You are on page 1of 33

ਅਖੌਤਾਂ

ਉਸ ਪੇਕੇ ਕੀ ਜਾਣਾ ਜਿਥੇ ਸਿਰ ਪਾਣੀ ਨਾ ਪਾਣਾ : ਪਿੰ ਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ
ਸੁਖ-ਅਰਾਮ ਤੋਂ ਬਗੈਰ ਉਥੇ ਜਾਣਾ ਵੀ ਬੇਕਾਰ ਹੈ।

ਉਹ ਕਿਹੜੀ ਗਲੀ, ਜਿੱ ਥੇ ਭਾਗੋ ਨਹੀ ਖਲੀ: ਹਰ ਥਾਂ ਖੜਪੈਂਚ/ਚੌਧਰੀ ਬਣਿਆ ਰਹਿਣ
ਵਾਲਾ ਆਦਮੀ।

ਉਹ ਜ਼ਮੀਨ ਰਾਣੀ ਜਿਸ ਦੇ ਸਿਰ 'ਤੇ ਪਾਣੀ: ਜਿਸ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਉਹ
ਉਪਜਾਊ ਹੁੰ ਦੀ ਹੈ ।

ਉਹ ਦਿਨ ਡੁੱ ਬਾ, ਜਦ ਘੋੜੀ ਚੜ੍ਹਿਆ ਕੁੱ ਬਾ: ਨਕਾਰੇ ਆਦਮੀ ਤੋਂ ਵੱ ਡੇ ਕਮਮ ਦੀ ਆਸ
ਨਹੀਂ ਰੱ ਖੀਦੀ ।

ਉਹ ਨਾ ਭੁੱ ਲਾ ਜਾਣੀਏ, ਜੋ ਮੁੜ ਘਰ ਆਵੇ: ਜਦ ਕੋਈ ਗਲਤੀ ਕਰ ਕੇ ਛੇਤੀ ਹੀ


ਪਸ਼ਤਾਚਾਪ ਕਰ ਲੈ ਵੇ ਤੇ ਸੰ ਭਾਲ ਜਾਵੇ, ਉੱਦੋ ਕਹਿੰ ਦੇ ਹਨ।

ਉਹ ਨਾਰ ਸੁਲੱਖਣੀ, ਜਿਸ ਪਹਿਲੇ ਜਾਈ ਲੱਛਮੀ: ਜਦੋਂ ਕਿਸੇ ਦੇ ਘਰ ਪਹਿਲੀ ਜੰ ਮੀ ਧੀ


ਦੀ ਖੁਸੀ ਮਨਾਉਣ ਦੀ ਗੱ ਲ ਕੀਤੀ ਜਾਵੇ ।

ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ: ਜਦ ਕੋਈ ਬੰ ਦਾ ਕਿਸੇ ਉੱਪਰ
ਵੱ ਡੀਆਂ ਆਸਾਂ ਬੰ ਨ੍ਹ ਬੈਠਾ ਹੋਵੇ, ਪਰ ਉਹ ਅੱ ਗੋਂ ਉਲਟਾ ਨੁਕਸਾਨ ਕਰਨ ਤੇ ਤੁਲਿਆ ਹੋਵੇ

ਉਹ ਨਾਲ ਨਾ ਖੜੇ, ਉਹ ਘੋੜੀ ਤੇ ਚੜ੍ਹੇ: ਬਦੇ ਬਦੀ ਕਿਸੇ ਦਾ ਸੰ ਗੀ ਜਾਂ ਭਾਈਵਾਲ ਬਣਨ
ਦੇ ਜਤਨ ਕਰਨ ਵਾਲੇ ਲਈ ਵਰਤਦੇ ਹਨ।

ਉਹ ਮਾਂ ਮਰ ਗਈ , ਜਿਹੜੀ ਦਹੀਂ-ਮੱ ਖਣ ਨਾਲ ਟੁੱ ਕ ਦਿੰ ਦੀ ਸੀ: ਬੀਤੇ ਸਮੇਂ ਦੇ ਸੁੱ ਖਾਂ ਦੀ
ਆਸ ਕਰਨ ਵਾਲੇ ਵਿਆਕਤੀ ਦੇ ਲਾਗੂ ਹੁੰ ਦਾ ਹੈ।

ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ : ਜੇਕਰ ਘਰ ਦੇ ਵੱ ਡ-ਵਡੇਰੇ ਹੀ ਨਿਕੰ ਮੇ


ਹੋਣ ਤਾਂ ਉਨ੍ਹਾਂ ਦਾ ਆਸਰਾ ਭਾਲਣ ਵਾਲਿਆਂ ਦਾ ਹਾਲ ਵੀ ਮੰ ਦਾ ਹੀ ਹੁੰ ਦਾ ਹੈ।

ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ: ਜਦ ਕਿਸੇ ਨਖਸਮੀ ਸ਼ੈ ਦਾ ਕੋਈ ਮਾਮੂਲੀ ਜਿਹਾ


ਆਦਮੀ ਮਾਲਿਕ ਬਣ ਬਹੇ ।

ਉਜੜੇ ਪਿੰ ਡ ਭੜੋਲਾ ਮਹਿਲ: ਕਿਸੇ ਥਾਂ ਕੋਈ ਚੰ ਗੀ ਚੀਜ਼ ਨਾ ਲੱਭੇ, ਤਾਂ ਮਾੜੀ ਮੋਟੀ
ਨਿਕੰ ਮੀ ਸ਼ੈ ਦੀ ਹੀ ਕਦਰ ਪੈ ਜਾਂਦੀ ਹੈ।

ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱ ਡ ਤੇ ਚੱ ਕੀ ਝੋ : ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ


ਕੰ ਮ ਦੀ ਥਾਂ ਕੋਈ ਔਖਾ ਕੰ ਮ ਕਰਨ ਲਈ ਕਿਹਾ ਜਾਵੇ।

ਉਠਿਆ ਜਾਵੇ ਨਾ, ਫਿੱ ਟੇ ਮੂੰ ਹ ਗੋਡਿਆਂ ਦੇ: ਕੰ ਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ
ਦੇਣਾ ।
ਉਤਾਵਲਾ ਸੋ ਬਾਵਲਾ: ਕਾਹਲਾ ਪੈਣ ਨਾਲ, ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ ।

ਉਲਟਾ ਚੋਰ ਕੋਤਵਾਲ ਨੂੰ ਡਾਂਟੇ : ਕਸੂਰਵਾਰ ਦਾ ਬੇਕਸੂਰ ਨੂੰ ਝਿੜਕਣਾ ।

ਉਲਟੀ ਗੰ ਗਾ ਪਹੋਏ ਨੂੰ: ਕਿਸੇ ਦਾ ਅਸੂਲ ਜਾਂ ਰਹੁ-ਰੀਤ ਦੇ ਉਲਟ ਗੱ ਲ ਕਰਨਾ।

ਉਲਟੀ ਵਾੜ ਖੇਤ ਨੂੰ ਖਾਏ: ਜਦ ਰਖਵਾਲੇ ਹੀ ਚੀਜ਼ ਨੂੰ ਨੁਕਸਾਨ ਪੁਚਾਉਣ ।

ਉਲਟੇ ਬਾਂਸ ਬਰੇਲੀ ਨੂੰ : ਕਿਸੇ ਦਾ ਵਿਵਹਾਰ ਜਾਂ ਰਹੁ-ਰੀਤ ਦੇ ਉਲਟ ਗੱ ਲ ਕਰਨਾ ।

ਉੱਠ ਬੁੱ ਢਾ ਹੋ ਗਿਆ ਪਰ ਮੂਤਰਨਾ ਨਾ ਆਇਆ: ਜਦ ਕੋਈ ਵਡੇਰੀ ਉਮਰ ਦਾ ਪੁਰਸ਼


ਜਾਂ ਇਸਤਰੀ ਕੋਈ ਕੁਚੱਜਾ ਕੰ ਮ ਕਰੇ।

ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱ ਠ: ਉਹ ਵਿਅਕਤੀ ਹੀ ਚੰ ਗਾ ਹੈ ਜਿਹੜਾ ਤੁਰਨ
ਫਿਰਨ ਤੇ ਕੰ ਮ ਕਾਰ ਕਰਨ ਦੇ ਯੋਗ ਹੋਵੇ।

ਉੱਖਲੀ ਵਿਚ ਸਿਰ ਦਿੱ ਤਾ, ਤਾਂ ਮੋਹਲਿਆਂ ਦਾ ਕੀ ਡਰ ?: ਜਦ ਕੋਈ ਮੁਸ਼ਕਿਲ ਜੁੰ ਮੇਵਾਰੀ
ਚੁੱ ਕ ਲਈ ਜਾਵੇ ਤਾਂ ਉਹਦੀਆਂ ਤਕਲੀਫਾਂ ਤੋਂ ਡਰਨਾ ਨਹੀਂ ਚਾਹੀਦਾ।

ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ: ਜੇਕਰ ਕੋਈ ਹੰ ਕਾਰ ਵੱ ਸ ਹੋ ਕੇ ਕੋਈ ਗੱ ਲ


ਕਰਦਾ ਹੈ, ਤਾਂ ਉਸ ਨੂੰ ਹੰ ਕਾਰ ਤੋਂ ਰੋਕਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
ਉੱਚਾ ਲੰਮਾ ਗੱ ਭਰੂ, ਪੱ ਲੇ ਠੀਕਰੀਆਂ: ਸ਼ਕਲ ਦਾ ਚੰ ਗਾ ਪਰ ਗੁਣਾਂ ਕਰਕੇ ਮਾੜਾ ।

ਉੱਚੀ ਦੁਕਾਨ ਫਿੱ ਕਾ ਪਕਵਾਨ: ਕਿਸੇ ਦਾ ਨਾਂ ਬਹੁਤਾ ਹੋਣਾ, ਪਰ ਵਾਹ ਪੈਣ ਤੇ ਉਸ ਦਾ
ਮਾੜਾ ਸਿੱ ਧ ਹੋਣਾ ।

ਉੱਤੋਂ ਝੜਿਆ ਸੰ ਭਲੇ ਪਰ ਨਜ਼ਰੋਂ ਝੜਿਆ ਨਾ ਸੰ ਭਲੇ : ਕਿਸੇ ਵੀ ਕਾਰੋਬਾਰ ਵਿਚ ਅਸਫ਼ਲ
ਹੋਇਆ ਬੰ ਦਾ ਮੁੜ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ ਪਰ ਕਿਸੇ ਦੀਆਂ ਨਜ਼ਰਾਂ ਵਿਚ ਡਿਗਿਆ
ਹੋਇਆ ਬੰ ਦਾ ਮੁੜਕੇ ਆਪਣਾ ਸਤਿਕਾਰ ਨਹੀਂ ਪਾ ਸਕਦਾ।

ਉੱਤੋਂ ਬੀਬੀਆਂ ਦਾੜ੍ਹੀਆਂ ਵਿਚੋਂ ਕਾਲੇ ਕਾਂ: ਜਦੋਂ ਕੋਈ ਬੰ ਦਾ ਵੇਖਣ ਨੂੰ ਬੜਾ ਸਾਊ ਤੇ ਸ਼ਰੀਫ
ਹੋਵੇ, ਪਰ ਐਬ ਕਰਦਾ ਫੜਿਆ ਜਾਵੇ, ਤਾਂ ਵਰਤਦੇ ਹਨ।

ਉੱਦਮ ਅੱ ਗੇ ਲੱਛਮੀ, ਪੱ ਖੇ ਅੱ ਗੇ ਪੌਣ – ਜਿਵੇਂ ਪੱ ਖਾ ਝੱ ਲ ਕੇ ਹਵਾ ਦਾ ਸੁਖ ਲੈ ਲਈਦਾ ਹੈ,


ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ ।

ਉਂਗਲੀ ਫੜ ਤੇ ਪਹੁੰ ਚਾ ਫੜਾ: ਕਿਸੇ ਦੀ ਮਦਦ ਕਰੀਏ, ਤਾਂ ਉਹ ਅੱ ਗੋਂ ਦੂਣੀ ਚੌਣੀ ਮਦਦ
ਕਰਦਾ ਹੈ।

ਊਠ ਅੜਾਉਂਦੇ ਹੀ ਲੱਦੀਦੇ ਹਨ: ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰ ਮ


ਲੈ ਣਾ ਹੋਵੇ ।

ਊਠ ਤੇ ਚੜ੍ਹੀ ਨੂੰ ਕੁੱ ਤਾ ਵੱ ਢ ਖਾਊ ?: ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ
ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?

ਊਠ ਤੇ ਚੜ੍ਹੀ ਨੂੰ ਦੋ-ਦੋ ਦਿਸਦੇ ਹਨ: ਜਿਹੜਾ ਆਪ ਸੌਖਾ ਤੇ ਸੁਖੀ ਹੋਵੇ, ਉਹਨੂੰ ਹੋਰਨਾਂ ਦੇ
ਦੁੱ ਖਾਂ ਦੀ ਸਾਰ ਨਹੀਂ ਹੁੰ ਦੀ।

ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ ? ਬਹੁਤੇ ਕੰ ਮ ਵਿੱ ਚੋਂ ਥੋੜਾ੍ਹ ਜਿਹਾ ਕੰ ਮ
ਘਟਾ ਦੇਣ ਨਾਲ ਕੋਈ ਸੌਖਾ ਨਹੀਂ ਹੋ ਜਾਂਦਾ।

ਊਠ ਦੇ ਗਲ ਟੱ ਲੀ: ਜਦੋਂ ਕੋਈ ਨਿੱਕੀ ਜਿਹੀ ਕੁੜੀ ਨੂੰ ਵੱ ਡੀ ਸਾਰੀ ਉਮਰ ਵਾਲੇ ਮਨੁੱਖ
ਨਾਲ ਵਿਆਹ ਦਿੱ ਤਾ ਜਾਵੇ, ਤਾਂ ਕਹਿੰ ਦੇ ਹਨ।

ਊਠ ਨਾ ਕੁੱ ਦੇ ਬੋਰੇ ਕੁੱ ਦੇ: ਕਿਸੇ ਚੀਜ਼ ਦਾ ਅਸਲੀ ਹੱ ਕਦਾਰ ਤਾਂ ਚੁੱ ਪ ਰਹੇ, ਪਰ ਕੋਈ
ਅਣਹੱ ਕਾ ਰੌਲਾ ਪਾਉਣ ਲੱਗ ਪਵੇ ।

ਓੜਕ ਬੱ ਚਾ ਮੂਲਿਆ, ਤੂੰ ਹੱ ਟੀ ਬਹਿਣਾ: ਜਦੋਂ ਕੋਈ ਕਦੇ ਕਿਸੇ ਕੰ ਮ ਨੂੰ ਹੱ ਥ ਪਾਵੇ ਤੇ ਕਦੇ
ਕਿਸੇ ਨੂੰ, ਪਰ ਸਫਲ ਕਿਸੇ ਵਿਚ ਵੀ ਨਾ ਹੋਵੇ, ਤਾਂ ਅੰ ਤ ਨੂੰ ਹਾਰ ਕੇ ਪਿਤਾ-ਪੁਰਖੀ ਕੰ ਮ ਹੀ
ਕਰਨਾ ਪੈਂਦਾ ਹੈ।

ਅਸਮਾਨ ਤੋਂ ਡਿਗੀ ਖਜੂਰ 'ਤੇ ਅਟਕੀ: ਇਕ ਮੁਸੀਬਤ ਤੋਂ ਛੁਟਕਾਰਾ ਪਾਉਂਦਾ ਹੋਇਆ
ਵਿਆਕਤੀ ਕਿਸੇ ਹੋਰ ਮੁਸੀਬਤ ਵਿਚ ਫਸ ਜਾਵੇ ।
ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉਤੇ ਮੁਹਰ: ਘਟੀਆ ਚੀਜ਼ਾਂ ਨੂੰ ਸੰ ਭਾਲ ਸੰ ਭਾਲ ਕੇ
ਰੱ ਖਣਾ ਤੇ ਵਧੀਆ ਸ਼ੈਆਂ ਦੀ ਪਰਵਾਹ ਨਾ ਕਰਨੀ।

ਅਕਲ ਦਾ ਅੰ ਨ੍ਹਾਂ, ਪਰ ਗੰ ਢ ਦਾ ਪੂਰਾ: ਜਿਹੜਾ ਧਨਾਢ ਹੋਵੇ ਤੇ ਨਾਲ ਹੀ ਮੂਰਖ ਹੋਵੇ,


ਉਸ ਬਾਰੇ ਵਰਤਦੇ ਹਨ।

ਅਕਲ ਬਿਨਾ ਖ਼ੂਹ ਖਾਲੀ: ਜੇ ਕਿਸੇ ਮਨੁੱਖ ਨੂੰ ਅਕਲ ਨਹੀਂ ਹੈ ਤਾਂ ਉਸ ਦੇ ਸਾਰੇ ਗੁਣ
ਵਿਅਰਥ ਜਾਂਦੇ ਹਨ।

ਅਕਲ ਵਾਲੇ ਨਾਲ ਭੀਖ ਮੰ ਗੀ ਚੰ ਗੀ, ਪਰ ਮੂਰਖ ਨਾਲ ਰਾਜ ਭੋਗਿਆ ਮੰ ਦਾ: ਜਦੋਂ ਇਹ
ਦੱ ਸਣਾ ਹੋਵੇ ਕਿ ਮੂਰਖ ਦੀ ਸੰ ਗਤ ਦੇ ਸੁਖ ਨਾਲੋਂ ਸਿਆਣੇ ਨਾਲ ਤੰ ਗੀ ਕੱ ਟਣੀ ਚੰ ਗੀ ਹੁੰ ਦੀ
ਹੈ।

ਅਜੇ ਦਿਲੀ ਦੂਰ ਏ: ਜਦੋਂ ਕੋਈ ਵੀ ਕੰ ਮ ਕਾਫ਼ੀ ਮਾਤਰਾ ਵਿਚ ਕਰਨ ਵਾਲਾ ਹੋਵੇ।

ਅਮੀਰ ਦੀ ਮਰ ਗਈ ਕੁੱ ਤੀ, ਉਹ ਹਰ ਕਿਸੇ ਨੇ ਪੁੱ ਛੀ, ਗ਼ਰੀਬ ਦੀ ਮਰ ਗਈ ਮਾਂ ਉਹਦਾ


ਕਿਸੇ ਵੀ ਨਾ ਲਿਆ ਨਾਂ: ਅਮੀਰ ਦੇ ਥੋੜੇ ੍ਹ ਨੁਕਸਾਨ ਨਾਲ ਵੀ ਲੋ ਕ ਹਮਦਰਦੀ ਕਰਦੇ ਹਨ
ਪਰ ਗ਼ਰੀਬ ਦੇ ਬਹੁਤੇ ਨੁਕਸਾਨ ਨੂੰ ਵੀ ਕੋਈ ਨਹੀਂ ਗੌਲਦਾ ।

ਅਮੀਰ ਦੇ ਸਾਲੇ ਬਹੁਤ ਪਰ ਗ਼ਰੀਬ ਦਾ ਭਣਵਈਆ ਕੋਈ ਨਹੀਂ : ਗ਼ਰੀਬ ਬੰ ਦੇ ਨਾਲ


ਕੋਈ ਵੀ ਸਾਂਝ ਰੱ ਖਣੀ ਪਸੰ ਦ ਨਹੀਂ ਕਰਦਾ।
ਅੱ ਖ ਅੱ ਡੀ ਹੀ ਰਹਿ ਗਈ, ਕੱ ਜਲ ਨੂੰ ਇੱਲ ਲੈ ਗਈ: ਕਿਸੇ ਸ਼ੈ ਦੇ ਮਿਲ ਜਾਣ ਦੀ ਪੱ ਕੀ
ਆਸ ਧਾਰ ਕੇ ਉਹਨੂੰ ਲੈ ਣ ਵਰਤਣ ਲਈ ਤਿਆਰ ਹੋਣਾ, ਪਰ ਉਹ ਅਚਨਚੇਤ ਹੱ ਥੋਂ ਖੁੱ ਸ
ਜਾਣੀ।

ਅੱ ਖਰ ਇਕ ਨਾ ਜਾਣਦਾ ਨਾਂ ਇਲਮਦੀਨ: ਜਦੋਂ ਕਿਸੇ ਬੰ ਦੇ ਦਾ ਨਾਂ ਤੇ ਮਸ਼ਹੂਰੀ ਤਾਂ ਬਹੁਤ


ਹੋਵੇ ਪਰ ਅਸਲ ਵਿਚ ਤੇ ਕਰਤੂਤਾਂ ਵਿਚ ਮਾੜਾ ਹੋਵੇ।

ਅੱ ਖੀਉਂ ਦੂਰ ਤਾਂ ਦਿਲੋਂ ਦੂਰ: ਜਦੋਂ ਕਿਸੇ ਦੂਰ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ
ਜਾਣਕਾਰੀ ਨਾ ਹੋਣ ਦਾ ਸੰ ਕੇਤ ਦੇਣਾ ਹੋਵੇ।

ਅੱ ਖੀਂ ਡਿੱ ਠਾ ਭਾਵੇ ਨਾ, ਕੁੱ ਛੜ ਬਹੇ ਨਿਲੱਜ: ਜੋ ਵੇਖਣ ਨੂੰ ਵੀ ਚੰ ਗਾ ਨਹੀਂ ਲਗਦਾ, ਪਰ ਜੇ
ਉਹ ਢੀਠ ਹੋ ਕੇ ਨੇੜੇ ਢੁਕ ਢੁਕ ਕੇ ਬੈਠੇ ਤਾਂ ਪਿਆਰ ਕਰਨਾ ਪੈਂਦਾ ਹੈ।

ਅੱ ਖੀਂ ਵੇਖ ਕੇ ਮੱ ਖੀ ਨਹੀਂ ਨਿਗਲੀ ਜਾਂਦੀ: ਜਾਣ ਬੁੱ ਝ ਕੇ ਨੁਕਸਾਨ ਲਈ ਕੋਈ ਕੰ ਮ ਨਹੀਂ
ਕੀਤਾ ਜਾਂਦਾ।

ਅੱ ਖੋਂ ਦਿਸੇ ਨਾ, ਨਾਂ ਨੂਰ ਭਰੀ: ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।

ਅੱ ਖੋਂ ਅੰ ਨ੍ਹੀ, ਨਾਂ ਨੂਰ ਕੌ ਰ: ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।

ਅੱ ਖੋਂ ਅੰ ਨ੍ਹੀ, ਨਾਂ ਚਰਾਗੋ: ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।
ਅੱ ਗ ਖਾਵੇ, ਅੰ ਗਿਆਰ ਹੱ ਗੇ: ਜਿਹੋ ਜਿਹਾ ਕੰ ਮ ਕੋਈ ਕਰੇਗਾ, ਉਹੋ ਜਿਹਾ ਉਹਦਾ ਸਿੱ ਟਾ
ਨਿਕਲੇ ਗਾ।

ਅੱ ਗ ਲਗੇ ਤੋਂ ਖੂਹ ਪੁੱ ਟਣਾ: ਜਦੋਂ ਐਨ ਲੋ ੜ ਵੇਲੇ ਚੀਜ਼ ਲਭਣੀ ਪਵੇ।

ਅੱ ਗ ਲੈ ਣ ਆਈ ਘਰ ਵਾਲੀ ਬਣ ਬੈਠੀ: ਕਿਸੇ ਦਾ ਕਿਸੇ ਹੋਰ ਦੀ ਸ਼ੈ ਉਪਰ ਬਦੋ-ਬਦੀ


ਕਬਜ਼ਾ ਕਰ ਬਹਿਣਾ।

ਅੱ ਗਾ ਦੌੜ ਪਿੱ ਛਾ ਚੌੜ: ਕਈ ਵਾਰ ਛੇਤੀ ਕੰ ਮ ਮੁਕਾਉਣ ਲਗਿਆਂ ਕੋਈ ਦੂਜਾ ਕੰ ਮ ਵਿਗੜ
ਜਾਂਦਾ ਹੈ ।

ਅੱ ਗੇ ਖ਼ੂਹ ਤੇ ਪਿੱ ਛੇ ਖਾਈ: ਜਦੋਂ ਕੋਈ ਵਿਅਕਤੀ ਕਿਸੇ ਮੁਸੀਬਤ ਵਿਚ ਹੋਵੇ ਜੇ ਨਿਕਲਣਾ
ਵੀ ਚਾਹੇ ਤਾਂ ਫਿਰ ਵੀ ਮੁਸੀਬਤ ਹੀ ਨਜ਼ਰ ਆਵੇ।

ਅੱ ਗੇ ਡਿੱ ਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ: ਮਿੰ ਨਤ ਕਰਨ ਤੇ ਬਹਾਦੁਰ ਬਖ਼ਸ਼ ਦਿੰ ਦੇ
ਹਨ ।

ਅੱ ਗੇ ਬੀਬੀ ਟੱ ਪਣੀ ਪਿੱ ਛੇ ਢੋਲਾਂ ਦੀ ਗੜਗੱ ਜ : ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ
ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।

ਅੱ ਡ ਖਾਏ ਸੋ ਡੱ ਡ (ਹੱ ਡ) ਖਾਏ, ਵੰ ਡ ਖਾਏ ਸੋ ਖੰ ਡ ਖਾਏ: ਕੋਈ ਸ਼ੈ ਇੱਕਲਿਆਂ ਹੀ ਵਰਤਣ


ਖਾਣ ਦੀ ਥਾਂ ਹੋਰਨਾਂ ਨਾਲ ਵੰ ਡ ਕੇ ਖਾਣ ਵਰਤਣ ਦੇ ਹੱ ਕ ਵਿਚ ਉਪਦੇਸ਼।

ਅੱ ਤ ਭਲਾ ਨਾ ਬੋਲਣਾ, ਅੱ ਤ ਨਾ ਭਲੀ ਚੁੱ ਪ, ਅੱ ਤ ਨਾ ਭਲਾ ਮੇਘਲਾ, ਅੱ ਤ ਨਾ ਭਲੀ ਧੁੱ ਪ:


ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਨੁਕਸਾਨਦੇਹ ਹੁੰ ਦਾ ਹੈ ।

ਅੰ ਦਰ ਹੋਵੇ ਸੱ ਚ ਤਾਂ ਕੋਠੇ ਚੜ੍ਹ ਕੇ ਨੱਚ: ਸੱ ਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ
ਲੋ ੜ ਨਹੀਂ।

ਅੰ ਨ੍ਹਾ ਅੰ ਨੇ੍ਹ ਨੂੰ ਕੀ ਰਾਹ ਦਸੇਗਾ: ਜਿਹੜਾ ਬੰ ਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰ ਦੇ ਦੀ


ਕਿਵੇਂ ਅਗਵਾਈ ਕਰ ਸਕਦਾ ਹੈ।

ਅੰ ਨ੍ਹਾ ਕੁੱ ਤਾ ਹਰਨਾਂ ਦਾ ਸ਼ਿਕਾਰੀ: ਕਿਸੇ ਦਾ ਅਜੇਹੇ ਕੰ ਮ ਨੂੰ ਹੱ ਥ ਪਾ ਬਹਿਣਾ, ਜਿਸ ਨੂੰ
ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ।

ਅੰ ਨ੍ਹਾ ਕੁੱ ਤਾ ਵਾ ਨੂੰ ਭੌਂਕੇ: ਕਿਸੇ ਗੱ ਲ ਦਾ ਪਤਾ, ਥਹੁ ਨਾ, ਪਰ ਐਵੇਂ ਹੀ ਸਿਰ ਡਾਹੀ ਤੇ
ਅਗਲੇ ਨੂੰ ਖਪਾਈ ਜਾਣਾ।

ਅੰ ਨ੍ਹਾ ਕੀ ਭਾਲੇ ਦੋ ਅੱ ਖਾਂ: ਕਿਸੇ ਵਿਅਕਤੀ ਨੂੰ ਜੇ ਅਪਨੀ ਮਨਪਸੰ ਦ ਦੀ ਚੀਜ਼ ਲੱਭ ਜਾਵੇ
ਤਾਂ ਵਰਤਦੇ ਹਨ।

ਅੰ ਨੇ੍ਹ ਅੱ ਗੇ ਰੋਣਾ ਅੱ ਖੀਆਂ ਦਾ ਖੌ: ਹਮਦਰਦੀ ਜਾਂ ਮੱ ਦਦ ਲਈ ਕਿਸੇ ਅਜਿਹੇ ਬੰ ਦੇ ਅੱ ਗੇ


ਪੁਕਾਰ ਕਰਨੀ, ਜਿਸ ਉੱਤੇ ਕੋਈ ਅਸਰ ਨਾ ਹੋਵੇ।
ਅੰ ਨੇ੍ਹ ਮਾਰਿਆ ਅੰ ਨ੍ਹੀ ਨੂੰ ਘਸੁੰ ਨ ਵੱ ਜਾ ਥੰ ਮ੍ਹੀ ਨੂੰ: ਜੇਕਰ ਨਾਤਜ਼ਰਬੇਕਾਰ ਬੰ ਦਾ ਕੰ ਮ ਕਰੇ
ਤਾਂ ਨੁਕਸਾਨ ਹੋਣਾ ਸੰ ਭਵ ਹੈ।

ਅੰ ਨ੍ਹਾ ਵੰ ਡੇ ਸ਼ੀਰਨੀਂ, ਮੁੜ ਮੁੜ ਆਪਣਿਆਂ ਨੂੰ: ਆਪਣੇ ਸਕਿਆਂ ਸਹੋਦਰਿਆਂ ਨੂੰ ਹੀ ਘੜੀ
ਮੁੜੀ ਲਾਭ ਪਹੁੰ ਚਾਈ ਜਾਣਾ ਤੇ ਹੋਰਨਾਂ ਵੱ ਲ ਧਿਆਨ ਹੀ ਨਾ ਕਰਨਾ।

ਅੰ ਨ੍ਹਿ ਆਂ 'ਚ ਕਾਣਾ ਰਾਜਾ: ਮੂਰਖਾਂ ਵਿੱ ਚ ਥੋੜੇ ੍ਹ ਸਿਆਣੇ ਦੀ ਵੀ ਕਦਰ ਪੈ ਜਾਂਦੀ ਹੈ ।

ਅੰ ਨ੍ਹੀ ਅੰ ਨ੍ਹਾ ਰਲਿਆ, ਤਾਂ ਝੁੱ ਗਾ ਗਲਿਆ: ਜੇ ਵਹੁਟੀ ਤੇ ਘਰ ਵਾਲਾ ਦੋਵੇਂ ਹੀ ਭੈੜੇ ਜਾਂ
ਬੇਸਮਝ ਹੋਣ, ਤਾਂ ਘਰ ਦਾ ਮੂੰ ਹ ਦੂਜੇ ਪਾਸੇ ਲੱਗ ਜਾਂਦਾ ਹੈ।

ਅੰ ਨ੍ਹੀ ਕੁਕੜੀ ਖਸ-ਖਸ ਦਾ ਚੋਗਾ: ਕਿਸੇ ਦਾ ਅਜੇਹੇ ਕੰ ਮ ਨੂੰ ਹੱ ਥ ਪਾ ਬਹਿਣਾ, ਜਿਸ ਨੂੰ
ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ ।

ਅੰ ਨ੍ਹੀ ਕੁੱ ਤੀ ਜਲੇ ਬੀਆਂ ਦੀ ਰਾਖੀ : ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਪ ਦਿੱ ਤਾ
ਜਾਵੇ।

ਅੰ ਨੇ੍ਹ ਅੱ ਗੇ ਰੋਣਾ, ਅੱ ਖੀਆਂ ਦਾ ਖੌ: ਕਿਸੇ ਅਜੇਹੇ ਬੰ ਦੇ ਅੱ ਗੇ ਆਪਣੇ ਰੋਣੇ ਰੋਣੇ ਤੇ ਦੁੱ ਖ ਫੋਲਣੇ
ਜਿਸ ਦੇ ਦਿਲ ਵਿੱ ਚ ਹਮਦਰਦੀ ਉਪਜੇ ਹੀ ਨਾ, ਜਾਂ ਅਜੇਹੇ ਬੰ ਦੇ ਨੂੰ ਮੱ ਤ ਦੇਣਾ ਜਿਹੜਾ
ਕਿਸੇ ਦੀ ਦਿੱ ਤੀ ਮੱ ਤ ਲੈ ਣ ਨੂੰ ਤਿਆਰ ਹੀ ਨਾ ਹੋਵੇ ।
ਅੰ ਬਾਂ ਦੀ ਭੁੱ ਖ ਅੰ ਬਾਕੜੀਆਂ ਨਾਲ ਨਹੀਂ ਲਹਿੰ ਦੀ: ਜਦ ਕੋਈ ਚਾਹਵਾਨ ਤੇ ਲੋ ੜਵੰ ਦ ਹੋਵੇ
ਕਿਸੇ ਚੰ ਗੀ ਚੋਖੀ ਵਧੀਆ ਸ਼ੈ ਦਾ, ਤੇ ਉਹਨੂੰ ਉਸੇ ਸ਼ੈ ਵਰਗੀ ਪਰ ਘਟੀਆ ਤੇ ਨਿਕੰ ਮੀ ਸ਼ੈ
ਦੇ ਕੇ ਗਲੋਂ ਲਾਹੁਣ ਦਾ ਜਤਨ ਕੀਤਾ ਜਾਵੇ ।

ਅੰ ਮਾਂ (ਮਾਂ) ਨਾਲੋਂ ਹੇਜਲੀ, ਸੋ ਫੱ ਫੇ ਕੁੱ ਟਣ: ਜਦੋਂ ਕੋਈ ਹੋਰ ਬੰ ਦਾ ਕਿਸੇ ਦੇ ਸਕਿਆਂ ਨਾਲੋਂ
ਵਧੇਰੇ ਹਮਦਰਦ ਬਣਨ ਦਾ ਦਾਅਵਾ ਕਰੇ ।

ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ : ਜਦੋਂ ਕਿਸੇ ਦੇ ਖਾਣ-ਪੀਣ ਜਾਂ
ਲੈ ਣ ਦੀ ਵਾਰੀ ਆਉਣ 'ਤੇ ਕੋਈ ਵਸਤੂ ਖਤਮ ਹੋ ਜਾਵੇ।

ਆਸਾ ਜੀਵੇ, ਨਿਰਾਸਾ ਮਰੇ: ਦੁਨੀਆਂ ਆਸ ਦੇ ਸਹਾਰੇ ਹੀ ਚਲ ਰਹੀ ਹੈ।

ਆਹ ਮੂੰ ਹ ਤੇ ਮਸਰਾਂ ਦੀ ਦਾਲ: ਜਦੋਂ ਦੱ ਸਣਾ ਹੋਵੇ ਕਿ ਕੋਈ ਬੰ ਦਾ ਕਿਸੇ ਖ਼ਾਸ ਚੀਜ਼ ਦੇ
ਯੋਗ ਨਹੀਂ ।

ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ: ਜਦੋਂ ਕਿਸੇ ਨੂੰ ਕੋਈ ਗੱ ਲ ਅਸਿੱ ਧੇ ਰੂਪ 'ਚ ਕਹੀ ਜਾਵੇ।

ਆਟਾ ਗੁੰ ਨ੍ਹਦੀ ਹਿਲਦੀ ਕਿਉਂ ਏ: ਜਦੋਂ ਕੋਈ ਆਨੇ ਬਹਾਨੇ ਕਿਸੇ ਦੇ ਨੁਕਸ ਕੱ ਢੇ ਤਾਂ ਇਹ
ਅਖਾਣ ਵਰਤਿਆ ਜਾਦਾ ਹੈ।

ਆਪ ਕਾਜ, ਮਹਾਂ ਕਾਜ: ਆਪਣਾ ਕੰ ਮ ਆਪ ਕੀਤਿਆਂ ਹੀ ਸਫਲਤਾ ਮਿਲਦੀ ਹੈ ।


ਆਪ ਕੁਚੱਜੀ ਵਿਹੜੇ ਨੂੰ ਦੋਸ਼: ਆਪਣੀ ਅਯੋਗਤਾ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ
ਸਿਰ ਦੋਸ਼ ਥੱ ਪਣਾ।

ਆਪ ਤਾਂ ਕਿਸੇ ਜਿਹੀ ਨਾ, ਨੱਕ ਚਾੜ੍ਹਨੋ ਰਹੀ ਨਾ: ਆਪ ਤਾਂ ਭੈੜੇ ਤੇ ਕੋਝੇ ਹੋਣਾ, ਪਰ
ਹੋਰਨਾਂ ਨੂੰ ਨਿੰਦਣਾ ਤੇ ਉਹਨਾਂ ਤੇ ਨਫਰਤ ਕਰਨੀ।

ਆਪ ਨਾ ਜੋਗੀ, ਗੁਆਂਢ ਵਲਾਵੇ: ਹੋਰਨਾਂ ਨੂੰ ਸਹਾਇਤਾ ਦੇ ਲਾਰੇ ਲਾਉਣੇ ਪਰ ਹੋਣਾ


ਆਪਣਾ ਕੰ ਮ ਕਰਨਾ ਜੋਗੇ ਵੀ ਨਾਂ।

ਆਪ ਨਾ ਵੰ ਝੇ ਸਾਹੁਰੇ, ਹੋਰੀਂ (ਲੋ ਕਾਂ) ਮੱ ਤੀਂ ਦੇ: ਆਪ ਕੁਝ ਕਰਨਾ ਨਾ, ਪਰ ਹੋਰਨਾਂ ਨੂੰ
ਉਪਦੇਸ਼ ਦੇਣਾ ਕਿ ਇੰਜ ਕਰੋ ਤੇ ਉਂਜ ਕਰੋ।

ਆਪ ਬੁੱ ਝੇ ਬੱ ਤੀ ਸੁਲੱਖਣਾ, ਦਿੱ ਤੀ ਲਵੇ ਤਾਂ ਤੇਤੀ ਸੁਲੱਖਣਾ: ਜਿਹੜਾ ਆਪਣੀ ਮੱ ਤ


ਸਿਆਣਪ ਦੇ ਆਸਰੇ ਕੰ ਮ ਠੀਕ ਕਰ ਲਵੇ ਉਹ ਬੜਾ ਚੰ ਗਾ ਹੁੰ ਦਾ ਹੈ ਪਰ ਜਿਹੜਾ ਕਿਸੇ
ਦੀ ਮੱ ਤ ਸਲਾਹ ਮੰ ਨ ਕੇ ਕੰ ਮ ਕਰ ਲਵੇ, ਉਹ ਹੋਰ ਵੀ ਵਧੇਰੇ ਚੰ ਗਾ ਹੁੰ ਦਾ ਹੈ।

ਆਪ ਬੀਬੀ ਕੋਕਾਂ, ਮੱ ਤੀ ਦੇਵੇ ਲੋ ਕਾਂ ਜਾਂ ਆਪ ਨਾ ਵੱ ਸੀ ਸਹੁਰੇ, ਲੋ ਕਾ ਮੱ ਤੀ ਦੇ: ਜਦੋਂ ਕੋਈ


ਕਿਸੇ ਨੂੰ ਚੰ ਗਾ ਬਣਨ ਦੇ ਉਪਦੇਸ ਦੇਵੇ, ਪਰ ਆਪ ਉਸ ਦੇ ਉਲਟ ਕੰ ਮ ਕਰੇ।

ਆਪ ਭਲਾ ਤਾਂ ਜਗ ਭਲਾ: ਜੇ ਕੋਈ ਵਿਅਕਤੀ ਆਪ ਚੰ ਗਾ ਹੋਵੇ ਤਾਂ ਉਸ ਨੂੰ ਸਾਰੀ


ਦੁਨੀਆਂ ਚੰ ਗੀ ਨਜ਼ਰ ਆਉਂਦੀ ਹੈ।
ਆਪ ਮਰੋ ਧਰਮ ਕਰੋ: ਜਦੋਂ ਆਪਣੇ ਕੋਲ ਕੁਝ ਨਹੀਂ ਤੇ ਦੂਜੇ ਨੂੰ ਕੀ ਦੇ ਸਕਦੇ ਹਾਂ।

ਆਪ ਮੋਏ ਜਗ ਪਰਲੋ : ਜਾਨ ਨਾਲ ਹੀ ਜਹਾਨ ਹੈ ।

ਆਪ ਵਲੱਲੀ ਵਿਹੜੇ ਨੂੰ ਦੋਸ਼: ਕਿਸੇ ਮਨੁੱਖ ਨੂੰ ਕੰ ਮ ਕਰਨ ਦਾ ਚੱ ਜ ਨਾ ਹੋਵੇ ਤੇ ਉਹ


ਆਪਣੇ ਦੋਸ਼ ਕਿਸੇ ਹੋਰ ਤੇ ਮੜ੍ਹ ਦੇਵੇ।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ (ਗੁਰੂ ਨਾਨਕ ਦੇਵ ਜੀ): ਆਪਣਾ ਕੰ ਮ
ਆਪ ਕੀਤਿਆਂ ਹੀ ਸਫਲਤਾ ਮਿਲਦੀ ਹੈ ।

ਆਪਣਾ ਆਪਣਾ ਪਰਾਇਆ ਪਰਾਇਆ: ਖ਼ੂਨ ਦੇ ਰਿਸ਼ਤੇ ਤੇ ਪਰਿਵਾਰਕ ਰਿਸ਼ਤਿਆਂ ਦੀ


ਮਹੱ ਤਤਾ ਦਾ ਸੰ ਕੇਤ ਹੈ।

ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱ ਗੇ ਕੀ ਧਰੇ : ਜਦੋਂ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ


ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕੀਤੀ ਜਾ ਸਕਦਾ ਹੈ।

ਆਪਣਾ ਕੰ ਮ ਕੱ ਢਣ ਵਾਸਤੇ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ: ਆਪਣਾ ਮਤਲਬ ਪੂਰਾ
ਕਰਨ ਲਈ ਕਈ ਵਾਰੀ ਕਿਸੇ ਭੈੜੇ ਬੰ ਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ।

ਆਪਣਾ ਖ਼ੂਨ ਬੋਲਣੋਂ ਨਹੀਂ ਰਹਿੰ ਦਾ: ਭਾਵੇਂ ਕਿਹੋ ਜਿਹੇ ਵੀ ਹਾਲਾਤ ਹੋਣ ਆਪਣੇ ਸਾਕ
ਸੰ ਬੰ ਧੀ ਸਦਾ ਹਮਦਰਦੀ ਕਰਦੇ ਹਨ।
ਆਪਣਾ ਘਰ ਸੰ ਭਾਲੋ ਚੋਰ ਨੂੰ ਕੁਝ ਨਾ ਆਖੋ: ਸਾਨੂੰ ਆਪਣੀ ਵਸਤ ਦਾ ਆਪ ਹੀ ਖ਼ਿਆਲ
ਰੱ ਖਣਾ ਚਾਹੀਦਾ ਹੈ।

ਆਪਣਾ ਘਰ ਤੇ ਹੱ ਗ ਹੱ ਗ ਭਰ, ਬਿਗਾਨਾ ਘਰ ਤਾਂ ਥੁੱ ਕਾਂ ਦਾ ਵੀ ਡਰ: ਆਪਣੀ ਚੀਜ਼ ਨੂੰ
ਜਿਵੇਂ ਜੀ ਕਰੇ ਵਰਤ ਸਕੀਦਾ ਹੈ, ਕੋਈ ਡਰ ਮਿਹਣਾ ਨਹੀਂ ਹੁੰ ਦਾ ਪਰ ਪਰਾਈ ਸ਼ੈ ਵਰਤਣ
ਲੱਗਿਆਂ ਸਦਾ ਡਰ ਸਹਿਮ ਰਹਿੰ ਦਾ ਹੈ ਕਿ ਕਿਤੇ ਖਰਾਬ ਨਾ ਹੋ ਜਾਵੇ ਤੇ ਸ਼ੈ ਵਾਲਾ
ਉਲਾਹਮਾ ਨਾ ਦੇਵੇ।

ਆਪਣਾ ਨਾ ਭਰੇ ਦੂਜਿਆਂ ਅੱ ਗੇ ਕੀ ਧਰੇ ?: ਜਿਹੜਾ ਆਪਣੀਆਂ ਲੋ ੜਾਂ ਵੀ ਪੂਰੀਆਂ ਕਰਨ


ਜੋਗਾ ਨਾ ਹੋਵੇ, ਉਹਨੇ ਹੋਰਨਾਂ ਦੀ ਕੀ ਸਹਾਇਤਾ ਕਰਨੀ ਹੋਈ ?

ਆਪਣਾ ਨੀਂਗਰ ਪਰਾਇਆ ਢੀਂਗਰ: ਹਰ ਕਿਸੇ ਨੂੰ ਆਪਣਾ ਸ਼ੈ ਚੰ ਗੀ ਲਗਦੀ ਹੈ ਤੇ


ਪਰਾਈ ਮੰ ਦੀ ਤੇ ਨੁਕਸਾਂ ਭਰੀ ਦਿੱ ਸਦੀ ਹੈ।

ਆਪਣਾ ਮਾਰੇਗਾ ਤਾ ਛਾਵੇਂ ਸੁਟਗ


ੇ ਾ: ਬਿਗ਼ਾਨੇ ਨਾਲੋਂ ਆਪਣਾ ਹੀ ਚੰ ਗਾ ਹੁੰ ਦਾ ਹੈ ਭਾਵੇਂ
ਦੁਸ਼ਮਣ ਕਿਉਂ ਨਾ ਹੋਵੇ।

ਆਪਣਿਆਂ ਦੇ ਗਿੱ ਟੇ ਭੰ ਨਾਂ, ਚੁੰ ਮਾਂ ਪੈਰ ਪਰਾਇਆਂ ਦੇ: ਆਪਣੇ ਸਾਕਾਂ ਸਨਬੰ ਧੀਆਂ ਨੂੰ
ਨੁਕਸਾਨ ਪਹੁੰ ਚਾਉਣਾ ਤੇ ਉਹਨਾ ਨਾਲ ਭੈੜੇ ਸਲੂਕ ਕਰਨਾ, ਪਰ ਓਪਰਿਆਂ ਨੂੰ ਚੰ ਗਾ
ਜਾਣਨਾ ਤੇ ਉਹਨਾ ਦਾ ਆਦਰ ਸਤਕਾਰ ਕਰਨਾ।
ਆਪਣੀ ਅਕਲ ਤੇ ਪਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱ ਧ ਵਿਖਾਈ ਦੇਂਦਾ ਹੈ: ਜਦ
ਕੋਈ ਅਗਲਿਆਂ ਦੇ ਨੁਕਸ ਕੱ ਢੇ ਤੇ ਉਹਨਾਂ ਨੂੰ ਅਕਲਹੀਣ ਆਖੇ, ਪਰ ਹੋਰਨਾਂ ਦੇ ਧਨ ਨੂੰ
ਵੱ ਧ ਦੱ ਸੇ ਤੇ ਆਪਣੇ ਨੂੰ ਲੁਕਾਵੇ ਤੇ ਥੋੜਾ੍ਹ ਦੱ ਸੇ ।

ਆਪਣੀ ਅੱ ਖ ਪਰਾਇਆ ਡੇਲਾ : ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ
ਬਿਹਤਰੀਨ ਬਿਆਨ ਕਰੀ ਜਾਵੇ।

ਆਪਣੀ ਇੱਜ਼ਤ ਆਪਣੇ ਹੱ ਥ: ਹਰ ਬੰ ਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ


ਕਰਵਾਉਂਦਾ ਹੈ।

ਆਪਣੀ ਗਲੀ ਵਿਚ ਕੁੱ ਤਾ ਵੀ ਸ਼ੇਰ ਹੁੰ ਦਾ ਹੈ: ਆਪਣੇ ਘਰ ਤੇ ਆਪਣੇ ਹਮਾਇਤੀਆਂ ਵਿਚ
ਬੈਠਾ ਤਾਂ ਹਰ ਕੋਈ ਆਕੜ-ਖਾਂ ਬਣ ਬਹਿੰ ਦਾ ਹੈ ।

ਆਪਣੀ ਨਿਬੇੜ ਪਰਾਈ ਨਾ ਛੇੜ: ਕਿਸੇ ਵੀ ਵਿਅਕਤੀ ਨੂੰ ਆਪਣੇ ਕੰ ਮ 'ਤੇ ਧਿਆਨ ਦੇਣ
ਲਈ ਅਤੇ ਦੂਜੇ ਦੇ ਕੰ ਮ 'ਚ ਦਖਲਅੰ ਦਾਜ਼ੀ ਕਰਨ ਤੋਂ ਰੋਕਣ ਲਈ ਵਰਤਿਆ ਜਾਂਦਾ ਹੈ।

ਆਪਣੀ ਪਈ ਤੇ ਪਰਾਈ ਬਿਸਰੀ: ਜਦੋਂ ਕਿਸੇ ਦੇ ਗਲ ਕੋਈ ਮੁਸੀਬਤ ਆਣ ਪੈਂਦੀ ਹੈ ਤਾਂ


ਉਹ ਦੂਜੇ ਸਾਕ ਸੰ ਬੰ ਧੀਆਂ ਦੀ ਬੁਰਾਈ ਕਰਨ ਤੋਂ ਬਾਜ ਆ ਜਾਂਦਾ ਹੈ।

ਆਪਣੀਂ ਪੈਰੀਂ ਆਪ ਕੁਹਾੜਾ ਮਾਰਨਾ: ਆਪਣੀ ਹੱ ਥੀਂ ਆਪਣਾ ਨੁਕਸਾਨ ਕਰਨਾ ।

ਆਪਣੀ ਮੱ ਝ ਦਾ ਦੁੱ ਧ ਸੌ ਕੋਹ 'ਤੇ ਜਾ ਕੇ ਪੀਈਦਾ ਹੈ: ਜੇ ਤੁਸੀਂ ਕਿਸੇ ਪ੍ਰਾਹੁਣੇ ਦੀ ਖਾਤਰ
ਕਰੋਗੇ ਤਾਂ ਜਦੋਂ ਤੁਸੀ ਉਸ ਦੇ ਕੋਲ ਜਾਓਗੇ ਤਦ ਉਹ ਵੀ ਤੁਹਾਡੀ ਖ਼ਾਤਰ ਕਰੇਗਾ।

ਆਪਣੀ ਲਸੀ ਨੂੰ ਕੋਈ ਖੱ ਟੀ ਨਹੀਂ ਆਖਦਾ: ਆਪਣੀਆਂ ਕਮਜ਼ੋਰੀਆਂ ਕੋਈ ਨਹੀਂ ਦੱ ਸਦਾ।

ਆਪਣੀਆਂ ਜੁੱ ਤੀਆਂ ਤੇ ਆਪਣਾ ਸਿਰ: ਆਪਣੀ ਹੱ ਥੀਂ ਆਪਣਾ ਨੁਕਸਾਨ ਕਰਨਾ ।

ਆਪਣੀਆਂ ਨਾ ਦੱ ਸਾਂ, ਤੇ ਪਰਾਈਆਂ ਕਰ ਕਰ ਹੱ ਸਾਂ: ਆਪਣੀ ਭੁੱ ਲ ਜਾਂ ਕਮਜ਼ੋਰੀ


ਲੁਕਾਉਣੀ ਤੇ ਹੋਰਨਾ ਦੇ ਨੁਕਸ ਕੱ ਢ ਕੇ ਖੁਸ਼ ਹੋਣਾ।

ਆਪਣੇ ਘਰ ਗਿਦੜ ਵੀ ਸ਼ੇਰ ਹੁੰ ਦਾ ਹੈ: ਕਮਜ਼ੋਰ ਤੋਂ ਕਮਜ਼ੋਰ ਮਨੁੱਖ ਵੀ ਆਪਣੇ ਘਰ
ਬਹਾਦਰ ਬਣ ਜਾਂਦਾ ਹੈ।

ਆਪਣੇ ਘਰ ਪਕਾਈ ਂ ਨਾ, ਤੇ ਸਾਡੇ ਘਰ ਆਈ ਂ ਨਾ: ਅਗਲੇ ਨੂੰ ਅਜੇਹੇ ਲਾਰੇ ਲਾਈ ਜਾਣੇ
ਕਿ ਨਾ ਉਹਦਾ ਕੰ ਮ ਆਪ ਕਰਨਾ ਤੇ ਨਾ ਹੀ ਉਹਨੂੰ ਆਪ ਕਰ ਲੈ ਣ ਦੇਣਾ।

ਆਪਣੇ ਘਰ ਲੱਗੇ ਤਾਂ ਅੱ ਗ, ਦੂਜੇ ਘਰ ਲੱਗੇ ਤਾ ਬਸੰ ਤਰ: ਜਿਸ ਨੂੰ ਕੋਈ ਦੁੱ ਖ ਲਗਦਾ ਹੈ,
ਪੀੜ ਦਾ ਗਿਆਨ ਵੀ ਉਹਨੂੰ ਹੀ ਹੁੰ ਦਾ ਹੈ, ਹੋਰਨਾਂ ਦੇ ਦੁੱ ਖਾਂ ਨੂੰ ਇਨਸਾਨ ਐਵੇਂ ਹੀ
ਗਿਣਦਾ ਹੈ, ਸਗੋਂ ਵੇਖ ਕੇ ਖੁਸ਼ ਹੁੰ ਦਾ ਹੈ ।

ਆਪੇ ਹੀ ਮੈਂ ਰੱ ਜੀ-ਪੁੱ ਜੀ ਆਪੇ ਮੇਰੇ ਬੱ ਚੇ ਜੀਉਣ: ਜਿਸ ਵਿਚ ਗੁਣ ਤਾਂ ਨਾ ਹੋਣ, ਪਰ ਆਪੇ
ਆਪਣੀਆਂ ਤੇ ਆਪਣਿਆਂ ਦੀਆਂ ਤਾਰੀਫਾਂ ਕਰੀ ਜਾਵੇ ।
ਆਬ ਆਬ ਕਰ ਮੋਇਓਂ ਬੱ ਚਾ ਫ਼ਾਰਸੀਆਂ ਘਰ ਗਾਲ਼ੇ : ਜਦੋਂ ਕੋਈ ਵਿਅਕਤੀ ਆਪਣੀ
ਬੋਲੀ ਛੱ ਡ ਕੇ ਓਪਰੀ ਬੋਲੀ ਬੋਲਣ ਲੱਗ ਪਏ।

ਆਲਿਆਂ ਭੋਲਿਆਂ ਦਾ ਰੱ ਬ ਰਾਖਾ: ਸਾਧਾਰਨ ਲੋ ਕ ਚੁਗਲੀ ਚਲਾਕੀ ਨਹੀਂ ਵਰਤਦੇ ਪ੍ਰੰ ਤੂ


ਰੱ ਬ ਉਹਨਾਂ ਦੀ ਸਹਾਇਤਾ ਕਰਦਾ ਹੈ।

ਆਵਣ ਪਰਾਈਆਂ ਨਿਖੇੜਨ ਸਕਿਆਂ ਭਾਈਆਂ: ਵਿਆਹ ਤੋਂ ਬਾਅਦ ਭਰਾਵਾਂ ਵਿਚ ਜੇ
ਫੁਟ ਪੈ ਜਾਵੇ ਤਾਂ ਇਸ ਦਾ ਕਾਰਨ ਬਾਹਰੋਂ ਆਈਆਂ ਵਹੁਟੀਆਂ ਦਾ ਕੰ ਨ ਭਰਨਾ
ਸਮਝਿਆ ਜਾਂਦਾ ਹੈ।

ਆਂਡੇ ਹੋਰ ਘਰ, ਕੁੜ ਕੁੜ ਸਾਡੇ ਘਰ: ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ
ਪਾਉਣੀ ਹੋਰਨਾਂ ਨੂੰ।

ਔਤਰ ਨਖੱ ਤਰ ਨਾ ਮੂਲੀ ਨਾ ਪੱ ਤਰ : ਸੰ ਤਾਨਹੀਣ ਮਨੁੱਖ ।

ਇਸ ਹੱ ਥ ਦੇ ਉਸ ਹੱ ਥ ਲੈ : ਜਿਹੋ ਜਿਹਾ ਕਿਸੇ ਨਾਲ ਵਰਤਾਰਾ ਕਰੋਗੇ ਉਹੋ ਜਿਹਾ ਹੀ


ਉਹ ਤੁਹਾਡੇ ਨਾਲ ਕਰੇਗਾ ।

ਇਸ਼ਕ ਤੰ ਦੂਰ ਹੱ ਡਾਂ ਦਾ ਬਾਲਣ: ਇਸ਼ਕ ਵਿੱ ਚ ਆਦਮੀ ਤਬਾਹ ਹੋ ਜਾਂਦਾ ਹੈ ।


ਇਸ਼ਕ ਪ੍ਰਹੇਜ਼ ਮੁਹੰਮਦ ਬਖ਼ਸ਼ਾ ਕਦੇ ਨਹੀਂ ਰਲ ਬਹਿੰ ਦੇ : ਪਿਆਰ-ਮੁਹੱਬਤ ਵਿੱ ਚ ਸੰ ਗ-
ਸੰ ਕੋਚ ਦਾ ਕੋਈ ਸਥਾਨ ਨਹੀਂ ਹੁੰ ਦਾ।

ਇਸ ਹਮਾਮ ਵਿਚ ਸਾਰੇ ਨੰਗੇ ਹਨ: ਇਸ ਸੰ ਸਥਾ ਜਾਂ ਸਮਾਜ ਦੇ ਸਾਰੇ ਲੋ ਕੀ ਹੀ ਭੈੜੇ ਹਨ

ਇਹ ਜੱ ਗ ਮਿੱ ਠਾ ਅਗਲਾ ਕਿਨ ਡਿੱ ਠਾ: ਇਸ ਜੱ ਗ ਵਿਚ ਚੰ ਗਾ ਖਾ-ਪੀ ਲਓ, ਅਗਲਾ


ਜਹਾਨ ਕੀਹਨੇ ਵੇਖਿਆ ਹੈ।

ਇਨ੍ਹਾਂ ਤਿਲਾਂ ਵਿਚ ਤੇਲ ਨਹੀਂ: ਇਸ ਬੰ ਦੇ ਪਾਸੋਂ ਜਾਂ ਇਸ ਥਾਂ ਤੋਂ ਆਸ ਪੂਰੀ ਨਹੀਂ ਹੋਣੀ।

ਇਕ ਅਨਾਰ ਤੇ ਸੌ ਬਿਮਾਰ: ਚੀਜ਼ ਥੋੜੀ੍ਹ ਹੋਵੇ ਤੇ ਉਸ ਦੇ ਲੋ ੜਵੰ ਦ ਬਹੁਤ ਵਧੇਰੇ ਹੋਣ।

ਇਕ ਇਕ ਤੇ ਦੋ ਯਾਰਾਂ: ਏਕੇ ਦੀ ਬਰਕਤ ਦੱ ਸਣ ਲਈ ਵਰਤਦੇ ਹਨ।

ਇਕ ਸੱ ਪ ਦੂਜਾ ਉੱਡਣਾ: ਜਦੋਂ ਇਕ ਬੰ ਦੇ ਵਿਚ ਇਕ ਤੋਂ ਵਧ ਕੇ ਭੈੜੇ ਗੁਣ ਹੋਣ ਤਾਂ ਕਹਿੰ ਦੇ
ਹਨ।

ਇਕ ਹੱ ਥ ਨਾਲ ਤਾੜੀ ਨਹੀਂ ਵੱ ਜਦੀ: ਲੜਾਈ ਵਿੱ ਚ ਦੋਵੇਂ ਧਿਰਾਂ ਦਾ ਕਸੂਰ ਹੁੰ ਦਾ ਹੈ ।

ਇਕ ਹੋਵੇ ਕਮਲਾ ਤਾਂ ਸਮਝਾਏ ਵਿਹੜਾ, ਵਿਹੜਾ ਹੋਏ ਕਮਲਾ ਤਾਂ ਸਮਝਾਏ ਕਿਹੜਾ:
ਜੇਕਰ ਕਿਸੇ ਥਾਂ ਇਕ ਆਦਮੀ ਮਾੜਾ ਹੇਵੇ, ਤਾਂ ਉਸ ਨੂੰ ਉਸ ਦੇ ਸਾਥੀ ਸਮਝਾ ਸਕਦੇ
ਹਨ, ਪਰ ਜੇਕਰ ਸਾਰੇ ਮਾੜੇ ਹੋਣ, ਤਾਂ ਉਨ੍ਹਾ ਨੂੰ ਸਿੱ ਧੇ ਰਾਹੇ ਕੋਈ ਨਹੀਂ ਪਾ ਸਕਦਾ।

ਇਕ ਕਮਲੀ ਦੂਜੇ ਪੈ ਗਈ ਸਿਵਿਆਂ ਦੇ ਰਾਹ: ਜਦੋਂ ਕੋਈ ਬੰ ਦਾ ਕਿਸੇ ਇਕ ਕੰ ਮ ਦੇ ਯੋਗ


ਨਾ ਹੋਵੇ, ਪਰੰ ਤੂ ਉਸ ਨੂੰ ਅੱ ਗੇ ਉਸ ਤੋਂ ਵੀ ਮੁਸਕਿਲ ਕੰ ਮ ਕਰਨਾ ਪੈ ਜਾਵੇ।

ਇਕ ਕਰੇਲਾ ਦੂਜਾ ਨਿੰਮ ਚੜ੍ਹਿਆ: ਜਦੋਂ ਇਕ ਬੰ ਦ ਪਹਿਲਾਂ ਹੀ ਬੁਰਾ ਹੋਵੇ ਪਰ ਕਿਸੇ ਹੋਰ
ਕਾਰਨ ਹੋਰ ਬੁਰਾ ਹੋ ਜਾਵੇ ।

ਇਕ ਚੁੱ ਪ ਸੌ ਸੁੱ ਖ: ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱ ਪ ਰਹਿਣਾ
ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰ ਦਾ ਹੈ।

ਇਕ ਨੂੰ ਕੀ ਰੋਨੀ ਏ,ਂ ਏਥੇ ਊਤ ਗਿਆ ਈ ਆਵਾ: ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ


ਤੇ ਅਫਸੋਸ ਕਰਦਾ ਹੋਵੇ, ਤੇ ਉਹਨੂੰ ਦੱ ਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ
ਖਰਾਬ ਹੋ ਗਈਆਂ ਹਨ ।

ਇਕ ਦਰ ਬੰ ਦ ਸੌ ਦਰ ਖੁੱ ਲ੍ਹੇ : ਰੁਜ਼ਗਾਰ ਦੇ ਹਜ਼ਾਰਾਂ ਸਾਧਨ ਹਨ, ਘਬਰਾਉਣਾ ਨਹੀਂ


ਚਾਹੀਦਾ ।

ਇਕ ਨਿੰਬੂ ਪਿੰ ਡ ਭੁੱ ਖਿਆਂ ਦਾ: ਜਦ ਚੀਜ਼ ਥੋੜੀ੍ਹ ਹੋਵੇ ਤੇ ਉਸ ਦੇ ਲੋ ੜਵੰ ਦ ਬਹੁਤ ਵਧੇਰੇ
ਹੋਣ ਤਾਂ ਕਹਿੰ ਦੇ ਹਨ।

ਇਕ ਨੂੰ ਪਾਣੀ ਇਕ ਨੂੰ ਪਿੱ ਛ: ਜਦੋਂ ਕੋਈ ਮਨੁੱਖ ਕੋਈ ਵਸਤੂ ਵੰ ਡਣ ਲਗਿਆਂ ਜਾਂ
ਵਿਵਹਾਰ ਕਰਨ ਲਗਿਆਂ ਵਿਤਕਰਾ ਕਰੇ ।

ਇਕ ਪਰਹੇਜ਼ ਤੇ ਸੌ ਹਕੀਮ: ਜਿਹੜਾ ਬੰ ਦਾ ਖਾਣ-ਪੀਣ ਵਿਚ ਪ੍ਰਹੇਜ਼ ਕਰਦਾ ਹੈ, ਉਸ ਨੂੰ


ਹਕੀਮਾਂ ਦੀ ਲੋ ੜ ਨਹੀਂ ਪੈਂਦੀ।

ਇਕ ਪੰ ਥ ਦੋ ਕਾਜ: ਜਦੋਂ ਕੋਈ ਇੱਕ ਖ਼ਾਸ ਕੰ ਮ ਕੀਤਿਆਂ ਕੋਈ ਦੂਜਾ ਕੰ ਮ ਨਾਲ ਹੀ ਬਿਨਾਂ
ਹੋਰ ਖੇਚਲ ਤੇ ਖਰਚ ਦੇ ਹੋ ਜਾਵੇ ।

ਇਕ ਬੇਲੇ ਵਿਚ ਦੋ ਸ਼ੇਰ ਨਹੀਂ ਰਹਿ ਸਕਦੇ: ਦੋ ਇਕੋ ਜਿਹੇ ਤਕੜੇ ਡਾਢੇ ਬੰ ਦੇ ਇਕ ਥਾਂ
ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।

ਇਕ ਬੋਟੀ ਤੇ ਸੌ ਕੁੱ ਤਾ: ਜਦ ਚੀਜ਼ ਥੋੜੀ੍ਹ ਹੋਵੇ ਤੇ ਉਸ ਦੇ ਲੋ ੜਵੰ ਦ ਬਹੁਤ ਵਧੇਰੇ ਹੋਣ ਤਾਂ
ਕਹਿੰ ਦੇ ਹਨ।

ਇਕ ਮੱ ਛੀ ਸਾਰਾ ਜਲ ਗੰ ਦਾ ਕਰਦੀ ਹੈ: ਇਕ ਭੈੜਾ ਆਦਮੀ ਸਾਰੇ ਸੰ ਗੀਆਂ ਸਾਥੀਆਂ ਦਾ


ਇਤਬਾਰ ਗੁਆ ਦੇਂਦਾ ਹੈ।

ਇਕ ਮਿਆਨ ਵਿਚ ਦੋ ਤਲਵਾਰਾਂ: ਦੋ ਇਕੋ ਜਿਹੇ ਤਕੜੇ ਡਾਢੇ ਬੰ ਦੇ ਇਕ ਥਾਂ ਰਲ ਮਿਲ


ਕੇ ਗੁਜ਼ਾਰਾ ਨਹੀਂ ਕਰ ਸਕਦੇ।

ਇਕੋ ਆਂਡਾ ਉਹ ਵੀ ਗੰ ਦਾ: ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ ਤੇ ਉਹ
ਵੀ ਭੈੜਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ।
ਇੱਟ ਚੁੱ ਕਦੇ ਨੂੰ ਪੱ ਥਰ ਤਿਆਰ: ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।

ਇੱਟ ਦਾ ਜਵਾਬ ਪੱ ਥਰ: ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।

ਇੱਟ ਦੀ ਦੇਣੀ, ਪੱ ਥਰ ਦੀ ਲੈ ਣੀ: ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।

ਇੱਲ ਝੁਰਾਟੀ ਧਾੜੀ, ਜਠੇਰਿਆਂ ਤੇ ਚਾੜ੍ਹੀ: ਜਦੋਂ ਕੋਈ ਚੀਜ਼ ਹੱ ਥੋਂ ਜਾ ਰਹੀ ਹੋਵੇ ਜਾਂ
ਖ਼ਰਾਬ ਹੋ ਰਹੀ ਹੋਵੇ ਤੇ ਉਹੀ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਜਤਾਉਣਾ ।

ਇੱਲ ਦਾ ਨਨਾਣਵਈਆ (ਨਣਦੋਈਆ) ਕਾਂ : ਮਾੜੇ-ਮੋਟਿਆਂ ਦੇ ਸਾਕ-ਸਬੰ ਧੀ ਵੀ ਉਨ੍ਹਾਂ


ਵਰਗੇ (ਮਾੜੇ) ਹੀ ਹੁੰ ਦੇ ਹਨ।

ਇੱਲ ਮੁੰ ਡਾ ਲੈ ਗਈ, ਜਠੇਰਿਆਂ ਦਾ ਨਾਂ: ਜਦ ਕਿਸੇ ਦਾ ਬਦੋਬਦੀ ਕੋਈ ਨੁਕਸਾਨ ਹੋ ਜਾਵੇ
ਤਾਂ ਉਹਦਾ ਅਹਿਸਾਨ ਹੋਰਨਾਂ ਸਿਰ ਚਾੜ੍ਹਿਆ ਜਾਵੇ ਤਾਂ ਕਹਿੰ ਦੇ ਹਨ।

ਇੱਲਾਂ ਦੇ ਆਲ੍ਹਣਿਓਂ ਮਾਸ ਦੀਆਂ ਮੁਰਾਦਾਂ: ਜਿਹੜਾ ਆਪ ਹੀ ਕਿਸੇ ਸ਼ੈ ਨਾਲ ਨਾ ਰੱ ਜੇ ਉਸ


ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ।

ਈਸਬਗੋਲ ਕੁਝ ਨਾ ਫੋਲ: ਕਿਸੇ ਚੀਜ਼ ਦੀ ਜ਼ਿਆਦਾ ਫੋਲਾਫਾਲੀ ਕੀਤਿਆਂ ਉਸ ਵਿੱ ਚ


ਨੁਕਸ ਤੇ ਬੁਰਾਈਆਂ ਦਿੱ ਸਣ ਲੱਗ ਪੈਂਦੀਆਂ ਹਨ ।
ਈਦੋਂ ਬਾਦ ਤੰ ਬਾ ਫੂਕਣਾ ਏ:ਂ ਲੋ ੜ ਦਾ ਸਮਾਂ ਲੰਘ ਜਾਣ ਮਗਰੋਂ ਕਿਸੇ ਸ਼ੈ ਦੇ ਮਿਲਣ ਦਾ ਕੀ
ਫਾਇਦਾ।

ਸਸਤਾ ਰੋਵੇ ਵਾਰ ਵਾਰ, ਮਹਿੰ ਗਾ ਰੋਵੇ ਇਕ ਵਾਰ: ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ
ਅਤੇ ਘੜੀ ਮੁੜੀ ਨਵੀਂ ਖਰੀਦਣੀ ਪੈਂਦੀ ਹੈ, ਪਰ ਮਹਿੰ ਗੀ ਵਧੀਆ ਸ਼ੈ ਇਕ ਵੇਰਾਂ ਦੀ
ਖਰੀਦੀ ਹੋਈ ਕਿੰ ਨਾਂ ਚਿਰ ਲੰਘਾ ਦੇਂਦੀ ਹੈ।

ਸਹਿਜ ਪੱ ਕੇ ਸੋ ਮਿੱ ਠਾ; ਠਰੰ ਮ੍ਹੇ ਨਾਲ ਕੰ ਮ ਕਰਨ ਨਾਲ ਕੰ ਮ ਸਹੀ ਹੋ ਜਾਂਦਾ ਹੈ ।

ਸਹੁੰ ਦੇਈਏ ਜੀ ਦੀ, ਨਾ ਪੁੱ ਤ ਦੀ ਨਾ ਧੀ ਦੀ: ਆਦਮੀ ਆਪਣੇ ਆਪ ਬਾਰੇ ਹੀ ਕਿਸੇ ਗੱ ਲ


ਦਾ ਭਰੋਸਾ ਦਿਵਾ ਜਾਂ ਜੁੰ ਮੇਵਾਰੀ ਉਠਾ ਸਕਦਾ ਹੈ, ਹੋਰ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ
ਹੁੰ ਦਾ।

ਸਹੇ ਦੀ ਨਹੀਂ, ਮੈਨੰ ੂ ਪਹੇ ਦੀ ਪਈ ਹੈ: ਜਦ ਕੋਈ ਇਕ ਭੁੱ ਲ ਰਾਹੀਂ ਕਿਸੇ ਨੂੰ ਨੁਕਸਾਨ
ਪਹੁੰ ਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰ ਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ ।

ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ: ਜਦ ਕੋਈ ਇਕ ਭੁੱ ਲ ਰਾਹੀਂ ਕਿਸੇ ਨੂੰ ਨੁਕਸਾਨ
ਪਹੁੰ ਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰ ਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ ।

ਸ਼ਹਿਰ ਦਾ ਝੋਰਾ, ਕਾਜ਼ੀ ਨੂੰ: ਜਿਹੜਾ ਆਪਣੇ ਜੋਗਾ ਵੀ ਨਾ ਹੋਵੇ ਪਰ ਚਿੰ ਤਾ ਬਹੁਤਿਆਂ ਦੇ
ਸੁੱ ਖ ਦੀ ਕਰੇ ।

ਸ਼ਕਲ ਡੂਮਾਂ ਦੀ ਦਿਮਾਗ਼ ਪਰੀਆਂ ਦਾ: ਜਿਹੜਾ ਮਨੁੱਖ ਸ਼ਕਲ ਤੋਂ ਭੱ ਦਾ ਹੁੰ ਦਾ ਹੋਵੇ ਪਰ
ਫੈਸ਼ਨ ਕਰਕੇ ਆਪਣੀ ਟੌਹਰ ਕੱ ਢ ਕੇ ਰੱ ਖੇ, ਨਖਰਾ ਕਰੇ।

ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ: ਬਾਹਰੋਂ ਨੇਕ ਤੇ ਭਜਨੀਕ ਜਾਪਣਾ, ਪਰ ਕੰ ਮ ਕਰਨੇ


ਭੈੜੇ ਤੇ ਬੇਧਰਮੀਆਂ ਵਾਲੇ ।

ਸਖੀ ਨਾਲੋਂ ਸੂਮ ਭਲਾ, ਜੋ ਤੁਰਤ ਦੇਵੇ ਜਵਾਬ: ਟਾਲ-ਮਟੋਲੇ ਕਰਨ ਵਾਲੇ ਨਾਲੋਂ ਜਵਾਬ
ਦੇਣ ਵਾਲਾ ਹੀ ਚੰ ਗਾ ਹੈ ।

ਸਬਰ ਦਾ ਫੱ ਲ ਮਿੱ ਠਾ: ਸਬਰ ਤੇ ਧੀਰਜ ਦੀ ਪ੍ਰੇਰਨਾ ਦੇਣ ਲਈ ਇਸ ਅਖ਼ਾਣ ਦੀ ਵਰਤੋਂ


ਕੀਤੀ ਜਾਂਦੀ ਹੈ।

ਸ਼ਮਲਾ ਤੱ ਕ ਕੇ ਭੁੱ ਲੀ ਨਾ ਕੁੱ ਲੀ, ਨਾ ਜੁੱ ਲੀ: ਜਦਂੋ ਕੋਈ ਬੰ ਦਾ ਕਿਸੇ ਦੇ ਬਾਹਰੀ ਦਿਖਾਵੇ
ਉੱਤੇ ਭਰਮ ਜਾਵੇ ਤੇ ਪਿੱ ਛੋਂ ਉਸ ਨੂੰ ਛਲਾਵੇ ਦਾ ਗਿਆਨ ਹੋਵੇ ਤਾਂ ਕਹਿੰ ਦੇ ਹਨ।

ਸਮੁੰ ਦਰ 'ਚ ਮੋਤੀਆਂ ਦਾ ਕਾਲ: ਸਭ ਕੁਝ ਹੁੰ ਦੇ ਹੋਏ ਵੀ ਰੋਂਦੇ ਰਹਿਣਾ ਜਾਂ ਹੁੰ ਦਿਆਂ
ਸੁੰ ਦਿਆਂ ਕੰ ਜੂਸੀ ਕਰਨੀ।

ਸਰਫਾ ਕਰਕੇ ਸੁੱ ਤੀ, ਆਟਾ ਖਾ ਗਈ ਕੁੱ ਤੀ: ਜਦ ਕੋਈ ਸੂਮ ਬੱ ਚਤ ਕਰੇ ਪਰ ਨੁਕਸਾਨ
ਵੱ ਧ ਹੋ ਜਾਵੇ ।
ਸ਼ਰਮ ਕਰੇਂਦਾ ਅੰ ਦਰ ਵੜਿਆ ਮੂਰਖ ਆਖੇ ਮੈਥੋਂ ਡਰਿਆ: ਮੂਰਖ ਤੋਂ ਟਾਲਾ ਵੱ ਟੋ ਤਾਂ ਉਹ
ਸਮਝਦਾ ਹੈ ਮੈਥੋਂ ਡਰ ਗਿਆ ।

ਸ਼ਰੀਕ ਮਿੱ ਟੀ ਦਾ ਵੀ ਮਾਣ ਨਹੀਂ: ਇਹ ਅਖ਼ਾਣ ਸ਼ਰੀਕਾਂ ਦੀ ਸ਼ਰੀਕਾਂ ਵਲ ਮੰ ਦੀ ਭਾਵਨਾ


ਦਾ ਪ੍ਰਗਟਾ ਕਰਦਾ ਹੈ।

ਸਲਾਹ ਕੰ ਧਾਂ ਕੋਲੋਂ ਵੀ ਲੈ ਣੀ ਚਾਹੀਦੀ ਹੈ: ਕੋਈ ਕੰ ਮ ਕਰਨ ਲਗਿਆਂ ਕਿਸੇ ਦੀ ਸਲਾਹ
ਲੈ ਣੀ ਚੰ ਗੀ ਹੁੰ ਦੀ ਹੈ।

ਸਵਾਲ ਗੰ ਦਮ, ਜਵਾਬ ਚਣਾਂ (ਸਵਾਲ ਕਣਕ, ਜਵਾਬ ਛੋਲੇ): ਪੁੱ ਛੀ ਗਈ ਗੱ ਲ ਦਾ ਜਵਾਬ
ਹੋਰ ਦਾ ਹੋਰ ਦੇ ਦੇਣਾ ।

ਸੱ ਸ ਨਾ ਨਨਾਣ ਆਪੇ ਵਹੁਟੀ ਪਰਧਾਨ: ਜਦੋਂ ਕਿਸੇ ਮਨੁੱਖ ਨੂੰ ਸਮਾਜਿਕ ਜਾਂ ਪਰਿਵਾਰਕ
ਰੋਕ ਟੋਕ ਨਾ ਹੋਵੇ ਉਹ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰ ਮ ਕਰੇ, ਕੋਈ ਪੁਛਣ
ਗਿਛਣ ਵਾਲਾ ਨਾ ਹੋਵੇ।

ਸੱ ਚ ਆਖਣਾ ਅੱ ਧੀ ਲੜਾਈ: ਸੱ ਚੀ ਗੱ ਲ ਹਮੇਸ਼ਾਂ ਕੌ ੜੀ ਲਗਦੀ ਆ, ਲੋ ਕ ਸੱ ਚੀ ਗੱ ਲ


ਆਖਣ ਵਾਲੇ ਨੂੰ ਬੁਰਾ ਸਮਝਦੇ ਹਨ ।

ਸੱ ਜਣ ਛੱ ਡੀਏ ਰੰ ਗ ਸਿਉਂ, ਬਹੁੜ ਵੀ ਆਵਣ ਕੰ ਮ: ਜੇ ਸੱ ਜਣ ਮਿੱ ਤਰਾਂ ਤੋਂ ਵਿਛੜਨਾ ਤੇ


ਅੱ ਡ ਹੋਣਾ ਹੀ ਪਵੇ, ਤਾਂ ਰੁੱ ਸ ਲੜ ਕੇ ਨਹੀਂ, ਸਗੋਂ ਸੁਲਾ੍ਹ -ਸਫਾਈ ਨਾਲ ਜਾਣਾ ਚਾਹੀਦਾ ਹੈ,
ਤਾਂ ਜੁ ਫਿਰ ਵੀ ਕਿਤੇ ਕੰ ਮ ਆ ਸਕਣ ।

ਸੱ ਜਣਾਂ ਦੇ ਲਾਰੇ ਸਦਾ ਕਵਾਰੇ: ਜਦੋਂ ਕੋਈ ਮਨੁੱਖ ਲਾਰੇ ਲਾ ਕੇ ਅੰ ਤ ਵਿਚ ਕੰ ਮ ਕਰਨੋ ਕੋਰਾ
ਜਵਾਬ ਦੇ ਦੇਵੇ।

ਸੱ ਤ ਡਿੱ ਗਾ ਜਹਾਨ ਡਿੱ ਗਾ: ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ, ਤਾਂ ਸਮਝੋ
ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ ।

ਸੱ ਦੀ ਨਾ ਪੁੱ ਛੀ, ਮੈਂ ਲਾੜੇ ਦੀ ਫੁੱ ਫੀ: ਜਦ ਕੋਈ ਬਦੋ-ਬਦੀ ਅਗਾਂਹ ਚੌਧਰੀ ਬਣਦਾ ਫਿਰੇ ।

ਸੱ ਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ: ਜਦ ਕੋਈ ਕਿਸੇ ਕੰ ਮ ਵਿਚ ਵਾਧੂ ਦਖਲ ਦੇਵੇ ਤੇ
ਬਦੋ-ਬਦੀ ਖੜਪੈਂਚ ਬਣਨ ਦੇ ਜਤਨ ਕਰੇ ।

ਸੱ ਪ ਦਾ ਖਾਧਾ ਸੂਤ ਕੋਲੋਂ ਵੀ ਡਰਦਾ ਜਾਵੇ: ਜਦੋਂ ਕੋਈ ਬੰ ਦਾ ਇਕ ਵਾਰ ਕਿਸੇ ਤੋਂ ਧੋਖਾ ਖਾ
ਜਾਵੇ ਤਾਂ ਉਹ ਅਗੇ ਤੋਂ ਹਰ ਕੰ ਮ ਸੁਚੇਤ ਹੋ ਕੇ ਕਰਦਾ ਹੈ।

ਸੱ ਪ ਦਾ ਬੱ ਚਾ ਸਪੋਲੀਆ: ਮੰ ਦੇ ਤੇ ਭੈੜੇ ਬੰ ਦਿਆਂ ਦੀ ਉਲਾਦ ਵੀ ਉਨ੍ਹਾਂ ਵਰਗੀ ਹੀ ਮਾੜੀ


ਹੀ ਹੁੰ ਦੀ ਹੈ।

ਸੱ ਪ ਨੂੰ ਸੱ ਪ ਲੜੇ, ਤੇ ਵਿਹੁ ਕੀਹਨੂੰ ਚੜ੍ਹੇ ?: ਜਦ ਦੋ ਇਕੋ ਜਿਹੇ ਕੁਪੱਤੇ ਆਦਮੀ ਆਪੋ
ਵਿਚ ਲੜਨ ਲੱਗ ਪੈਣ, ਤਾਂ ਆਖਦੇ ਹਨ ਕਿ ਭਈ ਵੇਖੀਏ ਦੋਹਾਂ ਵਿਚੋਂ ਕਿਹਨੂੰ ਨੁਕਸਾਨ
ਪਹੁੰ ਚਦਾ ਹੈ।
ਸੱ ਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱ ਟੇ: ਕੰ ਮ ਅਜਿਹੇ ਢੰ ਗ ਨਾਲ ਕੀਤਾ ਜਾਵੇ ਕਿਕੰ ਮ ਵੀ
ਹੋ ਜਾਵੇ ਤੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ।

ਸੱ ਪਾਂ ਦੇ ਪੁੱ ਤਰ ਕਦੇ ਮਿੱ ਤਰ ਨਹੀਂ ਹੁੰ ਦੇ: ਵੈਰੀਆਂ ਦੀ ਉਲਾਦ ਵੀ ਵੈਰ ਕਮਾਉਣੋਂ ਨਹੀਂ
ਟਲਦੀ ਉਹਨਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ।

ਸੱ ਭੇ ਭੇਡਾਂ ਮੂੰ ਹ ਕਾਲੀਆਂ: ਏਥੇ ਸਾਰੇ ਦੇ ਸਾਰੇ ਬੰ ਦੇ ਹੀ ਭੈੜੇ ਹਨ।

ਸਾਉਣ ਸੁੱ ਤੀ, ਖਰੀ ਵਿਗੁੱ ਤੀ: ਸਾਉਣ ਵਿਚ ਦਿਨੇ ਸੌਣਾ ਚੰ ਗਾ ਨਹੀਂ ਮੰ ਨਿਆਂ ਜਾਂਦਾ।
ਸੁਸਤੀ ਸਿਹਤ ਤੇ ਕੰ ਮ ਵਿਗਾੜ ਦਿੰ ਦੀ ਹੈ ।

ਸਾਉਣ ਦੇ ਅੰ ਨੇ੍ਹ ਨੂੰ ਹਰ ਪਾਸੇ ਹਰਿਆ ਹੀ ਹਰਿਆ ਦਿਸਦਾ ਹੈ: ਸੁਖੀ ਤੇ ਖੁਸ਼ਹਾਲ ਨੂੰ
ਸਾਰੇ ਸੁਖੀ ਤੇ ਖੁਸ਼ਹਾਲ ਦਿਸਦੇ ਹਨ ।

ਸਾਈਆਂ ਕਿਤੇ ਵਧਾਈਆਂ ਕਿਤੇ: ਜਿਹੜਾ ਮਨੁੱਖ ਲਾਰੇ ਲੱਪੇ ਕਿਸੇ ਹੋਰ ਨਾਲ ਲਾਵੇ ਤੇ
ਕੰ ਮ ਕਿਸੇ ਹੋਰ ਦਾ ਕਰੇ।

ਸਾਈ ਂ ਅੱ ਖਾਂ ਫੇਰੀਆਂ, ਵੈਰੀ ਕੁੱ ਲ ਜਹਾਨ: ਜੇ ਰੱ ਬ ਮਿਹਰਬਾਨ ਨਾ ਹੋਵੇ, ਤਾਂ ਸਾਰੇ ਬੰ ਦੇ ਹੀ
ਦੁਸ਼ਮਣ ਹੋ ਜਾਂਦੇ ਹਨ ।

ਸਾਨੂੰ ਸੱ ਜਣ ਸੌ ਮਿਲੇ ਗਲੀਂ ਲੱਗੀਆਂ ਬਾਹੀਂ, ਸਾਡੇ ਉੱਤੇ ਜੁੱ ਲੀਆਂ, ਉਹਨਾਂ ਤੇ ਉਹ ਵੀ
ਨਾਹੀਂ: ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾੜੇ ਜਾਂ ਗਰੀਬ ਸਾਕ ਮਿੱ ਤਰ ਟੱ ਕਰ ਪੈਣ ।

ਸਾਰਾ ਜਾਂਦਾ ਵੇਖੀਏ ਤਾਂ ਅੱ ਧਾ ਦੇਈਏ ਲੁਟਾ: ਜਦੋਂ ਬਹੁਤਾ ਨੁਕਸਾਨ ਹੁੰ ਦਾ ਦਿਸਦਾ ਹੋਵੇ,
ਤੇ ਆਪਣੇ ਆਪ ਹੀ ਥੋੜਾ੍ਹ ਜਿਹਾ ਨੁਕਸਾਨ ਝੱ ਲਿਆਂ ਬਾਕੀ ਦੀ ਰਾਸ ਪੂੰ ਜੀ ਬਚ ਸਕਦੀ
ਹੋਵੇ, ਤਾਂ ਇਹ ਥੋੜਾ੍ਹ ਨੁਕਸਾਨ ਖੁਸ਼ੀ ਨਾਲ ਝੱ ਲ ਲੈ ਣਾ ਚਾਹੀਦਾ ਹੈ।

ਸਾਰੀ ਰਾਤ ਭੰ ਨੀ, ਤੇ ਕੁੜੀ ਜੰ ਮੀ ਅੰ ਨ੍ਹੀ: ਮਿਹਨਤ ਤਕਲੀਫ ਬਹੁਤ ਵਧੇਰੇ ਤੇ ਸਿੱ ਟਾ
ਬਹੁਤ ਘਟੀਆ।

ਸਾਂਝਾ ਬਾਬਾ ਕੋਈ ਨਾ ਪਿੱ ਟੇ, ਸਾਂਝੀ ਹਾਂਡੀ ਚੁਰਾਹੇ ਫੁੱ ਟੇ: ਜਿਹੜੇ ਕੰ ਮ ਦੀ ਜੁੰ ਮੇਵਾਰੀ
ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚੜ੍ਹਦਾ ।

ਸਾਂਝੀ ਦੇਗ਼ ਕੁਤਿਆਂ ਖਾਧੀ: ਜਦ ਕਿਸੇ ਕੰ ਮ ਨੂੰ ਬਹੁਤ ਸਾਰੇ ਬੰ ਦੇ ਮਿਲ ਕੇ ਸਾਂਝੀ ਰਾਏ
ਅਨੁਸਾਰ ਨਾ ਕਰਨ ਤਾਂ ਉਹ ਕੰ ਮ ਖ਼ਰਾਬ ਹੋ ਜਾਂਦਾ ਹੈ।

ਸਿਆਣਾ ਕਾਂ ਹਮੇਸ਼ਾ ਗੰ ਦ ਤੇ ਬੈਠੇ: ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ
ਪੁਰਸ਼ ਹਮੇਸ਼ਾਂ ਨੁਕਸਾਨ 'ਚ ਰਹਿੰ ਦਾ ਹੈ।

ਸਿਰ ਤੇ ਨਹੀਂ ਕੁੰ ਡਾ, ਤੇ ਹਾਥੀ ਫਿਰੇ ਲੁੰਡਾ: ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ
ਹੋਵੇ, ਤੇ ਉਹ ਬੇ-ਲਗਾਮੇ ਘੋੜੇ ਵਾਂਙ ਜਿੱ ਧਰ ਜੀ ਕਰੇ ਪਿਆ ਫਿਰੇ ਤੇ ਜੋ ਜੀ ਕਰੇ ਕਰਦਾ
ਫਿਰੇ ।
ਸਿਰੋਂ ਗੰ ਜੀ ਕੰ ਘੀਆਂ ਦਾ ਜੋੜਾ: ਲੋ ੜ ਤੋਂ ਵੱ ਧ ਚੀਜ਼ਾਂ ਰੱ ਖਣ ਵਾਲੇ ਲਈ ਕਿਹਾ ਜਾਂਦਾ ਹੈ ।

ਸਿਰਹਾਂਦੀ ਸੌਂ, ਪਵਾਂਦੀ ਸੌਂ, ਲੱਕ ਵਿਚਕਾਰ ਈ: ਭਾਵੇਂ ਕਿੰ ਨੇ ਵੀ ਹੇਰ-ਫੇਰ ਜਾਂ ਯਤਨ ਕਰੋ,
ਨਤੀਜਾ ਤਾਂ ਇੱਕੋ ਹੀ ਰਹਿਣਾ ਹੈ ।

ਸੁੱ ਕੀ ਨਾਲ ਗਿੱ ਲੀ ਵੀ ਬਲ ਜਾਂਦੀ ਹੈ: ਚੰ ਗੇ ਬੰ ਦੇ ਦਾ ਅਸਰ ਬੁਰੇ ਨੂੰ ਵੀ ਤਾਰ ਦੇਂਦਾ ਹੈ।

ਸੁਣੋ ਸਾਰਿਆਂ ਦੀ ਕਰੋ ਦਿਲ ਦੀ: ਸਭ ਦੀ ਰਾਏ ਲੈ ਣ ਤੋਂ ਬਾਅਦ ਫੈਸਲਾ ਆਪਣੇ ਦਿਮਾਗ਼
ਨਾਲ ਲਓ।

ਸੁੱ ਤਾ ਮੋਇਆ ਇਕ ਬਰਾਬਰ: ਸੁੱ ਤਾ ਹੋਇਆ ਬੰ ਦਾ ਤੇ ਮੋਇਆ ਬੰ ਦਾ ਇਕ ਬਰਾਬਰ


ਹੁੰ ਦਾ ਹੈ।

ਸੋਗ ਦਿਲ ਦਾ ਰੋਗ: ਚਿੰ ਤਾ ਬੀਮਾਰੀਆਂ ਦਾ ਕਾਰਣ ਬਣਦੀ ਹੈ ।

ਸੋਚ ਕਰੇ ਸੋ ਸੁੱ ਘੜ ਨਰ, ਕਰ ਸੋਚੇ ਅਸਲ ਖਰ: ਕੋਈ ਕੰ ਮ ਕਰਨੋਂ ਪਹਿਲਾਂ ਉਹਦੇ
ਸਿੱ ਟਿਆਂ ਆਦਿਕ ਬਾਰੇ ਪੂਰੀ ਵਿਚਾਰ ਕਰਨੀ ਸਿਆਣਿਆਂ ਦਾ ਕੰ ਮ ਹੈ, ਮੂਰਖ ਲੋ ਕ ਕੰ ਮ
ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ, ਪਰ 'ਜੇ' ਹੱ ਥ ਨਹੀਂ ਆਉਂਦੀ।

ਸੋਟਾ ਮਾਰਿਆਂ ਪਾਣੀ ਨਹੀਂ ਦੋ ਹੁੰ ਦੇ: ਇਹ ਦੱ ਸਣਾ ਕਿ ਸੱ ਜਣਾਂ ਮਿੱ ਤਰਾਂ ਤੇ ਸੰ ਬੰ ਧੀਆ ਵਿਚ
ਵਿਰੋਧੀ ਵਲੋਂ ਭੁਲੇਖੇ ਪੈਦਾ ਕਰਨ ਨਾਲ ਵੀ ਉਨ੍ਹਾਂ ਦੇ ਸੰ ਬੰ ਧਾਂ ਵਿਚ ਕੋਈ ਫ਼ਰਕ ਨਹੀਂ
ਪੈਂਦਾ।
ਸੌ ਸਿਆਣਿਆਂ ਇਕੋ ਮੱ ਤ, ਮੂਰਖ ਆਪੋ ਆਪਣੀ: ਸਪਸ਼ਟ ਹੈ ।

ਸੌ ਸੁਨਿਆਰ ਦੀ, ਇਕ ਲੁਹਾਰ ਦੀ: ਮਾੜੇ ਆਦਮੀ ਸੌ ਸੱ ਟਾਂ ਮਾਰ ਕੇ ਉੰ ਨਾ ਨੁਕਸਾਨ


ਨਹੀਂ ਕਰ ਸਕਦੇ, ਜਿੰ ਨਾ ਤਕੜਾ ਆਦਮੀ ਇਕੋ ਸੱ ਟ ਨਾਲ ਕਰ ਸਕਦਾ ਹੈ।

ਸੌ ਹੱ ਥ ਰੱ ਸਾ ਸਿਰੇ ਤੇ ਗੰ ਢ: ਕੁਝ ਵੀ ਕਰੋ ਕਿਸੇ ਵੀ ਗੱ ਲ ਦਾ ਨਤੀਜਾ ਓਹੀ ਨਿਕਲੇ ਗਾ ਜੋ


ਕੁਦਰਤੀ ਤੌਰ ਤੇ ਨਿਕਲਣਾ ਚਾਹੀਦਾ ਹੈ ।

ਸੌ ਦਾਰੂ ਇਕ ਘਿਉ, ਸੋ ਚਾਚਾ ਇਕ ਪਿਉ: ਸਪਸ਼ਟ ਹੈ।

ਸੌ ਦਿਨ ਚੋਰ ਦਾ, ਇਕ ਦਿਨ ਸਾਧ ਦਾ: ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰ ਦੀ
ਰਹਿੰ ਦੀ, ਕਦੇ ਨ ਕਦੇ ਸਾਧੂਆਂ (ਭਲੇ ਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ, ਉੱਚਕਿਆਂ ਨੂੰ
ਨੰਗੇ ਹੋਏ ਅਤੇ ਕੁੱ ਟੀਦੇ ਵੇਖਣ ਦਾ।

ਸੌਣਾ ਰੂੜੀਆਂ ਤੇ, ਸੁਫਣੇ ਲੈ ਣੇ ਸ਼ੀਸ਼ ਮਹਿਲਾਂ ਦੇ: ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ
ਤੇ ਖਾਹਿਸ਼ਾਂ ਪ੍ਰਗਟ ਕਰਨੀਆਂ।

ਹਸਾਏ ਦਾ ਨਾਂ ਨਹੀਂ, ਰੁਆਏ ਦਾ ਨਾਂ: ਜਿਹੜੇ ਸੁੱ ਖ ਦਿੱ ਤੇ ਹਨ ਉਹ ਭੁੱ ਲ ਗਏ, ਅਤੇ ਜੇ
ਕਦੀ ਕੋਈ ਤਕਲੀਫ ਦਿੱ ਤੀ ਗਈ, ਉਹ ਚੇਤੇ ਰਹਿ ਗਈ।
ਹਸਦਾ ਪਿਉ ਦਾ ਰੋਂਦਾ ਮਾਂ ਦਾ: ਨਫ਼ੇ ਵਾਲੇ ਕੰ ਮ ਵਿਚ ਹਰ ਕੋਈ ਭਾਈਵਾਲ ਬਣਨਾ
ਚਾਹੁੰ ਦਾ ਹੈ, ਪ੍ਰੰ ਤੂ ਘਾਟੇ ਵੇਲੇ ਕੋਈ ਵੀ ਸਾਥ ਨਹੀਂ ਦਿੰ ਦਾ ਹੈ।

ਹਮ ਨਾ ਵਿਆਹੇ, ਤਾਂ ਕਾਹਦੇ ਸਾਹੇ ?: ਕਿਸੇ ਸ਼ੈ ਦਾ ਹੋਰਨਾਂ ਨੂੰ ਭਾਵੇਂ ਕਿੰ ਨਾਂ ਸੁਖ ਲਾਭ
ਪਿਆ ਹੋਵੇ, ਜੇ ਸਾਨੂੰ ਉਹ ਸੁਖ, ਲਾਭ ਨਹੀਂ ਨਸੀਬ ਤਾਂ ਉਹ ਸ਼ੈ ਜਿਹੀ ਹੋਈ ਤਿਹੀ ਨਾ
ਹੋਈ।

ਹਮਸਾਏ, ਮਾਂ-ਪਿਉ ਜਾਏ: ਗਵਾਂਢੀ ਵੀ ਭਰਾਵਾਂ ਵਰਗੇ ਹੁੰ ਦੇ ਹਨ ।

ਹੱ ਸਣੇ ਘਰ ਵੱ ਸਣੇ: ਹੱ ਸਦੇ ਖੇਡਦੇ ਦੇ ਖਿੜੇ ਮੱ ਥੇ ਰਹਿਣ ਵਾਲੇ ਸਦਾ ਸੁਖੀ ਹੁੰ ਦੇ ਹਨ।

ਹੱ ਥ ਕੰ ਗਣ ਨੂੰ (ਸ਼ੀਸ਼ਾ) ਆਰਸੀ ਕੀ, ਪੜ੍ਹੇ ਲਿਖੇ ਨੂੰ ਫ਼ਾਰਸੀ ਕੀ: ਸਾਮ੍ਹਣੇ ਪਈ ਚੀਜ਼ ਲਈ
ਕਿਸੇ ਪ੍ਰਮਾਣ ਦੀ ਲੋ ੜ ਨਹੀਂ ।

ਹੱ ਥ ਕਾਰ ਵੱ ਲ ਦਿਲ ਯਾਰ ਵੱ ਲ: ਕੰ ਮ ਕਰਦਿਆਂ ਵੀ ਪਿਆਰੇ (ਰੱ ਬ) ਦਾ ਖ਼ਿਆਲ ਰੱ ਖਣਾ


ਹੱ ਥ ਨੂੰ ਹੱ ਥ ਪਛਾਣਦਾ ਹੈ: ਜੇ ਕਿਸੇ ਨਾਲ ਚੰ ਗਾ ਵਰਤੋਗੇ, ਅੱ ਗੋਂ ਉਹ ਵੀ ਚੰ ਗਾ ਵਰਤੇਗਾ ।

ਹੱ ਥਾਂ ਨਾਲ ਦਿੱ ਤੀਆਂ ਦੰ ਦਾਂ ਨਾਲ ਖੋਲਣ


੍ਹ ੀਆਂ ਪੈਂਦੀਆਂ ਹਨ: ਕੰ ਮ ਵਿਗੜ ਤਾਂ ਸਹਿਜ ਹੀ
ਜਾਂਦੇ ਹਨ, ਪਰ ਵਿਗੜੇ ਕੰ ਮਾਂ ਨੂੰ ਠੀਕ ਕਰਨਾ ਬੜਾ ਔਖਾ ਹੁੰ ਦਾ ਹੈ।
ਹੱ ਥਾਂ ਬਾਝ ਕਰਾਰਿਆਂ ਵੈਰੀ ਮਿੱ ਤ ਨਾ ਹੋਏ: ਜੇ ਵਿਰੋਧੀਆਂ ਅੱ ਗੇ ਝੁਕਦੇ ਜਾਈਏ, ਤਾਂ ਉਹ
ਅੱ ਗੋਂ ਹੋਰ ਭੂਹੇ ਆਈ ਜਾਂਦੇ ਹਨ. ਕਰੜਾਈ ਵਰਤਿਆਂ ਹੀ ਉਹ ਸੂਤ ਆਉਂਦੇ ਹਨ।

ਹੰ ਕਾਰ ਦਾ ਸਿਰ ਨੀਵਾਂ: ਹੰ ਕਾਰੀ ਬੰ ਦੇ ਨੂੰ ਹੰ ਕਾਰ ਨਾ ਕਰਨ ਦਾ ਉਪਦੇਸ਼ ਦੇਣ ਲਈ


ਵਰਤਿਆ ਜਾਂਦਾ ਹੈ।

ਹਾਸੇ ਦਾ ਮੜਾਸਾ ਹੋ ਜਾਣਾ: ਕਈ ਵਾਰੀ ਹਾਸੇ ਹਾਸੇ ਵਿਚ ਮੂੰ ਹੋਂ ਅਜਿਹੀ ਗੱ ਲ ਨਿਕਲ
ਜਾਂਦੀ ਹੈ ਜਿਸ ਕਰਕੇ ਬੇਸਆ
ੁ ਦੀ ਜਾਂ ਲੜਾਈ ਹੋ ਜਾਂਦੀ ਹੈ।

ਹਾਣ ਨੂੰ ਹਾਣ ਪਿਆਰਾ: ਹਰ ਕੋਈ ਆਪਣੀ ਉਮਰ ਦੇ ਹਾਣੀਆਂ ਨਾਲ ਮਿਲ ਕੇ ਖੁਸ਼ ਹੁੰ ਦਾ
ਹੈ।

ਹਾਥੀ ਦੇ ਦੰ ਦ ਖਾਣ ਦੇ ਹੋਰ, ਦਿਖਾਣ ਦੇ ਹੋਰ: ਜੋ ਬਾਹਰੋਂ ਸਾਊ ਤੇ ਮਿੱ ਠਾ ਜਾਪੇ, ਪਰ ਦਿਲ
ਦਾ ਖੋਟਾ ਹੋਵੇ ।

ਹਾਥੀ ਲੰਘ ਗਿਆ ਤੇ ਪੂਛ ਬਾਕੀ ਰਹਿ ਗਈ: ਕੰ ਮ ਦਾ ਬਹੁਤ ਵਡੇਰਾ ਤੇ ਔਖੇਰਾ ਹਿੱ ਸਾ
ਮੁੱ ਕ ਗਿਆ, ਏਵੇਂ ਥੋੜਾ੍ਹ ਤੇ ਮਾਮੂਲੀ ਜਿਹਾ ਰਹਿ ਗਿਆ ਹੈ।

ਹਾਰ ਮੰ ਨੀ ਝਗੜਾ ਮੁਕਿਆ: ਜਦੋਂ ਕੋਈ ਸਿਆਣਾ ਬੰ ਦਾ ਝਗੜੇ ਦਾ ਨਿਪਟਾਰਾ ਕਰਨ


ਲਈ ਆਪ ਮਾੜੀ-ਮੋਟੀ ਕਸਰ ਸਹਿ ਲਵੇ ।

ਹਾੜ੍ਹ ਸੜੇ ਸਾਵਣ ਵਰ੍ਹੇ ਜੱ ਟ ਭੜੋਲੇ ਭਰੇ: ਜਦੋਂ ਹਾੜ ਵਿਚ ਚੰ ਗੀ ਗਰਮੀ ਹੋਵੇ ਅਤੇ ਸਾਵਣ
ਵਿਚ ਰੱ ਜ ਕੇ ਵਰਖਾ ਹੋਵੇ ਤਾਂ ਅੰ ਨ ਦੀ ਉਪਜ ਚੋਖੀ ਹੋ ਜਾਂਦੀ ਹੈ।

ਹਾੜ੍ਹ ਸੁੱ ਕੇ ਨਾ ਸਾਉਣ ਹਰੇ: ਜਦੋਂ ਹਾਲਤ ਹਮੇਸ਼ਾ ਇਕੋ ਵਰਗੀ ਰਹੇ ।

ਹਾਂ ਜੀ, ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ: ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ
ਕੇ, ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ।

ਹਾਂਡੀ ਉਬਲੇ ਗੀ, ਤਾਂ ਆਪਣੇ ਹੀ ਕੰ ਢੇ ਸਾੜੇਗੀ: ਮਾੜੇ ਨਿਤਾਣੇ ਬੰ ਦੇ ਦਾ ਗੁੱ ਸਾ ਉਹਨੂੰ ਹੀ
ਸਾੜਦਾ ਭੁੰ ਨਦਾ ਤੇ ਦੁਖੀ ਕਰਦਾ ਹੈ, ਹੋਰ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ।

ਹਿੰ ਗ ਲੱਗੇ ਨਾ ਲੱਗੇ ਨਾ ਫਟਕੜੀ, ਰੰ ਗ ਚੋਖਾ ਆਵੇ: ਜਦ ਇਹ ਕਹਿਣਾ ਹੋਵੇ ਕਿ ਕੋਈ


ਕੰ ਮ ਮੁਫ਼ਤੋ-ਮੁਫ਼ਤੀ ਹੋ ਜਾਏਗਾ ।

ਹਿਲੇ ਨੂੰ ਹਿਲਾਈਏ ਨਾ, ਹਿਲੇ ਦਾ ਭਾਅ ਗਵਾਈਏ ਨਾ: ਕਿਸੇ ਨੂੰ ਸਿਰ ਨਹੀਂ ਚਾੜ੍ਹਨਾ
ਚਾਹੀਦਾ, ਪਰ ਜੇ ਗਿੱ ਝ ਜਾਵੇ ਤਾਂ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ।

ਹੀਲੇ ਰਿਜਕ, ਬਹਾਨੇ ਮੌਤ: ਹੱ ਥ ਪੈਰ ਹਿਲਾਇਆਂ ਬਿਨਾਂ ਕੁਝ ਨਹੀਂ ਬਣਦਾ।

ਹੋਇਆ ਤਾਂ ਈਦ ਨਹੀਂ ਤਾਂ ਰੋਜ਼ਾ: ਜਿਹੜੇ ਮਨੁੱਖ ਪੈਸਾ ਹੋਣ ਤੇ ਐਸ਼ ਕਰਦੇ ਹਨ ਅਤੇ ਪੈਸੇ
ਮੁਕਣ ਮਗਰੋਂ ਭੁੱ ਖਾ ਕਟਦੇ ਹਨ, ਉਨ੍ਹਾਂ ਲਈ ਵਰਤਿਆ ਜਾਂਦਾ ਹੈ।

ਹੋਰੀ ਨੂੰ ਹੋਰੀ ਦੀ, ਅੰ ਨੇਂ੍ਹ ਨੂੰ ਡੰ ਗੋਰੀ ਦੀ: ਜਿਸ ਸ਼ੈ ਦੀ ਕਿਸੇ ਨੂੰ ਲੋ ੜ ਹੁੰ ਦੀ ਹੈ, ਉਹਨੂੰ ਉਸੇ
ਦਾ ਹੀ ਖਿਆਲ ਫਿਕਰ ਰਹਿੰ ਦਾ ਹੈ।

You might also like