਦੀ ਝੋਲੀ ਪਾ ਜਾਵੇ..??
ਮੇਰਾ ਜੀਅ ਕਰਦਾ ਸੀ ਕੇ ਮੇਰੀ ਮਾਂ ਤ ਿਪਆਰੀ ਬੇਬੇ ਮੈ ਛੱਡ ਜਾਵੇ??
ਰੱਬਾ ਜੇ ਮ ਏਨ ਹੀ ਕੜਮੀ ਆਂ ਤੂੰ ਮੈ ਹੀ ਿਕ ਨ ਚੱਕ ਲਦਾ..
ਮੈ ਹੀ ਿਕ ਨ ਚੱਕ ਲਦਾ... ਰੱਬਾ..||

ਸਭ ਦੀ ਰਿਦਆ ਕਰਲਾ ਿਦਆ ਏਦਾਂ ਹੀ ਰਾਤ ਬੀਤ ਗਈ.. ਅਗਲੇ ਿਦਨ ਗੁਰਜੰਟ
ਿਸੰਹੋ ਦਾ ਿਪਓ ਮੇਹਰ ਿਸੰਹੋ ਤੇ ਬਸੰਤ ਕੁਰ ਮਤਲਬ ਅਰਜੁਨ ਦਾ ਮਾਮਾ ਮਾਮੀ ਕਫ਼ਨ ਲੈ
ਕੇ ਪਹੁੰਚ ਗਏ |

ਬਚਨ ਕੁਰ ਦਾਗ ਲਾ ਿਦੱਤਾ ਿਗਆ..|


ਕੱਲੀ ਬਚਨ ਕੁਰ ਨਹ ਸੀ ਮਰੀ.. ਨਾਲ ਉਹਦੇ ਮਰ ਗਏ ਸਨ ਅਰਜੁਨ ਦੇ ਪਿਹਲਵਾਨ
ਬਣਨ ਦੇ ਸੁਪਨੇ ,,
ਨਾਲ ਹੀ ਮਰ ਿਗਆ ਸੀ ਨਸੀਰਾਂ ਦਾ ਲਾਡ ਤੇ ਮੋਹ!!

ਹੁਣ ਘਰ ਦਾ ਸਾਰਾ ਕੰਮ ਨਸੀਰਾਂ ਕਰਦੀ ਤੇ ਖ਼ੇਤ ਦਾ ਅਰਜੁਨ..ਤੇ


ਮੰਗਲ ਕਦੇ ਿਦਲ ਹੁੰਦਾ ਖ਼ੇਤ ਗੇੜਾ ਮਾਰ ਆ ਦਾ ਨਹ ਵੇਹੜੇ ਚ ਿਪਆ ਰਿਹੰਦਾ ਸਾਰਾ
ਿਦਨ |

ਹੁਣ ਉਹ ਘਰ ਹੀ ਰਿਹੰਦਾ ਸੀ,, ਬਚਨ ਕੁਰ ਤ ਡਰਦਾ ਸੀ ਪਰ ਉਹ ਤਾਂ ਦੁਨੀਆਂ ਤੇ


ਰਹੀ ਨਹ ਸੀ..|
ਜ਼ਮੀਨ ਚ ਅੱਧ ਦਾ ਮਾਲਕ ਸੀ ਮੰਗਲ ਿਸੰਹੋ, ਜਦ ਿਦਲ ਕਰਦਾ ਆੜਤੀਏ ਤ ਪੈਸੇ ਫੜ
ਿਲਆ ਦਾ,, ਸਵੇਰੇ ਹੀ ਡੋਡੇ ਪੀਅ ਕੇ ਿਪਆ ਰਿਹੰਦਾ..|

ਏਦਾਂ ਹੀ ਿਦਨ ਬੀਤੇ ਤੇ ਕਰਿਦਆਂ ਇੱਕ ਮਹੀਨਾ ਬੀਤ ਿਗਆ,.|


ਇੱਕ ਿਦਨ ਅਰਜੁਨ ਖ਼ੇਤ ਿਗਆ ਹੋਇਆ ਸੀ,, ਨਸੀਰਾਂ ਨਲਕੇ ਤੇ ਬੈਠੀ ਕੱਪੜੇ ਧੋਹ ਰਹੀ
ਸੀ..|
ਉਹਨੇ ਚੁੰਨੀ ਲਾਹ ਕੇ ਪਾਸੇ ਰੱਖੀ ਹੋਈ ਸੀ... |

ਮੰਜੇ ਤੇ ਿਪਆ ਮੰਗਲ ਿਕੰਨਾਂ ਿਚਰ ਹੀ ਉਹਦੇ ਅੰਗਾਂ ਘੂਰਦਾ ਿਰਹਾ,, ਨਸੀਰਾਂ ਚੌਦਵਾਂ
ਵਰਾ ਪਾਰ ਕਰਕੇ ਜਵਾਨੀ ਚ ਕਦਮ ਰੱਖ ਚੁੱਕੀ ਸੀ |

52
ਉਹਦੇ ਸਰੀਰ ਦੇ ਅੰਗ ਭਰਨੇ ਸ਼ੁਰੂ ਹੋ ਗਏ ਸਨ...|
ਗੱਲਾਂ ਤੇ ਲੋੜੇ ਦੀ ਲਾਲੀ ਤੇ ਸਰ ਦੇ ਬੂਟੇ ਵਰਗਾ
ਚਾ ਲੰਬਾ ਕੱਦ..||

ਮੰਗਲ ਉਹਦੇ ਅੰਗਾਂ ਮਸਲ ਦੇਣਾ ਚਾਹੁੰਦਾ ਸੀ,, ਓਦਾਂ ਵੀ ਮੰਗਲ ਦਾ ਉਹਦੇ ਨਾਲ
ਭਲਾਂ ਕੀ ਿਰਸ਼ਤਾ ਸੀ..||

ਜਦ ਨਸੀਰਾਂ ਿਕਸੇ ਕੰਮ ਸਬਾਤ ਚ ਅੰਦਰ ਗਈ ਤਾਂ ਮੰਗਲ ਮਗਰ ਹੀ ਅੰਦਰ ਚਲਾ
ਿਗਆ... ਉਹਨੇ ਿਪੱਛ ਜਾ ਕੇ ਨਸੀਰਾਂ ਦੁਆਲੇ ਬਾਹਾਂ ਦਾ ਕਲਾਵਾ ਭਰ ਿਲਆ..|

ਨਸੀਰਾਂ ਖੁਦ ਛੁਡਾ ਕੇ ਬਾਹਰ ਭੱਜ ਆਈ..|


ਮੰਗਲ ਵੀ ਹਾਰੇ ਹੋਏ ਜੁਆਰੀ ਵਾਂਗ,, ਨਸੀਰਾਂ ਘੂਰਦਾ ਘਰ ਬਾਹਰ ਿਨੱਕਲ ਿਗਆ |

ਨਸੀਰਾਂ ਦੇ ਹੰਝੂ ਗੱਲਾਂ ਤ ਦੀ ਵਗ ਤੁਰੇ... ਉਹਨੇ ਸੋਿਚਆ ਅਰਜੁਨ ਵੀਰ ਸਾਰੀ


ਗੱਲ ਦੱਸੇਗੀ..|
ਪਰ ਦੂਜੇ ਹੀ ਪਲ਼ ਸੋਿਚਆ ਜੇ ਉਹਦੀ ਖਾਤਰ ਅਰਜੁਨ ਨੇ ਮੰਗਲ ਤੇ ਹੱਥ ਚੁੱਕ ਿਦੱਤਾ
ਚਾਚੇ ਭਤੀਜੇ ਿਵੱਚ ਦੁਸ਼ਮਣੀ ਪੈ ਗਈ ਤਾਂ ਲੋਕਾਂ ਨੇ ਤਾਂ ਮੈ ਿਜ ਦੇ ਜੀਅ ਮੇਹਣੇ ਦੇ ਦੇ
ਕੇ ਮਾਰ ਦੇਣਾ,,
ਉਹ ਤਾਂ ਪਿਹਲਾਂ ਹੀ ਕਿਹੰਦੇ ਰਿਹੰਦੇ ਆ ਕੇ ਮ ਕੜਮੀ ਆਂ |

ਇੱਕ ਉਹਦਾ ਿਦਲ ਕੀਤਾ ਵੇਹੜੇ ਿਵਚਲੀ ਿਨੰ ਮ ਨਾਲ ਚੁੰਨੀ ਬੰਨ ਕੇ ਲਮਕ ਜਾਵਾਂ ਤੇ
ਖ਼ਤਮ ਕਰ ਲਵਾਂ ਖੁਦ ....|

ਪਰ ਿਫਰ ਿਖਆਲ ਆਇਆ ਕੇ ਫ਼ੇਰ ਅਰਜੁਨ ਕੌਣ ਸੰਭਾਲੂ,, ਉਹ ਤਾਂ ਚੁੱਲਾ ਚਕਾ
ਕਰਨਾ ਵੀ ਨ ਜਾਣਦਾ ਿਵਚਾਰਾ.... ਨਸੀਰਾਂ ਨੇ ਰੋ ਰੋ ਸਾਰਾ ਗਮ ਹੰਝਆ ੂ ਂ ਿਵੱਚ ਹੀ ਰੋੜ
ਿਦੱਤਾ |
ਰੋ ਰੋ ਕੇ ਮਨ ਹਲਕਾ ਕਰ ਿਲਆ,, ਸਾਰੇ ਿਗਲੇ ਿਸ਼ਕਵੇ ਹੰਝਆੂ ਂ ਿਵੱਚ ਦੀ ਵਹਾ ਿਦੱਤੇ ||

ਸ਼ਾਮ ਜਦ ਅਰਜੁਨ ਥੱਿਕਆ ਹਾਿਰਆ ਘਰ ਆਇਆ ਤਾਂ ਨਸੀਰਾਂ ਨੇ ਉਹਦੇ ਕੋਲ


ਕੋਈ ਗੱਲ ਨਾ ਕੀਤੀ..|
ਬੱਸ ਵੰਗਾਂ ਛਣਕਾ ਕੇ ਏਨਾ ਜ਼ਰੂਰ ਸਮਝਾ ਿਦੱਤਾ ਸੀ.. ਕੇ ਕੱਲ ਮ ਖ਼ੇਤ ਮੇਰੇ ਵੀਰ ਦੀ
ਰੋਟੀ ਲੈ ਕੇ ਆਊ ਗੀ,, ਘਰੇ ਕੱਲੀ ਦਾ ਸਾਰਾ ਿਦਨ ਮੇਰਾ ਜੀਅ ਨ ਲੱਗਦਾ |

53
ਉਸ ਰਾਤ ਮੰਗਲ ਿਸੰਘ ਘਰ ਨਾ ਆਇਆ |

ਨਸੀਰਾਂ ਨੇ ਤੜਕੇ ਉਠ ਕੇ ਧਾਰ ਕੱਢੀ ਤੇ ਰਾਤ ਦੇ ਿਰੜਕਣੇ ਚ ਜਾਗ ਲਾ ਕੇ ਰੱਖੇ ਦੁੱਧ


ਚ ਮਧਾਣੀ ਪਾ ਲਈ |
ਦੁੱਧ ਿਰੜਕਣ ਵੇਲੇ ਉਹਦੀਆਂ ਛਣਕਦੀਆਂ ਚੂੜੀਆਂ ਸਵੇਰ ਦੀ ਚੁੱਪ ਚਪੀਤੀ ਹਵਾ ਚ
ਇੱਕ ਸੰਗੀਤ ਛੇੜ ਰਹੀਆਂ ਸਨ |

ਅਰਜੁਨ ਬਲਦਾਂ ਤੇ ਖ਼ਰਖਰਾ ਕਰਦਾ ਚਤੇ ਤੇ ਬੈਠੀ ਨਸੀਰਾਂ ਵੇਖ ਿਰਹਾ,, ਏਦਾਂ ਹੀ
ਅੱਜ ਤ ਕੋਈ 18-19 ਸਾਲ ਪਿਹਲਾਂ ਫਾਤਮਾ ਨੇ ਉਹਨਾਂ ਦਾ ਦੁੱਧ ਿਰੜਿਕਆ ਸੀ |

ਅਰਜੁਨ ਦੀਆਂ ਅੱਖਾਂ ਿਵੱਚ ਹੰਝੂ ਆ ਗਏ,, ਉਹ ਚਤੇ ਤੇ ਜਾ ਕੇ ਨਸੀਰਾਂ ਦੇ ਿਸਰ ਤੇ


ਹੱਥ ਧਰਕੇ ਰਦਾ ਿਰਹਾ,, ਫ਼ੇਰ ਕੁੜਤੇ ਦੀ ਕਫ਼ ਨਾਲ ਅੱਖਾਂ ਪੂਝ
ੰ ਦਾ... ਬਲਦ ਖੋਲ ਮੋਢੇ ਤੇ
ਪੰਜਾਲੀ ਰੱਖ ਬਾਹਰ ਿਨਕਲ ਿਗਆ |

ਥੋੜੀ ਦੇਰ ਚ ਸਾਰਾ ਕੰਮ ਨਬੇੜ.. ਚਟਣੀ ਨਾਲ ਰੋਟੀ ਬੰਨ ਡੋਲੂ ਚ ਲੱਸੀ ਪਾ ਕੇ ਪਰ
ਮੱਖਣ ਦਾ ਪੇੜਾ ਪਾ ਕੇ... ਿਸਰ ਤੇ ਚੱਕ ਨਸੀਰਾਂ ਵੀ ਖ਼ੇਤ ਵੱਲ ਤੁਰ ਪਈ..|

ਸਾਰਾ ਿਦਨ ਉਹ ਗਾਂਧੀ ਤੇ ਬੈਠੀ ਬਲਦ ਹੱਕਦੀ ਰਹੀ ਤੇ ਅਰਜੁਨ ਖ਼ੇਤ ਪਾਣੀ ਲਾ ਦਾ
ਿਰਹਾ..ਤੇ ਵੱਟਾਂ ਘੜਦਾ ਿਰਹਾ |
ਉਦ ਖ਼ੇਤ ਵੀ ਿਕੱਥੇ ਸੀ ਇਹ ਰੋਹੀ ਬੀਆਬਾਨ ਹੋਇਆ ਕਰਦਾ ਸੀ |

ਫ਼ੇਰ ਤਰਕਾਲਾਂ ਤ ਪਿਹਲਾਂ ਘਰ ਮੁੜ ਆਈ ਤੇ ਘਰ ਦੇ ਕੰਮ ਕਰਨ ਲੱਗੀ |


ਹੁਣ ਉਹ ਰੋਜ ਏਦਾਂ ਦੀ ਕਰਦੀ,,,ਅੱਜ ਚਾਰ ਿਦਨ ਹੋ ਗਏ ਸਨ,, ਮੰਗਲ ਵਾਲ਼ੀ ਉਸ
ਘਟਨਾ ਪਰ ਮੰਗਲ ਉਸ ਤ ਬਾਅਦ ਹਲੇ ਤੱਕ ਘਰ ਨਹ ਸੀ ਆਇਆ |

ਸ਼ਾਇਦ ਇਸ ਗੱਲ ਡਰਦਾ ਹੋਵੇ,, ਨਸੀਰਾਂ ਿਕਤੇ ਅਰਜੁਨ ਦੱਸ ਨਾ ਦੇਵੇ ਿਕਤੇ ਪੰਚਾਇਤ
ਚ ਥੂ ਥੂ ਹੋ ਜਾਵੇ..|

ਨਸੀਰਾਂ ਰੋਜ ਵਾਂਗ ਆਪਣੇ ਵੀਰ ਦੀ ਰੋਟੀ ਪੋਣੇ ਚ ਬੰਨ ਨਾਲ ਗੁੜ ਤੇ ਸ਼ੱਕਰ ਰੱਖ,,
ਿਪੱਤਲ ਦੇ ਡੋਲੂ ਚ ਲੱਸੀ ਪਾ ਖ਼ੇਤ ਵੱਲ ਤੁਰ ਪਈ..

54
ਬੰਦੇ ਬੰਦੇ ਿਜੱਡੀ ਹੋਈ ਿਡੱਬ ਚ ਬੈਠੇ ਕੁਤ
ੱ ੇ ਵੇਖ ਕੇ ਡਰ ਗਈ ਤੇ ਕੱਚੇ ਪਹੇ ਤੇ ਿਪੱਛੇ ਹੀ
ਰੁਕ ਗਈ ,, ਅਵਾਜ਼ ਮਾਰ ਨਹ ਸੀ ਸਕਦੀ... ਿਕ ਿਕ ਰੱਬ ਚੰਦਰੇ ਨੇ ਉਹ ਜੁਬਾਨ
ਤਾਂ ਿਦੱਤੀ ਹੀ ਨਹ ਸੀ.... .. ਆਂ.. .. ਆਂ.. ਕਰਕੇ ਤਾਂ ਗੱਲ ਸਮਝਾ ਦੀ ਸੀ
ਿਵਚਾਰੀ .

ਦੂਰ ਖੜੀ ਚੂੜੀਆਂ ਛਣਕਾਈ ਜਾਵੇ... ਪਰ ਬਲਦਾਂ ਗਲ਼ ਖੜਕਦੀਆਂ ਟੱਲੀਆਂ ਦੇ ਸ਼ੋਰ ਚ


ਿਕਵ ਸੁਣਦੀ ਦੂਰ ਖੜੀ ਦੀ ਚੂੜੀਆਂ ਦੀ ਅਵਾਜ਼.....ਜੇਠ ਹਾੜ ਦਾ ਿਸਖ਼ਰ ਦੁਪਿਹਰਾ ਸੀ
ਕੋਈ ਿਚੜੀ ਕਾਂ ਨੀ ਸੀ ਿਦਸਦਾ,, ਤਪਦੀ ਰੇਤਲੀ ਧਰਤੀ ਤੇ ਧੁਪੱ ੇ ਮੁੜਕੋ ਮੁੜਕੀ ਹੋਈ
ਸਿਹਮੀ ਜਹੀ ਖੜੀ ਸੀ ||

ਅਚਾਨਕ ਜਦ ਅਰਜੁਨ ਿਸੰਹੋ ਨੇ ਬਲਦ ਰੋਕੇ,, ਤਾਂ ਅਰਜੁਨ ਿਸੰਹੋ ਦੇ ਕੰਨੀ ਚੂੜੀਆਂ ਦੀ
ਅਵਾਜ਼ ਪਈ ਤਾਂ ਉਹਨੇ ਭੱਜ ਕੇ ਜਾ ਕੇ ਉਹਦੇ ਤ ਰੋਟੀ ਵਾਲਾ ਛਾਬਾ ਤੇ ਲੱਸੀ ਦਾ ਡੋਲੂ
ਫਿੜਆ .... ਪਤਾ ਨੀ ਕਦ ਦੀ ਖੜੀ ਸੀ ,, ਰੋ ਰੋ ਕੇ ਅੱਖਾਂ ਸੁਜਾ ਰੱਖੀਆਂ ਸੀ..ਹੁਣ
ਉਹਦਾ ਰੋਣਾ ਹਾਉਿਕਆਂ ਚ ਬਦਲ ਚੁੱਕਾ ਸੀ,,ਹੰਝੂ ਵਗ ਵਗ ਸੁੱਕ ਚੁੱਕੇ ਸਨ... ਅਰਜੁਨ
ਿਸੰਹੋ ਨੇ ਉਹ ਘੁੱਟ ਕੇ ਸੀਨੇ ਲਾ ਿਲਆ.... ਪਰ ਉਹ ਵੰਗਾਂ ਛਣਕਾ ਕੇ ਗੁੱਸਾ ਿਦਖਾ
ਰਹੀ ਸੀ...|

ਮ ਕੀ ਗੁਨਾਹ ਕਰ ਿਦੱਤਾ ਮੇਰੇ ਬਾਦਸ਼ਾਹੋ... ਕੋਈ ਸਜ਼ਾ ਸੁਣਾ ਿਦਓ.. ਪਰ ਏਦਾਂ ਰੋਵੋ ਨਾ..
ਅਰਜੁਨ ਿਸੰਹੋ ਉਹਦੀਆਂ ਦੋਵ ਗੱਲਾਂ ਹੱਥਾਂ ਚ ਫੜਿਦਆਂ ਬੋਿਲਆ |

ਪਰ ਉਹਦੇ ਹਾਉਕੇ ਰੁਕ ਨਹ ਸਨ ਰਹੇ,, ਪਤਾ ਨੀ ਇਹ ਗੁੱਸਾ ਅਰਜੁਨ ਿਸੰਹੋ ਨਾਲ ਸੀ,,
ਜਾਂ ਉਸ ਚੰਦਰੇ ਰੱਬ ਨਾਲ ਜੋ ਉਹ ਗੂਗ
ੰ ੀ ਬਣਾ ਕੇ ਬੇ-ਇਨਸਾਫ਼ੀ ਕਰ ਿਗਆ ਸੀ |

ਉਹਦੇ ਹਾਉਕੇ ਓਵ ਹੀ ਛਾਤੀ ਚ ਠ ਰਹੇ ਸਨ ਤੇ ਗਲ਼ ਚ ਆ ਕੇ ਿਹੱਚਕੀਆਂ ਬਣ


ਬਣ ਟੁੱਟੀ ਜਾ ਰਹੇ ਸਨ ||

ਆਜਾ ਆਜਾ ਮ ਬੇਰ ਤੋੜ ਕੇ ਰੱਖੇ ਆ ਤੇਰੇ ਵਾਸਤੇ ਆਜਾ... ਅਰਜੁਨ ਿਸੰਹੋ ਨੇ ਉਹ
ਿਕਹਾ ,, ਤੇ ਉਹ ਰਦੀ ਰਦੀ ਖੁਸ਼ ਹੋ ਗਈ.||

ਸ਼ਾਮ ਸੂਰਜ ਡੁੱਬਣ ਤ ਪਿਹਲਾਂ ਰੋਜ ਵਾਂਗ ਘਰੇ ਆ ਗਈ..ਫ਼ੇਰ ਘਰ ਦਾ ਕੰਮ ਕਰਨ
ਲੱਗੀ |

55
ਸੂਰਜ ਦੀ ਆਖ਼ਰੀ ਿਟੱਕੀ ਡੁੱਬਣ ਤੇ ਅਰਜੁਨ ਵੀ ਬਲਦ ਲੈ ਕੇ ਘਰ ਮੁੜ ਆਇਆ,, ਹਲੇ
ਿਕੱਲੇ ਤੇ ਬਲਦ ਬੰਨ ਕੇ ਉਹ ਨਹਾਉਣ ਲਈ ਜਾਣ ਹੀ ਲੱਗਾ ਸੀ |

ਕੇ ਜ਼ੋਰ ਜ਼ੋਰ ਨਾਲ ਉਹਨਾਂ ਦਾ ਬੂਹਾ ਖੜਿਕਆ,, ਨਸੀਰਾਂ ਚਤਰੇ ਤੇ ਬੈਠੀ ਦੁੱਧ ਤੱਤਾ ਕਰ
ਰਹੀ ਸੀ ਉਹ ਇੱਕ ਦਮ ਡਰ ਗਈ |
ਅੱਖਾਂ ਮੀਚ ਅਰਦਾਸ ਕਰਨ ਲੱਗੀ ਰੱਬਾ ਸੁੱਖ ਹੋਵੇ..|

ਅਰਜੁਨ ਿਸੰਹੋ ਨੇ ਗੇਟ ਖੋਿਲਆ ਤਾਂ ਮੰਗਲ ਿਸੰਘ ਤੇ ਉਹਦੇ ਨਾਲ ਇੱਕ ਓਪਰਾ ਬੰਦਾ
ਅੰਦਰ ਲੰਘ ਆਏ |

ਸਾਸਰੀਕਾਲ ਚਾਚਾ ਿਸੰਹਾਂ... ਿਕੱਧਰ ਰਹੇ ਿਤੰਨ ਚਾਰ ਿਦਨ.. ਅਰਜੁਨ ਮੰਗਲ ਝੁਕੱ ਕੇ
ਥੋੜਾ ਮੱਥਾ ਟੇਕਦਾ ਬੋਿਲਆ |
ਜਾਣਾ ਿਕੱਥੇ ਸੀ ਭਤੀਜ,, ਬੱਸ ਿਫਕਰਾਂ ਚ ਭੱਿਜਆ ਿਫਰਦਾਂ,, ਹੁਣ ਭਾਬੀ ਿਜ ਦੀ ਹੁੰਦੀ ਤਾਂ
ਮੈ ਿਕ ਏਨ ਭੱਜ ਨੱਸ ਕਰਨੀ ਪਦੀ,, ਹੁਣ ਘਰੇ ਜਵਾਨ ਕੁੜੀ ਕੁਆਰੀ ਬੈਠੀ ਆ,,
ਤੈ ਸਾਰਾ ਿਦਨ ਖ਼ੇਤ ਤ ਵੇਹਲ ਨਹ ..|
ਮੈ ਵੀ ਕਦੇ ਿਕਤੇ ਸਕੀਰੀ ਚ ਜਾਣਾ ਪਦਾ,, ਮਗਰ ਿਦਲ ਸੁੱਕਦਾ ਰਿਹੰਦਾ ਕੇ ਕੱਲੀ
ਜੁਆਕੜੀ ਘਰੇ ਆ,, ਉਹ ਵੀ ਜੁਆਨ ਜੁਹਾਨ |

ਕੱਲ ਕੋਈ ਹਵੀ ਨਭੀ ਹੋਜੇ ਇਹ ਤਾਂ ਕਰਮਾਂ ਮਾਰੀ ਰੌਲਾ ਵੀ ਨ ਪਾ ਸਕਦੀ....
ਮੰਗਲ ਮਗਰ ਮੱਛ ਵਾਲੇ ਝੂਠੇ ਹੰਝੂ ਅੱਖਾਂ ਚ ਿਲਆ ਦਾ ਬੋਿਲਆ |

ਫ਼ੇਰ ਕੀ ਸੋਿਚਆ ਚਾਚਾ.. ਦੇਖੋ ਬੇਬੇ ਤ ਬਾਅਦ ਤੁਸ ਹੀ ਸਾਡੇ ਮਾਂ ਿਪਉ ਹੋ... ਮੇਰੇ ਤੇ
ਗੁੱਡੀ ਦੇ.... ਅਰਜੁਨ... ਮੰਗਲ ਤੇ ਨਾਲ ਆਏ ਭਾਈ ਪਾਣੀ ਫੜਾ ਦਾ ਬੋਿਲਆ |

ਸੋਚਣਾ ਕੀ ਆ,, ਬੜੇ ਿਰਸ਼ਤੇ ਵੇਖੇ.. ਜਦ ਦੱਸੀ ਦਾ ਕੇ ਕੁੜੀ ਗੂੰਗੀ ਆ,ਭਾਈ ਬੋਲ ਨ
ਸਕਦੀ,, ਸਾਰੇ ਹੀ ਹੱਥ ਖੜੇ ਕਰ ਜਾਂਦੇ ਆ |

ਮੰਗਲ ਦੇ ਮੂੰਹੋ ਗੂੰਗੀ ਸ਼ਬਦ ਸੁਣ ਕੇ ਚਤਰੇ ਤੇ ਬੈਠੀ ਦੁੱਧ ਤੱਤਾ ਕਰ ਰਹੀ ਨਸੀਰਾਂ ਦਾ
ਜਾਣੋ ਕਾਲਜਾ ਿਵੰਿਨਆ ਿਗਆ |
ਉਹਦੇ ਅੱਖਾਂ ਚ ਹੰਝੂ ਵਗ ਤੁਰੇ.. ਉਹ ਬੈਠੀ ਬੈਠੀ ਿਜਵ ਪੱਥਰ ਦਾ ਬੁੱਤ ਬਣ ਗਈ ਹੋਵੇ
|
ਫ਼ੇਰ ਚਾਚਾ ਹੁਣ ਿਕਵ ਹੋਊਗਾ ਕੋਈ ਹੱਲ.. ਅਰਜੁਨ ਿਫ਼ਕਰ ਕਰਦਾ ਬੋਿਲਆ |

56
ਦੇਖ ਭਤੀਜ ਇੱਕ ਿਰਸ਼ਤਾ ਤਾਂ ਹੈ ਮੇਰੀ ਿਨਗਾ ਚ,, ਜੇ ਤੂੰ ਹਾਂ ਕਰ ਤਾਂ.. ਿਕ ਕੇ ਤੈ
ਪੁਛ
ੱ ਣਾ ਵੀ ਜ਼ਰੂਰੀ ਆ ਭਤੀਜ... ਮੰਗਲ ਅੱਖਾਂ ਚ ਮੁਸਕੜੀ ਹਾਸਾ ਹੱਸਦਾ ਬੋਿਲਆ |

ਫ਼ੇਰ ਚਾਚਾ ਤੁਸ ਗੱਲ ਪੱਕੀ ਕਰ ਹੀ ਆਉਣੀ ਸੀ,, ਤੁਸ ਹੁਣ ਆਪਣੀ ਗੁੱਡੀ ਦਾ ਕੋਈ
ਮਾੜਾ ਥੋੜਾ ਸੋਚ ਗੇ.. ਮੰਗਲ ਕੋਲ ਪੀੜੀ ਤੇ ਬੈਠਾ ਮੰਜੇ ਦੇ ਪਾਵੇ ਤੇ ਹੱਥ ਰੱਖਦਾ ਬੋਿਲਆ
|

ਪਰ ਭਤੀਜ ਮੁੰਡਾ ਥੋੜਾ ਪੱਕੀ ਉਮਰ ਦਾ,, ਦਹਾਜੂ ਆ,, ਪਿਹਲਾਂ ਿਵਆਿਹਆ ਸੀ..
ਘਰਵਾਲੀ ਮਰ ਗਈ ਸੀ ਿਵਚਾਰੇ ਦੀ.. ਜ਼ਰੂਰਤ ਮੰਦ ਪਿਰਵਾਰ ਆ.. ਕੱਲਾ ਹੀ ਰਿਹੰਦਾ...
ਨਾਲ਼ੇ ਹੈ ਵੀ ਸਰਕਾਰੀ ਅਫ਼ਸਰ ਆ ਪੁਲਸ ਚ ਲੱਿਗਆ ਹੋਇਆ |
ਗੁੱਡੀ ਰਾਜ ਕਰੂ ਗੀ ਨਾ ਸੱਸ ਨਾ ਸਹੁਰਾ ਨਾ ਕੋਈ ਨਣਾਨ ਕੁਆਰੀ ... ਇੱਕ ਭੈਣ ਆ
ਉਹਦੀ ਉਹ ਆਵਦੇ ਘਰ ਆ,,ਜਵਾਕਾਂ ਜੱਿਲਆਂ ਵਾਲ਼ੀ ਆ ਸੁੱਖ ਨਾਲ,, ਉਹਨੇ ਤਾਂ ਕਦੇ
ਸਾਲ ਿਛਮਾਹੀ ਗੇੜਾ ਮਾਰਨਾ |

ਜਦ ਮੰਗਲ ਦੇ ਮੂੰਹੋ... ਅਰਜੁਨ ਨੇ ਦਹਾਜੂ ਸ਼ਬਦ ਸੁਿਣਆ ਤਾਂ ਉਹਦੇ ਪੈਰਾਂ ਥੱਲ ਜ਼ਮੀਨ
ਿਨਕਲ ਗਈ,, ਅਸਮਾਨ ਉਹ ਘੁੰਮਦਾ ਜਾਿਪਆ.. ਿਜਵ ਟਾਂਵੇ ਟਾਂਵੇ ਿਨਕਲੇ ਤਾਰੇ ਉਹਦੇ
ਪਰ ਿਡੱਗ ਪੈਣ ਗੇ |

ਉਹ ਭਰੇ ਗਲ ਸਾਫ਼ ਕਰਦਾ ਤੇ ਸਾਫ਼ੇ ਦੇ ਲੜ ਨਾਲ ਅੱਖਾਂ ਪੂਝ ੰ ਦਾ ਭਰੇ ਮਨ ਨਾਲ


ਬੋਿਲਆ...ਚਾਚਾ ਏਦਾਂ ਿਕਵ ਦਹਾਜੂ ਨਾਲ ਤੋਰ ਦੇਈਏ,, ਮੰਿਨਆ ਬੋਲਦੀ ਨਹ ਆਂ,, ਪਰ
ਸਮਝ ਪੂਰੀ ਆ,, ਸਾਰਾ ਕੰਮ ਜਾਣਦੀ ਆ,, ਰੋਟੀ ਟੁੱਕ ਤ ਲੈ ਕੇ ਧਾਰਾਂ ਤੱਕ ਦਾ |

ਦੇਖ ਭਤੀਜ ਮ ਬੜੇ ਮੁੰਡੇ ਦੇਖੇ ਆ,, ਸਾਰੇ ਹੱਥ ਖੜੇ ਕਰ ਜਾਂਦੇ ਆਂ,, ਉਤ ਭਤੀਜ ਤੈ
ਪਤਾ ਲੋਕ ਕਿਹੰਦੇ ਵੀ ਏਹ ਕੜਮੀ ਆਂ,, ਜੇ ਿਕਸੇ ਨੇ ਭਾਨੀ ਮਾਰਤੀ ਫ਼ੇਰ,,, ਸਾਰੀ ਉਮਰ
ਪਛਤਾਉਣਾ ਪੱਲੇ ਰਿਹ ਜਾਣਾ... ਮੰਗਲ ਨੇ ਸ਼ਬਦਾਂ ਦਾ ਆਖ਼ਰੀ ਤੀਰ ਿਸੰਨ ਕੇ ਅਰਜੁਨ
ਦੇ ਮਾਿਰਆ |

ਕੋਈ ਨਾ ਚਾਚਾ ਇੱਕ ਦੋ ਿਦਨ ਤੱਕ ਸਲਾਹ ਕਰਦੇ ਆਂ,, ਗੁੱਡੀ ਵੀ ਪੁਛ
ੱ ਣਾ ਪੈਣਾ...
ਮੰਗਲ ਟੁੱਟੇ ਹੋਏ ਮਨ ਨਾਲ ਬੋਿਲਆ |

ਹੈਅ ਕਮਲਾ ਭਤੀਜ... ਉਹ ਿਵਚਾਰੀ ਕੀ ਪੁਛ


ੱ ਣਾ.. ਉਹ ਕੀ ਪਤਾ ਚੰਗੇ ਮਾੜੇ ਦਾ..

57
ਦੁਨੀਆਂਦਾਰੀ ਤਾਂ ਭਤੀਜ ਆਪਾਂ ਵੇਖੀ ਆ,, ਨਾਲ਼ੇ ਇੱਕ ਗੱਲ ਹੋਰ ਸੱਚ....
ਿਜੱਥੇ ਅੱਜ ਦੇ ਟਾਈਮ ਚ ਲੋਕ ਗੱਡੇ ਭਰ ਕੇ ਦਾਜ ਮੰਗਦੇ ਆ,, ਉਹਨਾਂ ਕੁਝ ੱ ਨ
ਮੰਿਗਆ.. ਉਹ ਤਾਂ ਿਤੰਨ ਕੱਪਿੜਆਂ ਚ ਕੁੜੀ ਲਜਾਣ ਿਤਆਰ ਆ..... ਹਾਂ ਬਾਕੀ ਜੇ
ਤੇਰੀ ਨਜ਼ਰ ਚ ਕੋਈ ਮੁੰਡਾ ਤਾਂ ਤੂੰ ਵੇਖ ਲਾ ਭਤੀਜ... ਮ ਤਾਂ ਤੇਰੀ ਬੇਬੇ ਦੀਆਂ
ਿਜੰਮੇਵਾਰੀਆਂ ਿਨਭਾਉਦਾਂ ਿਫਰਦਾਂ..|
ਪਰ ਇੱਕ ਗੱਲ ਭਤੀਜ ਇਹ ਸੋਚ ,,ਜੇ ਇਹਦੇ ਹਾਣ ਪਵਾਨ ਦਾ ਮੁੰਡਾ ਲੱਭਣ ਦਾ ਸੋਚਦਾਂ
ਤਾਂ ਉਹਨਾਂ ਤੇਰਾ ਸਾਰਾ ਕੁਝ
ੱ ਿਵਕਾ ਦੇਣਾ,, ਫ਼ੇਰ ਧੋਬੀ ਦੇ ਕੁਤ
ੱ ੇ ਵਾਂਗੂ ਤੂੰ ਨਾ ਘਰ ਰਿਹਣਾ
ਨਾ ਘਾਟ ਦਾ |

ਇਹ ਿਵਚੋਲਾ ਮ ਤਾਂਹੀ ਨਾਲ ਲੈ ਕੇ ਆਇਆ ਸੀ ਕੇ ਤੂੰ ਕੁਝ


ੱ ਦੱਸ... ਮੰਗਲ ਆਖ਼ਰੀ
ਗੱਲ ਮੁਕਾ ਕੇ ਉਠ ਖੜਾ ਹੋਇਆ |

ਮੰਗਲ ਦੀਆਂ ਕਹੀਆਂ ਗੱਲਾਂ.. ਚਤਰੇ ਤੇ ਬੈਠੀ ਨਸੀਰਾਂ ਕਾਂਬਾ ਛੇੜ ਗਈਆਂ... ਉਹ
ਪੱਥਰ ਬਣੀ ਸਭ ਕੁੱਝ ਸੁਣਦੀ ਰਹੀ..|
ਕੜਮੀ ਤੇ ਗੂੰਗੀ ਸ਼ਬਦਾਂ ਨੇ ਤਾਂ ਿਜਵ ਉਹਦੇ ਸਰੀਰ ਚ ਸਾਹ ਸੱਤ ਹੀ ਕੱਢ ਿਲਆ ਹੋਵੇ |

ਚਾਚਾ ਤੁਸ ਐਸ ਵੇਲੇ ਿਕੱਧਰ ਜਾਓ ਗੇ,, ਰੋਟੀ ਬਣੀ ਪਈ ਆ,,ਗੁੱਡੀ ਹੋਰ ਲਾਹ ਿਦੰਦੀ
ਆ,, ਮ ਮੰਜੇ ਿਵਛਾਉਣਾ..|

ਨਹ ਨਹ ਭਤੀਜ ਿਕਤੇ ਚੱਲੇ ਨਹ ਆਂ,, ਅਸ ਡੰਗਰਾਂ ਵਾਲ਼ੀ ਹਵੇਲੀ ਚੱਲ ਕੇ ਬਿਹੰਨੇ


ਆਂ,, ਤੂੰ ਰੋਟੀ ਪਵਾ ਕੇ ਉਥੇ ਫੜਾ ਆਵ ,, ਨਾਲ਼ੇ ਉਦ ਤੱਕ ਆਪਣੇ ਮਨ ਨਾਲ ਕੋਈ
ਸਲਾਹ ਮਸ਼ਵਰਾ ਕਰ ਲਵ |

ਚੱਲ ਬਾਈ ਜਾਗਰ ਿਸੰਹਾਂ ਆਪਾਂ ਹਵੇਲੀ ਚਲਦੇ ਆਂ,, ਮੰਗਲ ਨਾਲ ਆਏ ਿਵਚੋਲੇ
ਉਠਾ ਕੇ ਹਵੇਲੀ ਆ ਿਗਆ |

ਆਉਣ ਸਾਰ ਮੰਗਲ ਨੇ ਿਕਆਰੀ ਚ ਚਾਰ ਪੰਜ ਭੂਕਾਂ ਵਾਲੇ ਗੰਢੇ ਪੱਟੇ ਤੇ ਨਲਕੇ ਤ
ਪਾਣੀ ਦਾ ਜੱਗ ਭਰ ਜਾਗਰ ਦੇ ਸਾਹਮਣੇ ਵਾਲੇ ਮੰਜੇ ਤੇ ਆ ਬੈਠਾ |

ਚਾਦਰੇ ਦੀ ਡੱਬ ਚ ਘੁਸਮੈਲੇ ਜਹੇ ਰੰਗ ਦੀ ਦਾਰੂ ਦੀ ਬੋਤਲ ਕੱਢ ਥੱਲੇ ਧਰਤੀ ਤੇ ਿਟਕਾ
ਿਦੱਤੀ,, ਚਾਦਰੇ ਦੇ ਲੜ ਨਾਲ ਦੋ ਿਪੱਤਲ ਦੇ ਗਲਾਸ ਸਾਫ਼ ਕਰਦਾ ਬੋਿਲਆ... ਦੇਖ ਲਾ
ਜਾਗਰਾ ਹੁਣ ਇਹ ਸਾਮੀ ਹੱਥ ਨਹ ਿਨਕਲਣੀ ਚਾਹੀਦੀ..|

58
ਕੁੜੀ ਸੋਨੇ ਵਰਗੀ ਆ |

ਮੰਗਲ ਨੇ ਦੋ ਿਪੱਤਲ ਦੇ ਗਲਾਸ ਪੌਣੇ ਪੌਣੇ ਕਰ ਿਦੱਤੇ ਤੇ.. ਿਵੱਚ ਪਾਣੀ ਪਾ ਕੇ.. ਪਿਹਲੀ
ਗਲ ਨਾਲ ਿਛੱਟਾ ਕੱਢਦਾ ਬੋਿਲਆ ਲੈ ਫ਼ੇਰ ਜਾਗਰਾ.. ਚੱਕ ਤੇ ਲਈਏ ਸਵਰਗਾਂ ਦੇ ਝੂਟੇ
|

ਜਾਗਰ ਨੇ ਜਦ ਘੁੱਟ ਭਿਰਆ ਤੱਤੀ ਜਹੀ ਦਾਰੂ ਉਹਦਾ ਕਾਲਜਾ ਚੀਰ ਗਈ.. ਉਹ
ਧੁੜਧੜੀ ਜਹੀ ਲਦਾ ਗੰਢੇ ਤੇ ਦੰਦੀ ਵੱਢਦਾ ਬੋਿਲਆ.. ਦੇਖ ਬਾਈ ਮੰਗਲਾ.. ਮੁੰਡਾ ਤਾਂ ਨ
ਮ ਹੱਥ ਜਾਣ ਿਦੰਦਾ,,
ਪਰ ਕੁੜੀ ਮਲੂ ਕ ਜਹੀ ਆ ਿਕ ਪਾਪ ਲੈਨਾ.. ਬਾਈ ਮੰਗਲਾ ਤੂੰ |
ਿਕਤੇ ਆਪਾਂ ਮਾਸੂਮ ਦਾ ਸ਼ਰਾਫ਼ ਨਾ ਮਾਰ ਜੇ!!

ਮੰਗਲ ਇੱਕੋ ਸਾਹ ਚ ਸਾਰਾ ਗਲਾਸ ਅੰਦਰ ਸੁੱਟਦਾ.. ਕੁੜਤੇ ਦੀ ਕਫ਼ ਨਾਲ ਮੂੰਹ ਸਾਫ਼
ਕਰਦਾ ਬੋਿਲਆ... ਮਲੂ ਕ ਮਲਾਕ ਕੋਈ ਨਹ ,, ਿਜਹੜੀ ਭਾਬੀ ਕਦੇ ਮੈ ਕੁਝ
ੱ ਨਹ ਸੀ
ਬੋਲੀ..|
ਇਸ ਮੁਸਲੀ ਖਾਤਰ ਬੇਜ਼ਤੀ ਕੀਤੀ ਸੀ ਮੇਰੀ,, ਸਾਰੇ ਲੋਕਾਂ ਨੇ ਮੇਰਾ ਬਣਦਾ ਤਮਾਸ਼ਾ
ਵੇਿਖਆ ਸੀ..|

ਮੰਗਲ ਨੇ ਅੱਧਾ ਅੱਧਾ ਗਲਾਸ ਹੋਰ ਕਰ ਿਲਆ..|

ਦੂਜਾ ਪਗ ਪੀਅ ਕੇ ਲੋਰ ਜਹੀ ਚ ਆ ਦਾ..ਜਾਗਰ ਬੋਿਲਆ ਦੇਖ ਬਾਈ.. ਪਿਹਲਾਂ ਆਪਾਂ
ਗੱਲ ਕੀਤੀ ਸੀ ਉਹਦੇ ਨਾਲ ਠਾਰਾਂ ਸੌ ਚ,, ਪਰ ਮ ਕੰਧਲ ੋ ੀ ਦੀਆਂ ਮੋਰੀਆਂ ਿਵਚਦੀ ਦੇਖੀ
ਆ.. ਕੁੜੀ ਚਤੇ ਤੇ ਬੈਠੀ... ਹੁਣ ਆਪਾਂ ਪੁਲਸੀਏ ਤ ਦੋ ਹਜ਼ਾਰ ਤੇ ਪੰਜ ਸੌ ਲੈਣਾ |
ਜਦ ਿਵਖਾਈ ਕੁੜੀ ਉਹ ਤਾਂ ਲਾਲਾ ਸੁੱਟਦਾ ਿਫਰੂ....ਜਾਗਰ ਖੀ ਖੀ ਦੰਦੀਆਂ ਕੱਢਦਾ
ਬੋਿਲਆ |

ਹੌਲੀ ਬੋਲ ਖਸਮਾਂ ਿਕਤੇ ਅਰਜੁਨ ਪਤਾ ਨਾ ਲੱਗ ਜਾਵੇ ਕੇ ਆਪਾਂ ਪੁਲਸੀਏ ਤ ਪੈਸੇ
ਲਏ ਆ ਿਕਤੇ ਤੂੰ ਸਾਰਾ ਖੇਡ ਨਾ ਖਰਾਬ ਕਰਦ .. ਮੰਗਲ ਉਹ ਚੁੱਪ ਕਰਾ ਦਾ ਬੋਿਲਆ
|

ਨਹ ਬਾਈ ਤੂੰ ਬੇ-ਸੰਸ ਹੋਜਾ,, ਜਵਾਂ ਨ ਪਤਾ ਲੱਗਦਾ ਿਕਸੇ ਭੋਰਾ ਵੀ ਤੇਰਾਂ ਮੇਰਾ ਤੇ
ਬਾਰਾਂ ਤੇਰਾ.. ਜਾਗਰ ਫ਼ੇਰ ਵੀ ਲੋਰ ਚ ਬੋਲੀ ਜਾ ਿਰਹਾ ਸੀ |

59
ਮੰਗਲ ਨੇ ਬੋਤਲ ਚ ਿਪਆ ਆਖ਼ਰੀ ਪਊਆ ਵੀ ਗਲਾਸਾਂ ਚ ਉਲੱਦ ਿਦੱਤਾ... ਤੇ ਬੋਿਲਆ..
ਹੁਣ ਇਸ ਬਾਰੇ ਕੋਈ ਗੱਲ ਨਹ ਕਰਨੀ ਕੰਜਰ ਿਦਆ.. ਅਰਜਨ ਆ ਦਾ ਹੋਊਗਾ ਰੋਟੀ
ਲੈ ਕੇ..|

ਦੋਵ ਪੂਰੇ ਨਸ਼ੇ ਚ ਝੂਮ ਰਹੇ ਸੀ..|

ਮੰਗਲ ਨੇ ਨਸ਼ੇ ਚ ਆ ਿਦਆ ਸਾਲ ਕੁ ਪਿਹਲਾਂ ਆਈ "ਦੋ ਲੱਛੀਆਂ" ਿਫ਼ਲਮ ਦਾ ਇੱਕ


ਗੀਤ ਗੁਣ ਗੁਣਾਉਣਾ ਸ਼ੁਰੂ ਕੀਤਾ...
ਹਏ ਨ ਮੇਰਾ ਬਾਲਮ
ਹੈ ਬੜਾ ਜਾਲਮ...
ਮੈ ਕਦੇ ਕਦੇ ਕਰਦਾ ਏ ਿਪਆਰ
ਹੋਏ ਕਦੇ ਕਦੇ ਕਰਦਾ ਏ ਿਪਆਰ...
ਓਏ ਕਦੇ ਮਾਰਦਾ ਏ ਛਮਕਾ ਦੀ ਮਾਰ...
ਹਏ ਨ ਮੇਰਾ ਬਾਲਮ...

ਧਰ ਨਸੀਰਾਂ ਨੇ ਦੁਬਾਰਾ ਫ਼ੇਰ ਆਟਾ ਗੁੰਿਨਆ... ਜੇ ਕੱਲਾ ਚਾਚਾ ਹੁੰਦਾ ਤਾਂ ਭਵ ਸਵੇਰ
ਵਾਲ਼ੀ ਆਲੂ ਆਂ ਦੀ ਸਬਜ਼ੀ ਘੱਲ ਿਦੰਦੀ,, ਪਰ ਨਾਲ ਕੋਈ ਪਾਹੁਣਾ ਸੀ... ਏਦਾਂ ਤਾਂ ਬੇਜ਼ਤੀ
ਹੋਣੀ ਸੀ |

ਉਹਨੇ ਵੱਲਾਂ ਤ ਦੋ ਅੱਲਾਂ ਤੋੜੀਆਂ ... ਉਸੇ ਜਗਾ ਤ ਿਜੱਥੇ ਕੁਝ


ੱ ਮਹੀਨੇ ਪਿਹਲਾਂ ਬਚਨ
ਕੁਰ ਨੇ ਆਖਰੀ ਸਾਹ ਲਏ ਸਨ.... ਮੰਗਲ ਦੇ ਬੋਲੇ ਬੋਲ ਤੇ ਅੱਧ ਵਾਟੇ ਛੱਡ ਗਈ
ਬਚਨ ਕੁਰ ਯਾਦ ਕਰ ਉਹਦਾ ਰੋਣਾ ਿਨਕਲ ਿਗਆ |

ਚੁੰਨੀ ਦੇ ਲੜ ਨਾਲ ਅੱਖਾਂ ਪੂਝ


ੰ ਦੀ ਆ ਕੇ ਰੋਟੀ ਟੁੱਕ ਲੱਗ ਗਈ |
ਡੋਲੂ ਚ ਅੱਲਾਂ ਦੀ ਸਬਜ਼ੀ ਪਾ,, ਰੋਟੀਆਂ ਤੇ ਅਚਾਰ ਦੀਆਂ ਫਾੜੀਆਂ ਰੱਖ ਪੌਣੇ ਚ
ਬੰਨ..ਨਾਲ ਝੋਲੇ ਚ ਦੋ ਕੌਲੀਆਂ ਤੇ ਥਾਲ ਪਾ ਕੇ.. ਅਰਜੁਨ ਫੜਾ ਿਦੱਤਾ |

ਅਰਜੁਨ ਸੋਚਾਂ ਚ ਡੁੱਿਬਆ.. ਹਵੇਲੀ ਆ ਿਗਆ |

ਚਾਚਾ ਆਹ ਰੋਟੀ ਪਈ ਆ ਮ ਚਲਦਾਂ ਭਾਂਡੇ ਸਵੇਰੇ ਲੈ ਜੂ,, ਘਰੇ ਗੁੱਡੀ ਕੱਲੀ ਆ..|

60
ਅਰਜੁਨ ਿਬਨਾਂ ਉਹਨਾਂ ਦਾ ਹੁੰਗਾਰਾ ਸੁਣੇ ਘਰ ਮੁੜ ਆਇਆ..|

ਪਰ ਿਜੰਨਾਂ ਕੋਲ ਰੋਟੀ ਰੱਖ ਕੇ ਆਇਆ ਸੀ ਉਹਨਾਂ ਹੋਸ਼ ਿਕੱਥੇ ਸੀ,, ਿਜੰਨਾਂ ਖਾਤਰ
ਨਸੀਰਾਂ ਨੇ ਦੁਬਾਰਾ ਸਬਜ਼ੀ ਬਣਾ ਪਤਲੀਆਂ ਿਘਓ ਨਾਲ ਚੋਪੜ ਕੇ ਰੋਟੀਆਂ ਘੱਲੀਆਂ
ਸਨ... ਉਹ ਤਾਂ ਕਦ ਦੇ ਘੋੜੇ ਵੇਚ ਕੇ ਸ ਚੁੱਕੇ ਸਨ |

ਅਰਜੁਨ ਘਰ ਆਇਆ ਤੇ ਮੰਜਾ ਚੱਕ ਵੇਹੜੇ ਚ ਡਾਹ ਿਲਆ.. ਤੇ ਦਰੀ ਿਵਛਾ ਕੇ ਲੰਮਾ
ਪੈ ਿਗਆ.. ਇੱਕ ਬਾਂਹ ਮੋੜਕੇ ਉਹਨੇ ਮੱਥੇ ਪਰ ਰੱਖ ਲਈ ਤੇ ਤਾਿਰਆਂ ਨਾਲ ਭਿਰਆ
ਆਸਮਾਨ ਵੇਖਣ ਲੱਗਾ |

ਨਸੀਰਾਂ ਥਾਲ ਚ ਰੋਟੀ ਪਾ ਿਲਆਈ ਮੰਜੇ ਤੇ ਰੋਟੀ ਰੱਖਦੀ.. ਚੂੜੀਆਂ ਛਣਕਾ ਦੀ.. ਬੋਲੀ..
ਆਈ ਓ...ਈ..|

ਅਰਜੁਨ ਤਾਂ ਿਕਸੇ ਡੂੰਘੇ ਗਮ ਦੇ ਸਮੁੰਦਰਾਂ ਚ ਗੋਤੇ ਖਾ ਿਰਹਾ ਸੀ,, ਉਹਨੇ ਨਸੀਰਾਂ ਵੱਲ
ਕੋਈ ਿਧਆਨ ਨਾ ਿਦੱਤਾ |

ਨਸੀਰਾਂ ਉਹ ਬਾਂਹ ਤ ਫੜ ਕੇ ਿਹਲਾ ਦੀ ਰੋਟੀ ਵੱਲ ਇਸ਼ਾਰਾ ਕਰਦੀ ਬੋਲੀ... .. ..


ਓ... ਟੀ..|

ਅਰਜੁਨ ਉਬੜਵਾਹੇ ਿਖਆਲਾਂ ਚ ਿਨਕਿਲਆ..|


ਬੋਿਲਆ.. ਨਹ ਗੁੱਡੀ ਮ ਨ ਖਾਣੀ ਰੋਟੀ.. ਅੱਜ ਆਥਣੇ ਬੰਸੇ ਕੇ ਖੇਤ ਖਰਬੂਜ਼ੇ ਜਹੇ ਖਾ
ਲਏ.. ਊ ਿਚੱਤ ਿਜਹਾ ਭਿਰਆ ਿਪਆ |
ਅਰਜੁਨ ਦੀਆਂ ਅੱਖਾਂ ਚ ਹੰਝੂ ਚਮਕ ਰਹੇ ਸਨ |

ਨਸੀਰਾਂ ਕੁੱਝ ਨਾ ਬੋਲੀ ਗੁੱਸੇ ਚ ਭਰੀ ਪੀਤੀ ਉਹ ਚੁੱਪ ਚਾਪ ਥਾਲ ਚੱਕ ਕੰਧਲ
ੋ ੀ ਤੇ ਰੱਖ
ਆਈ... ਤੇ ਪਰਾਂਤ ਮੂਧੀ ਮਾਰ ਿਦੱਤੀ |

ਤੂੰ ਤਾਂ ਖਾ ਲਾ ਕਮਲੀਏ.. ਅਰਜਨ ਿਪਆਰ ਨਾਲ ਨਸੀਰਾਂ ਵੱਲ ਵੇਖਦਾ ਬੋਿਲਆ |

ਨਸੀਰਾਂ ਨੇ ਜ਼ੋਰ ਜ਼ੋਰ ਦੀ ਨਾਂਹ ਿਵੱਚ ਿਸਰ ਿਹਲਾ ਿਦੱਤਾ ਨਾਲ ਹੀ ਉਹਦਾ ਰੋਣਾ ਿਨਕਲ
ਿਗਆ... ਉਹ ਭੱਜ ਕੇ ਅਰਜਨ ਦੇ ਗਲ ਚੁੰਬੜ ਗਈ..|
ਅਰਜੁਨ ਜੋ ਬੜੇ ਿਚਰ ਦਾ ਅੱਖੀਆਂ ਚ ਹੰਝਆ ੂ ਂ ਦੇ ਦਿਰਆ ਡੱਕੀ ਬੈਠਾ ਸੀ,, ਨਸੀਰਾਂ ਦੇ

61
ਗਲ਼ ਚੁੰਬੜਨ ਦੀ ਦੇਰ ਸੀ.. ਭਰੇ ਹੋਏ ਫੋੜੇ ਵਾਂਗ ਿਫੱਸ ਿਪਆ... ਦੋਵਾਂ ਚੁੱਪ ਕਰਾਉਣ
ਵਾਲਾ ਵੀ ਕੋਈ ਨਹ ਸੀ |

ਦੋਵਾਂ ਭੈਣ ਭਰਾਵਾਂ ਨੇ ਰੋ ਰੋ ਮਨ ਹਲਕੇ ਕਰ ਲਏ,, ਫ਼ੇਰ ਅਰਜਨ ਹਸਲਾ ਕਰਦਾ


ਬੋਿਲਆ.. ਰੋਨੀ ਕਾਹ ਆ ਮੇਰੀ ਗੁੱਡੀ.. ਤੇਰਾ ਬਾਈ ਬੈਠਾ ਨਾ ਿਜ ਦਾ... ਮ ਲੱਭੁ ਕੋਈ
ਰਾਜ ਕੁਮਾਰ ਆਪਣੀ ਰਾਜ ਕੁਮਾਰੀ ਗੁੱਡੀ ਵਾਸਤੇ... ਭਾਵ ਜੋ ਵੀ ਦੇਣਾ ਪਵੇ.. ਭਾਵ
ਉਹਨਾਂ ਦੇ ਪੈਰ ਫੜਨੇ ਪੈਣ.. ਭਾਵ ਕੁਝ
ੱ ਵੀ ਮੰਗ ਹੋਵੇ ਉਹਨਾਂ ਦੀ ਸੋਨਾ ਚਾਂਦੀ.. ਸਭ
ਦੇਉਗਾ ਮ... ਮ ਆਪਣੀ ਗੁੱਡੀ ਵਾਸਤੇ ਏਦਾਂ ਦਾ ਮੁੰਡਾ ਲੱਭੁ... ਪਰ ਬੈਠੀ ਮਾਸੀ ਫਾਤਮਾ
ਵੀ ਆਖੂ.. ਆਹ ਤਾਂ ਮੇਰੀ ਧੀ ਚੰਦ ਿਮਲ ਿਗਆ |

ਇਹ ਿਦਲਾਸੇ ਅਰਜੁਨ ਿਦਲ ਤੇ ਪੱਥਰ ਰੱਖ ਬੜੇ ਟੁੱਟੇ ਹੋਏ ਮਨ ਨਾਲ ਦੇ ਿਰਹਾ ਸੀ..
ਨਸੀਰਾਂ ..|

ਚੱਲ ਗੁੱਡੀ.. ਉਠ ਤੇ ਮੂੰਹ ਹੱਥ ਧੋਅ ਤੇ ਰੋਟੀ ਚੱਕ ਿਲਆ.. ਕਮਲੋ ਭੁੱਖੇ ਥੋੜਾ ਰਹੀ ਦਾ
ਹੁੰਦਾ |

ਨਸੀਰਾਂ ਠੀ.. ਨਲਕਾ ਗੇੜ ਮੂੰਹ ਧੋਅ ਚੁੰਨੀ ਨਾਲ ਪੂਝ


ੰ ਦੀ ਰੋਟੀ ਵਾਲਾ ਥਾਲ ਿਲਆ ਕੇ
ਅਰਜੁਨ ਫੜਾ ਿਦੱਤਾ |
ਜਦ ਮੁੜਨ ਲੱਗੀ ਅਰਜੁਨ ਨੇ ਹੱਥ ਫੜ ਉਹ ਮੰਜੇ ਤੇ ਿਬਠਾ ਿਲਆ,, ਆ ਬੈਠ ਗੁੱਡੀ..
ਆਪਾਂ ਭੈਣ ਭਰਾ ਕੱਠੇ ਰੋਟੀ ਖਾਨੇ ਆਂ...
ਅਰਜੁਨ ਬੁਰਕੀ ਤੋੜਦਾ.. ਸਬਜ਼ੀ ਚ ਲਬੇੜ ਦਾ ਬੋਿਲਆ.. ਆਅ ਕਰ...

ਜਦ ਨਸੀਰਾਂ ਨੇ ਆਅ ਕਰਕੇ ਮੂੰਹ ਅੱਿਡਆ ਤਾਂ ਅਰਜੁਨ ਨੇ ਬੁਰਕੀ ਨਸੀਰਾਂ ਦੇ ਮੂੰਹ ਪਾ


ਿਦੱਤੀ |
ਨਸੀਰਾਂ ਬੁਰਕੀ ਚੱਬਦੀ ਫ਼ੇਰ ਰੋ ਪਈ ਪਰ ਇਹ ਹੰਝੂ ਸ਼ਾਇਦ ਖੁਸ਼ੀ ਦੇ ਸਨ |

ਰੋਟੀ ਖਾ ਕੇ ਦੋਵ ਭੈਣ ਭਰਾ ਆਪੋ ਆਪਣੇ ਮੰਿਜਆਂ ਤੇ ਲੇਟ ਗਏ,, ਜੇਠ ਹਾੜ ਦੀ ਚੰਨ
ਚਾਨਣੀ ਰਾਤ... ਬੋਲਦੇ ਬ ਿਡਆਂ ਦੀ ਅਵਾਜ਼ ਤੇ ਬਾਹਰ ਵਾਰ ਿਪੰਡ ਦੀ ਿਫਰਨੀ ਤੇ ਭਕਦੇ
ਕੁਿੱ ਤਆਂ ਦੀ ਆਵਾਜ਼ ਰਾਤ ਦੀ ਚੁੱਪ ਤੋੜ ਰਹੀ ਸੀ |

ਚੰਦ ਪੂਰੇ ਜੋਬਨ ਤੇ ਖੜਾ ਸੀ.. ਨਸੀਰਾਂ ਦੇ ਸੁਪਨੇ ਵੀ ਸ਼ਾਇਦ ਏਸੇ ਚੰਦ ਵਰਗਾ ਜੀਵਨ
ਸਾਥੀ ਿਮਲਣ ਦੇ ਸਨ,,, ਪਰ ਮੰਗਲ ਦੇ ਬੋਲ ਉਹਦੇ ਸੁਪਿਨਆਂ ਸੋਹਣੀ ਦੇ ਕੱਚੇ ਘੜੇ

62
ਵਾਂਗ ਖੋਰ ਗਏ ਸਨ |

ਉਹਨੇ ਜਦ ਪਾਸਾ ਿਲਆ ਤਾਂ ਵੇਿਖਆ ਕੇ ਅਰਜੁਨ ਹਲੇ ਸੁੱਤਾ ਨਹ ਸੀ,, ਿਕਸੇ ਡੂੰਘੀ ਸੋਚ
ਚ ਡੁੱਿਬਆ ਅਸਮਾਨ ਿਟਕ ਿਟਕੀ ਲਗਾਈ ਦੇਖ ਿਰਹਾ ਸੀ |
ਨਸੀਰਾਂ ਦੀਆਂ ਅੱਖਾਂ ਚ ਹੰਝੂ ਚੋਅ ਚੋਅ ਿਸਰਹਾਣੇ ਤੇ ਿਡੱਗ ਰਹੇ ਸਨ,, ਉਹਨੇ ਬੁੱਲ ਘੁੱਟ
ਕੇ ਅੰਦਰ ਮੋੜੇ ਹੋਏ ਸਨ ਕੇ ਅਰਜਨ ਦੇ ਕੰਨਾਂ ਤੱਕ ਉਹਦੇ ਰੋਣ ਦੀ ਅਵਾਜ਼ ਨਾ
ਪਹੁੰਚ ਜਾਵੇ |

ਉਹਨੇ ਆਪਣੇ ਆਪ ਸਵਾਲ ਕਰਨੇ ਸ਼ੁਰੂ ਕੀਤੇ...


ਨ ਚੰਦਰੀਏ ਤੂੰ ਪਿਹਲਾਂ ਿਪਉ ਖਾ ਗਈ,,
ਫ਼ੇਰ ਮਾਂ ... ਤੇ ਅਰਜਨ ਦੀ ਬੇਬੇ ਵੀ ਿਨਗਲ ਗਈ ਤੂ,ੰ , ਿਕਸੇ ਸੱਪਣੀ ਵਾਂਗ..|
ਤੇ ਤੇ ਹੁਣ ਅਰਜਨ ਵੀ ਗ਼ਮਾਂ ਦੇ ਸਾਗਰ ਚ ਡੋਬਣ ਲੱਗੀ ,,
ਿਕੱਥੇ ਦੇਣੇ ਦੇਵ ਗੀ ਪਾਪਣੇ ਏਨੇ ਪਾਪਾਂ ਦੇ..|

ਚਾਚੇ ਮੰਗਲ ਵਾਲੇ ਿਰਸ਼ਤੇ ਹਾਂ ਕਰਦੇ ਅੜੀਏ,, ਕੀ ਹੋਇਆ ਦਹਾਜੂ ਤੇ ਵੱਡੀ ਉਮਰ ਦਾ
ਆ ਤਾਂ.. ਕਮਲੀਏ ਖਾਣੀਆਂ ਤਾਂ ਦੋ ਮੰਨੀਆਂ ਹੀ ਆ |

ਘੱਟੋ ਘੱਟੋ ਤੇਰਾ ਬਾਈ ਅਰਜਨ ਤਾਂ ਇਸ ਬੋਝ ਤ ਮੁੱਕਤ ਹੋ ਜਾਊਗਾ |

ਐਨਾ ਸੋਚਾਂ ਚ ਆਪਣੇ ਆਪ ਨਾਲ ਯੁੱਧ ਕਰਦੀ ਪਤਾ ਹੀ ਨਾ ਲੱਗਾ ਕੇ ਉਹ ਕਦ ਸ


ਗਈ |

ਅਗਲੇ ਿਦਨ ਜਦ ਨਸੀਰਾਂ ਠੀ ਤਾਂ ਉਹਦੇ ਠਣ ਤ ਪਿਹਲਾਂ ਹੀ ਅਰਜਨ ਖ਼ੇਤ ਜਾ


ਚੁੱਕਾ ਸੀ ||

ਨਸੀਰਾਂ ਨੇ ਉਠ ਕੇ ਪਿਹਲਾਂ ਸਾਰੇ ਵੇਹੜੇ ਚ ਬੌਕਰ ਫ਼ੇਰ ਕੇ ਕੂੜਾ ਕੱਠਾ ਕੀਤਾ,, ਫ਼ੇਰ ਧਾਰ
ਕੱਢ ਚੁੱਲੇ ਚਕੇ ਵੱਲ ਹੋ ਗਈ |
ਉਹਦਾ ਿਦਲ ਿਚੜੀ ਦੇ ਬੱਚੇ ਵਾਂਗ ਫੜਕ ਫੜਕ ਵੱਜ ਿਰਹਾ ਸੀ,, ਿਚੱਤ ਅਜ਼ੀਬ ਜਹੀ
ਇੱਕ ਿਚੱਤਵਨੀ ਜਹੀ ਲੱਗੀ ਹੋਈ ਸੀ,, ਿਜਵ ਕੁੱਝ ਮਾੜਾ ਵਾਪਰਨ ਵਾਲਾ ਹੁੰਦਾ |

ਅੱਜ ਪਿਹਲੀ ਵਾਰ ਹੋਇਆ ਸੀ ਕੇ ਅਰਜਨ ਉਹ ਸੁੱਤੀ ਛੱਡ,,,ਿਬਨ ਉਠਾਏ ਖ਼ੇਤ


ਚਲਾ ਿਗਆ ਸੀ |

63
ਰਾਤ ਤ ਲੈ ਕੇ ਉਹ ਹੁਣ ਤੱਕ ਹੋਈ ਇੱਕ ਇੱਕ ਗੱਲ ਤੇ ਸੋਚ ਿਵਚਾਰ ਕਰ ਰਹੀ ਸੀ |

ਅੱਜ ਉਹਨੇ ਿਕੰਨਾਂ ਲਚਾਰ ਤੇ ਬੇਵੱਸ ਕਰ ਿਦੱਤਾ ਸੀ ਆਪਣੇ ਵੀਰ ,, ਉਹੀ ਵੀਰ ਜੋ
ਕਦੇ ਉਹ ਮੋਿਢਆਂ ਤੇ ਚੱਕ ਕੇ ਿਖਡਾਇਆ ਕਰਦਾ ਸੀ |
ਏਨਾਂ ਉਦਾਸ ਤਾਂ ਕਦੇ ਉਦ ਨਹ ਸੀ ਹੋਇਆ.. ਜਦ ਬਚਨ ਕੁਰ ਦੇ ਮਰਨ ਮਗਰ
ਉਹਦਾ ਪਿਹਲਵਾਨ ਬਣਨ ਦਾ ਸੁਪਨਾ ਚਕਨਾਚੂਰ ਹੋ ਕੇ ਟੁੱਟ ਿਗਆ ਸੀ,, ਪਰ ਨਸੀਰਾਂ
ਦੇ ਿਵਆਹ ਦੀ ਿਚੰਤਾ ਉਹ ਡੋਬ ਗਈ ਸੀ ਡੂੰਘੇ ਪਾਣੀਆਂ ਚ..|

ਨਸੀਰਾਂ ਨੇ ਮਨ ਹੀ ਮਨ ਮੰਗਲ ਦੀ ਗੱਲ ਮੰਨਣ ਦਾ ਫ਼ੈਸਲਾ ਕਰ ਿਲਆ,, ਪਰ ਦੂਜੇ


ਪਲ਼ ਹੀ ਸੋਿਚਆ ਕੇ ਫ਼ੇਰ ਅਰਜਨ ਦਾ ਰੋਟੀ ਟੁੱਕ ਕੌਣ ਕਰੂ |

ਉਹਨੇ ਸੋਚਾਂ ਚ ਨੇ ਡੁੱਬੀ ਰੋਟੀ ਬਣਾ ਕੇ ਪੌਣੇ ਚ ਬੰਨੀ ਤੇ ਖ਼ੇਤ ਵੱਲ ਤੁਰ ਪਈ |

ਅਰਜਨ ਕੋਈ ਕੰਮ ਨਹ ਕਰ ਿਰਹਾ,, ਉਹ ਤਾਂ ਚੁੱਪ ਚਾਪ ਟਾਹਲੀ ਹੇਠ ਿਪਆ.. ਟਾਹਲੀ
ਤੇ ਪਾਏ ਘੁੱਗੀਆਂ ਿਚੜੀਆਂ ਦੇ ਆਲਣੇ ਦੇਖ ਿਰਹਾ ਸੀ |
ਇੱਕ ਬਲਦ ਗਾਂਧੀ ਜੁਿੜਆ ਹੋਇਆ ਸੀ,ਦੂਜਾ ਬਲਦ ਕੋਲੇ ਸੁੱਖੇ ਘਾਹ ਚ ਮੂੰਹ ਮਾਰ
ਿਰਹਾ ਸੀ,,ਜੋ ਏਨੇ ਿਸਆਣੇ ਸਨ ਕੇ ਆਪਣੀ ਚਾਲੇ ਘੁੰਮ ਰਹੇ ਸਨ,, ਹਰਟ ਦੀਆਂ ਿਟੰਡਾ
ਘੁੰਮ ਘੁੰਮ ਛਾਬੜੇ ਚ ਖ਼ਾਲੀ ਹੋ ਰਹੀਆਂ ਸਨ।

ਨਸੀਰਾਂ ਜਾ ਕੇ ਮੰਜੇ ਕੋਲ ਭੁੰਜੇ ਬੈਠ ਗਈ,, ਬੜੀ ਵੱਡੀ ਏਥੇ ਇੱਕ ਟਾਹਲੀ ਹੋਣ ਕਰਕੇ
ਏਹ ਟਾਹਲੀ ਵਾਲਾ ਖ਼ੇਤ ਕਿਹੰਦੇ ਸਨ |
ਉਸੇ ਟਾਹਲੀ ਦੇ ਥੱਲੇ ਸੋਚਾਂ ਚ ਡੁੱਿਬਆ ਲੰਬਾ ਿਪਆ ਹੋਇਆ ਸੀ ਅਰਜੁਨ ਿਸੰਹੋ ||

ਨਸੀਰਾਂ ਨੇ ਵੰਗਾਂ ਛਣਕਾ ਕੇ ਅਰਜੁਨ ਉਦਾਸੀ ਦਾ ਕਾਰਨ ਪੁਿੱ ਛਆ..|

ਅਰਜਨ ਬੈਠਾ ਹੁੰਦਾ ਬੋਿਲਆ ਕੁਝ


ੱ ਨ ਗੁੱਡੀ,, ਬੱਸ ਿਚੱਤ ਿਜਹਾ ਨ ਚੰਗਾ.. ਆ ਪਰ
ਬਿਹ ਜਾ ਮੰਜੇ ਤੇ..|

ਨਸੀਰਾਂ ਨੇ ਵੰਗਾਂ ਛਣਕਾਈਆਂ, ਆਪਣੇ ਹੱਥਾਂ ਦੀਆਂ ਪਿਹਲੀਆਂ ਦੋਵਾਂ ਗਲਾਂ ਇੱਕ ਦੂਜੀ
ਚ ਫ਼ਸਾ ਕੜੰਗੀ ਬਣਾ ਕੇ ਹਾਂ ਚ ਿਸਰ ਿਹਲਾ ਿਦੱਤਾ..|
ਿਜਸਦਾ ਮਤਲਬ ਸੀ ਮੈ ਇਹ ਿਰਸ਼ਤਾ ਮਨਜ਼ੂਰ ਆ |
ਫ਼ੇਰ ਇੱਕ ਗਲ ਮੰਗਲ ਦੀ ਿਹੱਕ ਲਾ ਕੇ ਫ਼ੇਰ ਰੋਟੀਆਂ ਵੱਲ ਕਰਦੀ ਨੇ ਏਦਾਂ ਹੱਥ

64
ਿਹਲਾਇਆ ਿਜਵ ਆਪਾਂ ਿਕਸੇ ਕੁੱਝ ਪੁਛ
ੱ ਦੇ ਹੁੰਨੇ ਆਂ |

ਿਜਸਦਾ ਮਤਲਬ ਪਰ ਫ਼ੇਰ ਤੇਰੀ ਰੋਟੀ ਕੌਣ ਬਣਾਉ..|

ਅਰਜੁਨ ਨੇ ਘੁੱਟ ਕੇ ਨਸੀਰਾਂ ਗਲ ਲਾ ਿਲਆ ਿਜਵ ਉਹਦਾ ਕੋਈ ਬੋਝ ਲਿਹ ਿਗਆ
ਹੋਵੇ..|
ਉਹ ਅੱਖਾਂ ਪੂਝ
ੰ ਦਾ ਬੋਿਲਆ, ਗੁੱਡੀ ਤੂੰ ਮੇਰੀ ਰੋਟੀ ਦੀ ਿਫ਼ਕਰ ਨਾ ਕਰ ਉਹ ਤਾਂ ਮ ਲਾਹ
ਹੀ ਲੈਣੀ ਨਾਲ਼ੇ ਏਧਰ ਤੂੰ ਿਵਦਾ ਹੋਣਾ ਆਪਾਂ ਤੇਰੇ ਵਾਸਤੇ ਭਾਬੀ ਲੈ ਆਉਣੀ ਆਂ ||

ਅਸਲ ਚ ਅਰਜਨ ਨੇ ਹਲੇ ਤੱਕ ਿਵਆਹ ਏਸੇ ਲਈ ਨਹ ਸੀ ਕਰਵਾਇਆ ਿਕਤੇ


ਬੇਗ਼ਾਨੀ ਧੀ ਆ ਕੇ ਨਸੀਰਾਂ ਤੰਗ ਨਾ ਕਰੇ.. ਿਕ ਕੇ ਉਸ ਿਵਚਾਰੀ ਨੇ ਤਾਂ ਬੋਲ ਕੇ
ਵੀ ਨਹ ਦੱਸਣਾ |

ਫ਼ੇਰ ਭਾਵੁਕ ਹੁੰਦਾ ਬੋਿਲਆ.. ਪਰ ਗੁੱਡੀ.. ਚਾਚਾ ਕਿਹੰਦਾ ਸੀ ਮੁੰਡਾ ਪੱਕੀ ਉਮਰ ਦਾ ਤੇ
ਦਹਾਜੂ ਆ..?

ਨਸੀਰਾਂ ਨੇ ਅਰਜਨ ਦੀਆਂ ਅੱਖਾਂ ਪੂਝ


ੰ ਿਦਆਂ ਇਸ਼ਾਰਾ ਕੀਤਾ.. ਨਾ ਵੀਰ ਰੋ ਨਾ,, ਫ਼ੇਰ ਕੀ
ਆ ਜੋ ਮੇਰੇ ਕਰਮਾਂ ਚ ਹੈ,,ਉਹ ਿਮਲ ਿਗਆ,, ਸ਼ਾਇਦ ਖੁਦਾ ਦੀ ਏਹੀ ਮਰਜ਼ੀ ਹੋਵੇ!!

ਨਸੀਰਾਂ ਨੇ ਅਰਜਨ ਅੱਗੇ ਹੱਥ ਜੋੜ ਿਦੱਤ.ੇ . ਉਹਦੇ ਤ ਆਪਣੇ ਮੂੰਹ ਬੋਲੇ ਭਰਾ ਦਾ ਦਰਦ
ਵੇਿਖਆ ਨਹ ਸੀ ਜਾਂਦਾ |
ਅਰਜਨ ਮਜਬੂਰ ਹੋ ਚੁੱਕਾ ਸੀ.. ਤੇ ਮਜ਼ਬੂਰੀਆਂ ਕਈ ਵਾਰ ਬੰਦੇ ਤ ਉਹ ਕਰਵਾ ਿਦੰਦੀਆਂ
ਜੋ ਉਹਨੇ ਕਦੇ ਸੁਪਨੇ ਿਵੱਚ ਨਹ ਸੋਿਚਆ ਹੁੰਦਾ ||

ਇੱਕ ਦੋ ਿਦਨ ਚ ਹੀ ਚੁੰਨੀ ਚੜਾ ਕੇ ਨਸੀਰਾਂ ਤੋਰ ਿਦੱਤਾ ਿਗਆ,, ਨਸੀਰਾਂ ਇੱਕ
ਬੇਗਾਨੇ ਘਰ ਚ ਆ ਚੁੱਕੀ ਸੀ..ਿਕਸੇ ਅੱਧਖੜ ਬੰਦੇ ਦੇ ਲੜ ਲੱਗ ਕੇ,,ਿਜਸਦੀ ਉਮਰ ਕੋਈ
ਚਾਲੀ ਤ ਪਰ ਲੱਗਦੀ ਸੀ ਤੇ ਨਸੀਰਾਂ ਹਲੇ ਮਸਾਂ ਸੋਲਾਂ ਸਤਾਰਾਂ ਵਿਰਆਂ ਦੀ ਸੀ |

ਧਰ ਮੰਗਲ ਤੇ ਿਵਚੋਲੇ ਜਾਗਰ ਨੇ ਨਸੀਰਾਂ ਦੇ ਘਰਵਾਲੇ ਤ ਪੱਚੀ ਸੌ ਰੁਪਏ ਲੈ ਕੇ


ਆਪਸ ਿਵੱਚ ਵੰਡ ਲਏ ਸਨ |

ਨਸੀਰਾਂ ਨੇ ਰੱਬ ਦੇ ਭਾਣੇ ਮੰਨ ਿਲਆ ਸੀ ਿਕ ਿਕ ਜੋ ਰੱਬ ਨੇ ਕਰਮਾਂ ਚ ਿਲਿਖਆ

65
ਸੀ ਉਹ ਤਾਂ ਭੋਗਣਾ ਹੀ ਸੀ,, ਉਹਦੇ ਨਾਲ ਤਾਂ ਲੜ ਵੀ ਨ ਸਕਦੇ..|

ਨਸੀਰਾਂ ਡਰੀ ਹੋਈ...ਕੱਚੀ ਸਵਾਤ ਚ ਮੰਜੇ ਤੇ ਬੈਠੀ ਸੀ,, ਕੋਲ ਹੀ ਆਲੇ ਚ ਇੱਕ ਦੀਵਾ
ਬਲ ਿਲਆ ਿਰਹਾ ਸੀ,, ਿਜਸਦੀ ਲਾਟ ਕੰਬ ਰਹੀ ਸੀ,, ਨਸੀਰਾਂ ਦਾ ਿਦਲ ਵੀ ਿਬਲਕੁੱਲ
ਉਸੇ ਤਰਾਂ ਹੀ ਕੰਬੀ ਜਾ ਿਰਹਾ ਸੀ,, ਿਬਲਕ
ਿਵਚੋਲਾ ਜਾਗਰ ਤੇ ਨਸੀਰਾਂ ਦਾ ਘਰਵਾਲਾ ਿਨਰੰਜਨ ਬਾਹਰ ਵੇਹੜੇ ਚ ਬੈਠੇ ਸ਼ਰਾਬ ਪੀਅ
ਰਹੇ ਸਨ |

ਅੱਧੀ ਰਾਤ ਿਡੱਗਦਾ ਢਿਹੰਦਾ ਕੌਿਲਆਂ ਨਾਲ ਵੱਜਦਾ ਿਨਰੰਜਨ ਸਵਾਤ ਅੰਦਰ ਵਿੜਆ |

ਲੰਬੀ ਚਰੜ... ਦੀ ਆਵਾਜ਼ ਕਰਦੇ ਤਖ਼ਤੇ ਬੰਦ ਹੋ ਗਏ, ਿਡੱਗਦੇ ਢਿਹੰਦੇ ਿਨਰੰਜਨ ਨੇ
ਤਖ਼ਿਤਆਂ ਦੇ ਪਰ ਵਾਲੇ ਪਾਸੇ ਸੰਗਲੀ ਦੀ ਕੁੰਡੀ ਲਾ ਿਦੱਤੀ...|

ਨਸੀਰਾਂ ਕੱਠੀ ਜਹੀ ਹੋ ਕੇ ਮੰਜੇ ਦੀ ਇੱਕ ਗੁੱਠੇ ਜਾ ਲੱਗੀ |

ਅੱਖ ਦੇ ਝੱਪਕੇ ਿਜੰਨੇ ਪਲ਼ ਿਵੱਚ ਹੀ ਿਨਰੰਜਨ ਦੇ ਜ਼ਾਲਮ ਹੱਥਾਂ ਨੇ ਨਸੀਰਾਂ ਜਕੜ


ਿਲਆ,, ਿਜਵ ਕੋਈ ਬਾਜ਼ ਝੱਪਟੇ ਨਾਲ ਿਕਸੇ ਕੁਕੱ ੜੀ ਦੇ ਬੱਚੇ ਪੰਿਜਆ ਚ ਜਕੜ ਲਦਾ
ਏ..|

ਿਨਰੰਜਨ ਦੀ ਦਾਰੂ ਦਾ ਮੁਸ਼ਕ ਪੂਰੇ ਕਮਰੇ ਚ ਘੁਲ ਿਗਆ,, ਿਨਰੰਜਨ ਕੋਲ਼ ਦਾਰੂ ਦੀ
ਹਵਾੜ ਮਾਰ ਰਹੀ ਸੀ,, ਿਨਰੰਜਨ ਦੇ ਘਰਕੇ ਹੋਵੇ ਦੁਰਗੰਧ ਭਰੇ ਸਾਹ ਨਸੀਰਾਂ ਦੇ ਮੂੰਹ
ਨਾਲ ਟਕਰਾ ਰਹੇ ਸਨ,,, ਨਸੀਰਾਂ ਉਲਟੀ ਆਉਣ ਵਾਲ਼ੀ ਹੋ ਗਈ,,ਪਰ ਉਹ ਤਾਂ ਰੋ
ਵੀ ਨਹ ਸੀ ਸਕਦੀ.. ਏਥੇ ਕੌਣ ਸੀ ਉਹਦੀ ਚੀਖ ਪੁਕਾਰ ਸੁਣਨ ਵਾਲਾ...|

ਏਥੇ ਤਾਂ ਕੀ ਪੂਰੀ ਦੁਨੀਆਂ ਤੇ ਉਹਦਾ ਆਪਣਾ ਤਾਂ ਇੱਕ ਉਹਦਾ ਬਾਈ ਹੀ ਸੀ,, ਜਾਂ ਏਦਾਂ
ਕਿਹ ਲਵੋ ਕੇ ਉਹਦਾ ਬਾਈ ਹੀ ਉਹਦੀ ਪੂਰੀ ਦੁਨੀਆਂ ਸੀ |

ਪਰ ਉਹਦੀ ਅਵਾਜ਼ ਨਾ ਤਾਂ ਉਹਦੇ ਬਾਈ ਦੇ ਕੰਨਾਂ ਤੱਕ ਪਹੁੰਚਣੀ ਸੀ ਤੇ ਨਾ ਹੀ ਉਹ


ਪਹੁੰਚਾਉਣਾ ਚਾਹੁੰਦੀ ਸੀ...|
ਿਕੰਨੇ ਕੁ ਦੁੱਖ ਦੇ ਿਦੰਦੀ ਆਪਣੇ ਵੀਰ ਜੋ ਅੱਜ ਤੱਕ ਉਹਦੇ ਕਰਕੇ ਲੋਕਾਂ ਤ ਕੜਮੀ ਦਾ
ਭਰਾ ਵਰਗੇ ਸ਼ਬਦ ਸੁਣਦਾ ਆਇਆ ਸੀ,, ਏਥ ਤੱਕ ਵੀ ਉਹਨੇ ਸੁਿਣਆ ਸੀ ਕੇ ਆਹ
ਕੜਮੀ ਬਚਨ ਕੁਰ ਖਾ ਗਈ |

66
ਉਹ ਅੱਖਾਂ ਭਰੀ ਪਈ ਪਤਾ ਹੀ ਨਾ ਲੱਿਗਆ ਕਦ ਉਹਦੇ ਕੱਪੜੇ ਉਹਦੇ ਿਪੰਡੇ ਤ
ਵੱਖ ਕਰ ਿਦੱਤੇ ਸੀ ਿਨਰੰਜਨ ਨੇ ..|

ਇੱਕ ਪੀੜ ਉਹਦਾ ਅੰਦਰ ਿਜਸਮ ਚੀਰਦੀ ਉਹਦੇ ਿਸਰ ਚੜ ਗੀ,, ਉਹਨੇ ਦੋਵ ਹੱਥਾਂ
ਿਵੱਚ ਮੰਜੇ ਤੇ ਿਵਛਾਈ ਚਾਦਰ ਘੁੱਟ ਕੇ ਫੜ ਲਈ |
ਚਾਦਰ ਖੂਨ ਨਾਲ ਲੱਥ ਪੱਥ ਹੋ ਗਈ..|

ਪਰ ਿਨਰੰਜਨ ਹੋਸ਼ ਿਕੱਥੇ ਸੀ,, ਉਹਦੇ ਿਸਰ ਤੇ ਕਾਮ ਵਾਸ਼ਨਾ ਦਾ ਭੂਤ ਸਵਾਰ ਸੀ |
ਨਾ ਉਹ ਨਸੀਰਾਂ ਦੀ ਪਵਾਹ ਸੀ ਤੇ ਨਾ ਉਹਦੇ ਦਰਦ ਦੀ... ਿਕ ਿਕ ਖੋਤੇ ਦੇ ਕੰਨਾਂ
ਵਰਗੇ 10-10 ਦੇ ਢਾਈ ਸੌ ਨਟ ਿਦੱਤੇ ਸੀ ਉਹਨੇ ਜਾਗਰ ..|

ਏਦਾਂ ਹੀ ਸਵੇਰ ਤੱਕ ਪਤਾ ਨ ਿਕੰਨ ਵਾਰ ਿਨਰੰਜਨ ਉਹਦੇ ਤ ਅਲੱਗ ਹੋਇਆ ਪਤਾ ਨ
ਿਕੰਨੀ ਵਾਰ ਉਹਦੇ ਨਾਲ ਲੱਿਗਆ ਉਹ ਕੋਈ ਿਗਣਤੀ ਨਹ ਸੀ |
ਨਸੀਰਾਂ ਦੇ ਸਾਰੇ ਸਰੀਰ ਚ ਚੀਸਾਂ ਉਠ ਰਹੀਆਂ ਸਨ..|

ਅਗਲੀ ਸਵੇਰ ਉਹਦੇ ਤ ਿਠਆ ਨਾ ਿਗਆ,,ਉਹਦੀਆਂ ਲੱਤਾਂ ਚ ਿਜਵ ਕੋਈ ਜਾਨ ਹੀ


ਨ ਹੋਵੇ |

ਫ਼ੇਰ ਵੀ ਕੋਿਸ਼ਸ ਕਰਕੇ ਉਹਨੇ ਹੰਭਲਾ ਮਾਿਰਆ ਤੇ ਠ ਖੜੀ ਹੋਈ,, ਿਨਰੰਜਨ ਕੋਲ
ਪਰਲੇ ਮੰਜੇ ਤੇ ਿਪਆ ਰੱਜੀ ਹੋਈ ਮੱਝ ਵਾਂਗ ਘੁਰਾੜੇ ਮਾਰ ਿਰਹਾ ਸੀ |

ਨਸੀਰਾਂ ਨੇ ਸੋਿਚਆ ਪਿਹਲਾਂ ਰਸੋਈ ਜਾ ਕੇ ਰੋਟੀ ਟੁੱਕ ਕਰ ਲਵਾਂ ਸ਼ਾਇਦ ਏਹਨਾਂ ਿਡਊਟੀ
ਜਾਣਾ ਹੋਊਗਾ,, ਿਕ ਿਕ ਮੰਗਲ ਨੇ ਿਕਹਾ ਸੀ ਕੇ ਮੁੰਡਾ ਪੁਲਸ ਚ ਆ |
ਨਸੀਰਾਂ ਨੇ ਸਾਰਾ ਕੰਮ ਨਬੇੜ ਿਲਆ,, ਪਰ ਉਹ ਤਾਂ ਉਸੇ ਤਰਾਂ ਹੀ ਸੁੱਤਾ ਹੋਇਆ ਸੀ,,
ਨਾ ਹੀ ਕੋਈ ਆਂਢ ਗੁਆਢ ਂ ਚ ਨਸੀਰਾਂ ਦੇਖਣ ਆਈ ਸੀ, ਨਾ ਕੋਈ ਸ਼ਗਨ ਦੇਣ |

ਿਨਰੰਜਨ ਵੱਡਾ ਿਦਨ ਚੜੇ ਿਠਆ ਤੇ ਬਾਜ਼ੀ ਵਾਲੇ ਕੁੱਕੜਾ ਬਦਾਮ ਖਵਾਉਣ ਲੱਗ
ਿਪਆ,, ਉਹਨੇ ਕੁਕ
ੱ ੜ ਕਬੂਤਰ ਰੱਖੇ ਹੋਏ ਸਨ |

ਦੁਪਿਹਰ ਤੱਕ ਿਕੰਨੇ ਹੀ ਵੇਹਲੜਾਂ ਦਾ ਮਜ਼ਮਾ ਵੇਹੜੇ ਚ ਲੱਗ ਿਗਆ,,


ਨਸੀਰਾਂ ਸਭ ਲਈ ਰੋਟੀ ਬਣਾਉਣ ਦਾ ਹੁਕਮ ਹੋ ਿਗਆ |

67
ਨਸੀਰਾਂ ਕੰਧ ਨਾਲ ਟੇਢਾ ਮੰਜਾ ਖੜਾ ਕਰਕੇ,,, ਤੇ ਪੱਲੀ ਪਾ ਕੇ ਡੱਬ ਖੱੜਬੀ ਜਹੀ ਛਾਂ
ਕਰਕੇ ਰੋਟੀਆਂ ਪਕਾਉਣ ਲੱਗ ਪਈ,, ਧੁਪ ੱ ਨਾਲ ਉਹਦਾ ਮੂੰਹ ਲਾਲ ਹੋ ਿਗਆ.. ਮੁੜਕੇ
ਨਾਲ ਉਹਦਾ ਰੰਗ ਚੋਅ ਕੇ ਪਰਾਤ ਚ ਿਡੱਗਣ ਲੱਗਾ....ਉਹ ਲੋਕ ਗੀਤ ਦੇ ਬੋਲਾਂ ਦੀ
ਅੱਜ ਸਮਝ ਲੱਗੀ ਸੀ......
ਰੰਗ ਚੋਅ ਕੇ ਪਰਾਂਤ ਿਵੱਚ ਪੈ ਿਗਆ
ਧੁਪ
ੱ ੇ ਮ ਪਕਾਈਆਂ ਰੋਟੀਆਂ...|

ਖੁਸ਼ੀ ਚ ਗਾਏ ਜਾਣ ਵਾਲੇ ਇਸ ਗੀਤ ਦੀ ਅਸਲੀਅਤ ਿਕੰਨੀ ਿਭਆਨਕ ਸੀ ਉਸ


ਅੱਜ ਸਮਝ ਆਈ ਸੀ |

ਿਵਚੋਲੇ ਨੇ ਿਕਹਾ ਸੀ ਕੇ ਮੁੰਡਾ ਪੁਲਸ ਚ ਆ ||


ਪਰ ਏਦਾਂ ਦਾ ਤਾਂ ਕੁਝ
ੱ ਵੀ ਨਹ ਸੀ,, ਿਨਰੰਜਨ ਤਾਂ ਸਗ ਵੈਲੀ ਸੀ,, ਆਪ ਪਾਸ ਦੇ ਲੋਕ
ਉਹ ਨੰ ਜੀ ਪੁਲਸੀਆ ਕਿਹੰਦੇ ਜ਼ਰੂਰ ਸੀ,, ਿਕ ਿਕ ਉਹ ਬਲੈਕੀਆ ਸੀ ਕਦੇ ਫਰੀਦਕੋਟ
ਵਾਲ਼ੀ ਪੁਲਸ ਲੈ ਜਾਂਦੀ ਸੀ ਕਦੇ ਿਫਰੋਜ਼ਪੁਰ ਉਹਦੀ ਪੇਸ਼ੀ ਹੁੰਦੀ ਸੀ |

ਿਜ਼ਆਦਾਤਰ ਥਾਿਣਆ ਹਵਾਲਾਤਾਂ ਚ ਰਿਹਣ ਕਰਕੇ ਲੋਕਾਂ ਉਹਦੀ ਛੇੜ ਹੀ ਪੁਲਸੀਆ ਪਾ


ਿਦੱਤੀ ਸੀ ਕੇ ਭਾਈ ਇਹ ਤਾਂ ਪੁਲਸੀਆ ਜਦ ਵੇਖੋ ਠਾਣੇ ਚ ਹੀ ਹੁੰਦਾ |

ਨਸੀਰਾਂ ਨੇ ਇਹ ਦੁੱਖ ਵੀ ਅੰਦਰ ਹੀ ਿਪਆ ਿਲਆ..| ਿਨਰੰਜਨ ਸਾਰਾ ਿਦਨ ਵੇਹਲੜਾਂ ਦਾ


ਕੱਠ ਕਰੀ ਰੱਖਦਾ ਕਦੇ ਕੱਠੇ ਹੋ ਿਕਸੇ ਦਾ ਕਬਜ਼ਾ ਛੜਾਉਣ ਚਲੇ ਜਾਂਦੇ ਕਦੇ ਿਕਸੇ ਦੀ
ਪੈਲੀ ਤੇ ਕਬਜ਼ਾ ਕਰਨ |

ਿਕਤੇ ਕੁੱਕੜਾਂ ਦੀ ਬਾਜ਼ੀ ਜਾ ਕੁੱਕੜ ਛੱਡਦਾ..|ਿਕਤੇ ਕੋਠੇ ਤੇ ਕਬੂਤਰ ਉਡਾ ਦਾ ਰਿਹੰਦਾ...


ਦਾਰੂ ਦੇ ਘਰੇ ਡਰੱਮ ਪਾਈ ਰੱਖਦਾ,,
ਕਦੇ ਕੋਈ ਫ਼ੀਮ ਲੈਣ ਵਾਲਾ ਬੂਹੇ ਆ ਖੜਦਾ ||

ਏਦਾਂ ਹੀ ਨਸੀਰਾਂ ਦੇ ਿਵਆਹ ਇੱਕ ਮਹੀਨਾ ਬੀਤ ਿਗਆ,,ਿਨਰੰਜਨ ਦਾ ਨਸੀਰਾਂ ਚ


ਕੋਈ ਿਧਆਨ ਨਹ ਸੀ,, ਉਹ ਤਾਂ ਉਹਦੇ ਲਈ ਿਦਨੇ ਰੋਟੀ ਟੁੱਕ ਪਕਾਉਣ ਵਾਲ਼ੀ ਤੇ ਰਾਤ
ਿਬਸਤਰਾ ਿਨੱਘਾ ਕਰਨ ਵਾਲ਼ੀ ਕੋਈ ਚੀਜ਼ ਸੀ |

ਇੱਕ ਿਦਨ ਿਨਰੰਜਨ ਿਕਸੇ ਕਬਜ਼ੇ ਤੇ ਿਗਆ ਸੀ ਘਰ ਨਹ ਸੀ ਆਇਆ,,||


ਪਿਹਲਾਂ ਨਸੀਰਾਂ ਨੇ ਕਬੂਤਰ ਖੁੱਡੇ ਚ ਤਾੜੇ ਤੇ ਫ਼ੇਰ ਕੁਕ
ੱ ੜ ਤਾੜਨ ਲੱਗੀ ਤਾਂ ਿਕਤੇ ਉਹਦੇ

68
ਤ ਇੱਕ ਕੁਕ
ੱ ੜ ਬਾਹਰ ਰਿਹ ਿਗਆ,, ਿਜਸ ਿਬੱਲੀ ਘੜੀਸ ਕੇ ਲੈ ਗਈ ||

ਉਹ ਕੀ ਜਾਣਦੀ ਸੀ ਇਹ ਿਨੱਕੀ ਜਹੀ ਗ਼ਲਤੀ ਉਹਦੇ ਤੇ ਿਕੰਨਾਂ ਵੱਡਾ ਕਿਹਰ ਬਣ ਕੇ


ਟੁੱਟਣ ਵਾਲ਼ੀ ਸੀ |

ਅਗਲੇ ਿਦਨ ਜਦ ਿਨਰੰਜਨ ਘਰ ਆਇਆ.. ਉਹਨੇ ਖੁੱਡਾ ਖੋਿਲਆ ਤਾਂ ਇੱਕ ਜ਼ੋਰਦਾਰ
ਗੁੱਸੇ ਭਰੀ ਆਵਾਜ਼ ਉਹਨੇ ਮੂੰਹੋ ਕੱਢੀ.. ਨਸੀਰਾਂ..!!
ਿਨਰੰਜਨ ਦਾ ਸਰੀਰ ਗੁੱਸੇ ਨਾਲ ਕੰਬ ਿਰਹਾ ਸੀ.. ਉਹਦਾ ਗੁੱਸਾ ਸੱਤਵ ਅਸਮਾਨ ਤੇ
ਚਿੜਆ ਹੋਇਆ ਸੀ |

ਨਸੀਰਾਂ ਅੰਦਰ ਬੈਠੀ ਆਟਾ ਛਾਣ ਰਹੀ ਸੀ.. ਇੱਕ ਦਮ ਕੜਕਵ ਅਵਾਜ਼ ਸੁਣ ਕੇ ਉਹ
ਤਰੱਭਕ ਗਈ |
ਉਹਦੇ ਹੱਥ ਆਟੇ ਵਾਲੀ ਛਾਨਣੀ ਛੁਟ
ੱ ਕੇ ਪਰਾਂਤ ਚ ਜਾ ਿਡੱਗੀ |

ਉਹ ਿਸਰ ਤੇ ਚੁੰਨੀ ਲੈ ਕੇ ਬਾਹਰ ਆ ਕੇ ਿਨਰੰਜਨ ਕੋਲ ਿਸਰ ਝੁਕਾ ਕੇ ਖੜ ਗਈ,, ਿਜਵ


ਕੋਈ ਬਹੁਤ ਵੱਡੀ ਗੁਨਾਹਗਾਰ ਹੋਵੇ |

ਨਸੀਰਾਂ ਸੀਲ ਕੁਕ


ੱ ੜ ਿਕੱਥੇ ਆ ਿਚੱਟੇ ਖੰਬਾਂ ਵਾਲਾ,,,??

ਨਸੀਰਾਂ ਕੀ ਬੋਲਣਾ ਸੀ ਿਕ ਿਕ ਜ਼ੁਬਾਨ ਤਾਂ ਰੱਬ ਨੇ ਉਹ ਿਦੱਤੀ ਹੀ ਨਹ ਸੀ..|


ਹੁਣ ਤਾਂ ਵੈਸੇ ਵੀ ਉਸ ਕੋਲ ਕੋਈ ਜਵਾਬ ਨਹ ਸੀ...|

ਨਸੀਰਾਂ ਚੁੱਪ ਵੇਖ ਿਨਰੰਜਨ ਨੇ ਉਹ ਵਾਲਾਂ ਤ ਫੜ ਕੇ ਥੱਲੇ ਸੁੱਟ ਿਲਆ ਪਤਾ ਨ


ਿਕੰਨੀਆਂ ਮੁੱਕੀਆਂ ਲੱਤਾਂ ਉਹਦੇ ਜੜ ਿਦੱਤੀਆਂ...

ਦੱਸ ਮੇਰੇ ਮਗਰ,,ਘਰੇ ਿਕਹੜੇ ਖਸਮ ਸੱਦ ਕੇ ਮੀਟ ਬਣਾ ਕੇ ਖ਼ਵਾਇਆ..? ਿਨਰੰਜਨ
ਗੁੱਸੇ ਚ ਬੋਲੀ ਜਾ ਿਰਹਾ ਸੀ |

ਉਸ ਤ ਬਾਅਦ ਗਾਲਾਂ ਤਾਂ ਉਹ ਕੱਢੀਆਂ ਜੋ ਸੁਣੀਆਂ ਵੀ ਨਾ ਜਾਣ,,15 ਸਾਲ ਪਿਹਲਾਂ


ਮਰ ਚੁੱਕੀ,, ਨਸੀਰਾਂ ਦੀ ਮਾਂ ਵੀ ਉਹਨੇ ਗਾਲਾਂ ਚ ਪੁਣ ਿਦੱਤੀ,,
ਨਸੀਰਾਂ ਦੇ ਪਰਲੇ ਬੁੱਲ ਚ ਖੂਨ ਵਗ ਆਇਆ,,,
ਪਰ ਉਹ ਖਮੋਸ਼ ਪਈ ਸਾਰਾ ਜ਼ੁਲਮ ਸਿਹੰਦੀ ਰਹੀ ਿਕਸੇ ਜਾਨਵਰ ਵਾਂਗ ||

69
ਪਰ ਹਲੇ ਤਾਂ ਉਹਦੇ ਦੁੱਖਾਂ ਨੇ ਇੱਕ ਿਨੱਕੀ ਜਹੀ ਸ਼ੁਰਆ
ੂ ਤ ਕੀਤੀ ਸੀ,, ਬੜਾ ਵੱਡਾ ਇੱਕ
ਕਿਹਰ ਟੁੱਟਣਾ ਬਾਕੀ ਸੀ ||

ਏਦਾਂ ਹੀ ਵ ਤ ਬੀਤਣ ਲੱਗਾ,, ਉਦ ਤਾਂ ਨਾ ਹੁਣ ਵਾਂਗੂ ਮੋਬਾਈਲ ਟੈਲੀਫੋਨ ਸਨ ਤੇ ਨਾ


ਕਦੇ ਛੇਤੀ ਿਕਤੇ ਕੋਈ ਸਾਕ ਸਬੰਧੀ ਆ ਦਾ ਸੀ |

ਓਧਰ ਨਸੀਰਾਂ ਦੇ ਜਾਣ ਤ ਬਾਅਦ ਅਰਜਨ ਦੇ ਮਾਮੇ ਨੇ ਉਹਦਾ ਵੀ ਿਰਸ਼ਤਾ ਪੱਕਾ ਕਰ


ਿਦੱਤਾ ਸੀ,, ਪਤਾਪ ਕੁਰ ਨਾਲ,,ਪਰ ਉਦ ਕੁੜੀ ਮੁੰਡਾ ਇੱਕ ਦੂਜੇ ਵੇਖਦੇ ਨਹ ਸਨ..|

ਿਵਆਹ ਹਲੇ ਦੋ ਸਾਲ ਬਾਅਦ ਦਾ ਰੱਿਖਆ ਸੀ,, ਿਕ ਿਕ ਕੁੜੀ ਦਾ ਭਰਾ ਮਲਾਇਆ ਚ


ਸੀ ਉਸਦੇ ਆਉਣ ਤ ਬਾਅਦ ਹੀ ਿਵਆਹ ਹੋਣਾ ਸੀ ||

ਨਸੀਰਾਂ ਕੜਮੀ ਨਹ ਸੀ,, ਿਕ ਿਕ ਜਦ ਦੀ ਉਹ ਇਸ ਘਰ ਚ ਗਈ ਸੀ ਘਰਦੇ


ਹਲਾਤ ਿਵਗੜਨੇ ਸ਼ੁਰੂ ਹੋ ਗਏ ਸਨ,, ਅਰਜੁਨ ਿਸੰਹੋ ਦਾ ਇੱਕ ਬਲਦ ਮਰ ਿਗਆ ਸੀ ਤੇ
ਘਰੇ ਅੰਤਾਂ ਦੀ ਗਰੀਬੀ ਸੀ,
ਕੋਈ ਵਣ ਭੱਿਜਆਂ ਅਵਾਜ਼ ਨਹ ਸੀ ਿਦੰਦਾ...ਿਕ ਿਕ ਫ਼ਸਲ ਹਲੇ ਹਰੀ ਖੜੀ ਸੀ ਜਦ
ਤੱਕ ਵੱਢ ਕੇ ਵੇਚ ਨਾ ਿਦੰਦਾ ਿਕੱਥ ਿਛੱਲੜ ਆਉਣਾ ਸੀ ਘਰ ||

ਇੱਕ ਪਾਸੇ ਪੰਜਾਲੀ ਉਹ ਆਪ ਜੁੜਦਾ ,, ਗਾਂਧੀ ਤੇ ਵੀ ਆਪ ਹੀ ਜੁੜ ਜਾਂਦਾ ..ਗਾਂਧੀ ਦੀ


ਲੱਕੜ ਮਜ਼ਬੂਤ ਹੱਥਾਂ ਚ ਫੜਦਾ ਤੇ ਗੇੜਨਾ ਸ਼ੁਰੂ ਕਰ ਿਦੰਦਾ .. ਖੂਹ ਦੇ ਪਾਣੀ ਦੀਆਂ
ਭਰੀਆਂ ਿਟੰਡਾ ਭਰ ਭਰ ਖ਼ਾਲੀ ਹੁੰਦੀਆਂ ਰਿਹੰਦੀਆਂ... ਪਰ ਉਹ ਥੱਕਦਾ ਨਾ .... ਗਾਂਧੀ
ਘੁਮਾਈ ਜਾਂਦਾ |

ਇੱਕ ਵਾਰ ਖਾਲ ਚ ਪਾਣੀ ਵੇਖ ਕੇ ਨੰ ਬਰਦਾਰ ਗੱਜਣ ਿਸੰਹੋ ਨੇ ਆਿਖਆ ਸੀ,, ਅਰਜੁਨਾ
ਏਦਾਂ ਲੱਗਦਾ ਿਜਵ ਗਾਂਧੀ ਤੇ ਚਾਰ ਬਲਦ ਜੋੜੇ ਹੋਣ..... ਅਰਜੁਨਾ ਤੇਰੀ ਮਾਂ ਨੇ ਧਰਮ
ਨਾਲ ਪੁਤੱ ਨੀ, ਝੋਟਾ ਜੰਿਮਆਂ ਸ਼ੇਰਾ...ਤੂੰ ਸੱਚ ਝੋਟਾ,ਸ਼ੇਰ ਬੱਿਗਆ... ਨਹ ਤਾਂ ਏਥੇ ਰੋਹੀ
ਿਬਆਬਾਨ ਚ ਰੇਤਲੇ ਿਟੱਿਬਆਂ ਤੇ ਪਹਾੜੀ ਿਕੱਕਰਾਂ ਿਬਨਾਂ ਕੀ ਹੁੰਦਾ ਸੀ,,, ਤੂੰ ਫ਼ਸਲ ਹੋਣ
ਲਾ ਤੀ ਸ਼ੇਰਾ... ਨਜ਼ਰ ਨਾ ਲੱਗੇ ਜਵਾਨਾਂ ਤੈ ... ਪੂਰੇ ਿਪੰਡ ਮਾਣ ਆ ਤੇਰੇ ਤੇ ||

ਏਥੇ ਹੀ ਬੱਸ ਨਹ ਸੀ ਹੋਈ....||


ਕਿਹੰਦੇ ਆ ਕੇ ਰੱਬ ਦੀ ਸੋਟੀ ਚ ਅਵਾਜ਼ ਨ ਹੁੰਦੀ, ਪਰ ਉਹ ਮਾਰਦਾ ਬਹੁਤ

70
ਜ਼ੋਰ ਦੀ ਆ..||
ਏਹੀ ਮੰਗਲ ਨਾਲ ਹੋਇਆ.. ਉਹ ਅਚਾਨਕ ਇੱਕ ਿਦਨ ਐਸਾ ਅੱਧਰੰਗ ਦਾ ਦੌਰਾ
ਿਪਆ.. ਉਸਦਾ ਸੱਜਾ ਪਾਸਾ ਖੜ ਿਗਆ ਤੇ ਜ਼ੁਬਾਨ ਠਾਕੀ ਗਈ..|

ਨਸੀਰਾਂ ਗੂੰਗੀ ਕਿਹਣ ਵਾਲਾ ਇੱਕ ਤਰਾਂ ਨਾਲ ਖੁਦ ਗੂੰਗਾ ਹੋ ਿਗਆ,, ਉਹ ਕੀ
ਬੋਲਦਾ ਕੁੱਝ ਸਮਝ ਨਹ ਸੀ ਆ ਦੀ.. ਨਾ ਹੀ ਉਹ ਚੱਲ ਿਫ਼ਰ ਸਕਦਾ ਸੀ ||

ਅਰਜਨ ਨੇ ਸੋਿਚਆ ਕੁਝ ੱ ਿਦਨ ਨਸੀਰਾਂ ਲੈ ਆਵਾਂ ਜਾ ਕੇ,, ਉਹਦੇ ਿਵਆਹ ਵੀ


ਸਵਾ ਸਾਲ ਹੋ ਚੁੱਕਾ,,
ਇਸ ਬਹਾਨੇ ਨਾਲੇ ਚਾਰ ਿਦਨ ਿਮਲਜੂ ਗੀ ਨਾਲ਼ੇ ਚਾਚੇ ਦੀ ਸਾਂਭ ਸੰਭਾਲ ਹੋਜਗ ੂ ੀ ||
ਿਕ ਿਕ ਅਰਜਨ ਚੱਲੋ ਮੰਗਲ ਫੜ ਫੁੱੜ ਿਕ ਟੱਟੀ ਿਪਸ਼ਾਬ ਤਾਂ ਕਰਵਾ ਿਲਆ ਦਾ
ਸੀ... ਪਰ ਵੈਦ ਨੇ ਜੋ ਤੇਲ ਿਦੱਤਾ ਸੀ,, ਉਸ ਨਾਲ ਿਦਨ ਚ ਿਤੰਨ ਵਾਰ ਲੱਤ ਤੇ ਬਾਂਹ ਦੀ
ਮਾਿਲਸ਼ ਕਰਨੀ ਜ਼ਰੂਰੀ ਸੀ |
ਿਕ ਿਕ ਹੁਣ ਅਰਜੁਨ ਖ਼ੇਤ ਦਾ ਕੰਮ ਛੱਡ ਕੇ ਸਾਰਾ ਿਦਨ ਘਰੇ ਵੀ ਨਹ ਸੀ ਬੈਠ ਸਕਦਾ
||

ਨਸੀਰਾਂ ਰੋਜ ਵਾਂਗ ਸਵੇਰੇ ਠੀ.. ਅੱਜ ਕੋਠੇ ਤੇ ਕਾਂ ਬੋਲ ਿਰਹਾ ਸੀ,, ਨਸੀਰਾਂ ਦੇ ਿਚਹਰੇ
ਤੇ ਿਜਵ ਖੁਸ਼ੀ ਦੀ ਲਿਹਰ ਦੌੜ ਗਈ ਹੋਵੇ ਕੇ ਅੱਜ ਮੇਰਾ ਵੀਰ ਆਊ ਗਾ..||
ਕਾਂ ਬੋਲਣਾ ਸ਼ਾਇਦ ਅੱਜ ਲੋਕਾਂ ਅੰਧਿਵਸ਼ਵਾਸ ਲੱਗਦਾ ਹੋਵੇ,, ਪਰ ਉਦ ਪਤਾ ਨ ਇਸ
ਅੰਧਿਵਸ਼ਵਾਸ ਤੇ ਲੋਕਾਂ ਦਾ ਯਕੀਨ ਹੀ ਏਨਾਂ ਸੀ ਕੇ ਕਾਂ ਬੋਲਣ ਤੇ ਸੱਚ ਮੁੱਚ ਕੋਈ ਨਾ
ਕੋਈ ਸਕਾ ਸਬੰਧੀ ਆ ਜ਼ਰੂਰ ਜਾਂਦਾ ਸੀ ||

ਦੂਜੇ ਪਲ਼ ਹੀ ਨਸੀਰਾਂ ਦੀਆਂ ਅੱਖਾਂ ਭਰ ਆਈਆਂ,, ਿਕ ਕੇ ਰਾਤ ਫ਼ੇਰ ਨਸੀਰਾਂ


ਿਨਰੰਜਨ ਨੇ ਿਨੱਕੀ ਜਹੀ ਗੱਲ ਤ ਿਕਸੇ ਪਸ਼ੂ ਵਾਂਗ ਕੁਟ
ੱ ਸੁੱਿਟਆ ਸੀ ||

ਉਹਦੀ ਗ਼ਲਤੀ ਿਸਰਫ਼ ਏਨ ਸੀ ਕੇ ਉਹਦੇ ਤ ਦਾਲ ਚ ਗ਼ਲਤੀ ਨਾਲ ਲੂ ਣ ਵੱਧ ਪੈ


ਿਗਆ ਸੀ |
ਿਨਰੰਜਨ ਨੇ ਗਰਮ ਗਰਮ ਿਰੱਝਦੀ ਦਾਲ ਦੀ ਬਾਟੀ ਉਸਦੀ ਬਾਂਹ ਤੇ ਪਾ ਿਦੱਤੀ ਸੀ,,
ਿਜੱਥ ਮਾਸ ਲਾਲ ਹੋ ਕੇ ਧੱਫੜ ਠ ਖੜੇ ਸਨ..|

ਨਸੀਰਾਂ ਹਲੇ ਪਾਂਤ ਚ ਆਟਾ ਪਾ ਕੇ ਪਾਣੀ ਪਾ ਹੱਥ ਨਾਲ ਿਹਲਾ ਹੀ ਰਹੀ ਸੀ ਕੇ


ਅਰਜਨ ਨੇ ਆਹ ਬੂਹਾ ਖੜਕਾਇਆ..|

71
ਅਰਜਨ ਨੇ ਮੋਢੇ ਰੱਖੇ ਪਰਨੇ ਨਾਲ ਚਾਦਰੇ ਤੇ ਜੁਤ
ੱ ੀ ਤ ਰਾਹ ਦੀ ਿਮੱਟੀ ਝਾੜੀ ,, ਉਹਦੇ
ਇੱਕ ਹੱਥ ਸਰ ਦੇ ਤੇਲ ਨਾਲ ਚੋਪਿੜਆ
ਕੋਕੇ ਜਿੜਆ ਖੂੰਡਾ ਫਿੜਆ ਹੋਇਆ ਸੀ |

ਨਸੀਰਾਂ ਨੇ ਜਦ ਸਬਾਤ ਦੇ ਤਖ਼ਤੇ ਦੀ ਿਵਰਲ (ਝੀਤ) ਿਵੱਚ ਦੀ ਅਰਜੁਨ ਖੜੇ


ਵੇਿਖਆ.. ਉਹ ਆਟੇ ਿਲੱਬੜੇ ਹੱਥਾਂ ਨਾਲ ਹੀ ਦਰਵਾਜ਼ੇ ਵੱਲ ਭੱਜ ਤੁਰੀ ਤੇ ਜਾ ਕੇ ਆਪਣੇ
ਵੀਰ ਦੇ ਗਲ਼ ਚੁੰਬੜ ਗਈ ||

ਅਰਜਨ ਘਰ ਵੱਲ ਵੇਖਿਦਆਂ ਗੱਲ ਸਮਝਿਦਆਂ ਦੇਰ ਨਾ ਲੱਗੀ..|


ਪਰ ਹੁਣ ਤਾਂ ਕੁਝ
ੱ ਵੀ ਨਹ ਸੀ ਹੋ ਸਕਦਾ,, ਿਕ ਿਕ ਇੱਕ ਤਾਂ ਰੱਬ ਨੇ ਗੂੰਗੀ ਬਣਾ ਕੇ
ਬੱਜ ਪਾ ਿਦੱਤੀ ਸੀ,, ਉਤ ਜੇ ਉਹ ਸਭ ਛੱਡ ਕੇ ਅਰਜਨ ਨਾਲ ਜਾਂਦੀ ਤਾਂ ਛੁਟੱ ੜ ਤੀਵ
ਦਾ ਦਾਗ ਮੱਥੇ ਲੱਗ ਜਾਣਾ ਸੀ..|
ਇਲਜ਼ਾਮ ਤਾਂ ਇੱਕ ਬੁਰਾ ਹੁੰਦਾ ਹੁਣ ਤਾਂ ਦੋ ਦੋ ਹੋ ਜਾਣੇ ਸਨ |

ਅਰਜੁਨ ਨਸੀਰਾਂ ਕਲਾਵੇ ਚ ਲਦਾ ਘਰ ਦੇ ਅੰਦਰ ਦਾਖ਼ਲ ਹੋਇਆ ਤੇ ਇੱਕ ਖੰਘੂਰਾ


ਮਾਿਰਆ ਤਾਂ ਕੇ ਿਨਰੰਜਨ ਉਠ ਜਾਵੇ ਤੇ ਉਹ ਦੱਸ ਸਕੇ ਕੇ ਉਹ ਨਸੀਰਾਂ ਦਸ ਕੁ
ਿਦਨ ਲਈ ਲੈ ਕੇ ਚੱਿਲਆ |

ਅਰਜੁਨ ਆਇਆ ਵੇਖ ਕੇ ਿਨਰੰਜਨ ਵੀ ਉਠ ਕੇ ਬੈਠਾ ਹੋ ਿਗਆ,, ਅਰਜੁਨ ਉਹਦੇ


ਕੋਲ ਦੂਜੇ ਮੰਜੇ ਤੇ ਬਿਹ ਿਗਆ |

ਨਸੀਰਾਂ ਸਵਾਤ ਚ ਜਾ ਕੇ ਚੁੱਲੇ ਚਕੇ ਤੇ ਆਹਰ ਲੱਗ ਗਈ ||

ਹੋਰ ਬਾਈ ਜੀ ਠੀਕ ਹੋ.. ਅਰਜਨ ਨੇ ਰਸਮੀ ਤੌਰ ਤੇ ਗੱਲ ਬਾਤ ਸ਼ੁਰੂ ਕੀਤੀ..|

ਹਾਂ ਵਧੀਆ ਅਰਜਨ ਿਸੰਹਾਂ ਤੂੰ ਦੱਸ,,ਿਕਵ ਆ ਤੇਰੀ ਖ਼ੇਤੀ ਬਾੜੀ?


ਿਨਰੰਜਨ ਉਬਾਸੀ ਲਦਾ ਬੋਿਲਆ...|
ਉਹਦੀ ਉਬਾਸੀ ਲੈਣ ਸਮ ਮੂੰਹ ਚ ਿਨਕਲੀ ਭਾਫ ਨਾਲ ਸਾਰੇ ਕਮਰੇ ਚ ਦਾਰੂ ਦਾ ਮੁਸ਼ਕ
ਿਖਲਰ ਿਗਆ |
ਅਰਜੁਨ ਉਹਦੇ ਕੋਲ਼ ਕਿਚਆਨ ਆਉਣ ਲੱਗੀ |

ਿਨਰੰਜਨ ਫ਼ੇਰ ਬੋਿਲਆ.. ਦੇਖ ਭਾਈ ਅਰਜਨ ਿਸੰਹਾਂ ਤੂੰ ਆਂ ਿਰਸ਼ਤੇਦਾਰ,, ਕੋਈ ਸਾਲਾ

72
ਸ਼ਰੀਕ ਤੰਗ ਕਰੇ ਤਾਂ ਦੱਸ ਦੇਵ .. ਮੇਰੇ ਸਾਲੇ ਦਾ ਏਹੋ ਿਜਹਾ ਘੋਗਾ ਿਚੱਤ ਕਰਾਂ ਗੇ..
ਮੁੜਕੇ ਤੇਰੀ ਵਾਅ ਕੰਨੀ ਨ ਝਾਕਦਾ..||

ਅਰਜਨ ਹੁਣ ਿਨਰੰਜਨ ਦੀਆਂ ਗੱਲਾਂ ਤੇ ਗੁੱਸਾ ਆਉਣ ਲੱਗ ਿਪਆ ਸੀ,, ਉਹ ਛੇਤੀ
ਏਥ ਿਨਕਲ ਜਾਣਾ ਚਾਹੁੰਦਾ ਸੀ |

ਅਰਜਨ ਿਸੱਧਾ ਗੱਲ ਤੇ ਆ ਿਗਆ,, ਬਾਈ ਜੀ ,ਚਾਚਾ ਠੀਕ ਨਹ ਆ ਮ ਦਸ ਪੰਦਰਾਂ


ਿਦਨ ਲਈ ਨਸੀਰਾਂ ਲੈਣ ਆਇਆਂ..?

ਵੇਖ ਅਰਜਨ ਿਸੰਹਾਂ ਭਾਵ ਗੁੱਸਾ ਕਰ ਭਵ ਕਰ ਿਗਲਾ ,, ਮ ਗੱਲ ਕਰਦਾਂ ਿਸੱਧੀ,, ਨਾ ਮ


ਨਸੀਰਾਂ ਭੇਜਾਂ ਅੱਜ ਤੇ ਨਾ ਭੇਜਾਂ ਕੱਲ.. ਹਾਂ ਫ਼ੇਰ ਵੀ ਤੂੰ ਿਰਸ਼ਤੇਦਾਰ ਆਂ.. ਏਨਾਂ ਕਰ
ਸਕਦਾਂ, ਚਾਚੇ ਏਥੇ ਛੱਡ ਜਾ.. ਿਜੱਥੇ ਏਨੀਆਂ ਰੋਟੀਆਂ ਪੱਕਦੀਆਂ ਚਾਰ ਬੁਰਕੀਆਂ
ਉਹ ਵੀ ਪਾ ਿਦਆ ਕਰਾਂ ਗੇ.. ਏਨਾਂ ਆਖ ਿਨਰੰਜਨ ਿਖੜ ਿਖੜ ਦੰਦੀਆਂ ਕੱਢਣ ਲੱਗਾ
|

ਅਰਜਨ ਦੇ ਅੰਦਰ ਇੱਕ ਵਾਰ ਫ਼ੇਰ ਸਾਲ ਦੋ ਸਾਲ ਪਿਹਲਾਂ ਮਰ ਚੁੱਕਾ ਪਿਹਲਵਾਨ
ਿਜ ਦਾ ਹੋ ਿਗਆ ,, ਉਹਦਾ ਜੀਅ ਕੀਤਾ ਕੇ ਿਨਰੰਜਨ ਚੱਕ ਕੇ ਵੇਹੜੇ ਚ ਚਲਾ ਕੇ
ਮਾਰੇ... ਪਰ ਉਹ ਭੈਣ ਦੇ ਸਹੁਰੇ ਘਰ ਬੈਠਾ ਸੀ ਇਸ ਲਈ ਹਲੀਮੀ ਵਰਤ ਿਰਹਾ ਸੀ |

ਫ਼ੇਰ ਖੁਦ ਠੰਡਾ ਕਰਦਾ ਬੋਿਲਆ... ਬਾਈ ਜੀ 10-15 ਿਦਨ ਦੀ ਗੱਲ ਆ ਸਾਰੀ... ਮ
ਆਪੇ ਛੱਡ ਜਾ ,,ਨਾਲ਼ੇ ਇਹ ਿਵਚਾਰੀ ਚਾਰ ਿਦਨ ਹੱਸ ਖੇਡ ਆਊਗੀ ਹਾਣਦੀਆਂ ਨਾਲ..
ਅਰਜਨ ਹੱਥ ਜੋੜੀ ਬੈਠਾ ਸੀ |

ਇਸ ਵਾਰ ਿਨਰੰਜਨ ਤਲਖ਼ੀ ਚ ਆ ਦਾ ਬੋਿਲਆ.. ਗੱਲ ਸੁਣ ਕਾਕਾ ਬੱਲੀ... ਮ


ਕੜਕਦੇ ਕੜਕਦੇ ਨਟ ਿਦੱਤੇ ਆ,ਉਹ ਵੀ, ਇੱਕ ਨ , ਅੱਧਾ ਨ ,, ਪੂਰੇ ਪੱਚੀ ਸੌ ਿਦੱਤੇ ਆ,,
ਪੂਰੇ ਪੱਚੀ ਸੌ,, ਆਈ ਸਮਝ ਹੁਣ,,ਚਾਹ ਪਾਣੀ ਪੀਅ ਤੇ ਚਲਦਾ ਹੋ.. ਬਹੁਤ ਹੋ ਿਗਆ
ਤੁਹਾਡਾ ਭੈਣ ਭਰਾਵਾਂ ਦਾ ਭਰਤ ਿਮਲਾਪ ||

ਜਦ ਅਰਜਨ ਪੈਿਸਆਂ ਵਾਲ਼ੀ ਗੱਲ ਦਾ ਪਤਾ ਲੱਗਾ ਉਹਦੇ ਸੱਤ ਕੱਪੜੀ ਅੱਗ ਲੱਗ
ਗਈ, ਉਹ ਉਠ ਖੜਾ ਹੋਇਆ.. ਉਹਦਾ ਸਰੀਰ ਗੁੱਸੇ ਚ ਕੰਬਣ ਲੱਗਾ... ਉਹਦੇ ਅੰਦਰ
ਪਿਹਲਵਾਨ ਿਜ ਦਾ ਹੋ ਿਗਆ |

73
ਉਹ ਹੁਣ ਸਾਰੀ ਕਹਾਣੀ ਸਮਝ ਆ ਚੁੱਕੀ ਸੀ, ਿਕਵ ਿਵਚੋਲੇ ਤੇ ਉਹਦੇ ਚਾਚੇ ਨੇ ਉਹਦੀ
ਮਾਸੂਮ ਭੈਣ ਲਾਲਚ ਚ ਆ ਚੰਦ ਿਛੱਲੜਾਂ ਬਦਲੇ ਬਲਦੀ ਭੱਠੀ ਿਵੱਚ ਸੁੱਟ ਿਦੱਤਾ ਸੀ
|

ਉਹਨੇ ਇੱਕੋ ਝਟਕੇ ਨਾਲ ਗਲ਼ ਪਾਇਆ ਸੋਨੇ ਦਾ ਕਠਾ ਿਖੱਚ ਕੇ ਤੋੜ ਿਲਆ... ਤੇ
ਿਨਰੰਜਨ ਦੀ ਤਲੀ ਤੇ ਧਰਦਾ ਬੋਿਲਆ.. ਆਹ ਪੂਰੇ ਿਤੰਨ ਹਜ਼ਾਰ ਦਾ..||

ਮ ਲੈ ਕੇ ਚੱਿਲਆਂ ਆਪਣੀ ਗੁੱਡੀ ਤੇਰੇ ਚ ਿਹੰਮਤ ਆ ਤਾਂ ਰੋਕ ਕੇ ਿਵਖਾ,,


ਅਰਜਨ ਨੇ ਇੱਕ ਜ਼ੋਰਦਾਰ ਆਵਾਜ਼ ਮਾਰੀ.. ਗੁੱਡੀ ||

ਨਸੀਰਾਂ ਭੱਜ ਕੇ ਕਮਰੇ ਚ ਆ ਗਈ,, ਚੱਲ ਗੁੱਡੀ ਿਤਆਰ ਹੋ ਤੇ ਆਪਣੇ ਸਾਰੇ ਕੱਪੜੇ
ਨਾਲ ਬੰਨ ਲਾ..ਅਰਜਨ ਿਨਰੰਜਨ ਵੱਲ ਵੇਖਦਾ ਬੋਿਲਆ ||

ਨਸੀਰਾਂ ਕਦੇ ਅਰਜਨ ਵੱਲ ਵੇਖ ਰਹੀ ਸੀ ਕਦੇ ਡਰਦੀ ਡਰਦੀ ਿਨਰੰਜਨ ਵੱਲ... ਿਕ ਕੇ
ਹਲੇ ਰਾਤ ਹੀ ਉਹਨੇ ਉਹਦੀ ਬਾਂਹ ਤੇ ਤੱਤੀ ਦਾਲ ਦੀ ਬਾਟੀ ਪਾ ਿਦੱਤੀ ਸੀ ਤੇ ਮਾਰ ਮਾਰ
ਕੇ ਿਪੰਡੇ ਤੇ ਨੀਲ |

ਮ ਿਕਹਾ ਗੁੱਡੀ ਤੂੰ ਕੱਪੜੇ ਪਾ... ਅਰਜਨ ਫ਼ੇਰ ਇੱਕ ਵਾਰ ਜ਼ੋਰ ਦੀ ਕੜਕਵ ਅਵਾਜ਼ ਚ
ਗਰਿਜ਼ਆ |

ਜਦ ਨਸੀਰਾਂ ਤੁਰਨ ਲੱਗੀ ਿਨਰੰਜਨ ਬੋਿਲਆ ਏਥੇ ਹੀ ਰੁਕ ਜਾ,, ਨਹ ਤਾਂ ਮੇਰੇ ਤ ਬੁਰਾ
ਕੋਈ ਨ ...
ਲੱਗਦਾ ਮੇਰੇ ਸਾਲੇ ਦੀਏ ਤੂੰ ਰਾਤ ਵਾਲ਼ੀ ਿਛੱਤਰ ਪਰੇਡ ਭੁੱਲ ਗਈ..ਜਾਂ ਕਸਰ ਘੱਟ ਰਹੀ
ਗਈ ||

ਿਨਰੰਜਨ ਦੇ ਏਨਾਂ ਕਿਹਣ ਦੀ ਦੇਰ ਸੀ ਕੀ ਅਰਜਨ ਦੀਆਂ ਅੱਖਾਂ ਿਵੱਚ ਲਹੂ ਤਰ


ਆਇਆ... ਉਹਨੇ ਇੱਕ ਜ਼ੋਰਦਾਰ ਏਸੀ ਚਪੇੜ ਿਨਰੰਜਨ ਦੇ ਮੂੰਹ ਤੇ ਮਾਰੀ ਕੇ ਿਨਰੰਜਨ
ਮੂਧੇ ਮੂੰਹ ਜਾ ਿਡੱਿਗਆ ਉਹਦੇ ਉਪਰਲੇ ਬੁੱਲ ਚ ਖੂਨ ਿਨਕਲ ਆਇਆ |

ਇਸਤ ਪਿਹਲਾਂ ਅਰਜਨ ਉਹਦੇ ਹੋਰ ਮਾਰਦਾ ਨਸੀਰਾਂ ਨੇ ਅਰਜਨ ਮੂਹਰੇ ਹੱਥ ਜੋੜ ਿਦੱਤੇ
|

74
ਅਰਜਨ ਨਸੀਰਾਂ ਨਾਲ ਲੈ ਕੇ ਤੁਰ ਿਪਆ,, ਉਹਦੇ ਖੂੰਡੇ ਤ ਡਰਿਦਆਂ ਿਨਰੰਜਨ ਦੀ
ਿਹੰਮਤ ਨਹ ਸੀ ਹੋਈ ਅਰਜਨ ਦਾ ਰਾਹ ਰੋਕਣ ਦੀ,,, ਫ਼ੇਰ ਵੀ ਪਿਹਲਵਾਨ ਰਿਹ ਚੁੱਕਾ
ਸੀ ਅਰਜਨ ਿਸੰਹੋ ||

ਨਸੀਰਾਂ ਿਹੱਕ ਨਾਲ ਕੱਪਿੜਆਂ ਵਾਲ਼ੀ ਗੱਠੜੀ ਲਾਈ ਅਰਜੁਨ ਦੇ ਿਪੱਛੇ ਿਪੱਛੇ ਤੁਰਦੀ ਜਾ
ਰਹੀ ਸੀ,, ਉਹਦੇ ਵਾਲ ਹੁਣ ਏਦਾਂ ਸਨ ਿਜਵ ਉਹਨਾਂ ਕਦੇ ਕੰਘੀ ਵੀ ਨਸੀਬ ਨਾ ਹੋਈ
ਹੋਵੇ,, ਪੈਰਾਂ ਦੀਆਂ ਅੱਡੀਆਂ ਦੀਆਂ ਿਵਆਈਆਂ ਪਾਟੀਆਂ ਹੋਈਆਂ ਸਨ ਤੇ ਹੱਥਾਂ ਚ ਕੋਈ
ਵੰਗ ਸੀ |
ਿਚਹਰੇ ਦੇ ਹਾਸੇ ਗੁਆਚ ਚੁੱਕੇ ਸਨ ਤੇ ਰੰਗ ਤੇਜ਼ ਧੁਪ
ੱ ਾਂ ਨੇ ਭੂਕ ਵਰਗਾ ਕਾਲਾ ਕਰ ਿਦੱਤਾ
ਸੀ |

ਅਰਜਨ ਗੁੱਸਾ ਆ ਿਰਹਾ ਸੀ ਕੇ ਚਾਚੇ ਮੰਗਲ ਨੇ ਉਹ ਸਾਰੀ ਗੱਲ ਜਾ ਕੇ ਦੱਸੀ


ਿਕ ਨਹ ਸੀ,, ਅਰਜਨ ਨੇ ਿਕੰਨੀ ਵਾਰ ਤਾਂ ਮੰਗਲ ਭੇਿਜਆ ਸੀ ਕੇ ਚਾਚਾ ਜਾ ਕੇ
ਗੁੱਡੀ ਿਮਲ ਆ,, ਨਾਲ਼ੇ ਉਹਦੀ ਖ਼ੈਰ ਸੁੱਖ ਪਤਾ ਲੱਗ ਜੂ ||

ਮੰਗਲ ਿਕੰਨੀ ਵਾਰ ਤਾਂ ਅਰਜਨ ਤ ਪੈਸੇ ਲੈ ਕੇ ਗੁੱਡੀ ਿਮਲਣ ਆਇਆ ਸੀ,, ਅਖ਼ੇ
ਭਤੀਜ.. ਧੀ ਿਧਆਣੀ ਕੋਲ ਖ਼ਾਲੀ ਹੱਥ ਨਹ ਜਾਈਦਾ ਹੁੰਦਾ,, ਸੌ ਲੀੜਾ ਲੱਤਾ ਿਲਜਾਣ
ਵਾਲਾ ਹੁੰਦਾ,, ਹੁਣ ਭਾਬੀ ਿਜ ਦੀ ਹੁੰਦੀ ਤਾਂ ਉਹ ਜਾ ਆ ਦੀ,, ਤੇਰੇ ਕੋਲ ਵੇਹਲ ਨ , ਹੁਣ
ਮੈ ਹੀ ਜਾਣਾ ਪੈਣਾ ||

ਅਰਜਨ ਜਾ ਕੇ ਤਾਂ ਏਹੀ ਦੱਸਦਾ ਹੁੰਦਾ ਸੀ.. ਭਤੀਜ ਗੁੱਡੀ ਤਾਂ ਬਣ ਗਈ ਹੁਣ
ਸਹੁਿਰਆਂ ਦੀ.. ਰਾਜ ਕਰਦੀ ਆ ਰਾਜ..|

ਅਰਜਨ ਨੇ ਿਕੰਨੀ ਵਾਰ ਖੁਦ ਵੀ ਰਾਇ ਬਣਾਈ ਸੀ ਕੇ ਗੁੱਡੀ ਿਮਲ ਆਵੇ ਪਰ ਚੀਨ
ਨਾਲ ਲੜਾਈ ਲੱਗਣ ਕਰਕੇ ਸਾਰੇ ਪਾਸੇ ਕਾਲ ਪੈ ਿਗਆ ਸੀ |
ਹਰੀ ਾਂਤੀ ਦੇ ਸ਼ੁਰਆ
ੂ ਤੀ ਦੌਰ ਦੇ ਿਦਨ ਸਨ ਕੋਈ 1963 ਦੀ ਗੱਲ ਹੋਣੀ ਆ ||

ਇਸ ਲਈ ਆਪ ਨਾ ਆਉਣ ਕਰਕੇ ਚਾਚੇ ਮੰਗਲ ਭੇਜ ਿਦੰਦਾ ਸੀ ਦੀਵਾਲੀ ਲੋਹੜੀ


ਵੀ ਚਾਚੇ ਹੱਥ ਹੀ ਭੇਜੀ ਸੀ,, ਪਰ ਮੰਗਲ ਤਾਂ ਨਸੀਰਾਂ ਕੋਲ ਇੱਕ ਵਾਰ ਨਹ ਸੀ
ਪਹੁੰਿਚਆਂ ||

ਪਰ ਮੰਗਲ ਹੁਣ ਉਹਨੇ ਕੀ ਆਖਣਾ ਸੀ,, ਮੰਗਲ ਉਹਦੇ ਗੁਨਾਹਾਂ ਦੀ ਸਜ਼ਾ ਰੱਬ

75
ਨੇ ਹੀ ਦੇ ਿਦੱਤੀ ਸੀ ||

ਦੋਵ ਭੈਣ ਭਰਾ ਿਮੱਟੀ ਭਰੇ ਰਾਹ ਤੇ ਪੈਦਲ ਤੁਰੇ ਜਾਹ ਰਹੇ ਸਨ,, ਪਾਹੜੀ ਿਕੱਕਰਾਂ ਦੀ ਨਾ
ਮਾਤਰ ਛਾਂ ਵਾਲਾ ਸਾਰਾ ਇਲਾਕਾ,,
ਨਸੀਰਾਂ 'ਦੀਵਾਨ ਖੇੜੇ' ਿਪੰਡ ਿਵਆਹੀ ਹੋਈ ਸੀ |

ਦੀਵਾਨ ਖੇੜੇ ਤ ਹਰੀਪੁਰ ਪਾਰ ਕਰਕੇ ਕੋਈ 4 ਕੁ ਮੀਲ ਤੇ ਰੇਲ ਗੱਡੀ ਦਾ ਇੱਕ ਟੇਸ਼ਨ
ਪਦਾ,, ਪੰਜ ਕੋਸੀ ||

ਦੋਵ ਭੈਣ ਭਰਾ ਟੇਸ਼ਨ (ਸਟੇਸ਼ਨ) ਤੇ ਬੈਠ ਰੇਲ ਉਡੀਕਣ ਲੱਗੇ,,


ਅੰਗਰੇਜਾਂ ਵੇਲੇ ਦਾ ਿਟੱਿਬਆਂ ਤੇ ਪਹਾੜੀ ਿਕੱਕਰਾਂ ਦੇ ਝੁਡ
ੰ ਾਂ ਚ ਰਾਜਸਥਾਨ ਦੇ ਬਾਡਰ ਕੋਲ
ਬਿਣਆ ਇੱਕ ਿਨੱਕਾ ਿਜਹਾ ਸਟੇਸ਼ਨ |

ਗੰਗਾਨਗਰ ਤ ਚਲਦੀ ਕੋਲੇ ਵਾਲ਼ੀ ਗੱਡੀ ਰੁਕੀ ਤਾਂ ਦੋਵ ਭੈਣ ਭਰਾ ਉਸ ਿਵੱਚ ਚੜ
ਗਏ,,, ਖੱਟੀ ਜਹੀ ਿਟਕਟ ਲੈ ਕੇ ਅਰਜਨ ਨੇ ਪੱਗ ਦੇ ਲੜ ਨਾਲ ਬੰਨ ਲਈ ਸੀ |

ਗੱਡੀ ਅਬੋਹਰ ਮਲੋਟ ਿਗੱਦੜਬਾਹਾ ਪਾਰ ਕਰਦੀ ਬਿਠੰਡੇ ਆ ਪਹੁੰਚੀ |

ਉਥੇ ਅਰਜਨ ਦਾ ਸਾਈਕਲ ਖੜਾ ਸੀ,, ਦੋਵ ਭੈਣ ਭਰਾ ਸਾਈਕਲ ਤੇ ਘਰ ਜਾ ਪਹੁੰਚੇ |

ਨਸੀਰਾਂ ਇੱਕ ਵਾਰ ਫ਼ੇਰ ਬਚਨ ਕੁਰ ਦੇ ਘਰ ਆ ਗਈ ਸੀ , ਪਰ ਹੁਣ ਉਸ ਇਸ


ਘਰ ਿਵੱਚ ਡਰ ਲੱਗਦਾ ਸੀ,, ਿਕ ਿਕ ਉਹ ਪਤਾ ਸੀ ਿਨਰੰਜਨ ਬਦਮਾਸ਼ ਬੰਦਾ.. ਉਹ
ਜ਼ਰੂਰ ਅਰਜਨ ਦਾ ਕੋਈ ਨਾ ਕੋਈ ਨੁਕਸਾਨ ਕਰੂ ਗਾ |

ਉਹ ਜਦ ਵੀ ਸ਼ਾਮ ਮੰਜੇ ਡਾਹ ਦੀ ਉਹ ਲੱਗਦਾ ਿਜਵ ਿਨਰੰਜਨ ਆ ਕੇ ਮੰਜੇ ਤੇ


ਬਿਹ ਿਗਆ ਹੋਵੇ,, ਜਦ ਰੋਟੀ ਪਕਾ ਦੀ ਉਹ ਲੱਗਦਾ ਿਜਵ ਕੋਈ ਉਹਨਾਂ ਦੀ ਕੰਧਲ
ੋ ੀ
ਤੇ ਖੜਾ ਹੋਵੇ ||
ਇੱਕ ਡਰ ਉਸਦੇ ਅੰਦਰ ਪਲਣ ਲੱਗਾ ||

ਪਰ ਿਦਨ ਿਦਨ ਕਰਕੇ ਨਸੀਰਾਂ ਆਇਆਂ ਚਾਰ ਮਹੀਨੇ ਹੋ ਚੁੱਕੇ ਸਨ,,ਕੁੱਝ ਵੀ ਨਹ


ਸੀ ਹੋਇਆ ||

76
ਅਸਲ ਿਵੱਚ ਨਸੀਰਾਂ ਦੇ ਆਉਣ ਤ ਿਤੰਨ ਕੁ ਿਦਨ ਬਾਅਦ ਹੀ ਿਨਰੰਜਨ ਿਕਸੇ
ਲੜਾਈ ਝਗੜੇ ਦੇ ਕੇਸ ਚ ਦੋ ਕੁ ਸਾਲ ਦੀ ਸਜ਼ਾ ਹੋ ਗਈ ਸੀ |

ਅਰਜਨ ਸਵੇਰੇ ਹੀ ਬਲਦ ਲੈ ਕੇ ਖ਼ੇਤ ਉਠ ਜਾਂਦਾ,, ਨਸੀਰਾਂ ਮਗਰ ਸਾਰਾ ਕੰਮ ਨਬੇੜ,,
ਫ਼ੇਰ ਮੰਗਲ ਦੀ ਖੂਬ ਸੇਵਾ ਕਰਦੀ,, ਉਹਦੀ ਬਾਂਹ ਲੱਤ ਤੇ ਤੇਲ ਮਲਦੀ |

ਨਸੀਰਾਂ ਜਦ ਮੰਗਲ ਦੀ ਦਾਹੜੀ ਵਾਹ ਆਪਣੇ ਹੱਥ ਉਹਦੇ ਕੇਸਾਂ ਦਾ ਜੂੜਾ ਕਰਕੇ ਉਹਦੇ
ਸਾਫ਼ਾ ਬੰਨਦੀ ਤਾਂ ਮੰਗਲ ਦਾ ਰੋਣ ਿਨਕਲ ਜਾਂਦਾ..|
ਅੱਜ ਉਹ ਵੀ ਨਸੀਰਾਂ ਵਾਂਗ ਕੁਝੱ ਬੋਲ ਨਹ ਸੀ ਸਕਦਾ ਇਸ਼ਾਰੇ ਨਾਲ ਗੱਲ ਕਰਦਾ ਸੀ
|

ਕਦੇ ਉਹ ਰਦਾ ਰਦਾ ਨਸੀਰਾਂ ਮੂਹਰੇ ਹੱਥ ਜੋੜ ਿਦੰਦਾ,, ਨਸੀਰਾਂ ਮੰਗਲ ਦੇ ਦੋਵ ਹੱਥ ਫੜ
ਆਪਣੇ ਿਸਰ ਤੇ ਰੱਖ ਲਦੀ |
ਆਪਣੇ ਹੱਥ ਮੰਗਲ ਦੀਆਂ ਅੱਖਾਂ ਪੂਝ
ੰ ਦੀ |

ਅਗਰ ਖ਼ੇਤ ਅਰਜਨ ਦੀ ਰੋਟੀ ਫੜਾਉਣ ਵੀ ਜਾਂਦੀ ਤਾਂ ਤਰੁੰਤ ਮੁੜ ਆ ਦੀ ਿਕ ਿਕ


ਮੰਗਲ ਚਾਹ ਪਾਣੀ ਜੋ ਬਣਾ ਕੇ ਦੇਣਾ ਹੁੰਦਾ ਸੀ |

ਇੱਕ ਵਾਰ ਜਦ ਗਲੀ ਚ ਕੋਈ ਵਣਜਾਰਾ ਆਇਆ ਤਾਂ ਨਸੀਰਾਂ ਨੇ ਦਾਣੇ ਪਾ ਕੇ ਉਹਦੇ
ਵੰਗਾਂ ਖਰੀਦ ਲਈਆਂ,, ਰੰਗ ਬਰੰਗੀਆਂ ਿਜੱਦਾਂ ਦੀਆਂ ਉਹਦੀ ਮਾਂ ਫਾਤਮਾ ਪਾਇਆ
ਕਰਦੀ ਸੀ,, ਇਹ ਵੀ ਉਹਨੇ ਬੇਬੇ ਬਚਨ ਕੁਰ ਤ ਹੀ ਸੁਣ ਰੱਿਖਆ ਸੀ,, ਫਾਤਮਾ ਤਾਂ
ਉਹ ਸਾਲ ਡੂਹੜ ਸਾਲ ਦੀ ਨ ਹੀ ਛੱਡ ਕੇ ਤੁਰ ਗਈ ਸੀ |

ਏਦਾਂ ਹੀ ਮਹੀਿਨਆਂ ਦੇ ਬੀਤ ਿਦਆਂ,,ਅਗਲਾ ਸਾਲ 1964 ਚੜ ਿਗਆ,, ਿਵਸਾਖ ਦਾ


ਮਹੀਨਾ ਸੀ,,ਲੋਹਾਰਾਂ ਕੋਲ ਦਾਤੀਆਂ ਦੇ ਦੰਦੇ ਲਵਾਉਣ ਵਾਿਲਆਂ ਦੀ ਭੀੜ ਲੱਗੀ ਰਿਹੰਦੀ |

ਮੁੱਛ ਫੁਟ
ੱ ਗੱਭਰੂ ਗਲੀਆਂ ਚ ਅਕਸਰ ਹੀ ਗਾ ਦੇ ਿਫਰਦੇ..

ਵੇ ਹਾੜੀ ਵੱਢੂ ਗੀ ਬਰੋਬਰ ਤੇਰੇ,


ਵੇ ਦਾਤੀ ਲਵਾ ਦੇ ਘੁੰਘਰੂ...

ਅਰਜਨ ਿਕਸੇ ਨਾਲ ਿਵੜੀ ਤੇ ਖ਼ੇਤ ਕਣਕ ਵੱਢ ਿਰਹਾ ਸੀ,,

77
ਨਸੀਰਾਂ ਘਰੇ ਿਦਹਾੜੀਆਂ ਦਾ ਰੋਟੀ ਟੁੱਕ ਕਰ ਰਹੀ ਸੀ,,

ਜਦ ਰੋਟੀ ਪਕਾ ਦੀ ਨੇ ਕੰਧਲ ੋ ੀ ਦੀਆਂ ਮੋਰੀਆਂ ਥਾਣੀ ਵੇਹੜੇ ਚ ਝਾਤ ਮਾਰੀ ਤਾਂ ਮੰਗਲ
ਦੇ ਡੇਲੇ ਪੁਠ
ੱ ੇ ਹੋ ਕੇ ਜੀਭ ਿਨਕਲੀ ਹੋਈ ਸੀ |

ਨਸੀਰਾਂ ਨੇ ਭੱਜ ਕੇ ਜਾ ਕੇ ਮੰਗਲ ਦਾ ਿਸਰ ਆਪਣੀ ਝੋਲੀ ਚ ਰੱਿਖਆ ਤੇ ਚਮਿਚਆਂ


ਨਾਲ ਉਹਦੇ ਮੂੰਹ ਚ ਪਾਣੀ ਪਾਉਣ ਲੱਗੀ |

ਮੰਗਲ ਨੇ ਆਖ਼ਰੀ ਸਾਹ ਨਸੀਰਾਂ ਦੀ ਝੋਲੀ ਚ ਿਲਆ,, ਿਜਸ ਉਹ ਸਾਰੀ ਉਮਰ


ਮੁਸਲੀ ਤੇ ਕੜਮੀ ਕਿਹੰਦਾ ਿਰਹਾ ਸੀ |
ਰੱਬ ਵੀ ਇਨਸਾਨ ਿਕਹੜੇ ਿਕਹੜੇ ਰੰਗ ਿਵਖਾ ਿਦੰਦਾ ਏ |

ਹਾੜੀ ਦੀ ਰੁੱਤੇ ਕੰਮ ਕਾਰ ਤਾਂ ਛੱਿਡਆ ਨਹ ਸੀ ਜਾ ਸਕਦਾ,,


ਿਜਵ ਇੱਕ ਕਾਹਵਤ ਬਣੀ ਆ ਕੇ ਹਾੜੀ ਰੁੱਤੇ ਿਕਸੇ ਜੱਟ ਦੀ ਮਾਂ
ਮਰਗੀ ਸੀ ਉਹਨੇ ਭੜੋਲੇ ਚ ਪਾ ਕੇ ਿਲੱਪ ਤੀ ਸੀ ਅਖ਼ੇ ਵੇਹਲੇ ਹੋਕੇ ਫੂਕਾਂ ਗੇ |

ਪਰ ਮੰਗਲ ਨਾਲ ਏਦਾਂ ਨਹ ਕੀਤਾ ਅਰਜਨ ਨੇ ,, ਆਂਢ ਗੁਆਢ


ਂ ਚ ਪੰਜ ਸੱਤ ਬੰਦੇ
ਬੁੜੀਆਂ ਕੱਠੇ ਕਰਕੇ ਉਹ ਦਾਗ ਲਾ ਿਦੱਤਾ ਿਗਆ |

ਉਹਦੇ ਫੁੱਲ ਚੁਗ ਕੇ ਿਕੱਲੀ ਤੇ ਟੰਗ ਿਦੱਤੇ ਗਏ,, ਿਕ ਿਕ ਉਦ ਫੁੱਲ ਪਾਉਣ ਲੋਕ
ਹਿਰਦਵਾਰ ਜਾਂਦੇ ਸੀ ਗੰਗਾ ਤੇ ||

ਉਦ ਲੋਕ ਕੀ ਕਰਦੇ ਸੀ ਜਦ ਿਪੰਡ ਚ ਚਾਰ ਪੰਜ ਜਾਿਣਆਂ ਦੇ ਫੁੱਲ ਕੱਠੇ ਹੋ ਜਾਂਦੇ ਸੀ,,
ਿਪੰਡ ਦੇ ਿਕਸੇ ਮੋਹਤਬਰ ਬੰਦੇ ਸਾਰੇ ਘਰ ਰਲ ਕੇ ਿਕਰਾਇਆ ਭਾੜਾ ਦੇ ਕੇ ਆਪੋ
ਆਪਣੇ ਫੁੱਲ ਫੜਾ ਿਦੰਦੇ ਸਨ ਉਹ ਕੱਲਾ ਜਾ ਕੇ ਗੰਗਾ ਚ ਜਲ ਪਵਾਹ ਕਰ ਆ ਦਾ
ਹੁੰਦਾ ਸੀ |

ਏਦਾਂ ਹੀ ਵ ਤ ਦੇ ਗੁਜਰਿਦਆਂ ਸਾਲ 64 ਦਾ ਦਸੰਬਰ ਮਹੀਨਾ ਆ ਿਗਆ ਸੀ.. ਸਾਲ


ਦੇ ਆਖ਼ਰੀ ਿਦਨ ਸਨ.. ਮੰਗਲ ਮਿਰਆ ਵੀ ਕੋਈ ਅੱਠ ਨ ਮਹੀਨੇ ਹੋ ਚੁੱਕੇ ਸਨ |

ਨਸੀਰਾਂ ਰੋਜ ਵਾਂਗ ਅਰਜਨ ਦੀ ਰੋਟੀ ਲੈ ਕੇ ਖ਼ੇਤ ਵੱਲ ਤੁਰ ਪਈ,, ਕਣਕਾਂ ਲੱਗੇ
ਪਾਣੀ ਕਰਕੇ ਸਾਰੇ ਪਾਸੇ ਇੱਕ ਸੰਘਣੀ ਧੁਦ
ੰ ਜੰਮੀ ਹੋਈ ਸੀ | ਹੱਥ ਹੱਥ ਨਹ ਸੀ

78
ਿਦਸਦਾ |

ਜਦ ਉਹ ਰੋਹੀਆਂ ਚ ਸਰਾਂ ਕਾਿਨਆ ਦੇ ਝੁਡੰ ਕੋਲ ਦੀ ਲੰਘਣ ਲੱਗੀ ਤਾਂ ਿਤੰਨ ਚਾਰ
ਜਾਿਣਆਂ ਨੇ ਉਸ ਘੇਰ ਿਲਆ, ਉਸ ਚੱਕ ਕੇ ਕਾਿਨਆ ਦੇ ਝੁਡ ੰ ਿਵੱਚ ਲੈ ਗਏ,, ਪਤਾ
ਨਹ ਉਹ ਿਨਰੰਜਨ ਸੀ ਜਾਂ ਕੋਈ ਹੋਰ ਿਕ ਿਕ ਸਾਿਰਆਂ ਦੇ ਮੂੰਹ ਬੰਨੇ ਹੋਏ ਸੀ |

4 ਕੁ ਿਕੱਿਲਆਂ ਦੀ ਿਵੱਥ ਤੇ ਖ਼ੇਤ ਵੱਟਾਂ ਛਾਂਗ ਿਰਹਾ ਅਰਜਨ ਿਸੰਹੋ, ਸਭ ਕਾਸੇ ਦੇ


ਬੇਖ਼ਬਰ ਆਪਣੇ ਕੰਮੇ ਲੱਗਾ ਹੋਇਆ ਸੀ |

ਇੱਕ ਇੱਕ ਕਰ ਨਸੀਰਾਂ ਦੇ ਗੁੱਟ ਤ ਵੰਗ ਟੁੱਟਦੀ ਗਈ ਪਤਾ ਹੀ ਨਾ ਲੱਗਾ ਕਦ ਵੰਗਾਂ


ਤੋੜਦੇ ਹੱਥ ਓਹਦੀ ਿਹੱਕ ਤ ਹੁੰਦੇ ਹੋਏ ਓਹਦੇ ਲੱਕ ਤੱਕ ਜਾ ਪਹੁੰਚੇ ||

ਫ਼ੇਰ ਕੱਪੜੇ ਤਨ ਤ ਪਾਸੇ ਹੁੰਦੇ ਗਏ,, ਸੰਘਣੀ ਧੁਦ


ੰ ਚ ਠੰਡ ਿਵੱਚ ਉਹ ਚਾਰੋ ਮੁੜਕੋ
ਮੁੜਕੀ ਹੋਏ ਪਤਾ ਨ ਨਸੀਰਾਂ ਤ ਿਕਸ ਗੱਲ ਦਾ ਬਦਲਾ ਲਦੇ ਰਹੇ |
ਨਸੀਰਾਂ ਨਾ ਤਾਂ ਚੀਖ ਸਕਦੀ ਸੀ.. ਿਕ ਿਕ ਰੱਬ ਉਹ ਜ਼ੁਬਾਨ ਜੋ ਦੇਣੀ ਭੁੱਲ ਿਗਆ
ਸੀ.. ਉਹ ਚੀਖਣ ਦੀ ਕੋਿਸ਼ਸ਼ ਵੀ ਕਰਦੀ ਤਾਂ ਆਵਾਜ਼ ਉਸਦੇ ਬੁੱਲਾਂ ਤੱਕ ਆ ਦੀ ਹੀ
ਮੁੱਕ ਜਾਂਦੀ ||

ਫ਼ੇਰ ਇੱਕ ਜਾਣੇ ਨੇ ਫੜ ਕੇ ਨਸੀਰਾਂ ਦੇ ਜੁਬਾੜੇ ਘੁੱਟ ਿਦੱਤ,ੇ , ਿਜੱਦਾਂ ਹੀ ਨਸੀਰਾਂ ਦਾ ਮੂੰਹ
ਖੁੱਿਲਆ ਉਹਨਾਂ ਨੀਲਾ ਥੋਥਾ ਨਸੀਰਾਂ ਦੇ ਸੰਘ ਿਵੱਚ ਸੁੱਟ ਿਦੱਤਾ |

ਫ਼ੇਰ ਉਹ ਧੁਦੰ ਚ ਿਕੱਧਰ ਅਲੋਪ ਹੋ ਗਏ ਕੁੱਝ ਪਤਾ ਨਾ ਲੱਗਾ |


ਨਸੀਰਾਂ ਨੇ ਿਡੱਗਿਦਆਂ ਡਿਹੰਿਦਆ ਕੱਪੜੇ ਪਾਏ ਤੇ ਆਪਣੇ ਖ਼ੇਤ ਜਾ ਿਡੱਗੀ.. ਉਹ ਵਾਰ
ਵਾਰ ਉਲਟੀਆਂ ਕਰ ਰਹੀ ਸੀ |

ਲੱਸੀ ਵਾਲਾ ਕੁਜ


ੱ ਾ ਤਾਂ ਉਥੇ ਹੀ ਿਡੱਗ ਕੇ ਟੁੱਟ ਚੁੱਕਾ ਸੀ..|

ਨੀਲੇ ਥੋਥੇ ਨੇ ਉਹਦੇ ਅੰਦਰ ਪਲਾਂ ਿਵੱਚ ਹੀ ਜ਼ਖਮ ਕਰ ਿਦੱਤੇ ਸਨ |

ਅਰਜਨ ਨਸੀਰਾਂ ਦਾ ਿਸਰ ਝੋਲੀ ਿਵੱਚ ਰੱਖੀ ਕੁਝ


ੱ ਪੁਛ
ੱ ਿਰਹਾ ਸੀ,, ਪਰ ਉਹਦੇ ਤ ਕੁਝ

ਵੀ ਨਹ ਸੀ ਦੱਿਸਆ ਜਾ ਿਰਹਾ |

79
ਜ਼ਾਲਮਾਂ ਨੇ ਉਹਦੀਆਂ ਬਾਹਾਂ ਚ ਇੱਕ ਵੀ ਵੰਗ ਨਹ ਸੀ ਛੱਡੀ,, ਬੱਸ ਬਾਹਵਾਂ ਤੇ ਟੁੱਟ ਕੇ
ਖੁੱਭੀਆਂ ਵੰਗਾਂ ਦੇ ਜਖ਼ਮ ਸਨ ਿਜੰਨਾਂ ਚ ਲਹੂ ਿਸਮ ਿਰਹਾ ਸੀ |

ਨਸੀਰਾਂ ਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ ਿਜੰਨਾਂ ਚ ਵਗੇ ਹੰਝੂ ਕੰਨਾਂ ਤੱਕ ਪੜ ਕੇ
ਸੁੱਕ ਚੁੱਕੇ ਸਨ,,

ਅਰਜੁਨ ਉਹਦਾ ਿਸਰ ਝੋਲੀ ਚ ਰੱਖ ਕੇ ਪੱਥਰ ਬਿਣਆ ਬੈਠਾ ਸੀ,,


ਨਸੀਰਾਂ ਨੇ ਇੱਕ ਗਲ ਅਰਜਨ ਦੀ ਿਹੱਕ ਲਾਈ ਫ਼ੇਰ ਆਪਣੇ ਖੁਦ ਦੇ ਸੀਨੇ ...
ਫ਼ੇਰ ਆਪਣਾ ਸੱਜਾ ਹੱਥ ਖੱਬੇ ਹੱਥ ਚ ਫ਼ੜਿਦਆਂ ਮੂੰਹੋ ਟੁੱਟਵ ਜਹੇ ਸ਼ਬਦ ਬੋਲਣ ਦੀ
ਕੋਿਸ਼ਸ ਕੀਤੀ.. ਿਜਨਾਂ ਕੁ ਉਹ ਆਪਣੀ ਗੂੰਗੀ ਜ਼ੁਬਾਨ ਚ ਬੋਲ ਸਕਦੀ ਸੀ |

.. ਬਾ.. ਈ.. ਆਤੇ ਤੋ ਤੱਥ ਤਾ... ਿਜਸਦਾ ਮਤਲਬ ਸੀ ਬਾਈ ਆਪਣੇ ਕੋਲ ਰੱਖ ਲਾ |

ਉਹਦੇ ਕੰਨਾਂ ਚ ਮਾਸੀ ਫਾਤਮਾ ਦੇ ਉਹਦੀ ਮਾਂ ਬਚਨ ਕੁਰ ਕਹੇ ਬੋਲ ਗੂੰਜ.ੇ .
ਭੈਣੇ ਖੁਦਾ ਦਾ ਵਾਸਤਾ ਏਹ ਧੀ ਬਣਾ ਕੇ ਪਾਲ .... ਕਦੇ ਬੇਗ਼ਾਨੀ ਨਾ
ਕਰ ,,, ਤੇਰੇ ਤੇ ਕੁਰਾਨ ਿਜੰਨਾਂ ਭਰੋਸਾ ਮੈ ...
ਭੈਣੇ ਮੇਰੇ ਘਰ ਦਾ ਕਦੇ ਦੀਵਾ ਨਾ ਬੁਝਣ ਦੇਵ ..|
ਨਸੀਰਾਂ ਨੇ ਅਰਜਨ ਦੀ ਝੋਲੀ ਚ ਟਾਹਲੀ ਤ ਥੋੜਾ ਹਟਵਾਂ ਆਖ਼ਰੀ ਸਾਹ ਿਲਆ |
ਉਸੇ ਜਗਾ ਇੱਕ ਟੋਆ ਪੱਟ ਕੇ ਨਸੀਰਾਂ ਦਫ਼ਨਾ ਿਦੱਤਾ ਿਗਆ,, ਉਸ ਪਰ ਅਰਜਨ
ਨੇ ਇੱਟਾਂ ਿਲਆ ਕੇ ਇੱਕ ਮਟੀ ਬਣਾ ਿਦੱਤੀ |
ਮਟੀ ਦੇ ਬਾਰ ਚ ਇੱਕ ਿਨੱਕੀ ਜਹੀ ਖਲੀ.. ਿਜਸ ਿਵੱਚ ਉਹ ਲੱਸੀ ਪਾਇਆ ਕਰਦਾ ਸੀ
|

ਿਬਨ ਨਾਗਾ ਰੋਜ ਆਥਣੇ ਇੱਕ ਦੀਵਾ ਬਾਿਲਆ ਕਰਦਾ ਸੀ |

ਹਰ ਦੀਵਾਲੀ ਲੋਹੜੀ ਤੇ ਿਚੱਟੀ ਕਲੀ ਕਿਰਆ ਕਰਦਾ ਸੀ ਉਹ ਮਟੀ |

ਨਸੀਰਾਂ ਦੀ ਮੌਤ ਤ 8 ਕੁ ਮਹੀਨੇ ਬਾਅਦ ਿਕਵ ਅਰਜਨ ਦਾ ਪਤਾਪ ਕੁਰ ਨਾਲ ਿਵਆਹ
ਹੋਇਆ ਿਕਵ ਦਲਜੀਤ ਤੇ ਕੁਲਜੀਤ.. ਬਲਬੀਰ ਅਰਜਨ ਦੀ ਝੋਲੀ ਪਾ ਕੇ ਤੁਰ ਗਏ
ਸਨ ਸਭ ਕੁੱਝ ਉਸਦੀਆਂ ਅੱਖਾਂ ਸਾਹਮਣੇ ਘੁੰਮ ਿਗਆ |

ਉਹ 1942 ਜਦ ਤ ਉਹਦੀ ਸੁਰਤ ਸੰਭਲੀ ਸੀ ਤ 1947,,1962,,1965,,1990 ਿਵੱਚ

80
ਦੀ ਹੁੰਦਾ ਹੋਇਆ ਫ਼ੇਰ ਤ 2017 ਚ ਆਣ ਖਲੋਤਾ |

ਮਤਲਬ ਅੱਜ ਚ.. ਕੁਝ ੱ ਕੁ ਘੰਟੇ ਪਿਹਲਾਂ ਬਲਬੀਰ ਨੇ ਸੱਬਲਾਂ ਮਾਰ ਮਾਰ ਕੇ ਨਸੀਰਾਂ ਦੀ
ਮਟੀ ਤੋੜ ਿਦੱਤੀ ਸੀ... ਿਸਰਫ਼ ਚਾਰ ਓਿਰਆਂ ਦੀ ਫ਼ਸਲ ਖ਼ਾਤਰ |

ਅਰਜਨ ਿਸੰਹੋ.. ਿਜਸ ਨੇ ਿਮੱਟੀ ਨਾਲ ਿਮੱਟੀ ਹੋਕੇ.. ਰੋਹੀਆਂ ਰੇਿਤਆਂ ਿਸੰਜ ਕੇ
ਬਲਬੀਰ ਲਈ 20 ਿਕੱਲੇ ਬਣਾ ਕੇ ਿਦੱਤੇ ਸਨ,, ਅੱਜ ਉਸਦੇ ਖੁਦ ਦੇ ਿਹੱਸੇ ਚਾਰ ਓਰੇ ਵੀ
ਨਹ ਸਨ ਰਹੇ ||

ਥੋੜੀ ਦੇਰ ਪਿਹਲਾਂ ਹੱਥ ਉਹ ਨਿਹਰ ਚ ਨਸੀਰਾਂ ਦੀ ਮਟੀ ਦੀ ਇੱਕ ਇੱਕ ਇੱਟ ਤਾਰ ਕੇ
ਆਇਆ ਸੀ |

ਉਹ ਅੱਜ ਸਵੇਰੇ ਬਲਬੀਰ ਦੇ ਬੋਲੇ ਬੋਲ ਯਾਦ ਆਏ..

ਮੈ ਥੋਡੀ ਬੁਿੜਆਂ ਦੀ ਸਮਝ ਨੀ ਆ ਦੀ... ਦੁਨੀਆਂ ਚੰਦ ਤੇ ਪਹੁੰਚ ਗਈ ਤੇ ਤੁਸ


ਉਹੀ ਮੜੀ ਮਸਾਣਾ ਲੈ ਕੇ ਬੈਠੇ ਹੋ...ਪੂਜੀ ਚੱਲੋ ਏਹਨਾਂ ਇੱਟਾਂ ... ਪਤਾ ਨੀ ਇਹ
ਬੁਿੜਆਂ ਨੇ ਕਦ ਿਸਆਣੇ ਹੋਣਾ..||

ਅਰਜਨ ਦੇ ਕਲੇਜੇ ਚ ਇੱਕ ਦਮ ਦਰਦ ਿਠਆ.. ਉਹ ਮੂੰਹ ਚ ਬੁੜ ਬੁੜਾਇਆ....


ਗੱਲ ਪੂਜਣ ਦੀ ਨਹ ਹੁੰਦੀ ਪੁਤ
ੱ ਰਾ, ਬੱਸ ਏਹਨਾਂ ਮਟੀਆਂ ਨਾਲ ਯਾਦਾਂ ਜੁੜੀਆਂ ਹੁੰਦੀਆਂ
ਵੱਿਡਆਂ ਦੀਆਂ,, ਕੁੱਝ ਅੱਧ ਵਾਟੇ ਛੱਡ ਕੇ ਤੁਰਗੇ ਆਪਿਣਆਂ ਦੀਆਂ....||

ਅੱਜ ਚਾਰ ਜਮਾਤਾਂ ਪੜ ਕੇ ਤੁਸ ਮੱਤਾਂ ਦੇਣ ਲੱਗ ਪਏ ਕੇ ਮਟੀਆਂ ਅਨਪੜ ਲੋਕਾਂ ਦਾ
ਬਣਾਇਆ ਪਾਖੰਡ ਆ|

ਪਰ ਪੁਤ
ੱ ਰਾ ਅਸ ਤੁਹਾਡੇ ਵਾਂਗ ਫੋਟੋਆਂ ਨਹ ਸੀ ਸੰਭਾਲ ਕੇ ਰੱਖ ਸਕਦੇ ਤੇ ਨਾ ਹੀ ਉਦ
ਫੋਟੋਆਂ ਹੁੰਦੀਆਂ ਸੀ,,ਬੱਸ ਿਕਸੇ ਆਪਣੇ ਯਾਦ ਕਰਨ ਲਈ ਮਟੀ ਬਣਾ ਲਦੇ ਸੀ...

81
ਗਰੀਬ ਲੋਕ ਹੁੰਦੇ ਸੀ ਤਾਜ ਮਹੱਲ ਬਣਾਉਣ ਦੀ ਔਕਾਤ ਨਹ ਸੀ ਹੁੰਦੀ... ਬੱਸ ਮਟੀ
ਬਣਾ ਕੇ ਯਾਦ ਰੱਖ ਲਦੇ ਸੀ |

ਸੂਰਜ ਪੱਛਮ ਚ ਜਾ ਕੇ ਡੁੱਬਣ ਲਈ ਿਤਆਰ ਹੋਇਆ ਹਲਕੀ ਹਲਕੀ ਲਾਲੀ ਿਬਖੇਰੀ


ਖੜਾ ਸੀ,,ਿਜਵ ਿਕਸੇ ਸੱਜ ਿਵਆਹੀ ਨੇ ਫੁਲਕਾਰੀ ਧੋਅ ਕੇ ਿਵਹੜੇ ਚ ਛਟੀਆਂ ਤੇ ਸੁੱਕਣੀ
ਪਾਈ ਹੋਏ |

ਅਰਜਨ ਨੇ ਮੰਜੇ ਤੇ ਪਏ ਪਏ ਨੇ ਇੱਕ ਪਤਾਲ ਿਜੱਡਾ ਹਾਉਕਾ ਿਲਆ..|


ਇੱਕ ਿਨਗਾ ਖ਼ੇਤ ਵੱਲ ਮਾਰੀ.. ਨਸੀਰਾਂ ਦੀ ਮਟੀ ਢਾਹ ਕੇ ਉਥੇ ਬਲਬੀਰ ਨੇ ਸੁਹਾਗਾ ਫ਼ੇਰ
ਿਦੱਤਾ ਸੀ,,,
ਅਰਜਨ ਨੇ ਅੱਖਾਂ ਬੰਦ ਕਰ ਮੂੰਹ ਤੇ ਉਹੀ ਪਰਨਾ ਲੈ ਿਲਆ ਿਜਸ ਿਵੱਚ ਬੰਨ ਕੇ ਉਹ
ਨਸੀਰਾਂ ਦੀ ਮਟੀ ਦੀਆਂ ਇੱਟਾਂ ਨਿਹਰ ਚ ਤਾਰ ਕੇ ਆਇਆ ਸੀ |

ਟਾਹਲੀ ਤੇ ਅਨੇ ਕਾਂ ਿਚੜੀਆਂ ਨੇ ਚੀਖ ਿਚਹਾੜਾ ਪਾ ਿਦੱਤਾ ਸੀ,,,


ਅਰਜਨ ਕੇ ਸੀਰੀ ਤਾਰੇ ਨੇ ਆ ਕੇ ਅਰਜੁਨ ਿਸੰਹੋ ਬਾਂਹ ਤ ਫੜ ਕੇ ਹਲੂਿਣਆ...
ਉਠ ਤਾਇਆ ਘਰੇ ਨ ਜਾਣਾ...
ਹੁਣ ਤਾਂ ਪੰਤਦਰਾਂ ਜਨੌ ਰ ਵੀ ਆਲਿਣਆ ਚ ਮੁੜ ਆਏ ਨੇ ਉਹ ਹੱਸਦਾ ਹੋਇਆ
ਬੋਿਲਆ |

ਪਰ ਉਥੇ ਤਾਂ ਕੱਲਾ ਅਰਜਨ ਿਸੰਹੋ ਦਾ 80 ਸਾਲਾ ਿਬਰਧ ਮੁਰਦਾ ਿਜਸਮ ਿਪਆ ਸੀ,,
ਿਜਸ ਿਵੱਚ ਰੂਹ ਿਨਕਲ ਕੇ ਡ ਚੁੱਕੀ ਸੀ |

( ਸਮਾਪਤ )

82
83

You might also like